ਚਾਰਾ ਘੋਟਾਲੇ 'ਚ 34 ਨੂੰ ਸਜ਼ਾ
ਰਾਂਚੀ, ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦੀ ਇਕ ਅਦਾਲਤ ਨੇ ਲੱਖਾਂ ਰੁਪਏ ਦੇ ਚਾਰਾ ਘਪਲੇ ਦੇ ਮਾਮਲੇ ਵਿਚ ਸ਼ਨੀਵਾਰ ਨੂੰ 34 ਲੋਕਾਂ ਨੂੰ ਇਕ ਤੋਂ 6 ਸਾਲ ਤੱਕ ਜੇਲ ਦੀ ਸਜ਼ਾ ਸੁਣਾਈ ਹੈ। ਡੀ ਸੀ ਰੇ ਦੀ ਸੀ ਬੀ ਆਈ ਅਦਾਲਤ ਨੇ ਦੋਸ਼ੀਆਂ 'ਤੇ 10,000 ਤੋਂ ਲੈ ਕੇ 3, 00,000 ਰੁਪਏ ਤੱਕ ਦਾ ਜ਼ੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ 80 ਦੇ ਦਹਾਕੇ ਵਿਚ ਰਾਂਚੀ ਵਿਚ ਦੋਰਾਂਦਾ ਰਾਜਕੋਸ਼ ਵਿਚੋਂ ਗੈਰ ਕਾਨੂੰਨੀ ਤਰੀਕੇ ਨਾਲ 6 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਕੱਢੇ ਜਾਣ ਨਾਲ ਸੰਬੰਧਿਤ ਹੈ। ਜਿਨ੍ਹਾਂ 34 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਪਸ਼ੂ ਪਾਲਣ ਵਿਭਾਗ ਤੋਂ ਹਨ ਅਤੇ 16 ਚਾਰੇ ... Read Full Story
|
ਭਾਜਪਾ ਦੇ ਸੀਨੀਅਰ ਨੇਤਾ ਆਹਲੂਵਾਲੀਆ ਰਾਜ ਸਭਾ ਸੀਟ ਹਾਰੇ
ਰਾਂਚੀ, ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਉਮੀਦਵਾਰਾਂ ਨੇ ਝਾਰਖੰਡ ਤੋਂ ਰਾਜ ਸਭਾ ਸੀਟ ਜਿੱਤ ਲਈ ਜਦੋਂਕਿ ਸੱਤਾਧਾਰੀ ਭਾਜਪਾ ਨੂੰ ਸੂਬੇ ਤੋਂ ਦੋ ਸੀਟਾਂ ਲਈ ਹੋਈਆਂ ਚੋਣਾਂ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਨੇਤਾ ਆਹਲੂਵਾਲੀਆ ਆਪਣੀ ਸੀਟ ਨੂੰ ਬਚਾਏ ਰੱਖਣ 'ਚ ਨਾਕਾਮਯਾਬ ਰਹੇ। ਸ਼੍ਰੀ ਆਹਲੂਵਾਲੀਆ 20 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ਜਦੋਂਕਿ ਕਾਗੰਰਸ ਦੇ ਪ੍ਰਦੀਪ ਕੁਮਾਰ 25 ਵੋਟਾਂ ਨਾਲ ਅਤੇ ਝਾਮੂਮੋ ਦੇ ਸੰਜੀਵ ਕੁਮਾਰ 23 ਵੋਟਾਂ ਨਾਲ ... Read Full Story
|
ਹਵਾਲਾ ਮਾਮਲੇ 'ਚ ਕੋਡਾ ਵਿਰੁੱਧ ਦੋਸ਼ ਤੈਅ ਨਹੀਂ
ਅਗਲੀ ਸੁਣਵਾਈ 27 ਨੂੰ
ਰਾਂਚੀ, ਹਜ਼ਾਰਾਂ ਕਰੋੜਾਂ ਰੁਪਏ ਦੇ ਘਪਲੇ ਵਿਚ ਜੇਲ ਵਿਚ ਬੰਦ ਝਾਰਖੰਡ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ ਅਤੇ ਉਨ੍ਹਾਂ ਦੇ 5 ਹੋਰਨਾਂ ਸਹਿਯੋਗੀਆਂ ਵਿਰੁੱਧ ਵੀਰਵਾਰ ਇਥੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵਿਸ਼ੇਸ਼ ਅਦਾਲਤ ਵਿਚ ਦੋਸ਼ ਤੈਅ ਨਹੀਂ ਕੀਤੇ ਜਾ ਸਕੇ ਅਤੇ ਹੁਣ ਇਸ ਮਾਮਲੇ ਵਿਚ ਅਗਲੀ ਸੁਣਵਾਈ 27 ਫਰਵਰੀ ਨੂੰ ਹੋਵੇਗੀ। ਰਾਂਚੀ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਗਿਤੇਂਦਰ ਕੁਮਾਰ ਸਿੰਘ ਦੀ ਵਿਸ਼ੇਸ਼ ਅਦਾਲਤ ਵਿਚ ਹਵਾਲਾ ਮਾਮਲੇ ਵਿਚ ਝਾਰਖੰਡ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ, ਉਨ੍ਹਾਂ ਦੇ ਸਹਿਯੋਗੀਆਂ ਵਿਨੋਦ, ਅਰਵਿੰਦ ਅਤੇ ਵਿਜੇ ਨੂੰ ਪੇਸ਼ ... Read Full Story
|
ਟੀਚਰ ਦੀ ਸਜ਼ਾ ਨੇ ਕਰ ਦਿੱਤੀ ਮਾਸੂਮ ਦੀ ਜ਼ਿੰਦਗੀ ਬਰਬਾਦ!
ਰਾਂਚੀ, ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਇਕ ਬੱਚੇ ਦੀ ਸਕੂਲ 'ਚ ਕੁੱਟਮਾਰ ਹੋਈ। ਕੁੱਟਮਾਰ ਵੀ ਅਜਿਹੀ ਕਿ ਬੇਚਾਰੇ ਨੂੰ ਸੁਣਾਈ ਦੇਣਾ ਵੀ ਬੰਦ ਹੋ ਗਿਆ। ਬੱਚੇ ਤਾਂ ਬੱਚੇ ਹਨ, ਸ਼ੈਤਾਨੀ ਅਤੇ ਨਿਯਮਾਂ ਨੂੰ ਤੋੜਨਾ ਉਨ੍ਹਾਂ ਦੀ ਸੋਚ 'ਚ ਹੁੰਦਾ ਹੈ। ਜੇਕਰ ਬੱਚੇ ਨਿਯਮ-ਕਾਨੂੰਨ ਅਤੇ ਅਨੁਸ਼ਾਸਨ ਨੂੰ ਪੂਰੀ ਤਰ੍ਹਾਂ ਅਪਣਾ ਲੈਣ ਤਾਂ ਉਹ ਬੱਚੇ ਕਿੱਥੇ ਰਹਿਣਗੇ।
ਸਕੂਲ ਉਹ ਜਗ੍ਹਾ ਹੈ ਜਿੱਥੇ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਅਨੁਸ਼ਾਸਨ 'ਚ ਰਹਿਣਾ ਸਿਖਾਇਆ ਜਾਂਦਾ ਹੈ ਅਤੇ ਇਹ ਜ਼ਿੰਮੇਦਾਰੀ ਨਿਭਾਉਂਦਾ ਹੈ ਟੀਚਰ। ਕਦੇ-ਕਦੇ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਟੀਚਰ ਨੇ ਖੁਦ ਅਨੁਸ਼ਾਸਨ ਤੋੜ ... Read Full Story
|
ਰਾਂਚੀ 'ਚ ਹੈਲਮੇਟ ਨਹੀਂ ਤਾਂ ਪੈਟਰੋਲ ਨਹੀਂ
ਰਾਂਚੀ, ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਆਵਾਜਾਈ ਨੂੰ ਵਧੀਆ ਕਰਨ ਲਈ ਸਥਾਨਕ ਪ੍ਰਸ਼ਾਸਨ ਨੇ ਵੱਖਰਾ ਤਰੀਕਾ ਅਪਣਾਇਆ ਹੈ। ਪਹਿਲਾਂ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਨਿਯਮਾਂ ਦਾ ਪਾਠ ਪੜਾਇਆ ਅਤੇ ਗਾਂਧੀਗਿਰੀ ਅਪਣਾਈ। ਹੁਣ ਪ੍ਰਸ਼ਾਸਨ ਨੇ ਰਾਂਚੀ ਦੇ ਪੈਟਰੋਲ ਪੰਪਾਂ ਨੂੰ ਉਨ੍ਹਾਂ ਦੁਪਹੀਆ ਵਾਹਨ ਚਾਲਕਾਂ ਨੂੰ ਪੈਟਰੋਲ ਦੇਣ ਦਾ ਆਦੇਸ਼ ਦਿੱਤਾ ਹੈ ਜੋ ਹੈਲਮੇਟ ਪਹਿਨਣਗੇ। ... Read Full Story
|
ਰਾਂਚੀ 'ਚ 150 ਡੈਟੋਨੇਟਰ ਬੂਸਟਰ ਬਰਾਮਦ
ਰਾਂਚੀ, ਸੁਰੱਖਿਆ ਫੋਰਸਾਂ ਨੇ ਅੱਜ ਰਾਂਚੀ ਦੇ ਬੁੰਡੂ ਥਾਣਾ ਖੇਤਰ ਵਿਚ ਕੋਰਾਡਗ ਤੋਲਸਾਂਡੀਹ ਪਿੰਡ ਵਿਚ ਇਕ ਮੁਹਿੰਮ ਦੌਰਾਨ 150 ਡਬਲ ਡੈਟੋਨੇਟਰ ਬੂਸਟਰ ਬਰਮਾਦ ਕੀਤੇ, ਜਿਨ੍ਹਾਂ ਦੀ ਵਰਤੋਂ ਬਾਰੂਦੀ ਸੁਰੰਗਾਂ ਦੇ ਧਮਾਕਿਆਂ ਵਿਚ ਕੀਤੀ ਜਾਂਦੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਕ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਇਸ ਕਾਰਵਾਈ ਵਿਚ ਸੁਰੱਖਿਆ ਫੋਰਸਾਂ ਨੇ 150 ਡੈਟੋਨੇਟਰ ਬੂਸਟਰ ਬਰਾਮਦ ਕੀਤੇ। ਸੁਰੱਖਿਆ ਫੋਰਸਾਂ ਨੇ ਉਥੋਂ ਦੋ ਰਿਵਾਲਰ, ਇਕ ਪਿਸਤੌਲ ਅਤੇ ਇਕ ਬੰਦੂਕ ਤੇ 15 ਕਿਲੋ ਦਾ ਕੇਨ ਬੰਬ ਵੀ ਬਰਾਮਦ ਕੀਤਾ, ਜਿਸ ਨਾਲ ਨਕਸਲੀਆਂ ਵਲੋਂ ਉਥੇ ਕਿਸੇ ਵਾਰਦਾਤ ਦੀ ਤਿਆਰੀ ਦਾ ਪਤਾ ਲੱਗਦਾ ... Read Full Story
|
ਮਧੂ ਕੋਡਾ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ
ਰਾਂਚੀ, ਇਥੋਂ ਦੀ ਜੇਲ ਵਿਚ ਹੱਥੋਪਾਈ ਦਾ ਸ਼ਿਕਾਰ ਹੋਏ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੇ ਜੇਲ ਦੇ ਅਧਿਕਾਰੀਆਂ 'ਤੇ ਇਸ ਸੰਬੰਧੀ ਦੋਸ਼ ਲਗਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਰਾਂਚੀ ਦੇ ਸਦਰ ਥਾਣਾ ਪੁਲਸ ਦੇ ਇਕ ਅਧਿਕਾਰੀ ਨੇ ਭਾਸ਼ਾ ਨੂੰ ਦੱਸਿਆ ਕਿ ਕੋਡਾ ਦੀ ਵਿਧਾਇਕ ਪਤਨੀ ਗੀਤਾ ਨੇ ਸੋਮਵਾਰ ਰਾਤ ਲਗਭਗ 10.30 ਵਜੇ ਕੋਡਾ ਦੀ ਸ਼ਿਕਾਇਤ ਪੁਲਸ ਨੂੰ ਦਿਤੀ। ਇਸ ਸ਼ਿਕਾਇਤ ਵਿਚ ਜੇਲ ਅਧਿਕਾਰੀਆਂ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਮਧੂ ਕੋਡਾ 'ਤੇ ਹਮਲਾ ਕੀਤਾ। ਸ਼ਿਕਾਇਤ 'ਚ ਕਿਸੇ ਦਾ ਨਾਂ ਨਹੀਂ ਲਿਆ ਗਿਆ। ਇਸ ਦੌਰਾਨ ਹਸਪਤਾਲ 'ਚ ਦਾਖਲ ਮਧੂ ਕੋਡਾ ਨੂੰ ਦੇਖਣ ਲਈ ਉਪ ... Read Full Story
|
ਰਾਂਚੀ ਨੇੜੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 3 ਮਰੇ
ਰਾਂਚੀ, ਰਾਂਚੀ ਨੇੜੇ ਨਕਸਲੀ ਵਿਰੋਧੀ ਮੁਹਿੰਮ 'ਚ ਲੱਗਾ ਹੋਇਆ ਬੀ. ਐੱਸ. ਐੱਫ. ਦਾ ਇਕ ਹੈਲੀਕਾਪਟਰ ਬੁੱਧਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਵਿਚ ਸਵਾਰ 2 ਪਾਇਲਟਾਂ ਅਤੇ ਇਕ ਤਕਨੀਕੀ ਅਧਿਕਾਰੀ ਦੀ ਮੌਤ ਹੋ ਗਈ। ਬੀ. ਐੱਸ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱÎਸਿਆ ਕਿ ਆਧੁਨਿਕ ਹਲਕਾ ਹੈਲੀਕਾਪਟਰ ਰਾਂਚੀ ਤੋਂ ਚਾਈਬਾਸਾ ਵੱਲ ਜਾ ਰਿਹਾ ਸੀ ਕਿ ਰਾਹ ਵਿਚ ਇੰਜਣ ਨੂੰ ਅੱਗ ਲੱਗ ਗਈ। ਉਹ ਜੰਗਲਾਂ ਵਿਚ ਡਿੱਗ ਕੇ ਤਬਾਹ ਹੋ ਗਿਆ। ਮ੍ਰਿਤਕਾਂ ਦੀ ਪਛਾਣ ਕੈਪਟਨ ਥਾਮਸ, ਕੈਪਟਨ ਐੱਸ. ਪੀ. ਸਿੰਘ ਤੇ ਮਨੋਜ ਕੁਮਾਰ ਵਜੋਂ ਹੋਈ ਸੀ।
ਸ਼ਿਮਲਾ/ਜਲੰਧਰ, (ਭਾਸ਼ਾ, ਰਾਹੁਲ)¸ ਹਿਮਾਚਲ ਪ੍ਰਦੇਸ਼ ਦੇ ... Read Full Story
|