ਮਹਾਰਾਜਾ ਰਣਜੀਤ ਸਿੰਘ ਕਾਲ ਦੀ ਸੋਨੇ ਦੀ ਮੋਹਰ ਭਾਰਤੀ ਗਾਹਕ ਨੇ ਖਰੀਦੀ
ਲੁਡਲੋਅ (ਯੂ.ਕੇ.), ਭਾਰਤ ਵਿਚ ਰਹਿੰਦੇ ਇਕ ਗੁਪਤ ਖਰੀਦਦਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਸੁਨਹਿਰੀ ਮੋਹਰ 10 ਹਜ਼ਾਰ ਪੌਂਡ ਸਟਰਲਿੰਗ (ਤਕਰੀਬਨ 8 ਲੱਖ ਰੁਪਏ) ਦੀ ਬੋਲੀ ਦੇ ਕੇ ਖਰੀਦ ਲਈ ਹੈ। ਇਹ ਖਰੀਦ ਰਣਜੀਤ ਸਿੰਘ ਕਾਲ ਤੇ ਉਸ ਤੋਂ ਬਾਅਦ ਦੇ ਪੰਜਾਬ ਨਾਲ ਸਬੰਧਤ ਯਾਦਗਾਰੀ ਵਸਤਾਂ ਦੀ ਨਿਲਾਮੀ ਸਮੇਂ ਕੀਤੀ ਗਈ। ਇਸ ਖਰੀਦਦਾਰ ਨੂੰ ਇਸ ਨਿਲਾਮੀ ਬਾਰੇ ਜਾਣਕਾਰੀ ਟ੍ਰਿਬਿਊਨ ਸਮੂਹ ਦੇ ਅਖਬਾਰ ਪੜ੍ਹ ਕੇ ਮਿਲੀ। ਉਸ ਨੇ ਇਹ ਖਬਰ ਪੜ੍ਹ ਕੇ ਤੁਰੰਤ ਸਬੰਧਤ ਨਿਲਾਮਘਰ (ਮੁਲੌਕੰਸ) ਨਾਲ ਸੰਪਰਕ ਕੀਤਾ।
ਸੋਨੇ ਦੀ ਇਸ ਮੋਹਰ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਸਵਰਗੀ ਡਾ. ਜੌਹਨ ਲੌਗਿਨ ਦੀ ... Read Full Story
|
ਗੋਬਿੰਦਪੁਰਾ ਥਰਮਲ ਪਲਾਟ ਦੇ ਚੁਫੇਰੇ ਕੰਧ ਕੱਢਣ ਦਾ ਵਿਰੋਧ ਕਰਦੇ ਕਿਸਾਨਾਂ ਦੇ ਪੁਲੀਸ ਨੇ ਵੱਟ ਕੱਢੇ
ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਲੱਗ ਰਹੇ ਵਿਵਾਂਦਤ ਥਰਮਲ ਪਲਾਂਟ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਕੇ ਇੰਡੀਆ ਬੁਲਜ਼ ਕੰਪਨੀ ਵੱਲੋਂ 560 ਏਕੜ ਜ਼ਮੀਨ ‘ਤੇ ਨਿਸ਼ਾਨਦੇਹੀ ਕਰਕੇ ਥਰਮਲ ਪਲਾਂਟ ਲਗਾਉਣ ਲਈ ਕੰਧ ਕੱਢਣ ਦਾ ਕੰਮ ਸ਼ੁਰੂ ਕੀਤਾ ਤਾਂ ਪਿੰਡ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਨੇ ਤਕਰੀਬਨ 300 ਕਿਸਾਨਾਂ, ਔਰਤਾਂ ਤੇ ਬੱਚਿਆਂ ‘ਤੇ ਲਾਠੀਚਾਰਜ ਕਰ ਦਿੱਤਾ। ਇਸ ਕਾਰਨ ਇਕ ਦਰਜਨ ਦੇ ਕਰੀਬ ਔਰਤਾਂ, ਕੁੜੀਆਂ ਤੇ ਬੱਚੇ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚ ਸੁਖਦੇਵ ਕੌਰ (65) ਤੇ ਰਣਜੀਤ ਕੌਰ (50) ਨੂੰ ਸੱਟਾਂ ਵੱਧ ਲੱਗਣ ਕਾਰਨ ... Read Full Story
|
ਨਾਰਾਇਣਗੜ੍ਹ ਦੇ ਇਤਿਹਾਸਕ ਕਿਲੇ ਨੂੰ ਤੋੜਨ ਦਾ ਵਿਰੋਧ
ਨਾਰਾਇਣਗੜ੍ਹ, ਇਥੋਂ ਦੇ ਇਤਿਹਾਸਕ ਕਿਲੇ ਨੂੰ ਡੇਗ ਕੇ ਥਾਣੇ ਦਾ ਨਵਾਂ ਭਵਨ ਬਣਾਏ ਜਾਣ ਦਾ ਇੱਥੋਂ ਦੇ ਪਤਵੰਤਿਆਂ ਵੱਲੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਲੇਖਕ ਖੁਸ਼ਵੰਤ ਸਿੰਘ ਦੁਆਰਾ ਲਿਖੀ ਹੋਈ ਕਿਤਾਬ ਏ ਹਿਸਟਰੀ ਆਫ ਦਾ ਸਿੱਖਸ ਵਿੱਚ ਨਾਰਾਇਣਗੜ੍ਹ ਦੇ ਕਿਲੇ ਬਾਰੇ ਦਿੱਤੀ ਜਾਣਕਾਰੀ ਮੁਤਾਬਕ ਇਹ ਕਿਲਾ ਸਿਰਮੌਰ ਦੇ ਰਾਜਾ ਤੋਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਨ 1807 ਵਿੱਚ ਆਜ਼ਾਦ ਕਰਵਾਇਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਅਕਤੂਬਰ 1807 ਵਿੱਚ ਆਪਣੇ ਪਟਿਆਲਾ ਦੌਰੇ ਦੇ ਸਮੇਂ ਸਿਰਮੌਰ (ਨਾਹਨ) ਦੇ ਸੈਨਿਕਾਂ ਦੁਆਰਾ ਕਬਜ਼ੇ ਵਿੱਚ ਲਏ ਗਏ ਨਾਰਾਇਣਗੜ੍ਹ ਦੇ ਕਿਲੇ ਨੂੰ ਸਖਤ ਲੜਾਈ ਤੋਂ ... Read Full Story
|
ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਸਥਾਨਾਂ ’ਤੇ ਨਾਜਾਇਜ਼ ਕਬਜ਼ੇ
ਮੱਕੜ ਨੇ ਦਿੱਤਾ ਜਾਂਚ ਦਾ ਭਰੋਸਾ
ਅੰਮ੍ਰਿਤਸਰ,ਪਾਕਿਸਤਾਨ ਵਿਚ ਸਿੱਖ ਇਤਿਹਾਸਕ ਥਾਵਾਂ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਅਸਲੀਅਤ ਦਾ ਪਤਾ ਲਾਇਆ ਜਾਵੇਗਾ ਅਤੇ ਬਾਅਦ ਵਿਚ ਸਰਕਾਰ ਰਾਹੀਂ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਹਾਲ ਹੀ ਵਿਚ ਖੋਜ-ਕਰਤਾ ਸ੍ਰੀ ਸੁਰਿੰਦਰ ਕੋਛੜ ਨੇ ਇਹ ਮਾਮਲਾ ਉਭਾਰਿਆ ਹੈ ਕਿ ਪਾਕਿਸਤਾਨ ਸਥਿਤ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਸਾਂਭ-ਸੰਭਾਲ ਪ੍ਰਤੀ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਇਨ੍ਹਾਂ ਥਾਵਾਂ ਦਾ ਸਰੂਪ ਖ਼ਤਰੇ ਵਿਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ... Read Full Story
|
ਰਾਜੀਵ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ
ਜੀਂਦ,ਰਾਜੀਵ ਗਾਂਧੀ ਕਲਿਆਣ ਸੰਸਥਾਨ ਵੱਲੋਂ ਇੱਥੇ ਅੰਕੁਰ ਰੰਗਸ਼ਾਲਾ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗਵਾਸੀ ਰਾਜੀਵ ਗਾਂਧੀ ਦੇ 67ਵੇਂ ਜਨਮ ਦਿਵਸ ਉਤੇ ਸੰਸਕ੍ਰਿਤਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਨਰਿੰਦਰ ਸਿੰਘ ਸ਼ਿਓਕੰਦ ਤੇ ਰਣਜੀਤ ਪਹਿਲਵਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਕੂਲੀ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਓਮ ਪ੍ਰਕਾਸ਼ ਬੱਤਰਾ, ਅਸ਼ੋਕ ਕੁਮਾਰ, ਪ੍ਰੇਮ ਕੁਮਾਰ, ਜਸਬੀਰ ਦੇਸਵਾਲ, ਰਮੇਸ਼ ਜੋਗੀ, ਕਦਮ ਸਿੰਘ, ਅਸ਼ੋਕ ਢੁੱਲ ਆਦਿ ਵਿਸ਼ੇਸ਼ ਰੂਪ ਨਾਲ ਹਾਜ਼ਰ ... Read Full Story
|
ਅੰਮ੍ਰਿਤਸਰ ਅੰਦਰ ਅਜਾਦੀ ਦੇ ਜਸ਼ਨ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੱਮਲ,ਸੁਰੱਖਿਆ ਦੇ ਤਗੜੇ ਇੰਤਜਾਂਮ
ਅੰਮ੍ਰਿਤਸਰ/14ਅਗਸਤ/ਸਰਵਨ ਸਿੰਘ ਰੰਧਾਵਾ:-ਅੰਮ੍ਰਿਤਸਰ ਅੰਦਰ ਜਸ਼ਨ-ਏ-ਅਜਾਦੀ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਅਜਾਦੀ ਦਾ ਇਸ ਵਾਰ ਦਾ ਜਸ਼ਨ ਵੀ ਅੰਮ੍ਰਿਤਸਰ ਦੇ ਪ੍ਰਸਿੱਧ ਖੇਡ ਮੈਦਾਂਨ ਗਾਂਧੀ ਗਰਾਉਡ ਵਿਖੇ ਹੀ ਮਨਾਇਆ ਜਾ ਰਿਹਾ ਹੈ।ਇਸ ਨੂੰ ਲੈ ਸ਼ਹਿਰ ਦੀ ਅਤੇ ਇਸ ਖੇਡ ਮੈਦਾਂਨ ਦੀ ਸੁਰੱਖਿਆ ਨੂੰ ਹੋਰ ਵੀ ਕਰੜਾ ਕਰ ਦਿੱਤਾ ਗਿਆ ਹੈ। ਇਸ ਅਜਾਦੀ ਦੇ ਜਸਨ ਵਿੱਚ ਸ਼ਰੀਕ ਹੋਣ ਲਈ ਕਈ ਵੱਡੀਆਂ ਮਹਾਂਨ ਸ਼ਖਸੀਅਤਾਂ ਉਚੇਚੇ ਤੋਰ ਤੇ ਸ਼ਹਿਰ ਅੰਦਰ ਪੁੱਜ ਰਹੀਆਂ ਹਨ। ਇਹਨਾਂ ਕਾਂਰਣਾ ਨੂੰ ਵੇਖਦਿਆਂ ਹੀ ਸ਼ਹਿਰ ਦੀ ਸੁਰੱਖਿਆ ਨੂੰ ਸਖਤ ਅਤੇ ਮਜਬੂਤ ਕਰ ਦਿੱਤਾ ਗਿਆ ਹੈ। ... Read Full Story
|
ਬੜਾ ਗੂੜਾ ਸਬੰਧ ਹੈ ਮਹਾਰਾਜ ਰਣਜੀਤ ਸਿੰਘ ਦਾ ਇਤਹਾਸਿੱਕ ਸ਼ਹਿਰ ਅੰਮ੍ਰਿਤਸਰ ਨਾਲ
ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ
ਮਹਰਾਜਾ ਰਣਜੀਤ ਸਿੰਘ ਦੀ ਅੰਮਿਤ੍ਰਸਰ ਨਾਲ ਕਈ ਸੁਨਹਿਰੀ ਯਾਦਾਂ ਜੁੜੀਆਂ ਹਨ,ਜਿੰਨਾਂ ਵਿੱਚੋਂ ਕਈਆਂ ਨੂੰ ਤਾਂ ਸਰਕਾਰ ਪੂਰੀ ਰੂਹਨਾਲ ਸੰਭਾਲਣ ਵਿੱਚ ਲੱਗੀ ਹੋਈ ਹੈ ਪਰ ਕੁੱਝ ਯਾਦਾਂ ਸਰਕਾਰ ਦੀ ਅਣਦੇਖੀ ਦੇ ਚੱਲਦਿਆ ਲਗਾਤਾਰ ਧੰਦਲੀਆਂ ਹੁੰਦੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਸ਼ਹਿਰ ਦਾ ਇਤਹਾਸ ਪੱਖੋਂ ਬਹੁਤ ਹੀ ਮਹਤੱਵ ਰਿਹਾ ਹੈ। ਸ਼ਹਿਰ ਨੇ ਉਹ ਸਮਾਂ ਵੀ ਵੇਖਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀਆਂ ਨੇ ਹਰਿਮੰਦਰ ਸਾਹਿਬ ਅਤੇ ਸ਼ਹਿਰ ਨੂੰ ਤਬਾਹ ਕਰਨ ਦੇ ਅਨੇਕਾਂ ਯਤਨ ਕੀਤੇ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੌਰਾਨ ਇਸ ... Read Full Story
|
ਦੋ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ-ਇਕ ਮੌਤ, 3 ਜ਼ਖ਼ਮੀ
ਮਹਿਤਪੁਰ, 28 ਜਨਵਰੀ (ਰੰਧਾਵਾ)-ਨਕੋਦਰ ਰੋਡ ਮਹਿਤਪੁਰ ਘੁੰਮਣ ਪੈਲਸ ਦੇ ਨਜ਼ਦੀਕ ਸਫਾਰੀ ਗੱਡੀ ਪੀ. ਬੀ. 08 ਬੀ. ਐਲ. 0066 ਅਤੇ ਫਿਸਟਾ ਗੱਡੀ ਪੀ. ਬੀ. 37 0030 ਦੀ ਆਹਮਣੇ ਸਾਹਮਣੇ ਟਕਰਾਉਣ ਨਾਲ ਦੋਵੇਂ ਗੱਡੀਆਂ ਨਸ਼ਟ ਹੋ ਗਈਆਂ ਤੇ ਫਿਸਟਾ ਗੱਡੀ ਦੇ ਰਣਜੀਤ ਸਿੰਘ ਰਾਣਾ (40) ਪੁੱਤਰ ਲੇਟ ਅਜੀਤ ਸਿੰਘ ਵਾਸੀ ਪਿੰਡ ਅੰਗਾਕੀੜੀ ਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ’ਤੇ ਪ੍ਰਾਪਤ ਜਾਣਕਾਰੀ ਮੁਤਾਬਿਕ ਰਣਜੀਤ ਸਿੰਘ ਜੋ ਨਕੋਦਰ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਸਫਾਰੀ ਵਿਚ ਸਵਾਰ 3 ਵਿਅਕਤੀ ਨਕੋਦਰ ਨੂੰ ਜਾ ਰਹੇ ਸੀ। ਜੋ ਭੋਗਪੁਰ ਦੇ ਨਜ਼ਦੀਕ ਬਾਹੋਪੁਰ ਵਿਆਹ ’ਤੇ ਆਏ ਹੋਏ ਸਨ, ਉਨ੍ਹਾਂ ਦਾ ਕਾਫ਼ੀ ਬਚਾਅ ਹੋ ਗਿਆ। ਇਸ ... Read Full Story
|