ਹਥਿਆਰਬੰਦ ਲੁਟੇਰਿਆਂ ਨੇ 70 ਲੱਖ ਰੁਪਏ ਤੇ ਜ਼ੇਵਰਾਤ ਲੁੱਟੇ
ਅੰਮ੍ਰਿਤਸਰ, ਬੀਤੀ ਰਾਤ ਸਥਾਨਕ ਹਵਾਈ ਅੱਡਾ ਰੋਡ ਨੇੜੇ ਸਥਿਤ ਪਾਮ ਗਰੂਵ ਕਲੋਨੀ ਦੇ ਇਕ ਘਰ ਵਿਚੋਂ ਪੰਜ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ 70 ਲੱਖ ਰੁਪਏ ਦੀ ਨਕਦੀ ਤੇ ਜ਼ੇਵਰਾਤ ਲੁੱਟ ਲਏ।
ਲੱਕੜ ਵਪਾਰੀ ਮਨਜੀਤ ਸਿੰਘ ਖੁਰਾਣਾ ਦੇ ਪਰਿਵਾਰ ਵੱਲੋਂ ਸੋਨੇ ਅਤੇ ਹੀਰੇ ਦੇ ਇਹ ਜ਼ੇਵਰਾਤ ਇਕ ਵਿਆਹ ਸਮਾਗਮ ਵਿਚ ਵਰਤਣ ਲਈ ਬੀਤੇ ਦਿਨ ਹੀ ਬੈਂਕ ਦੇ ਲਾਕਰ ਵਿਚੋਂ ਕਢਵਾ ਕੇ ਘਰ ਲਿਆਂਦੇ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਲਗਪਗ ਰਾਤ ਅੱਠ ਵਜੇ ਵਾਪਰੀ। ਉਸ ਵੇਲੇ ਘਰ ਵਿਚ ਮਨਜੀਤ ਸਿੰਘ ਖੁਰਾਣਾ ਦੀ ਪਤਨੀ ਮਨਿੰਦਰ ਕੌਰ ਅਤੇ ਇਕ ਛੋਟੀ ਪੋਤਰੀ ਸਮੇਤ ਨੌਕਰਾਣੀ ਸੀ। ਘਰ ਵਿਚ ... Read Full Story
|
ਆਤਮਹੱਤਿਆ ਤੋਂ ਪਹਿਲਾਂ ਫੇਸਬੁੱਕ 'ਤੇ ਲਿਖਿਆ 'ਦੋਸਤਾਂ ਅਲਵਿਦਾ'
ਸ਼ਿਮਲਾ, ਬੇਗਹੜਾ ਪੰਚਾਇਤ ਦੇ ਪੁਆੜ ਪਿੰਡ ਦੇ ਰਾਹੁਲ ਰਾਣਾ ਨੇ ਆਤਮਹੱਤਿਆ ਦੀ ਜਾਣਕਾਰੀ ਫੇਸਬੁੱਕ 'ਤੇ ਦੋਸਤਾਂ ਨਾਲ ਸਾਂਝੀ ਕਰ ਲਈ ਸੀ। ਕਿਸੇ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਜੋ ਸ਼ਬਦ ਉਸਨੇ ਲਿਖੇ ਹਨ ਉਹ ਕੁਝ ਘੰਟਿਆਂ ਬਾਅਦ ਸੱਚ ਹੋ ਜਾਣਗੇ। ਫੇਸਬੁੱਕ 'ਚ ਆਪਣੇ ਵਾਲ 'ਤੇ ਮ੍ਰਿਤਕ ਨੇ ਲਿਖਿਆ ਸੀ ਕਿ ਗੁਡ ਬਾਏ ਫ੍ਰੈਂਡਜ਼ ਐ'ਡ ਅਲਵਿਦਾ, ਇਹ ਚੰਦ ਸ਼ਬਦ ਹੁਣ ਉਸਦੇ ਦੋਸਤਾਂ ਦੇ ਸਿਵਾਏ ਯਾਦ ਦੇ ਹੋਰ ਕੁਝ ਨਹੀਂ ਹੈ। ਰਾਹੁਲ ਨੇ ਬੁੱਧਵਾਰ ਦੇਰ ਸ਼ਾਮ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਉਹ ਮਹਾਰਾਜਾ ਸੰਸਾਰ ਚੰਦ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਟੀਹਰਾ 'ਚ 10ਵੀਂ 'ਚ ਪੜ੍ਹਦਾ ਸੀ। ... Read Full Story
|
ਨਿਊਜੀਲੈਂਡ ਆਸਟ੍ਰੇਲੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋਂ ਇੱਕ ਰੰਗਾਰੰਗ ਸ਼ਾਮ ਦਾ ਆਯੋਜਿਨ
ਮੈਲਬੌਰਨ (ਬਲਜੀਤ ਖੇਲਾ,ਖੁਸ਼ਪ੍ਰੀਤ ਸੁਨਾਮ) ਹਾਲ ਹੀ 'ਚ ਮੈਲਬੌਰਨ 'ਚ ਗਠਿਤ ਸੰਸਥਾ “ਨਿਊਜੀਲੈਂਡ ਆਸਟ੍ਰੇਲੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ“ ਵਲੋਂ ਦੀਵਾਲੀ ਸੰਬੰਧੀ ਇੱਕ ਇੱਕ ਖੂਬਸੂਰਤ ਰੰਗਾਰੰਗ ਸ਼ਾਮ ਦਾ ਆਯੋਜਿਨ ਕੀਤਾ ਗਿਆ।ਇੱਥੋਂ ਦੇ ਇਲਾਕੇ ਰੌਕਸਵੈੱਲ ਪਾਰਕ 'ਚ ਆਯੋਜਿਤ ਇਸ ਸੱਭਿਆਚਾਰਿਕ ਪ੍ਰੋਗਰਾਮ 'ਚ ਭਾਰੀ ਗਿਣਤੀ ਪੰਜਾਬੀ ਪਰਿਵਾਰਾਂ ਨੇ ਸ਼ਮੂਲੀਅਤ
ਕਰਕੇ ਇਸ ਖੂਬਸੂਰਤ ਸ਼ਾਮ ਦਾ ਆਨੰਦ ਮਾਣਿਆ।ਪ੍ਰੋਗਰਾਮ ਦੀ ਸ਼ੁਰੂਆਤ ਮੈਲਬੌਰਨ ਦੇ ਪ੍ਰਸਿੱਧ ਮੰਚ ਸੰਚਾਲਕ ਮਨਿੰਦਰ ਬਰਾੜ ਨੇ ਖੂਬਸੂਰਤ ਤਰੀਕੇ ਨਾਲ ਆਏ ਹੋਏ ਸਭ ਮਹਿਮਾਨਾਂ ਨੂੰ ਜੀ ਆਇਆਂ ਕਹਿ ਕੇ ਕੀਤੀ ਤੇ ਇਸ ... Read Full Story
|
ਰੈਸਲਰ ਖਲੀ ਖਿਲਾਫ ਜ਼ਮੀਨ 'ਤੇ ਕਬਜ਼ਾ ਕਰਨ ਦਾ ਕੇਸ ਦਰਜ
ਸ਼ਿਮਲਾ, ਕੌਮਾਂਤਰੀ ਰੈਸਲਰ ਦਲੀਪ ਸਿੰਘ ਰਾਣਾ ਉਰਫ ਗ੍ਰੇਟ ਖਲੀ ਖਿਲਾਫ ਜ਼ਮੀਨ ਹਥਿਆਉਣ ਦੀ ਸ਼ਿਕਾਇਤ ਕੀਤੀ ਗਈ ਹੈ। ਦੋਸ਼ ਹੈ ਕਿ ਖਲੀ ਨੇ ਰੈਸਲਿੰਗ ਅਕੈਡਮੀ ਖੋਲ੍ਹਣ ਲਈ ਦੂਜੇ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ। ਇਕ ਸਥਾਨਕ ਨਿਵਾਸੀ ਨੇ ਦੋਸ਼ ਲਗਾਇਆ ਕਿ ਅਕੈਡਮੀ ਬਣਾਉਣ ਲਈ ਜੋ 2.5 ਬੀਘਾ ਜ਼ਮੀਨ ਖਰੀਦੀ ਹੈ ਉਸ 'ਚ ਉਸਦੀ ਵੀ ਜ਼ਮੀਨ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਖਲੀ ਨੇ ਕੁਝ ਮਹੀਨੇ ਪਹਿਲਾਂ ਪਾਊਂਟਾ ਸਾਹਿਬ 'ਚ ਗੁੱਜਰ ਕਾਲੋਨੀ ਅਤੇ ਉਸ ਨਾਲ ਲੱਗਦੇ ਬਦਰੀਪੁਰ 'ਚ ਜ਼ਮੀਨ ਖਰੀਦੀ ਸੀ। ਜਿਨ੍ਹਾਂ ਨੂੰ ਰਜਿਸਟਰਡ ਕਰਾਉਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ... Read Full Story
|
ਭਾਰਤ ਤੁਹੱਵਰ ਰਾਣਾ ਦਾ ਦੂਜਾ ਘਰ ਹੈ - ਸਮਰਾਜ
ਤੁਹੱਵਰ ਰਾਣਾ ਦੀ ਪਤਨੀ ਸਮਰਾਜ ਨੇ ਕਿਹਾ ਕਿ ਭਾਰਤ ਉਸ ਦਾ ਦੂਜਾ ਘਰ ਹੈ ਤੇ ਉਸ ਦੇ ਪਤੀ ਕੋਲ ਉਥੇ ਹਮਲੇ ਕਰਨ ਦੀ ਕੋਈ ਵਜ੍ਹਾ ਨਹੀਂ ਹੈ। ਡੈਵਿਡ ਹੈਡਲੀ ਵੱਲੋਂ ਰਾਣਾ ਨਾਲ ਸਬੰਧਾਂ ਦੇ ਕੀਤੇ ਦਾਅਵੇ ਨੂੰ ਨਕਾਰਦਿਆਂ ਸਮਰਾਜ ਨੇ ਕਿਹਾ ਕਿ ਹੈਡਲੀ ਉਨ੍ਹਾਂ ਦਾ ਪਰਿਵਾਰ ਦਾ ਸਿਰਫ਼ ਉਰਦੂ ਬੋਲਣ ਵਾਲਾ ਅਮਰੀਕੀ ਮਿੱਤਰ ਸੀ। ਉਸ ਨੇ ਕਿਹਾ ਸੀ ਕਿ ਗ੍ਰਿਫ਼ਤਾਰੀਆਂ ਮਗਰੋਂ ਉਸ ਨੇ ਆਪਣੀ ਨਸ਼ੇ ਦੀ ਲਤ ਛੱਡ ਦਿੱਤੀ ਹੈ।
ਸਮਰਾਜ ਨੇ ਕਿਹਾ, ‘ਭਾਰਤ ਮੇਰਾ ਦੂਜਾ ਘਰ ਹੈ ਤੇ ਮੇਰੀ ਮਾਂ ਭਾਰਤ ਤੋਂ ਹੈ। ਮੇਰੇ ਸਾਰੇ ਰਿਸ਼ਤੇਦਾਰ ਭਾਰਤ ਵਿੱਚ ਹਨ, ਜੋ ਮੇਰਠ, ਗਾਜ਼ੀਆਬਾਦ ਤੇ ਦਿੱਲੀ ਵਿੱਚ ਰਹਿੰਦੇ ਹਨ। ... Read Full Story
|
ਕੋਈ ਵੀ ਸਹਿਕਾਰੀ ਬੈਂਕ ਬੰਦ ਨਹੀਂ ਹੋ ਰਿਹਾ
ਬੰਡਾਲਾ, 1 ਫਰਵਰੀ (ਅਮਰਪਾਲ ਸਿੰਘ)-ਪੰਜਾਬ ਵਿਚ ਕੋਈ ਵੀ ਸਹਿਕਾਰੀ ਬੈਂਕ ਬੰਦ ਨਹੀਂ ਹੋ ਰਿਹਾ। ਇਸ ਸਬੰਧ ਵਿਚ ਕੇਂਦਰੀ ਸਹਿਕਾਰੀ ਬੈਂਕ ਤਰਨ ਤਾਰਨ ਦੇ ਜ਼ਿਲ੍ਹਾ ਮੈਨੇਜਰ ਸ: ਹਰਿੰਦਰ ਸਿੰਘ ਸੰਧੂ ਮਰਹਾਣਾ ਨੇ ਦੱਸਿਆ ਕਿ ਪਿਛਲੇ ਦਿਨੀਂ ਛਪੀ ਖ਼ਬਰ ਕਿ ਪੰਜਾਬ ਵਿਚ 60 ਸਹਿਕਾਰੀ ਬੈਂਕਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਜ਼ਿਲ੍ਹਾ ਤਰਨ ਤਾਰਨ ਦੀਆਂ ਵੀ ਕੁਝ ਬ੍ਰਾਂਚਾਂ ਨੂੰ ਬੰਦ ਕਰਨ ਦਾ ਹਵਾਲਾ ਦਿੱਤਾ ਗਿਆ ਸੀ। ਅਸਲ ਵਿਚ ਇਹ ਖ਼ਬਰ ਖੇਤੀਬਾੜੀ ਵਿਕਾਸ ਬੈਂਕ ਨਾਲ ਸੰਬੰਧਿਤ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਦਾ 3400 ਕਰੋੜ ਦਾ ... Read Full Story
|
ਪ੍ਰਵਾਸੀ ਭਾਰਤੀ ਨੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਵੰਡੀਆਂ
ਮੱਲ੍ਹੀਆਂ ਕਲਾਂ, 9 ਜਨਵਰੀ (ਮਨਜੀਤ ਮਾਨ)-ਸੰਤ ਬਾਬਾ ਕਾਹਨ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਵਾਸੀ ਭਾਰਤੀ ਜਤਿੰਦਰ ਸਿੰਘ ਪਨੇਸਰ ਸਪੁੱਤਰ ਸ: ਹਰਭਜਨ ਸਿੰਘ ਤਲਵੰਡੀ ਸਲੇਮ ਤੇ ਜਤਿੰਦਰ ਸਿੰਘ ਪਨੇਸਰ ਦੀ ਧਰਮਪਤਨੀ ਸ੍ਰੀਮਤੀ ਕਮੀਲਾ ਤੇ ਇਨ੍ਹਾਂ ਦੀ ਮਾਤਾ ਸ੍ਰੀਮਤੀ ਟੀਨਾ ਪਰਸਨ ਸਵੀਡਨ ਜੋ ਵਿਸ਼ੇਸ਼ ਤੌਰ ’ਤੇ ਪੰਜਾਬ ਦੀ ਫੇਰੀ ’ਤੇ ਆਏ ਹੋਏ ਹਨ, ਨੇ ਸੰਤ ਬਾਬਾ ਕਾਹਨ ਦਾਸ ਪਬਲਿਕ ਸੀ: ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਤੇ ਟਾਫੀਆਂ ਵੰਡੀਆਂ।
ਇਸ ਮੌਕੇ ਪ੍ਰਵਾਸੀ ਭਾਰਤੀ ਸ੍ਰੀ ਜਤਿੰਦਰ ਸਿੰਘ ਪਨੇਸਰ ਸਵੀਡਨ ਨੇ ਬੱਚਿਆਂ ਨੂੰ ਡੈਕਸ, ਆਈ ਕਾਰਡ ਤੇ ਵਾਟਰ ... Read Full Story
|
ਚੌਥਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਟ 15-16 ਫਰਵਰੀ
ਮੋਗਾ, 4 ਜਨਵਰੀ (ਦੋਆਬਾ) ਇਥੋ ਥੋੜੀ ਦੂਰ ਪੈਂਦੇ ਗੁਰੂਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਵਿਖੇ ਬਾਬਾ ਨਛੱਤਰ ਸਿੰਘ ਜੀ ਦੀ ਛਤਰ ਛਾਈਆ ਹੇਠ ਚੌਥਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 15-16 ਫਰਵਰੀ 20010 ਨੂੰ ਨਸ਼ਿਆ ਵਿੱਚ ਡੁੱਬ ਰਹੀ ਪੀੜੀ ਨੂੰ ਬਚਾਉਣ ਖਾਤਰ ਕਰਵਾਉਣ ਜਾ ਰਹੇ ਹਨ। ਜਿਸ ਵਿੱਚ 15 ਫਰਵਰੀ ਨੂੰ 40 ਸਾਲ ਉਮਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਹੋਵੇਗਾ ਅਤੇ 16 ਫਰਵਰੀ ਨੂੰ ਪੰਜਾਬ ਹਰਿਆਣਾ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ। ਕਬੱਡੀ ਦਾ ਮੈਚ ਇਲਾਕੇ ਦੇ ਸਰਪੰਚਾ ਦਾ ਵੀ ਮੈਚ ਕਰਵਾਇਆ ਜਾਵੇਗਾ ਕਬੱਡੀ ਓਪਨ ਵਿੱਚ ਪਹਿਲਾ ਇਨਾਮ 61.000 ਹਜ਼ਾਰ ਦੂਜਾ ਇਨਾਮ 51.000 ਅਤੇ ਤੀਜਾ ਇਨਾਮ 31.000 ਦੇ ... Read Full Story
|