Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਾਸ਼ਟਰੀ"
ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਜਿਣਸਾਂ ਦੀ ਵਿਕਰੀ ਕਰਨ ਲਈ ਸਾਨੂੰ ਵਿਗਿਆਨਕ ਤਰੀਕਿਆਂ ਨਾਲ ਖੇਤੀ ਕਰਕੇ ਚੰਗੀ ਕਿਸਮ ਦੀਆਂ ਜਿਣਸਾਂ ਤਿਆਰ ਕਰਨੀਆਂ ਪੈਣਗੀਆਂ-ਡਿਪਟੀ ਕਮਿਸ਼ਨਰ

ਪਟਿਆਲਾ: 20 ਮਾਰਚ (ਪੀ.ਐਸ.ਗਰੇਵਾਲ) - ਅਜੇ ਵੀ ਸਾਡੇ ਦੇਸ਼ ਵਿੱਚ ਪ੍ਰਤਿ ਹੈਕਟੇਅਰ ਉਪਜ ਦੂਜੇ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਜਿਣਸਾਂ ਦੀ ਵਿਕਰੀ ਕਰਨ ਲਈ ਸਾਨੂੰ ਵਿਗਿਆਨਕ ਤਰੀਕਿਆਂ ਨਾਲ ਖੇਤੀ ਕਰਕੇ ਚੰਗੀ ਕਿਸਮ ਦੀਆਂ ਜਿਣਸਾਂ ਤਿਆਰ ਕਰਨੀਆਂ ਪੈਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਇਫਕੋ ਵੱਲੋਂ ਕਿ੍ਰਸ਼ੀ ਵਿਗਿਆਨ ਕੇਂਦਰ, ਰੌਣੀ (ਪਟਿਆਲਾ) ਵਿਖੇ ਚਾਰ-ਦਿਨਾ ਟ੍ਰੇਨਿੰਗ ਅਤੇ ਵਿਜ਼ਿਟ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਕੈਂਪ ਵਿੱਚ ਵੱਖ-ਵੱਖ ...
Read Full Story


ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ਼ ਦੇਹਰਾਦੂਨ ਦੇ ਜਨਵਰੀ 2012 ਦੇ ਟਰਮ ਦੇ ਦਾਖਲੇ ਲਈ ਬਿਨੈ-ਪੱਤਰਾਂ ਦੀ ਮੰਗ

ਪਟਿਆਲਾ: 9 ਮਾਰਚ (ਪੀ.ਐਸ.ਗਰੇਵਾਲ) - ਜ਼ਿਲਾ ਸੈਨਿਕ ਭਲਾਈ ਅਫਸਰ ਸੇਵਾ ਮੁਕਤ ਕਰਨਲ ਸ਼੍ਰੀ ਐਚ.ਐਸ.ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ਼ ਦੇਹਰਾਦੂਨ ਦੇ ਜਨਵਰੀ 2012 ਦੇ ਟਰਮ ਦੇ ਦਾਖਲੇ ਲਈ ਸਾਬਕਾ ਸੈਨਿਕਾਂ/ਵਿਧਵਾਵਾਂ ਦੇ ਬੱਚਿਆਂ ਲਈ ਲਿਖਤੀ ਇਮਤਿਹਾਨ ਲਾਲਾ ਲਾਜਪਤ ਰਾਏ ਭਵਨ, ਸੈਕਟਰ 15 ਚੰਡੀਗੜ ਵਿਖੇ 1 ਅਤੇ 2 ਜੂਨ 2012 ਨੂੰ ਹੋਵੇਗਾ। ਸ਼੍ਰੀ ਕੰਗ ਨੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਕੇਵਲ ਲੜਕੇ ਹੀ ਅਪਲਾਈ ਕਰ ਸਕਦੇ ਹਨ ਅਤੇ ਉਮੀਦਵਾਰ ਦਾ ਜਨਮ 2 ਜਨਵਰੀ 2000 ਤੋਂ 1 ਜੁਲਾਈ 2007 ਦੇ ਵਿਚਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਕਿਸੇ ...
Read Full Story


ਧਰਤੀ ਦੇ ਨੇੜੇ ਤਾਰੇ ਦੀ ਖੋਜ

ਵਾਸ਼ਿੰਗਟਨ,ਖਗੋਲ ਵਿਗਿਆਨਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਧਰਤੀ ਦੇ ਨੇੜੇ ਜਵਾਨ ਤਾਰੇ ਦੀ ਖੋਜ ਕੀਤੀ ਹੈ। ‘ਦ ਐਸਟਰਨਾਮਿਕਲ ਪਤ੍ਰਿਕਾ’ ਨੇ ਆਪਣੇ ਤਾਜ਼ਾ ਅੰਕ ‘ਚ ਕਿਹਾ ਹੈ ਕਿ ਇੱਕ ਅੰਤਰਰਾਸ਼ਟਰੀ ਦਲ ਨੇ ਇਕ ਜਾਂਚ ਦੇ ਮਾਧਿਅਮ ਤੋਂ ਇਸ ਤਾਰੇ ਦੇ ਬਾਰੇ ‘ਚ ਦੱਸਿਆ। ਐਪੀ ਕੋਲੰਬੇ ਨਾਮ ਦਾ ਇਹ ਤਾਰਾ ਧਰਤੀ ਦਾ ਨੇੜਲੇ ”ਪ੍ਰੀ ਮੇਨ – ਸੀਕਵੰਸ” ਤਾਰਾ ਹੈ। ਦਲ ‘ਚ ਸ਼ਾਮਿਲ ਆਸਟ੍ਰੇਲੀਅਨ ਰਾਸ਼ਟਰੀ ਯੂਨੀਵਰਸਿਟੀ ਦੇ ਸਿਮੋਨ ਮਰਫੀ ਨੇ ਕਿਹਾ, ”ਪ੍ਰੀ ਮੇਨ-ਸੀਕਵੰਸ ਤਾਰੇ ਸੂਰਜ ਦੇ ਮੁਕਾਬਲੇ ਕਾਫ਼ੀ ਜਵਾਨ ਹੁੰਦੇ ਹਨ। ਕੂਨਾਬਰਾਬਰਾਨ, ਚਿਲੀ, ਹਵਾਈ ਅਤੇ ਕੈਲੀਫੋਰਨਿਆ ਦੇ ਦੂਰਬੀਨਾਂ ...
Read Full Story


ਭਾਈ ਕਾਨ ਸਿੰਘ ਨਾਭਾ ਦੇ ਜਨਮ ਦਿਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਵਰੇ ‘ਪੰਜਾਬੀ ਕਿਤਾਬ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਵੇਗਾ : ਉਪ-ਕੁਲਪਤੀ * ਭਾਈ ਕਾਨ ਸਿੰਘ ਨਾਭਾ ਦੇ 150ਵੇਂ ਜਨਮ ਦਿਨ ਮੌਕੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ

ਪਟਿਆਲਾ, 30 ਅਗਸਤ (ਪੀ.ਐਸ.ਗਰੇਵਾਲ) -‘‘ ਮਹਾਨ ਸਿੱਖ ਵਿਦਵਾਨ ਅਤੇ ਉੱਘੇ ਸਾਹਿਤਕਾਰ ਭਾਈ ਕਾਨ ਸਿੰਘ ਨਾਭਾ ਦੇ ਜਨਮ ਦਿਨ (30 ਅਗਸਤ) ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਵਰੇ ‘ਪੰਜਾਬੀ ਕਿਤਾਬ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਵੇਗਾ । ’’ ਇਹ ਐਲਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਸੈਨੇਟ ਹਾਲ ਵਿਖੇ ਭਾਈ ਕਾਨ ਸਿੰਘ ਨਾਭਾ ਦੇ 150ਵੇਂ ਜਨਮ ਦਿਵਸ ਮੌਕੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਭਾਈ ਕਾਨ ਸਿੰਘ ਨਾਭਾ ਦਾ ਯੋਗਦਾਨ ਵਿਸ਼ੇ ’ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ...
Read Full Story


ਸਕੂਲਾਂ ਵਿਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ: ਡੀ.ਸੀ.

ਸਿਰਸਾ,ਜ਼ਿਲ੍ਹੇ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਲਾ ਵੱਲੋਂ ਆਗਾਮੀ ਸਤੰਬਰ ਮਹੀਨੇ ’ਚ ਵੱਖ-ਵੱਖ ਸਰਕਾਰੀ ਸਕੂਲਾਂ ’ਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ। ਇਨ੍ਹਾਂ ਫਿਲਮਾਂ ’ਚ ਦੇਸ਼ ਭਗਤੀ, ਰਾਸ਼ਟਰੀ ਸਦਭਾਵਨਾ, ਸਮਾਜਿਕ ਸਦਭਾਵਨਾ ਤੇ ਆਤਮਵਿਸ਼ਵਾਸ ਨਾਲ ਜੁੜੇ ਵਿਸ਼ੇ ਹੋਣਗੇ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਯੁੱਧਵੀਰ ਸਿੰਘ ਖਿਆਲੀਆ ਨੇ ਬਾਲ ਚਿੱਤਰ ਸਮਿਤੀ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਮੀਟਿੰਗ ਵਿੱਚ ਸਿਟੀ ਮਜਿਸਟਰੇਟ ਸੁਰੇਸ਼ ਕਸਵਾਂ, ਬਾਲ ਚਿਤਰ ਸਮਿਤੀ ਦੇ ਉਚ ਅਧਿਕਾਰੀ ...
Read Full Story


ਬੇਸਬਾਲ ਦੇ ਰਾਸ਼ਟਰੀ ਖਿਡਾਰੀ ਸਵ. ਜਸਮਿੰਦਰ ਸਿੰਘ ਜੱਸੀ ਨੂੰ ਸ਼ਰਧਾਂਜਲੀਆਂ

ਪਟਿਆਲਾ, 17 ਅਗਸਤ (ਪੀ.ਐਸ.ਗਰੇਵਾਲ) -ਬੇਸਬਾਲ ਦੇ ਰਾਸ਼ਟਰੀ ਖਿਡਾਰੀ ਅਤੇ ਜ਼ਿਲਾ ਲੋਕ ਸੰਪਰਕ ਦਫਤਰ ਪਟਿਆਲਾ ਵਿੱਚ ਬਤੌਰ ਸੀਨੀਅਰ ਸਹਾਇਕ ਸੇਵਾਵਾਂ ਨਿਭਾਅ ਰਹੇ ਸ਼੍ਰੀਮਤੀ ਪਰਮਜੀਤ ਕੌਰ ਦੇ ਸਪੁੱਤਰ ਸਵ. ਜਸਮਿੰਦਰ ਸਿੰਘ ਜੱਸੀ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਹੋਈ । ਇਸ ਮੌਕੇ ਭਾਈ ਜਸਕਰਨ ਸਿੰਘ ਪਟਿਆਲਾ ਵਾਲਿਆਂ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਗੁ. ਸ਼੍ਰੀ ਦੁਖਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਨੇ ਅਰਦਾਸ ਕੀਤੀ । ਸਵ. ਜਸਮਿੰਦਰ ਸਿੰਘ ਜੱਸੀ ਦੀ ਅੰਤਿਮ ਅਰਦਾਸ ਮੌਕੇ ਵੱਡੀ ...
Read Full Story


ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਅੰਤਰ-ਰਾਸ਼ਟਰੀ ਖਿਡਾਰੀ ਰੋਲ ਆਫ਼ ਆਨਰ ਨਾਲ ਸਨਮਾਨਿਤ

ਪਟਿਆਲਾ: 18 ਫਰਵਰੀ, 2011 (ਪੀ.ਐਸ.ਗਰੇਵਾਲ) -ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ‘ਸਾਲਾਨਾ ਇਨਾਮ ਵੰਡ ਸਮਾਰੋਹ’ ਦਾ ਆਯੋਜਨ ਕੀਤਾ ਗਿਆ। ਡਾ. ਜਸਪਾਲ ਸਿੰਘ, ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਅਤੇ ਸ. ਦਵਿੰਦਰ ਸਿੰਘ ਸਰੋਆ, ਡਾਇਰੈਕਟਰ, ਨਾਰਥ-ਜ਼ੋਨ ਕਲਚਰਲ ਸੈਂਟਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੇ ਜੋਤ ਜਗਾ ਕੇ ਪੋ੍ਰਗਰਾਮ ਦਾ ਆਗ਼ਾਜ਼ ਕੀਤਾ। ਕਾਲਜ ਦੇ ਸੰਗੀਤ ਵਿਭÎਾਗ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਪ੍ਰਸਤੁਤ ਕੀਤਾ। ਇਸ ਸਮਾਰੋਹ ਮੌਕੇ ਕਾਲਜ ਦੇ ਐਨ ਸੀ ਸੀ ਕੈਡਿਟਾਂ ਨੇ ਮੁੱਖ ...
Read Full Story


ਪੰਜਾਬ ਸਰਕਾਰ ਵੱਲੋਂ ਸਾਇਕਲਿੰਗ ਦੇ ਖਿਡਾਰੀਆਂ ਨੂੰ ਮਿਆਰੀ ਸਿਖਲਾਈ ਤੇ ਆਧੁਨਿਕ ਸਾਜੋ ਸਮਾਨਨਾਲ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ-ਢੀਂਡਸਾ

ਪਟਿਆਲਾ: 1 ਫਰਵਰੀ (ਪੀ.ਐਸ.ਗਰੇਵਾਲ) -‘‘ ਪੰਜਾਬ ਸਰਕਾਰ ਵੱਲੋਂ ਸਾਇਕਲਿੰਗ ਦੇ ਖਿਡਾਰੀਆਂ ਨੂੰ ਮਿਆਰੀ ਸਿਖਲਾਈ ਅਤੇ ਆਧੁਨਿਕ ਸਾਜੋ ਸਮਾਨ ਮੁਹੱਈਆ ਕਰਵਾ ਕੇ ਉਹਨਾਂ ਨੂੰ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ: ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਸਾਇਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਕਰਵਾਈ ਗਈ 63ਵੀਂ ਸੀਨੀਅਰ, 40ਵੀਂ ਜੂਨੀਅਰ ਅਤੇ 26ਵੀਂ ਸਬ ਜੂਨੀਅਰ ਨੈਸ਼ਨਲ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਦੇ ਉਦਘਾਟਨੀ ਸਮਾਗਮ ਨੂੰ ...
Read Full Story


ਕਮਿਉਨਿਟੀ ਕਾਲਜ ਸ਼ੁਰੂ ਕਰੇਗਾ ਇਗਨੂ

ਇੰਦਰਾ ਗਾਂਧੀ ਰਾਸ਼ਟਰੀ ਓਪਨ ਯੂਨੀਵਰਸਿਟੀ ਹੁਣ ਕਮਿਉਨਿਟੀ ਕਾਲਜ ਸ਼ੁਰੂ ਕਰੇਗਾ। ਇਗਨੂ ਦੇ ਖੇਤਰੀ ਨਿਦੇਸ਼ਕ ਕੇਐਸ ਤਿਵਾੜੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਾਉਣ ਲਈ ਇਗਨੂ ਸਦਾ ਹੀ ਕੋਸ਼ਿਸ਼ ਕਰਦਾ ਰਿਹਾ ਹੈ ਜਿਸ ਅਧੀਨ ਹੁਣ ਕਮਿਉਨਿਟੀ ਕਾਲਜ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਗਈ ਹੈ। ਇਸ ਦੀ ਸ਼ੁਰੂਆਤ ਇੰਦੌਰ ਤੋਂ ਹੋ ਚੁੱਕੀ ਹੈ।ਉਹਨਾਂ ਦੱਸਿਆ ਕਿ ਇਸ ਕੋਸ਼ਿਸ਼ ਵਿਚ ਸੇਨਾ ਦੇ ਕੇਂਦਰ ਵੀ ਸ਼ਾਮਲ ਹਨ ਜਿੱਥੇ ਅਜਿਹੇ ਕਾਲਜ ਸ਼ੁਰੂ ਕੀਤੇ ਜਾਣਗੇ। ਤਿਵਾੜੀ ਨੇ ਦੱਸਿਆ ਕਿ ਇਗਨੂ ਵੱਲੋਂ ਫਿਊਚਰ ਗਰੁੱਪ ਨਾਲ ਮਿਲਕੇ ਐਮਬੀਏ ਪਾਠਕ੍ਰਮ ...
Read Full Story


ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਕਰਵਾਇਆ

ਪਟਿਆਲਾ, 9 ਮਾਰਚ (ਭਾਗ ਸਿੰਘ) : ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਵਿਕਾਸ ਵਿਸ ਤ ਸਥਾਨਕ ਸਰਕਾਰੀ ਮਹਿੰਦਰਾ ਕਾਲਜ ਵਿਖ ਇਕ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇੰਗਲੈਂਡ ਦੀ ਸਮਾਜ ਸਵਿਕਾ ਸ੍ਰੀਮਤੀ ਵੀਨਾ ਵਰਮਾ ਨ ਸੈਮੀਨਾਰ ਦਾ ਉਦਘਾਟਨ ਸ਼ਮਾਂ ਰੌਸ਼ਨ ਕਰਕ ਕੀਤਾ। ਆਪਣ ਉਦਘਾਟਨੀ ਭਾਸ਼ਣ ਵਿਚ ਸ੍ਰੀਮਤੀ ਵੀਨਾ ਵਰਮਾ ਨ ਵਿਸ਼ਵੀਕਰਨ ਦ ਇਸ ਯੁੱਗ ਵਿਚ ਮਹਿਲਾਵਾਂ ਦ ਸਰਵਪੱਖੀ ਵਿਕਾਸ ਦੀ ਲੋੜ ਮਹਿਸੂਸ ਕੀਤੀ ਅਤ ਮਹਿਲਾਵਾਂ ਨੂੰ ਬਲਪੂਰਵਕ ਆਪਣ ਅਧਿਕਾਰ ਪ੍ਰਾਪਤ ਕਰਨ ਲਈ ਪ੍ਰਰਿਤ ਕੀਤਾ। ਉਨਾਂ ਜਮੀਨੀ ਪੱਧਰ ਤ ਅੌਰਤਾਂ ਨੂੰ ਉਨਾਂ ਦ ਹੱਕਾਂ ਸਬੰਧੀ ਜਾਗਰੂਕ ਕਰਨ ...
Read Full Story


ਰਾਸ਼ਟਰੀ ਮਾਰਗ ’ਤੇ ਗੰਦਗੀ ਦੇ ਢੇਰ

ਭੋਗਪੁਰ, 1 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਸ਼ਹਿਰ ਦੇ ਵਿਚਕਾਰੋਂ ਲੰਘਦੇ ਚਾਰ ਮਾਰਗੀ ਰਾਸ਼ਟਰੀ ਸੜਕ ਵਿਚਾਲੇ ਬਣੀ ਪਟੜੀ ਵਿਚ ਗੰਦਗੀ ਦੇ ਢੇਰ ਜਿਥੇ ਰਾਸ਼ਟਰੀ ਮਾਰਗ ਦੀ ਸੁੰਦਰਤਾ ਨੂੰ ਦਾਗ ਲਾ ਰਹੇ ਹਨ ਉਥੇ ਰੋਜ਼ਾਨਾ ਬਾਜ਼ਾਰ ਆ ਰਹੇ ਲੱਖਾਂ ਲੋਕਾਂ ਨੂੰ ਬਿਮਾਰੀਆਂ ਦਾ ਸੱਦਾ ਦੇ ਰਹੇ ਹਨ ਅਤੇ ਨਗਰ ਪੰਚਾਇਤ ਦੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨਚਿੰਨ੍ਹ ਲਾ ਰਹੇ ਹਨ। ਸਥਾਨਕ ਬੱਸ ਅੱਡਾ ਵਿਚ ਹੀ ਥਾਂ-ਥਾਂ ਗੰਦਗੀ ਦੇ ਢੇਰ ਸ਼ਹਿਰ ਵਿਚ ਦਾਖਲ ਹੋਣ ਵਾਲੇ ਹਰ ਮਹਿਮਾਨ ਦਾ ਸਵਾਗਤ ਕਰਦੇ ਹਨ। ਸਥਾਨਕ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੀ ਸਫਾਈ ਕਰਕੇ ਗੰਦਗੀ ਸੜਕ ਵਿਚਲੀ ਪੱਟੜੀ ਵਿਚ ਸੁੱਟੀ ਜਾ ...
Read Full Story


ਆਸਟ੍ਰੇਲੀਆ ’ਚ ਭਾਰਤੀਆਂ ’ਤੇ ਨਸਲਵਾਦੀ ਹਮਲੇ ਮੰਦਭਾਗੀ ਘਟਨਾ-ਜਥੇ: ਚੰਗਿਆੜਾ

ਨਵਾਂਸ਼ਹਿਰ, 20 ਜਨਵਰੀ (ਵਿ. ਪ੍ਰ.)-ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉ੍ਯ¤ਤਰੀ ਅਮਰੀਕਾ ਦੇ ਜਨਰਲ ਸਕੱਤਰ ਜਥੇਦਾਰ ਬਲਵੀਰ ਸਿੰਘ ਚੰਗਿਆੜਾ ਨੇ ਆਸਟ੍ਰੇਲੀਆ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਲਾਉਣ ਅਤੇ ਭਾਰਤੀਆਂ ’ਤੇ ਨਸਲਵਾਦੀ ਹਮਲੇ ਕਰਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਆਸਟ੍ਰੇਲੀਆ ਦੀ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਢਿੱਲ ਮੱਠ ਵਾਲੀ ਨੀਤੀ ਤਿਆਗ ਕੇ ਇਸ ਪ੍ਰਤੀ ਜ਼ਿੰਮੇਵਾਰੀ ਵਾਲੀ ਪਹੁੰਚ ਅਪਣਾਏ। ਜਥੇਦਾਰ ...
Read Full Story


ਭਾਰਤ ਦੀਆਂ ਸਰਕਾਰੀ ਸਾਈਟਾਂ ’ਚ ਸੰਨ੍ਹ ਲਾਉਣ ਦੀ ਕੋਸ਼ਿਸ਼

ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਰਾਸ਼ਟਰੀ ਸੁਰੱਖਿਆ ਸਲਾਹਕਾਰ ਐ¤ਮ. ਕੇ. ਨਰਾਇਣਨ ਨੇ ਅਹਿਮ ਇੰਕਸ਼ਾਫ ਕਰਦਿਆਂ ਪ੍ਰਗਟਾਵਾ ਕੀਤਾ ਹੈ ਕਿ ਲੰਘੀ 15 ਦਸੰਬਰ ਨੂੰ ਸਾਈਬਰ ਹੈਂਕਰਾਂ ਨੇ ਉਨ੍ਹਾਂ ਦੇ ਦਫ਼ਤਰ ਦੀ ਵੈਬਸਾਈਟ ਸਮੇਤ ਹੋਰ ਕਈ ਸਰਕਾਰੀ ਵੈਬਸਾਈਟਾਂ ਨੂੰ ਸੰਨ੍ਹ ਲਾਉਣ (ਆਪਣੇ ਨਿਯੰਤਰਣ ’ਚ ਕਰਨ) ਦੀ ਕੋਸ਼ਿਸ਼ ਕੀਤੀ ਸੀ। ਇਸਦੇ ਨਾਲ ਹੀ ਇਹ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ ਕਿ ਇਹ ਸਾਈਬਰ ਹੈਕਰ ਚੀਨ ਦੇਸ਼ ਨਾਲ ਸਬੰਧਤ ਸਨ। ਜ਼ਿਕਰਯੋਗ ਹੈ ਕਿ ਇਸੇ ਦਿਨ ਹੀ ਕਈ ਅਮਰੀਕੀ ਕੰਪਨੀਆਂ ’ਤੇ ਵੀ ਚੀਨੀ ਹੈਕਰਾਂ ਨੇ ਸਾਈਬਰ ਹਮਲੇ ਕੀਤੇ ਸਨ। ਇਕ ਅਖਬਾਰ ਨਾਲ ਗੱਲਬਾਤ ਕਰਦਿਆਂ ਨਰਾਇਣਨ ਨੇ ਕਿਹਾ ਕਿ ਇਹ ...
Read Full Story


ਪਿੰਡ ਮੁਹੇਮ ਦਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਸਮਾਪਤ

ਨਕੋਦਰ/ਮੱਲ੍ਹੀਆਂ ਕਲਾਂ, 18 ਜਨਵਰੀ (ਮਨਜੀਤ ਮਾਨ, ਤਰਲੋਕ)- ਨਜ਼ਦੀਕੀ ਪਿੰਡ ਮੁਹੇਮ ਜ਼ਿਲ੍ਹਾ ਜਲੰਧਰ ਵਿਖੇ ਬਾਬਾ ਭਾਈ ਖਜ਼ਾਨ ਸਿੰਘ ਦੀ ਯਾਦ ’ਚ ਪਿੰਡ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸੰਤ ਬਾਬਾ ਚਰਨ ਦਾਸ, ਬਲਵੀਰ ਸਿੰਘ ਹਾਲੈਂਡ, ਗੁਰਪਾਲ ਸਿੰਘ ਸੰਘਾ ਐਸ.ਜੀ.ਕੇ. ਸੰਘਾ ਬ੍ਰਦਰਜ਼, ਸੱਗੜ ਬ੍ਰਦਰਜ਼, ਸੁਖਦੇਵ ਸੰਧੂ, ਬੌਬੀ ਸੰਧੂ, ਸਾਬੀ ਸੰਧੂ, ਮਿਡਵੇ ਕਬੱਡੀ ਕਲੱਬ ਯੂ.ਕੇ., ਮੀਕਾ ਸੰਧੂ ਕੈਨੇਡਾ ਨੇ ਕੀਤਾ। ਖੇਡ ਮੇਲੇ ਦੀ ਪ੍ਰਧਾਨਗੀ ਕਿਸ਼ਨ ਸਿੰਘ, ਬਿਸ਼ਨ ਸਿੰਘ ਮੁਹੇਮ, ਅਜੀਤ ਸਿੰਘ ਸੰਧੂ, ਭਜਨ ਸਿੰਘ ਸੰਧੂ, ਗਿਆਨ ਸਿੰਘ ...
Read Full Story


ਤਿੰਨ ਰੋਜ਼ਾ ਰਾਸ਼ਟਰੀ ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ 22 ਤੋਂ

ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)-ਹਰੀਜਤ ਫਰੈਂਡਜ਼ ਸਪੋਰਟਸ ਕਲੱਬ ਨਾਰਥ ਅਮਰੀਕਾ ਵੱਲੋਂ ਪਹਿਲਾ ਤਿੰਨ ਰੋਜ਼ਾ ਰਾਸ਼ਟਰੀ ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ ਜੋ ਕਿ ਸਥਾਨਕ ਸ਼ਹਿਰ ਦੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ 22, 23 ਅਤੇ 24 ਜਨਵਰੀ ਨੂੰ ਬੜੀ ਧੂਮਧਾਮ ਨਾਲ ਪਦਮ ਸ੍ਰੀ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਤੇ ਸੁਰਿੰਦਰ ਸਿੰਘ ਸੋਢੀ ਆਈ.ਪੀ.ਐਸ. ਤੇ ਪ੍ਰਿੰਸੀਪਲ ਪੂਰਨ ਸਿੰਘ ਸੰਧੂ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕਲੱਬ ਦੇ ਪ੍ਰਧਾਨ ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਮਿੰਟੂ ਕਿਸ਼ਨਪੁਰਾ ਕਲਾਂ, ਹਰਦੀਪ ਗਿੱਲ ਰਾਮੂੰਵਾਲਾ, ਸੁਖਮੰਦਰ ਬੁੱਟਰ, ...
Read Full Story


ਕਾਂਗਰਸ ਦੇ 125 ਸਾਲ

ਭਾਰਤੀ ਰਾਸ਼ਟਰੀ ਕਾਂਗਰਸ ਨੇ ਆਪਣਾ 125 ਵਰ੍ਹੇ ਦਾ ਸਫ਼ਰ ਪੂਰਾ ਕਰ ਲਿਆ ਹੈ। ਭਾਰਤੀ ਸਿਆਸਤ ਵਿਚ ਕੋਈ ਵੀ ਹੋਰ ਕੌਮੀ ਪਾਰਟੀ ਏਨਾ ਲੰਮਾ ਸਫ਼ਰ ਤੈਅ ਨਹੀਂ ਕਰ ਸਕੀ। ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਸਮੇਂ ਤੇ ਹਾਲਾਤ ਦੇ ਬਦਲ ਜਾਣ ਨਾਲ ਇਸ ਪਾਰਟੀ ਨੇ ਅਨੇਕਾਂ ਦੁਸ਼ਵਾਰੀਆਂ ਝੱਲੀਆਂ ਹਨ ਅਤੇ ਸਮੇਂ-ਸਮੇਂ ’ਤੇ ਅਨੇਕਾਂ ਰੰਗ ਵੀ ਦੇਖੇ ਹਨ। ਇਸ ਨੇ ਆਪਣੀ ਪੂਰੀ ਚੜ੍ਹਾਈ ਵੀ ਮਾਣੀ ਹੈ ਅਤੇ ਕਿਸੇ ਸਮੇਂ ਇਹ ਪੂਰੀ ਤਰ੍ਹਾਂ ਰਸਾਤਲ ਵੱਲ ਵੀ ਜਾਂਦੀ ਦਿਖਾਈ ਦਿੱਤੀ ਹੈ। ਬਿਨਾਂ ਸ਼ੱਕ ਭਾਰਤੀ ਸਿਆਸਤ ਵਿਚ ਇਸ ਪਾਰਟੀ ਦੀ ਭੂਮਿਕਾ ਅਤੇ ਪ੍ਰਭਾਵ ਪ੍ਰਤੱਖ ਦੇਖਿਆ ਜਾ ਸਕਦਾ ਹੈ। ਜੇਕਰ 1947 ਵਿਚ ਦੇਸ਼ ਨੂੰ ਮਿਲੀ ...
Read Full Story


ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਦੇ ਸਲਾਹਕਾਰ ਬੋਰਡ ਦਾ ਐਲਾਨ

ਜਗਰਾਉਂ, 31 ਦਸੰਬਰ (ਜੋਗਿੰਦਰ ਸਿੰਘ)-ਅੰਤਰਰਾਸ਼ਟਰੀ ਖੇਡ ਸੱਭਿਆਚਾਰ ’ਚ ਵਡਮੁੱਲਾ ਯੋਗਦਾਨ ਪਾ ਰਹੀ ਅੰਤਰਰਾਸ਼ਟਰੀ ਸੰਸਥਾ ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਦੇ ਡਾਇਰੈਕਟਰ ਦਵਿੰਦਰ ਸਿੰਘ ਛੀਨਾ, ਸਰਪ੍ਰਸਤ ਮੰਗਲ ਸਿੰਘ ਢਿੱਲੋਂ ਫ਼ਿਲਮ ਅਭਿਨੇਤਾ, ਸਰਪ੍ਰਸਤ ਰਜਿੰਦਰ ਸਿੰਘ ਸੋਹਲੇ ਅਤੇ ਸਕੱਤਰ ਜਨਰਲ ਪ੍ਰੋ: ਬਲਵਿੰਦਰਪਾਲ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕੌਂਸਲ ਦੇ ਸੱਦੇ ’ਤੇ ਅੰਤਰਰਾਸ਼ਟਰੀ ਫੋਕ ਆਰਟਿਸਟਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦੋ ਡੈਲੀਗੇਸ਼ਨ ਜਨਵਰੀ ਦੇ ਆਖ਼ਰੀ ਹਫ਼ਤੇ ਤੋਂ 7 ਫਰਵਰੀ 2010 ਤੱਕ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਇਸ ਮੌਕੇ ਸ: ਛੀਨਾ ਵੱਲੋਂ ਕੌਂਸਲ ਦੇ ...
Read Full Story


ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਦਿੜ੍ਹਬਾ ਮੰਡੀ, 5 ਦਸੰਬਰ (ਛਾਜਲੀ) - ਦੇਰ ਸ਼ਾਮ ਰਾਸ਼ਟਰੀ ਰਾਜ ਮਾਰਗ ਤੇ ਮੋਟਰ ਸਾਇਕਲ ਸਵਾਰ ਉਪਰ ਦੀ ਟਰਾਲਾ ਲੰਘਣ ਕਰਕੇ ਨੌਜਵਾਨ ਦੀ ਮੌਤ ਹੋ ਗਈ। ਘਟਨਾ ਸਥਾਨ ਤੋਂ ਡਰਾਇਵਰ ਟਰਾਲਾ ਲੈ ਕੇ ਫਰਾਰ ਹੋ ਗਿਆ ਜਿਸ ਦੀ ਪਹਿਚਾਣ ਨਹੀਂ ਹੋ ਸਕੀ। ਪ੍ਰਾਪਤ ਵੇਰਵਿਆਂ ਅਨੁਸਾਰ ਗੁਰਸੇਵ ਸਿੰਘ (23) ਪੁੱਤਰ ਕਰਨੈਲ ਸਿੰਘ ਵਾਸੀ ਬਾਸੀਅਰਕ ਦਿੜ੍ਹਬਾ ਵਿਖੇ ਇਕ ਐਗਰੋ ਇੰਡਸਟਰੀ ਵਿਚ ਲੱਗਿਆ ਹੋਇਆ। ਫੈਕਟਰੀ ਵਿਚੋਂ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਦਿੜ੍ਹਬਾ ਸ਼ਹਿਰ ਵੱਲ ਆ ਰਿਹਾ ਸੀ ਕਿ ਪਾਤੜਾਂ ਰੋਡ ’ਤੇ ਪੈਟਰੋਲ ਨੇੜੇ ਗੁਰਸੇਵ ਸਿੰਘ ਦੇ ਮੋਟਰਸਾਇਕਲ ਨਾਲ ਟਰਾਲਾ ਟਕਰਾਅ ਗਿਆ। ਗੁਰਸੇਵ ਸਿੰਘ ...
Read Full Story


1

Loading...

© 2012 punjabinfoline.com

punjab infoline arash info