Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਯੂਨੀਅਨ"
ਮਮਤਾ ਵੱਲੋਂ ਟਰੇਡ ਯੂਨੀਅਨਾਂ ’ਤੇ ਪਾਬੰਦੀ ਲਾਉਣ ਦੀ ਤਿਆਰੀ

ਕੋਲਕਾਤਾ, ਪੱਛਮੀ ਬੰਗਾਲ ਸਰਕਾਰ ਆਪਣੇ ਕਰਮਚਾਰੀਆਂ ਵੱਲੋਂ ਟਰੇਡ ਯੂਨੀਅਨਾਂ ਬਨਾਉਣ ਅਤੇ ਉਨ੍ਹਾਂ ਵੱਲੋਂ ਮੁਜ਼ਾਹਰੇ ਕਰਨ ਉਪਰ ਪਾਬੰਦੀ ਲਾਉਣ ਦੀ ਤਿਆਰੀ ’ਚ ਹੈ। ਰਾਜ ਦੇ ਕਿਰਤ ਮੰਤਰੀ ਪੁਰਨੇਂਦੂ ਬਾਸੂ ਨੇ ਅੱਜ ਇੱਥੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਟਰੇਡ ਯੂਨੀਅਨ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ। ਸਰਵਿਸ ਨਿਯਮਾਂ ਅਨੁਸਾਰ ਕਰਮਚਾਰੀ ਨੌਕਰੀ ਸਬੰਧੀ ਆਪਣੀਆਂ ਮੰਗਾਂ ਜਾਂ ਸ਼ਿਕਾਇਤਾਂ ਲਈ ਸਰਕਾਰ ਨੂੰ ਮੰਗ ਪੱਤਰ ਦੇ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਜਲੂਸ ਕੱਢਣ, ਧਰਨੇ ਮਾਰਨ, ਪ੍ਰਦਰਸ਼ਨ ਕਰਨ ਅਤੇ ਭੁੱਖ ਹੜਤਾਲ ਕਰਨ ਦਾ ਕੋਈ ਅਧਿਕਾਰ ਨਹੀਂ। ਸਰਕਾਰ ਦੇ ਇਸ ਕਦਮ ...
Read Full Story


ਖੁਦਕੁਸ਼ੀਆਂ ’ਚ ਰੂਸ ਨੇ ਤੋੜਿਆ ਰਿਕਾਰਡ !

ਮਾਸਕੋ, ਰੂਸ ਨੇ ਦੇਸ਼ ਵਿਚ ਹਾਲ ਹੀ ਵਧ ਰਹੀ ਖੁਦਕੁਸ਼ੀਆਂ ਦੀ ਦਰ ’ਤੇ ਚਿੰਤਾ ਜਤਾਈ ਹੈ। ਦੇਸ਼ ਦੀ ਇਕ ਖੋਜ ਏਜੰਸੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਦੁਨੀਆਂ ਵਿਚ ਖੁਦਕੁਸ਼ੀਆਂ ਦੀ ਦਰ ਵਿਚ ਰੂਸ ਦੂਸਰੇ ਨੰਬਰ ’ਤੇ ਆਉਂਦਾ ਹੈ। ਉਹ ਕੇਵਲ ਸਾਬਕਾ ਸੋਵੀਅਤ ਯੂਨੀਅਨ ਲਿਥੂਆਨੀਆ ਤੋਂ ਪਿੱਛੇ ਹੈ। ਮਨੋਵਿਗਿਆਨੀਆਂ ਦੇ ਅਨੁਸਾਰ ਜੇਕਰ ਰੂਸ ਸਰਕਾਰ ਖੁਦਕੁਸ਼ੀਆਂ ਦੀ ਵਧ ਰਹੀ ਗਿਣਤੀ ਉਤੇ ਰੋਕ ਲਗਾਉਣਾ ਚਾਹੁੰਦੀ ਹੇ ਤਾਂ ਉਸ ਨੂੰ ਸਖਤ ਕਦਮ ਉਠਾਉਣੇ ਪੈਣਗੇ। ਮਨੋਵਿਗਿਆਨ ਵਿਭਾਗ ਦੇ ਮੁੱਖੀ ਬੋਰਿਸ ਪੋਲੋਜੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ 1990 ਤੋਂ ਲੈ ਕੇ 2010 ਤੱਕ 8,00,000 ਰੂਸੀ ਨਾਗਰਿਕਾਂ ਨੇ ਆਪਣੇ ...
Read Full Story


ਜੰਗਲਾਤ ਕਰਮਚਾਰੀ 22 ਸਤੰਬਰ ਨੂੰ ਵਣ-ਰੇਂਜ ਦਫ਼ਤਰ ਸਾਹਮਣੇ ਦੇਣਗੇ ਧਰਨਾ

ਪਟਿਆਲਾ,14 ਸਤੰਬਰ 2010 (ਪੀ ਐਸ ਗਰੇਵਾਲ) – ਜੰਗਲਾਤ ਕਾਮਿਆਂ ਵਲੋਂ ਨਹਿਰੂ ਪਾਰਕ ਵਿੱਚ ਇੱਕ ਮੀਟਿੰਗ ਜਿਲਾ ਪ੍ਰਧਾਨ ਬਲਬੀਰ ਸਿੰਘ ਮੰਡੋਲੀ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-2 ਮੰਗਾਂ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਅਖੀਰ ਮੀਟਿੰਗ ਵਿੱਚ ਆਪਣੀਆਂ ਮੰਗਾਂ ਪ੍ਰਤੀ ਰੋਸ ਪ੍ਰਗਟਾਂਦਿਆਂ ਵਣ-ਰੇਂਜ ਅਫ਼ਸਰ ਦੇ ਦਫ਼ਤਰ ਸਾਹਮਣੇ 22 ਸਤੰਬਰ ਨੂੰ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਿਨ ਕਰਦਿਆਂ ਪ੍ਰਧਾਨ ਬਲਬੀਰ ਸਿੰਘ ਮੰਡੋਲੀ ਨੇ ਦੱਸਿਆ ਕਿ ਇੱਕ ਪਾਸੇ ਤਾਂ ਵਣ ਅਫ਼ਸਰ ਵਲੋਂ ਪੀ.ਐਨ.ਸੀ ਨਰਸਰੀ ਵਿੱਚ ਰੋਜਾਨਾਂ ਲੋੜੀਦਾਂ ਸਮਾਨ ਰੱਖਣ ...
Read Full Story


ਨਗਰ ਨਿਗਮ ਪਟਿਆਲਾ ਦੇ ਕਰਮਚਾਰੀਆਂ ਨੇ ਦਫ਼ਤਰ ਸਾਹਮਣੇ ਕੀਤੀ ਪ੍ਰਸ਼ਾਸ਼ਣ ਵਿੱਰੁਧ ਜੰਮ ਕੇ ਨਾਅਰੇਬਾਜੀ

ਪਟਿਆਲਾ,31 ਅਗਸਤ 2010 (ਪੀ ਐਸ ਗਰੇਵਾਲ) – ਅੱਜ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਅੱਗੇ ਭਾਰਤੀ ਮਜ਼ਦੂਰ ਸੰਘ ਨਾਲ ਸੰਬਧਿਤ ਸਾਰੀਆਂ ਯੂਨੀਅਨਾਂ ਜਿਵੇਂ ਕਿ ਮਿਸਪਲ ਵਰਕਰਜ਼ ਯੂਨੀਅਨ, ਟੈਕਨੀਕਲ ਇੰਮਪਲਾਈਜ਼ ਯੂਨੀਅਨ, ਸਫਾਈ ਮਜ਼ਦੂਰ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਸੰਘ, ਅਤੇ ਨਗਰ ਨਿਗਮ ਇੰਜ਼ੀਨੀਅਰਜ਼ ਯੂਨੀਅਨ ਨੇ ਨਗਰ ਨਿਗਮ ਪ੍ਰਸਾਸ਼ਨ ਅਤੇ ਪੰਜਾਬ ਪੁਲਿਸ ਵਿੱਰੁਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਾਰੇ ਮਾਮਲੇ ਬਾਰੇ ਮਿਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸ. ਅਜੈਬ ਸਿੰਘ ਸਿੱਧੂ ਨੇ ਇਸ ਪੱਤਰਕਾਰ ਨੂੰ ਦਸਿੱਆ ਕਿ ਪਿਛਲੀ ਦਿਨੀ ਨਗਰ ਨਿਗਮ ਪਟਿਆਲਾ ਦ ਮੁਲਾਜ਼ਿਮ ਨੇੜਲੇ ਪਿੰਡ ਅਲੀਪੁਰ ...
Read Full Story


ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੌਂ ਪਟਿਆਲਾ ਦੇ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਸਾਹਮਣੇ ਦਿੱਤਾ ਧਰਨਾ

ਪਟਿਆਲਾ,25 ਅਗਸਤ 2010 ( ਪੀ ਐਸ ਗਰੇਵਾਲ) – ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੌਂ ਪ੍ਰਧਾਨ ਪਿਸ਼ੋਰਾ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦੇ ਮੁੱਖ ਦਫ਼ਤਰ ਦੇ ਸਾਹਮਣੇ ਜਬਰਦਸਤ ਧਰਨਾ ਲਗਾ ਕੇ ਮਾਲ ਰੋਡ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਦਸਿੱਆ ਕਿ ਜਦੋਂ ਓ ਵਾਈ ਟੀ ਸਕੀਮ ਸ਼ੁਰੂ ਕੀਤੀ ਗਈ ਸੀ ਤਾਂ ਵੱਡੀ ਪੱਧਰ ਤੇ ਕਿਸਾਨਾਂ ਨੇ ਅਰਜ਼ੀਆਂ ਦਿੱਤੀਆਂ ਸਨ। ਜਿਸ ਕਾਰਣ ਟਰਾਂਸਫਾਰਮਰਾਂ ਦੀ ਬਲੈਕ ਹੋਣ ਲੱਗ ਪਈ ਸੀ। ਇਸ ਸੰਬੰਧੀ ਉਸ ਸਮੇਂ ਦੇ ਚੇਅਰਮੈਨ ਵਾਈ. ਐਸ. ਰੱਤੜਾ ਨਾਲ ਮੀਟਿੰਗ ...
Read Full Story


ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਭੁੱਖ ਹਡ਼ਤਾਲ ਲਗਾਤਾਰ ਜਾਰੀ ਪਰ ਪ੍ਰਸ਼ਾਸ਼ਨ ਬੇ-ਖਬਰ

ਪਟਿਆਲਾ, 06 ਮਈ,2010,( ਪੀ ਐਸ ਗਰੇਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜਿਲਾ ਇਕਾਈ ਵਲੋਂ ਆਪਣੀਆ ਮੰਗਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਜਿਲਾ ਪ੍ਰਧਾਨ ਗੁਰਬਖਸ਼ ਸਿੰਘ ਬਲਬੇਡ਼ਾ ਦੀ ਅਗਵਾਈ ਹੇਠ ਚੱਲ ਰਹੀ ਲਡ਼ੀਵਾਰ ਭੁੱਖ-ਹਡ਼ਤਾਲ ਅੱਜ 22ਵੇਂ ਦਿਨ ਵੀ ਜਾਰੀ ਹੈ। ਪਰ ਰਾਜ ਪ੍ਰਸ਼ਾਸ਼ਨ ਬੇ-ਖਬਰ ਹੋਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਕਿਸਾਨਾਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਤੋਂ ਬਲਵੰਤ ਸਿੰਘ ਮੰਡੌਲੀ ਮੀਤ ਪ੍ਰਧਾਨ ਬਲਾਕ ਘਨੌਰ 48 ਘੰਟਿਆਂ ਲਈ ਭੁੱਖ-ਹਡ਼ਤਾਲ ਤੇ ਬੈਠੇ ਹਨ। ਇਸ ਮੌਕੇ ਪ੍ਰਧਾਨ ਗੁਰਬਖਸ਼ ਸਿੰਘ ਬਲਬੇਡ਼ਾ ਨੇ ਆਪਣੇ ਭਾਸ਼ਣ ਵਿੱਚ ...
Read Full Story


ਭਾਰਤੀ ਕਿਸਾਨ ਯੂਨੀਅਨ (ਏਕਤਾ) ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਭੁੱਖ ਹਡ਼ਤਾਲ

ਪਟਿਆਲਾ, 16 ਅਪ੍ਰੈਲ (ਪੀ ਐਸ ਗਰੇਵਾਲ) – ਭਾਰਤੀ ਕਿਸਾਨ ਯੂਨੀਅਨ ਵਲੋਂ ਆਪਣੀਆਂ ਮੰਗਾ ਖਾਤਰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਸਾਹਮਣੇ ਲਡ਼ੀਵਾਰ ਭੁੱਖ-ਹਡ਼ਤਾਲ ਸ਼ੁਰੂ ਕਰ ਦਿੱਤੀ ਹੈ। ਅੱਜ ਲਡ਼ੀਵਾਰ ਭੁੱਖ-ਹਡ਼ਤਾਲ ਦੇ ਦੂਜੇ ਦਿਨ ਸ਼੍ਰੀ ਮਾਂਗਾ ਰਾਮ ਪਸਿਆਣਾ ਜਨਰਲ ਸੱਕਤਰ ਬਲਾਕ ਸਨੋਰ ਭੁੱਖ ਹਡ਼ਤਾਲ ਤੇ ਬੈਠੇ,ਅਤੇ ਜਿਲਾ ਪ੍ਰਧਾਨ ਗੁਰਬਖਸ਼ ਸਿੰਘ ਬਲਬੇਡ਼ਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਵਲੋਂ ਪੀ. ਏ. ਯੂ 201 ਝੋਨੇ ਦੀ ਕਿਸਮ ਨੂੰ ਬੀਜਣ ਤੇ ਪਾਬੰਦੀ ਲਗਾ ਕੇ ਨਿਗਰਦੀ ਆਰਥਿਕਤਾ ਤੇ ਸੱਟ ਮਾਰੀ ਹੈ। ਅਤੇ ਕਿਸਾਨ ਕਰਜੇ ਦੀ ਮਾਰ ਹੇਠ ਪਹਿਲਾਂ ਹੀ ਦੱਬੇ ...
Read Full Story


ਫਾਰਮਾਸਿਸਟਾਂ ਨੇ ਕੀਤੀ ਭੁੱਖ ਹਡ਼ਤਾਲ

ਪਟਿਆਲਾ, 09 ਮਾਰਚ, (ਪੀ ਐਸ ਗਰੇਵਾਲ)—ਫਾਰਮਸਿਸਟਾਂ ਦੀ ਭੁੱਖ ਹਡ਼ਤਾਲ ਜਿਲਾ ਪ੍ਰੀਸ਼ਦ ਦਫ਼ਤਰ ਪਟਿਆਲਾ ਵਿਖੇ ਅੱਜ ਚੋਥੇ ਦਿਨ ਵਿੱਚ ਦਾਖਲ ਹੋ ਗਈ ਹੈ। ਜਿਲਾ ਪ੍ਰਧਾਨ ਰਾਮ ਸਿੰਘ, ਮੀਤ ਪ੍ਰਧਾਨ ਸਵਰਤ ਸ਼ਰਮਾ, ਪ੍ਰੈਸ ਸੱਕਤਰ ਅਮਰਿੰਦਰ ਸਿੰਘ ਆਦਿ ਨੇ ਦਸਿਆ ਕਿ ਪਟਿਆਲੇ ਜਿਲੇ ਦੀਆਂ 11 ਦੇ ਲਗਭਗ ਪੇਂਡੂ ਡਿਸਪੈਂਸਰੀਆਂ ਲੰਮੇ ਸਮੇਂ ਤੋਂ ਬੰਦ ਪਈਆਂ ਹਨ। ਪੰਜਾਬ ਸਰਕਾਰ ਵਲੋਂ ਬੰਦ ਪਈਆਂ ਡਿਸਪੈਂਸਰੀਆਂ ਦਾ ਚਾਰਜ਼ ਨਾਲ ਵਾਲੀ ਡਿਸਪੈਂਸਰੀ ਦੇ ਡਾਕਟਰ ਨੂੰ ਦੇਕੇ ਫਾਰਮਾਸਿਸਟ ਅਤੇ ਹੈਲਪਰਾਂ ਦੀ ਮਦੱਦ ਨਾਲ ਚਾਲੂ ਕਰਵਾਉਣ ਲਈ ਹਦਾਇਤ ਵੀ ਕੀਤੀ ਹੋਈ ਹੈ ਪ੍ਰੰਤੂ ਇਹ ਡਾਕਟਰ ਆਪਣੇ ਨਿੱਜੀ ...
Read Full Story


ਯੂਨੀਅਨ ਵੱਲੋਂ ਚੱਕਾ ਜਾਮ 23 ਨੂੰ

ਲਹਿਰਾਗਾਗਾ, 5 ਫਰਵਰੀ (ਪੱਤਰ ਪ੍ਰੇਰਕ) - ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਏਟਕ ਦੀ ਇਕ ਮੀਟਿੰਗ ਸਾਥੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਸਾਂਝੀ ਐਕਸ਼ਨ ਕਮੇਟੀ ਪੀ. ਆਰ. ਟੀ. ਸੀ. ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਰਮਚਾਰੀਆਂ ਨਾਲ ਇਕ ਮੀਟਿੰਗ ਸੱਦ ਕੇ ਉਨ੍ਹਾਂ ਦੀਆਂ ਕੁਝ ਜਾਇਜ਼ ਮੰਗਾਂ ਮੰਨੀਆਂ ਸੀ ਜਿਸ ਕਰਕੇ ਕਰਮਚਾਰੀਆਂ ਨੇ 29 ਨਵੰਬਰ 2009 ਨੂੰ ਦੀ ਹੜਤਾਲ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਵੀ ਮੰਗ ਅਮਲ ਵਿਚ ਨਹੀਂ ਲਿਆਂਦੀ ਗਈ ਜਿਸ ...
Read Full Story


ਰੋਡਵੇਜ਼ ਮੁਲਾਜ਼ਮਾਂ ਵੱਲੋਂ ਗੇਟ ਰੈਲੀਆਂ 19 ਨੂੰ

ਜਲੰਧਰ, 9 ਜਨਵਰੀ (ਪ੍ਰਿਤਪਾਲ)-ਬਾਦਲ ਪਰਿਵਾਰ ਦੀਆਂ ਏ. ਸੀ. ਬੱਸਾਂ ਨੂੰ ਖਾਸ ਰਿਆਇਤ ਦੇਣ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਚੰਡੀਗੜ੍ਹ ਵੱਲੋਂ ਵਰਕਰਾਂ ਦੀਆਂ ਮੰਗਾਂ ਨਾ ਲਾਗੂ ਕਰਨ ਦੇ ਰੋਸ ਵਜੋਂ ਪੰਜਾਬ ਰੋਡਵੇਜ਼ ਮੁਲਾਜ਼ਮ 19 ਜਨਵਰੀ ਅਤੇ 15 ਫਰਵਰੀ ਨੂੰ ਗੇਟ ਰੈਲੀਆਂ, 27, 28 ਅਤੇ 29 ਜਨਵਰੀ ਨੂੰ ਬੱਸ ਸਟੈਂਡ ’ਤੇ ਧਰਨੇ ਦੇਣਗੇ ਅਤੇ 18 ਫਰਵਰੀ ਨੂੰ ਜਲੰਧਰ ਬੱਸ ਸਟੈਂਡ ’ਤੇ ਸੂਬਾਈ ਰੈਲੀ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ, ਪੰਜਾਬ ਦੀ ਮੀਟਿੰਗ ਉਪਰੰਤ ਐਕਸ਼ਨ ਕਮੇਟੀ ਦੇ ਕਨਵੀਨਰ ਬਲਬੀਰ ਸਿੰਘ ਸੰਧੂ, ਗੁਰਮੇਲ ਸਿੰਘ ਤੇ ਅਵਤਾਰ ਸਿੰਘ ...
Read Full Story


ਨੰਬਰਦਾਰਾਂ ਨੇ ਜਸਵਿੰਦਰ ਭੱਲੇ ਦਾ ਪੁਤਲਾ ਸਾੜਿਆ

ਜਗਰਾਉਂ, 9 ਜਨਵਰੀ (ਹਰਵਿੰਦਰ)-ਨੰਬਰਦਾਰ ਯੂਨੀਅਨ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਮਿੰਦਰ ਸਿੰਘ ਸਵੱਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜਿਥੇ ਨੰਬਰਦਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਪ੍ਰਤੀ ਵਿਚਾਰਾਂ ਹੋਈਆਂ, ਉਥੇ ਕਲਾਕਾਰ ਜਸਵਿੰਦਰ ਭੱਲਾ ਵੱਲੋਂ ਆਪਣੀ ਕੈਸਿਟ ’ਚ ਨੰਬਰਦਾਰਾਂ ’ਤੇ ਲਗਾਏ ਦੋਸ਼ਾਂ ਦਾ ਨਿੰਦਾ ਕੀਤੀ ਅਤੇ ਜਸਵਿੰਦਰ ਭੱਲੇ ਦਾ ਪੁਤਲਾ ਸਾੜ੍ਹਿਆ। ਇਸ ਮੌਕੇ ਪ੍ਰਧਾਨ ਸਵੱਦੀ ਨੇ ਕਿਹਾ ਕਿ ਜੇਕਰ ਕਲਾਕਾਰ ਭੱਲੇ ਨੇ ਕੈਸਿਟ ’ਚ ਨੰਬਰਦਾਰਾਂ ਵਿਰੁੱਧ ਜੋ ਫ਼ਿਲਮਾਇਆ ਗਿਆ, ਨੂੰ ਨਾ ਕੱਢਿਆ ਅਤੇ ਨੰਬਰਦਾਰਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਪੂਰੇ ਪੰਜਾਬ ’ਚ ...
Read Full Story


ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨਾ

ਨਕੋਦਰ, 2 ਜਨਵਰੀ (ਰਾਕੇਸ਼ ਧੀਮਾਨ)-ਸੈਂਕੜੇ ਖੇਤ ਮਜ਼ਦੂਰਾਂ ਜਿਨ੍ਹਾਂ ਵਿਚ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਿਲ ਸਨ, ਨੇ ਸਥਾਨਕ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਧਰਨਾਕਾਰੀ ਪਹਿਲਾਂ ਗਗਨ ਸੁਰਜੀਤ ਪਾਰਕ ਵਿਚ ਇਕੱਠੇ ਹੋਏ ਜਿੱਥੋਂ ਉਹ ਪੁਲਿਸ ਗੁੰਡਾ ਸਿਆਸੀ ਗਠਜੋੜ ਖਿਲਾਫ ਜ਼ੋਰਦਾਰ ਨਾਹਰੇ ਮਾਰਦੇ ਹੋਏ ਥਾਣੇ ਮੂਹਰੇ ਪੁੱਜੇ। ਜਿੱਥੇ ਲਗਭਗ ਦੋ ਘੰਟੇ ਧਰਨਾ ਦਿੰਦੇ ਹੋਏ ਪਿਛਲੇ ਦਿਨੀਂ ਯੂਨੀਅਨ ਵਰਕਰਾਂ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਸੂਬਾ ਵਿੱਤ ਸਕੱਤਰ ਹਰਮੇਸ਼ ...
Read Full Story


ਬਣਦਾ ਗਰੇਡ ਲੈਣ ਤੱਕ ਸੰਘਰਸ਼ ਜਾਰੀ

ਅੰਮ੍ਰਿਤਸਰ, 24 ਦਸੰਬਰ (ਜਸਬੀਰ ਸਿੰਘ): ਮਨਿਸਟਰੀਅਲ ਸਟਾਫ਼ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੀ ਇੱਕ ਹੰਗਾਮੀ ਜ਼ਿਲ੍ਹਾ ਪ੍ਰਧਾਨ ਸਰਤਾਜਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਵੱਖ-ਵੱਖ ਜ਼ਿਲ੍ਹੇ ਦੇ ਨੁਮਾਇੰਦੇ ਅਤੇ ਆਗੂ ਹਾਜ਼ਰ ਹੋਏ। ਇਹ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਦੇ ਦਫ਼ਤਰੀ ਕੰਪਲੈਕਸ ਵਿੱਚ ਹੋਈ। ਮੀਟਿੰਗ ਵਿੱਚ ਕਲਰਕ ਕਲਮ ਛੋੜ ਹੜਤਾਲ ਕਰਨਗੇਂ ਅਤੇ ਪੰਜਾਬ ਸਰਕਾਰ ਵਿਰੁੱਧ ਵੱਖ-ਵੱਖ ਜ਼ਿਲ੍ਹੇ ਵਿੱਚ ਧਰਨੇ ਦੇਣਗੇ। ਇਸ ਵਿੱਚ ਭਰਾਤਰੀ ਡੀ.ਸੀ.ਦਫ਼ਤਰ ਕਰਮਚਾਰੀ ਯੂਨੀਅਨ, ਪੀ.ਐਸ.ਐਮ.ਯੂ ਅਤੇ ਹੋਰ ਜਥੇਬੰਦੀ ਦਾ ਸਹਿਯੋਗ ਲਿਆ ਜਾਵੇਗਾ। ਸੁਖਰਾਜ ਸਿੰਘ ...
Read Full Story


ਦੋਵਾਂ ਮੁਲਕਾਂ ਲਈ ਲਾਹੇਵੰਦ

ਭਾਵੇਂ ਵੱਖੋ-ਵੱਖ ਦੇਸ਼ਾਂ ਦੇ ਆਪਸੀ ਸਬੰਧ ਸ਼ਿਸ਼ਟਾਚਾਰ ਦੇ ਆਧਾਰ ’ਤੇ ਹੀ ਖੜ੍ਹੇ ਹੁੰਦੇ ਹਨ ਅਤੇ ਦੇਸ਼ਾਂ ਵਿਚਕਾਰ ਹੁੰਦੇ ਵਪਾਰਿਕ ਅਤੇ ਲੈਣ-ਦੇਣ ਸਬੰਧੀ ਸਮਝੌਤੇ ਇਨ੍ਹਾਂ ਸਬੰਧਾਂ ਦਾ ਆਧਾਰ ਬਣਦੇ ਹਨ ਪਰ ਜਦੋਂ ਇਹ ਸਬੰਧ ਲੰਬੇ ਹੋ ਜਾਂਦੇ ਹਨ ਜਾਂ ਜਦੋਂ ਇਕ-ਦੂਸਰੇ ਨਾਲ ਸਹਿਯੋਗ ਕਰਨ ਅਤੇ ਸਾਂਝ ਬਣਾਈ ਰੱਖਣ ਦੀ ਭਾਵਨਾ ਪੀਢੀ ਹੋ ਜਾਂਦੀ ਹੈ ਤਾਂ ਉਦੋਂ ਇਹ ਸਬੰਧ ਦੋਸਤੀ ਦਾ ਰੂਪ ਧਾਰ ਲੈਂਦੇ ਹਨ। ਪਿਛਲੇ ਛੇ ਦਹਾਕਿਆਂ ਦੇ ਤਜਰਬੇ ਤੋਂ ਬਾਅਦ ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਰੂਸ (ਪਹਿਲਾਂ ਸੋਵੀਅਤ ਯੂਨੀਅਨ) ਅਤੇ ਭਾਰਤ ਦੀ ਪੱਕੀ ਆੜੀ ਲੰਮੇ ਸਮੇਂ ਤੋਂ ਬਣੀ ਰਹੀ ਹੈ। ਸੰਨ 1947 ਤੋਂ ...
Read Full Story


ਟਰਾਈਡੈਂਟ ਕੋਲੇ ਦੀ ਵਿਰੋਧੀ ਕਮੇਟੀ ਤੀਜੇ ਦਿਨ ਵੀ ਅੜੀ ਰਹੀ

ਬਰਨਾਲਾ, 9 ਦਸੰਬਰ (ਪੱਤਰ ਪ੍ਰੇਰਕ)-ਪ੍ਰਦੂਸ਼ਨ ਰੋਕੂ ਸੰਘਰਸ਼ ਕਮੇਟੀ ਬਰਨਾਲਾ ਵੱਲੋਂ ਅੱਜ ਤੀਸਰੇ ਦਿਨ ਵੀ ਰੇਲਵੇ ਸਟੇਸ਼ਨ ਬਰਨਾਲਾ ’ਤੇ ਰੋਸ ਧਰਨਾ ਦਿੱਤਾ ਗਿਆ। ਇਹ ਰੋਸ ਧਰਨਾ ਟਰਾਈਡੈਂਟ ਗਰੁੱਪ ਬਰਨਾਲਾ ਵੱਲੋਂ ਰੇਲਵੇ ਪਲੇਠੀ ’ਤੇ ਕੋਲਾ ਉਤਰਨ ਦੇ ਵਿਰੁੱਧ ਲਾਇਆ ਜਾ ਰਿਹਾ ਹੈ। ਧਰਨੇ ਵਿਚ ਅਕਾਲਗੜ੍ਹ ਬਸਤੀ ਦੇ ਉਹ ਔਰਤਾਂ, ਮਰਦ ਸ਼ਾਮਿਲ ਹਨ, ਜਿਨ੍ਹਾਂ ਨੂੰ ਕੋਲੇ ਦੀ ਉਡਦੀ ਰਾਖ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜਾਣਕਾਰੀ ਮੁਤਾਬਿਕ ਕੱਲ੍ਹ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਡਾ: ਹਰਕੇਸ਼ ਸਿੰਘ ਸਿੱਧੂ ਨੇ ਸੰਘਰਸ਼ ਕਮੇਟੀ ਦੇ ਆਗੂਆਂ ਸੰਦੀਪ ਜੇਠੀ, ਕਰਨ ਮੰਗਲਾ, ਪ੍ਰੇਮ ਕੁਮਾਰ ਅਤੇ ਬਲਜਿੰਦਰ ...
Read Full Story


ਪੇਂਡੂ ਮਜ਼ਦੂਰ ਯੂਨੀਅਨ ਦੇ ਯੂਨਿਟ ਦੀ ਚੋਣ

ਨਕੋਦਰ, 8 ਦਸੰਬਰ (ਤਰਲੋਕ) ਇੱਥੋ ਦੇ ਨਜ਼ਦੀਕੀ ਪਿੰਡ ਬਜੂਹਾ ਕਲਾਂ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਤਰਸੇਮ ਪੀਟਰ ਸੂਬਾ ਪ੍ਰਧਾਨ ਪੇਂਡੂ ਯੂਨੀਅਨ ਮਜਦੂਰ ਸ਼ਾਮਿਲ ਸਨ। ਇਸ ਮੌਕੇ ’ਤੇ ਇੱਕ 15 ਮੈਂਬਰੀ ਪੈਂਡੂ ਮਜ਼ਦੂਰ ਯੂਨੀਅਨ ਦੀ ਸਥਾਨਕ ਇਕਾਈ ਦੀ ਚੋਂਣ ਕੀਤੀ ਗਈ ਇਸ ਮੌਕੇ ਤੇ ਹੀ 350 ਲੋਕਾਂ ਨੇ ਯੂਨੀਅਨ ਦੀ ਮੈਂਬਰਸ਼ਿਪ ਲੈ ਕੇ ਪ੍ਰਾਣ ਕੀਤਾ ਪੰਜਾਬ ਭਰ ਵਿੱਚ ਯੂਨੀਅਨ ਵੱਲੋਂ ਚਲਾਏ ਜਾ ਰਹੇ ਸਮਾਜਿਕ ਅਤੇ ਆਰਥਿਕ ਅਤੇ ਆਰਥਿਕ ਸੰਘਾਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ। ਨਵੇਂ ਚੁਣੇ ਪ੍ਰਧਾਨ ਸਵਰਨ ਦਾਸ ਨੇ ਕਿਹਾ ...
Read Full Story


ਸੀਨੀਅਰ ਪੱਤਰਕਾਰ ਦੀ ਬੇਟੀ ਦੀ ਸ਼ਾਦੀ ਧੂਮਧਾਮ ਨਾਲ ਸਪੰਨ

ਧਾਰੀਵਾਲ, 1 ਦਸੰਬਰ (ਸੁਭਾਸ਼ ਪੁਰੀ ਰਾਹੀ) ਧਾਰੀਵਾਲ ਦੇ ਸੀਨੀਅਰ ਪੱਤਰਕਾਰ, ਸਮਾਜ ਸੇਵੀ , ਸੰਪਾਦਕ ਧਾਰੀਵਾਲ ਦਰਪਨ ਮਾਸਿਕ ਦੀ ਬੇਟੀ ਮਮਤਾ ਦੀ ਸ਼ਾਦੀ ਅੰਮ੍ਰਿਤਸਰ ਨਿਵਾਸੀ ਰਮਨੀਕ ਨਾਲ ਹੋਈ। ਇਸ ਮੌਕੇ ਤੇ ਆਖਿਲ ਭਾਰਤੀਆਂ ਦਹੇਜ਼ ਵਿਰੋਧੀ ਸਭਾ, ਪੰਜਾਬ ਪ੍ਰਤੀਸ਼ੀਲ ਯੁਵਕ ਮੋਰਚਾ, ਮਾਤਾ ਬਚਨੀ ਸਾਹਿਤ ਅਕੈਡਮੀ, ਓਮ ਪ੍ਰਕਾਸ਼ ਪੁਰੀ ਸ਼ੋਸਲ ਕਲੱਬ, ਨਗਰ ਸੁਧਾਰ ਸਭਾ, ਸੇਵਾ ਭਾਰਤੀ, ਫੀਲਡ ਵਰਕਿੰਗ ਜਰਨਲਿਸਟ ਯੂਨੀਅਨ ਦੇ ਪ੍ਰਤੀਨਿਧਤਾ ਵੱਲੋਂ ਅਤੇ ਸ਼ਹਿਰ ਦੇ ਉੱਘੇ ਸੱਜਣਾ ਵੱਲੋਂ ਅਸ਼ੀਰਵਾਦ ਦਿੱਤਾ ਗਿਆ। ਦੋਆਬਾ ਹੈਡਲਾਈਨ ਪਰਿਵਾਰ ਵੀ ਅਸ਼ੀਰਵਾਦ ਦਿੰਦਾ ਹੈ। ਅਤੇ ਉਹਨਾਂ ਦੇ ਉੱਜਵਲ ਭਵਿੱਖ ...
Read Full Story


ਅਜ਼ਾਦੀ ਘੁਲਾਟੀਏ ਕਾ. ਧੰਨਪੰਤ ਰਾਏ ਨਾਹਰ ਦੇ ਸ਼ਰਧਾਜ਼ਲੀ ਸਮਾਗਮ ਮੌਕੇ ਸੰਘਰਸ਼ਾ ਦੇ ਰਾਹ ਪੈਣ ਦਾ ਪ੍ਰਣ

ਮਹਿਤਪੁਰ, 29 ਨਵੰਬਰ (ਪ.ਪ)- ਅੱਜ ਭਾਰਤ ਦੀ ਖੇਤ ਮਜਦੂਰ ਲਹਿਰ ਦੇ ਉਸਾਰੀਏ ਅਤੇ ਅਜ਼ਾਦ ਹਿੰਦ ੌਫੌਜ ਦੇ ਲੜਾਕੂ ਰਹੇ ਅਜ਼ਾਦੀ ਘੁਲਾਟੀਏ ਕਾਮਰੇਡ ਧੰਨਪੰਤ ਰਾਏ ਨਾਹਰ ਜੀ ਦਾ ਸ਼ਰਘਾਜਲੀ ਸਮਾਗਮ ਉਹਨਾਂ ਦੇ ਪਿੰਡ ਮੁੱਦਾ ਵਿਖੇ ਕੁਲ ਹਿੰਦ ਮਜਦੂਰ ਯੂਨੀਅਨ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ ਅਤੇ ਉਹਨਾਂ ਦੇ ਇਨਕਲਾਬੀ ਰਸਤੇ ਤੇ ਚੱਲਣ ਦਾ ਅਤੇ ਉਹਨਾਂ ਦੇ ਸੁਪਨੇ ਪੂਰੇ ਕਰਨ ਦਾ ਪ੍ਰਣ ਕੀਤਾ ਗਿਆਂ। ਇਸ ਸਮਾਗਮ ਵਿੱਚ ਕਾਮਰੇਡ ਸੁਨੀਤ ਚੋਪੜਾ ਜਾਇੰਟ ਸਕੱਤਰ ਕੁਲ ਹਿੰਦ ਕੇਤ ਮਜਦੂਰ ਯੂਨੀਅਨ ਅਤੇ ਸੀ. ਪੀ. ਆਈ. ਐਮ. ਦੇ ਸੂਬਾ ਸਕੱਤਰ ਕਾ. ਚਰਨ ਸਿੰਘ ਵਿਰਦੀ ਨੇ ਉਚੇਚੇ ਤੌਰ ਤੇ ਸ਼ਾਮਿਲ ਹੋ ਕੇ ...
Read Full Story


1

Loading...

© 2012 punjabinfoline.com

punjab infoline arash info