ਮੁੱਖ ਮੰਤਰੀ ਸ. ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਮੁੜ ਬੁਲੰਦੀਆਂ ਦੀ ਲੀਹ ’ਤੇ ਪਿਆ- ਢਿੱਲੋਂ
ਪਟਿਆਲਾ, 10 ਮਈ (ਪੀ.ਐਸ.ਗਰੇਵਾਲ) -ਰਾਜ ਅੰਦਰ ਚੱਲ ਰਹੇ ਪੁਰਾਣੇ ਉਦਯੋਗਾਂ ਨੂੰ ਪੱਕੇ ਪੈਰੀਂ ਕਰਨ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ, ਨਵੇਂ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਤ ਕਰਨਾ ਅਤੇ ਉਨ੍ਹਾਂ ਨੂੰ ਲੋੜੀਂਦੀ ਜਮੀਨ ਦਿਵਾਉਣ ਲਈ ਭੂਮੀ ਬੈਂਕ ਸਥਾਪਤ ਕਰਨ ਸਮੇਤ ਅਸਰਦਾਰ ਸਿੰਗਲ ਵਿੰਡੋ ਸਿਸਟਮ ਰਾਹੀਂ ਜਰੂਰੀ ਪ੍ਰਵਾਨਗੀਆਂ ਬਿਨਾ ਕਿਸੇ ਦੇਰੀ ਤੋਂ ਦਿਵਾਉਣਾ ਪੰਜਾਬ ਸਰਕਾਰ ਦੀ ਪਹਿਲੀ ਤੇ ਵਿਸ਼ੇਸ਼ ਤਰਜੀਹ ਹੋਵੇਗੀ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕੀਤਾ, ਸ. ਰੱਖੜਾ ਅਤੇ ਲੋਕ ਨਿਰਮਾਣ ਮੰਤਰੀ ਸ. ... Read Full Story
|
ਮੱੁਖ ਮੰਤਰੀ ਸਮੇਤ ਕਈ ਆਗੂਆਂ ਵੱਲੋਂ ਜਥੇਦਾਰ ਅਲਹੌਰਾਂ ਨੂੰ ਸ਼ਰਧਾਂਜਲੀਆਂ ਭੇਂਟ
ਨਾਭਾ (ਪਟਿਆਲਾ), 1 ਮਈ (ਪੀ.ਐਸ.ਗਰੇਵਾਲ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਟਕਸਾਲੀ ਅਕਾਲੀ ਆਗੂ ਸਵਰਗੀ ਜਥੇਦਾਰ ਸ. ਰਤਨ ਸਿੰਘ ਅਲਹੌਰਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਜਥੇਦਾਰ ਸ. ਰਤਨ ਸਿੰਘ ਅਲਹੌਰਾਂ ਦੇ ਜੀਵਨ ਤੋਂ ਸੇਧ ਲੈਕੇ ਪੰਥ, ਪਾਰਟੀ ਅਤੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਥੋਂ ਨੇੜਲੇ ਪਿੰਡ ਅਲੌਹਰਾਂ ਵਿਖੇ ਜਥੇਦਾਰ ਅਲਹੌਰਾਂ ਦੀ ਅੰਤਮ ਅਰਦਾਸ ਮੌਕੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ... Read Full Story
|
ਰੇਲਵੇ 'ਚ ਵਧੇ ਕਿਰਾਏ ਅੱਜ ਤੋਂ ਲਾਗੂ
ਨਵੀਂ ਦਿੱਲੀ, ਰੇਲ ਬਜਟ ਦੌਰਾਨ ਰੇਲ ਕਿਰਾਏ ਵਿਚ ਕੀਤਾ ਗਿਆ ਵਾਧਾ ਅੱਜ ਤੋਂ ਲਾਗੂ ਹੋ ਗਿਆ ਲਾਗੂ ਹੋ ਗਿਆ। ਜਿਨ੍ਹਾਂ ਲੋਕਾਂ ਨੂੰ ਟਿਕਟ ਪੁਰਾਣੇ ਦਰ 'ਤੇ ਮਿਲੀ ਹੈ, ਉਨ੍ਹਾਂ ਤੋਂ ਵਧੀ ਹੋਈ ਕੀਮਤ ਵਸੂਲੀ ਜਾਵੇਗੀ, ਇਹ ਪੈਸੇ ਸਫਰ ਦੌਰਾਨ ਟੀ ਟੀ ਈ ਯਾਤਰੀਆਂ ਤੋਂ ਵਸੂਲ ਕਰ ਸਕਦੇ ਹਨ।
ਰੇਲ ਕਿਰਾਏ ਵਿਚ ਫਸਟ ਕਲਾਸ ਵਿਚ 10 ਪੈਸੇ ਪ੍ਰਤੀ ਕਿਲੋਮੀਟਰ ਏ ਸੀ 2 ਵਿਚ 15 ਅਤੇ ਏ ਸੀ ਨੂੰ ਵਿਚ 30 ਪੈਸੇ ਪ੍ਰਤੀ ਕਿਲੋ ਮੀਟਰ ਦੀ ਦਰ ਨਾਲ ਵਾਧਾ ਕੀਤਾ ਗਿਆ ਹੈ। ਸਾਬਕਾ ਰੇਲ ਮੰਤਰੀ ਤ੍ਰਿਵੇਦੀ ਨੇ ਥਰਡ ਏ ਸੀ ਅਤੇ ਸਲੀਪਰ ਕਲਾਸ ਦਾ ਕਿਰਾਇਆ ਵੀ ਵਧਾਇਆ ਸੀ।
ਰੇਲ ਮੰਤਰੀ ਮੁਕੁਲ ਰਾਏ ਨੇ ਆਮ ਆਦਮੀ 'ਤੇ ਬੋਝ ਨਾ ... Read Full Story
|
ਤਿਵਾੜੀ ਨੇ ਸਰਾਫ਼ਾ ਕਾਰੋਬਾਰੀਆਂ ਦੀ ਮੰਗ ਵਿੱਤ ਮੰਤਰੀ ਤੱਕ ਪਹੁੰਚਾਈ
ਲੁਧਿਆਣਾ: ਸਥਾਨਕ ਲੋਕ ਸਭਾ ਮੈਂਬਰ ਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਸਰਾਫ਼ਾ ਕਾਰੋਬਾਰ ਉੱਤੇ ਐਕਸਾਈਜ਼ ਡਿਊਟੀ ਦੇ ਮਾਮਲੇ ਵਿੱਚ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨਾਲ ਚਰਚਾ ਕੀਤੀ। ਨਾਲ ਹੀ ਇਸ ਸਬੰਧੀ ਸਰਾਫ਼ਾ ਕਾਰੋਬਾਰੀਆਂ ਵੱਲੋਂ ਦਿੱਤਾ ਗਿਆ ਇੱਕ ਮੈਮੋਰੰਡਮ ਵੀ ਉਨ੍ਹਾਂ ਨੂੰ ਸੌਂਪਿਆ। ਉਨ੍ਹਾਂ ਨੇ ਸਰਾਫ਼ਾ ਕਾਰੋਬਾਰੀਆਂ ਨੂੰ ਐਕਸਾਈਜ਼ ਡਿਊਟੀ ਮਾਮਲੇ ਵਿੱਚ ਰਾਹਤ ਦੇਣ ਦੀ ਮੰਗ ਵੀ ਕੀਤੀ।
ਤਿਵਾੜੀ ਵੱਲੋਂ ਜਾਰੀ ਤਾਜ਼ਾ ਬਿਆਨ ਵਿੱਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਜਿਸ ਦੇ ਅਨੁਸਾਰ ਪਿਛਲੇ ਦਿਨੀਂ ਕਾਂਗਰਸ ਸ਼ਹਿਰੀ ਜ਼ਿਲ੍ਹਾ ਕਮੇਟੀ ਦੇ ... Read Full Story
|
ਕਿਰਾਇਆ ਤਾਂ ਬਹਾਨਾ ਸੀ- ਤ੍ਰਿਵੇਦੀ
ਨਵੀਂ ਦਿੱਲੀ, ਸਾਬਕਾ ਰੇਲ ਮੰਤਰੀ ਦਿਨੇਸ਼ ਮੰਤਰੀ ਨੇ ਕਿਹਾ ਹੈ ਕਿ ਜੇਕਰ ਉਹ ਆਪਣਾ ਅਸਤੀਫਾ ਨਾ ਦਿੰਦੇ ਤਾਂ ਸਰਕਾਰ ਡਿੱਗ ਜਾਂਦੀ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਦਾ ਬਾਹਰ ਜਾਣਾ ਅਤੇ ਅਸਤੀਫਾ ਤਾਂ ਪਹਿਲਾਂ ਤੋਂ ਹੀ ਤੈਅ ਸੀ ਅਤੇ ਮਮਤਾ ਬੈਨਰਜੀ ਨੂੰ ਪਹਿਲਾਂ ਤੋਂ ਹੀ ਸਭ ਕੁਝ ਪਤਾ ਸੀ, ਵਧੇ ਹੋਏ ਰੇਲ ਕਿਰਾਏ ਨੂੰ ਤਾਂ ਇਕ ਬਹਾਨਾ ਬਣਾਇਆ ਗਿਆ ਹੈ।
ਤ੍ਰਿਵੇਦੀ ਨੇ ਇਕ ਅਖਬਾਰ ਨੂੰ ਦਿੱਤੇ ਇੰਟਵਿਊ ਵਿਚ ਕਿਹਾ, ''ਜੇਕਰ ਮੈਂ ਅਸਤੀਫਾ ਨਾ ਦਿੰਦਾ ਤਾਂ ਕੇਂਦਰ ਦੀ ਮਨਮੋਹਨ ਸਰਕਾਰ ਡਿੱਗ ਜਾਂਦੀ।''
ਜ਼ਿਕਰਯੋਗ ਹੈ ਕਿ ਰੇਲ ਬਜਟ ਵਿਚ ਕਿਰਾਇਆ ਵਧਾਏ ਜਾਣ ਦੇ ਮੁੱਦੇ 'ਤੇ ਰੇਲ ... Read Full Story
|
ਦਿਨੇਸ਼ ਤ੍ਰਿਵੇਦੀ ਵੱਲੋਂ ਅਸਤੀਫ਼ਾ
ਨਵੀਂ ਦਿੱਲੀ, ਦਿਨੇਸ਼ ਤ੍ਰਿਵੇਦੀ ਨੇ ਅੱਜ ਆਪਣੀ ਅੜੀ ਛੱਡਦਿਆਂ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਵੇਂ ਰੇਲ ਬਜਟ ਵਿਚ ਕਿਰਾਇਆ ਦਰਾਂ ’ਚ ਵਾਧੇ ਤੋਂ ਮਗਰੋਂ ਉਪਜੇ ਡਰਾਮੇ ’ਤੇ ਛੇਵੇਂ ਦਿਨ ਪਰਦਾ ਡਿੱਗ ਗਿਆ।
ਆਪਣੀ ਵਿਦਾਇਗੀ ਟਿੱਪਣੀ ਕਰਦਿਆਂ ਉਨ੍ਹਾਂ ਪਾਰਟੀ ਨੇਤਾ ਮਮਤਾ ਬੈਨਰਜੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੀ.ਟੀ.ਆਈ. ਨੂੰ ਦੱਸਿਆ, ‘‘ਉਨ੍ਹਾਂ (ਤ੍ਰਿਵੇਦੀ) ... Read Full Story
|
*ਪੰਜਾਬ ਦੇ ਸੂਝਵਾਨ ਵੋਟਰਾਂ ਲਈ ਕੁੱਲ ਵਕਤੀ ਜਾਂ ਪਾਰਟ ਟਾਈਮ ਮੁੱਖ ਮੰਤਰੀ ਦੀ ਚੋਣ ਦਾ ਮੌਕਾ - ਸੁਖਬੀਰ ਸਿੰਘ ਬਾਦਲ
ਪਟਿਆਲਾ: 8 ਦਸੰਬਰ(ਪੀ.ਐਸ.ਗਰੇਵਾਲ) -ਪੰਜਾਬ ਦੇ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ’ਤੇ ਪੱਛਮੀ ਬੰਗਾਲ ਲਈ 8750 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰਨ ਅਤੇ ਪੰਜਾਬ ਨੂੰ ਅਜਿਹੇ ਪੈਕੇਜ ਤੋਂ ਨਾਹ ਕਰਦਿਆਂ ਪੰਜਾਬ ਪ੍ਰਤੀ ਪੱਖਪਾਤੀ ਰਵਈਆ ਅਪਣਾਏ ਜਾਣ ਦਾ ਦੋਸ਼ ਲਾਇਆ ਹੈ । ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਦੋਸ਼ ਲਾਇਆ ਹੈ ਕਿ ਉਨ੍ਹਾਂ ਸ਼ਹਿਰੀ ਵਿਕਾਸ ਕਰਜੇ ਨੂੰ ਰੁਕਵਾਉਣ ਵਾਂਗ ਹੀ ਦੂਜੀ ਵਾਰ ਇਹ ਪੈਕੇਜ ਤੋਂ ਪੰਜਾਬ ਨੂੰ ਵਾਂਝਿਆਂ ਰੱਖ ਕੇ ਸੂਬੇ ਨਾਲ ਵੱਡੀ ਗਦਾਰੀ ਕੀਤੀ ਹੈ। ਅਗਾਮੀ ਪੰਜਾਬ ... Read Full Story
|
ਮੁੱਖ ਮੰਤਰੀ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਪਟਿਆਲਾ ਪੁੱਜੇ
ਪਟਿਆਲਾ: 24 ਅਕਤੂਬਰ (ਪੀ.ਐਸ.ਗਰੇਵਾਲ) -ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਪਟਿਆਲਾ-ਨਾਭਾ ਰੋਡ ’ਤੇ ਸਥਿਤ ਚਾਹਲ ਪੈਲੇਸ ਵਿਖੇ ਸਾਬਕਾ ਡਵੀਜ਼ਨਲ ਜੰਗਲਾਤ ਅਫਸਰ ਪਟਿਆਲਾ ਸ੍ਰ: ਕਰਮਜੀਤ ਸਿੰਘ ਜਟਾਣਾ ਦੀ ਸਪੁੱਤਰੀ ਬੀਬਾ ਸ਼ਬਦੀਪ ਕੌਰ ਅਤੇ ਫਰੀਦਕੋਟ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਸ੍ਰ: ਹਰਿੰਦਰਜੀਤ ਸਿੰਘ ਸਮਰਾ ਦੇ ਸਪੁੱਤਰ ਕਾਕਾ ਰਾਜਬੀਰ ਸਿੰਘ ਦੇ ਸ਼ੁਭ ਵਿਆਹ ਮੌਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਮੁੱਖ ਮੰਤਰੀ ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਸੁਖੀ ਵਿਵਾਹਕ ਜੀਵਨ ਤੇ ਲੰਮੀ ਉਮਰ ਦੀ ਕਾਮਨਾ ਕੀਤੀ। ... Read Full Story
|
ਨਿਊਯਾਰਕ ਦੀ ਅਦਾਲਤ ਨੇ ਭਾਰਤੀ ਕੈਬਨਿਟ ਮੰਤਰੀ ਕਮਲ ਨਾਥ ਦੇ ਕੇਸ ਬਾਰੇ ਫੈਸਲਾ ਰਾਖਵਾਂ ਰੱਖਿਆ
ਨਿਊਯਾਰਕ-1984 ਦੇ ਸਿੱਖ ਕਤਲੇਆਮ ਦੇ ਕੇਸ ‘ਚ ਫਸੇ ਭਾਰਤ ਦੇ ਅਰਬਨ ਡਿਵੈਲਪਮੈਂਟ ਮੰਤਰੀ ਕਮਲ ਨਾਥ ਬਾਰੇ ਨਿਊਯਾਰਕ ਦਾ ਫੈਡਰਲ ਜੱਜ 60 ਦਿਨਾਂ ‘ਚ ਫੈਸਲਾ ਕਰੇਗਾ ਕਿ ਕਮਲ ਨਾਥ ਨੂੰ ਡਿਪਲੋਮੈਟਿਕ ਛੋਟ ਮਿਲਣੀ ਹੈ ਕਿ ਨਹੀਂ।ਸਿੱਖ ਫਾਰ ਜਸਟਿਸ ਦੇ ਕਨੂੰਨੀ ਸਲਾਹਕਾਰ ਅਟਾਰਨੀ ਪਤਵੰਤ ਸਿੰਘ ਪੰਨੂੰ ਨੇ ਨਿਊਯਾਰਕ ਦੀ ਅਦਾਲਤ ‘ਚ ਕਮਲ ਨਾਥ ਵਿਰੁੱਧ ਦਿੱਲੀ ‘ਚ ਸਿੱਖਾਂ ਦੇ ਕਤਲੇਆਮ ‘ਚ ਸ਼ਾਮਿਲ ਹੋਣ ਦਾ ਕੇਸ ਦਾਖਲ ਕੀਤਾ ਹੋਇਆ ਹੈ ਜਿਸ ਬਾਰੇ ਬੁੱਧਵਾਰ ਨੂੰ ਨਿਊਯਾਰਕ ਦੀ ਅਦਾਲਤ ‘ਚ ਚੱਲੀ ਕਾਰਵਾਈ ਦੌਰਾਨ ਫੈਸਲਾ ਰਾਖਵਾਂ ਰੱਖਿਆ ਗਿਆ ਹੈ। ਇੱਥੋਂ ਦੇ ਦੱਖਣੀ ਜ਼ਿਲ੍ਹੇ ਦੀ ਫੈਡਰਲ ਅਦਾਲਤ ਦੇ ... Read Full Story
|
ਨਕਸਲੀਆਂ ਪ੍ਰਤੀ ਵਿਹਾਰਕ ਪਹੁੰਚ ਜ਼ਰੂਰੀ: ਪ੍ਰਧਾਨ ਮੰਤਰੀ
ਰਾਜ ਸਰਕਾਰਾਂ ਨੂੰ ਲੋਕਾਂ ਦੇ ਮਨ ਜਿੱਤਣ ਦੀ ਸਲਾਹ
ਨਵੀਂ ਦਿੱਲੀ, 14 ਸਤੰਬਰ : ਨਕਸਲਵਾਦ ਦੀ ਜ਼ੱਦ 'ਚ ਆਏ ਖੇਤਰਾਂ ਦੇ ਵਿਕਾਸ ਲਈ 'ਅਸਲ ਤੇ ਵਿਹਾਰਕ' ਪਹੁੰਚ ਅਪਣਾਉਣ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਅੱਜ ਕਿਹਾ ਹੈ ਕਿ ਇਨ੍ਹਾਂ ਖੇਤਰਾਂ ਲਈ ਨਿਰਧਾਰਤ ਸਕੀਮਾਂ ਲਾਗੂ ਕਰਨ ਦਾ ਅਮਲ ਵੀ ਅਸਲੋਂ ਹੀ ਭ੍ਰਿਸ਼ਟਾਚਾਰ ਰਹਿਤ ਹੋਣਾ ਜ਼ਰੂਰੀ ਹੈ।
ਨਕਸਲਵਾਦ ਦੀ ਜ਼ੱਦ 'ਚ ਆਏ ਖੇਤਰਾਂ ਬਾਰੇ ਇਕ ਦਿਨ ਭਰ ਲੰਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਵੀ ਬਹੁਤ ਸ਼ਟੀਕ ਲੋੜ ਹੈ ਕਿ ਵਿਕਾਸ ਕੰਮਾਂ 'ਚ ਕਿਤੇ ਵੀ ਕਿਸੇ ਕਿਸਮ ਦੀ ਕੋਤਾਹੀ ਹੋਣ ਨੂੰ ਰੋਕਿਆ ਜਾਵੇ ਤੇ ਇਸ ... Read Full Story
|
ਰਾਹੁਲ ਬਨਾਮ ਮੋਦੀ ਹੋ ਸਕਦੀਆਂ ਹਨ 2014 ਦੀਆਂ ਆਮ ਚੋਣਾਂ
ਵਾਸ਼ਿੰਗਟਨ,ਅਮਰੀਕੀ ਕਾਂਗਰਸ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਭਾਰਤ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਸੰਭਾਵਿਤ ਉਮੀਦਵਾਰਾਂ ਨੂੰ ਲੈ ਕੇ ਬਹਿਸ ਜ਼ੋਰ ਫੜ ਰਹੀ ਹੈ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵਿਚਾਲੇ ਸਿੱਧਾ ਮੁਕਾਬਲਾ ਹੋ ਸਕਦਾ ਹੈ। ਅਮਰੀਕੀ ਕਾਂਗਰਸ ਦੀ 2 ਪਾਰਟੀ ਖੁਦਮੁਖਤਾਰ ਖੋਜ ਸੰਸਥਾ ਨੇ ਆਪਣੀ ਨਵੀਂ ਰਿਪੋਰਟ 'ਚ ਮੋਦੀ ਨੂੰ 2014 ਵਿਚ ਭਾਜਪਾ ਦਾ ਮਜ਼ਬੂਤ ਉਮੀਦਵਾਰ ਦੱਸਿਆ ਹੈ। ਨਾਲ ਹੀ ਇਸ ਅਹੁਦੇ ਲਈ ਕਾਂਗਰਸ ਵਲੋਂ ਰਾਹੁਲ ਗਾਂਧੀ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ ਗਈ ਹੈ। ਭਾਰਤ ਦੇ ... Read Full Story
|
ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਦਾ ਬਚਣਾ ਹੋਵੇਗਾ ਮੁਸ਼ਕਲ
ਪੈਨਸ਼ਨ ’ਚ ਹੋ ਸਕੇਗੀ ਵੀਹ ਫੀਸਦੀ ਤੱਕ ਕਟੌਤੀ
ਨਵੀਂ ਦਿੱਲੀ,ਭ੍ਰਿਸ਼ਟ ਅਧਿਕਾਰੀ ਹੁਣ ਸੇਵਾਮੁਕਤੀ ਦੇ ਆਧਾਰ ’ਤੇ ਆਪਣੇ ਖਿਲਾਫ ਕਾਰਵਾਈ ਤੋਂ ਨਹੀਂ ਬਚ ਸਕਣਗੇ। ਉਨ੍ਹਾਂ ਨੂੰ ਮਾਮੂਲੀ ਮਾਮਲੇ ਵਿਚ ਵੀ ਪੈਨਸ਼ਨ ’ਚ 10 ਫੀਸਦੀ ਦੀ ਕਟੌਤੀ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
ਵੱਡੀ ਸਜ਼ਾ ਦੇ ਮਾਮਲੇ ਵਿਚ ਪੂਰੇ ਲਾਭ ਦੇ ਨਾਲ ਲਾਜ਼ਮੀ ਸੇਵਾਮੁਕਤੀ ਦੇ ਨਿਯਮਾਂ ਵਿਚ ਵੀ ਤਬਦੀਲੀ ਕੀਤੀ ਜਾਵੇਗੀ ਅਤੇ ਹੁਣ ਤੋਂ ਅਜਿਹੇ ਸਰਕਾਰੀ ਸੇਵਕਾਂ ਦੀ ਪੈਨਸ਼ਨ ਵਿਚ 20 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਭ੍ਰਿਸ਼ਟਾਚਾਰ ਉਪਰ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੀ ਅਗਵਾਈ ਵਾਲੇ ਮੰਤਰੀ ਸਮੂਹ ਦੀ ਪਹਿਲੀ ਰਿਪੋਰਟ ... Read Full Story
|
ਪ੍ਰਧਾਨ ਮੰਤਰੀ ਨੂੰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਮੁੱਦਾ ਸ਼ੇਖ ਹਸੀਨਾ ਕੋਲ ਉਠਾਉਣ ਦੀ ਅਪੀਲ
ਕੋਲਕਾਤਾ,ਬੰਗਲਾਦੇਸ਼ ‘ਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਮਾਮਲੇ ‘ਚ ਪੇਸ਼ ਆ ਰਹੀਆਂ ਦਿੱਕਤਾਂ ਵੱਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਧਿਆਨ ਦਿਵਾਉਂਦੇ ਹੋਏ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਬੋਰਡ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਗਲੇ ਬੰਗਲਾਦੇਸ਼ ਦੌਰੇ ਸਮੇਂ ਉੱਥੇ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਨਾਲ ਗੱਲਬਾਤ ਕਰਨ।
ਬੋਰਡ ਦੇ ਪ੍ਰਧਾਨ ਅਜੈਬ ਸਿੰਘ ਬੋਪਾਰਾਏ ਨੇ ਅੱਜ ਇੱਥੇ ਦੱਸਿਆ ਕਿ ਬੋਰਡ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ... Read Full Story
|
ਬਾਦਲ ਪਰਿਵਾਰ ਦੀਆਂ ਬਿਨਾ ਪਰਮਿਟ ਚੱਲ ਰਹੀਆਂ 150 ਬੱਸਾਂ ਸਬੰਧੀ ਲੋਕਪਾਲ ਕੋਲ ਸਿ਼ਕਾਇਤ
ਬਾਦਲ ਪਰਿਵਾਰ ਦੀਆਂ 150 ਦੇ ਕਰੀਬ ਬਿਨਾ ਪਰਮਿਟ ਚੱਲ ਰਹੀਆਂ ਬੱਸਾਂ ਦੀ ਸਿ਼ਕਾਇਤ ਲੋਕਪਾਲ ਕੋਲ ਕੀਤੀ ਗਈ ਹੈ। ਚੰਡੀਗੜ੍ਹ ਦੀ ਗਲੋਬਲ ਹਿਊਮਨ ਰਾਈਟਸ ਕੋਂਸਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਟਰਾਂਸਪੋਰਟ ਸਕੱਤਰ ਡੀ.ਐਸ. ਜਸਪਾਲ ਦੇ ਖਿਲਾਫ਼ ਸਿ਼ਕਾਇਤ ਕੀਤੀ ਹੈ।
ਸਿ਼ਕਾਇਤ ਵਿੱਚ ਕਿਹਾ ਗਿਆ ਹੈ ਕਿ ਸੱਤਾਧਾਰੀ ਬਾਦਲ ਪਰਿਵਾਰ ਦੀਆਂ 150 ਬੱਸਾਂ ਨੂੰ ਗਲਤ ਤਰੀਕੇ ਨਾਲ ਚੰਡੀਗੜ੍ਹ ਵਿੱਚ ਦਾਖਿਲ ਹੋਣ ਇਜ਼ਾਜ਼ਤ ਦਿਵਾਈ ਗਈ ਹੈ।
ਇਸ ਮਾਮਲੇ ਦੀ ਸੁਣਵਾਈ 8 ਸਤਬੰਰ ਨੂੰ ਹੋਣੀ ... Read Full Story
|
ਹੁਣ ਰਿਸ਼ਵਤ ਚੈੱਕਾਂ ਰਾਹੀਂ ਵੀ…
ਨਵੀਂ ਦਿੱਲੀ,ਹੁਣ ਰਿਸ਼ਵਤ ਚੈੱਕਾਂ ਰਾਹੀਂ ਵੀ ਮਿਲਣ ਲੱਗੀ ਹੈ। ਮਾਨਵ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਨੂੰ ਝਾਰਖੰਡ ਦੀ ਇਕ ਸੈਂਟਰਲ ਯੂਨੀਵਰਸਿਟੀ ਦਾ ਇਕ ਵਿਅਕਤੀ ਨੂੰ ਰਜਿਸਟਰਾਰ ਲਾਏ ਜਾਣ ਲਈ ਰਿਸ਼ਵਤ ਵਜੋਂ ਇਕ ਲੱਖ ਰੁਪਏ ਦਾ ਚੈੱਕ ਮਿਲਿਆ ਹੈ।
ਇਸ ਦਾ ਖੁਲਾਸਾ ਉਦੋਂ ਹੋਇਆ, ਜਦੋਂ ਮੰਤਰਾਲੇ ਨੇ ਪੁਲੀਸ ਕੋਲ ਪਹੁੰਚ ਕਰਕੇ ਇਸ ਮਾਮਲੇ ’ਚ ਕੇਸ ਦਰਜ ਕਰਨ ਲਈ ਕਿਹਾ। ਮੰਤਰਾਲੇ ਦੇ ਮੁੱਖ ਵਿਜੀਲੈਂਸ ਅਧਿਕਾਰੀ ਅਮਿਤ ਖ਼ਰੇ ਦੀ ਸ਼ਿਕਾਇਤ ’ਤੇ 24 ਅਗਸਤ ਨੂੰ ਪੁਲੀਸ ਨੇ ਕੇਸ ਦਰਜ ਕੀਤਾ ਸੀ। ਐਫ.ਆਈ. ਆਰ. ਅਨੁਸਾਰ ਖ਼ਰੇ ਨੇ 24 ਅਗਸਤ ਨੂੰ ਦਿੱਲੀ ਪੁਲੀਸ ਦੇ ਕਮਿਸ਼ਨਰ ਬੀ.ਕੇ. ਗੁਪਤਾ ਨੂੰ ਇਸ ਘਟਨਾ ... Read Full Story
|
ਮੈਂ ਨਹੀਂ ਬਣਨਾ ਲੋਕਪਾਲ : ਕਿਰਨ ਬੇਦੀ
ਨਵੀਂ ਦਿੱਲੀ,ਸਿਵਲ ਸੋਸਾਇਟੀ ਦੀ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀਆਂ ਕੋਸ਼ਿਸ਼ਾਂ ਨੇ ਜਨ ਲੋਕਪਾਲ ਦਾ ਹੱਲ ਕੱਢਿਆ ਹੈ ਅਤੇ ਇਨ੍ਹਾਂ ਦੋਹਾਂ ਨੇਤਾਵਾਂ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਅੰਨਾ ਦੀ ਭੁੱਖ ਹੜਤਾਲ ਖਤਮ ਕਰਵਾਈ। ਬੇਦੀ ਨੇ ਕਿਹਾ ਕਿ ਇਹ ਅੰਦੋਲਨ ਅੰਨਾ ਦਾ ਸੀ ਅਤੇ ਅਸੀਂ ਸਾਰੇ ਉਨ੍ਹਾਂ ਦੇ ਸਿਪਾਹੀ ਸੀ। ਮੀਡੀਆ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੀਡੀਆ ਦੀ ਭੂਮਿਕਾ ਸਲਾਹੁਣਯੋਗ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਅੱਗੇ ਚਲ ਕੇ ਚੋਣ ਲੜੇਗੀ ਜਾਂ ਲੋਕਪਾਲ ਬਣੇਗੀ ਤਾਂ ਉਨ੍ਹਾਂ ਕਿਹਾ ਕਿ ਕਿਰਨ ਅਜਿਹੀ ... Read Full Story
|
ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ
ਨਵੀਂ ਦਿੱਲੀ,ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੋਕਪਾਲ ਬਿੱਲ 'ਤੇ ਸੰਸਦ ਵਿਚ ਪਾਸ ਹੋਏ ਮਤੇ ਬਾਰੇ ਦੱਸਿਆ। ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਸੰਸਦ ਵਿਚ ਜਾਰੀ ਸੈਸ਼ਨ ਅਤੇ 27 ਅਗਸਤ ਨੂੰ ਲੋਕਪਾਲ ਬਿੱਲ ਨਾਲ ਸਬੰਧਤ ਮਾਮਲਿਆਂ 'ਤੇ ਪਾਸ ਮਤੇ ਬਾਰੇ ਜਾਣਕਾਰੀ ਦਿੱਤੀ। ... Read Full Story
|
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ
ਟੋਕੀਓ,ਜਾਪਾਨ ਦੇ ਪ੍ਰਧਾਨ ਮੰਤਰੀ ਨਾਓਤੋਕਾਨ ਨੇ ਐਲਾਨ ਕੀਤਾ ਹੈ ਕਿ ਉਹ ਲਗਭਗ 15 ਮਹੀਨਿਆਂ ਦੇ ਕਾਰਜਕਾਲ ਪਿੱਛੋਂ ਅਸਤੀਫਾ ਦੇ ਰਹੇ ਹਨ ਕਿਉਂਕਿ ਸੁਨਾਮੀ ਕਾਰਨ ਪੈਦਾ ਪ੍ਰਮਾਣੂ ਸੰਕਟ ਨਾਲ ਨਜਿੱਠਣ ਵਿਚ ਉਨ੍ਹਾਂ ਦੀ ਸਰਕਾਰ ਦੀ ਲੋਕਪ੍ਰਿਯਤਾ ਵਿਚ ਕਮੀ ਆਈ ਹੈ। ਕਾਨ ਸ਼ੁੱਕਰਵਾਰ ਨੂੰ ਕੌਮੀ ਟੀ. ਵੀ. ‘ਤੇ ਨਜ਼ਰ ਆਏ ਅਤੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਜੋਂ ਆਪਣਾ ਕਾਰਜਕਾਲ ਖਤਮ ਕਰਦੇ ਹੋਏ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਦੇ ਅਸਤੀਫੇ ਕਾਰਨ 5 ਸਾਲ ਵਿਚ 6ਵੇਂ ਪ੍ਰਧਾਨ ਮੰਤਰੀ ਦੀ ਚੋਣ ਦਾ ਰਾਹ ਪੱਧਰਾ ਹੋ ਗਿਆ ਹੈ। ਜਾਪਾਨ ... Read Full Story
|
ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਨੀਤੀ ਤਿਆਰ
ਸ਼ਾਹਬਾਦ ਮਾਰਕੰਡਾ,ਹਰਿਆਣਾ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਪ੍ਰਚਾਰ ਤੇ ਸੂਬੇ ਦੀਆਂ ਸਾਰੀਆਂ ਗਿਆਰਾਂ ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਰਣਨੀਤੀ ਤਿਆਰ ਕਰ ਲਈ ਹੈ, ਜਿਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਰਿਆਣਾ ’ਚ ਆਪਣੇ ਉਮੀਦਵਾਰਾਂ ਦੀ ਚੋਣ ਕਮਾਨ ਸੰਭਾਲਣਗੇ।
ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ’ਚ ਐਸ.ਜੀ.ਪੀ.ਸੀ. ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਪੰਜਾਬ ਦੀ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਬੀਬੀ ਜਗੀਰ ਕੌਰ, ... Read Full Story
|
ਸਖ਼ਤ ਲੋਕਪਾਲ ਦੇ ਹੱਕ ਵਿਚ 9 ਪਾਰਟੀਆਂ ਵੱਲੋਂ ਸੰਸਦ ਭਵਨ ਦੇ ਮੁੱਖ ਗੇਟ ਅੱਗੇ ਧਰਨਾ
ਨਵੀਂ ਦਿੱਲੀ,ਭ੍ਰਿਸ਼ਟਾਚਾਰ ਖਿਲਾਫ ਸਖਤ ਲੋਕਪਾਲ ਬਿੱਲ ਦੀ ਮੰਗ ਕਰਦਿਆਂ 9 ਪਾਰਟੀਆਂ ਨੇ ਅੱਜ ਸੰਸਦ ਭਵਨ ਦੇ ਮੁੱਖ ਗੇਟ ’ਤੇ ਰੋਸ ਧਰਨਾ ਦਿੱਤਾ।
ਗੈਰ ਐਨ.ਡੀ.ਏ., ਜਿਨ੍ਹਾਂ ਪਾਰਟੀਆਂ ਨੇ ਅੱਜ ਧਰਨਾ ਦਿੱਤਾ, ਉਨ੍ਹਾਂ ਵਿਚ ਚਾਰੇ ਖੱਬੀਆਂ ਪਾਰਟੀਆਂ, ਰਾਸ਼ਟਰੀ ਲੋਕ ਦਲ, ਟੀ.ਡੀ.ਪੀ., ਜੇ.ਡੀ. (ਐਸ), ਏ. ਆਈ. ਏ. ਡੀ. ਐਮ. ਕੇ. ਤੇ ਬੀ. ਜੇ. ਡੀ. ਦੇ ਆਗੂ ਧਰਨੇ ਵਿਚ ਸ਼ਾਮਲ ਹੋਏ। ਧਰਨੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ, ਸੀ.ਪੀ.ਐਮ. ਦੇ ਸੀਤਾ ਰਾਮ ਯੇਚੁਰੀ, ਰਾਸ਼ਟਰੀ ਲੋਕ ਦਲ ਦੇ ਅਜੀਤ ਸਿੰਘ, ਟੀ.ਡੀ.ਪੀ. ਦੇ ਨਾਗਾ ਨਾਗੇਸ਼ਵਰ ਰਾਓ ਸਣੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਸਖਤ ਲੋਕਪਾਲ ਬਿੱਲ ... Read Full Story
|