ਸੌਰ ਉਰਜਾ ਨਾਲ ਚੱਲਣ ਵਾਲੇ 10 ਹਜ਼ਾਰ ਟਿਊਬਵੈੱਲ ਲੱਗਣਗੇ
ਨਵੀਂ ਦਿੱਲੀ, ਦੇਸ਼ ਦੇ 78 ਨਕਸਲ ਪ੍ਰਭਾਵਿਤ ਜ਼ਿਲਿਆਂ 'ਚ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ 10 ਹਜ਼ਾਰ ਸੌਰ ਊਰਜਾ ਚਾਲਕ ਟਿਊਬਵੈੱਲ ਲਗਾਏ ਜਾਣਗੇ। ਗ੍ਰਾਮੀਣ ਵਾਸ ਮੰਤਰੀ ਜੈਰਾਮ ਰਮੇਸ਼ ਨੇ ਅੱਜ ਇਥੇ ਇਕ ਕੌਮਾਂਤਰੀ ਕਾਰਜਸ਼ਾਲਾ 'ਚ ਇਹ ਐਲਾਨ ਕੀਤਾ। ਸ਼੍ਰੀ ਰਮੇਸ਼ ਨੇ ਕਿਹਾ ਕਿ ਇਸ ਯੋਜਨਾ 'ਤੇ 540 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਮਹਾਰਾਸ਼ਟਰ ਦੇ ਗਢਚਿਰੌਲੀ 'ਚ 200 ਟਿਊਬਵੈੱਲ ਪਹਿਲਾਂ ਤੋਂ ਹੀ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗ੍ਰਾਮੀਣ ਵਿਕਾਸ ਮੰਤਰਾਲਾ ਦਾ ਟੀਚਾ ਜਲ ਸੰਕਟ ਨੂੰ ਪੂਰਾ ਕਰਨਾ ਹੈ ਅਤੇ ਮਨਰੇਗਾ ਤਹਿਤ 70 ਫੀਸਦੀ ਕੰਮ ਪਾਣੀ ਨਿਲ ਹੀ ਸੰਬੰਧਤ ਹੈ। ... Read Full Story
|
ਅਗਵਾ ਨਾਲ ਸਰਕਾਰੀ ਸਰਗਰਮੀ ਰੁਕੇਗੀ ਨਹੀਂ : ਜੈਰਾਮ
ਨਵੀਂ ਦਿੱਲੀ, ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਅੱਜ ਕਬਾਇਲੀ ਬਹੁਲ ਖੇਤਰਾਂ ਦੇ ਵਿਕਾਸ ਅਤੇ ਸੁਰੱਖਿਆ (ਪੀ. ਡੀ. ਐੱਸ.) ਪਹੁੰਚ ਲਈ ਜ਼ੋਰ ਦਿੰਦੇ ਹੋਏ ਕਿਹਾ ਕਿ ਛੱਤੀਸਗੜ੍ਹ ਦੇ ਕੁਲੈਕਟਰ ਅਲੈਕਸ ਪਾਲ ਮੈਨਨ ਦਾ ਮਾਓਵਾਦੀਆਂ ਵਲੋਂ ਅਗਵਾ ਸਰਕਾਰ ਨੂੰ ਆਪਣੇ ਰਸਤਿਓਂ ਰੋਕੇਗਾ ਨਹੀਂ।
ਕੇਂਦਰੀ ਦਿਹਾਤੀ ਵਿਕਾਸ ਮੰਤਰੀ ਨੇ ਕਿਹਾ, ''ਸਰਕਾਰ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦੇਵੇਗੀ। ਇਹ ਮੁਸ਼ਕਲ ਇਲਾਕੇ ਹਨ ਪਰ ਅਸੀਂ ਕਬਾਇਲੀ ਲੋਕਾਂ ਨੂੰ ਸਿਆਸੀ ਤੌਰ 'ਤੇ ਮਨਾਉਣ ਅਤੇ ਮਹਿਸੂਸ ਕਰਾਉਣ ਕਿ ਸਰਕਾਰ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰੇਗੀ, ਲਈ ਸਿਵਲ ਸੁਸਾਇਟੀਆਂ ਅਤੇ ਐੱਨ. ਜੀ. ਓ'ਜ਼ ਨੂੰ ... Read Full Story
|
5 ਕੇਂਦਰੀ ਮੰਤਰੀ ਅਹੁਦਾ ਛੱਡ ਕੇ ਕਾਂਗਰਸ ਲਈ ਕੰਮ ਕਰਨ ਦੇ ਚਾਹਵਾਨ
ਨਵੀਂ ਦਿੱਲੀ, ਕਾਂਗਰਸ ਵਿਚ ਵੱਡੇ ਪੱਧਰ 'ਤੇ ਬਦਲਾਅ ਹੋਣ ਦੀ ਸੰਭਾਵਨਾ ਹੈ। 5 ਕੇਂਦਰੀ ਮੰਤਰੀਆਂ ਨੇ ਆਪਣੇ ਅਹੁਦੇ ਛੱਡ ਕੇ ਪਾਰਟੀ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਇਨ੍ਹਾਂ ਮੰਤਰੀਆਂ ਨੇ ਇਸ ਸੰਬੰਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਵੀ ਲਿਖੀ ਹੈ। ਸੂਤਰਾਂ ਮੁਤਾਬਕ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ, ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ, ਦਿਹਾਤੀ ਵਿਕਾਸ ਮੰਤਰੀ ਜੈਰਾਮ ਰਮੇਸ਼, ਵੀ. ਨਾਰਾਇਣ ਸਾਮੀ ਅਤੇ ਐੱਨ. ਆਰ. ਆਈਜ਼ ਮਾਮਲਿਆਂ ਦੇ ਮੰਤਰੀ ਵਿਆਲਾਰ ਰਵੀ ਨੇ ਆਪਣਾ ਅਹੁਦਾ ਛੱਡ ਕੇ ਕਾਂਗਰਸ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਵਿਆਲਾਰ ਰਵੀ ਨੇ ਇਸੇ ਦੌਰਾਨ ਕਿਹਾ ... Read Full Story
|
ਮਾਇਆ ਨੂੰ ਘੇਰਨ ਦੀ ਤਿਆਰੀ
ਲਖਨਊ, ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰ ਕੇ ਮਨਰੇਗਾ ਵਿਚ ਹੋਏ ਘਪਲਿਆਂ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਮੁਲਾਕਾਤ ਦੇ ਬਾਅਦ ਰਮੇਸ਼ ਨੇ ਕਿਹਾ ਕਿ ਮਨਰੇਗਾ 'ਤੇ ਸੋਨਭਦਰ, ਗੋਂਡਾ ਅਤੇ ਬਲਰਾਮਪੁਰ ਸਮੇਤ ਕੁਝ ਜ਼ਲਿਆਂ ਵਿਚ ਹੋਈਆਂ ਗੜਬੜੀਆਂ ਨੂੰ ਲੈ ਕੇ ਚਰਚਾ ਹੋਈ। ਇਸ ਤੋਂ ਪਹਿਲਾਂ ਮਾਇਆਵਤੀ ਸਰਕਾਰ ਦੇ ਦਫਤਰ ਵਿਚ ਵੀ ਰਮਸ਼ ਨੇ ਮੁੱਖ ਮੰਤਰੀ ਮਾਇਆਵਤੀ ਨੂੰ ਚਿੱਠੀ ਲਿਖ ਕੇ ਲਗਭਗ ਅੱਧੇ ਦਰਜਨ ਜ਼ਲਿਆਂ ਵਿਚ ਮਨਰੇਗਾ ਘਪਲਿਆਂ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣ ਦੀ ਅਪੀਲ ਕੀਤੀ ਸੀ ... Read Full Story
|
ਮਨਰੇਗਾ ਮਜ਼ਦੂਰੀ ਬਾਰੇ ਮਨਮੋਹਨ ਤੇ ਰਮੇਸ਼ ਵਿਚ ਸਖਤੀ ਦਾ ਰੁਖ਼
ਸੁਪਰੀਮ ਕੋਰਟ ਵਿਚ ਐੱਸ. ਐੱਲ. ਪੀ. ਦਾਇਰ ਕਰਨ 'ਤੇ ਦੋਹਾਂ 'ਚ ਸਨ ਮਤਭੇਦ
ਨਵੀਂ ਦਿੱਲੀ, ਮਨਰੇਗਾ ਅਧੀਨ ਦਿਤੀ ਜਾਣ ਵਾਲੀ ਮਜ਼ਦੂਰੀ ਦੇ ਮੁੱਦੇ 'ਤੇ ਕਰਨਾਟਕ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦੇਣ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਿਰਦੇਸ਼ਾਂ 'ਤੇ ਝੁਕਣ ਤੋਂ ਪਹਿਲਾਂ ਇਸ ਮਾਮਲੇ 'ਤੇ ਪੇਂਡੂ ਵਿਕਾਸ ਮੰਤਰੀ ਜੈਰਾਮ ਰਮੇਸ਼ ਅਤੇ ਮਨਮੋਹਨ ਸਿੰਘ ਦੋਹਾਂ ਦੇ ਰੁਖ਼ ਸਖਤ ਸਨ। ਕੇਂਦਰੀ ਵਿੱਤੀ ਮਦਦ ਪ੍ਰਾਪਤ ਮਨਰੇਗਾ ਅਧੀਨ ਪ੍ਰਤੀ ਵਿਅਕਤੀ ਰੋਜ਼ਾਨਾ 100 ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ। ਸਾਲ ਵਿਚ 100 ਦਿਨ ਦਾ ਰੁਜ਼ਗਾਰ ਦਿਤਾ ਜਾਂਦਾ ਹੈ। ਕੁਝ ਸੂਬਿਆਂ ਵਿਚ ... Read Full Story
|
ਭਾਰਤ ਦੇ 70 ਕਰੋੜ ਲੋਕਾਂ ਕੋਲ ਮੋਬਾਈਲ ਫੋਨ ਪਰ 60 ਫੀਸਦੀ ਘਰਾਂ 'ਚ ਪਾਖਾਨਾ ਘਰ ਨਹੀਂ : ਰਮੇਸ਼
ਨਵੀਂ ਦਿੱਲੀ, ਦਿਹਾਤੀ ਵਿਕਾਸ ਅਤੇ ਪੀਣ ਵਾਲੇ ਪਾਣੀ ਮਾਮਲਿਆਂ ਦੇ ਮੰਤਰੀ ਜੈਰਾਮ ਰਮੇਸ਼ ਨੇ ਇਕ ਵਾਦ-ਵਿਵਾਦ ਵਾਲੇ ਬਿਆਨ 'ਚ ਕਿਹਾ ਹੈ ਕਿ ਔਰਤਾਂ ਪਾਖਾਨਾਂ ਘਰ ਦੀ ਥਾਂ ਮੋਬਾਈਲ ਫੋਨ ਨੂੰ ਪਹਿਲ ਦਿੰਦਿਆਂ ਹਨ। ਜੈ ਰਾਮ ਰਮੇਸ਼ ਦੀ ਇਹ ਟਿੱਪਣੀ ਇਕ ਅਜਿਹੇ ਸਮੇਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੀ ਇਕ ਆਦਿਵਾਸੀ ਔਰਤ ਵਿਆਹ ਤੋਂ ਦੋ ਦਿਨ ਬਾਅਦ ਸਿਰਫ ਇਸ ਕਰਕੇ ਆਪਣੇ ਪਤੀ ਨੂੰ ਛੱਡ ਕੇ ਪੇਕੇ ਘਰ ਆ ਗਈ ਸੀ ਕਿ ਉਸ ਦੇ ਸਹੁਰੇ ਘਰ 'ਚ ਕੋਈ ਪਾਖਾਨਾ ਘਰ ਨਹੀਂ ਸੀ।
ਇਹ ਜ਼ਿਕਰ ਕਰਦਿਆਂ ਕਿ ਸਫਾਈ ਦਾ ਮੁੱਦਾ ਦੇਸ਼ 'ਚ ਇਕ ਗੁੰਝਲਦਾਰ ਮੁੱਦਾ ਹੈ। ਕੇਂਦਰੀ ਦਿਹਾਤੀ ਮੰਤਰੀ ਰਮੇਸ਼ ਨੇ ... Read Full Story
|
ਅਧਿਆਪਕ ਦੀ ਕੁੱਟਮਾਰ ਨਾਲ ਤੀਜੀ ਜਮਾਤ ਦੇ ਬੱਚੇ ਦੀ ਮੌਤ
ਬੁਲੰਦਸ਼ਹਿਰ(ਯੂ. ਪੀ.), ਬੁਲੰਦਸ਼ਹਿਰ ਦੇ ਜਹਾਂਗੀਰਾਬਾਦ ਇਲਾਕੇ ਵਿਚ ਇਕ ਨਿੱਜੀ ਸਕੂਲ ਦੇ ਅਧਿਆਪਕ ਵਲੋਂ ਤੀਜੀ ਜਮਾਤ ਦੇ ਇਕ ਬੱਚੇ ਦੀ ਕਥਿਤ ਤੌਰ 'ਤੇ ਬੈਂਤ ਨਾਲ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਉਸਦੀ ਅੱਜ ਮੌਤ ਹੋ ਗਈ। ਸਿੱਖਿਆ ਅਧਿਕਾਰੀ ਰਮੇਸ਼ ਚੰਦਰ ਵਰਮਾ ਨੇ ਕਿਹਾ ਕਿ ਅਧਿਆਪਕ ਰਮੇਸ਼ ਕੁਮਾਰ ਫਰਾਰ ਹੋ ਗਿਆ ਹੈ, ਜਿਸ ਕਾਰਨ ਜਾਂਚ ਪੂਰੀ ਨਹੀਂ ਹੋ ਸਕੀ ... Read Full Story
|
ਜੈਰਾਮ ਰਮੇਸ਼ ਨੂੰ ਬੰਬ ਨਾਲ ਉਡਾਉਣ ਦੀ ਨਕਸਲੀ ਸਾਜ਼ਿਸ਼ ਨਾਕਾਮ
ਝਾਰਖੰਡ, ਚੱਕਰਧਰਪੁਰ ਵਿਖੇ ਕੇਂਦਰੀ ਮੰਤਰੀ ਜੈਰਾਮ ਰਮੇਸ਼ ਸਮੇਤ ਕਈ ਅਹਿਮ ਵਿਅਕਤੀਆਂ ਨੂੰ ਬੰਬ ਨਾਲ ਉਡਾਉਣ ਦੀ ਨਕਸਲੀ ਸਾਜ਼ਿਸ਼ ਐਨ ਮੌਕੇ 'ਤੇ ਨਾਕਾਮ ਬਣਾ ਦਿਤੀ ਗਈ। ਜੇ ਨਕਸਲੀ ਆਪਣੀ ਸਾਜ਼ਿਸ਼ ਵਿਚ ਸਫਲ ਹੋ ਜਾਂਦੇ ਤਾਂ ਇਹ ਇਕ ਬਹੁਤ ਭਿਆਨਕ ਕਾਰਵਾਈ ਹੋਣੀ ਸੀ। ਪੱਛਮੀ ਸਿੰਘ ਭੂਮ ਜ਼ਿਲੇ ਦੇ ਮਨੋਹਰਪੁਰ ਬਲਾਕ ਦੇ ਸਾਰੰਡਾ ਜੰਗਲ ਵਿਚ ਪੇਂਡੂ ਵਿਕਾਸ ਦੇ ਕੇਂਦਰੀ ਮੰਤਰੀ ਜੈਰਾਮ ਰਮੇਸ਼ ਦਾ ਸੋਮਵਾਰ ਨੂੰ ਪ੍ਰੋਗਰਾਮ ਹੋਣਾ ਸੀ, ਪ੍ਰੰਤੂ ਮੰਤਰੀ ਦੇ ਉਥੇ ਪੁੱਜਣ ਤੋਂ ਕੁਝ ਘੰਟੇ ਪਹਿਲਾਂ ਸੁਰੱਖਿਆ ਦਸਤਿਆਂ ਨੂੰ ਤਿੰਨ ਵੱਡੇ ਕੈਨ ਬੰਬ ਮਿਲੇ। ਇਹ ਬੰਬ ਇੰਨੇ ਸ਼ਕਤੀਸ਼ਾਲੀ ਹਨ ਕਿ ... Read Full Story
|
ਉਤਰਾਖੰਡ ਦੇ ਮੁੱਖ ਮੰਤਰੀ ਨੇ ਕੀਤੀ ਅਸਤੀਫੇ ਦੀ ਪੇਸ਼ਕਸ਼, ਖੰਡੂਰੀ ਹੋਣਗੇ ਨਵੇਂ ਮੁੱਖ ਮੰਤਰੀ
ਦੇਹਰਾਦੂਨ,ਖਬਰ ਹੈ ਕਿ ਉਤਰਾਖੰਡ ਦੇ ਮੁੱਖ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਪਾਰਟੀ ਨੇ ਅਜੇ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਸ਼ਨੀਵਾਰ ਸਵੇਰੇ ਦਿੱਲੀ ‘ਚ ਨਿਤਿਨ ਗਡਕਰੀ ਦੇ ਘਰ ‘ਤੇ ਹੋਈ ਬੈਠਕ ਤੋਂ ਬਾਅਦ ਨਿਸ਼ੰਕ ਨੇ ਅਸਤੀਫੇ ਦੇ ਪੇਸ਼ਕਸ਼ ਕੀਤੀ। ਸੂਤਰਾਂ ਮੁਤਾਬਕ ਪਾਰਟੀ ਕੱਲ ਮੁੱਖ ਮੰਤਰੀ ਦਾ ਫੈਸਲਾ ਕਰੇਗੀ। ਕਰੀਬ-ਕਰੀਬ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੇ ਫਿਰ ਤੋਂ ਸਾਬਕਾ ਮੁੱਖ ਮੰਤਰੀ ਬੀ. ਸੀ. ਖੰਡੂਰੀ ਨੂੰ ਮੁੱਖ ਮੰਤਰੀ ਬਣੁਣ ਦਾ ਫੈਸਲਾ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਇਸ ... Read Full Story
|