ਗਿਲਾਨੀ ਦੇ ਬੇਟੇ ਨੇ ਜਹਾਜ਼ 'ਚ ਕੀਤਾ ਹੰਗਾਮਾ
ਇਸਲਾਮਾਬਾਦ, ਪਾਕਿ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਬੇਟੇ ਅਲੀ ਮੂਸਾ ਨੇ ਲਾਹੌਰ ਤੋਂ ਕਰਾਚੀ ਜਾ ਰਹੇ ਜਹਾਜ਼ 'ਚ ਹੰਗਾਮਾ ਖੜ੍ਹਾ ਕਰ ਦਿੱਤਾ। 'ਦਿ ਐਕਸਪ੍ਰੈੱਸ ਟ੍ਰਿਬਿਊਨ' ਮੁਤਾਬਕ ਐੱਮ. ਪੀ. ਮੂਸਾ ਇਸ ਗੱਲ 'ਤੇ ਅੜ ਗਏ ਕਿ 'ਇਕੌਨਮੀ ਕਲਾਸ' ਦੇ ਟਿਕਟ ਵਾਲੇ ਉਨ੍ਹਾਂ ਦੇ ਗਾਰਡ ਨੂੰ ਉਨ੍ਹਾਂ ਦੇ ਨਾਲ 'ਬਿਜ਼ਨੈੱਸ ਕਲਾਸ' ਵਿਚ ਬੈਠਣ ਦਿੱਤਾ ਜਾਵੇ। ਇਸ ਗੱਲ ਨੂੰ ਲੈ ਕੇ 'ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼' ਦੇ ਚਾਲਕ ਦਲ ਦੇ ਮੈਂਬਰਾਂ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ। ਕੈਪਟਨ ਨੇ ਮੂਸਾ ਨੂੰ ਕਿਹਾ ਕਿ ਜੇ ਉਹ ਨਿਯਮ ਦੇ ਖਿਲਾਫ ਇਸ ਜ਼ਿੱਦ 'ਤੇ ਅੜੇ ਰਹੇ ਤਾਂ ਉਹ ਜਹਾਜ਼ ਨੂੰ ... Read Full Story
|
ਸਈਦ ਨੂੰ ਗ੍ਰਿਫਤਾਰ ਕਰਨ ਲਈ ਕੋਈ ਸਬੂਤ ਨਹੀਂ : ਗਿਲਾਨੀ
ਨਵੀਂ ਦਿੱਲੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਲਸ਼ਕਰ ਦੇ ਸੰਸਥਾਪਕ ਹਾਫਿਜ਼ ਸਈਦ ਵਿਰੁੱਧ ਢੁਕਵੇਂ ਸਬੂਤ ਨਹੀਂ ਹਨ ਅਤੇ ਜੇ ਮੁੰਬਈ ਦੇ ਅੱਤਵਾਦੀ ਹਮਲਿਆਂ ਦੇ ਕਥਿਤ ਸਾਜ਼ਿਸ਼ਕਰਤਾ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ ਤਾਂ ਅਦਾਲਤ ਵਲੋਂ ਉਸ ਨੂੰ ਰਿਹਾਅ ਕਰ ਦਿਤਾ ਜਾਵੇਗਾ। ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਵਿਚ ਸ਼ਰੇਆਮ ਘੁੰਮ ਰਹੇ ਸਈਦ ਵਿਰੁੱਧ ਗ੍ਰਿਫਤਾਰੀ ਵਾਰੰਟ ਲਈ ਢੁਕਵੇਂ ਸਬੂਤ ਨਹੀਂ ... Read Full Story
|
ਮੁਸ਼ਕਲ 'ਚ ਗਿਲਾਨੀ, 5 ਸਾਲ ਲਈ ਅਯੋਗ ਹੋਣ ਦਾ ਖਤਰਾ
ਲੋਕ ਚਾਹੁੰਦੇ ਹਨ ਅਸਤੀਫਾ
ਇਸਲਾਮਾਬਾਦ, ਪਾਕਿ ਦੇ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਗਿਲਾਨੀ ਜਾਣਬੁਝ ਤੇ ਲਗਾਤਾਰ ਅਦਾਲਤ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਨੇ ਕੋਰਟ ਨੂੰ ਮਜ਼ਾਕ ਬਣਾ ਦਿਤਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 'ਤੇ ਸੰਸਦ ਦੀ ਮੈਂਬਰਸ਼ਿਪ ਤੋਂ 5 ਸਾਲ ਲਈ ਅਯੋਗ ਠਹਿਰਾਉਣ ਦਾ ਖਤਰਾ ਮੰਡਰਾ ਰਿਹਾ ਹੈ। ਜਸਟਿਸ ਨਸੀਰ-ਉਲ-ਮੁਲਕ ਦੀ ਪ੍ਰਧਾਨਗੀ ਵਾਲੇ 7 ਜਸਟਿਸਾਂ ਦੇ ਬੈਂਚ ਨੇ ਅਦਾਲਤ ਦੀ ਉਲੰਘਣਾ ਦੇ ਮਾਮਲੇ ਵਿਚ ਗਿਲਾਨੀ ਨੂੰ ਦੋਸ਼ੀ ਠਹਿਰਾਉਣ ਵਾਲਾ 77 ਪੰਨਿਆਂ ਦਾ ਹੁਕਮ ਜਾਰੀ ਕੀਤਾ। ... Read Full Story
|
ਗਿਲਾਨੀ ਖਿਲਾਫ ਪਟੀਸ਼ਨ 'ਤੇ ਪਾਕਿ ਸਰਕਾਰ ਨੂੰ ਨੋਟਿਸ
ਇਸਲਾਮਾਬਾਦ, ਪਾਕਿਸਤਾਨ ਦੀ ਇਕ ਅਦਾਲਤ ਨੇ ਮਾਣਹਾਨੀ ਦੇ ਦੋਸ਼ ਵਿਚ ਸਜ਼ਾਯਾਫਤਾ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਖਿਲਾਫ ਦਾਇਰ ਕੀਤੀਆਂ ਗਈਆਂ ਦੋ ਪਟੀਸ਼ਨਾਂ 'ਤੇ ਇਥੋਂ ਦੀ ਸੰਘੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਲਾਹੌਰ ਹਾਈ ਕੋਰਟ ਨੇ ਦੋਵਾਂ ਪਟੀਸ਼ਨਾਂ 'ਤੇ ਦਲੀਲ ਸੁਣਨ ਤੋਂ ਬਾਅਦ ਕੱਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਇਨ੍ਹਾਂ ਦੋਵਾਂ ਪਟੀਸ਼ਨਾਂ ਦੀ ਪੈਰਵੀ ਵਕੀਲ ਏ. ਕੇ. ਡੋਗਰ ਨੇ ਕੀਤੀ। ਡੋਗਰ ਮੁੰਬਈ ਹਮਲੇ ਦੇ ਦੋਸ਼ੀ ਅੱਤਵਾਦੀ ਹਾਫਿਜ਼ ਸਈਦ ਦੇ ਵੀ ਵਕੀਲ ... Read Full Story
|
ਪੰਜਾਬ ਸੂਬੇ ਦੀ ਰੈਲੀ ਬਗਾਵਤ ਵਾਂਗ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਕੋਈ ਵੀ ਸੂਬਾ ਫੈਡਰਲ ਸਰਕਾਰ ਵਿਰੁੱਧ ਜਲੂਸ ਨਹੀਂ ਕੱਢ ਸਕਦਾ ਕਿਉਂਕਿ ਅਜਿਹਾ ਕਰਨਾ ਬਗਾਵਤ ਵਾਂਗ ਹੋਵੇਗਾ। ਟੀ. ਵੀ. ਜੈਨਲ ਜੀਓ ਨਿਊਜ਼ ਅਨੁਸਾਰ ਗਿਲਾਨੀ ਪੰਜਾਬ ਸਰਕਾਰ ਦੀ ਪ੍ਰਸਤਾਵਿਤ ਰੈਲੀ ਨਾਲ ਸਬੰਧਤ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਕਦਮ ਨੂੰ ਬਗਾਵਤ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਸੂਬਾ ਸਰਕਾਰ ਵਲੋਂ ਫੈਡਰਲ ਸਰਕਾਰ ਵਿਰੁੱਧ ਉਠਾਇਆ ਗਿਆ ਕਦਮ ... Read Full Story
|
ਗਿਲਾਨੀ ਨੇ ਆਪਣੇ ਵਕੀਲ ਨੂੰ ਦਿੱਤੀ 1 ਅਰਬ ਰੁਪਏ ਦੀ ਫੀਸ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅਦਾਲਤ ਦੀ ਉਲੰਘਣਾ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਉਨ੍ਹਾਂ ਦੀ ਪੈਰਵੀ ਕਰਨ ਵਾਲੇ ਵਕੀਲ ਐਤਜਾਜ ਅਹਿਸਾਨ ਨੂੰ 1 ਅਰਬ ਰੁਪਏ ਬਤੌਰ ਫੀਸ ਅਤੇ ਪ੍ਰਸ਼ੰਸਾ ਪੱਤਰ ਦਿੱਤਾ। ਗਿਲਾਨੀ ਨੇ ਪ੍ਰਸ਼ੰਸਾ ਪੱਤਰ ਵਿਚ ਲਿਖਿਆ ਕਿ ਮੇਰੀ ਵਕਾਲਤ ਕਰਕੇ ਸੀਨੇਟ ਮੈਂਬਰ ਅਹਿਸਾਨ ਅਸਲ ਵਿਚ ਸੰਵਿਧਾਨ ਦੀ ਸਰਵਉਚਤਾ ਦੇ ਸਿਧਾਂਤ ਦੀ ਰੱਖਿਆ ਕਰ ਰਹੇ ਸਨ ਅਤੇ ਇਹ ਕੋਈ ਛੋਟਾ-ਮੋਟਾ ਮਾਮਲਾ ਨਹੀਂ ਸੀ। ਖਾਸ ਕਰ ਅਜਿਹੇ ਸਮੇਂ ਵਿਚ ਜਦ ਕੁਝ ਸਿਆਸੀ ਵਿਰੋਧੀਆਂ ਅਤੇ ਬਦਲੇ ਦੀ ਭਾਵਨਾ ਨਾਲ ਭਰੇ ਮੀਡੀਆ ਦੇ ਇਕ ਵਰਗ ਵਲੋਂ ਜ਼ੋਰਾਂ ਨਾਲ ਗਲਤ ... Read Full Story
|
ਨਿਆਂਪਾਲਿਕਾ ਮੈਨੂੰ ਅਯੋਗ ਨਹੀਂ ਠਹਿਰਾ ਸਕਦੀ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨੀ ਸੁਪਰੀਮ ਕੋਰਟ ਵਲੋਂ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਆਪਣੇ ਰੁਖ 'ਤੇ ਅੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਜਿਸ ਤਹਿਤ ਨਿਆਂਪਾਲਿਕਾ ਉਨ੍ਹਾਂ ਨੂੰ ਅਯੋਗ ਠਹਿਰਾ ਦੇਵੇ। ਗਿਲਾਨੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਅਸਤੀਫੇ ਦੀ ਮੰਗ ਕਰਨ ਦੇ ਬਾਵਜੂਦ ਉਹ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਸਿਰਫ ਨੈਸ਼ਨਲ ਅਸੈਂਬਲੀ ਦੇ ਸਪੀਕਰ ਜਾਂ ਸੰਸਦ ਦਾ ਹੇਠਲਾ ਸਦਨ ਉਨ੍ਹਾਂ ਨੂੰ ਅਯੋਗ ਠਹਿਰਾ ਸਕਦੇ ਹਨ। ... Read Full Story
|
ਸੰਸਦ 'ਚ ਦਾਖਲ ਹੋਣ ਲਈ ਵਿਰੋਧੀ ਧਿਰ ਦੀ ਇਜਾਜ਼ਤ ਦੀ ਲੋੜ ਨਹੀਂ : ਗਿਲਾਨੀ
ਲਾਹੌਰ, ਅਦਾਲਤ ਦੀ ਮਾਣਹਾਨੀ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਲਗਾਤਾਰ ਵਿਰੋਧੀ ਧਿਰ ਦੇ ਤਿੱਖੇ ਹਮਲਿਆਂ ਨੂੰ ਝੱਲ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੰਸਦ ਦੀ ਕਾਰਵਾਈ ਵਿਚ ਹਿੱਸਾ ਲੈਣ ਲਈ ਵਿਰੋਧੀ ਧਿਰ ਦੇ ਕਿਸੇ ਵੀ ਨੇਤਾ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਡੇਲੀ ਟਾਈਮਜ਼ ਨੇ ਗਿਲਾਨੀ ਦੇ ਹਵਾਲੇ ਨਾਲ ਕਿਹਾ ਕਿ ਉਹ ਜਮਹੂਰੀਅਤ ਤਰੀਕੇ ਅਤੇ ਸਰਵਸੰਮਤੀ ਨਾਲ ਚੁਣੇ ਗਏ ਸੰਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਹਨ। ਲਿਹਾਜ਼ਾ ਉਨ੍ਹਾਂ ਨੂੰ ਸੰਸਦ ਵਿਚ ਦਾਖਲ ਹੋਣ ਲਈ ਕਿਸੇ ਤੋਂ ਵੀ ਇਜਾਜ਼ਤ ਲੈਣ ਦੀ ਲੋੜ ਨਹੀਂ ... Read Full Story
|
ਗਿਲਾਨੀ ਹੁਣ ਕਹਾਉਣਗੇ ਸਜ਼ਾਯਾਫਤਾ ਪ੍ਰਧਾਨ ਮੰਤਰੀ
ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੂੰ ਅੱਜ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਅਤੇ ਜੇਲ ਦੀ ਸਜ਼ਾ ਨਾ ਦਿੰਦੇ ਹੋਏ 'ਅਦਾਲਤ ਦੇ ਉੱਠਣ ਤੱਕ' ਯਾਨੀ ਸੁਣਵਾਈ ਖਤਮ ਹੋਣ ਤੱਕ ਦੀ ਸੰਕੇਤਿਕ ਸਜ਼ਾ ਸੁਣਾਈ। ਉਹ ਹੁਣ ਸਜ਼ਾਯਾਫਤਾ ਪ੍ਰਧਾਨ ਮੰਤਰੀ ਕਹਾਉਣਗੇ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਖੋਲ੍ਹਣ ਤੋਂ ਗਿਲਾਨੀ ਦੇ ਇਨਕਾਰ ਤੋਂ ਬਾਅਦ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ 'ਤੇ ਅਦਾਲਤ ਦੀ ਮਾਣਹਾਨੀ ਦਾ ਮੁਕੱਦਮਾ ਚਲਾਇਆ ਅਤੇ ਆਖਿਰਕਾਰ ਅੱਜ ਦੋਸ਼ੀ ਕਰਾਰ ... Read Full Story
|
ਅੱਜ ਹੋਵਾਂਗਾ ਸੁਪਰੀਮ ਕੋਰਟ 'ਚ ਪੇਸ਼ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਕਿ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਉਹ ਕਲ ਸੁਪਰੀਮ ਕੋਰਟ 'ਚ ਪੇਸ਼ ਹੋਣਗੇ। ਇਹ ਮਾਮਲਾ ਗਿਲਾਨੀ ਦਾ ਭਵਿੱਖ ਤੈਅ ਕਰ ਸਕਦਾ ਹੈ। ਮੰਤਰੀ ਮੰਡਲ ਦੀ ਇਕ ਬੈਠਕ ਵਿਚ ਗਿਲਾਨੀ ਨੇ ਉਕਤ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਿਆਂਪਾਲਿਕਾ ਦਾ ਹਮੇਸ਼ਾ ਸਨਮਾਨ ਕੀਤਾ ਹੈ, ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਅੱਗੇ ਵੀ ਕਰੇਗੀ। ਜਸਟਿਸ ਨਸੀਰ ਉਲ ਮੁਲਕ ਦੀ ਅਗਵਾਈ ਵਾਲੀ 7 ਜੱਜਾਂ ਦੀ ਬੈਂਚ ਨੇ ਗਿਲਾਨੀ ਖਿਲਾਫ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਕੱਲ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ... Read Full Story
|
ਗਿਲਾਨੀ ਦੇ ਬੇਟੇ ਨੇ ਕਿਹਾ :- ਐਫੀਡ੍ਰੀਨ ਘਪਲਾ ਮਾਮਲੇ 'ਚ ਸੁਣਵਾਈ ਲਈ ਤਿਆਰ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਦੇ ਬੇਟੇ ਅਲੀ ਮੂਸਾ ਨੇ ਕਿਹਾ ਹੈ ਕਿ ਉਹ ਐਫੀਡ੍ਰੀਨ ਦੀ ਵੱਡੇ ਪੈਮਾਨੇ 'ਤੇ ਦਰਾਮਦ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ। ਐਂਟੀ ਨਾਰਕੋਟਿਕਸ ਫੋਰਸ (ਏ. ਐੱਨ. ਐੱਫ.) ਵਲੋਂ ਮਾਮਲੇ 'ਚ ਦੋਸ਼ੀ ਬਣਾਏ ਜਾਣ ਪਿੱਛੋਂ ਅਲੀਮੂਸਾ ਦੱਖਣੀ ਅਫਰੀਕਾ ਤੋਂ ਪਾਕਿਸਤਾਨ ਪਰਤ ਆਏ। ਉਹ ਹਨੀਮੂਨ ਮਨਾਉਣ ਦੱਖਣੀ ਅਫਰੀਕਾ ਗਏ ਸਨ।
ਉਨ੍ਹਾਂ ਇਕ ਟੈਲੀਵਿਜ਼ਨ ਚੈਨਲ ਨੂੰ ਕਿਹਾ ਕਿ ਮੈਂ ਜਾਂਚਕਰਤਾਵਾਂ ਸਾਹਮਣੇ ਹਾਜ਼ਰ ਹੋਣ ਅਤੇ ਆਪਣਾ ਬਿਆਨ ਰਿਕਾਰਡ ਕਰਵਾਉਣ ਲਈ ਏ. ਐੱਨ. ਐੱਫ. ਦੇ ਬੁਲਾਵੇ ਦੀ ਉਡੀਕ ਕਰ ... Read Full Story
|
ਗਿਲਾਨੀ ਤੇ ਮਲਿਕ ਨਿਸ਼ਾਨੇ 'ਤੇ
ਹਕੀਮੁੱਲਾ ਨੇ ਹਮਲੇ ਕਰਨ ਲਈ ਕੀਤੀ ਕਮਾਂਡਰਾਂ ਨਾਲ ਬੈਠਕ
ਲਾਹੌਰ/ਇਸਲਾਮਾਬਾਦ, ਅੱਤਵਾਦੀ ਸੰਗਠਨ ਤਾਲਿਬਾਨ ਦੀ ਪਾਕਿਸਤਾਨ ਸ਼ਾਖਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਸਰਗਨਾ ਹਕੀਮੁੱਲਾ ਮਹਿਸੂਦ ਨੇ ਦੇਸ਼ ਦੇ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ, ਗ੍ਰਹਿ ਮੰਤਰੀ ਰਹਿਮਾਨ ਮਲਿਕ, ਵਿਰੋਧੀ ਧਿਰ ਦੇ ਨੇਤਾ ਇਮਰਾਨ ਖਾਨ ਅਤੇ ਅਮਰੀਕੀ ਡਿਪਲੋਮੈਟਾਂ 'ਤੇ ਕਥਿਤ ਤੌਰ 'ਤੇ ਹਮਲੇ ਕਰਨ ਲਈ ਉੱਤਰੀ ਵਜ਼ੀਰਿਸਤਾਨ 'ਚ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਲੜਾਕੂਆਂ ਦੀ ਬੈਠਕ ਬੁਲਾਈ ਹੈ। 'ਦਿ ਐਕਸਪ੍ਰੈੱਸ ਟ੍ਰਿਬਿਊਨ' ਅਖਬਾਰ ਦੀ ਰਿਪੋਰਟ ਮੁਤਾਬਕ ਫਰਵਰੀ 'ਚ ਹੋਈ ਮਹਿਸੂਦ ... Read Full Story
|
ਸਾਲ ਵਿਚ 4 ਵਾਰ ਸਿੱਖਾਂ ਨੂੰ ਯਾਤਰਾ ਸਹੂਲਤ ਮੁਹੱਈਆ ਕਰਵਾਵਾਂਗੇ : ਗਿਲਾਨੀ
ਲਾਹੌਰ, ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਕਿ ਸਰਕਾਰ ਸਾਲ ਵਿਚ 4 ਵਾਰੀ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਆਉਣ ਦੀ ਸਹੂਲਤ ਮੁਹੱਈਆ ਕਰਵਾਏਗੀ ਤਾਂ ਕਿ ਉਹ ਵੱਖ-ਵੱਖ ਧਾਰਮਿਕ ਸਮਾਰੋਹਾਂ ਵਿਚ ਹਿੱਸਾ ਲੈ ਸਕਣ। ਪ੍ਰਧਾਨ ਮੰਤਰੀ ਨੇ ਇਹ ਗੱਲਾਂ ਲਾਹੌਰ ਦੇ ਗਵਰਨਰ ਦੇ ਘਰ ਆਯੋਜਿਤ ਦੁਪਹਿਰ ਦੇ ਭੋਜਨ ਦੌਰਾਨ ... Read Full Story
|
ਅਸੀਂ ਸਈਦ ਬਾਰੇ ਗੰਭੀਰ ਪਰ ਸਬੂਤ ਦੀ ਜ਼ਰੂਰਤ : ਗਿਲਾਨੀ
ਲਾਹੌਰ, ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਮੰਨਿਆ ਕਿ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦਾ ਮਾਮਲਾ ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਮੁੱਦਾ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਉਸ ਵਿਰੁੱਧ ਅਦਾਲਤ ਵਿਚ ਸੁਣਵਾਈ ਲਈ ਠੋਸ ਸਬੂਤ ਦੀ ਜ਼ਰੂਰਤ ਹੈ। ਗਿਲਾਨੀ ਨੇ ਅੱਜ ਸ਼ਾਮ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸਈਦ ਦੇ ਮੁੱਦੇ 'ਤੇ ਗੰਭੀਰ ਹਾਂ ਪਰ ਸਵਾਲ ਇਹ ਹੈ ਕਿ ਬਿਨਾਂ ਸਬੂਤ ਦੇ ਉਸ ਵਿਰੁੱਧ ਕਿਵੇਂ ਅੱਗੇ ਵਧਿਆ ... Read Full Story
|
ਮਨਮੋਹਨ ਸਿੰਘ ਨੇ ਪਾਕਿ ਨੂੰ ਕੀਤੀ 5 ਹਜ਼ਾਰ ਮੈਗਾਵਾਟ ਬਿਜਲੀ ਦੀ ਪੇਸ਼ਕਸ਼
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਿਓਲ ਵਿਚ ਪ੍ਰਮਾਣੂ ਸੁਰੱਖਿਆ ਸੰਮੇਲਨ ਦੇ ਸੰਬੰਧ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਨਾਲ ਹੋਈ ਇਕ ਮੀਟਿੰਗ ਵਿਚ ਪਾਕਿਸਤਾਨ ਨੂੰ 5 ਹਜ਼ਾਰ ਮੈਗਾਵਾਟ ਬਿਜਲੀ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ। ਪਾਕਿਸਤਾਨੀ ਅਖਬਾਰ ਦਿ ਨਿਊਜ਼ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਇਕ ਖਬਰ ਵਿਚ ਕਿਹਾ ਕਿ ਮਨਮੋਹਨ ਸਿੰਘ ਨੇ ਇਹ ਪੇਸ਼ਕਸ਼ ਦੱਖਣੀ ਕੋਰੀਆਈ ਰਾਜਧਾਨੀ ਸਿਓਲ ਵਿਚ ਗਿਲਾਨੀ ਦੇ ਨਾਲ ਹੋਈ ਇਕ ਮੁਲਾਕਾਤ ਦੌਰਾਨ ... Read Full Story
|
ਮਸਲਾ ਹੱਲ ਹੁੰਦਾ ਹੈ ਤਾਂ ਅਸਤੀਫਾ ਦੇਣ ਲਈ ਤਿਆਰ ਹਾਂ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਸਵਿਸ ਸਰਕਾਰ ਨੂੰ ਚਿੱਠੀ ਲਿਖਣ ਤੋਂ ਨਾਂਹ ਕਰ ਦਿਤੀ ਹੈ। ਗਿਲਾਨੀ ਨੇ ਇਹ ਵੀ ਕਿਹਾ ਹੈ ਕਿ ਜੇ ਉਨ੍ਹਾਂ ਦੇ ਅਸਤੀਫਾ ਦੇਣ ਨਾਲ ਇਸ ਮਸਲੇ ਦਾ ਹੱਲ ਹੁੰਦਾ ਹੈ ਤਾਂ ਉਹ ਇਸ ਲਈ ਤਿਆਰ ਹਨ। ਸੁਪਰੀਮ ਕੋਰਟ ਨੇ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਮੁੜ ਤੋਂ ਖੋਲ੍ਹਣ ਲਈ ਸਵਿਸ ਸਰਕਾਰ ਨੂੰ ਚਿੱਠੀ ਲਿਖਣ ਤੋਂ ਨਾਂਹ ਕਰ ਦਿਤੀ ਹੈ। ਸੁਪਰੀਮ ਕੋਰਟ ਤੋਂ ਪੈ ਰਹੇ ਭਾਰੀ ਦਬਾਅ ਦਰਮਿਆਨ ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਮੁਕੱਦਮੇ ਤੋਂ ਛੋਟ ਦੇ ਮੁੱਦੇ 'ਤੇ ਸੰਸਦ ... Read Full Story
|
ਜ਼ਰਦਾਰੀ ਖ਼ਿਲਾਫ਼ ਕਾਰਵਾਈ ਲਈ ਸੁਪਰੀਮ ਕੋਰਟ ਵੱਲੋਂ ਗਿਲਾਨੀ ਨੂੰ ਅਲਟੀਮੇਟਮ
ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੂੰ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਖੋਲ੍ਹਣ ਬਾਰੇ ਅਲਟੀਮੇਟਮ ਦੇਣ ਨਾਲ ਸਰਕਾਰ ਤੇ ਜੁਡੀਸ਼ਰੀ ਵਿਚਾਲੇ ਤਣਾਅ ਡੂੰਘਾ ਹੋ ਗਿਆ ਹੈ। ਜਸਟਿਸ ਨਿਸਾਰ ਉੱਲ ਮੁਲਕ ਦੀ ਅਗਵਾਈ ਵਾਲੇ ਸੱਤ ਮੈਂਬਰੀ ਬੈਂਚ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨੂੰ ਹੁਕਮ ਦਿੱਤਾ ਹੈ ਕਿ ਉਹ ਕਾਨੂੰਨੀ ਸਲਾਹਕਾਰਾਂ ਦੀ ਰਾਏ ਦਾ ਇੰਤਜ਼ਾਰ ਕੀਤੇ ਬਗੈਰ ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੂੰ ਤੁਰੰਤ ਇਕ ਚਿੱਠੀ ਭੇਜਣ ਤੇ ਇਸ ਸਾਰੀ ਕਾਰਵਾਈ ਬਾਰੇ 21 ਮਾਰਚ ਨੂੰ ਹੋ ਰਹੀ ਅਗਲੀ ਸੁਣਵਾਈ ... Read Full Story
|
ਕੈਬਨਿਟ ਨੇ ਗਿਲਾਨੀ ਦੀ ਅਗਵਾਈ 'ਚ ਪੂਰਾ ਭਰੋਸਾ ਪ੍ਰਗਟਾਇਆ
ਇਸਲਾਮਾਬਾਦ, ਪਾਕਿਸਤਾਨ ਦੀ ਕੈਬਨਿਟ ਨੇ ਸੁਪਰੀਮ ਕੋਰਟ ਵਲੋਂ ਮਾਣਹਾਨੀ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾ ਚੁਕੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਅਗਵਾਈ 'ਚ ਪੂਰਾ ਭਰੋਸਾ ਪ੍ਰਗਟਾਇਆ। ਇਸ ਦੌਰਾਨ ਗਿਲਾਨੀ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਸਰਕਾਰ ਲਈ ਬੋਝ ਨਹੀਂ ਬਣਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਸਰਵਸੰਮਤੀ ਨਾਲ ਗਿਲਾਨੀ ਦੇ ਵਤੀਰੇ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਦੀ ਅਗਵਾਈ ਵਿਚ ਪੂਰਾ ਭਰੋਸਾ ਪ੍ਰਗਟਾਇਆ ਗਿਆ। ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਬਿਆਨ ਮੁਤਾਬਕ ਗਿਲਾਨੀ ਨੇ ਕੈਬਨਿਟ ਦਾ ਧੰਨਵਾਦ ਕੀਤਾ ਅਤੇ ਕਿਹਾ ... Read Full Story
|
ਗਿਲਾਨੀ 'ਤੇ ਦੋਸ਼ ਤੈਅ
ਪ੍ਰਧਾਨ ਮੰਤਰੀ ਨੇ ਖੁਦ ਨੂੰ ਦੱਸਿਆ ਨਿਰਦੋਸ਼,
ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਯੁਸੁਫ ਰਜ਼ਾ ਗਿਲਾਨੀ ਉਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਮੁੜ ਤੋਂ ਖੋਲ੍ਹਣ ਤੋਂ ਇਨਕਾਰ ਕਰਨ 'ਤੇ ਵੀਰਵਾਰ ਉਨ੍ਹਾਂ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਪਰ ਸੰਕਟਾਂ ਨਾਲ ਘਿਰੇ ਹੋਏ ਗਿਲਾਨੀ ਨੇ ਖੁਦ ਨੂੰ ਬੇਕਸੂਰ ਦੱਸਿਆ। ਸਜ਼ਾ ਵਜੋਂ ਗਿਲਾਨੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਸਕਦਾ ਹੈ।
ਸੁਣਵਾਈ 22 ਫਰਵਰੀ ਤਕ ਮੁਲਤਵੀ : ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 22 ਫਰਵਰੀ ਤਕ ਮੁਲਤਵੀ ਕਰ ਦਿੱਤੀ ... Read Full Story
|
ਦੋਸ਼ੀ ਠਹਿਰਾਇਆ ਤਾਂ ਦੇ ਦਿਆਂਗਾ ਅਸਤੀਫਾ : ਗਿਲਾਨੀ
ਅੱਜ ਹੋ ਸਕਦਾ ਹੈ ਪ੍ਰਧਾਨ ਮੰਤਰੀ ਦੀ ਕਿਸਮਤ ਦਾ ਸੁਪਰੀਮ ਕੋਰਟ ਵਲੋਂ ਫੈਸਲਾ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਜੇ ਮਾਣਹਾਨੀ ਦੇ ਮਾਮਲੇ ਵਿਚ ਸੁਪਰੀਮ ਕੋਰਟ ਸੋਮਵਾਰ ਉਨ੍ਹਾਂ ਨੂੰ ਦੋਸ਼ੀ ਠਹਿਰਾਉਂਦੀ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਐਤਵਾਰ ਕਿਹਾ ਕਿ ਉਨ੍ਹਾਂ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਲੋਂ ਕਥਿਤ ਤੌਰ 'ਤੇ ਜਮ੍ਹਾ ਕੀਤੇ ਗਏ ਧਨ ਨੂੰ ਬਰਾਮਦ ਕਰਨ ਲਈ ਸਵਿਸ ਪ੍ਰਸ਼ਾਸਨ ਨੂੰ ਚਿੱਠੀ ਲਿਖਣ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਹੈ ਕਿ ਜ਼ਰਦਾਰੀ ਨੂੰ ਸੰਵਿਧਾਨ ਅਧੀਨ ਛੋਟ ਮਿਲੀ ਹੋਈ ਹੈ ... Read Full Story
|