Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਯੂ.ਕੇ." |
ਲਾਪਤਾ ਪੰਜਾਬੀ ਵਿਦਿਆਰਥੀ ਦੀ ਲਾਸ਼ ਮਿਲੀ
ਲੰਡਨ, ਭਾਰਤੀ ਮੂਲ ਦੇ ਲਾਪਤਾ ਵਿਦਿਆਰਥੀ ਗੁਰਦੀਪ ਹੇਅਰ (20) ਦੀ ਲਾਸ਼ ਉਸ ਦੇ ਲਾਪਤਾ ਹੋਣ ਤੋਂ ਬਾਅਦ ਅੱਜ ਮਾਨਚੈਸਟਰ ਤੋਂ ਮਿਲੀ ਹੈ। ਗੁਰਦੀਪ 2 ਜਨਵਰੀ ਤੋਂ ਲਾਪਤਾ ਸੀ। ਯੂ.ਕੇ. ਪੁਲੀਸ ਨੇ ਦੱਸਿਆ ਕਿ ਕੱਲ੍ਹ ਮਾਨਚੈਸਟਰ ਦੇ ਮੈੱਡਲਾਕ ਦਰਿਆ ’ਚ ਮਿਲੀ ਲਾਸ਼ ਦੀ ਪਛਾਣ ਗੁਰਦੀਪ ਹੇਅਰ ਵਜੋਂ ਹੋਈ। ਦਿ ਗ੍ਰੇਟਰ ਮਾਨਚੈਸਟਰ ਪੁਲੀਸ ਵੀ ਉਸ ਦੀ ਭਾਲ ’ਚ ਜੁਟੀ ਹੋਈ ਸੀ। ਮ੍ਰਿਤਕ ਦੀ ਪੋਸਟਮਾਰਟਮ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਉਸ ਦੀ ਮੌਤ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਗੁਰਦੀਪ ਨੂੰ ਆਖਰੀ ਵਾਰ 2 ਜਨਵਰੀ ਨੂੰ ਦਿ ਗ੍ਰੇਟਰ ਮਾਨਚੈਸਟਰ ਵਿਖੇ ... Read Full Story
|
ਪਰਵਾਸੀ ਪੰਜਾਬੀਆਂ ਨੂੰ ਮਾਰਨ ਦੇ ਦੋਸ਼ ਵਿਚ 26 ਸਾਲ ਕੈਦ
ਲੰਡਨ, ਯੂ.ਕੇ. ‘ਚ ਭਾਰਤੀ ਮੂਲ ਦੇ ਕਾਰੋਬਾਰੀ ਅਤੇ ਉਸ ਦੇ ਭਤੀਜੇ ਨੂੰ 2003 ਵਿਚ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ‘ਚ ਕਤਲ ਕਰਕੇ ਆਪਣੇ ਦੇਸ਼ ਭੱਜ ਜਾਣ ਵਾਲੇ ਬੰਗਲਾਦੇਸ਼ੀ ਨੂੰ ਅਦਾਲਤ ਨੇ 26 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨਸ਼ਾ ਤਸਕਰ ਅਯੂਬ ਖਾਨ ਨੇ ਅਗਸਤ 2003 ਵਿਚ ਅਮਰਜੀਤ ਸਿੰਘ ਟਿਵਾਣਾ (52) ਅਤੇ ਉਸ ਦੇ ਭਤੀਜੇ ਰਜਿੰਦਰ ਸਿੰਘ ਟਿਵਾਣਾ (25) ਨੂੰ ਪੱਛਮੀ ਲੰਡਨ ‘ਚ ਮਾਮੂਲੀ ਝਗੜੇ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ... Read Full Story
|
ਪਾਕਿਸਤਾਨ ਵੱਲੋਂ ਭਾਰਤ ਨੂੰ ਲਹੂ-ਲੁਹਾਨ ਕਰਨ ਦਾ ਯਤਨ
ਨਵੀਂ ਦਿੱਲੀ, ਪਾਕਿਸਤਾਨ ਵੱਲੋਂ ਭਾਰਤ ਨੂੰ ਲਹੂ-ਲੁਹਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀਆਂ ਆਰਥਿਕ ਸੰਸਥਾਵਾਂ ’ਤੇ ਅਤਿਵਾਦੀ ਹਮਲੇ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਹ ਗੱਲ ਅੱਜ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਹੀ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ (ਅੰਦਰੂਨੀ ਸੁਰੱਖਿਆ) ਯੂ.ਕੇ. ਬਾਂਸਲ ਨੇ ਕਿਹਾ ਕਿ ਸਾਡੇ ਗੁਆਂਢੀ ਦੇਸ਼ ਵੱਲੋਂ ਅਤਿਵਾਦ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਅਤੇ ਉਸ ਦੀ ਨੀਤੀ ਭਾਰਤ ਖਿਲਾਫ ਜੰਗ ਛੇੜਨ ਦੀ ਹੈ। ਪਾਕਿਸਤਾਨ ਦਾ ਇਕੋ-ਇਕ ਮਕਸਦ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਹੈ। ਉਹ ਸਾਡੇ ਦੇਸ਼ ਦੀ ਆਰਥਿਕਤਾ ਅਤੇ ਸ਼ਕਤੀ ਦੇ ਕੇਂਦਰਾਂ ਨੂੰ ਕਿਸੇ ਵੀ ... Read Full Story
|
ਅਕਾਲੀ ਦਲ ਦਿੱਲੀ-ਯੂ.ਕੇ. ਦਾ ਸਰਨਾ ਨਾਲ ਗਠਜੋੜ ਟੁੱਟਣ ਕੰਢੇ
ਨਵੀਂ ਦਿੱਲੀ,ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੀ ਇਸਤਰੀ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਹਰਵਿੰਦਰ ਕੌਰ ਗਗਨ ਨੇ ਪੱਤਰਕਾਰ ਮਿਲਣੀ ਦੌਰਾਨ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਨੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਗਠਜੋੜ ਕਰਨ ਵੇਲੇ ਗੁਰਦੁਆਰਿਆਂ ਅਤੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਈ ਕਈ ਮੰਗਾਂ ਰੱਖੀਆਂ ਸਨ ਪਰ ਹਾਲੇ ਤੱਕ ਸ੍ਰੀ ਸਰਨਾ ਵੱਲੋਂ ਇਨ੍ਹਾਂ ਮੁੱਦਿਆਂ ’ਤੇ ਕਾਰਵਾਈ ਦਾ ਕੋਈ ਜਤਨ ਨਹੀਂ ਕੀਤਾ ਗਿਆ, ਜਿਸ ਨਾਲ ਗਠਜੋੜ ਦੇ ਟੀਚੇ ’ਤੇ ਸਵਾਲੀਆ ਨਿਸ਼ਾਨ ਲਗਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ... Read Full Story
|
1 |
 Loading...
|
|
|
© 2012 punjabinfoline.com
|