Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਮੇਸ਼"
ਪੋਸਟਰ ਫਾੜਨ ਕਾਰਨ ਵਿਦਿਆਰਥਣ ਦਾ ਭਵਿੱਖ ਹੋਇਆ ‘ਲੀਰੋ-ਲੀਰ’

ਇਸਲਾਮਾਬਾਦ, ਲਾਹੌਰ ਦੀ ਇਕ ਨਾਮੀ ਤਕਨੀਕੀ ਸੰਸਥਾ ਵਿੱਚ ਅਹਿਮਦੀਆ ਜਮਾਤ ਖ਼ਿਲਾਫ਼ ਲੱਗਿਆ ਪੋਸਟਰ ਕਥਿਤ ਤੌਰ ’ਤੇ ਫਾੜਨ ਵਾਲੀ ਘੱਟਗਿਣਤੀ ਅਹਿਮਦੀ ਫਿਰਕੇ ਦੀ ਵਿਦਿਆਰਣ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਹੈ। ਕੌਮਸੈਟਸ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ ਦੀ ਵਿਦਿਆਰਥਣ ਰਾਬੀਆ ਸਲੀਮ ਨੂੰ ਜਦੋਂ ਪਤਾ ਲੱਗਾ ਕਿ ਕਾਲਜ ਕੈਂਪਸ ਵਿੱਚ ਉਸ ਦੇ ਫਿਰਕੇ ਦੇ ਖ਼ਿਲਾਫ਼ ਇੱਕ ਪੋਸਟਰ ਲੱਗਿਆ ਹੋਇਆ ਹੈ ਤਾਂ ਉਸ ਤੋਂ ਰਿਹਾ ਨਾ ਗਿਆ ਤੇ ਉਸ ਨੇ ਪੋਸਟਰ ਫਾੜ ਦਿੱਤਾ। ਇਹ ਗੱਲ ਸੁੰਨੀ ਫਿਰਕੇ ਦੇ ਵਿਦਿਆਰਥੀਆਂ ਨੂੰ ਬਰਦਾਸ਼ਤ ਨਹੀਂ ਹੋਈ ਤੇ ਉਨ੍ਹਾਂ ਨੇ ਰਾਬੀਆ ’ਤੇ ਧਰਮ ਦੀ ਬੇਅਦਬੀ ਕਰਨ ਦਾ ...
Read Full Story


ਰਮੇਸ਼ ਵੱਲੋਂ ਮਾਇਆਵਤੀ ਖਿਲਾਫ ਹਮਲੇ ਤੇਜ਼

ਮਨਰੇਗਾ ਸਬੰਧੀ ਬੇਨੇਮੀਆਂ ਕਰਨ ਵਾਲਿਆਂ ਨੂੰ ਬਚਾਉਣ ਦਾ ਦੋਸ਼ ਨਵੀਂ ਦਿੱਲੀ, ਕੇਂਦਰੀ ਪੇਂਡੂ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਉਤੇ ਹਮਲੇ ਤੇਜ਼ ਕਰਦਿਆਂ ਉਨ੍ਹਾਂ ਉਤੇ ਰਾਜ ਵਿਚ ਮਨਰੇਗਾ ਸਬੰਧੀ ਬੇਨੇਮੀਆਂ ਕਰਨ ਵਾਲੇ ਅਧਿਕਾਰੀਆਂ ਦੀ ਪੁਸ਼ਤ ਪਨਾਹੀ ਕਰਨ ਦਾ ਦੋਸ਼ ਲਾਇਆ ਹੈ। ਮੁੱਖ ਮੰਤਰੀ ਨੂੰ ਲਿਖੇ ਇਕ ਤਾਜ਼ਾ ਖਤ ਵਿਚ ਉਨ੍ਹਾਂ ਅਜਿਹੇ ਕਥਿਤ ਭ੍ਰਿਸ਼ਟ ਅਫਸਰਾਂ ਦੇ ਨਾਂ ਵੀ ਲਿਖੇ ਹਨ। ਆਪਣੀ ਇਸ 14 ਸਫਿਆਂ ਦੀ ਚਿੱਠੀ ਵਿਚ ਉਨ੍ਹਾਂ ਦੋਸ਼ ਲਾਇਆ ਹੈ ਕਿ ਰਾਜ ਦੇ ਬਲਰਾਮਪੁਰ, ਗੋਂਡਾ, ਮਹੋਬਾ, ਸੋਨਭਦਰ, ਕੁਸ਼ੀਨਗਰ, ਮਿਰਜ਼ਾਪੁਰ ਅਤੇ ਸੰਤ ਕਬੀਰ ਨਗਰ ...
Read Full Story


ਆਸਟਰੇਲੀਆ ਨੇ ਵਿਦਿਆਰਥੀ ਵੀਜ਼ਾ ਪ੍ਰੋਗਰਾਮ 'ਚ ਕੀਤੀਆਂ ਤਬਦੀਲੀਆਂ

ਨਵੀਂ ਦਿੱਲੀ, ਉਚ ਸਿੱਖਿਆ ਦੇ ਖੇਤਰ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਦੇ ਮਕਸਦ ਨਾਲ ਆਸਟਰੇਲੀਆ ਨੇ ਆਪਣੇ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ। ਇਹ ਤਬਦੀਲੀਆਂ 5 ਨਵੰਬਰ ਤੋਂ ਲਾਗੂ ਹੋਈਆਂ ਹਨ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਵੀਜ਼ਾ ਪ੍ਰੋਗਰਾਮ ਦੀ ਸਮੀਖਿਆ ਤੋਂ ਬਾਅਦ ਇਸ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵੇਂ ਨਿਯਮਾਂ ਦੇ ਤਹਿਤ ਵੀਜ਼ਾ ਲੈਣ ਵਾਲੇ ਵਿਦਿਆਰਥੀਆਂ ਨੇ ਜਿਸ ਅਦਾਰੇ ਤੋਂ ਸਿੱਖਿਆ ਲੈਣੀ ਹੈ ਉਨ੍ਹਾਂ ਨੂੰ ਉਥੋਂ ਜਾਰੀ ਕਨਫਰਮੇਸ਼ਨ ਆਫ ਇਨਰੋਲਮੈਂਟ (ਸੀ. ਓ. ਈ.) ਵੀ ਅਰਜ਼ੀ ਦੇ ਹਿੱਸੇ ਦੇ ਤੌਰ 'ਤੇ ਜਮ੍ਹਾ ...
Read Full Story


ਜ਼ਿਮਨੀ ਚੋਣਾਂ 'ਚ ਕਾਂਗਰਸ ਦੀ ਫੱਟੀ ਪੋਚੀ ਗਈ

ਨਵੀਂ ਦਿੱਲੀ, ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਹੋਈਆਂ 4 ਉਪ ਚੋਣਾਂ ਵਿਚ ਹੁਕਮਰਾਨ ਕਾਂਗਰਸ ਪਾਰਟੀ ਇਕ ਸੀਟ ਵੀ ਜਿੱਤਣ ਵਿਚ ਨਾਕਾਮ ਰਹੀ, ਜਿਥੇ ਹਿਸਾਰ ਲੋਕ ਸਭਾ ਹਲਕੇ ਦੀ ਉਪ ਚੋਣ ਵਿਚ ਹਰਿਆਣਾ ਜਨਹਿੱਤ ਪਾਰਟੀ-ਭਾਜਪਾ ਗਠਜੋੜ ਜੇਤੂ ਰਿਹਾ ਹੈ ਤੇ ਕਾਂਗਰਸ ਉਮੀਦਵਾਰ ਜੈਪ੍ਰਕਾਸ਼ ਦੀ ਜ਼ਮਾਨਤ ਜ਼ਬਤ ਹੋ ਗਈ ਹੈ, ਉਥੇ ਬਿਹਾਰ ਦੇ ਸੇਵਾਨ ਜ਼ਿਲੇ ਦੀ ਦਰੋਂਦਾ ਵਿਧਾਨ ਸਭਾ ਸੀਟ 'ਤੇ ਰਾਜ ਦੇ ਹੁਕਮਰਾਨ ਐੱਨ. ਡੀ. ਏ. ਦੀ ਉਮੀਦਵਾਰ ਕਵਿਤਾ ਸਿੰਘ ਨੇ ਆਪਣੇ ਨਜ਼ਦੀਕੀ ਵਿਰੋਧੀ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਪਰਮੇਸ਼ਵਰ ਸਿੰਘ ਨੂੰ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਭਾਂਜ ਦਿੱਤੀ ਤੇ ਇਸ ਸੀਟ 'ਤੇ ਐੱਨ. ਡੀ. ਏ. ਦਾ ...
Read Full Story


ਪਾਕਿ ਵੱਲੋਂ ਹਿੰਦੂ ਮੈਰਿਜ ਐਕਟ ਬਾਰੇ ਭਾਰਤੀ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਸੰਭਾਵਨਾ

ਇਸਲਾਮਾਬਾਦ, ਪਾਕਿਸਤਾਨ ਵਿੱਚ ਹਿੰਦੂਆਂ ਦੇ ਵਿਆਹਾਂ ਨੂੰ ਰਜਿਸਟਰਡ ਕਰਨ ਲਈ ਬਣਾਏ ਜਾ ਰਹੇ ਕਾਨੂੰਨ ਦੇ ਖਰੜੇ ਵਿੱਚ ਤਲਾਕ ਦੀ ਵਿਵਸਥਾ ਕਰਨ ’ਤੇ ਸਰਕਾਰ ਤੇ ਹਿੰਦੂਆਂ ਵਿਚਾਲੇ ਸਹਿਮਤੀ ਨਹੀਂ ਬਣ ਰਹੀ। ਇਸ ਲਈ ਜੇਕਰ ਇਹ ਸਹਿਮਤੀ ਨਾ ਬਣੀ ਤਾਂ ਇਸ ਦਾ ਹੱਲ ਕੱਢਣ ਲਈ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਦੇ ਮਾਹਰਾਂ ਨਾਲ ਗੱਲਬਾਤ ਕੀਤੀ ਜਾਵੇਗੀ। ਉਧਰ ਸਰਕਾਰ ਨੇ ਇਹ ਬਿੱਲ ਬੀਤੇ ਦਿਨ ਸੰਸਦ ਵਿੱਚ ਪੇਸ਼ ਵੀ ਕਰ ਦਿੱਤਾ ਹੈ। ਪਾਕਿਸਤਾਨ ਦੇ ਘੱਟ-ਗਿਣਤੀ ਮਾਮਲਿਆਂ ਲਈ ਜ਼ਿੰਮੇਵਾਰ ਕੌਮੀ ਭਾਈਚਾਰਕ ਸਦਭਾਵਨਾ ਮੰਤਰੀ ਅਕਰਮ ਮਸੀਹ ਗਿੱਲ ਨੇ ਦੱਸਿਆ ਕਿ ਭਾਰਤ ਦੇ ਹਿੰਦੂ ਮੈਰਿਜ ਐਕਟ 1956 ਵਿੱਚ ...
Read Full Story


ਬਣੇਗਾ ਗਰੀਬੀ ਦਾ ਨਵਾਂ ਪੈਮਾਨਾ

ਨਵੀਂ ਦਿੱਲੀ, ਗਰੀਬੀ ਦੀ ਪਰਿਭਾਸ਼ਾ ਨੂੰ ਲੈ ਕੇ ਵਿਵਾਦ ਦੌਰਾਨ ਅੱਜ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਅਤੇ ਪੇਂਡੂ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਹੈ ਕਿ ਇਹ ਮਸਲਾ ਸੁਲਝਾ ਲਿਆ ਗਿਆ ਹੈ। ਗਰੀਬੀ ਦੀ ਨਵੀਂ ਰੇਖਾ ਦਾ ਮੁੜ ਸਰਵੇ ਕੀਤਾ ਜਾਵੇਗਾ ਅਤੇ ਪੁਰਾਣੇ ਅੰਕੜੇ ਹੁਣ ਮੰਨਣ ਯੋਗ ਨਹੀਂ ਹੋਣਗੇ। ਇਸ ਵਿਚ ਕੁਝ ਮਾਪਦੰਡ ਰੱਖੇ ਗਏ ਹਨ, ਜਿਸ ਦੀ ਪੇਂਡੂ ਵਿਕਾਸ ਮੰਤਰਾਲਾ ਗਿਣਤੀ ਕਰੇਗਾ। ਬੈਠਕ ਤੋਂ ਬਾਅਦ ਆਹਲੂਵਾਲੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੈਰਾਮ ਰਮੇਸ਼ ਨਾਲ ਕਾਫੀ ਚੰਗੀ ਬੈਠਕ ਹੋਈ। ਮੈਨੂੰ ਲੱਗਦਾ ਹੈ ਕਿ ਅਸੀਂ ਅਸਲ 'ਚ ਸਾਰੇ ...
Read Full Story


ਭਾਜਪਾ 'ਚ ਅੰਦਰੂਨੀ ਕਲੇਸ਼

ਨਵੀਂ ਦਿੱਲੀ,ਮਨਮੋਹਨ ਸਿੰਘ ਦੇ ਮੰਤਰੀ ਮੰਡਲ ਵਿਚ ਅੰਦਰੂਨੀ ਵਿਰੋਧ ਅਤੇ ਟਕਰਾਅ ਦਾ ਦੋਸ਼ ਲਾਉਣ ਵਾਲੀ ਭਾਜਪਾ ਨੇ ਸ਼ੁੱਕਰਵਾਰ ਖੁਦ ਨੂੰ ਵੀ ਅਜਿਹੀ ਸਥਿਤੀ ਵਿਚ ਹੀ ਘਿਰਿਆ ਪਾਇਆ। ਜਦੋਂ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਦੀ ਬੇਨਤੀ ਦੇ ਬਾਵਜੂਦ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਮੇਸ਼ ਨਿਸ਼ੰਕ ਇਥੇ ਸ਼ੁਰੂ ਹੋਈ ਪਾਰਟੀ ਦੀ 2 ਦਿਨਾਂ ਕੌਮੀ ਕਾਰਜਕਾਰਨੀ ਦੀ ਬੈਠਕ ਵਿਚ ਨਹੀਂ ਆਏ। ਇਸ ਤੋਂ ਭਾਜਪਾ ਵਿਚ ਅੰਦਰੂਨੀ ਕਲ੍ਹਾ ਸਪੱਸ਼ਟ ਨਜ਼ਰ ਆਈ। ਮੋਦੀ ਦੇ ਨਾ ਆਉਣ ਕਾਰਨ ਪਾਰਟੀ ਵਿਚ ...
Read Full Story


ਚੀਨ ਵਿਚ ਗੁਲਾਮਾਂ ਵਾਂਗ ਵੇਚਿਆ ਜਾ ਰਿਹਾ ਹੈ ਪਰਵਾਸੀ ਕਾਮਿਆਂ ਨੂੰ

ਪੇਈਚਿੰਗ,ਚੀਨ ਦੇ ਇਕ ਕੇਂਦਰੀ ਸੂਬੇ ਵਿਚ ਅਨੇਕਾਂ ਰੁਜ਼ਗਾਰ ਦੇਣ ਵਾਲੀਆਂ ਠੱਗ ਏਜੰਸੀਆਂ ਵੱਲੋਂ ਪਰਵਾਸੀ ਕਾਮਿਆਂ ਨੂੰ ਫਸਾ ਕੇ ਗੁਲਾਮਾਂ ਵਾਂਗ ਅੱਗੇ ਵੇਚਿਆ ਜਾ ਰਿਹਾ ਹੈ ਜਿੱਥੇ ਉਨ੍ਹਾਂ ਨੂੰ ਬਹੁਤ ਹੀ ਭਿਆਨਕ ਹਾਲਤਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਅਜਿਹਾ ਇਕ ਮਾਮਲਾ ਸਾਹਮਣੇ ਆਉਣ ’ਤੇ ਪੁਲੀਸ ਨੇ ਛੇ ਵਿਅਕਤੀ ਕਾਬੂ ਕੀਤੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਅਜਿਹੀਆਂ ਬਹੁਤੀਆਂ ਲਾਈਸੈਂਸ ਰਹਿਤ ਏਜੰਸੀਆਂ ਚੀਨ ਦੇ ਹੇਨਾਨ ਸੂਬੇ ਦੀ ਰਾਜਧਾਨੀ ਜ਼ੇਂਗਜ਼ੂ ਵਿਚ ਲੁਕ-ਛਿਪ ਕੇ ਕੰਮ ਕਰਦੀਆਂ ਹਨ। ਰੋਜ਼ਨਾਮਾ ‘ਇਕਨੌਮਿਕ ਇਨਫਰਮੇਸ਼ਨ ਡੇਲੀ’ ਦੀ ਰਿਪੋਰਟ ਮੁਤਾਬਕ ਇਨ੍ਹਾਂ ...
Read Full Story


1

Loading...

© 2012 punjabinfoline.com

punjab infoline arash info