ਯੇਦੀਯੁਰੱਪਾ ਤੇ ਮੰਤਰੀ ਖਿਲਾਫ ਜਾਂਚ ਦਾ ਹੁਕਮ
ਬੰਗਲੌਰ, ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਲਈ ਨਵੀਂ ਮੁਸੀਬਤ ਪੈਦਾ ਕਰਦੇ ਹੋਏ ਵਿਸ਼ੇਸ਼ ਲੋਕ ਆਯੁਕਤ ਅਦਾਲਤ ਨੇ ਇਕ ਨਿੱਜੀ ਸ਼ਿਕਾਇਤ 'ਤੇ ਉਨ੍ਹਾਂ ਦੇ ਅਤੇ ਉਦਯੋਗ ਮੰਤਰੀ ਮੁਰੂਗੇਸ਼ ਨਿਰਾਨੀ ਖਿਲਾਫ ਜਾਂਚ ਦਾ ਹੁਕਮ ਦਿੱਤਾ। ਇਸ ਸ਼ਿਕਾਇਤ ਵਿਚ ਉਨ੍ਹਾਂ 'ਤੇ ਜਾਅਲੀ ਦਸਤਖਤ ਦੇ ਆਧਾਰ 'ਤੇ ਇਕ ਉਦਯੋਗਿਕ ਸਥਾਨ ਨੂੰ ਰੱਦ ਕਰਨ ਦਾ ਦੋਸ਼ ਲਗਾਇਆ ਗਿਆ ... Read Full Story
|
ਭਾਜਪਾ ਨੇਤਾਵਾਂ ਕੋਲ ਰੀੜ੍ਹ ਨਹੀਂ : ਯੇਦੀਯੁਰੱਪਾ
ਬੰਗਲੌਰ, ਬਾਗੀ ਤੇਵਰ ਅਪਣਾਏ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਇਕ ਵਾਰ ਫਿਰ ਭਾਜਪਾ ਹਾਈਕਮਾਂਡ ਨੂੰ ਨਿਸ਼ਾਨੇ 'ਤੇ ਲਿਆ ਹੈ। ਯੇਦੀਯੁਰੱਪਾ ਨੇ ਪਾਰਟੀ ਲੀਡਰਸ਼ਿਪ ਨੂੰ ਰੀੜ ਰਹਿਤ ਦੱਸਦੇ ਹੋਏ ਕਿਹਾ ਕਿ ਕਿਸੇ ਵਿਚ ਵੀ ਪਾਰਟੀ ਨੂੰ ਲੀਡ ਕਰਨ ਦੀ ਯੋਗਤਾ ਨਹੀਂ ਹੈ। ਮੌਜੂਦਾ ਪਾਰਟੀ ਲੀਡਰਸ਼ਿਪ ਦੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਤੁਲਨਾ ਕਰਦੇ ਹੋਏ ਯੇਦੀਯੁਰੱਪਾ ਨੇ ਕਿਹਾ ਕਿ ਇਹ ਨੇਤਾ ਪਾਰਟੀ ਨੂੰ ਮੁਸ਼ਕਲ ਹਾਲਾਤ 'ਚੋਂ ਨਿਕਲਣ ਵਿਚ ਸਮਰੱਥ ਨਹੀਂ ... Read Full Story
|
ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ
ਯੇਦੀਯੁਰੱਪਾ ਨੇ ਖੋਲ੍ਹਿਆ ਆਪਣਾ ਦਫਤਰ
ਬੰਗਲੌਰ, ਆਪਣੇ ਅਗਲੇ ਸਿਆਸੀ ਕਦਮ ਬਾਰੇ ਰਹੱਸ ਬਣਾਈ ਰਖਦੇ ਹੋਏ ਕਰਨਾਟਕ ਭਾਜਪਾ ਦੇ ਅਸੰਤੁਸ਼ਟ ਨੇਤਾ ਬੀ. ਐੱਸ. ਯੇਦੀਯੁਰੱਪਾ ਨੇ ਅੱਜ ਆਪਣੇ ਜਨਸੰਵਾਦ ਦਫਤਰ ਦੀ ਸ਼ੁਰੂਆਤ ਕੀਤੀ ਪਰ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਆਪਣੀ ਪਾਰਟੀ ਦੀ ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ ਹੈ। ਇਸ ਦਫਤਰ ਦਾ ਉਦਘਾਟਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਸੂਬਾ ਪਾਰਟੀ 'ਚ ਚੱਲ ਰਹੇ ਸੰਕਟ ਨੂੰ ਘੱਟ ਕਰਨ ਦੇ ਇਰਾਦੇ ਨਾਲ ਇਥੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਵਾਂ ਦਫਤਰ ਸੱਤਾ ਦੇ ਸਮਾਨਾਂਤਰ ਕੇਂਦਰ ਦੀ ਤਰ੍ਹਾਂ ... Read Full Story
|
ਯੇਦੀਯੁਰੱਪਾ ਦੇ ਪਰਿਵਾਰ ਤਕ ਪੁੱਜੇ 30 ਕਰੋੜ
ਨਵੀਂ ਦਿੱਲੀ, ਭਾਜਪਾ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ 'ਤੇ ਸੀ. ਬੀ. ਆਈ. ਨੇ ਸ਼ਿਕੰਜਾ ਕੱਸ ਹੀ ਦਿੱਤਾ ਹੈ। ਸੁਪਰੀਮ ਕੋਰਟ ਦੇ ਹੁਕਮ 'ਤੇ ਦਰਜ ਮਾਮਲੇ ਵਿਚ ਉਸ 'ਤੇ ਦੋ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਮੋਟੀ ਰਕਮ ਲੈਣ ਦਾ ਦੋਸ਼ ਹੈ। ਸ਼ੁਰੂਆਤੀ ਜਾਂਚ ਮੁਤਾਬਕ ਯੇਦੀਯੁਰੱਪਾ ਦੇ ਰਿਸ਼ਤੇਦਾਰਾਂ ਕੋਲ ਲਗਭਗ 30 ਕਰੋੜ ਰੁਪਏ ਪੁੱਜੇ ਹਨ। ਇਨ੍ਹਾਂ ਵਿਚੋਂ 10 ਕਰੋੜ ਸੱਜਣ ਜਿੰਦਲ ਦੀ ਸਟੀਲ ਕੰਪਨੀ ਨੇ ਉਸ ਸਵੈ-ਸੇਵੀ ਸੰਸਥਾਵਾਂ ਨੂੰ ਦਿੱਤੇ ਜੋ ਯੇਦੀਯੁਰੱਪਾ ਦੇ ਰਿਸ਼ਤੇਦਾਰਾਂ ਵਲੋਂ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ 1.2 ਏਕੜ ਦੀ ਜ਼ਮੀਨ ਬਦਲੇ ... Read Full Story
|
ਭਾਜਪਾ ਤੋਂ ਅਸਤੀਫਾ ਨਹੀਂ ਦੇਣਗੇ ਯੇਦੀਯੁਰੱਪਾ
ਬੰਗਲੌਰ, ਕਰਨਾਟਕ 'ਚ ਭਾਜਪਾ ਨੀਤ ਸਰਕਾਰ 'ਚ ਸੰਕਟ ਹੋਰ ਗਹਿਰਾ ਗਿਆ ਹੈ। ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਸੋਮਵਾਰ ਸ਼ਾਮ ਪ੍ਰੈੱਸ ਕਾਨਫਰੰਸ ਕਰਕੇ ਕੌਮੀ ਅਗਵਾਈ ਸਾਹਮਣੇ ਨਵੀਂ ਮੁਸ਼ਕਿਲ ਖੜ੍ਹੀ ਕ ਦਿੱਤੀ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਾਰਟੀ ਨਹੀਂ ਛੱਡਣਗੇ।
ਯੇਦੀਯੁਰੱਪਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੂਬੇ 'ਚ ਸੰਕਟ ਲਈ ਸਦਾਨੰਦ ਗੌੜਾ ਅਤੇ ਅਨੰਤ ਕੁਮਾਰ ਜ਼ਿੰਮੇਵਾਰ ਹਨ। ਸਦਾਨੰਦ ਗੌੜਾ ਨੇ ਮੇਰੇ ਸਮਰਥਕਾਂ ਦਾ ਅਪਮਾਨ ਕੀਤਾ। ਉਨ੍ਹਾਂ ਨੇ ਅੱਜ ਦਾਅਵਾ ਕੀਤਾ ਕਿ ਮੈਨੂੰ 52 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਇਸ 'ਚੋਂ 40 ਵਿਧਾਇਕ ਭਾਜਪਾ ਛੱਡਣ ... Read Full Story
|
ਯੇਦੀਯੁਰੱਪਾ ਨੇ ਭਾਜਪਾ ਛੱਡੀ
ਨਵੀਂ ਦਿੱਲੀ, ਕਰਨਾਟਕ ਭਾਜਪਾ ‘ਚ ਸ਼ਨੀਵਾਰ ਰਾਤ ਦੇਰ ਗਏ ਉਸ ਸਮੇਂ ਜ਼ੋਰਦਾਰ ਧਮਾਕਾ ਹੋਇਆ ਜਦੋਂ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਭਾਜਪਾ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਦੇ 8 ਹਮਾਇਤੀ ਮੰਤਰੀਆਂ ਨੇ ਸੂਬਾਈ ਲੀਡਰਸ਼ਿਪ ‘ਚ ਤਬਦੀਲੀ ਦੀ ਮੰਗ ਨੂੰ ਲੈ ਕੇ ਅਸਤੀਫੇ ਦੇਣ ਦੀ ਪੇਸ਼ਕਸ਼ ਕਰ ਦਿੱਤੀ। ਯੇਦੀਯੁਰੱਪਾ ਸੋਮਵਾਰ ਨੂੰ ਵਿਧਾਨ ਸਭਾ ਸਪੀਕਰ ਨੂੰ ਆਪਣਾ ਅਸਤੀਫਾ ਸੌਂਪਣਗੇ। ਅਸਤੀਫਾ ਦੇਣ ਦੀ ਪੇਸ਼ਕਸ਼ ਕਰਨ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਵਿਚ ਮੁਖ ਤੌਰ ‘ਤੇ ਸ਼ੋਭਾ ਕਰੰਦ ਰਾਜੇ, ਮੁਰਗੇਸ਼ ਵਿਰਾਨੀ, ਰੇਣੂਕਾ ਚਾਰੀਆ, ਬੀ. ਆਰ. ਬੋਮਈ, ਸੀ. ਐੱਮ. ਉਦਾਸੀ ਤੇ ਉਮੇਸ਼ ਕੁੱਟੀ ... Read Full Story
|
ਯੇਦੀਯੁਰੱਪਾ ਖਿਲਾਫ ਸੀ. ਬੀ. ਆਈ. ਜਾਂਚ ਦੇ ਹੁਕਮ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਕਰਨਾਟਕ 'ਚ ਨਾਜਾਇਜ਼ ਖਨਨ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਖਿਲਾਫ ਸੀ. ਬੀ. ਆਈ. ਨੂੰ ਜਾਂਚ ਦਾ ਅੱਜ ਹੁਕਮ ਦਿੱਤਾ। ਮੁੱਖ ਜੱਜ ਐੱਸ. ਐੱਚ. ਕਪਾਡੀਆਂ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਡਵੀਜ਼ਨ ਬੈਂਚ ਨੇ ਸੁਪਰੀਮ ਕੋਰਟ ਵਲੋਂ ਗਠਿਤ ਕੇਂਦਰੀ ਉੱਚ ਅਧਿਕਾਰ ਕਮੇਟੀ (ਸੀ. ਈ. ਸੀ.) ਦੀਆਂ ਸਿਫਾਰਸ਼ਾਂ 'ਤੇ ਮੋਹਰ ਲਗਾਉਂਦਿਆਂ ਯੇਦੀਯੁਰੱਪਾ ਖਿਲਾਫ ਸੀ. ਬੀ. ਆਈ. ਜਾਂਚ ਦਾ ਹੁਕਮ ਦਿੱਤਾ। ਡਵੀਜ਼ਨ ਬੈਂਚ ਵਲੋਂ ਜਸਟਿਸ ਸਵਤੰਤਰ ਕੁਮਾਰ ਨੇ ਹੁਕਮ ਸੁਣਾਉਂਦਿਆਂ ਕਿਹਾ ਕਿ ਨਾਜਾਇਜ਼ ਖਨਨ ਮਾਮਲੇ ' ਚ ਸਾਬਕਾ ਮੁੱਖ ਮੰਤਰੀ ਦੀ ਭੂਮਿਕਾ ... Read Full Story
|
ਯੇਦੀਯੁਰੱਪਾ ਨੂੰ ਲੋਕਾਯੁਕਤ ਵੱਲੋਂ ਸੰਮਨ ਜਾਰੀ
ਬੰਗਲੌਰ, ਲੋਕਾਯੁਕਤ ਅਦਾਲਤ ਨੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਅਤੇ ਪੰਜ ਹੋਰਨਾਂ ਖਿਲਾਫ ਸਰਕਾਰੀ ਜ਼ਮੀਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗੈਰ ਨੋਟੀਫਾਈ ਕਰਨ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਯੇਦੀਯੁਰੱਪਾ ਤੋਂ ਬਿਨਾ ਉਨ੍ਹਾਂ ਦੇ ਬੇਟਿਆਂ ਰਾਘਵੇਂਦਰ ਤੇ ਵਿਜੇਂਦਰ, ਜਵਾਈ ਆਰ ਐਨ ਸੋਹਨ ਕੁਮਾਰ ਅਤੇ ਆਦਰਸ਼ ਡਿਵੈਲਪਰਸ ਦੇ ਪ੍ਰਮੋਟਰਜ਼ ਬੀ ਐਮ ਜੈਸ਼ੰਕਰ ਤੇ ਬੀ ਐਮ ਕਰੁਣੇਸ਼ ਖਿਲਾਫ ਵੀ ਨੋਟਿਸ ਜਾਰੀ ਕੀਤੇ ਹਨ।
ਅਟਾਰਨੀ ਜਨਰਲ ਸਿਰਾਜਿਨ ਬਾਸ਼ਾ ਦੀ ਨਿੱਜੀ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਜਸਟਿਸ ਐਨ ਕੇ ਸੁਧੀਂਦਰ ਰਾਓ ਨੇ ਇਨ੍ਹਾਂ ... Read Full Story
|
ਯੇਦੀਯੁਰੱਪਾ ਨੇ ਮੁੜ ਉਠਾਇਆ ਲੀਡਰਸ਼ਿਪ ਦਾ ਮੁੱਦਾ
ਬੰਗਲੌਰ, ਭਾਜਪਾ ਦੀ ਕੇਂਦਰੀ ਲੀਡਰਸ਼ਿਪ 'ਤੇ ਦਬਾਅ ਬਣਾਉਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਕਰਨਾਟਕ ਵਿਚ ਬੀ. ਐੱਸ. ਯੇਦੀਯੁਰੱਪਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬਹਾਲ ਕਰਨ ਦੇ ਪਾਰਟੀ ਦੇ ਵਾਅਦੇ 'ਤੇ ਉਹ ਕੁਝ ਦਿਨ ਹੋਰ ਉਡੀਕ ਕਰਨਗੇ। ਯੇਦੀਯੁਰੱਪਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਕੁਝ ਦਿਨ ਹੋਰ ਉਡੀਕ ਕਰਾਂਗਾ। ਕੇਂਦਰੀ ਲੀਡਰਸ਼ਿਪ ਰਾਜ ਸਭਾ ਅਤੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਰੁਝੀ ਰਹੀ। ਹੁਣ ਇਹ ਸਭ ਖਤਮ ਹੋ ਗਿਆ ਹੈ। ਮੈਨੂੰ ਉਮੀਦ ਹੈ ਕਿ ਉਹ ਹੁਣ ਆਪਣੇ ਵਾਅਦੇ ਸੰਬੰਧੀ ਫੈਸਲਾ ਕਰਨਗੇ। ਭਾਜਪਾ ਨੇਤਾ ਵਾਰ-ਵਾਰ ਆਪਣੀ ਪਾਰਟੀ ਦੀ ... Read Full Story
|
ਯੇਦੀਯੁਰੱਪਾ ਨਾਲ 120 ਵਿਧਾਇਕ
ਹਾਵੇਰੀ, ਕਰਨਾਟਕ ਭਾਜਪਾ ਦੇ ਪ੍ਰਧਾਨ ਕੇ. ਐੱਸ. ਈਸ਼ਵਰੱਪਾ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੂੰ ਸੂਬਾ ਵਿਧਾਨ ਸਭਾ ਵਿਚ ਪਾਰਟੀ ਦੇ ਸਾਰੇ 120 ਮੈਂਬਰਾਂ ਦੀ ਹਮਾਇਤ ਹਾਸਲ ਹੈ। ਈਸ਼ਵਰੱਪਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੇ ਸਾਰੇ ਵਿਧਾਇਕ ਇਕਜੁੱਟ ਹਨ ਅਤੇ ਉਨ੍ਹਾਂ ਦਰਮਿਆਨ ਕੋਈ ਗੁੱਟਬਾਜ਼ੀ ਨਹੀਂ ਹੈ। ਸਾਬਕਾ ਮੁੱਖ ਮੰਤਰੀ ਨੇ ਪਾਰਟੀ ਵਿਚ ਦਿੱਤੀ ਜਾ ਰਹੀ ਤਰਜੀਹ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹਾਈ ਕਮਾਂਡ ਨੇ ਫੈਸਲਾ ਲਿਆ ਹੈ ਅਤੇ ਸੂਬਾ ਪੱਧਰ 'ਤੇ ਕੋਈ ਕੁਝ ਨਹੀਂ ਕਰ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਵਿਚ ਪਾਰਟੀ ... Read Full Story
|
ਯੇਦੀਯੁਰੱਪਾ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨ ਨੂੰ ਕਿਹਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਕਰਨਾਟਕ 'ਚ ਮੁੱਖ ਮੰਤਰੀ ਅਹੁਦੇ 'ਤੇ ਦੁਬਾਰਾ ਜਾਣ ਲਈ ਦਬਾਅ ਬਣਾ ਰਹੇ ਸ਼੍ਰੀ ਬੀ. ਐਸ. ਯੇਦੀਯੁਰੱਪਾ ਦੀ ਮੰਗ ਨੂੰ ਮੰਨਣ ਲਈ ਤਿਆਰ ਹੋ ਗਈ ਹੈ ਪਰ ਸ਼੍ਰੀ ਯੇਦੀਯੁਰੱਪਾ ਨੂੰ ਅਜੇ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸ਼੍ਰੀ ਯੇਦੀਯੁਰੱਪਾ ਅਤੇ ਮੁੱਖ ਮੰਤਰੀ ਸਦਾਨੰਦ ਗੌੜਾ ਭਾਜਪਾ ਹਾਈ ਕਮਾਨ ਦੇ ਬੁਲਾਵੇ 'ਤੇ ਇਥੇ ਆਏ ਹੋਏ ਹਨ। ਦੋਵਾਂ ਨੇ ਪਾਰਟੀ ਲਈ ਕੌਮੀ ਪ੍ਰਧਾਨ ਨਿਤਿਨ ਗਡਕਰੀ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਹਾਈ ਕਮਾਨ ਨੇ ਸ਼੍ਰੀ ਯੇਦੀਯੁਰੱਪਾ ਨੂੰ ਹੋਰ ਕੁਝ ਦੇਰ ਇੰਤਜ਼ਾਰ ਕਰਨ ਨੂੰ ... Read Full Story
|
ਯੇਦੀਯੁਰੱਪਾ ਮੁੜ ਬਣਨਗੇ ਮੁਖ ਮੰਤਰੀ
ਨਵੀਂ ਦਿੱਲੀ, ਬਗਾਵਤ 'ਤੇ ਉਤਰੇ ਭਾਜਪਾ ਨੇਤਾ ਬੀ. ਐੱਸ. ਯੇਦੀਯੁਰੱਪਾ ਦਾ ਕਰਨਾਟਕ ਦਾ ਮੁੜ ਤੋਂ ਮੁਖ ਮੰਤਰੀ ਬਣਨਾ ਤੈਅ ਲੱਗਦਾ ਹੈ। ਭਾਜਪਾ ਦੇ ਵਧੇਰੇ ਨੇਤਾ ਹੁਣ ਯੇਦੀਯੁਰੱਪਾ ਨੂੰ ਮੁਖ ਮੰਤਰੀ ਦੀ ਕੁਰਸੀ ਸੌਂਪਣ ਲਈ ਤਿਆਰ ਹੋ ਗਏ ਹਨ। ਯੇਦੀਯੁਰੱਪਾ ਨੇ 70 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਹੈ। ਸੂਚਨਾ ਮੁਤਾਬਕ ਯੇਦੀਯੁਰੱਪਾ ਨੇ ਬਗਾਵਤੀ ਰੁਖ਼ ਛੱਡ ਕੇ ਹਾਈ ਕਮਾਨ ਨਾਲ ਗੱਲਬਾਤ ਕਰਨ ਦਾ ਮਨ ਬਣਾ ਲਿਆ ਹੈ। ਇਸ ਲਈ ਉਹ ਦਿੱਲੀ ਜਾ ਰਹੇ ਹਨ ਜਿਥੇ ਉਹ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਨਗੇ। ਦਬਾਅ ਅੱਗੇ ਭਾਜਪਾ ਲੀਡਰਸ਼ਿਪ ਉਦੋਂ ਹੀ ਝੁਕ ਗਈ ਸੀ ਜਦੋਂ ਯੇਦੀਯੁਰੱਪਾ ਦੇ ... Read Full Story
|
ਯੇਦੀਯੁਰੱਪਾ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਲਈ ਬਜ਼ਿਦ
ਸੰਕਟ ਡੂੰਘਾ ਹੋਇਆ
ਬਾਗੀ ਵਿਧਾਇਕਾਂ ਨੇ ਅਸੈਂਬਲੀ ਦਾ ਕੀਤਾ ਬਾਈਕਾਟ
ਬੰਗਲੌਰ, ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦੇ ਵਫਾਦਾਰਾਂ ਵਲੋਂ ਮੰਗਲਵਾਰ ਨੂੰ ਬਜਟ ਸਮਾਗਮ ਦੇ ਪਹਿਲੇ ਦਿਨ ਦੇ ਬਾਈਕਾਟ ਦੇ ਨਾਲ ਹੀ ਸੱਤਾਧਾਰੀ ਭਾਜਪਾ ਦਾ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਯੇਦੀਯੁਰੱਪਾ ਨਵਾਂ ਨੇਤਾ ਚੁਣਨ ਲਈ ਵਿਧਾਇਕ ਦਲ ਦੀ ਜਲਦੀ ਬੈਠਕ ਸੱਦਣ ਲਈ ਜ਼ੋਰ ਪਾ ਰਹੇ ਹਨ ਅਤੇ ਉਨ੍ਹਾਂ ਪਾਰਟੀ ਹਾਈ ਕਮਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜਦ ਤਕ ਉਨ੍ਹਾਂ ਨੂੰ ਮੁਖ ਮੰਤਰੀ ਨਹੀਂ ਬਣਾਇਆ ਜਾਂਦਾ ਉਹ ਭਾਜਪਾ ਹਾਈ ਕਮਾਨ ਨਾਲ ਗੱਲ ਕਰਨ ਲਈ ਦਿੱਲੀ ਨਹੀਂ ਜਾਣਗੇ।
ਐਤਵਾਰ ਤੋਂ ... Read Full Story
|
ਮੁਖ ਮੰਤਰੀ ਬਣਨ ਲਈ ਭਾਜਪਾ ਲੀਡਰਸ਼ਿਪ 'ਤੇ ਦਬਾਅ ਪਾਉਣਗੇ ਯੇਦੀਯੁਰੱਪਾ
ਬੰਗਲੌਰ, ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਮੁੜ ਤੋਂ ਮੁਖ ਮੰਤਰੀ ਦੇ ਅਹੁਦੇ ਦੀ ਕੁਰਸੀ ਹਾਸਲ ਕਰਨ ਦੇ ਇਰਾਦੇ ਨਾਲ ਪਾਰਟੀ ਹਾਈ ਕਮਾਨ 'ਤੇ ਦਬਾਅ ਪਾਉਣ ਲਈ ਆਪਣੇ ਵਫਾਦਾਰ ਮੰਤਰੀਆਂ ਤੇ ਵਿਧਾਇਕਾਂ ਨਾਲ ਦਿੱਲੀ ਜਾਣ ਦੀ ਯੋਜਨਾ ਬਣਾ ਰਹੇ ਹਨ। ਯੇਦੀਯੁਰੱਪਾ ਧੜੇ ਦੇ ਸੂਤਰਾਂ ਨੇ ਐਤਵਾਰ ਦਸਿਆ ਕਿ ਉਹ 35 ਵਿਧਾਇਕਾਂ ਨੂੰ ਦਿੱਲੀ ਲਿਜਾਣਗੇ।
ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਯੇਦੀਯੁਰੱਪਾ ਨੇ ਆਪਣੇ ਹਮਾਇਤੀ ਵਿਧਾਇਕਾਂ ਦੀ ਬੈਠਕ ਸੱਦੀ। ਇਸ ਇਸ ਬੈਠਕ 'ਚ ਵੀ. ਸੋਮਾਨਾ, ਸ਼ੋਭਾ ਅਤੇ ਸੀ. ਐੱਮ. ਉਦਾਸੀ ਮੌਜੂਦ ਸਨ। ਯੇਦੀਯੁਰਪਾ ਦੀ ਮੰਗ ਹੈ ਕਿ ਭਾਜਪਾ ਦੀ ਕੇਂਦਰੀ ... Read Full Story
|
ਯੇਦੀਯੁਰੱਪਾ ਨੂੰ ਮੁੜ ਮੁੱਖ ਮੰਤਰੀ ਬਣਨ ਦੀ ਆਸ
ਬੰਗਲੌਰ, ਗੈਰ-ਕਾਨੂੰਨੀ ਖਨਨ ਦੇ ਮਾਮਲੇ 'ਚ ਹਾਈਕੋਰਟ ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਭਾਜਪਾ ਲੀਡਰ ਬੀ. ਐੱਸ. ਯੇਦੀਯੁਰੱਪਾ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਕੇਂਦਰੀ ਲੀਡਰਸ਼ਿਪ ਉਨ੍ਹਾਂ ਨੂੰ ਮੁੜ ਕੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਹਾਲ ਕਰਨ ਦੇ ਆਪਣੇ ਵਾਅਦੇ 'ਤੇ ਕਾਇਮ ਰਹੇਗੀ। ਯੇਦੀਯੁਰੱਪਾ ਦੇ ਹਮਾਇਤੀਆਂ ਨੇ ਉਨ੍ਹਾਂ ਨੂੰ ਮੁੜ ਕੇ ਮੁੱਖ ਮੰਤਰੀ ਬਣਾਉਣ ਲਈ ਮੰਗ ਤੇਜ਼ ਕਰ ਦਿੱਤੀ ਹੈ। ਯੇਦੀਯੁਰੱਪਾ ਨੇ ਕਿਹਾ ਕਿ ਹਾਈ ਕਮਾਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹਾਈਕੋਰਟ ਤੋਂ ਕਲੀਨ ਚਿੱਟ ਮਿਲ ਜਾਣ 'ਤੇ ਦੁਬਾਰਾ ਮੁੱਖ ਮੰਤਰੀ ਬਣਾ ਦਿੱਤਾ ... Read Full Story
|
ਗੈਰ-ਕਾਨੂੰਨੀ ਖਨਨ ਸੰਬੰਧੀ ਯੇਦੀਯੁਰੱਪਾ ਵਿਰੁੱਧ ਐੱਫ. ਆਈ. ਆਰ. ਰੱਦ
ਬੰਗਲੌਰ, ਸੂਬਾਈ ਭਾਜਪਾ ਦੇ ਪ੍ਰਭਾਵਸ਼ਾਲੀ ਨੇਤਾ ਸੂਬੇ ਦੇ ਇਕ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਕਰਨਾਟਕ ਹਾਈਕੋਰਟ ਨੇ ਗੈਰ ਕਾਨੂੰਨੀ ਖਨਨ ਦੇ ਇਕ ਮਾਮਲੇ ਵਿਚ ਉਨ੍ਹਾਂ ਵਿਰੁੱਧ ਦਰਜ ਐੱਫ. ਆਈ. ਆਰ. ਨੂੰ ਬੁੱਧਵਾਰ ਰੱਦ ਕਰ ਦਿੱਤਾ। ਇਹ ਮਾਮਲਾ ਲੋਕ ਆਯੁਕਤ ਦੀ ਰਿਪੋਰਟ ਦੇ ਆਧਾਰ 'ਤੇ ਸੀ ਜਿਸ ਕਾਰਨ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਕੁਰਸੀ ਛੱਡਣੀ ਪਈ ਸੀ। ਮਾਣਯੋਗ ਜੱਜ ਭਗਤ ਵਤਸਲ ਅਤੇ ਗੋਵਿੰਦ ਰਾਜੂ 'ਤੇ ਆਧਾਰਿਤ ਇਕ ਬੈਂਚ ਨੇ ਯੇਦੀਯਰੁੱਪਾ ਦੀ ਪਟੀਸ਼ਨ ਰੱਦ ਕਰਦਿਆਂ ਉੁਕਤ ਹੁਕਮ ਪਾਸ ਕੀਤਾ। ਸਾਬਕਾ ਮੁੱਖ ਮੰਤਰੀ ਨੇ ... Read Full Story
|
ਯੇਦੀਯੁਰੱਪਾ ਵਲੋਂ ਬਗਾਵਤੀ ਰਾਗ ਬੰਦ
ਬੰਗਲੌਰ¸ ਬਗਾਵਤ ਦਾ ਝੰਡਾ ਫੜੀ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਬੀ. ਐੱਸ. ਯੇਦੀਯੁਰੱਪਾ ਨੇ ਸੋਮਵਾਰ ਸ਼ਾਂਤ ਪੈਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਾਂ ਸੰਗਠਨ 'ਚ ਕੋਈ ਅਹੁਦਾ ਹਾਸਲ ਕਰਨ ਦੀ ਇੱਛਾ ਨਹੀਂ ਹੈ ਅਤੇ ਉਹ ਪਾਰਟੀ ਦੇ ਆਮ ਵਰਕਰਾਂ ਵਾਂਗ ਕੰਮ ਕਰਨਗੇ। ਆਪਣੇ 70ਵੇਂ ਜਨਮ ਦਿਨ ਦੇ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਨਾਲ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਲੰਬੀ ਗੱਲਬਾਤ ਕੀਤੀ ਹੈ। ਮੈਂ 2014 'ਚ ਹੋਣ ਵਾਲੀਆਂ ਚੋਣਾਂ 'ਚ ਪਾਰਟੀ ਦੀ ਜਿੱਤ ਅਤੇ ਸੂਬੇ 'ਚ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ... Read Full Story
|
ਕਰਨਾਟਕ ਭਾਜਪਾ ਸੰਕਟ 'ਚ
ਗਡਕਰੀ ਨੇ ਠੁਕਰਾਇਆ ਅਲਟੀਮੇਟਮ, ਯੇਦੀਯੁਰੱਪਾ ਨੇ ਦਿੱਤੀ ਧਮਕੀ
ਬੰਗਲੌਰ ¸ ਭਾਜਪਾ ਦੇ ਕਰਨਾਟਕ ਯੂਨਿਟ ਵਿਚ ਸ਼ੁੱਕਰਵਾਰ ਸੰਕਟ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ, ਜਦੋਂ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ 27 ਫਰਵਰੀ ਤੱਕ ਆਪਣੀ ਮੁੜ ਨਿਯੁਕਤੀ ਕੀਤੇ ਜਾਣ ਸੰਬੰਧੀ ਅਲਟੀਮੇਟਮ ਦਿੱਤਾ ਅਤੇ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਉਨ੍ਹਾਂ ਦੀ ਧਮਕੀ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਸਦਾਨੰਦ ਗੌੜਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਸਬੰਧੀ ਨਾਂਹ ਕਰ ਦਿੱਤੀ। ਇਸ ਕਾਰਨ ਪਾਰਟੀ ਦੇ ਦੋ ਫਾੜ ਹੋ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ।
ਪਾਰਟੀ ਦੇ ਚੋਟੀ ਦੇ ਆਗੂਆਂ ਨਾਲ ... Read Full Story
|
ਲੋਕ ਆਯੁਕਤ ਅਦਾਲਤ ਨੇ ਯੇਦੀਯੁਰੱਪਾ ਨੂੰ ਭੇਜਿਆ ਸੰਮਨ
ਬੰਗਲੌਰ, ਲੋਕ ਆਯੁਕਤ ਅਦਾਲਤ ਨੇ ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਹੋਰ ਲੋਕਾਂ ਨੂੰ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ ਨੂੰ ਗੈਰ ਅਧਿਸੂਚਤ ਕਰਨ ਦੇ ਮਾਮਲੇ ਵਿਚ ਸੰਮਨ ਭੇਜਿਆ ਗਿਆ ਹੈ। ਵਿਸ਼ੇਸ਼ ਲੋਕ ਆਯੁਕਤ ਅਦਾਲਤ ਦੇ ਜਸਟਿਸ ਐੱਨ. ਕੇ. ਸੁਧਿੰਦਰ ਰਾਓ ਵਲੋਂ ਜਾਰੀ ਸੰਮਨ ਵਿਚ ਸਾਰੇ ਮੁਲਜ਼ਮਾਂ ਨੂੰ 16 ਮਾਰਚ ਦੇ ਦਿਨ ਅਦਾਲਤ ਅੱਗੇ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਗਿਆ ... Read Full Story
|
ਭਾਜਪਾ ਕਦੇ ਨਹੀਂ ਛੱਡਾਂਗਾ
ਬੰਗਲੌਰ, ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਮੰਗਲਵਾਰ ਇਹ ਗੱਲ ਮੁੜ ਦੋਹਰਾਈ ਕਿ ਉਹ ਪਾਰਟੀ ਨਹੀਂ ਛੱਡਣਗੇ। ਯੇਦੀਯੁਰੱਪਾ ਦੀ ਸੂਬਾਈ ਭਾਜਪਾ ਪ੍ਰਧਾਨ ਈਸ਼ਵਰੱਪਾ ਵਿਰੁੱਧ ਤਿੱਖੀਆਂ ਟਿੱਪਣੀਆਂ ਕਾਰਨ ਪਾਰਟੀ ਵਰਕਰ ਹੈਰਾਨ ਹਨ। ਯੇਦੀਯੁਰੱਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਉਸ ਪਾਰਟੀ ਨੂੰ ਨਹੀਂ ਛੱਡਣਗੇ ਜਿਸ ਨੂੰ ਉਨ੍ਹਾਂ ਸੂਬੇ ਵਿਚ ਬਣਾਇਆ। ਪਾਰਟੀ ਨੂੰ ਮਜ਼ਬੂਤ ਬਣਾਉਣ ਅਤੇ ਅਗਲੀਆਂ ਅਸੈਂਬਲੀ ਚੋਣਾਂ ਵਿਚ 150 ਸੀਟਾਂ ਜਿੱਤਣ ਲਈ ਉਹ ਸੂਬੇ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕੋਈ ਕਲੇਸ਼ ਨਹੀਂ ... Read Full Story
|