ਪ੍ਰਤਿਭਾ ਨੇ ਦੇਖੇ ਆਇਨਸਟਾਈਨ ਤੇ ਮੋਜ਼ਾਰਟ ਅਜਾਇਬਘਰ
ਸਾਲਜ਼ਬਰਗ,ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੇ ਦੋ ਮੁਲਕਾਂ ਦੇ ਦੌਰੇ ਦੌਰਾਨ ਅਲਬਰਟ ਆਇਨਸਟਾਈਨ ਦੇ ਸਾਦੇ ਜਿਹੇ ਘਰ ਤੋਂ ਲੈ ਕੇ ਸੰਗੀਤ ਸਮਰਾਟ ਮੋਜ਼ਾਰਟ ਦੇ ਅਜਾਇਬਘਰ ਤਕ ਬਹੁਤ ਕੁਝ ਵੇਖਿਆ। ਆਈਨਸਟਾਈਨ ਦਾ ਘਰ ਵੇਖਣੋਂ ਕੋਈ ਵੀ ਸਹਿਜੇ ਹੀ ਉੱਕ ਸਕਦਾ ਹੈ ਕਿਉਂਕਿ ਦੁਕਾਨਾਂ ਤੇ ਰੈਸਟੋਰੈਂਟਾਂ ਦੀ ਭੀੜ ’ਚ ਇਹ ਇਕ ਤਰ੍ਹਾਂ ਲੱਭਣਾ ਔਖਾ ਹੈ।
ਇਹ ਬਰਨੇ ਸੈਂਟਰਲ ਮਾਰਕੀਟ ’ਚ ਹੈ। ਪਹਿਲੀ ਨਜ਼ਰੇ ਇਸ ਵਿਗਿਆਨੀ ਦੇ ਘਰ ਵਾਲੀ ਇਹ ਇਮਾਰਤ ਕੈਫੇ ਵਰਗੀ ਨਜ਼ਰ ਆਉਂਦੀ ਹੈ। ਜ਼ਮੀਨੀ ਮੰਜ਼ਲ ’ਤੇ ਲੋਕ ਕਾਫੀ ਦੇ ਘੁੱਟ ਭਰਦੇ ਵੇਖੇ ਵੀ ਜਾ ਸਕਦੇ ਹਨ। ਇਸ ਇਮਾਰਤ ਦੀ ਸਿਖਰਲੀ ਮੰਜ਼ਲ ’ਤੇ ਆਈਨਸਟਾਈਨ ਦਾ ... Read Full Story
|
ਰਾਸ਼ਟਰਪਤੀ ਦਾ ਵਿਦੇਸ਼ ਦੌਰਾ
ਨਵੀਂ ਦਿੱਲੀ,ਰਾਸ਼ਟਰਪਤੀ ਪ੍ਰਤਿਭਾ ਪਾਟਿਲ ਭਲਕੇ 30 ਸਤੰਬਰ ਤੋਂ ਦੋ ਯੂਰਪੀ ਦੇਸ਼ ਸਵਿੱਟਜ਼ਰਲੈਂਡ ਤੇ ਆਸਟਰੀਆ ਦੇ 8 ਦਿਨਾਂ ਦੌਰੇ ’ਤੇ ਜਾ ਰਹੇ ਹਨ। ਉਹ 30 ਸਤੰਬਰ ਤੋਂ 4 ਅਕਤੂਬਰ ਤਕ ਸਵਿੱਟਜ਼ਰਲੈਂਡ ਤੇ 4 ਤੋਂ 7 ਅਕਤੂਬਰ ਤਕ ਆਸਟਰੀਆ ਦਾ ਦੌਰਾ ਕਰਨਗੇ। ... Read Full Story
|
ਓਬਾਮਾ ਨਾਜਾਇਜ਼ ਨੂੰ ਵੀ ਜਾਇਜ਼ ਠਹਿਰਾ ਰਿਹੈ: ਕਾਸਤਰੋ
ਹਵਾਨਾ,ਕਿਊਬਾ ਦੇ ਜਾਂਬਾਜ਼ ਆਗੂ ਫੀਦਲ ਕਾਸਤਰੋ ਨੇ ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਸ਼ਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਗੱਲਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਬਿਲਕੁਲ ਹੀ ਜਾਇਜ਼ ਨਹੀਂ। ਜੁਲਾਈ ਤੋਂ ਬਾਅਦ ਛਾਪੇ ਆਪਣੇ ਪਹਿਲੇ ਕਾਲਮ ’ਚ 85 ਸਾਲਾ ´ਾਂਤੀ ਦੇ ਪ੍ਰਤੀਕ ਆਗੂ ਨੇ ਕਿਹਾ ਹੈ ਕਿ ਅਮਰੀਕਾ ਤੇ ਨਾਟੋ ਦੀ ਲਿਬੀਆ ’ਚ ਘੁਸਪੈਠ ਬਿਲਕੁਲ ਨਾਜਾਇਜ਼ ਹੈ। ਸ੍ਰੀ ਓਬਾਮਾ ਨੂੰ ‘ਯੈਂਕੀ ਰਾਸ਼ਟਰਪਤੀ’ ਕਰਾਰ ਦਿੰਦਿਆਂ ਜਨਾਬ ਕਾਸਤਰੋ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਨੂੰ ਆਪਣੇ ਹਿੱਤ ਲਈ ਵਰਤ ... Read Full Story
|
ਸੰਯੁਕਤ ਰਾਸ਼ਟਰ ਮਹਾਂ ਸਭਾ ਵਿੱਚ ਪਰਮਾਣੂ ਸੁਰੱਖਿਆ ਤੇ ਆਰਥਿਕ ਸੰਕਟ ਹੋਣਗੇ ਮੁੱਖ ਮੁੱਦੇ
ਸੰਯੁਕਤ ਰਾਸ਼ਟਰ,ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਦੇ 66ਵੇਂ ਸੈਸ਼ਨ ਦੀ ਸਾਲਾਨਾ ਚਰਚਾ ਅਗਲੇ ਹਫਤੇ ਸ਼ੁਰੂ ਹੋਵੇਗੀ ਅਤੇ ਇਸ ਵਿਚ 120 ਤੋਂ ਵੱਧ ਦੇਸ਼ਾਂ ਦੇ ਮੁਖੀ ਭਾਗ ਲੈਣਗੇ। ਇਸ ਗੱਲਬਾਤ ਦੌਰਾਨ ਅਤਿਵਾਦ ਤੋਂ ਲੈ ਕੇ ਪ੍ਰਮਾਣੂ ਸੁਰੱਖਿਆ ਅਤੇ ਆਰਥਿਕ ਸੰਕਟ ਦੇ ਮੁੱਦੇ ਭਾਰੂ ਰਹਿਣਗੇ। ਇਹ ਸੈਸ਼ਨ 21 ਤੋਂ 27 ਸਤੰਬਰ ਤਕ ਚੱਲੇਗਾ ਅਤੇ ਇਸ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਦੁਨੀਆਂ ਭਰ ਦੇ ਆਗੂ ਭਾਗ ਲੈਣਗੇ।
ਸੰਯੁਕਤ ਰਾਸ਼ਟਰ ਦੇ 66 ਸਾਲਾ ਪੁਰਾਣੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਮਹਿਲਾ ਆਗੂ ਬਰਾਜ਼ੀਲ ਦੀ ਰਾਸ਼ਟਰਪਤੀ ਡਿਲਮਾ ਰੌਸੇਫ਼ ... Read Full Story
|
ਰਾਸ਼ਟਰਪਤੀ ਵੱਲੋਂ ਜਸਟਿਸ ਸੇਨ ਦਾ ਅਸਤੀਫਾ ਪ੍ਰਵਾਨ
ਨਵੀਂ ਦਿੱਲੀ,ਸਰਕਾਰ ਨੇ ਅੱਜ ਰਾਤੀਂ ਕੋਲਕਾਤਾ ਹਾਈ ਕੋਰਟ ਦੇ ਜਸਟਿਸ ਸੌਮਿਤਰ ਸੇਨ ਦਾ ਅਸਤੀਫਾ ਨੋਟੀਫਾਈ ਕਰ ਦਿੱਤਾ ਜਿਸ ਤੋਂ ਸੰਕੇਤ ਮਿਲੇ ਹਨ ਕਿ ਉਨ੍ਹਾਂ ਖਿਲਾਫ ਭਲ੍ਹਕੇ ਲੋਕ ਸਭਾ ’ਚੋਂ ਮਹਾਦੋਸ਼ ਦਾ ਮਤਾ ਵਾਪਸ ਲਿਆ ਜਾ ਸਕਦਾ ਹੈ। ਉਂਜ, ਇਸ ਸਬੰਧੀ ਸਰਕਾਰੀ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਰਾਜ ਸਭਾ ਵੱਲੋਂ ਪਿਛਲੇ ਦਿਨੀਂ ਮਹਾਦੋਸ਼ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਜਸਟਿਸ ਸੇਨ ਨੇ ਅਸਤੀਫਾ ਦੇ ਦਿੱਤਾ ਸੀ। ਉਪਰਲੇ ਸਦਨ ਤੋਂ ਬਾਅਦ ਲੋਕ ਸਭਾ ’ਚ ਵੀ ਮਹਾਦੋਸ਼ ਦੀ ਕਾਰਵਾਈ ਪੂਰੀ ਕੀਤੀ ਜਾਣੀ ਸੀ।
ਮੁੱਖ ਤੌਰ ’ਤੇ ਕਾਨੂੰਨੀ ਵਿਚਾਰ ਇਹੀ ਹੈ ਕਿ ਜੱਜ ਦਾ ਅਸਤੀਫਾ ਆਉਣ ਤੋਂ ਬਾਅਦ ... Read Full Story
|
ਜਸਟਿਸ ਸੇਨ ਨੇ ਰਾਸ਼ਟਰਪਤੀ ਨੂੰ ਅਸਤੀਫ਼ਾ ਸੌਂਪਿਆ
ਕੋਲਕਾਤਾ,ਕੋਲਕਾਤਾ ਹਾਈ ਕੋਰਟ ਦੇ ਜਸਟਿਸ ਸੌਮਿੱਤਰ ਸੇਨ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਸਟਿਸ ਸੇਨ ਦਾ ਅਸਤੀਫ਼ਾ ਲੋਕ ਸਭਾ ‘ਚ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਮਤੇ ‘ਤੇ ਚਰਚਾ ਹੋਣ ਤੋਂ 5 ਦਿਨ ਪਹਿਲਾਂ ਆਇਆ ਹੈ। ਆਪਣੇ ਅਸਤੀਫ਼ੇ ਸਬੰਧੀ ਜਾਣਕਾਰੀ ਦਿੰਦਿਆਂ ਜਸਟਿਸ ਸੇਨ ਨੇ ਕਿਹਾ ਕਿ ਮੈਂ ਲੋਕ ਸਭਾ ‘ਚ ਨਾ ਜਾਣ ਦਾ ਫ਼ੈਸਲਾ ਲਿਆ ਹੈ ਅਤੇ ਇਸੇ ਕਾਰਨ ਮੈਂ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੈਂ ਅਸਤੀਫ਼ੇ ਦੀ ਇਕ ਕਾਪੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੇ ਇਕ ਲੋਕ ਸਭਾ ਸਪੀਕਰ ਨੂੰ ਭੇਜ ਦਿੱਤੀ ਹੈ। ਜਸਟਿਸ ਸੇਨ ਦੇ ਵਕੀਲ ਸੁਭਾਸ਼ ਭੱਟਾਚਾਰੀਆ ਮੁਤਾਬਕ ... Read Full Story
|
ਰਾਜੀਵ ਗਾਂਧੀ ਦੇ ਕਾਤਲਾਂ ਦੀ ਫਾਂਸੀ ’ਤੇ 8 ਹਫ਼ਤਿਆਂ ਲਈ ਰੋਕ
ਚੇਨਈ,ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਾਹਤ ਦਿੰਦਿਆਂ ਮਦਰਾਸ ਹਾਈ ਕੋਰਟ ਨੇ ਉਨ੍ਹਾਂ ਦੀ ਫਾਂਸੀ ’ਤੇ 8 ਹਫ਼ਤੇ ਲਈ ਰੋਕ ਲਾ ਦਿਤੀ ਹੈ ਜਦ ਕਿ ਤਾਮਿਲਨਾਡੂ ਵਿਧਾਨ ਸਭਾ ਨੇ ਇਕ ਮਤਾ ਪਾਸ ਕਰ ਕੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਉਨ੍ਹਾਂ ਦੀ ਰਹਿਮ ਅਪੀਲ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਤਿੰਨਾਂ ਨੂੰ 9 ਸਤੰਬਰ ਨੂੰ ਫਾਂਸੀ ਲਾਈ ਜਾਣੀ ਸੀ। ਹਾਈ ਕੋਰਟ ਦੇ ਹੁਕਮਾਂ ਤੋਂ ਐਨ ਪਹਿਲਾਂ ਵਿਧਾਨ ਸਭਾ ਵਲੋਂ ਰਹਿਮ ਦੀ ਅਪੀਲ ’ਤੇ ਮੁੜ ਵਿਚਾਰ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਇਹ ਮਤਾ ਮੁੱਖ ਮੰਤਰੀ ਜੈਲਲਿਤਾ ਨੇ ਖ਼ੁਦ ਪੇਸ਼ ਕੀਤਾ। ਹਾਈ ਕੋਰਟ ਨੇ ਤਿੰਨਾਂ ਵਲੋਂ ... Read Full Story
|
ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ
ਨਵੀਂ ਦਿੱਲੀ,ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੋਕਪਾਲ ਬਿੱਲ 'ਤੇ ਸੰਸਦ ਵਿਚ ਪਾਸ ਹੋਏ ਮਤੇ ਬਾਰੇ ਦੱਸਿਆ। ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਸੰਸਦ ਵਿਚ ਜਾਰੀ ਸੈਸ਼ਨ ਅਤੇ 27 ਅਗਸਤ ਨੂੰ ਲੋਕਪਾਲ ਬਿੱਲ ਨਾਲ ਸਬੰਧਤ ਮਾਮਲਿਆਂ 'ਤੇ ਪਾਸ ਮਤੇ ਬਾਰੇ ਜਾਣਕਾਰੀ ਦਿੱਤੀ। ... Read Full Story
|
ਮੁਸ਼ੱਰਫ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ
ਇਸਲਾਮਾਬਾਦ,ਪਾਕਿਸਤਾਨ ਦੀ ਅਤਿਵਾਦੀ ਵਿਰੋਧੀ ਅਦਾਲਤ ਵੱਲੋਂ 2007 ’ਚ ਹੋਏ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਕੇਸ ਦੇ ਸਬੰਧ ’ਚ ਅਦਾਲਤ ਅੱਗੇ ਪੇਸ਼ ਨਾ ਹੋਣ ਕਾਰਨ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।
ਅਦਾਲਤ ਵੱਲੋਂ ਕਈ ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਭੁੱਟੋ ਕਤਲ ਮਾਮਲੇ ’ਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਸਹਿਮਤ ਨਾ ਹੋਣ ’ਤੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ। ਮਰਹੂਮ ਭੁੱਟੋ ਦੇ ਕਤਲ ਸਮੇਂ ਸ੍ਰੀ ਮੁਸ਼ੱਰਫ ਪਾਕਿਸਤਾਨ ਦੇ ਰਾਸ਼ਟਰਪਤੀ ਸਨ। ਸੰਘੀ ਜਾਂਚ ਏਜੰਸੀ (ਐਫ.ਆਈ.ਏ.) ਦੇ ਬੇਨਤੀ ਕਰਨ ’ਤੇ ਅਦਾਲਤ ਵੱਲੋਂ ... Read Full Story
|
ਅਮਰੀਕਾ ਵਿੱਚ ਭੂਚਾਲ ਕਾਰਨ ਦਹਿਸ਼ਤ
ਭਾਰਤੀ ਸਫ਼ਾਰਤਖਾਨਾ, ਮੰਦਿਰ ਤੇ ਗੁਰਦੁਆਰੇ ਸੁਰੱਖਿਅਤ
ਵਾਸ਼ਿੰਗਟਨ,ਪੂਰਬੀ ਅਮਰੀਕਾ ਵਿੱਚ ਬੀਤੇ ਦਿਨ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਦੇਸ਼ ਦੀ ਰਾਜਧਾਨੀ ਦੀਆਂ ਇਮਾਰਤਾਂ ਹਿੱਲ ਗਈਆਂ, ਜਿਸ ਕਾਰਨ ਅਧਿਕਾਰੀਆਂ ਨੂੰ ਇਮਾਰਤਾਂ ਖਾਲੀ ਕਰਨੀਆਂ ਪਈਆਂ। ਇਸ ਤੋਂ ਇਲਾਵਾ ਦੇਸ਼ ਦੇ ਦੋ ਪਰਮਾਣੂ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ।
ਇਸ ਭੂਚਾਲ ਦੀ ਸ਼ਿੱਦਤ ਰਿਕਟਰ ਪੈਮਾਨੇ ਉਪਰ 5.8 ਨਾਪੀ ਗਈ। ਇਸ ਤੋਂ ਪਹਿਲਾਂ 1897 ਵਿੱਚ 5.9 ਦੀ ਸ਼ਿੱਦਤ ਵਾਲਾ ਭੂਚਾਲ ਇਥੇ ਆਇਆ ਸੀ।
ਵਾਸ਼ਿੰਗਟਨ ਵਿਖੇ ਭਾਰਤੀ ਸਫ਼ਾਰਤਖਾਨਾ, ਪੈਂਟਾਗਨ (ਰੱਖਿਆ ਮੰਤਰਾਲਾ) ਤੇ ਹੋਰ ਅਹਿਮ ਇਮਾਰਤਾਂ ਭੂਚਾਲ ਦੌਰਾਨ ਖਾਲੀ ਕਰਵਾ ਲਈਆਂ ... Read Full Story
|
ਕਾਰਗਿਲ ਦੇ ਕਾਰੇ ਨੇ ਅਮਨ ਯਤਨ ਲੀਹੋਂ ਲਾਹੇ : ਨਵਾਜ਼ ਸ਼ਰੀਫ਼
ਲਾਹੌਰ,ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਕਹਿਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ 1999 ਦੇ ‘ਕਾਰਗਿਲ ਕਾਰੇ’ ਦੀ ਜਾਂਚ ਲਈ ਇਕ ਕਮਿਸ਼ਨ ਕਾਇਮ ਕੀਤਾ ਜਾਵੇਗਾ, ਜੋ ਅਮਨ ਅਮਲਾਂ ਦੀ ਪਿੱਠ ‘ਚ ਛੁਰੇ ਵਾਂਗ ਸਾਬਤ ਹੋਇਆ ਸੀ, ਕਿਉਂਕਿ ਉਸੇ ਸਾਲ ਉਨ੍ਹਾਂ ਨੇ ਭਾਰਤ ਨਾਲ ਗੱਲਬਾਤ ਤੋਰੀ ਸੀ।
ਮੁੱਖ ਵਿਰੋਧੀ ਧਿਰ ਪੀ.ਐਮ.ਐਲ.-ਐਨ. ਪਾਰਟੀ ਦੇ ਪ੍ਰਧਾਨ ਨੇ ਕੱਲ੍ਹ ਇੱਥੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ‘ਕਾਰਗਿਲ ਜੰਗ’ ਬਾਰੇ ਜਾਂਚ ਕਰਾਏ ਜਾਣ ਲਈ ਭਾਰਤ ਦੀ ਸ਼ਲਾਘਾ ਕਰਦੇ ਹਨ, ਪਰ ਕੀ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਜੋ ਪਾਕਿਸਤਾਨ ‘ਚ ਜਾਂਚ ... Read Full Story
|
ਰਾਸ਼ਟਰਪਤੀ, ਉ¤ਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਕ੍ਰਿਸਮਸ ਦੀਆਂ ਮੁਬਾਰਕਾਂ
ਨਵੀਂ ਦਿੱਲੀ, 25 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)- ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਉ¤ਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕ੍ਰਿਸਮਸ ਦੇ ਮੌਕੇ ’ਤੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ। ਰਾਸ਼ਟਰਪਤੀ ਨੇ ਆਪਣੇ ਸੰਦੇਸ਼ ’ਚ ਕਿਹਾ ਕਿ, ‘ਮੈ ਕ੍ਰਿਸਮਸ ਦੇ ਮੌਕੇ ’ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦੀ ਹਾਂ। ਕ੍ਰਿਸਮਸ ਸਾਨੂੰ ਈਸਾ ਮਸੀਹ ਦੇ ਉਸ ਸੰਦੇਸ਼ ਦੀ ਯਾਦ ਦਿਵਾਉਂਦਾ ਹੈ, ਜਿਸ ’ਚ ਉਨ੍ਹਾਂ ਨੇ ਸਮਾਜ ’ਚ ਸ਼ਾਂਤੀ , ਏਕਤਾ ਤੇ ਸਦਭਾਵਨਾ ਨੂੰ ਬੜਾਵਾ ਦੇਣ ਦੀ ਗੱਲ ਕਹੀ ਸੀ।’ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਮੁਹੰਮਦ ਹਾਮਿਦ ਅੰਸਾਰੀ ਨੇ ਦੇਸ਼ ਦੀ ਜਨਤਾ ... Read Full Story
|