Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਾਸ਼ਟਰ"
ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਜਿਣਸਾਂ ਦੀ ਵਿਕਰੀ ਕਰਨ ਲਈ ਸਾਨੂੰ ਵਿਗਿਆਨਕ ਤਰੀਕਿਆਂ ਨਾਲ ਖੇਤੀ ਕਰਕੇ ਚੰਗੀ ਕਿਸਮ ਦੀਆਂ ਜਿਣਸਾਂ ਤਿਆਰ ਕਰਨੀਆਂ ਪੈਣਗੀਆਂ-ਡਿਪਟੀ ਕਮਿਸ਼ਨਰ

ਪਟਿਆਲਾ: 20 ਮਾਰਚ (ਪੀ.ਐਸ.ਗਰੇਵਾਲ) - ਅਜੇ ਵੀ ਸਾਡੇ ਦੇਸ਼ ਵਿੱਚ ਪ੍ਰਤਿ ਹੈਕਟੇਅਰ ਉਪਜ ਦੂਜੇ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਜਿਣਸਾਂ ਦੀ ਵਿਕਰੀ ਕਰਨ ਲਈ ਸਾਨੂੰ ਵਿਗਿਆਨਕ ਤਰੀਕਿਆਂ ਨਾਲ ਖੇਤੀ ਕਰਕੇ ਚੰਗੀ ਕਿਸਮ ਦੀਆਂ ਜਿਣਸਾਂ ਤਿਆਰ ਕਰਨੀਆਂ ਪੈਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਇਫਕੋ ਵੱਲੋਂ ਕਿ੍ਰਸ਼ੀ ਵਿਗਿਆਨ ਕੇਂਦਰ, ਰੌਣੀ (ਪਟਿਆਲਾ) ਵਿਖੇ ਚਾਰ-ਦਿਨਾ ਟ੍ਰੇਨਿੰਗ ਅਤੇ ਵਿਜ਼ਿਟ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਕੈਂਪ ਵਿੱਚ ਵੱਖ-ਵੱਖ ...
Read Full Story


ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ਼ ਦੇਹਰਾਦੂਨ ਦੇ ਜਨਵਰੀ 2012 ਦੇ ਟਰਮ ਦੇ ਦਾਖਲੇ ਲਈ ਬਿਨੈ-ਪੱਤਰਾਂ ਦੀ ਮੰਗ

ਪਟਿਆਲਾ: 9 ਮਾਰਚ (ਪੀ.ਐਸ.ਗਰੇਵਾਲ) - ਜ਼ਿਲਾ ਸੈਨਿਕ ਭਲਾਈ ਅਫਸਰ ਸੇਵਾ ਮੁਕਤ ਕਰਨਲ ਸ਼੍ਰੀ ਐਚ.ਐਸ.ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ਼ ਦੇਹਰਾਦੂਨ ਦੇ ਜਨਵਰੀ 2012 ਦੇ ਟਰਮ ਦੇ ਦਾਖਲੇ ਲਈ ਸਾਬਕਾ ਸੈਨਿਕਾਂ/ਵਿਧਵਾਵਾਂ ਦੇ ਬੱਚਿਆਂ ਲਈ ਲਿਖਤੀ ਇਮਤਿਹਾਨ ਲਾਲਾ ਲਾਜਪਤ ਰਾਏ ਭਵਨ, ਸੈਕਟਰ 15 ਚੰਡੀਗੜ ਵਿਖੇ 1 ਅਤੇ 2 ਜੂਨ 2012 ਨੂੰ ਹੋਵੇਗਾ। ਸ਼੍ਰੀ ਕੰਗ ਨੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਕੇਵਲ ਲੜਕੇ ਹੀ ਅਪਲਾਈ ਕਰ ਸਕਦੇ ਹਨ ਅਤੇ ਉਮੀਦਵਾਰ ਦਾ ਜਨਮ 2 ਜਨਵਰੀ 2000 ਤੋਂ 1 ਜੁਲਾਈ 2007 ਦੇ ਵਿਚਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਕਿਸੇ ...
Read Full Story


10 ਘੰਟੇ ਤਕ 'ਜਨ ਗਨ ਮਨ' ਗਾ ਕੇ ਬਣਾਇਆ ਨਵਾਂ ਰਿਕਾਰਡ

ਤਿਰੁਪਤੀ, ਕੇ.ਐੱਸ. ਬਸੁ ਨੇ ਲਗਾਤਾਰ 10 ਘੰਟੇ ਤਕ ਰਾਸ਼ਟਰ ਗਾਣ 'ਜਨ ਗਨ ਮਨ' ਨੂੰ 610 ਵਾਰ ਗਾ ਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਚ ਰਹਿਣ ਵਾਲੇ ਅਤੇ ਪੇਸ਼ੇ ਤੋਂ ਵਕੀਲ ਵਸੁ ਨੇ ਕਿਹਾ ਕਿ ਮੈਂ ਰਾਸ਼ਟਰਗਾਣ ਨੂੰ ਇਕ ਸਨਮਾਨ ਦੇਣ ਲਈ ਅਜਿਹਾ ਕੀਤਾ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਰਾਸ਼ਟਰਗਾਣ ਨੂੰ ਲਗਾਤਾਰ 607 ਵਾਰ ਗਾਇਆ ਸੀ। ਵਸੁ ਨੇ ਇਕ ਕਿਤਾਬ ਵੀ ਲਿਖੀ ਹੈ ਜਿਸ ਵਿਚ ਰਾਸ਼ਰਗਾਣ ਦਾ 100 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ...
Read Full Story


ਸੀਰੀਆ 'ਚ ਆਤਮਘਾਤੀ ਹਮਲੇ : 44 ਮਰੇ

ਦਮਸਕ, ਸੀਰੀਆ ਵਿਚ ਪਿਛਲੇ 24 ਘੰਟਿਆਂ 'ਚ ਤਿੰਨ ਥਾਵਾਂ ਉਪਰ ਆਤਮਘਾਤੀ ਹਮਲਿਆਂ ਕਾਰਨ 44 ਵਿਅਕਤੀ ਮਾਰੇ ਗਏ ਹਨ। ਇਸੇ ਦੌਰਾਨ ਸੰਯੁਕਤ ਰਾਸ਼ਟਰ ਨੇ ਸੀਰੀਆ ਵਿਚ ਹਿੰਸਾ ਅਤੇ ਸਰਕਾਰ ਵਲੋਂ ਚਲਾਈ ਜਾ ਰਹੀ ਵਿਰੋਧੀਆਂ ਵਿਰੁੱਧ ਹਥਿਆਰਬੰਦ ਕਾਰਵਾਈ ਦੀ ਨਿਖੇਧੀ ਕੀਤੀ ...
Read Full Story


ਅੰਨਾ ਭਗੌੜਾ ਸਿਪਾਹੀ

ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਭੁਖ-ਹੜਤਾਲ ਤੋਂ ਪਹਿਲਾਂ ਉਨ੍ਹਾਂ ਨੇ ਜ਼ੋਰਦਾਰ ਹਮਲਾ ਬੋਲ ਦਿੱਤਾ ਹੈ। ਇਸਪਾਤ ਮੰਤਰੀ ਬੈਨੀ ਪ੍ਰਸਾਦ ਵਰਮਾ ਨੇ ਬੇਹੱਦ ਅਪਮਾਨਜਨਕ ਭਾਸ਼ਾ 'ਚ ਅੰਨਾ ਉਪਰ ਨਿੱਜੀ ਦੋਸ਼ ਲਗਾਉਂਦੇ ਹੋਏ ਕਿਹਾ ਕਿ 1965 ਦੀ ਭਾਰਤ-ਪਾਕਿ ਜੰਗ ਦਾ ਭਗੌੜਾ ਸਿਪਾਹੀ ਹੈ। ਇਸ ਦੇ ਪਿੰਡ ਰਾਲੇਗਣਸਿੱਧੀ 'ਚ ਸਰਪੰਚ ਇਸ ਦੇ ਵਿਰੁੱਧ ਜਿੱਤਿਆ ਹੈ। ਮਹਾਰਾਸ਼ਟਰ 'ਚ ਇਹ ਸ਼ਰਦ ਪਵਾਰ ਦਾ ਵਿਰੋਧ ਕਰ ਰਿਹਾ ਸੀ। ਇਸ ਦੇ ਬਾਵਜੂਦ ਕਾਂਗਰਸ-ਐੱਨ. ਸੀ. ਪੀ. ਦਾ ਗਠਜੋੜ ਨਗਰਪਾਲਿਕਾ ਚੋਣਾਂ 'ਚ ਜਿੱਤਿਆ। ਜਦ ਤੋਂ ਅੰਨਾ ਨੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ, ਉਦੋਂ ਤੋਂ ...
Read Full Story


ਹਨੇਰੇ ਵਿਚ ਡੁੱਬੀ ਹੋਈ ਹੈ ਰੂਸ ਦੀ ਰਾਜਧਾਨੀ

ਮਾਸਕੋ : 1. ਪਿਛਲੇ ਕੁਝ ਹਫਤਿਆਂ ਤੋਂ ਰੂਸ ਦੀ ਰਾਜਧਾਨੀ ਹਨੇਰੇ ਵਿਚ ਡੁੱਬੀ ਹੋਈ ਹੈ, ਇਸ ਦਾ ਕਾਰਨ ਬਿਜਲੀ ਕਟੌਤੀ ਨਹੀਂ, ਸਗੋਂ ਕਾਲੇ ਅਤੇ ਸੰਘਣੇ ਬੱਦਲ ਹਨ ਜੋ ਸਾਰਾ ਦਿਨ ਛਾਏ ਰਹਿੰਦੇ ਹਨ। 2. ਸਰਦੀ ਵਿਚ ਇਥੋਂ ਦਾ ਤਾਪਮਾਨ 0 ਤੋਂ 25 ਡਿਗਰੀ ਹੇਠਾਂ ਹੁੰਦਾ ਹੈ ਪਰ ਇਸ ਸਾਲ 0 ਤੋਂ ਹੇਠਾਂ ਮੁਸ਼ਕਿਲ ਹੀ ਲੱਗ ਰਿਹਾ ਹੈ। 3. ਪਿਛਲੇ ਰੂਸੀ ਦੌਰੇ ਦੌਰਾਨ ਇਸ ਪੱਤਰਕਾਰ ਨੇ ਜਿਥੇ ਸੜਕਾਂ ਦੇ ਕੰਢੇ 'ਤੇ ਉੱਚੇ -ਉੱਚੇ ਬਰਫ ਦੇ ਪਹਾੜ ਵੇਖੇ ਸਨ ਉਥੇ ਹਲਕੀ ਬੂੰਦਾ-ਬਾਂਦੀ ਹੀ ਦਿਖਾਈ ਦਿੱਤੀ, ਬਰਫ ਕਿਤੇ ਦਿਖਾਈ ਨਹੀਂ ਦਿੱਤੀ। 4. ਇਸ ਪੱਤਰਕਾਰ ਨੇ ਸੜਕ 'ਤੇ ਮੀਲਾਂ ਲੰਬੇ ਜਾਮ ਦੇਖੇ। ਰੂਸ ਦੀ ਅਰਥ ਵਿਵਸਥਾ ...
Read Full Story


5 ਸਾਲਾਂ 'ਚ ਮਾਓਵਾਦੀਆਂ ਨੇ ਨਸ਼ਟ ਕੀਤੇ 260 ਸਕੂਲ

ਨਵੀਂ ਦਿੱਲੀ, ਮਾਓਵਾਦੀਆਂ ਨੇ ਪਿਛਲੇ 5 ਸਾਲਾਂ ਵਿਚ ਲਗਭਗ 260 ਸਕੂਲ ਨਸ਼ਟ ਕਰ ਦਿੱਤੇ। ਗ੍ਰਹਿ ਮੰਤਰਾਲਾ ਨੇ ਇਕ ਰਿਪੋਰਟ ਵਿਚ ਕਿਹਾ ਕਿ 2006 ਤੋਂ ਇਸ ਸਾਲ ਨਵੰਬਰ ਦਰਮਿਆਨ ਨਕਸਲ ਹਿੰਸਾ ਦੌਰਾਨ ਸਭ ਤੋਂ ਵੱਧ 131 ਸਕੂਲ ਛੱਤੀਸਗੜ੍ਹ ਵਿਚ ਨਸ਼ਟ ਹੋਏ। ਝਾਰਖੰਡ ਵਿਚ 63 ਅਤੇ ਬਿਹਾਰ ਵਿਚ 46 ਸਕੂਲ ਮਾਓਵਾਦੀਆਂ ਨੇ ਨਸ਼ਟ ਕੀਤੇ। ਨਕਸਲ ਪ੍ਰਭਾਵਿਤ 6 ਸੂਬਿਆਂ ਛੱਤੀਸਗੜ੍ਹ, ਬਿਹਾਰ, ਝਾਰਖੰਡ, ਓੜੀਸਾ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿਚ 2006 ਵਿਚ ਨਕਸਲੀਆਂ ਨੇ 59 ਸਕੂਲ ਨਸ਼ਟ ਕੀਤੇ। 2007 ਵਿਚ 43, 2008 ਵਿਚ 25, 2009 ਵਿਚ 71, 2010 ਵਿਚ 39 ਅਤੇ 2011 ਵਿਚ (ਨਵੰਬਰ ਤਕ) 21 ਸਕੂਲ ਮਾਓਵਾਦੀਆਂ ਨੇ ਨਸ਼ਟ ਕਰ ਦਿੱਤੇ। ਯੂਨੈਸਕੋ ਵਲੋਂ ...
Read Full Story


60 ਬੰਗਲਾਦੇਸ਼ੀ ਨਾਗਰਿਕ ਗ੍ਰਿਫਤਾਰ

ਮੁੰਬਈ, ਮਹਾਰਾਸ਼ਟਰ ਵਿਚ ਰਾਜਗੜ੍ਹ ਜ਼ਿਲੇ ਦੇ ਉਰਨ ਵਿਚ ਰਹਿ ਰਹੇ 60 ਬੰਗਲਾਦੇਸ਼ੀ ਨਾਗਰਿਕਾਂ ਨੂੰ ਪੁਲਸ ਦੀ ਅਪਰਾਧ ਸ਼ਾਖਾ ਨੇ ਕਲ ਗ੍ਰਿਫਤਾਰ ਕਰ ਲਿਆ। ਪੁਲਸ ਸੂਤਰਾਂ ਅਨੁਸਾਰ ਪੁਲਸ ਨੇ ਕਲ ਉਰਨ ਵਿਚ ਛਾਪਾ ਮਾਰ ਕੇ ਦੇਸ਼ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 60 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ...
Read Full Story


ਵਿਕਾਸ ਪੱਖੋਂ ਭਾਰਤ ਦਾ 134 ਵਾਂ ਸਥਾਨ

ਨਵੀਂ ਦਿੱਲੀ, ਸੰਯੁਕਤ ਰਾਸ਼ਟਰ ਦੀ ਮਨੁੱਖੀ ਵਿਕਾਸ ਬਾਰੇ ਰਿਪੋਰਟ ਮੁਤਾਬਕ ਭਾਰਤ ਇਸ ਖੇਤਰ ਵਿੱਚ ਵਿਸ਼ਵ ਭਰ ਦੇ 187 ਦੇਸ਼ਾਂ ਵਿੱਚੋਂ 134ਵੇਂ ਸਥਾਨ ’ਤੇ ਹੈ। ਦੇਸ਼ ਵੱਲੋਂ ਮਨੁੱਖੀ ਵਿਕਸ ਦਰ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਇਹ ਰਿਪੋਰਟ 1990 ਤੋਂ ਲੈ ਕੇ ਹੁਣ ਤੱਕ ਹਰ ਸਾਲ ਪ੍ਰਕਾਸ਼ਤ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਪ੍ਰਤੀ ਵਿਆਕਤੀ ਆਮਦਨ ਸਾਲ 2004-05 ਤੋਂ 2010-11 ਦੌਰਾਨ 49 ਫੀਸਦ ਵਧੀ ਹੈ। ਸਾਲ 2001 ਤੋਂ 2011 ਤੱਕ ਸਾਖਰਤਾ ਦਰ 65.2 ਫੀਸਦ ਤੋਂ ਵੱਧ ਕੇ 74 ਫੀਸਦ ਹੋ ਗਈ ਹੈ ਤੇ ਇਸ ਅਰਸੇ ਵਿੱਚ ਔਸਤ ਉਮਰ 60.3 ਸਾਲ ਤੋਂ ਵੱਧ ਕੇ 63.5 ਸਾਲ ਹੋ ਗਈ ਹੈ। ਜ਼ਿਕਰਯੋਗ ਹੈ ਕਿ ...
Read Full Story


ਨਕਸਲ ਵਿਰੋਧੀ ਮੁਹਿੰਮ 'ਚ ਲੱਗੇ ਜਵਾਨਾਂ ਲਈ ਭੱਤਿਆਂ 'ਚ 30 ਫੀਸਦੀ ਦਾ ਵਾਧਾ

ਨਵੀਂ ਦਿੱਲੀ, ਮਾਓਵਾਦੀਆਂ ਵਿਰੁੱਧ ਮੁਹਿੰਮ ਵਿਚ ਲੱਗੀ ਸੀ. ਆਰ. ਪੀ. ਐੱਫ. ਅਤੇ ਹੋਰਨਾਂ ਕੇਂਦਰੀ ਫੋਰਸਾਂ ਦੇ ਅਧਿਕਾਰੀਆਂ ਤੇ ਜਵਾਨਾਂ ਲਈ ਸਰਕਾਰ ਨੇ ਭੱਤਿਆਂ ਵਿਚ 30 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਹ ਭੱਤਾ ਫੌਜੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਖਤਰੇ ਭੱਤੇ ਦੇ ਬਰਾਬਰ ਹੋਵੇਗਾ। ਗ੍ਰਹਿ ਮੰਤਰਾਲਾ ਨੇ ਸੀ. ਆਰ. ਪੀ. ਐੈੱਫ. , ਬੀ.ਐੱਸ.ਐੱਫ., ਇੰਡੋ ਤਿੱਬਤ ਬਾਰਡਰ ਪੁਲਸ ਆਦਿ ਦੇ ਜਵਾਨਾਂ ਲਈ ਅੱਤਵਾਦ ਵਿਰੋਧੀ ਮੁਹਿੰਮ ਭੱਤਾ ਪ੍ਰਵਾਨ ਕਰ ਲਿਆ ਹੈ। ਕੁੱਲ 35 ਜ਼ਿਲਿਆਂ ਵਿਚ ਤਾਇਨਾਤ ਇਹ ਭੱਤਾ ਮਿਲੇਗਾ। ਇਨ੍ਹਾਂ ਵਿਚੋਂ ਸਭ ਤੋਂ ਵੱਧ ਜ਼ਿਲੇ ਛੱਤੀਸਗੜ੍ਹ ਵਿਚ ਹਨ ਜਿਨ੍ਹਾਂ ਦੀ ਗਿਣਤੀ 7 ...
Read Full Story


ਬਿਹਾਰ-ਚੇਨਈ ਤੋਂ 6 ਅੱਤਵਾਦੀ ਗ੍ਰਿਫਤਾਰ!

ਨਵੀਂ ਦਿੱਲੀ, ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਨੇ ਬਿਹਾਰ ਅਤੇ ਚੇਨਈ ਤੋਂ ਇੰਡੀਅਨ ਮੁਜ਼ਾਹੁਦੀਨ ਦੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸ਼ੱਕੀ ਅੱਤਵਾਦੀਆਂ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਜੁਆਇੰਟ ਟੀਮ ਨੇ ਫੜਿਆ ਹੈ। ਇਨ੍ਹਾਂ ਦੋਸ਼ੀਆਂ 'ਤੇ ਜਰਮਨੀ ਬੇਕਰੀ ਬਲਾਸਟ, ਚੇਨਈ ਸਟੇਡੀਅਮ ਬਲਾਸਟ ਅਤੇ ਦਿੱਲੀ ਦੇ ਜਾਮਾ ਮਸਜਿਦ ਸ਼ੂਟਆਊਟ ਕੇਸ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਗ੍ਰਿਫਤਾਰ ਅੱਤਵਾਦੀਆਂ ਤੋਂ ਇਕ ਪਾਕਿਸਤਾਨੀ ਨਾਗਰਿਕ ਹਨ। ਜ਼ਿਕਰਯੋਗ ਹੈ ਕਿ 13 ਫਰਵਰੀ 2010 ਨੂੰ ਮਹਾਰਾਸ਼ਟਰ ਦੇ ਪੁਣੇ 'ਚ ਇਕ ਜਰਮਨ ਬੇਕਰੀ 'ਚ ਵਿਸਫੋਟ ਹੋਇਆ ...
Read Full Story


ਹਰਵਿੰਦਰ ਨੂੰ ਥੱਪੜ ਮਾਰ ਕੇ ਲਿਆ ਪਵਾਰ ਦਾ ਬਦਲਾ

ਨਵੀਂ ਦਿੱਲੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਗੱਲ 'ਤੇ ਥੱਪੜ ਪੈਣ ਤੋਂ ਬਾਅਦ ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਗੁੱਸਾ ਹੈ। ਉਨ੍ਹਾਂ ਨੂੰ ਥੱਪੜ ਮਾਰਨ ਵਾਲੇ ਹਰਵਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਪਵਾਰ ਦੇ ਇਕ ਸਮਰਥਕ ਨੇ ਥੱਪੜ ਮਾਰ ਕੇ ਬਦਲਾ ਲਿਆ। ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ੀ ਦੌਰਾਨ ਇਹ ਘਟਨਾ ਘਟੀ। ਹਰਵਿੰਦਰ ਸਿੰਘ ਨੇ ਜੱਜ ਨੂੰ ਕਿਹਾ ਕਿ ਜੇਕਰ ਉਸ ਨੂੰ ਛੱਡ ਦਿੱਤਾ ਗਿਆ ਤਾਂ ਉਹ ਫਿਰ ਨੇਤਾਵਾਂ 'ਤੇ ਹਮਲਾ ਕਰੇਗਾ। ਇਸ 'ਤੇ ਜੱਜ ਨੇ ਉਸ ਨੂੰ ਲੋਕਾਂ ਦੀ ਸੁਰੱਖਿਆ ਲਈ ਖਤਰਾ ਮੰਨਦੇ ਹੋਏ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਪੇਸ਼ੀ ਦੌਰਾਨ ਹਰਵਿੰਦਰ ...
Read Full Story


‘ਭਾਰਤ ਦੀ 41.6 ਫੀਸਦ ਵਸੋਂ ਗ਼ਰੀਬੀ ਰੇਖਾ ਤੋਂ ਹੇਠਾਂ’

ਨਵੀਂ ਦਿੱਲੀ, ਸੰਯੁਕਤ ਰਾਸ਼ਟਰ ਦੇ ਅਨੁਮਾਨ ਮੁਤਾਬਕ 2005 ਵਿੱਚ ਭਾਰਤ ਦੀ 41.6 ਫੀਸਦ ਆਬਾਦੀ ਗਰੀਬੀ ਰੇਖਾ ਤੋਂ ਹੇਠ ਜਿਊਂ ਰਹੀ ਸੀ, ਜਦਕਿ ਯੋਜਨਾ ਕਮਿਸ਼ਨ ਨੇ ਇਹ ਗਿਣਤੀ 37.2 ਫੀਸਦ ਮਿੱਥੀ ਸੀ। ਲੋਕ ਸਭਾ ਵਿੱਚ ਅੱਜ ਲਿਖਤੀ ਰੂਪ ਵਿੱਚ ਦਿੱਤੇ ਇਕ ਜਵਾਬ ਵਿੱਚ ਯੋਜਨਾਬੰਦੀ ਰਾਜ ਮੰਤਰੀ ਅਸ਼ਵਨੀ ਕੁਮਾਰ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਮਨੁੱਖੀ ਵਿਕਾਸ ਸੂਚਕ ਅੰਕ-2011 ਮੁਤਾਬਕ ਸਾਲ 2005 ਵਿੱਚ ਭਾਰਤ ਦੀ 41.6 ਫੀਸਦ ਅਬਾਦੀ 1.25 ਡਾਲਰ ਦਿਹਾੜੀ ਦੇ ਲਿਹਾਜ਼ ਤੋਂ ਕੌਮਾਂਤਰੀ ਗਰੀਬੀ ਰੇਖਾ ਤੋਂ ਹੇਠਾਂ ਦਿਨ ਕਟੀ ਕਰ ਰਹੀ ਸੀ। ਸ੍ਰੀ ਕੁਮਾਰ ...
Read Full Story


ਚੀਨ ਨੂੰ ਹਰਾ ਕੇ ਭਾਰਤ ਸਾਂਝੀ ਨਿਗਰਾਨ ਇਕਾਈ ਦਾ ਮੈਂਬਰ ਬਣਿਆ

ਸੰਯੁਕਤ ਰਾਸ਼ਟਰ, ਭਾਰਤ ਨੇ ਚੀਨ ਨਾਲ ਸਿੱਧੀ ਟੱਕਰ ਵਿੱਚ ਸੰਯੁਕਤ ਰਾਸ਼ਟਰ ਦੀ ਸਾਂਝੀ ਨਿਗਰਾਨ ਇਕਾਈ (ਜੇ.ਆਈ.ਯੂ.) ਦੀ ਅਹਿਮ ਸੀਟ ਜਿੱਤ ਲਈ ਹੈ। ਭਾਰਤ 35 ਸਾਲਾਂ ਬਾਅਦ ਇਸ ਇਕਾਈ ਦਾ ਮੈਂਬਰ ਬਣਿਆ ਹੈ ਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚੋਂ ਸੰਯੁਕਤ ਰਾਸ਼ਟਰ ਵਿੱਚ ਇਕੋ-ਇਕ ਸੀਟ ਹੈ। ਸੰਯੁਕਤ ਰਾਸ਼ਟਰ ਦੇ ਜਨੇਵਾ ਦਫਤਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਏ. ਗੋਪੀਨਾਥਨ ਨੇ ਚੀਨ ਦੇ ਭਾਰਤ ਵਿਚਲੇ ਸਫ਼ੀਰ ਸ਼ਿਆਂਗ ਯਾਨ ਨੂੰ ਮਾਤ ਦਿੱਤੀ। ਪੰਜ ਸਾਲਾ ਲਈ ਚੁਣੇ ਗਏ ਸ੍ਰੀ ਗੋਪੀਨਾਥਨ 1 ਜਨਵਰੀ, 2013 ਨੂੰ ਅਹੁਦਾ ਸੰਭਾਲਣਗੇ। ਭਾਰਤ ਨੂੰ ਕੁੱਲ 183 ਵੋਟਾਂ ਵਿੱਚੋਂ 106 ਵੋਟਾਂ ਮਿਲੀਆਂ, ਜਦਕਿ ਚੀਨ ਨੂੰ 77 ਵੋਟਾਂ ...
Read Full Story


ਇਰਾਨ ਵਿਰੁੱਧ ਮਤੇ ’ਤੇ ਸਭ ਤੋਂ ਵੱਧ ਵੋਟਾਂ ਪਈਆਂ

ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਰਿਕਾਰਡ ਵੋਟਾਂ ਨਾਲ ਇਰਾਨ ਵਿਰੁੱਧ ਮਤਾ ਪਾਸ ਕੀਤਾ ਹੈ, ਤੇ ਦੇਸ਼ ’ਚ ਹੋ ਰਹੀ ਮਾਨਵੀ ਹੱਕਾਂ ਦੀ ਉਲੰਘਣਾ ਲਈ ਇਸ ਦੀ ਸਖਤ ਆਲੋਚਨਾ ਕੀਤੀ ਜਿਸ ’ਚ ਕਿਹਾ ਗਿਆ ਕਿ ਇਹ ਵਧੀਕੀਆਂ ਹੁਣ ‘ਫਾਹੇ ਲਾਉਣ’ ਤੇ ਤਸ਼ੱਦਦ ਦਾ ਰੂਪ ਵਟਾ ਗਈਆਂ ਹਨ। 193 ਮੈਂਬਰੀ ਅਸੈਂਬਲੀ ਨੇ ਉੱਤਰੀ ਕੋਰੀਆ ਤੇ ਮਿਆਂਮਾਰ ’ਚ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਦੀ ਨਿੰਦਾ ਵੀ ਮਤੇ ਪਾਸ ਕਰਕੇ ਕੀਤੀ। ਇਰਾਨ ’ਤੇ ਮਤੇ ਲਈ ਰਿਕਾਰਡ ਵੋਟਾਂ ਪਈਆਂ, ਜਿਨ੍ਹਾਂ ’ਚੋਂ 86 ਉਹਦੇ ਹੱਕ ’ਚ ਤੇ 32 ਵਿਰੋਧ ’ਚ ਪਈਆਂ ਤੇ 59 ਮੁਲਕ ਗੈਰ-ਹਾਜ਼ਰ ਰਹੇ। ਅਸੈਂਬਲੀ ਦੀ ਤੀਜੀ ਕਮੇਟੀ ...
Read Full Story


ਮਾਤਾ-ਪਿਤਾ ਨੇ ਅੰਗਹੀਣ ਬੱਚੀ ਨੂੰ ਧੱਕਿਆ ਵੇਸਵਾਪੁਣੇ ਦੇ ਨਰਕ 'ਚ

ਮੁੰਬਈ, ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਖੇ ਇਕ ਕਲਯੁੱਗੀ ਮਾਤਾ-ਪਿਤਾ ਨੇ ਸਿਰਫ 10 ਹਜ਼ਾਰ ਰੁਪਏ ਵਿਚ ਆਪਣੀ 14 ਸਾਲਾ ਅੰਗਹੀਣ ਬੱਚੀ ਨੂੰ ਵੇਸਵਾਪੁਣੇ ਦੇ ਨਰਕ ਵਿਚ ਧੱਕ ਦਿੱਤਾ। ਇਸ ਕੁੜੀ ਨੂੰ ਮੁੰਬਈ ਪੁਲਸ ਦੀ ਸਮਾਜਿਕ ਸੇਵਾ ਸ਼ਾਖਾ ਨੇ ਬੀਤੇ ਹਫਤੇ ਇਸ ਦਲਦਲ ਵਿਚੋਂ ਕੱਢਿਆ। ਪੁਲਸ ਸੂਤਰਾਂ ਮੁਤਾਬਿਕ ਚੱਲਣ-ਫਿਰਨ ਤੋਂ ਲਾਚਾਰ ਇਸ ਕੁੜੀ ਨੂੰ ਭਾਰ ਸਮਝਣ ਵਾਲੇ ਮਾਤਾ-ਪਿਤਾ ਨੇ ਦੇਹ ਦੇ ਦਲਾਲ ਹੱਥ ਵੇਚ ਦਿੱਤਾ। ਪੁਲਸ ਨੂੰ ਇਸ ਦਿਲ-ਕੰਬਾਊ ਘਟਨਾ ਦਾ ਜਦੋਂ ਪਤਾ ਲੱਗਿਆ ਤਾਂ ਚੋਟੀ ਦੇ ਅਧਿਕਾਰੀਆਂ ਨੇ ਇਸ ਧੰਦੇ ਵਿਚ ਸ਼ਾਮਲ ਲੋਕਾਂ ਦਾ ਪਤਾ ਲਗਾਉਣ ਲਈ ਇਕ ਜਾਲ ਬੁਣਿਆ । ਮੁਸਾਫਿਰ ਬਣੇ ...
Read Full Story


ਸਰਕਾਰ ਦੀ ਨੀਅਤ 'ਚ ਖੋਟ : ਹਜ਼ਾਰੇ

ਨਵੀਂ ਦਿੱਲੀ, ਇਕ ਅਹਿਮ ਘਟਨਾਚੱਕਰ ਅਧੀਨ ਅੰਨਾ ਹਜ਼ਾਰੇ ਨੇ ਸ਼ੁੱਕਰਵਾਰ ਆਪਣਾ ਮੌਨ ਵਰਤ ਤੋੜਨ ਪਿੱਛੋਂ ਅਚਾਨਕ ਰੁਖ਼ ਬਦਲਦੇ ਹੋਏ ਕਿਹਾ ਕਿ ਸਰਕਾਰ ਦੀ ਨੀਅਤ 'ਚ ਖੋਟ ਹੈ ਤੇ ਜੇ ਸੰਸਦ ਦੇ ਸਰਦ ਰੁੱਤ ਸਮਾਗਮ ਦੌਰਾਨ ਯੂ. ਪੀ. ਏ. ਸਰਕਾਰ ਨੇ ਉਨ੍ਹਾਂ ਦਾ ਜਨ ਲੋਕਪਾਲ ਬਿੱਲ ਪਾਸ ਨਾ ਕੀਤਾ ਤਾਂ ਉਹ ਉਨ੍ਹਾਂ ਪੰਜ ਸੂਬਿਆਂ ਵਿਚ ਕਾਂਗਰਸ ਵਿਰੁੱਧ ਪ੍ਰਚਾਰ ਕਰਨਗੇ ਜਿਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੈਸ਼ਨ ਦੇ ਅੰਤਿਮ ਦਿਨ ਤੱਕ ਉਡੀਕ ਕਰਾਂਗਾ : ਸਵੇਰੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧੀ ਸਾਹਮਣੇ ਆਪਣੇ 19 ਦਿਨ ਦੇ ਮੌਨ ਵਰਤ ਨੂੰ ਤੋੜਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ...
Read Full Story


ਸ਼ਿਵ ਸੈਨਾ ਵਰਕਰਾਂ ਨੇ ਪਵਾਰ ਦੇ ਦਫਤਰ 'ਤੇ ਕੀਤਾ ਹਮਲਾ

ਸ਼ੋਲਾਪੁਰ, ਸ਼ਿਵ ਸੈਨਾ ਦੇ ਲਗਭਗ 20 ਵਰਕਰਾਂ ਨੇ ਮਹਾਰਾਸ਼ਟਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਅਤੇ ਖੇਤੀ ਮੰਤਰੀ ਸ਼ਰਦ ਪਵਾਰ ਦੇ ਮਹਾਰਾਸ਼ਟਰ ਦੇ ਸ਼ੋਲਾਪੁਰ ਸਥਿਤ ਦਫਤਰ 'ਤੇ ਅੱਜ ਹਮਲਾ ਕਰ ਦਿਤਾ। ਪੁਲਸ ਅਧਿਕਾਰੀਆਂ ਅਨੁਸਾਰ ਸ਼ਿਵ ਸੈਨਾ ਵਰਕਰ ਗੰਨੇ ਦੀਆਂ ਕੀਮਤਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਪਵਾਰ ਦੇ ਦਫਤਰ ਵਿਚ ਭੰਨ-ਤੋੜ ਕੀਤੀ ਅਤੇ ਫਿਰ ਪ੍ਰਦਰਸ਼ਨ ਕਰ ਰਹੇ ਸਥਾਨਕ ਕਿਸਾਨਾਂ ਨਾਲ ਜਾ ਰਲੇ। ਪੁਲਸ ਨੇ ਦਸਿਆ ਕਿ ਇਸ ਮਾਮਲੇ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋ ...
Read Full Story


ਅਸ਼ੋਕ ਚਵਾਨ ਨੂੰ ਰਾਹਤ, ਚੋਣ ਖਾਤੇ ਦੀ ਜਾਂਚ 'ਤੇ ਰੋਕ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੇ 2009 ਵਿਚ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਖਰਚ ਕੀਤੀ ਗਈ ਪ੍ਰਮਾਣਿਕਤਾ ਬਾਰੇ ਚੱਲ ਰਹੀ ਚੋਣ ਕਮਿਸ਼ਨ ਦੀ ਜਾਂਚ 'ਤੇ ਵੀਰਵਾਰ ਰੋਕ ਲਾ ਦਿੱਤੀ। ਇਸ ਵਿਚ ਕਥਿਤ ਤੌਰ 'ਤੇ ਪੇਡ ਨਿਊਜ਼ ਦਾ ਖਰਚਾ ਵੀ ਸ਼ਾਮਲ ਹੈ। ਮਾਣਯੋਗ ਜੱਜ ਅਲਤਮਸ਼ ਕਬੀਰ, ਐੱਸ. ਐੱਸ. ਨਿੱਝਰ 'ਤੇ ਆਧਾਰਿਤ ਬੈਂਚ ਨੇ ਦਿੱਲੀ ਹਾਈਕੋਰਟ ਦੇ ਇਕ ਫੈਸਲੇ ਵਿਰੁੱਧ ਚਵਾਨ ਦੀ ਅਪੀਲ 'ਤੇ ਆਰਜ਼ੀ ਰੋਕ ...
Read Full Story


ਰਾਜ ਠਾਕਰੇ ਨੇ ਦਿਤੀ ਦੰਗੇ ਦੀ ਚੇਤਾਵਨੀ

ਮੁੰਬਈ, ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਨੇ ਕਿਹਾ ਕਿ ਜੇ ਉੱਤਰ ਭਾਰਤੀ ਮੂਲ ਦੇ ਨੇਤਾਵਾਂ ਨੇ ਮੁੰਬਈ ਵਿਚ ਭੜਕਾਊ ਬਿਆਨ ਦੇਣੇ ਬੰਦ ਨਹੀਂ ਕੀਤੇ ਤਾਂ ਦੰਗਾ ਹੋ ਜਾਵੇਗਾ। ਕਾਂਗਰਸੀ ਸੰਸਦ ਮੈਂਬਰ ਸੰਜੇ ਨਿਰੂਪਮ ਦੇ ਉਸ ਬਿਆਨ 'ਤੇ ਕਿ ਜੇ ਉਤਰ ਭਾਰਤੀ ਚਾਹੁਣ ਤਾਂ ਮੁੰਬਈ ਦੀ ਜ਼ਿੰਦਗੀ ਰੁਕ ਸਕਦੀ ਹੈ ਅਤੇ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ, ਨਾਲ ਨੇਤਾਵਾਂ ਵਿਚਾਲੇ ਦੋਸ਼ ਲਗਾਉਣ ਦਾ ਦੌਰ ਸ਼ੁਰੂ ਹੋ ਗਿਆ। ਮੁੰਬਈ ਕਾਂਗਰਸ ਪ੍ਰਧਾਨ ਕ੍ਰਿਪਾ ਸ਼ੰਕਰ ਸਿੰਘ ਅਤੇ ਸਮਾਜਵਾਦੀ ਪਾਰਟੀ ਨੇਤਾ ਅੱਬੂ ਆਜ਼ਮੀ ਨੇ ਨਿਰੂਪਮ ਦਾ ਸਮਰਥਨ ਕੀਤਾ ਹੈ। ਠਾਕਰੇ ਨੇ ਕਿਹਾ ...
Read Full Story


1 2 3 4 > >>

Loading...

© 2012 punjabinfoline.com

punjab infoline arash info