ਮਲਾਲਾ ਯੂਸੁਫਜਈ ਨੂੰ ਗਲੋਬਲ ਲੀਡਰਸ਼ਿਪ ਸਨਮਾਨ
ਵਾਸ਼ਿੰਗਟਨ, ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ 'ਤੇ ਤਾਲਿਬਾਨ ਦੇ ਹਮਲੇ ਦੀ ਸ਼ਿਕਾਰ ਹੋਈ ਮਲਾਲਾ ਯੂਸੁਫਜਈ ਨੂੰ ਇਸ ਸਾਲ ਦੇ ਪ੍ਰਸਿੱਧ ਗਲੋਬਲ ਲੀਡਰਸ਼ਿਪ ਸਨਮਾਨ ਲਈ ਚੁਣਿਆ ਗਿਆ ਹੈ। ਮੀਡੀਆ ਵਿਚ ਸੋਮਵਾਰ ਨੂੰ ਕੀਤੀ ਗਈ ਘੋਸ਼ਣਾ ਮੁਤਾਬਕ ਲੜਕੀਆਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ 15 ਸਾਲਾ ਮਲਾਲਾ ਦੀ ਭੂਮਿਕਾ ਨੂੰ ਦੇਖਦੇ ਹੋਏ ਉਸ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ। ਪਿਛਲੇ ਸਾਲ ਸੰਯੁਕਤ ਰਾਸ਼ਟਰ ਦੀ ਜਰਨਲ ਸਕੱਤਰ ਬਾਨ ਕੀ ਮੂਨ ਨੇ 10 ਨਵੰਬਰ ਨੂੰ ਮਲਾਲਾ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੀ ਘੋਸ਼ਣਾ ਵੀ ਕੀਤੀ ... Read Full Story
|
ਗਿਲਾਨੀ ਦੇ ਪੁੱਤਰ ਨੂੰ ਮਿਲੀਆਂ ਸਨ ਲਸ਼ਕਰ-ਏ-ਝਾਂਗਵੀ ਅਤੇ ਸਿਪਹ-ਏ-ਸਹਬਾ ਵੱਲੋਂ ਧਮਕੀਆਂ
ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਪੁੱਤਰ ਅਲੀ ਹੈਦਰ ਗਿਲਾਨੀ ਨੂੰ ਪਾਬੰਦੀਸ਼ੁਦਾ ਸੰਗਠਨਾਂ ਲਸ਼ਕਰ-ਏ-ਝਾਂਗਵੀ ਅਤੇ ਸਿਪਹ-ਏ-ਸਹਬਾ ਵੱਲੋਂ ਧਮਕੀਆਂ ਮਿਲੀਆਂ ਸਨ। ਅਲੀ ਹੈਦਰ ਗਿਲਾਨੀ ਨੂੰ ਉਸ ਵੇਲੇ ਅਗਵਾ ਕਰ ਲਿਆ ਗਿਆ ਸੀ,ਜਦੋਂ ਉਹ ਪਾਕਿਸਤਾਨ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਕਰ ਰਹੇ ਸਨ। ਅਜੇ ਤੱਕ ਕਿਸੇ ਵੀ ਗੁੱਟ ਨੇ ਅਲੀ ਹੈਦਰ ਗਿਲਾਨੀ ਨੂੰ ਅਗਵਾ ਕਰਨ ਦਾ ਜ਼ਿੰਮਾ ਨਹੀਂ ਲਿਆ ਹੈ। ਗਿਲਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਬਰਾਂ ਨੇ ਦੱਸਿਆ ਕਿ ਅਲੀ ਹੈਦਰ ਨੂੰ ਲਸ਼ਕਰ-ਏ-ਝਾਂਗਵੀ ਅਤੇ ਸਿਪਹ-ਏ-ਸਹਬਾ ਵੱਲੋਂ ਅਗਵਾ ਕਰਨ ... Read Full Story
|
3 ਅਮਰੀਕੀ ਵਿਦਿਆਰਥੀ ਭਾਰਤ 'ਚ ਕਰਨਗੇ ਆਦਿਵਾਸੀ ਆਬਾਦੀ ਦਾ ਅਧਿਐਨ
ਵਾਸ਼ਿੰਗਟਨ, ਅਮਰੀਕਾ ਦੇ 3 ਵਿਦਿਆਰਥੀ ਭਾਰਤ ਦੀ ਆਦਿਵਾਸੀ ਆਬਾਦੀ 'ਚ ਆਏ ਸਮਾਜਕ ਅਤੇ ਆਰਥਕ ਬਦਲਾਵਾਂ ਦਾ ਅਧਿਐਨ ਕਰਨ ਦੇ ਲਈ ਇਸ ਮਹੀਨੇ ਦੇ ਅਖੀਰ 'ਚ ਭਾਰਤ ਜਾਣਗੇ। ਅਮਰੀਕੀ ਵਿਦਿਆਰਥੀਆਂ ਦਾ ਇਹ ਅਧਿਐਨ ਦੌਰਾ 6 ਮਹੀਨਿਆਂ ਦਾ ਹੋਵੇਗਾ। ਮੋਂਟਾਨਾ ਯੂਨੀਵਰਸਿਟੀ ਦੇ ਇਨ੍ਹਾਂ 3 ਵਿਦਿਆਰਥੀਆਂ ਨੂੰ 'ਓਬਾਮਾ-ਸਿੰਘ ਟਵੰਟੀ ਫਰਸਟ ਸੈਂਚੁਰੀ ਨਾਲੇਜ ਇਨੀਸ਼ਿਏਟਿਵ' ਦੇ ਅਧੀਨ ਗ੍ਰਾਂਟ ਪ੍ਰਾਪਤ ਹੋਈ ਹੈ। ਇਸ ਤੋਂ ਬਾਅਦ 3 ਭਾਰਤੀ ਗ੍ਰੈਜੁਏਟ ਵਿਦਿਆਰਥੀ ਮੋਟਾਂਨਾ ਯੂਨੀਵਰਸਿਟੀ 'ਚ 6 ਮਹੀਨੇ ਦੇ ਅਧਿਐਨ ਦੇ ਲਈ ਜਾਣਗੇ। ਉੱਥੇ ਉਹ ਮੋਂਟਾਨਾ ਦੇ ਆਦਿਵਾਸੀ ਸੱਭਿਆਚਾਰ ਦਾ ਅਧਿਐਨ ਕਰਨਗੇ। ਮੀਡੀਆ ... Read Full Story
|
ਮੌਜੂਦਾ ਕਾਨੂੰਨ ਇਸਲਾਮਿਕ ਬੈਂਕਿੰਗ ਦੀ ਮਨਜ਼ੂਰੀ ਨਹੀਂ ਦਿੰਦਾ - ਰਿਜ਼ਰਵ ਬੈਂਕ
ਸ਼੍ਰੀਨਗਰ, ਰਿਜ਼ਰਵ ਬੈਂਕ ਦੇ ਗਵਰਨਰ ਡੀ. ਸੁੱਬਾਰਾਓ ਨੇ ਕਿਹਾ ਹੈ ਕਿ ਮੌਜੂਦਾ ਕਾਨੂੰਨ ਦੇਸ਼ 'ਚ ਇਸਲਾਮਿਕ ਬੈਂਕਿੰਗ ਦੀ ਮਨਜ਼ੂਰੀ ਨਹੀਂ ਦਿੰਦਾ ਪਰ ਸਹੀ ਕਾਨੂੰਨ ਦੇ ਜ਼ਰੀਏ ਇਸ ਅਹਿਮ ਕਾਰੋਬਾਰ ਮਾਡਲ ਲਈ ਜਗ੍ਹਾ ਬਣ ਸਕਦੀ ਹੈ। ਕਸ਼ਮੀਰ ਯੂਨੀਵਰਸਿਟੀ ਦੇ ਬਿਜ਼ਨੈੱਸ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡੇ ਬੈਂਕਿੰਗ ਕਾਨੂੰਨ ਅਧੀਨ ਬਿਨਾਂ ਵਿਆਜ ਦੇ ਬੈਂਕਾ ਲਈ ਕੰਮ ਕਰਨਾ ਸੰਭਵ ਨਹੀਂ ਹੈ। ਹਰੇਕ ਸ਼ਾਮ ਜੇਕਰ ਬੈਂਕਾ ਨੂੰ ਪੈਸੇ ਦੀ ਕਮੀ ਹੁੰਦੀ ਹੈ ਤਾਂ ਉਹ ਰਿਜ਼ਰਵ ਬੈਂਕ ਤੋਂ ਕਰਜ਼ਾ ਲੈਂਦੇ ਹਨ, ਜਿਸ ਲਈ ਉਨ੍ਹਾਂ ਨੂੰ ਵਿਆਜ ਦੇਣਾ ਪੈਂਦਾ ਹੈ। ... Read Full Story
|
ਗੈਰ-ਸੈਨਿਕ ਜਹਾਜ਼ਾਂ ਦੇ ਵਿਕਾਸ ਵਿਚ ਭਾਰਤ ਦਾ ਭਾਗੀਦਾਰ ਬਣਨਾ ਚਾਹੁੰਦਾ ਹੈ ਰੂਸ
ਨਵੀਂ ਦਿੱਲੀ, ਰੂਸ ਨੇ ਭਾਰਤ ਦੀ ਖੇਤਰੀ ਟਰਾਂਸਪੋਰਟ ਜਹਾਜ਼ਾਂ ਦੇ ਡਿਜ਼ਾਈਨ ਅਤੇ ਵਿਕਾਸ ਵਿਚ ਭਾਗੀਦਾਰੀ ਦੀ ਇੱਛਾ ਜ਼ਾਹਰ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਦੀ ਸਰਕਾਰੀ ਜਹਾਜ਼ ਕੰਪਨੀ ਯੂਨਾਈਟੇਡ ਏਅਰਕ੍ਰਾਫਟ ਕਾਰਪੋਰੇਸ਼ਨ (ਯੂ. ਏ. ਸੀ.) ਨੇ ਭਾਰਤ ਵਿਚ ਸੰਯੁਕਤ ਵਿਕਾਸ ਅਤੇ ਵਿਨਿਰਮਾਣ ਇਕਾਈ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ।
ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਦੀ ਹਾਲ ਹੀ ਵਿਚ ਹੋਈ ਰੂਸ ਦੀ ਯਾਤਰਾ ਦੌਰਾਨ ਯੂ. ਏ. ਸੀ. ਦੇ ਅਧਿਕਾਰੀਆਂ ਨੇ ਸਹਿਯੋਗ ਦੇ ਖੇਤਰਾਂ 'ਤੇ ਖੁਰਸ਼ੀਦ ਦੀ ਅਗਵਾਈ ਵਾਲੇ ਵਫਦ ਦੇ ਸਾਹਮਣੇ ਇਹ ਪੇਸ਼ਕਸ਼ ਰੱਖੀ।
ਰੂਸੀ ਅਧਿਕਾਰੀਆਂ ਦਾ ਮੰਨਣਾ ... Read Full Story
|
ਹਾਵਰਡ ਯੂਨੀਵਰਸਿਟੀ ਵਿਚ ਭਾਸ਼ਣ ਨਹੀਂ ਦੇਣਗੇ ਅਖਿਲੇਸ਼
ਲਖਨਊ, ਆਪਣੇ ਸੀਨੀਅਰ ਮੰਤਰੀ ਮੁਹੰਮਦ ਆਜ਼ਮ ਖਾਨ ਨਾਲ ਬੋਸਟਨ ਏਅਰਪੋਰਟ 'ਤੇ ਅਮਰੀਕੀ ਸੁਰੱਖਿਆ ਕਰਮਚਾਰੀਆਂ ਵਲੋਂ ਕੀਤੇ ਗਏ ਦੁਰਵਿਵਹਾਰ ਤੋਂ ਨਾਰਾਜ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਨੇ ਹਾਵਰਡ ਯੂਨੀਵਰਸਿਟੀ ਵਿਚ ਆਪਣਾ ਭਾਸ਼ਣ ਨਾ ਦੇਣ ਦਾ ਫੈਸਲਾ ਕੀਤਾ ਹੈ। ਯਾਦਵ ਅਤੇ ਖਾਨ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿਚ ਹਿੱਸਾ ਨਹੀਂ ਲੈਣਗੇ ਅਤੇ ਉਨ੍ਹਾਂ ਦੀ ਜਗ੍ਹਾ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਜਾਵੇਦ ਉਸਮਾਨੀ ਮੁੱਖ ਬੁਲਾਰੇ ... Read Full Story
|
ਭਾਰਤੀ ਯੂਨੀਵਰਸਿਟੀਆਂ ਤੋਂ ਬਹੁਤ ਕੁਝ ਸਿੱਖਣਾ ਹੈ- ਅਫਰੀਕੀ ਅਧਿਕਾਰੀ
ਅਕਰਾ, ਇਕ ਅਫਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਭਾਰਤੀ ਅਤੇ ਅਫਰੀਕੀ ਯੂਨੀਵਰਸਿਟੀਆਂ ਵਿਚ ਆਪਸੀ ਸਹਿਯੋਗ ਵਧੇਗਾ। ਅਫਰੀਕੀ ਸਿੱਖਿਆ ਸੰਸਥਾਨਾਂ ਨੂੰ ਅਜੇ ਭਾਰਤ ਤੋਂ ਬਹੁਤ ਕੁਝ ਸਿੱਖਣਾ ਹੈ। ਅਫਰੀਕੀ ਯੂਨੀਵਰਸਿਟੀ ਦੇ ਸੰਘ ਦੇ ਜਰਨਲ ਸਕੱਤਰ ਏਤੀਨੀ ਇਹਾਉਨ ਇਹੀਲੀ ਨੇ ਘਾਨਾ ਦੀ ਰਾਜਧਾਨੀ ਵਿਚ ਆਈ. ਏ. ਐਨ. ਐਸ. ਨੂੰ ਦੱਸਿਆ, ''ਘਾਨਾ ਯੂਨੀਵਰਸਿਟੀ ਪਹਿਲੇ ਵੀ ਕਈ ਭਾਰਤੀ ਯੂਨੀਵਰਸਿਟੀਆਂ ਨਾਲ ਸੰਬੰਧ ਸਥਾਪਤ ਕਰ ਚੁੱਕਾ ਹੈ। ਇਸ ਦੇ ਇਲਾਵਾ ਉਹ ਪੂਰੇ ਦੇਸ਼ ਵਿਚ ਅਜਿਹੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਰਿਹਾ ਹੈ।''
ਉਨ੍ਹਾਂ ਨੇ ਕਿਹਾ, ''ਇਸ ਸਾਲ ਸਾਨੂੰ ਭਾਰਤ ਵਿਚ ... Read Full Story
|
ਬ੍ਰਿਟਿਸ਼ ਯੂਨੀਵਰਸਿਟੀ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਤੇ ਲੱਗੀ ਰੋਕ ਹਟੀ
ਲੰਡਨ, ਬ੍ਰਿਟੇਨ ਦੀ ਇਕ ਯੂਨੀਵਰਸਿਟੀ 'ਚ ਪਿਛਲੇ ਸਾਲ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਤੇ ਲਗਾਈ ਗਈ ਪਾਬੰਦੀ ਹਟਾ ਲਈ ਗਈ ਹੈ। ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ 'ਲੰਡਨ ਮੈਟਰੋਪਾਲੀਟਨ ਯੂਨੀਵਰਸਿਟੀ' ਨੇ ਚੱਲ ਰਹੀ ਆਲੋਚਨਾ ਤੋਂ ਬਾਅਦ ਕਾਫੀ ਸੁਧਾਰ ਕੀਤਾ ਹੈ। ਭਾਰਤੀ ਮੂਲ ਦੇ ਸੰਸਦ ਮੈਂਬਰ ਕੀਥ ਵਾਜ ਨੇ ਪਾਬੰਦੀ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ... Read Full Story
|
ਸਾਡੀ ਆਕਾਸ਼ ਗੰਗਾ ਵਿਚ ਧਰਤੀ ਵਰਗੇ 100 ਅਰਬ ਗ੍ਰਹਿ!
ਲੰਡਨ, ਵਿਗਿਆਨਕਾਂ ਦਾ ਕਹਿਣਾ ਹੈ ਕਿ ਸਾਡੀ ਆਕਾਸ਼ ਗੰਗਾ ਵਿਚ ਧਰਤੀ ਵਰਗੇ 100 ਅਰਬ ਗ੍ਰਹਿ ਹੋ ਸਕਦੇ ਹਨ। ਇਹ ਦਾਅਵਾ ਯੂਨੀਵਰਸਿਟੀ ਆਫ ਆਕਲੈਂਡ ਦੇ ਖੋਜੀਆਂ ਨੇ ਕੀਤਾ ਹੈ। ਇਸ ਤੋਂ ਪਹਿਲਾਂ ਇਕ ਅਧਿਐਨ ਵਿਚ ਵੀ ਇਹ ਦਾਅਵਾ ਕੀਤਾ ਗਿਆ ਸੀ ਕਿ ਸਾਡੀ ਆਕਾਸ਼ ਗੰਗਾ ਵਿਚ ਘੱਟ ਤੋਂ ਘੱਟ 100 ਅਰਬ ਗ੍ਰਹਿ ਹਨ। ਅਧਿਐਨ 'ਤੇ ਭਰੋਸਾ ਕੀਤਾ ਜਾਵੇ ਤਾਂ ਹਰ ਤਾਰੇ ਲਈ ਘੱਟ ਤੋਂ ਘੱਟ ਇਕ ਗ੍ਰਹਿ ਹੈ ਅਤੇ ਜ਼ਿਆਦਾਤਰ ਗ੍ਰਹਿਆਂ ਵਿਚ ਜੀਵਨ ਦੀ ਸੰਭਾਵਨਾ ਹੋ ਸਕਦੀ ... Read Full Story
|
'ਅਪ੍ਰੈਲ ਫੂਲ' ਬਣਾਉਣ ਲਈ ਯੂ-ਟਿਊਬ ਨੇ ਕੀਤਾ ਬੰਦ ਦਾ ਐਲਾਨ
ਵਾਸ਼ਿੰਗਟਨ, 'ਅਪ੍ਰੈਲ ਫੂਲ' ਬਣਾਉਣ ਦੀ ਯੋਜਨਾ ਦੇ ਅਧੀਨ ਯੂ-ਟਿਊਬ ਨੇ ਐਲਾਨ ਕਰ ਦਿੱਤਾ ਕਿ ਉਹ ਪੂਰੇ ਇਕ ਦਹਾਕੇ ਲਈ ਸਾਈਟ ਬੰਦ ਕਰਨ ਜਾ ਰਿਹਾ ਹੈ ਅਤੇ ਇਹ ਸਾਈਟ ਸਰਵਉੱਚ ਵੀਡੀਓ ਲੱਭਣ ਲਈ 8 ਸਾਲ ਤੱਕ ਚਲੀ ਇਕ ਪ੍ਰਤੀਯੋਗਤਾ ਦਾ ਹਿੱਸਾ ਮਾਤਰ ਸੀ। ਯੂ-ਟਿਊਬ ਦੇ ਪ੍ਰਤੀਨਿਧੀਆਂ ਨੇ ਐਤਵਾਰ ਨੂੰ ਆਪਣੇ ਹੋਮਪੇਜ਼ 'ਤੇ ਪੋਸਟ ਕੀਤੇ ਗਏ ਲਗਭਗ ਸਾਢੇ ਤਿੰਨ ਮਿੰਟ ਦੇ ਵੀਡੀਓ 'ਚ ਕਿਹਾ,''ਹੁਣ ਜੇਤੂ ਨੂੰ ਚੁਣਨ ਦਾ ਸਮਾਂ ਆ ਗਿਆ ਹੈ।'' ਯੂ-ਟਿਊਬ ਵੱਲੋਂ ਜਾਰੀ ਕੀਤਾ ਗਿਆ ਸੰਦੇਸ਼ ਬਹੁਤ ਸਰਲ ਸੀ- ਵੀਡੀਓ ਸਾਂਝਾ ਕਰਨ ਵਾਲੀ ਦੁਨੀਆ ਦੀ ਸਭ ਤੋਂ ਮਸ਼ਹੂਰ ਵੈੱਬਸਾਈਟ ਸੋਮਵਾਰ ਦੇ ਦਿਨ ਦੇ ਅੰਤ 'ਚ ਬੰਦ ਹੋ ... Read Full Story
|
ਚਲਾਕ ਅਤੇ ਧੋਖੇਬਾਜ਼ ਪਾਰਟੀ ਹੈ ਕਾਂਗਰਸ- ਮੁਲਾਇਮ
ਯੂਪੀ, ਕਾਂਗਰਸ ਦੀ ਅਗਵਾਈ ਵਾਲੇ ਯੂ. ਪੀ. ਏ. ਨੂੰ ਬਾਹਰ ਤੋਂ ਸਮਰਥਨ ਦੇ ਰਹੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਹੋਲੀ ਦੇ ਮੌਕੇ 'ਤੇ ਕਾਂਗਰਸ ਨੂੰ ਆੜੇ ਹੱਥੀਂ ਲਿਆ। ਮੁਲਾਇਮ ਨੇ ਆਪਣੇ ਵਿਚਾਰਾਂ ਨੂੰ ਸਾਫ ਕਰਦੇ ਹੋਏ ਕਾਂਗਰਸ ਨੂੰ ਵਧਾਈ ਦੇਣ ਦੀ ਬਜਾਏ ਉਸ ਨੂੰ ਧੋਖੇਬਾਜ਼ ਕਰਾਰ ਦੇ ਦਿੱਤਾ। ਮੁਲਾਇਮ ਨੇ ਕਾਂਗਰਸ ਨੂੰ ਇਕ ਚਲਾਕ, ਠੱਗ ਅਤੇ ਧੋਖੇਬਾਜ਼ ਪਾਰਟੀ ਕਿਹਾ ਹੈ।
ਸੀ. ਬੀ. ਆਈ. ਦੇ ਸਹਾਰੇ ਪਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਗਲੀ ਸਰਕਾਰ ਤੀਜੇ ਮੋਰਚੇ ਦੀ ਬਣੇਗੀ। ਤੀਜੇ ਮੋਰਚੇ ਦੇ ਬਹਾਨੇ ਅਗਲੇ ਲੋਕ ਸਭਾ 'ਚ ਖੁਦ ਦੀ ਤਾਕਤ ... Read Full Story
|
ਕਣਕ ਬਰਾਮਦ 'ਚ ਖਜ਼ਾਨੇ ਨੂੰ 1700 ਕਰੋੜ ਦਾ ਘਾਟਾ
ਨਵੀਂ ਦਿੱਲੀ, ਅਜਿਹੇ ਸਮੇਂ ਜਦੋਂ ਸਰਕਾਰ ਆਪਣੀ ਆਰਥਿਕ ਸਿਹਤ ਬਣਾਈ ਰੱਖਣ ਲਈ ਮੁਸ਼ਕਲ ਦਾ ਸਾਹਮਣਾ ਕਰ ਰਹੀ ਹੈ ਅਤੇ ਗਰੀਬਾਂ ਲਈ ਖੁਰਾਕ ਸੁਰੱਖਿਆ ਮੁਹੱਈਆ ਕਰਵਾਉਣ ਲਈ ਰਪਏ 1.25 ਲੱਖ ਕਰੋੜ ਆਪਣੇ ਸਬਸਿਡੀ ਬਿੱਲ ਵਿਚ ਜੋੜਨ ਦੀ ਤਿਆਰੀ ਵਿਚ ਹੈ, ਯੂ. ਪੀ.ਏ. ਨੇ ਆਪਣੀ ਲਾਗਤ ਕੀਮਤ ਤੋਂ ਵੀ ਹੇਠਾਂ ਕਣਕ ਬਰਾਮਦ ਕਰਕੇ ਖਜ਼ਾਨੇ ਉਪਰ ਹੋਰ ਭਾਰ ਪਾ ਦਿੱਤਾ ਹੈ। ਇਹ ਘਾਟਾ ਰੁ. 1700 ਕਰੋੜ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ।
ਵਿੱਤ ਮੰਤਰਾਲੇ ਵਿਚ ਸੂਤਰਾਂ ਨੇ ਕਿਹਾ ਹੈ ਕਿ ਸਬਸਿਡੀ ਰੇਟ 'ਤੇ ਕਰੀਬ 100 ਲੱਖ ਟਨ ਬਰਾਮਦ ਕਰਨ ਦੇ ਕਾਰਨ ਇਹ ਘਾਟਾ 2012-13 ਲਈ ਹੈ। ਕੈਬਨਿਟ ਨੇ ਸਬਸਿਡੀ 'ਤੇ ਕਣਕ ਬਾਹਰ ਭੇਜਣ ਦੀ ... Read Full Story
|
ਪੀ.ਟੀ.ਯੂ. ਦੀਆਂ ਪ੍ਰੀਖਿਆਵਾਂ ਤੋਂ ਰੋਕ ਹਟੀ
ਜਲੰਧਰ, ਪੰਜਾਬ ਟੈਕਨੀਕਲ 'ਵਰਸਿਟੀ (ਪੀ.ਟੀ.ਯੂ.) ਦੇ ਦੂਰਵਰਤੀ ਸਿੱਖਿਆ ਪ੍ਰੋਗਰਾਮ ਅਧੀਨ ਸਿੱਖਿਆ ਗ੍ਰਹਿਣ ਕਰਨ ਰਹੇ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਇੰਤਜ਼ਾਰ ਨੂੰ ਖ਼ਤਮ ਕਰਦੇ ਹੋਏ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵੱਲੋਂ ਦੂਰਵਰਤੀ ਸਿੱਖਿਆ ਤਹਿਤ ਹੋਣ ਵਾਲੀਆਂ ਪ੍ਰੀਖਿਆਵਾਂ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ | ਇਸ ਬਾਰੇ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਅੱਜ ਹੋਈ ਸੁਣਵਾਈ ਦੌਰਾਨ ਆਏ ਨਿਰਦੇਸ਼ਾਂ ਮੁਤਾਬਿਕ ਮਾਣਯੋਗ ਅਦਾਲਤ ਨੇ ਯੂਨੀਵਰਸਿਟੀ ਦੀਆਂ ਦੂਰਵਰਤੀ ਸਿੱਖਿਆ ਤਹਿਤ ਹੋਣ ਵਾਲੀਆਂ ਪ੍ਰੀਖਿਆਵਾਂ 'ਤੇ ਲੱਗੀ ਰੋਕ ਹਟਾ ਦਿੱਤੀ ਹੈ | ... Read Full Story
|
ਸਰਕਾਰ ਬਣੀ ਰਹੇਗੀ, ਬਿੱਲ ਪਾਸ ਹੋਣਗੇ : ਚਿਦਾਂਬਰਮ
ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਅੱਜ ਕਿਹਾ ਕਿ ਡੀ. ਐੱਮ. ਕੇ. ਦੇ ਸਰਕਾਰ ਤੋਂ ਵੱਖ ਹੋਣ ਬਾਅਦ ਵੀ ਯੂ. ਪੀ. ਏ. ਸਰਕਾਰ ਦੀ ਸਥਿਰਤਾ 'ਤੇ ਕੋਈ ਖਤਰਾ ਨਹੀਂ ਹੈ। ਇਹ ਸੱਤਾ 'ਚ ਬਣੀ ਰਹੇਗੀ ਅਤੇ ਇਸ ਦੌਰਾਨ ਕਈ ਬਿੱਲ ਵੀ ਸੰਸਦ 'ਚ ਪਾਸ ਹੋਣਗੇ। ਚਿਦਾਂਬਰਮ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਭਰੋਸਾ ਪ੍ਰਗਟਾਇਆ ਕਿ ਬਿੱਲਾਂ ਨੂੰ ਸੰਸਦ 'ਚ 'ਉੱਚਿਤ ਸਮਰਥਨ' ਹਾਸਲ ... Read Full Story
|
ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਯੋਜਨਾ ਨਹੀਂ- ਭਾਜਪਾ
ਨਵੀਂ ਦਿੱਲੀ, ਦਰਮੁਕ ਵੱਲੋਂ ਯੂ. ਪੀ. ਏ. ਤੋਂ ਸਮਰਥਨ ਵਾਪਸੀ 'ਚ ਭਾਜਪਾ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੀ ਸਰਕਾਰ ਦੇ ਖਿਲਾਫ ਸੰਸਦ 'ਚ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਭਾਜਪਾ ਉੱਪ ਪ੍ਰਧਾਨ ਮੁਖਤਾਰ ਅਬਾਸ ਨਕਵੀ ਤੋਂ ਪੁੱਛਿਆ ਗਿਆ ਕਿ ਪਾਰਟੀ ਅਵਿਸ਼ਵਾਸ ਪ੍ਰਸਤਾਵ ਲਿਆਉਣ 'ਤੇ ਵਿਚਾਰ ਕਰ ਰਹੀ ਹੈ ਤਾਂ ਉਨ੍ਹਾਂ ਨੇ ਕਿਹਾ,''ਇਸ ਦੀ ਕੋਈ ਜ਼ਰੂਰਤ ਨਹੀਂ ਹੈ। ਸਰਕਾਰ ਜਨਤਾ ਦਾ ਵਿਸ਼ਵਾਸ ਗਵਾ ਚੁਕੀ ਹੈ। ਇਹ ਖੁਦ ਡਿੱਗ ਜਾਵੇਗੀ।'' ਉਨ੍ਹਾਂ ਨੇ ਕਿਹਾ ਕਿ ਕਾਂਗਰਸ ਯੂ. ਪੀ. ਏ. ਸਰਕਾਰ ਇੱਧਰ-ਉੱਧਰ ਤੋਂ ਉਧਾਰ ਦੇ ਸਮਰਥਨ 'ਤੇ ਚਲ ਰਹੀ ਹੈ ਅਤੇ ਇਸ ਦਾ ਚਲਦੇ ਰਹਿਣਾ ... Read Full Story
|
ਪੀ. ਟੀ. ਯੂ. ਬੀ. ਓ. ਜੀ. ਦੇ ਚੇਅਰਮੈਨ ਤੋਂ ਕੋਰਟ ਨੇ ਮੰਗਿਆ ਜਵਾਬ
ਜਲੰਧਰ, ਦਿੱਲੀ ਦੀ ਕੰਜ਼ਿਊਮਰ ਕੋਰਟ ਨੇ ਪੀ. ਟੀ. ਯੂ. ਬੀ. ਓ. ਜੀ. ਦੇ ਚੇਅਰਮੈਨ ਤੋਂ ਇਕ ਹਫਤੇ ਵਿਚ ਜਵਾਬ ਮੰਗਿਆ ਹੈ। ਦਿੱਲੀ ਦੇ ਪ੍ਰੀਤਮਪੁਰਾ ਨਿਵਾਸੀ ਜੈਪ੍ਰੀਤ ਸਿੰਘ ਨੇ ਪੀ. ਟੀ. ਯੂ. ਉੱਤੇ ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਦੋਸ਼ ਲਾਉਂਦੇ ਹੋਏ ਪੀ. ਟੀ. ਯੂ. ਬੀ. ਓ. ਜੀ. ਦੇ ਚੇਅਰਮੈਨ ਸ਼੍ਰੀ ਐੱਸ. ਕੇ. ਮੁੰਜਾਲ , ਰਜਿਸਟਰਾਰ ਐੱਚ. ਐੱਸ. ਬੈਂਸ , ਆਦਿਤਿਆ ਝਾ (ਪੀ. ਟੀ. ਯੂ. ਵਿਚ ਰੱਖੇ ਗਲਤ ਕੰਸਲਟੈਂਟ ਅਤੇ ਫਿਊਚਰ ਐਜੂਕੋਮ ਦੇ ਮਾਲਿਕ) , ਡੀ. ਈ. ਸੀ. (ਡਿਸਟੈਂਸ ਐਜੂਕੇਸ਼ਨ ਕਾਊਂਸਲ) ਨੂੰ ਮੁਖ ਰੂਪ ਨਾਲ ਪਾਰਟੀ ਬਣਾਇਆ ਹੈ। ਸ਼ਿਕਾਇਤ ਵਿਚ ਜੈਪ੍ਰੀਤ ਨੇ ਮਾਣਯੋਗ ਅਦਾਲਤ ਨੂੰ ... Read Full Story
|
ਪੀ. ਟੀ. ਯੂ. ਦੀ ਲਾਪ੍ਰਵਾਹੀ ਕਾਰਨ ਲੱਖਾਂ ਵਿਦਿਆਰਥੀ ਪ੍ਰੇਸ਼ਾਨ
ਜਲੰਧਰ, ਤੀਸ ਹਜ਼ਾਰੀ ਕੋਰਟ ਵਲੋਂ ਰੋਕ ਲਾਉਣ ਤੋਂ ਬਾਅਦ ਪੀ. ਟੀ. ਯੂ. ਨੇ ਡਿਸਟੈਂਸ ਸਿੱਖਿਆ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਦੇਸ਼ ਦੇ ਲਗਭਗ 1.5 ਲੱਖ ਵਿਦਿਆਰਥੀ ਪ੍ਰੀਖਿਆ ਦੇਣ ਲਈ ਜਦ ਪ੍ਰੀਖਿਆ ਕੇਂਦਰ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਹ ਬਹੁਤ ਉਦਾਸ ਹੋਏ ਕਿਉਂਕਿ ਉਨ੍ਹਾਂ ਨੇ ਤਿਆਰੀ ਵੀ ਕੀਤੀ ਸੀ ਪਰ ਪ੍ਰੀਖਿਆਵਾਂ ਰੱਦ ਹੋ ਗਈਆਂ। ਇਨ੍ਹਾਂ ਪ੍ਰੀਖਿਆਵਾਂ ਨੂੰ ਕਰਵਾਉਣ ਲਈ ਪੀ. ਟੀ. ਯੂ. ਨੇ ਲਗਭ 1.5 ਕਰੋੜ ਰੁਪਏ ਦੀ ਵੱਡੀ ਰਕਮ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀ ਜਾ ਚੁੱਕੀ ਹੈ। ਪੀ. ਟੀ. ਯੂ. ਇਸ ਤੋਂ ਪਹਿਲਾਂ ... Read Full Story
|
ਪੀ. ਟੀ. ਯੂ. ਦੀਆਂ ਅੱਜ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ
ਜਲੰਧਰ, ਦਿੱਲੀ ਦੀ ਇਕ ਅਦਾਲਤ ਵੱਲੋਂ ਰੋਕ ਲਗਾਏ ਜਾਣ ਦੇ ਬਾਅਦ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ. ਟੀ. ਯੂ) ਵੱਲੋਂ ਦੂਰਵਰਤੀ ਸਿੱਖਿਆ (ਡਿਸਟੈਂਸ ਐਜੂਕੇਸ਼ਨ) ਦੇ ਤਹਿਤ ਪੂਰੇ ਦੇਸ਼ 'ਚ 15 ਮਾਰਚ ਤੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ | ਇਹ ਫੈਸਲਾ ਤੀਸ ਹਜ਼ਾਰੀ ਅਦਾਲਤ ਨਵੀਂ ਦਿੱਲੀ ਵੱਲੋਂ ਜਾਰੀ ਨਿਰਦੇਸ਼ਾਂ ਦੇ ਬਾਅਦ ਲਿਆ ਗਿਆ ਹੈ | ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਵੱਲੋਂ ਜਾਰੀ ਪੱਤਰ ਦੇ ਵਿਚ ਇਨ੍ਹਾਂ ਪ੍ਰੀਖਿਆਵਾਂ ਦੀ ਅਗਲੀ ਕੋਈ ਤਰੀਕ ਨਹੀਂ ਦੱਸੀ ਗਈ ਹੈ, ਬੱਸ ਇਹ ਲਿਖਿਆ ਗਿਆ ਹੈ ਕਿ ਅਗਲੇ ਆਦੇਸ਼ਾਂ ਤੱਕ ਇਹ ਪ੍ਰੀਖਿਆਵਾਂ ਮੁਲਤਵੀ ... Read Full Story
|
ਭਾਰਤੀ-ਅਮਰੀਕੀ ਵਿਗਿਆਨੀ ਨੂੰ ਅਮਰੀਕੀ ਯੂਨੀਵਰਸਿਟੀ ਦਾ ਪ੍ਰਧਾਨ ਬਣਾਇਆ ਗਿਆ
ਵਾਸ਼ਿੰਗਟਨ, ਭਾਰਤੀ-ਅਮਰੀਕੀ ਡਾਕਟਰ ਵੀ. ਐੱਮ. ਖਰਭਰੀ ਨੂੰ ਅਰਲਿੰਗਟਨ ਸਥਿਤ ਟੈਕਸਾਸ ਯੂਨੀਵਰਸਿਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਖਰਭਰੀ ਉਨ੍ਹਾਂ ਭਾਰਤੀ-ਅਮਰੀਕੀਆਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ ਜਿਹੜੇ ਅਮਰੀਕਾ 'ਚ ਸਿੱਖਿਆ ਨਾਲ ਸੰਬੰਧਿਤ ਸੰਸਥਾਵਾਂ ਦੇ ਮੁਖੀਆਂ ਦੇ ਅਹੁਦੇ 'ਤੇ ਬਿਰਾਜ਼ਮਾਨ ਹਨ। ਪੁਣੇ ਯੂਨੀਵਰਸਿਟੀ 'ਚ ਆਪਣੀ ਉੱਚੇਰੀ ਪੜ੍ਹਾਈ ਪੂਰੀ ਕਰਨ ਵਾਲੇ ਖਰਭਰੀ ਇਸ ਸਮੇਂ ਹੰਟਸਵਿਲ ਵਿਖੇ ਅਲਬਾਮਾ ਯੂਨੀਵਰਸਿਟੀ 'ਚ ਵਿਸ਼ੇਸ਼ ਪ੍ਰਸ਼ਾਸਨਿਕ ਅਧਿਕਾਰੀ (ਪ੍ਰੋਵੋਸਟ) ਅਤੇ ਸਿੱਖਿਆ ਨਾਲ ਸੰਬੰਧਿਤ ਮਾਮਲਿਆਂ ਦੇ ਕਾਰਜਕਾਰੀ ਉਪ ਪ੍ਰਧਾਨ ਹਨ। ਖਰਭਰੀ ... Read Full Story
|
ਰੂਸ 'ਚ ਉਲਕਾ ਪਿੰਡ ਦਾ ਟੁਕੜਾ ਮਿਲਿਆ
ਮਾਸਕੋ, ਰੂਸ ਦੇ ਯੂਰਾਲ ਫੈਡਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਉਲਕਾ ਪਿੰਡ ਦੇ ਇਕ ਕਿਲੋਗ੍ਰਾਮ ਦੇ ਟੁਕੜੇ ਮਿਲੇ ਹਨ। ਬੀਤੀ 15 ਫਰਵਰੀ ਨੂੰ ਯੂਰਾਲ ਖੇਤਰ ਵਿਚ ਉਲਕਾ ਪਿੰਡ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਸੀ।
ਵਿਗਿਆਨੀ ਵਿਕਟਰ ਗ੍ਰ੍ਰੋਵਸਕੀ ਨੇ ਕਿਹਾ, ''ਮੁਹਿੰਮ ਵਿਚ 50 ਕਿਲੋਮੀਟਰ ਤੱਕ ਉਲਕਾ ਪਿੰਡ ਦੇ ਨਿਸ਼ਾਨ ਵਿਚ 100 ਤੋਂ ਜ਼ਿਆਦਾ ਉਲਕਾ ਪਿੰਡ ਦੇ ਟੁਕੜੇ ਦੇਖੇ ਗਏ ਹਨ।''
ਉਲਕਾ ਪਿੰਡ ਦੇ ਟਕਰਾਉਣ ਨਾਲ ਹੋਏ ਹਾਦਸੇ ਵਿਚ ਚੇਲਿਆਬਿੰਸਕ ਸੂਬੇ ਵਿਚ 1500 ਵਿਅਕਤੀ ਜ਼ਖਮੀ ਹੋਏ ਸਨ, ਜਦੋਂ ਕਿ ਹਜ਼ਾਰਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਅਮਰੀਕੀ ਸਪੇਸ ਏਜੰਸੀ ਨਾਸਾ ਦਾ ... Read Full Story
|