Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਾਜ"
ਮਾਇਆਵਤੀ ਦਾ ਸੰਦੇਸ਼ ਬਸਪਾ ਸੰਸਦ ਮੈਂਬਰਾਂ ਨੇ ਪੜ੍ਹਿਆ

ਨਵੀਂ ਦਿੱਲੀ, ਕੀ ਬਸਪਾ ਦੇ ਸੰਸਦ ਮੈਂਬਰ ਆਪਣੀ ਨੇਤਾ ਮਾਇਆਵਤੀ ਦਾ ਕੋਈ ਸੰਦੇਸ਼ ਰਾਜਸਭਾ ਵਿਚ ਪੜ੍ਹ ਸਕਦੇ ਹਨ? ਇਸ ਸਵਾਲ 'ਤੇ ਅੱਜ ਰਾਜਸਭਾ ਵਿਚ ਇੰਨਾ ਜ਼ਬਰਦਸਤ ਹੰਗਾਮਾ ਹੋਇਆ ਕਿ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਅੱਜ ਪ੍ਰਸ਼ਨਕਾਲ ਤੋਂ ਬਾਅਦ ਸਦਨ ਵਿਚ ਵਿਵਸਥਾ ਦਾ ਸਵਾਲ ਉਠਾਇਆ। ਉਨ੍ਹਾਂ ਸਦਨ ਦੀ ਨਿਯਮਾਵਲੀ 86 ਇਕ ਅਤੇ 2 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ ਰਾਸ਼ਟਰਪਤੀ ਦਾ ਹੀ ਸੰਦੇਸ਼ ਸਦਨ ਵਿਚ ਪੜ੍ਹਿਆ ਜਾ ਸਕਦਾ ਹੈ। ਕਿਸੇ ਵੀ ਪਾਰਟੀ ਦੇ ਪ੍ਰਧਾਨ ਦਾ ਸੰਦੇਸ਼ ਉਸਦੇ ਸਦਨ ਵਿਚ ਨਹੀਂ ਪੜ੍ਹ ਸਕਦੇ। ਉਨ੍ਹਾਂ ਕਿਹਾ ਕਿ ...
Read Full Story


'ਆਈ ਪੀ ਐਲ ਖੇਡ ਦੇ ਨਾਮ 'ਤੇ ਕਲੰਕ'

ਇੰਦੌਰ, ਇੰਡੀਅਨ ਪ੍ਰੀਮੀਅਰ ਲੀਗ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ ਇੱਥੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਆਈ ਪੀ ਐਲ ਮੈਚ ਕਰਵਾਉਣ ਦੀ ਮਨਜ਼ੂਰੀ ਨਹੀਂ ਦੇਵੇਗੀ। ਚੌਹਾਨ ਨੇ ਕਿਹਾ, ''ਆਈ ਪੀ ਐਲ ਖੇਡ ਦੇ ਨਾਮ 'ਤੇ ਕਲੰਕ ਅਤੇ ਸਮਾਜ ਵਿਚ ਬਹੁਤ ਸ਼ਰਮਨਾਕ ਹਨ।'' ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸੂਬੇ ਵਿਚ ਕਿਸੇ ਕ੍ਰਿਕਟ ਟੂਰਨਾਮੈਂਟ ਵਿਚ ਚੀਅਰ ਲੀਡਰਜ਼ ਰੱਖਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਆਈ ਪੀ ਐਲ ਵਿਚ ਸਪਾਟ ਫਿਕਸਿੰਗ ਅਤੇ ਦਿੱਲੀ ਦੇ ਹੋਟਲ ਵਿਚ ਇਕ ਔਰਤ ਨਾਲ ਛੇੜਛਾੜ ਦੇ ਦੋਸ਼ਾਂ ਵਿਚ ...
Read Full Story


ਪਾਸਪੋਰਟ ਦਫਤਰ ਕੋਲ ਰਿਕਾਰਡ ਨਹੀਂ ਹੈ ਇੰਦਰਾ-ਰਾਜੀਵ ਬਾਰੇ

ਨਵੀਂ ਦਿੱਲੀ, ਵਿਦੇਸ਼ ਜਾਣ ਵਾਲੇ ਹਰੇਕ ਭਾਰਤੀ ਲਈ ਪਾਸਪੋਰਟ ਜਾਰੀ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਪਾਸਪੋਰਟ ਵਿਭਾਗ ਦੇ ਕੋਲ ਲਗਭਗ 20 ਸਾਲਾਂ ਤੱਕ ਦੇਸ਼ 'ਤੇ ਰਾਜ ਕਰਨ ਵਾਲੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਸ਼੍ਰ੍ਰੀ ਰਾਜੀਵ ਗਾਂਧੀ ਦੇ ਪਾਸਪੋਰਟ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਹੈ। ਵਿਦੇਸ਼ ਮੰਤਰਾਲਾ ਅਧੀਨ ਕੰਮ ਕਰਨ ਵਾਲੇ ਪਾਸਪੋਰਟ ਵਿਭਾਗ ਦੇ ਰਾਜਧਾਨੀ ਵਿਖੇ ਖੇਤਰੀ ਦਫਤਰ ਨੇ ਸੂਚਨਾ ਦੇ ਅਧਿਕਾਰ ਆਰ. ਟੀ. ਆਈ. ਦੇ ਤਹਿਤ ਦਿੱਤੀ ਅਰਜ਼ੀ ਦਾ ਜਵਾਬ ਦਿੰਦੇ ਹੋਏ ਇਨਾਂ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਾਸਪੋਰਟ ਬਾਰੇ ਆਪਣੇ ਕੋਲ ...
Read Full Story


ਪੁਰਾਣੇ 415 ਕਾਨੂੰਨ ਰੱਦ : ਖੁਰਸ਼ੀਦ

ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਕਿ ਲਗਭਗ 1400 ਪੁਰਾਣੇ ਕਾਨੂੰਨ ਦੀ ਸਮੀਖਿਆ ਕਰਨ ਤੋਂ ਬਾਅਦ ਇਨ੍ਹਾਂ ਵਿਚੋਂ 415 ਨੂੰ ਰੱਦ ਕਰ ਦਿੱਤਾ ਗਿਆ ਹੈ। ਲੋਕ ਸਭਾ 'ਚ ਪ੍ਰ੍ਰਸ਼ਨ-ਕਾਲ ਦੌਰਾਨ ਜੈਰਾਜ ਸਿੰਘ ਅਤੇ ਰਮਾ ਦੇਵੀ ਦੇ ਸਵਾਲ ਦੇ ਜਵਾਬ 'ਚ ਕਾਨੂੰਨ ਅਤੇ ਨਿਆਂ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਪੁਰਾਣੇ ਪੈ ਚੁੱਕੇ ਅਤੇ ਅਪ੍ਰਚਲਿਤ ਕਾਨੂੰਨ ਦੀ ਸਮੀਖਿਆ ਲਈ ਇਕ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਇਸ ਕਮਿਸ਼ਨ ਨੇ 1382 ਪੁਰਾਣੇ ਕਾਨੂੰਨਾਂ ਦੀ ਪਛਾਣ ਕੀਤੀ। ਮੰਤਰੀ ਨੇ ਕਿਹਾ ਕਿ ਇਸ ਵਿਚੋਂ 415 ਕਾਨੂੰਨਾਂ ਦੀ ਰੱਦ ਕਰ ਦਿੱਤਾ ਗਿਆ ਹੈ ਜਦ ਕਿ 17 ਰੱਦ ਕੀਤੇ ਜਾਣ ਦੀ ਪ੍ਰਕਿਰਿਆ ਵਿਚ ...
Read Full Story


ਇੰਟਰਨੈੱਟ 'ਤੇ ਸੈਂਸਰਸ਼ਿਪ ਲਗਾਉਣ ਦਾ ਇਰਾਦਾ ਨਹੀਂ : ਸਿੱਬਲ

ਨਵੀਂ ਦਿੱਲੀ, ਸੂਚਨਾ ਟੈਕਨਾਲੋਜੀ ਅਤੇ ਸੰਚਾਰ ਮੰਤਰੀ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਸਰਕਾਰ ਦਾ ਇਰਾਦਾ ਇੰਟਰਨੈੱਟ 'ਤੇ ਕਿਸੇ ਤਰ੍ਹਾਂ ਦੀ ਸੈਂਸਰਸ਼ਿਪ ਲਗਾਉਣ ਦਾ ਨਹੀਂ ਹੈ ਅਤੇ ਇੰਟਰਨੈੱਟ ਲਈ ਬਣਾਏ ਗਏ ਨਿਯਮਾਂ 'ਤੇ ਸਾਰੇ ਪੱਖਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸਿੱਬਲ ਨੇ ਅੱਜ ਰਾਜ ਸਭਾ ਵਿਚ ਸੂਚਨਾ ਟੈਕਨਾਲੋਜੀ ਕਾਨੂੰਨ ਦੇ ਕੁਝ ਨਿਯਮਾਂ ਦੀਆਂ ਧਾਰਾਵਾਂ ਨੂੰ ਰੱਦ ਕਰਨ ਸੰਬੰਧੀ ਮਾਕਪਾ ਦੇ ਪੀ. ਰਾਜੀਵ ਦੇ ਪ੍ਰਸਤਾਵ 'ਤੇ ਹੋਈ ਚਰਚਾ ਦੇ ਜਵਾਬ ਵਿਚ ਇਹ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਇੰਟਰਨੈੱਟ 'ਤੇ ਕਿਸੇ ਵੀ ਤਰ੍ਹਾਂ ਦੀ ਸੈਂਸਰਸ਼ਿਪ ਦੇ ਪੱਖ ਵਿਚ ਨਹੀਂ ...
Read Full Story


ਪੰਜਾਬ ’ਚ ਮੱਝਾਂ ਦੀ ਨਸਲ ਸੁਧਾਰਨ ਲਈ ਲਾਹੌਰ ਤੋਂ ਸੀਮਨ ਮੰਗਵਾਇਆ ਜਾਵੇਗਾ-ਰਣੀਕੇ *ਪਸ਼ੂ ਰੋਗ ਨਿਵਾਰਨ ਕੈਂਪਾਂ ਦਾ ਰਾਜ ਪੱਧਰੀ ਉਦਘਾਟਨ ਸਮਾਰੋਹ ਹੋਇਆ

ਪਟਿਆਲਾ, 16 ਮਈ (ਪਰਮਿੰਦਰ ਗਰੇਵਾਲ) - ਪੰਜਾਬ ਸਰਕਾਰ ਰਾਜ ਨੂੰ ਡੇਅਰੀ, ਪੋਲਟਰੀ, ਮੱਛੀ ਪਾਲਣ ਤੇ ਪਸ਼ੂਆਂ ਦੀ ਨਸਲ ਸੁਧਾਰ ਦੇ ਮਾਮਲੇ ’ਚ ਦੇਸ਼ ਦਾ ਇਕ ਨੰਬਰ ਦਾ ਸੂਬਾ ਬਣਾਉਣ ਲਈ ਯਤਨਸ਼ੀਲ ਹੈ, ਇਸ ਲਈ ਪਾਕਿਸਤਾਨ ਤੋਂ 30 ਤੋਂ 35 ਕਿੱਲੋ ਦੁੱਧ ਦੇਣ ਵਾਲੀਆਂ ਨੀਲੀ ਰਾਵੀ ਮੱਝਾਂ ਦੀ ਨਸਲ ਨੂੰ ਪੰਜਾਬ ’ਚ ਲਿਆਉਣ ਲਈ ਵਿਸ਼ੇਸ਼ ਉਪਰਾਲੇ ਸ਼ੁਰੂ ਕੀਤੇ ਗਏ ਹਨ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਪੱਛੜੀਆਂ ਤੇ ਅਨੁਸੂਚਿਤ ਜਾਤਾਂ ਦੀ ਭਲਾਈ ਬਾਰੇ ਵਿਭਾਗਾਂ ਦੇ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕੀਤਾ। ਉਹ ਅੱਜ ਪਟਿਆਲਾ ਨੇੜਲੇ ਪਿੰਡ ਕਲਿਆਣ ...
Read Full Story


ਬਾਦਲ ਨੇ ਯੁਵਰਾਜ ਨੂੰ ਦਿੱਤਾ 1 ਕਰੋੜ ਦਾ ਨਗਦ ਇਨਾਮ

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਕੌਮੀ ਤੇ ਕੌਮਾਂਤਰੀ ਕ੍ਰਿਕਟ ਵਿਚ ਨਾਮਣਾ ਖੱਟ ਕੇ ਦੇਸ਼ ਖਾਸ ਤੌਰ ‘ਤੇ ਸੂਬੇ ਦਾ ਨਾਮ ਰੁਸ਼ਨਾਉਣ ‘ਤੇ ਦਿਲੀ ਵਧਾਈ ਦਿੱਤੀ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਯੁਵਰਾਜ ਸਿੰਘ ਨੂੰ ਕ੍ਰਿਕਟ ਵਿਸ਼ਵ ਕੱਪ 2011 ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਬਦਲੇ ਇਕ ਕਰੋੜ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕਰਨ ਤੋਂ ਬਾਅਦ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੌਜਵਾਨ ...
Read Full Story


ਰਾਜ ਸਭਾ 'ਚ ਉੱਠਿਆ 'ਕਾਲੀ ਮਾਂ' ਬੀਅਰ ਦਾ ਮਾਮਲਾ

ਨਵੀਂ ਦਿੱਲੀ, ਅਮਰੀਕਾ 'ਚ ਇੱਕ ਬੀਅਰ ਦਾ ਨਾਂ ਹਿੰਦੂ ਦੇਵੀ ਕਾਲੀ ਦੇ ਨਾਂ 'ਤੇ 'ਕਾਲੀ ਮਾਂ' ਰੱਖੇ ਜਾਣ ਦਾ ਮਾਮਲਾ ਮੰਗਲਵਾਰ ਨੂੰ ਰਾਜ ਸਭਾ 'ਚ ਉੱਠਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਂਸਦਾਂ ਨੇ ਇਹ ਮਾਮਲਾ ਉਠਾਉਂਦੇ ਹੋਏ ਅਮਰੀਕਾ ਦੀ ਰਾਜਦੂਤ ਨੂੰ ਤਲਬ ਕਰਨ ਦੀ ਮੰਗ ਕੀਤੀ ਹੈ। ਬਰਨਸਾਈਡ ਬ੍ਰੀਵਿੰਗ ਕੰਪਨੀ ਦੀ ਬੀਅਰ ਦੀਆਂ ਬੋਤਲਾਂ 'ਤੇ ਦੇਵੀ ਦੀ ਫੋਟੋ ਵੀ ਲਗਾਈ ਗਈ ਹੈ। ਇਸ ਨੂੰ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਦੇ ਹੋਏ ਭਾਜਪਾ ਸਾਂਸਦ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, ''ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸਪ੍ਰਸੰਗ) ਸਰਕਾਰ ਅਮਰੀਕਾ ਨਾਲ ਵਧੀਆ ...
Read Full Story


ਉਦੈਪੁਰ ਜ਼ਿਲ੍ਹੇ ਦੀਆਂ ਪਿੰਡ ਪੰਚਾਇਤਾਂ ਹੋਈਆਂ ਕੰਪਿਊਟ੍ਰੀਕ੍ਰਿਤ

ਰਾਜਸਥਾਨ ਦੇ ਉਦੈਪੁਰ ਜਿਲੇ'ਚ 467 ਪਿੰਡ ਪੰਚਾਇਤਾ 'ਚੋਂ 242 ਪੰਚਾਇਤਾਂ ਨੂੰ ਕੰਪਿਊਟ੍ਰੀਕ੍ਰਿਤ ਕੀਤਾ ਗਿਆ ਹੈ। ਜਿਲਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਬਰਾਰ ਅਹਿਮਦ ਨੇ ਦੱਸਿਆ ਕਿ ਇਸ ਯੋਜਨਾ 'ਚ ਪੇਂਡੂ ਖੇਤਰ 'ਚੋਂ ਵੱਖ-ਵੱਖ ਸੰਪੱਤੀਆਂ ਦੇ ਨਿਰਮਾਣ ਦੇ ਲਈ 2011—12 ਤੱਕ ਕੁਲ 8993.42 ਲੱਖ ਰੁਪਏ ਅਤੇ ਸ਼ਹਿਰੀ ਖੇਤਰਾਂ ਦੇ ਲਈ 1873.89 ਲੱਖ ਰੁਪਏ ਦੀ ਧਨਰਾਸ਼ੀ ਪ੍ਰਾਪਤ ਹੋਈ। ਯੋਜਨਾ ਦੇ ਮੁਤਾਬਿਕ ਸਾਲ 2006 ਤੋਂ ਸਾਲ 2010-12 ਤੱਕ 758 ਆਂਗਨਵਾੜੀ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੋਜਨਾ ਦੇ ਮੁਤਾਬਿਕ ਜਮ੍ਹਾ ਰਾਸ਼ੀ ਤੋਂ 17 ਪੰਚਾਇਤ ਭਵਨਾ ਦੇ ਅਪਗ੍ਰੇਡੇਸ਼ਨ ਦਾ ਕੰਮ 41, ...
Read Full Story


ਡਾਕੂਆਂ ਦਾ ਪ੍ਰਮੋਸ਼ਨ ਹੋਇਆ, ਜੰਗਲਾਂ 'ਚੋਂ ਨਿਕਲ ਕੇ ਦਿੱਲੀ ਪੁੱਜ ਗਏ : ਬਾਬਾ ਰਾਮਦੇਵ

ਮੁਰੈਨਾ, ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਤਾਂ ਸੰਸਦ ਵਿਚ ਬੈਠੇ 543 ਲੋਕ ਹੀ ਚਲਾਉਣਗੇ ਪਰ ਉਨ੍ਹਾਂ ਨੂੰ 'ਰੋਗੀ' ਨਹੀਂ ਹੋਣਾ ਚਾਹੀਦਾ। ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਹਾਜ਼ਰੀ ਵਿਚ ਅੱਜ ਸਵੇਰੇ 5 ਵਜੇ ਇਥੇ ਸਟੇਡੀਅਮ 'ਤੇ ਆਯੋਜਿਤ ਯੋਗ ਕੈਂਪ ਵਿਚ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਦੋਸ਼ ਲਗਾਇਆ ਕਿ ਸੰਸਦ ਵਿਚ ਬੈਠੇ ਕੁਝ ਮੈਂਬਰ ਭ੍ਰਿਸ਼ਟਾਚਾਰੀ ਅਤੇ ਹਤਿਆਰੇ ਹਨ। ਜਨਤਾ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਚੁਣ ਕੇ ਦੇਸ਼ ਦੀ ਸਰਵਉਚ ਸੰਸਥਾ ਵਿਚ ਨਾ ਭੇਜਣ। ਇਸ ਤੋਂ ਪਹਿਲਾਂ ਕਲ ਸ਼ਾਮ ਭਿੰਡ ਤੋਂ ਮੁਰੈਨਾ ਆਉਂਦੇ ਹੋਏ ਪੋਰਸਾ ਵਿਚ ਆਯੋਜਿਤ ਇਕ ਸਭਾ ਵਿਚ ...
Read Full Story


ਵਸੁੰਧਰਾ ਦੇ ਬਾਗੀ ਤੇਵਰ ਬਰਕਰਾਰ, ਹਾਈ ਕਮਾਂਡ ਦੀਆਂ ਮੁਸੀਬਤਾਂ ਵਧੀਆ

ਜੈਪੁਰ, ਰਾਜਸਥਾਨ ਭਾਜਪਾ ਵਿਚ ਜਾਰੀ ਉਥਲ-ਪੁਥਲ ਦਰਮਿਆਨ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦੇ ਬਾਗੀ ਤੇਵਰ ਬਰਕਰਾਰ ਹਨ। ਵਸੁੰਧਰਾ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਹੁਣ ਨਵੀਆਂ ਮੰਗਾਂ ਰੱਖਦਿਆਂ ਪਾਰਟੀ ਹਾਈ ਕਮਾਨ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਪਾਰਟੀ ਹਾਈ ਕਮਾਨ ਨੇ ਗੱਲਬਾਤ ਲਈ ਵਸੁੰਧਰਾ ਰਾਜੇ ਨੂੰ ਦਿੱਲੀ ਬੁਲਾਇਆ ਸੀ ਪਰ ਖਬਰ ਹੈ ਕਿ ਸਾਬਕਾ ਸੀ. ਐੱਮ. ਨੇ ਹਾਈ ਕਮਾਨ ਦੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਹੈ ਉਥੇ ਹੀ ਸੂਬਾ ਸੰਗਠਨ ਵਿਚ ਫੇਰਬਦਲ ਕੀਤੇ ਜਾਣ ਦੀ ਮੰਗ ਕਰਦਿਆਂ ਵਸੁੰਧਰਾ ਹਮਾਇਤੀਆਂ ਨੇ ਕਿਹਾ ਹੈ ਕਿ ਸੂਬਾ ਭਾਜਪਾ ਪ੍ਰਧਾਨ ਅਰੁਣ ...
Read Full Story


61 ਵਿਧਾਇਕਾਂ ਵਲੋਂ ਅਸਤੀਫੇ

ਜੈਪੁਰ, ਅੰਦਰੂਨੀ ਕਲੇਸ਼ ਉਭਰ ਕੇ ਸਾਹਮਣੇ ਆਉਣ ਨਾਲ ਰਾਜਸਥਾਨ ਭਾਜਪਾ ਵਿਚ ਭੂਚਾਲ ਆ ਗਿਆ ਹੈ। ਲੋਕ ਜਾਗਰਣ ਯਾਤਰਾ ਦੇ ਮਾਧਿਅਮ ਰਾਹੀਂ ਪਾਰਟੀ ਨੂੰ ਮਜ਼ਬੂਤੀ ਦੇਣ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਨੂੰ ਜਨਤਾ ਦੇ ਸਾਹਮਣੇ ਲਿਜਾਣ ਦਾ ਸੁਪਨਾ ਦੇਖਣ ਵਾਲੇ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਗੁਲਾਬ ਚੰਦ ਕਟਾਰੀਆ ਦੇ ਸੁਪਨਿਆਂ ਨੂੰ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੇ ਹੀ ਚਕਨਾਚੂਰ ਕਰ ਦਿੱਤਾ ਹੈ। ਕਟਾਰੀਆ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਬਗਾਵਤ ਤੋਂ ਇਨਕਾਰ ਕੀਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਰੁਣ ਚਤੁਰਵੇਦੀ ਨੂੰ ਲੋਕ ...
Read Full Story


ਏਅਰ ਲਾਈਨ ਵਿੱਚ 57 ਅਲਕੋਹਲ ਗ੍ਰਸਤ ਪਾਇਲਟਾਂ ਨੂੰ ਸਜ਼ਾ

ਨਵੀਂ ਦਿੱਲੀ, ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਸ਼੍ਰੀ ਅਜੀਤ ਸਿੰਘ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ 30 ਨਵੰਬਰ, 2010 ਨੂੰ ਐਕਟ ਵਿੱਚ ਸੋਧ ਕੀਤੀ ਸੀ । ਇਸ ਮੁਤਾਬਿਕ ਹਵਾਈ ਜਹਾਜ਼ ਚਲਾਉਣ ਤੋਂ ਪਹਿਲਾਂ ਮੈਡੀਕਲ ਚੈਕਅੱਪ ਕਰਵਾਏ ਜਾਣ ‘ਤੇ ਪਹਿਲੀਵਾਰੀ ਪੱਕੜੇ ਜਾਣ ‘ਤੇ ਤਿੰਨ ਮਹੀਨਿਆਂ ਲਈ ਲਾਇਸੰਸ ਰੱਦ ਕੀਤਾ ਜਾਂਦਾ ਹੈ। ਦੂਜੀਵਾਰ ਪੱਕੜੇ ਜਾਣ ਉਤੇ ਲਾਈਸੰਸ ਪੰਜ ਸਾਲਾਂ ਲਈ ਰੱਦ ਕੀਤਾ ਜਾਂਦਾ ਹੈ। ਨਿਯਮਿਕ ਰੂਪ ਨਾਲ ਘਰੇਲੂ ਏਅਰ ਲਾਈਨਾਂ ਵੱਲੋਂ ਘਰੇਲੂ ਉਡਾਣਾਂ ਤੋਂ ਪਹਿਲਾਂ ਚੈਕੱਅੱਪ ਕੀਤਾ ਜਾਂਦਾ ...
Read Full Story


ਮਾਇਆਵਤੀ ਦੀ ਸੁਰੱਖਿਆ ਨਹੀਂ ਵਧਾਈ ਜਾਏਗੀ

ਲਖਨਊ, ਉੱਤਰ ਪ੍ਰਦੇਸ਼ ਦੇ ਜੇਲ ਮੰਤਰੀ ਰਘੁਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਨੇ ਬੁੱਧਵਾਰ ਨੂੰ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਮੌਜੂਦਾ ਸਮੇਂ 'ਚ ਜਿੰਨੀ ਸੁਰੱਖਿਆ ਮਿਲੀ ਹੋਈ ਹੈ ਉਹ ਲੋੜੀਂਦੀ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ। ਵਾਰਾਣਸੀ 'ਚ ਮੀਡੀਆਕਰਮੀਆਂ ਨਾਲ ਗੱਲਬਾਤ ਦੌਰਾਨ ਰਾਜਾ ਭਈਆ ਨੇ ਕਿਹਾ ਕਿ ਮਾਇਆਵਤੀ ਨੂੰ ਪਹਿਲਾਂ ਤੋਂ ਹੀ ਲੋੜੀਂਦੀ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਦੇਣ ਦਾ ਸਵਾਲ ਹੀ ਨਹੀਂ ਉਠਦਾ। ਉਨ੍ਹਾਂ ਨੇ ਕਿਹਾ ਕਿ ...
Read Full Story


ਸੁਪਰੀਮ ਕੋਰਟ ਕਰੇਗੀ ਰਾਜੀਵ ਦੇ ਹੱਤਿਆਰਿਆਂ ਦੀ ਸੁਣਵਾਈ

ਨਵੀਂ ਦਿੱਲੀ, ਸੁਪਰੀਮ ਕੋਰਟ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੱਤਿਆਰਿਆਂ ਦੀ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਸਬੰਧੀ ਪਟੀਸ਼ਨ ਦੀ ਸੁਣਵਾਈ ਖੁਦ ਕਰੇਗੀ। ਰਾਜੀਵ ਦੀ ਹੱਤਿਆ ਦੇ ਤਿੰਨੋਂ ਦੋਸ਼ੀਆਂ ਸੰਥਨ, ਮੁਰੁਗਨ ਅਤੇ ਪੇਰਾਰਿਵਾਲਨ ਨੇ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਸਬੰਧੀ ਆਪਣੀ ਪਟੀਸ਼ਨ ਤਾਮਿਲਨਾਡੂ ਤੋਂ ਬਾਹਰ ਤਬਦੀਲ ਕਰਨ ਦੀ ਅਦਾਲਤ ਨੂੰ ਅਪੀਲ ਕੀਤੀ ਸੀ ਜਿਸ ਨੂੰ ਮਨਜ਼ੂਰ ਕਰਦੇ ਹੋਏ ਅਦਾਲਤ ਨੇ ਖੁਦ ਇਸ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ। ਸੁਪਰੀਮ ਕੋਰਟ ਨੇ 1999 ਵਿਚ ਤਿੰਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਤਿੰਨਾਂ ਨੇ ਰਾਸ਼ਟਰਪਤੀ ਕੋਲ ਦਇਆ ਦੀ ...
Read Full Story


ਰਾਜ ਠਾਕਰੇ ਨੂੰ ਲੈ ਕੇ ਬਿਖਰੀ ਨਜ਼ਰ ਆਈ ਟੀਮ ਅੰਨਾ

ਮਹਾਰਾਸ਼ਟਰ ਨਵਨਿਰਮਾਣ ਸੇਨਾ ਦੇ ਮੁੱਦੇ 'ਤੇ ਟੀਮ ਅੰਨਾ ਵਿਚ ਫੁੱਟ ਦਿਖਾਈ ਦੇ ਰਹੀ ਹੈ, ਕਿਉਂ ਕਿ ਇਕ ਪਾਸੇ ਅੰਨਾ ਹਜ਼ਾਰੇ ਰਾਜ ਠਾਕਰੇ ਦੇ ਕੰਮ ਲਈ ਉਨ੍ਹਾਂ ਦੀ ਤਾਰੀਫ ਕਰਦੇ ਹਨ, ਤਾਂ ਦੂਸਰੇ ਪਾਸੇ ਉਨ੍ਹਾਂ ਦੀ ਟੀਮ ਦੇ ਮੁੱਖ ਮੈਂਬਰ ਪ੍ਰਸ਼ਾਂਤ ਭੂਸ਼ਣ ਰਾਜ ਦੀ ਰਣਨੀਤੀ ਨਾਲ ਸਹਿਮਤੀ ਨਹੀਂ ਰੱਖਦੇ। ਮੁੰਬਈ ਵਿਚ ਰਾਜ ਠਾਕਰੇ ਨਾਲ ਮੁਲਾਕਾਤ ਕਰਨ ਦੇ ਬਾਅਦ ਹਜ਼ਾਰੇ ਨੇ ਫਰਵਰੀ ਵਿਚ ਮਨਸੇ ਵੱਲੋਂ ਲੋਕਲ ਬਾਡੀਜ਼ ਚੋਣਾਂ ਵਿਚ ਉਮੀਦਵਾਰਾਂ ਲਈ ਇਮਤਿਹਾਨ ਲੈਣ 'ਤੇ ਰਾਜ ਠਾਕਰੇ ਦੀ ਤਾਰੀਫ ਕੀਤੀ ਸੀ। ਅੰਨਾ ਨੇ ਕਿਹਾ ਕਿ ਰਾਜ ਦਾ ਕੰਮ ਮੈਨੂੰ ਆਕਰਸ਼ਿਤ ਕਰਦਾ ਹੈ। ਦੂਜੇ ਪਾਸੇ ਪ੍ਰਸ਼ਾਂਤ ...
Read Full Story


ਹੁਣ 10 ਗੁਣਾ ਮਹਿੰਗੇ ਰੇਟਾਂ 'ਤੇ ਹੋਵੇਗੀ ਸਪੈਕਟਰਮ ਦੀ ਨਿਲਾਮੀ

ਨਵੀਂ ਦਿੱਲੀ, ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਅਖਿਲ ਭਾਰਤੀ ਪੱਧਰ 'ਤੇ 2-ਜੀ ਸਪੈਕਟਰ ਦੀ ਨਿਲਾਮੀ ਲਈ ਆਧਾਰ ਮੁੱਲ ਜਾਂ ਘੱਟੋ-ਘੱਟ ਮੁੱਲ 3622.18 ਕਰੋੜ ਰੁਪਏ ਅੱਜ ਤੈਅ ਕੀਤਾ। ਸੁਪਰੀਮ ਕੋਰਟ ਵਲੋਂ 2-ਜੀ ਦੇ 122 ਲਾਇਸੈਂਸ ਰੱਦ ਕੀਤੇ ਜਾਣ ਪਿਛੋਂ ਖਾਲੀ ਹੋਣ ਵਾਲੇ ਸਪੈਕਟਰਮ ਲਈ ਇਹ ਆਧਾਰ ਮੁੱਲ ਰੱਖਿਆ ਗਿਆ ਹੈ। ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਵਲੋਂ 2008 ਵਿਚ ਯੂਨੀਟੈਕ ਵਾਇਰਲੈੱਸ ਅਤੇ ਸਵਾਨ ਨੂੰ ਜਿਸ ਦਰ 'ਤੇ ਦੂਰਸੰਚਾਰ ਲਾਇਸੈਂਸ ਅਲਾਟ ਕੀਤੇ ਗਏ ਸਨ, ਉਸ ਦੇ ਮੁਕਾਬਲੇ ਅੱਜ ਤੈਅ ਕੀਤਾ ਗਿਆ ਆਧਾਰ ਮੁੱਲ ਲਗਭਗ 10 ਗੁਣਾ ਵਧ ...
Read Full Story


ਰਾਸ਼ਟਰਪਤੀ ਦੇ ਅਹੁਦੇ ਦੀ ਦੌੜ 'ਚ ਪਾਟਿਲ ਵੀ

ਨਵੀਂ ਦਿੱਲੀ, 10 ਜਨਪਥ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਰਾਸ਼ਟਰਪਤੀ ਅਹੁਦੇ ਲਈ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਦੇ ਨਾਂ 'ਤੇ ਹੱਕ 'ਚ ਤੇ ਵਿਰੋਧ 'ਚ ਸੰਭਾਵਨਾਵਾਂ ਦੀ ਭਾਲ ਕਰ ਰਹੀ ਹੈ ਪਰ ਉਨ੍ਹਾਂ ਦੇ ਨਾਂ 'ਤੇ ਪੂਰਾ ਸਮਰਥਨ ਹੋਣਾ ਇਕ ਮੁਸ਼ਕਲ ਕੰਮ ਹੈ। ਰਾਸ਼ਟਰਪਤੀ ਅਹੁਦੇ ਲਈ ਚੋਣਾਂ ਜੁਲਾਈ 'ਚ ਹੋਣੀਆਂ ਹਨ। ਇਸ ਉੱਚ ਅਹੁਦੇ ਲਈ ਆਮ ਰਾਇ ਬਣਾਉਣੀ ਕਾਂਗਰਸ ਪਾਰਟੀ ਲਈ ਸਭ ਤੋਂ ਵੱਡਾ ਕੰਮ ਹੈ, ਕਿਉਂਕਿ ਉਸ ਕੋਲ ਆਪਣੇ ਉਮੀਦਵਾਰ ਨੂੰ ਖੜ੍ਹਾ ਕਰਨ ਲਈ ਪੂਰੀ ਗਿਣਤੀ ਨਹੀਂ ਹੈ, ਜਿਸ ਨਾਲ ਉਹ ਬਾਕੀ ਪਾਰਟੀਆਂ ਦਾ ਭਰੋਸਾ ਹਾਸਲ ਕਰ ਸਕੇ। ਇਸ ਅਹੁਦੇ ਲਈ ਕਈ ...
Read Full Story


ਨਿਤੀਸ਼ ਨੇ ਬਿਹਾਰ ਦੇ ਮਾਣ ਨੂੰ ਸੱਟ ਮਾਰੀ- ਲਾਲੂ

ਪਟਨਾ, ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੇਨਾ ਦੀਆਂ ਸ਼ਰਤਾਂ ਅੱਗੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਝੁਕਣ ਦਾ ਦੋਸ਼ ਲਗਾਉਂਦੇ ਹੋਏ ਆਰ ਜੇ ਡੀ ਪ੍ਰਮੁਖ ਲਾਲੂ ਪ੍ਰਸਾਦ ਨੇ ਕਿਹਾ ਕਿ ਮੁੰਬਈ ਦੇ ਮੁੱਖ ਮੰਤਰੀ ਨੇ ਬਿਹਾਰ ਦੇ ਮਾਣ ਨੂੰ ਸੱਟ ਪਹੁੰਚਾਈ ਹੈ। ਲਾਲੂ ਨੇ ਕਿਹਾ, ''ਮੁੰਬਈ ਵਿਚ ਕਰਵਾਏ ਗਏ ਬਿਹਾਰ ਦਿਵਸ ਪ੍ਰੋਗਰਾਮ ਵਿਚ ਨਿਤੀਸ਼ ਨੇ ਮਹਾਰਾਸ਼ਟਰ ਨਵਨਿਰਮਾਣ ਸੇਨਾ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨ ਕੇ ਗੋਡੇ ਟੇਕਣ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਉੱਥੇ ਬਿਹਾਰ ਦੇ ਮਾਣ ਨੂੰ ਹਥੌੜਾ ਮਾਰਨ ਦਾ ਕੰਮ ਕੀਤਾ ਹੈ।'' ਉਨ੍ਹਾਂ ਕਿਹਾ ਕਿ ਬਿਹਾਰ ਮਾਮੂਲੀ ਧਰਤੀ ...
Read Full Story


ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨਰ ਕੋਲ ਹੁਣ ਤੱਕ ਆਏ 1 ਲੱਖ 74 ਹਜ਼ਾਰ ਕੇਸਾਂ ਵਿੱਚੋਂ 1 ਲੱਖ 64 ਹਜ਼ਾਰ ਕੇਸਾਂ ਦਾ ਨਿਪਟਾਰਾ-ਜਸਟਿਸ ਜਗਦੀਸ਼ ਭੱਲਾ

ਰਾਜਪੁਰਾ/ਪਟਿਆਲਾ: 15 ਅਪ੍ਰੈਲ (ਪੀ.ਐਸ.ਗਰੇਵਾਲ) - ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨਰ ਕੋਲ ਹੁਣ ਤੱਕ 1 ਲੱਖ 74 ਹਜ਼ਾਰ ਕੇਸ ਆਏ ਸਨ ਜਿਹਨਾਂ ਵਿੱਚੋਂ 1 ਲੱਖ 64 ਹਜ਼ਾਰ ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੀਆਂ 10 ਹਜ਼ਾਰ ਸ਼ਿਕਾਇਤਾਂ ਦਾ ਵੀ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸੇਵਾ ਮੁਕਤ ਚੀਫ ਜਸਟਿਸ ਸ਼੍ਰੀ ਜਗਦੀਸ਼ ਭੱਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਠੌਣੀਆਂ ਅਤੇ ਸਰਕਟ ਹਾਊਸ ਪਟਿਆਲਾ ਵਿਖੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info