ਕਰਾਚੀ ‘ਚ 1500 ਸਾਲ ਪੁਰਾਣੇ ਹਨੂੰਮਾਨ ਮੰਦਰ ਦੀ ਕਾਇਆ-ਕਲਪ ਸ਼ੁਰੂ
ਇਸਲਾਮਾਬਾਦ, ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ 1500 ਸਾਲ ਪੁਰਾਣੇ ਹਿੰਦੂ ਮੰਦਰ ਦਾ ਕਾਇਆ-ਕਲਪ ਦਾ ਕਾਰਜ ਸ਼ੁਰੂ ਕੀਤਾ ਗਿਆ। ਨਾਜਾਇਜ਼ ਕਾਬਜ਼ਕਾਰਾਂ ਨੂੰ ਹਟਾਉਣ ਲਈ ਕਾਨੂੰਨੀ ਲੜਾਈ ਅਤੇ ਫਿਰ ਫੰਡ ਇਕੱਠੇ ਕਰਨ ਮਗਰੋਂ ਇਹ ਕਾਰਜ ਸ਼ੁਰੂ ਹੋ ਸਕਿਆ। ਸ੍ਰੀ ਪੰਚਮੁਖੀ ਹਨੂੰਮਾਨ ਮੰਦਰ ਕਰਾਚੀ ਦੇ ਸੋਲਜ਼ਰ ਬਾਜ਼ਾਰ ‘ਚ ਸਥਿਤ ਹੈ। ਇਸ ਮੰਦਰ ਦੇ ਪ੍ਰਬੰਧਕਾਂ ਨੂੰ ਅਦਾਲਤ ਨੇ ਮੰਦਰ ਦੀ ਸੰਪਤੀ ਤੇ ਅੰਸ਼ਕ ਕੰਟਰੋਲ ਸੌਂਪ ਦਿੱਤਾ ਹੈ।
‘ ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖਬਾਰ ਵਿਚ ਛਪੀ ਇਕ ਰਿਪੋਰਟ ਮੁਤਾਬਕ ਭਾਵੇਂ ਸਾਂਭ-ਸੰਭਾਲ ਦੇ ਕਾਰਜਾਂ ਨੂੰ ਕੁਝ ਸਾਲ ਪਹਿਲਾਂ ਧੱਕਾ ਵੱਜਿਆ ਸੀ ਪਰ ... Read Full Story
|
ਸ਼੍ਰੀ ਰਾਮ ਮੰਦਰ ਨਿਰਮਾਣ ਦਾ ਮੁੱਦਾ ਸੰਸਦ ਰਾਹੀਂ ਹੱਲ ਹੋਣ ਦੀ ਸੰਭਾਵਨਾ :ਸਿੰਘਲ
ਜੈਪੁਰ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਅਸ਼ੋਕ ਸਿੰਘਲ ਨੇ ਕਿਹਾ ਹੈ ਕਿ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ਨਿਰਮਾਣ ਦਾ ਮੁੱਦਾ ਸੰਸਦ ਰਾਹੀਂ ਹੱਲ ਹੋਣ ਦੀ ਸੰਭਾਵਨਾ ਹੈ। ਸਿੰਘਲ ਨੇ ਅੱਜ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਸ਼੍ਰੀ ਰਾਮ ਮੰਦਰ ਨਿਰਮਾਣ ਦਾ ਮੁੱਦਾ ਸਾਲਾਂ ਤੋਂ ਅਦਾਲਤ 'ਚ ਚੱਲ ਰਿਹਾ ਹੈ। ਲੱਗਦਾ ਹੈ ਕਿ ਅਦਾਲਤ ਦੇ ਮਾਧਿਅਮ ਰਾਹੀਂ ਇਸ ਦਾ ਹੱਲ ਨਿਕਲਣਾ ਮੁਸ਼ਕਲ ਹੈ। ਅਜਿਹੇ 'ਚ ਸ਼੍ਰੀ ਰਾਮ ਮੰਦਰ ਨਿਰਮਾਣ ਦਾ ਪ੍ਰਸਤਾਵ ਸੰਸਦ 'ਚ ਲਿਆਉਣਾ ਚਾਹੀਦਾ ਹੈ ਅਤੇ ਅਸੀਂ ਇਸ ਦੀ ਹਮਾਇਤ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧੀ ਕਈ ਸੰਸਦ ... Read Full Story
|
ਅਯੁੱਧਿਆ ਵਿਚ ਰਾਮ ਮੰਦਰ ਬਣ ਕੇ ਰਹੇਗਾ : ਗਡਕਰੀ
ਲਖਨਊ, ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਇਕ ਵਾਰ ਫਿਰ ਰਾਮ ਮੰਦਰ ਦਾ ਪੱਤਾ ਖੇਡਣ ਦਾ ਯਤਨ ਕੀਤਾ ਗਿਆ ਹੈ। ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਯੁਧਿਆ ਵਿਚ ਸ਼੍ਰੀ ਰਾਮ ਮੰਦਰ ਹਰ ਕੀਮਤ 'ਤੇ ਬਣ ਕੇ ਰਹੇਗਾ ਅਤੇ ਉਸਨੂੰ ਕੋਈ ਤਾਕਤ ਵੀ ਰੋਕ ਨਹੀਂ ਸਕਦੀ। ਸ਼੍ਰੀ ਗਡਕਰੀ ਨੇ ਕਿਹਾ ਕਿ ਸ਼੍ਰੀ ਰਾਮ ਮੰਦਰ ਬਣਨ ਤੋਂ ਬਾਅਦ ਹੀ ਅਯੁਧਿਆ ਵਿਖੇ ਮਸਜਿਦ ਬਣੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਮਸਜਿਦ ਬਣਾਉਣ ਲਈ ਭਾਜਪਾ ਮੁਸਲਿਮ ਭਾਈਚਾਰੇ ਦੀ ਸਹਾਇਤਾ ਕਰੇਗੀ।
ਗਡਕਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ... Read Full Story
|
ਰਾਮ ਮੰਦਰ ਬਣਾ ਕੇ ਛੱਡਾਂਗੇ ਚਾਹੇ ਮੇਰੀ ਜਾਨ ਚਲੀ ਜਾਏ : ਉਮਾ
ਬਹਿਰਾਇਚ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਟਾਰ ਪ੍ਰਚਾਰ ਉਮਾ ਭਾਰਤੀ ਨੇ ਅੱਜ ਅਯੋਧਿਤ 'ਚ ਰਾਮ ਮੰਦਰ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ 'ਰਾਮ ਨਗਰੀ' ਦਾ ਨਿਰਮਾਣ ਹੋ ਕੇ ਰਹੇਗਾ ਚਾਹੇ ਇਸ ਲਈ ਉਸਦੀ ਜਾਨ ਹੀ ਕਿਉਂ ਨਾ ਚਲੀ ਜਾਏ। ਉਮਾ ਨੇ ਜ਼ਿਲੇ 'ਚ ਆਯੋਜਿਤ ਵੱਖ-ਵੱਖ ਜਨ ਸਭਾਵਾਂ 'ਚ ਅਯੋਧਿਆ 'ਚ ਸ਼ਾਨਦਾਰ ਰਾਮ ਮੰਦਰ ਬਣਾਉਣ ਦੇ ਮੁੱਦੇ ਨੂੰ ਉਠਾਇਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੀ ਸਰਕਾਰ ਬਣਨ 'ਤੇ ਮੁਸਲਿਮ ਰਿਜ਼ਰਵੇਸ਼ਨ ਖਤਮ ਹੋਵੇਗਾ। ਭਾਜਪਾ ਨੇਤਾ ਨੇ ਕਿਹਾ ਕਿ ਜਿਸ ਤਰ੍ਹਾਂ ਰਾਮ ਮੰਦਰ ਅੰਦੋਲਨ ਸਮੇਂ ਅਯੋਧਿਆ 'ਚ ਜਨਤਾ ਇਕੱਠੀ ਹੋਈ ਸੀ, ਜੇਕਰ ਲੋੜ ... Read Full Story
|
ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਧਾਨ ਮੰਤਰੀ ਨੂੰ ਕਾਲੀਆਂ ਝੰਡੀਆਂ ਵਿਖਾਉਣਾ ਮੰਦਭਾਗਾ : ਛੀਨਾ
ਐਡਮਿੰਟਨ, ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਨਵੇਂ ਸਾਲ ਦੀ ਆਮਦ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਧਰਮ-ਪਤਨੀ ਬੀਬੀ ਗੁਰਸ਼ਰਨ ਕੌਰ ਵਲੋਂ ਮੱਥਾ ਟੇਕਣ ਸਮੇਂ ਕੁਝ ਗਿਣੇ-ਚੁਣੇ ਸ਼ਰਾਰਤੀ ਤੱਤਾਂ ਵਲੋਂ ਕੀਤੀ ਨਾਅਰੇਬਾਜ਼ੀ ਅਤੇ ਕਾਲੇ ਝੰਡੇ ਵਿਖਾਏ ਜਾਣ ਦਾ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਕੋਆਰਡੀਨੇਟਰ ਮਨਜਿੰਦਰ ਸਿੰਘ ਛੀਨਾ ਨੇ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਸਤੀ ਸ਼ੁਹਰਤ ਦੀ ਖਾਤਰ ਜਿਥੇ ਪ੍ਰਧਾਨ ਮੰਤਰੀ ਦੇ ਧਾਰਮਿਕ ਦੌਰੇ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ... Read Full Story
|
ਤਿਰੂਪਤੀ ਮੰਦਰ ਦੀ ਹੁੰਡੀ 'ਚ ਹਨ 18 ਟਨ ਸਿੱਕੇ
ਤਿਰੂਪਤੀ, ਤਿਰੂਮਲਾ ਸਥਿਤ ਪ੍ਰਸਿੱਧ ਵੈਂਕਟੇਸ਼ਵਰ ਮੰਦਰ ਦੇ ਪ੍ਰਸ਼ਾਸਨਿਕ ਅੰਗ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਦੇ ਪਿਛਲੇ 2 ਦਹਾਕਿਆਂ ਤੋਂ ਉਸ ਦੀ ਹੁੰਡੀ ਵਿਚ ਜਮ੍ਹਾ ਕਰੀਬ 18 ਟਨ ਪੁਰਾਣੇ ਭਾਰਤੀ ਤੇ ਵਿਦੇਸ਼ੀ ਸਿੱਕਿਆਂ ਦੀ ਕੀਮਤ ਅਤੇ ਪ੍ਰਾਚੀਨਤਾ ਆਂਕਣ ਦੀ ਕਿਰਿਆ ਸ਼ੁਰੂ ਕੀਤੀ ਹੈ। ਟੀ. ਟੀ. ਡੀ. ਦੇ ਕਾਰਜਕਾਰੀ ਅਧਿਕਾਰੀ ਐੱਲ. ਵੀ. ਸੁਬਰਾਮਨੀਅਮ ਨੇ ਦੱਸਿਆ ਕਿ ਸਿੱਕਿਆਂ ਦੀ ਕੀਮਤ ਤੇ ਪ੍ਰਾਚੀਨਤਾ ਜਾਣਨ ਲਈ ਸਿੱਕਾ ਮਾਹਿਰਾਂ ਤੇ ਮੁਦਰਾ ਸ਼ਾਸ਼ਤਰੀਆਂ ਦੀ ਟੀਮ ਨੂੰ ਲਾਇਆ ਗਿਆ ਹੈ। ਇਹ ਸਿੱਕੇ ਤਾਂਬੇ, ਕਾਂਸੀ ਤੇ ਸਟੀਲ ਦੇ ਬਣੇ ਹੋਏ ਹਨ ਜੋ ਕਿ ਅਮਰੀਕਾ, ਬ੍ਰਿਟੇਨ, ਮਲੇਸ਼ੀਆ, ... Read Full Story
|
ਮੰਦਰ ਨੂੰ ਦਾਨ 'ਚ ਮਿਲੇ 100 ਹੀਰੇ
ਤਿਰੂਮਾਲਾ, ਆਂਧਰਾ ਪ੍ਰਦੇਸ਼ ਸਥਿਤ ਵਿਸ਼ਵ ਪ੍ਰਸਿੱਧ ਤਿਰੂਪਤੀ ਮੰਦਰ ਨੂੰ ਕਿਸੇ ਅਣਪਛਾਤੇ ਸ਼ਰਧਾਲੂ ਨੇ 100 ਹੀਰੇ ਦਾਨ ਦਿਤੇ ਹਨ। ਇਹ ਗੱਲ ਅੱਜ ਉਸ ਸਮੇਂ ਪਤਾ ਲੱਗੀ ਜਦੋਂ ਉਥੇ ਰੱਖੀ ਹੁੰਡੀ ਨੂੰ ਮੰਦਰ ਦੇ ਕਰਮਚਾਰੀਆਂ ਨੇ ਖੋਲ੍ਹਿਆ। ਇਸ ਦਾ ਮੁੱਲ ਇਕ ਕਰੋੜ ਰੁਪਏ ਦਸਿਆ ਜਾਂਦਾ ਹੈ। ਦਾਨ ਪਾਤਰ ਵਿਚ ਹੀਰੇ ਮਿਲਣ ਕਾਰਨ ਸ਼ਰਧਾਲੂ ਦੀ ਪਛਾਣ ਸੰਭਵ ਨਹੀਂ ਹੋ ਸਕੀ ... Read Full Story
|
ਬੰਗਲੌਰ ਦੇ ਸਿੱਖਾਂ ਵੱਲੋਂ ਵੱਖਰੇ ਵਿਆਹ ਕਾਨੂੰਨ ਦੀ ਮੰਗ
ਬੰਗਲੌਰ, ਬੰਗਲੌਰ ਦੀ ਸਿੱਖ ਸੰਗਤ ਨੇ ਗੁਰਦੁਆਰਾ ਸਿੰਘ ਸਭਾ, ਅਲਸੂਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਕਰੀਬ 30 ਹਜ਼ਾਰ ਦੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰੇ ਵਿੱਚ ਹਾਜ਼ਰੀ ਭਰੀ। ਇਸ ਮੌਕੇ ਹਜ਼ੂਰੀ ਰਾਗੀ ਜਥਾ ਭਾਈ ਲਖਵਿੰਦਰ ਸਿੰਘ ਅਤੇ ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਜਥਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੇ ਸ਼ਬਦ ਗਾਇਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਅਰਦਾਸ, ਹੁਕਮਨਾਮਾ ਅਤੇ ਗੁਰਬਾਣੀ ਦੇ ਸ਼ਬਦ ਵਿਚਾਰ ਦੀ ਸੇਵਾ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਨੇ ਕੀਤੀ। ਜਨਰਲ ਸਕੱਤਰ ਡਾ. ਹਰਮਿੰਦਰ ਸਿੰਘ ਨੇ ... Read Full Story
|
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਜਲੌਅ ਸਜਾਏ
ਅੰਮ੍ਰਿਤਸਰ, ਅੰਮ੍ਰਿਤਸਰ ਦੇ ਬਾਨੀ ਤੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਗੁਰਮਤਿ ਸਿਧਾਂਤਾਂ, ਪੰਥਕ ਰਵਾਇਤਾਂ ਅਤੇ ਪੰਥਕ ਜਾਹੋ-ਜਲਾਲ ਨਾਲ ਮਨਾਇਆ ਗਿਆ। ਅੱਜ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਲੱਖਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੀਆਂ। ਉਨ੍ਹਾਂ ਨੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਦੀ ਛਹਿਬਰ ਦਾ ਅਨੰਦ ਮਾਣਿਆ। ਇਸ ... Read Full Story
|
ਦੁਰਗਾ ਪੂਜਾ ਲਈ ਸ਼ਰਧਾਲੂਆਂ ਦੀ ਭੀੜ ਵਧੀ
ਕੋਲਕਾਤਾ, ਪੱਛਮੀ ਬੰਗਾਲ ਇਸ ਵੇਲੇ ਦੁਰਗਾ ਪੂਜਾ ਦੇ ਰੰਗ ਵਿਚ ਰੰਗਿਆ ਹੋਇਆ ਹੈ। ਸਾਰੇ ਸੂਬੇ ਦੀਆਂ ਗਲੀਆਂ-ਮੁਹੱਲੇ ਪੂਜਾ ਦੇ ਰੰਗ ’ਚ ਰੰਗੇ ਹਨ। ਨਵੀਆਂ ਪੁਸ਼ਾਕਾਂ ਪਾ ਕੇ ਅਤੇ ਸਜ-ਧਜ ਕੇ ਲੋਕ ਸੜਕਾਂ ’ਤੇ ਤੁਰ-ਫਿਰ ਰਹੇ ਹਨ। ਬੱਸਾਂ, ਟੈਕਸੀਆਂ ਅਤੇ ਦੂਜੇ ਸਵਾਰੀ ਵਾਹਨ ਲੋਕਾਂ ਨਾਲ ਭਰੇ ਚਲਦੇ ਵਿਖਾਈ ਦਿੰਦੇ ਹਨ।
ਦੁਰਗਾ ਪੂਜਾ ਦੀ ਅੱਜ ਸਪਤਮੀ ਸੀ। ਕਈ ਦਿਨਾਂ ਦੀ ਲਗਾਤਾਰ ਬਾਰਸ਼ ਤੋਂ ਬਾਅਦ ਅੱਜ ਦਿਨ ਵੀ ਖੁਸ਼ਗਵਾਰ ਸੀ। ਸਾਰਾ ਦਿਨ ਧੁੱਪ ਨਿਕਲੀ ਰਹੀ ਜਿਸ ਦਾ ਲਾਭ ਉਠਾਉਂਦਿਆਂ ਲੋਕ ਸਵੇਰ ਤੋਂ ਹੀ ਪੂਜਾ ਪੰਡਾਲ ’ਚ ਪਹੁੰਚਣੇ ਸ਼ੁਰੂ ਹੋ ਗਏ। ਸ਼ਾਮ ਪਈ ’ਤੇ ਭੀੜ ਵਧ ਗਈ। ਥਾਂ-ਥਾਂ ਬਣੇ ... Read Full Story
|
ਬੱਬਰ ਖ਼ਾਲਸਾ ਨੇ ਹਿਮਾਚਲ ਦੇ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿਤੀ
ਨਵੀਂ ਦਿੱਲੀ, ਸਿੱਖ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਨੇ ਨਰਾਤਿਆਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿਤੀ ਹੈ। ਇਹ ਦਾਅਵਾ ਸੀ.ਆਈ.ਡੀ. ਦੇ ਵਧੀਕ ਡਾਇਰੈਕਟਰ ਜਨਰਲ ਨੇ ਕੀਤਾ ਹੈ। ਖ਼ਬਰ ਚੈਨਲ ਜ਼ੀ ਨਿਊਜ਼ ਦੀ ਰੀਪੋਰਟ ਅਨੁਸਾਰ ਧਮਕੀ ਭਰੀ ਚਿੱਠੀ ਸੀ.ਆਈ.ਡੀ. ਦੇ ਇਸ ਅਧਿਕਾਰੀ ਨੂੰ ਮਿਲੀ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਨੈਣਾ ਦੇਵੀ, ਬ੍ਰਜੇਸ਼ਵਰੀ ਦੇਵੀ ਮੰਦਰ, ਚਾਮੁੰਡਾ ਦੇਵੀ, ਕਾਂਗੜਾ, ਜਵਾਲਾਮੁਖੀ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਧਰ ਸੁਰੱਖਿਆ ਅਧਿਕਾਰੀ ਇਸ ਚਿੱਠੀ ਦੀ ਅਸਲੀਅਤ ਜਾਣਨ ਲਈ ਪੜਤਾਲ ਕਰ ਰਹੇ ਹਨ। ਦਸਿਆ ਗਿਆ ਹੈ ... Read Full Story
|
ਕੈਨੇਡਾ ਦੇ ਵਿਧਾਇਕ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ, 15 ਦਸੰਬਰ (ਲਾਂਬਾ)-ਕੈਨੇਡਾ ਦੇ ਵਿਕਟੋਰੀਆ ਬੀ. ਸੀ. ਦੇ ਪੰਜਾਬੀ ਵਿਧਾਇਕ ਸ. ਜਗਰੂਪ ਸਿੰਘ ਬਰਾੜ ਨੇ ਅੱਜ ਇਥੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ। ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਨ ਨਾਲ ਸਬੰਧਿਤ ਸ. ਜਗਰੂਪ ਸਿੰਘ ਬਰਾੜ ਅੱਜ ਕੱਲ੍ਹ ਪੰਜਾਬ ਦੌਰ ’ਤੇ ਆਏ ਹੋਏ ਹਨ। ਉਨ੍ਹਾਂ ਨਾਲ ਪਤਨੀ ਸ੍ਰੀਮਤੀ ਰਾਜਵੰਤ ਕੌਰ ਬਰਾੜ ਤੇ ਬੇਟੀ ਨੂਰ ਬਰਾੜ ਵੀ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੁਪਰਡੈਂਟ ਸ. ਬਿਜੈ ਸਿੰਘ, ਮੈਨੇਜਰ ਸ. ਬਲਬੀਰ ਸਿੰਘ ਤੇ ਹੋਰਨਾਂ ਨੇ ਉਨ੍ਹਾਂ ... Read Full Story
|