E-Paper

|
| Tag Search for "ਰਾਬਰਟ" |
ਰਾਬਰਟ ਵਾਡਰਾ ਨੂੰ ਹਵਾਈ ਅੱਡੇ 'ਤੇ ਸੁਰੱਖਿਆ ਜਾਂਚ ਤੋਂ ਛੁਟ
ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਅਤੇ ਤਿੱਬਤੀਆਂ ਦੇ ਅਧਿਆਪਤਮਕ ਗੁਰੂ ਦਲਾਈਲਾਮਾ ਸਿਰਫ ਦੋ ਹੀ ਅਜਿਹੇ ਸ਼ਖਸ ਹਨ, ਜਿਨ੍ਹਾਂ ਨੂੰ ਦੇਸ਼ ਦੇ ਹਵਾਈ ਅੱਡਿਆਂ 'ਤੇ ਬਿਨਾਂ ਸੁਰੱਖਿਆ ਜਾਂਚ ਦੇ ਲੰਘਣ ਦੀ ਵਿਸ਼ੇਸ਼ ਛੋਟ ਪ੍ਰਾਪਤ ਹੈ। ਹਾਲਾਂਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬੇਟੀ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੂੰ ਇਹ ਸੁਵਿਧਾ ਉਦੋਂ ਮਿਲਦੀ ਹੈ ਜਦੋਂ ਉਹ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸ. ਪੀ. ਜੀ.) ਸੁਰੱਖਿਆ ਪ੍ਰਾਪਤ ਵਿਅਕਤੀ ਨਾਲ ਯਾਤਰਾ ਕਰਦੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਆਰ. ਟੀ. ਆਈ. ਵਰਕਰ ਗੋਪਾਲ ... Read Full Story
|
ਮੈਂ ਵਿਚੋਲਿਆਂ ਨੂੰ ਪਰਿਵਾਰ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹਾਂ : ਰਾਬਰਟ
ਨਵੀਂ ਦਿੱਲੀ, ਇਹ ਦੁਹਰਾਉਂਦੇ ਹੋਏ ਕਿ ਰਾਜਨੀਤੀ ਵਿਚ ਸ਼ਾਮਿਲ ਹੋਣ ਦੀ ਉਨ੍ਹਾਂ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਆਪਣੀ ਭੂਮਿਕਾ ਨੂੰ ਅਜਿਹੇ ਵਿਅਕਤੀ ਵਰਗੀ ਦੱਸਦੇ ਹਨ, ਜਿਹੜਾ ਵਿਚੋਲਿਆਂ ਨੂੰ ਪਰਿਵਾਰ ਤੋਂ ਦੂਰ ਰੱਖਦਾ ਹੈ ਅਤੇ ਉਨ੍ਹਾਂ ਨੂੰ ਪਹਿਲੀ ਸੂਚਨਾ ਦਿੰਦਾ ਹੈ ਕਿ ਲੋਕ ਕੀ ਚਾਹੁੰਦੇ ਹਨ।
ਆਪਣੀ ਪਤਨੀ ਪ੍ਰਿਯੰਕਾ ਦੇ ਸਰਗਰਮ ਰਾਜਨੀਤੀ ਵਿਚ ਸ਼ਾਮਿਲ ਹੋਣ ਦੀ ਸੰਭਾਵਨਾ ਬਾਰੇ ਵਾਡਰਾ ਨੇ ਕਿਹਾ ਕਿ ਉਨ੍ਹਾਂ ਵਿਚ ਭਾਰੀ ਸਮਰੱਥਾ ਹੈ ਅਤੇ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਦੀ ਸੇਵਾ ਲਈ ਅੱਗੇ ਆਉਣਾ ਹੀ ਪਵੇਗਾ ਪਰ ਇਹ ... Read Full Story
|
ਪ੍ਰਿਯੰਕਾ ਦੀ ਮੁਹਿੰਮ 'ਚ ਰਾਬਰਟ ਵਢੇਰਾ ਵੀ ਹੋਏ ਸ਼ਾਮਿਲ
ਅਮੇਠੀ, ਨਹਿਰੂ ਪਰਿਵਾਰ ਦੀ ਰਾਜਨੀਤੀ ਦਾ ਗੜ੍ਹ ਮੰਨੇ ਜਾਂਦੇ ਵਿਧਾਨ ਸਭਾ ਹਲਕੇ ਅਮੇਠੀ ਤੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਮਾਹੌਲ ਬਣਾਉਣ ਲਈ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਤੋਂ ਬਾਅਦ ਉਨ੍ਹਾਂ ਦੇ ਪਤੀ ਰਾਬਰਟ ਵਢੇਰਾ ਨੇ ਵੀ ਚੋਣ ਮੁਹਿੰਮ ਵਿਚ ਸ਼ਮੂਲੀਅਤ ਕੀਤੀ ਅਤੇ ਇਕ ਮੋਟਰਸਾਈਕਲ ਰੈਲੀ ਵਿਚ ਹਿੱਸਾ ਲੈਣ ਤੋਂ ਇਲਾਵਾ ਉਨ੍ਹਾਂ ਰੈਲੀ ਨੂੰ ਸੰਬੋਧਨ ਵੀ ਕੀਤਾ। ਸ. ਵਢੇਰਾ ਨੇ ਰਾਹੁਲ ਗਾਂਧੀ ਵਲੋਂ ਉੱਤਰ ਪ੍ਰਦੇਸ਼ ਬਦਲਾਉ ਦੀ ਨੀਤੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਜ਼ਰੂਰ ਸਫਲ ਹੋਣਗੇ। ਇਕ ਸਵਾਲ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਬਾਰੇ ... Read Full Story
|
ਭਾਰਤ ਨਾਲ ਮਿਜ਼ਾਈਲ ਕਵਚ ਬਾਰੇ ਅਮਰੀਕਾ ਗੱਲਬਾਤ ਲਈ ਤਿਆਰ
ਵਾਸ਼ਿੰਗਟਨ, ਪੰਜਵੀਂ ਪੀੜ੍ਹੀ ਦੇ ਐੱਫ.-35 ਲੜਾਕੂ ਹਵਾਈ ਜਹਾਜ਼ ਵੇਚਣ ਦੀ ਪੇਸ਼ਕਸ਼ ਦੇ ਕਈ ਹਫਤੇ ਪਿੱਛੋਂ ਅਮਰੀਕਾ ਨੇ ਵੀਰਵਾਰ ਕਿਹਾ ਕਿ ਉਹ ਬੈਲਿਸਟਿਕ ਮਿਜ਼ਾਈਲਾਂ ਦੀ ਕਵਚ ਯੋਜਨਾ ਬਾਰੇ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਉਪ ਸਹਾਇਕ ਰੱਖਿਆ ਮੰਤਰੀ ਰਾਬਰਟ ਨੇ ਇਹ ਪੇਸ਼ਕਸ਼ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਰੱਖਿਆ ਸੰਬੰਧ ਬਹੁਤ ਅਹਿਮ ਹਨ ਅਤੇ ਇਹ ਨਾ ਸਿਰਫ ਪੂਰੇ ਖੇਤਰ ਸਗੋਂ ਸਮੁੱਚੀ ਦੁਨੀਆ ਦੀ ਸੁਰੱਖਿਆ ਅਤੇ ਸਥਿਰਤਾ ਲਈ ਵੀ ਅਹਿਮੀਅਤ ਰੱਖਦੇ ਹਨ। ਉਨ੍ਹਾਂ ਭਾਸ਼ਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅਸਲ 'ਚ ਇਸ ਲਈ ਤਿਆਰ ਹਾਂ। ਇਹ ਅਜਿਹੀ ਚੀਜ਼ ਹੈ, ਜਿਸ ਲਈ ... Read Full Story
|
ਅਮਰੀਕਾ ’ਚ ਵਸਦੇ ਭਾਰਤੀ ਦੂਜਿਆਂ ਲਈ ਪ੍ਰੇਰਨਾ: ਬਲੇਕ
ਵਾਸ਼ਿੰਗਟਨ, ਅਮਰੀਕਾ ਦੇ ਦੱਖਣੀ ਤੇ ਕੇਂਦਰੀ ਏਸ਼ੀਆ ਬਾਰੇ ਉਪ-ਵਿਦੇਸ਼ ਮੰਤਰੀ ਰਾਬਰਟ ਬਲੇਕ ਨੇ ਕਿਹਾ ਕਿ ਅਮਰੀਕਾ ਵਿਚ ਵਸਦੇ ਭਾਰਤੀ ਮੂਲ ਦੇ 30 ਲੱਖ ਤੋਂ ਵੱਧ ਲੋਕ ਨਾ ਸਿਰਫ਼ ਦੂਜਿਆਂ ਲਈ ਪ੍ਰੇੇਰਨਾ ਹਨ, ਸਗੋਂ ਉਨ੍ਹਾਂ ਨੇ ਆਪਣਾ ਸਿਆਸੀ ਆਧਾਰ ਵੀ ਮਜ਼ਬੂਤ ਕਰ ਲਿਆ ਹੈ।
ਇੱਥੇ ਅਮਰੀਕੀ ਭਾਰਤੀ ਫਾਊਂਡੇਸ਼ਨ ਵੱਲੋਂ ਕਰਵਾਏ ਸਮਾਗਮ ਵਿਚ ਉਨ੍ਹਾਂ ਆਪਣੇ ਭਾਸ਼ਨ ਵਿਚ ਕਿਹਾ ਅੱਜ ਭਾਰਤੀਆਂ ਦੀ ਦੇਸ਼ ਦੇ ਹਰ ਖੇਤਰ ਵਿਚ ਵੱਖਰੀ ਪਛਾਣ ਹੈ। ਉਹ ਸਿਆਸਤ, ਸਿੱਖਿਆ ਅਤੇ ਵਪਾਰ ਖੇਤਰਾਂ ਵਿਚ ਛਾਏ ਹੋਏ ਹਨ। ਇਹ ਫਾਊਂਡੇਸ਼ਨ ਸਾਲ 2001 ਵਿਚ ਤੱਤਕਾਲੀ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਬਣਵਾਈ ਸੀ।
ਸ੍ਰੀ ਬਲੇਕ ਨੇ ... Read Full Story
|
1 |
 Loading...
|
|
|