ਉਦੈਪੁਰ ਜ਼ਿਲ੍ਹੇ ਦੀਆਂ ਪਿੰਡ ਪੰਚਾਇਤਾਂ ਹੋਈਆਂ ਕੰਪਿਊਟ੍ਰੀਕ੍ਰਿਤ
ਰਾਜਸਥਾਨ ਦੇ ਉਦੈਪੁਰ ਜਿਲੇ'ਚ 467 ਪਿੰਡ ਪੰਚਾਇਤਾ 'ਚੋਂ 242 ਪੰਚਾਇਤਾਂ ਨੂੰ ਕੰਪਿਊਟ੍ਰੀਕ੍ਰਿਤ ਕੀਤਾ ਗਿਆ ਹੈ।
ਜਿਲਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਬਰਾਰ ਅਹਿਮਦ ਨੇ ਦੱਸਿਆ ਕਿ ਇਸ ਯੋਜਨਾ 'ਚ ਪੇਂਡੂ ਖੇਤਰ 'ਚੋਂ ਵੱਖ-ਵੱਖ ਸੰਪੱਤੀਆਂ ਦੇ ਨਿਰਮਾਣ ਦੇ ਲਈ 2011—12 ਤੱਕ ਕੁਲ 8993.42 ਲੱਖ ਰੁਪਏ ਅਤੇ ਸ਼ਹਿਰੀ ਖੇਤਰਾਂ ਦੇ ਲਈ 1873.89 ਲੱਖ ਰੁਪਏ ਦੀ ਧਨਰਾਸ਼ੀ ਪ੍ਰਾਪਤ ਹੋਈ। ਯੋਜਨਾ ਦੇ ਮੁਤਾਬਿਕ ਸਾਲ 2006 ਤੋਂ ਸਾਲ 2010-12 ਤੱਕ 758 ਆਂਗਨਵਾੜੀ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਯੋਜਨਾ ਦੇ ਮੁਤਾਬਿਕ ਜਮ੍ਹਾ ਰਾਸ਼ੀ ਤੋਂ 17 ਪੰਚਾਇਤ ਭਵਨਾ ਦੇ ਅਪਗ੍ਰੇਡੇਸ਼ਨ ਦਾ ਕੰਮ 41, ... Read Full Story
|
ਵਸੁੰਧਰਾ ਦੇ ਬਾਗੀ ਤੇਵਰ ਬਰਕਰਾਰ, ਹਾਈ ਕਮਾਂਡ ਦੀਆਂ ਮੁਸੀਬਤਾਂ ਵਧੀਆ
ਜੈਪੁਰ, ਰਾਜਸਥਾਨ ਭਾਜਪਾ ਵਿਚ ਜਾਰੀ ਉਥਲ-ਪੁਥਲ ਦਰਮਿਆਨ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦੇ ਬਾਗੀ ਤੇਵਰ ਬਰਕਰਾਰ ਹਨ। ਵਸੁੰਧਰਾ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਹੁਣ ਨਵੀਆਂ ਮੰਗਾਂ ਰੱਖਦਿਆਂ ਪਾਰਟੀ ਹਾਈ ਕਮਾਨ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਪਾਰਟੀ ਹਾਈ ਕਮਾਨ ਨੇ ਗੱਲਬਾਤ ਲਈ ਵਸੁੰਧਰਾ ਰਾਜੇ ਨੂੰ ਦਿੱਲੀ ਬੁਲਾਇਆ ਸੀ ਪਰ ਖਬਰ ਹੈ ਕਿ ਸਾਬਕਾ ਸੀ. ਐੱਮ. ਨੇ ਹਾਈ ਕਮਾਨ ਦੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਹੈ ਉਥੇ ਹੀ ਸੂਬਾ ਸੰਗਠਨ ਵਿਚ ਫੇਰਬਦਲ ਕੀਤੇ ਜਾਣ ਦੀ ਮੰਗ ਕਰਦਿਆਂ ਵਸੁੰਧਰਾ ਹਮਾਇਤੀਆਂ ਨੇ ਕਿਹਾ ਹੈ ਕਿ ਸੂਬਾ ਭਾਜਪਾ ਪ੍ਰਧਾਨ ਅਰੁਣ ... Read Full Story
|
61 ਵਿਧਾਇਕਾਂ ਵਲੋਂ ਅਸਤੀਫੇ
ਜੈਪੁਰ, ਅੰਦਰੂਨੀ ਕਲੇਸ਼ ਉਭਰ ਕੇ ਸਾਹਮਣੇ ਆਉਣ ਨਾਲ ਰਾਜਸਥਾਨ ਭਾਜਪਾ ਵਿਚ ਭੂਚਾਲ ਆ ਗਿਆ ਹੈ। ਲੋਕ ਜਾਗਰਣ ਯਾਤਰਾ ਦੇ ਮਾਧਿਅਮ ਰਾਹੀਂ ਪਾਰਟੀ ਨੂੰ ਮਜ਼ਬੂਤੀ ਦੇਣ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਨੂੰ ਜਨਤਾ ਦੇ ਸਾਹਮਣੇ ਲਿਜਾਣ ਦਾ ਸੁਪਨਾ ਦੇਖਣ ਵਾਲੇ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਗੁਲਾਬ ਚੰਦ ਕਟਾਰੀਆ ਦੇ ਸੁਪਨਿਆਂ ਨੂੰ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੇ ਹੀ ਚਕਨਾਚੂਰ ਕਰ ਦਿੱਤਾ ਹੈ। ਕਟਾਰੀਆ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਬਗਾਵਤ ਤੋਂ ਇਨਕਾਰ ਕੀਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਰੁਣ ਚਤੁਰਵੇਦੀ ਨੂੰ ਲੋਕ ... Read Full Story
|
ਮੋਦੀ ਵਿਰੁੱਧ ਅੱਜ ਸੁਣਾਇਆ ਜਾਵੇਗਾ ਫੈਸਲਾ
ਜੈਪੁਰ, ਰਾਜਸਥਾਨ ਹਾਈ ਕੋਰਟ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ 'ਤੇ ਟਿੱਪਣੀ ਦੇ ਮਾਮਲੇ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਦਾਇਰ ਮਾਮਲੇ 'ਤੇ ਸੋਮਵਾਰ ਫੈਸਲਾ ਸੁਣਾਏਗਾ।
ਜਸਟਿਸ ਮਹੇਸ਼ ਚੰਦਰ ਸ਼ਰਮਾ 'ਤੇ ਆਧਾਰਿਤ ਸਿੰਗਲ ਬੈਂਚ ਨੇ ਇਸ ਮਾਮਲੇ ਵਿਚ 14 ਮਾਰਚ ਨੂੰ ਆਪਣਾ ਫੈਸਲਾ 19 ਮਾਰਚ ਤਕ ਲਈ ਰਾਖਵਾਂ ਰੱਖ ਲਿਆ ਹੈ। ਨਰਿੰਦਰ ਮੋਦੀ ਨੇ 5 ਜੂਨ 2010 ਨੂੰ ਇਕ ਰੈਲੀ ਦੌਰਾਨ ਕਿਹਾ ਸੀ ਕਿ ਪੰਡਿਤ ਨਹਿਰੂ ਨੇ ਬੱਚਿਆਂ ਲਈ ਕੁਝ ਵੀ ਨਹੀਂ ਕੀਤਾ ... Read Full Story
|
ਰਾਜਸਥਾਨ ਸਰਹੱਦ 'ਤੇ ਬ੍ਰਹਿਮੋਸ ਮਿਜ਼ਾਈਲ ਫਿੱਟ
ਜੋਧਪੁਰ, ਭਾਰਤੀ ਫੌਜ ਦੀ ਜ਼ਮੀਨ ਤੋਂ ਜ਼ਮੀਨ ਤਕ ਮਾਰ ਕਰਨ ਵਾਲੀ ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਦੀ ਦੂਜੀ ਰੈਜੀਮੈਂਟ ਆਪਰੇਸ਼ਨਲ ਹੋ ਗਈ ਹੈ ਅਤੇ ਇਸ ਨੂੰ ਰਾਜਸਥਾਨ ਸਰਹੱਦ 'ਤੇ ਪਾਕਿਸਤਾਨ ਦੇ ਸਿੰਧ ਸੂਬੇ ਸਾਹਮਣੇ ਤਾਇਨਾਤ ਕੀਤਾ ਗਿਆ ਹੈ। 'ਕੋਲਡ ਸਟਾਰਟ' ਫੌਜੀ ਅਸੂਲ ਅਨੁਸਾਰ ਇਸ ਰੈਜੀਮੈਂਟ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਮਿਜ਼ਾਈਲ ਦੀ ਰੇਂਜ 290 ਕਿਲੋਮੀਟਰ ਹੈ। ਭਾਰਤ-ਅਮਰੀਕੀ ਜੰਗੀ ਮਸ਼ਕਾਂ ਦੌਰਾਨ ਮਿਜ਼ਾਈਲ ਰੈਜੀਮੈਂਟ ਦੀ ਤਾਇਨਾਤੀ ਨੂੰ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ। ਭਾਰਤੀ ਫੌਜ ਦੀ ਸੁਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਦੇ ਮਾਹਿਰਾਂ ਨੇ ... Read Full Story
|
ਦਿੱਲੀ ਭੂਚਾਲ ਦੇ ਝਟਕਿਆਂ ਨਾਲ ਹਿੱਲੀ!
ਨਵੀਂ ਦਿੱਲੀ, ਅੱਜ ਨਵੀਂ ਦਿੱਲੀ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੈਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.9 ਮਾਪੀ ਗਈ। ਦਿੱਲੀ ਨਾਲ ਲੱਗਦੇ ਫਰੀਦਾਬਾਦ, ਗਾਜੀਆਬਾਦ ਅਤੇ ਗੁੜਗਾਓਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਦੁਪਹਿਰ ਲਗਭਗ 1.12 ਵਜੇ ਆਇਆ ਸੀ। ਟੀ. ਵੀ. ਰਿਪੋਰਟਾਂ ਅਨੁਸਾਰ ਭੂਚਾਲ ਦਾ ਕੇਂਦਰ ਬਹਾਦੁਰਗੜ੍ਹ ਤੋਂ ਦਿੱਲੀ-ਹਰਿਆਣਾ ਬਾਰਡਰ 'ਤੇ ਸੀ। ਇਹ ਝਟਕੇ 15-20 ਸੈਕੰਡ ਤੱਕ ਮਹਿਸੂਸ ਕੀਤੇ ਗਏ। ਹਾਲਾਂਕਿ ਕਿਸੇ ਵੀ ... Read Full Story
|
ਭੰਵਰੀ ਦੇਵੀ ਮਾਮਲਾ :- ਇੰਦਰਾ ਬਿਸ਼ਨੋਈ ਦੀ ਗ੍ਰਿਫਤਾਰੀ 'ਤੇ ਰੋਕ
ਜੋਧਪੁਰ, ਰਾਜਸਥਾਨ ਹਾਈ ਕੋਰਟ ਨੇ ਏ. ਐੱਨ. ਐੱਮ. ਭੰਵਰੀ ਦੇਵੀ ਮਾਮਲੇ 'ਚ ਇੰਦਰਾ ਬਿਸ਼ਨੋਈ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਂਦੇ ਹੋਏ ਉਸ ਨੂੰ ਆਗਾਮੀ 5 ਮਾਰਚ ਤੱਕ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਸਾਹਮਣੇ ਪੁੱਛ-ਗਿੱਛ ਲਈ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਜਸਟਿਸ ਆਰ. ਐੱਸ. ਚੌਹਾਨ ਨੇ ਇਹ ਹੁਕਮ ਅੱਜ ਇਸ ਮਾਮਲੇ 'ਚ ਦੋਸ਼ੀ ਵਿਧਾਇਕ ਮਲਖਾਨ ਸਿੰਘ ਬਿਸ਼ਨੋਈ ਦੀ ਭੈਣ ਇੰਦਰਾ ਦੀ ਗ੍ਰਿਫਤਾਰੀ ਦੇ ਸਬੰਧ 'ਚ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ... Read Full Story
|
ਬੱਸ 'ਚ ਲੱਗੀ ਅੱਗ ਕਾਰਨ 3 ਮਜ਼ਦੂਰ ਜ਼ਿੰਦਾ ਸੜੇ
ਉਦੇਪੁਰ, ਰਾਜਸਥਾਨ 'ਚ ਉਦੇਪੁਰ ਜ਼ਿਲੇ ਦੇ ਰਿਸ਼ਭਦੇਵ ਥਾਣਾ ਖੇਤਰ 'ਚ ਬੀਤੀ ਦੇਰ ਰਾਤ ਇਕ ਧਾਗਾ ਫੈਕਟਰੀ ਤੋਂ ਘਰ ਪਰਤ ਰਹੇ ਮਜ਼ਦੂਰਾਂ ਦੀ ਬੱਸ 'ਚ ਅਚਾਨਕ ਅੱਗ ਲੱਗਣ ਨਾਲ 3 ਮਜ਼ਦੂਰ ਜ਼ਿੰਦਾ ਸੜ ਗਏ ਅਤੇ 6 ਤੋਂ ਜ਼ਿਆਦਾ ਮਜ਼ਦੂਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਮਿਊਰ ਮਿੱਲ 'ਚ ਰਾਤ ਦੀ ਸ਼ਿਫਟ ਦੀ ਸਮਾਪਤੀ ਤੋਂ ਬਾਅਦ ਮਜ਼ਦੂਰ ਫੈਕਟਰੀ ਦੀ ਬੱਸ ਰਾਹੀਂ ਆਪਣੇ-ਆਪਣੇ ਘਰ ਰਵਾਨਾ ਹੋਏ। ਭੂਦਰ ਪੁੱਜਦੇ ਹੀ ਬੱਸ 'ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਲੱਗੀ ਸੀ ਕਿ ਕੁਝ ਹੀ ਮਿੰਟਾਂ 'ਚ ਪੂਰੀ ਬੱਸ 'ਚ ਫੈਲ ਗਈ ਅਤੇ ਉਸ 'ਚ ਬੈਠੇ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਮੌਕਾ ਨਹੀਂ ... Read Full Story
|
ਭੰਵਰੀ ਦੇਵੀ ਕੇਸ: ਸੀ.ਬੀ.ਆਈ. ਨੂੰ ਮਿਲ ਰਹੀਆਂ ਨੇ ਧਮਕੀਆਂ
ਜੋਧਪੁਰ, ਸੀ.ਬੀ.ਆਈ. ਨੇ ਅੱਜ ਰਾਜਸਥਾਨ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਭੰਵਰੀ ਦੇਵੀ ਕੇਸ ਵਿਚ ਉਸ ਦੇ ਗਵਾਹਾਂ ਨੂੰ ਮੁਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਾਂਚ ਏਜੰਸੀ ਦੇ ਵਕੀਲ ਪੰਨੇ ਸਿੰਘ ਨੇ ਅੱਜ ਭੰਵਰੀ ਦੇਵੀ ਦੇ ਪਤੀ ਅਮਰਚੰਦ ਵੱਲੋਂ ਪਾਈ ਪਟੀਸ਼ਨ ’ਤੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਸੀ.ਬੀ.ਆਈ. ਨੇ ਇਸ ਕੇਸ ਵਿਚ ਨਿਰਪੱਖ ਜਾਂਚ ਕੀਤੀ ਹੈ, ਜਿਸ ਵਿਚ ਬਹੁਤ ਸਾਰੇ ਪ੍ਰਭਾਵਸ਼ਾਲੀ ਸਿਆਸਤਦਾਨਾਂ ਦੀ ਸ਼ਮੂਲੀਅਤ ਹੈ।
ਉਨ੍ਹਾਂ ਅਦਾਲਤ ਸਾਹਮਣੇ ਬਿਆਨ ਮੌਕੇ ਕਿਹਾ,‘‘ਕੁੱਲ 17 ਮੁਲਜ਼ਮਾਂ ’ਚੋਂ 16 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਕ ... Read Full Story
|
ਫਰਾਰ ਆਈ. ਪੀ. ਐੱਸ. ਅਧਿਕਾਰੀ 'ਤੇ 10 ਲੱਖ ਦਾ ਇਨਾਮ ਐਲਾਨਿਆ
ਨਵੀਂ ਦਿੱਲੀ, ਸੀ. ਬੀ. ਆਈ. ਨੇ ਅੱਜ ਉਸ ਵਿਅਕਤੀ ਨੂੰ 10 ਲੱਖ ਰੁਪਏ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਜੋ 2006 ਵਿਚ ਫਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਫਰਾਰ ਰਾਜਸਥਾਨ ਪੁਲਸ ਦੇ ਏ.ਡੀ. ਜੀ. ਏ.ਕੇ. ਜੈਨ ਦੀ ਗ੍ਰਿਫਤਾਰੀ ਵਿਚ ਮੋਹਰੀ ਭੂਮਿਕਾ ਨਿਭਾਏਗਾ। ਸੀ. ਬੀ. ਆਈ. ਵਲੋਂ ਐਲਾÎਨਿਆ ਇਹ ਆਪਣੀ ਤਰ੍ਹਾਂ ਦਾ ਪਹਿਲਾ ਪੁਰਸਕਾਰ ਹੈ। ਸੀ. ਬੀ. ਆਈ. ਨੇ ਕਿਹਾ ਕਿ ਰਾਜਸਥਾਨ ਕੇਡਰ ਦੇ ਸਾਲ 1978 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਜੈਨ ਦੀ ਗ੍ਰਿਫਤਾਰੀ ਲਈ ਸੂਚਨਾ ਦੇਣ ਵਾਲੇ ਨੂੰ ਦਸ ਲੱਖ ਰੁਪਏ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਉਸ ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ... Read Full Story
|
ਸੰਨੀ ਦਿਓਲ ਦੀ ਪਟੀਸ਼ਨ ਖਾਰਿਜ ਕੀਤੀ
ਜੈਪੁਰ, ਰਾਜਸਥਾਨ ਹਾਈਕੋਰਟ ਨੇ ਅੱਜ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ ਉਹ ਪਟੀਸ਼ਨ ਖਾਰਿਜ ਕਰ ਦਿੱਤੀ, ਜਿਸ 'ਚ ਉਸ ਨੇ ਸਥਾਨਕ ਅਦਾਲਤ 'ਚ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ। ਸੰਨੀ ਦਿਓਲ ਸਾਲ 1997 'ਚ ਇਕ ਟਰੇਨ ਨੂੰ ਗੈਰ-ਕਾਨੂੰਨੀ ਢੰਗ ਨਾਲ ਰੋਕਣ ਦੇ ਮਾਮਲੇ 'ਚ ਨਾਮਜਦ ਹੈ। ਦਿਓਲ, ਅਭਿਨੇਤਰੀ ਕ੍ਰਿਸ਼ਮਾ ਕਪੂਰ ਤੇ ਐਕਸ਼ਨ ਡਾਇਰੈਕਟਰ ਟੀਨੂੰ ਵਰਮਾ ਗੈਰ-ਕਾਨੂੰਨੀ ਢੰਗ ਨਾਲ ਟਰੇਨ ਨੂੰ ਰੋਕਣ ਦੇ ਦੋਸ਼ੀ ਹਨ। ਇਹ ਘਟਨਾ ਫਿਲਮ ਬਜਰੰਗ ਦੀ ਸ਼ੂਟਿੰਗ ਦੌਰਾਨ ... Read Full Story
|
ਭੰਵਰੀ ਮਾਮਲਾ : ਮੁਲਜ਼ਮ ਨੇ ਕੀਤਾ ਬਿਆਨ ਦਰਜ ਕਰਾਉਣ ਤੋਂ ਇਨਕਾਰ
ਜੋਧਪੁਰ, ਰਾਜਸਥਾਨ ਦੇ ਇਕ ਸਰਕਾਰੀ ਹਸਪਤਾਲ ਦੀ ਨਰਸ ਭੰਵਰੀ ਦੇਵੀ ਦੇ ਅਗਵਾ ਅਤੇ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਮੁੱਖ ਮੁਲਜ਼ਮਾਂ ਵਿਚੋਂ ਇਕ ਸਹੀਰਾਮ ਬਿਸ਼ਨੋਈ ਨੇ ਇਥੇ ਮੰਗਲਵਾਰ ਨੂੰ ਇਕ ਦੰਡ ਅਧਿਕਾਰੀ ਦੇ ਅੱਗੇ ਆਪਣਾ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ. ਬੀ.ਆਈ.) ਨੂੰ ਝਟਕਾ ਲੱਗਾ ... Read Full Story
|
ਮਠਿਆਈ ਦੇ ਡੱਬੇ 'ਚੋਂ ਨਿਕਲਿਆ ਕੋਬਰਾ!
ਨਵੀਂ ਦਿੱਲੀ, ਜ਼ਰਾ ਸੋਚੋ ਕਿ ਤੁਸੀਂ ਕਿਸੇ ਬੱਸ 'ਚ ਸਫਰ ਕਰ ਰਹੇ ਹੋ ਅਤੇ ਤੁਹਾਨੂੰ ਪਤਾ ਚੱਲੇ ਕਿ ਤੁਹਾਡੀ ਸੀਟ ਹੇਠਾਂ ਸੱਪ ਹੈ, ਉਹ ਵੀ ਇਕ ਨਹੀਂ ਸਗੋਂ ਪੂਰੇ ਚਾਰ ਕੋਬਰਾ ਸੱਪ ਤਾਂ ਤੁਹਾਡਾ ਕੀ ਹਾਲ ਹੋਵੇਗਾ। ਤੁਹਾਨੂੰ ਯਕੀਨ ਨਾ ਹੋਵੇ ਤਾਂ ਸੱਚਾਈ ਇਹੀ ਹੈ ਕਿ ਦਿੱਲੀ ਦੇ ਸਰਾਏ ਕਾਲੇ ਖਾਂ ਤੋਂ ਗਾਜੀਆਬਾਦ ਜਾ ਰਹੀ ਇਕ ਬੱਸ 'ਚ ਕੁਝ ਅਜਿਹਾ ਹੀ ਹੋਇਆ। ਅਸਲ 'ਚ ਯੂ. ਪੀ. ਨੰਬਰ ਦੀ ਬੱਸ 'ਚੋਂ ਇਕ ਬੈਗ ਬਰਾਮਦ ਕੀਤਾ ਗਿਆ ਜਿਸ 'ਚ ਜ਼ਹਿਰ ਨਾਲ ਭਰੀ ਬੋਤਲ ਨਾਲ ਚਾਰ ਜਿੰਦਾ ਕੋਬਰਾ ਸੱਪ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਖੇਪ ਰਾਜਸਥਾਨ ਤੋਂ ਵੈਲੇਨਟਾਈਨ ਡੇ ਦੀਆਂ ਪਾਰਟੀਆਂ ਲਈ ਜਾ ... Read Full Story
|
ਭੰਵਰੀ ਦੇਵੀ ਮਾਮਲਾ : ਸੀ. ਬੀ. ਆਈ. ਕਿਸੇ ਨੂੰ ਵੀ ਸੰਮਨ ਜਾਰੀ ਕਰ ਸਕਦੀ ਹੈ : ਹਾਈ ਕੋਰਟ
ਜੋਧਪੁਰ, ਰਾਜਸਥਾਨ ਹਾਈ ਕੋਰਟ ਨੇ ਅੱਜ ਫੈਸਲਾ ਦਿਤਾ ਕਿ ਭੰਵਰੀ ਦੇਵੀ ਮਾਮਲੇ ਵਿਚ ਸੀ. ਬੀ. ਆਈ. ਲਿਖਤੀ ਨੋਟਿਸ ਰਾਹੀਂ ਉਨ੍ਹਾਂ ਸਾਰੇ ਲੋਕਾਂ ਨੂੰ ਸੰਮਨ ਜਾਰੀ ਕਰ ਸਕਦੀ ਹੈ ਜਿਨ੍ਹਾਂ ਤੋਂ ਪੁੱਛਗਿਛ ਦੀ ਲੋੜ ਹੈ। ਇਸ ਦੇ ਨਾਲ ਹੀ ਅਦਾਲਤ ਨੇ ਅਮਰੀ ਦੇਵੀ (85) ਦੀ ਪਟੀਸ਼ਨ ਰੱਦ ਕਰ ... Read Full Story
|
ਮੋਦੀ ਮਾਮਲੇ 'ਚ ਸੁਣਵਾਈ 17 ਤਕ ਟਲੀ
ਜੈਪੁਰ, ਰਾਜਸਥਾਨ ਹਾਈ ਕੋਰਟ ਨੇ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਦੀ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਬਾਰੇ ਕਥਿਤ ਟਿੱਪਣੀ ਕਰਨ 'ਤੇ ਉਨ੍ਹਾਂ ਵਿਰੁੱਧ ਦਾਇਰ ਇਕ ਮਾਮਲੇ 'ਚ ਸੁਣਵਾਈ 17 ਫਰਵਰੀ ਤਕ ਟਾਲ ਦਿੱਤੀ। ਯੂਥ ਕਾਂਗਰਸ ਦੇ ਇਕ ਅਹੁਦੇਦਾਰ ਦੀ ਪਟੀਸ਼ਨ 'ਤੇ ਮਾਣਯੋਗ ਜੱਜ ਮਹੇਸ਼ ਚੰਦਰ ਸ਼ਰਮਾ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਨੀ ਸੀ ਪਰ ਮੋਦੀ ਦੇ ਵਕੀਲ ਨੇ ਵਕਾਲਤ ਨਾਮਾ ਪੇਸ਼ ਕਰ ਕੇ ਇਸ ਮਾਮਲੇ ਵਿਚ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਜਿਸ 'ਤੇ ਮਾਣਯੋਗ ਜੱਜ ਨੇ ਸੁਣਵਾਈ 17 ਫਰਵਰੀ ਤਕ ਲਈ ਟਾਲ ... Read Full Story
|
ਮਾਲ ਗੱਡੀ ਦਾ ਇੰਜਣ ਤੇ 14 ਡੱਬੇ ਪਟੜੀ ਤੋਂ ਉਤਰੇ
ਬੀਕਾਨੇਰ, ਰਾਜਸਥਾਨ ਦੇ ਚੂਰੂ ਜ਼ਿਲੇ ਵਿਚ ਇਕ ਮਾਲ ਗੱਡੀ ਦਾ ਇੰਜਣ ਅਤੇ 14 ਡੱਬੇ ਪਟੜੀ ਤੋਂ ਉੱਤਰ ਗਏ। ਰੇਲਵੇ ਸੂਤਰਾਂ ਅਨੁਸਾਰ ਰਿਵੜੀ ਤੋਂ ਹਿਸਾਰ ਹੁੰਦੀ ਹੋਈ ਪੰਜਾਬ ਦੇ ਵੱਲ ਜਾ ਰਹੀ ਮਾਲ ਗੱਡੀ ਰਾਜਗੜ੍ਹ ਤੋਂ 15 ਕਿਲੋਮੀਟਰ ਅੱਗੇ ਹਰਪਾਲੂ ਸਟੇਸ਼ਨ ਨੇੜੇ ਲਗਭਗ ਪੌਣੇ ਤਿੰਨ ਵਜੇ ਤੜਕੇ ਪਟੜੀ ਤੋਂ ਉੱਤਰ ਗਈ, ਜਿਸ ਨਾਲ ਰੇਲਵੇ ਆਵਾਜਾਈ ਠੱਪ ਹੋ ਗਈ। ਹਾਦਸੇ ਤੋਂ ਬਾਅਦ ਪੁਲਸ ਅਤੇ ਰੇਲਵੇ ਦੇ ਉੱਚ ਅਧਿਕਾਰੀ ਮੌਕੇ 'ਤੇ ਪੁੱਜ ਗਏ। ਮਾਲ ਗੱਡੀ ਵਿਚ ਕੋਲਾ ਭਰਿਆ ਸੀ। ਮਾਲ ਗੱਡੀ ਨੂੰ ਪਟੜੀ 'ਤੇ ਚਾ²ੜ੍ਹਣ ਲਈ ਬੀਕਾਨੇਰ ਦੇ ਲਲਗੜ੍ਹ ਦਿੱਲੀ ਤੋਂ ਕਰੇਨਾਂ ਪੁੱਜ ਗਈਆਂ। ਇਸ ਹਾਦਸੇ ਵਿਚ ਕਿਸੇ ... Read Full Story
|
ਜਾਸੂਸਾਂ ਨੂੰ ਪੈਸਾ ਪਹੁੰਚਾਉਣ ਵਾਲੇ ਆਈ. ਐੱਸ. ਆਈ. ਦੇ 2 ਏਜੰਟ ਗ੍ਰਿਫਤਾਰ
ਜੈਸਲਮੇਰ, ਰਾਜਸਥਾਨ ਦੇ ਸਰਹੱਦੀ ਖੇਤਰ ਜੈਸਲਮੇਰ ਜ਼ਿਲੇ ਦੇ ਫੌਜੀ ਟਿਕਾਣਿਆਂ, ਸਮਾਰਕਾਂ ਅਤੇ ਅਹਿਮ ਸੂਚਨਾਵਾਂ ਪਾਕਿਸਤਾਨ ਲਿਜਾਣ ਦੇ ਇਰਾਦੇ ਨਾਲ ਅੰਮ੍ਰਿਤਸਰ ਅਤੇ ਸ਼੍ਰੀਗੰਗਾਨਗਰ 'ਚ ਹਾਲ ਹੀ ਵਿਚ ਫੜੇ ਗਏ ਜਾਸੂਸ ਨੂੰ ਪੈਸਾ ਪਹੁੰਚਾਉਣ ਵਾਲੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਦੋ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੀ. ਆਈ. ਡੀ. ਜੋਧਪੁਰ ਜ਼ੋਨ ਦੇ ਪੁਲਸ ਮੁਖੀ ਐੱਸ. ਪਰੀਮਾਲਾ ਨੇ ਦੱਸਿਆ ਕਿ ਸੀ. ਆਈ. ਡੀ., ਬੀ. ਆਰ. ਅਤੇ ਏ. ਟੀ. ਐੱਸ. ਦੀ ਸਾਂਝੀ ਟੀਮ ਨੇ ਜੈਸਲਮੇਰ ਦੇ ਨਹਿਰੀ ਖੇਤਰ 'ਚੋਂ ਦੋਵਾਂ ਨੂੰ ਕੱਲ ਰਾਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ... Read Full Story
|
ਪੇਸ਼ਗੀ ਆਗਿਆ ਤੋਂ ਬਿਨਾਂ ਰਸ਼ਦੀ ਦੀ ਵੀਡੀਓ ਕਾਨਫਰੰਸਿੰਗ ਨਹੀਂ : ਰਾਜਸਥਾਨ ਸਰਕਾਰ
ਜੈਪੁਰ, ਸਲਮਾਨ ਰਸ਼ਦੀ ਵਿਵਾਦ ਨੂੰ ਨਵਾਂ ਮੋੜ ਦਿੰਦੇ ਹੋਏ ਰਾਜਸਥਾਨ ਸਰਕਾਰ ਨੇ ਸੋਮਵਾਰ ਕਿਹਾ ਕਿ ਪੇਸ਼ਗੀ ਆਗਿਆ ਤੋਂ ਬਿਨਾਂ ਉਹ ਵਾਦ-ਵਿਵਾਦ ਵਾਲੇ ਲੇਖਕ ਨੂੰ ਵੀਡੀਓ ਕਾਨਫਰੰਸਿੰਗ ਰਾਹੀ ਜੈਪੁਰ ਸਾਹਿਤ ਸਮਾਰੋਹ ਨੂੰ ਸੰਬੋਧਿਤ ਕਰਨ ਦੀ ਆਗਿਆ ਨਹੀਂ ਦੇਵੇਗੀ। ਭਾਰਤੀ ਮੂਲ ਦੇ ਲੇਖਕ ਨੇ ਇਕ ਦਿਨ ਪਹਿਲਾਂ ਹੀ ਰਾਜਸਥਾਨ ਪੁਲਸ 'ਤੇ ਝੂਠ ਬੋਲ ਕੇ ਉਨ੍ਹਾਂ ਨੂੰ ਸਮਾਰੋਹ ਤੋਂ ਵੱਖ ਰੱਖਣ ਦਾ ਦੋਸ਼ ਲਗਾਇਆ ਹੈ। ਇਸ ਦੋਸ਼ ਤੋਂ ਸੂਬਾ ਸਰਕਾਰ ਨੇ ਇਨਕਾਰ ਕੀਤਾ ਸੀ। ਸਰਕਾਰ ਦਾ ਕਹਿਣਾ ਸੀ ਕਿ ਰਸ਼ਦੀ ਦੀ ਹੱਤਿਆ ਦੀ ਸਾਜ਼ਿਸ਼ ਦੀ ਸੂਚਨਾ ਉਨ੍ਹਾਂ ਨੂੰ ਇੰਟੈਲੀਜੈਂਸ ਬਿਊਰੋ ਨੇ ਦਿੱਤੀ ਸੀ। ... Read Full Story
|
ਸਾਂਝੀ ਮਸ਼ਕ ਵਿਚ ਪਹਿਲੀ ਵਾਰ ਹਿੱਸਾ ਲੈਣਗੇ ਅਮਰੀਕੀ ਟੈਂਕ
ਨਵੀਂ ਦਿੱਲੀ, ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੀਆਂ ਜੰਗੀ ਮਸ਼ਕਾਂ ਮਾਰਚ ਦੌਰਾਨ ਸ਼ੁਰੂ ਹੋਣਗੀਆਂ। ਇਸ ਦਾ ਨਾਂ ‘ਐਕਸਰਸਾਈਜ਼ ਯੁੱਧ ਅਭਿਆਸ’ ਹੋਵੇਗਾ। ਇਸ ਦੌਰਾਨ ਪਹਿਲੀ ਵਾਰ ਅਮਰੀਕੀ ਟੈਂਕ ਭਾਰਤੀ ਧਰਤੀ ‘ਤੇ ਹੋਣਗੇ।
ਸੂਤਰਾਂ ਮੁਤਾਬਕ ਭਾਰਤ ਤੇ ਅਮਰੀਕਾ ਵਿਚਾਲੇ ਜੰਗੀ ਮਸ਼ਕਾਂ ਮਾਰਚ ਦੌਰਾਨ ਰਾਜਸਥਾਨ ਸਥਿਤ ਮਹਾਜਨ ਖੇਤਰੀ ਫਾਇਰਿੰਗ ਰੇਂਜ ਵਿਖੇ ਹੋਣਗੀਆਂ। ਇਸ ਦੌਰਾਨ ਅਮਰੀਕਾ ਤਿੰਨ ਟੈਂਕ ਅਤੇ 200 ਜਵਾਨ ਪੂਰੇ ਸਾਜ਼ੋ-ਸਾਮਾਨ ਸਹਿਤ ਭੇਜੇਗਾ। ਪਿਛਲੀ ਵਾਰ ਜੰਗੀ ਮਸ਼ਕਾਂ ਦੌਰਾਨ ਅਮਰੀਕੀ ਫੌਜ ਪੈਦਲ ਦਸਤਾ ਲਿਆਈ ਸੀ ਜੋ ਉਨ੍ਹਾਂ ਵੱਲੋਂ ਅਫਗਾਨਿਸਤਾਨ ਵਿਚ ਲੜਾਈ ਦੌਰਾਨ ... Read Full Story
|
ਰਾਜਸਥਾਨ ਪੁਲਸ ਨੇ ਭਾਰਤ ਆਉਣ ਤੋਂ ਰੋਕਣ ਲਈ ਬੋਲਿਆ ਝੂਠ : ਰਸ਼ਦੀ
ਨਵੀਂ ਦਿੱਲੀ, ਸਲਮਾਨ ਰਸ਼ਦੀ ਨੇ ਕਿਹਾ ਕਿ ਰਾਜਸਥਾਨ ਪੁਲਸ ਨੇ ਉਨ੍ਹਾਂ ਨਾਲ ਸਾਜਿਸ਼ ਕੀਤੀ ਹੈ। ਉਨ੍ਹਾਂ ਟਵਿਟਰ 'ਤੇ ਕਿਹਾ ਕਿ ਰਾਜਸਥਾਨ ਪੁਲਸ ਨੇ ਜੈਪੁਰ ਸਾਹਿਤਕ ਸੰਮੇਲਨ ਤੋਂ ਦੂਰ ਰੱਖਣ ਲਈ ਉਨ੍ਹਾਂ ਨਾਲ ਝੂਠ ਬੋਲਿਆ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਪੁਲਸ ਨੇ ਕਿਹਾ ਸੀ ਕਿ ਸਲਮਾਨ ਰਸ਼ਦੀ ਨੂੰ ਮਾਰਨ ਲਈ ਹੱਤਿਆਰੇ ਮਹਾਰਾਸ਼ਟਰ ਤੋਂ ਜੈਪੁਰ ਲਈ ਰਵਾਨਾ ਹੋ ਚੁੱਕੇ ਹਨ। ਪੁਲਸ ਨੇ ਆਯੋਜਕਾਂ ਨੂੰ ਦੱਸਿਆ ਸੀ ਕਿ ਰਾਜਸਥਾਨ ਅਤੇ ਮਹਾਰਾਸ਼ਟਰ ਖੁਫੀਆ ਵਿਭਾਗ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਪਰ ਮਹਾਰਾਸ਼ਟਰ ਪੁਲਸ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ... Read Full Story
|