ਪਾਕਿ ਵੱਲੋਂ ਲੀਕ ਹੋਈ ਨਾਟੋ ਰਿਪੋਰਟ ਰੱਦ; ਦੋਸ਼ ਬੇਬੁਨਿਆਦ ਕਰਾਰ
ਇਸਲਾਮਾਬਾਦ, ਪਾਕਿਸਤਾਨ ਨੇ ਅੱਜ ਲੀਕ ਹੋਈ ਗੁਪਤ ਨਾਟੋ ਰਿਪੋਰਟ, ਜਿਸ ਵਿੱਚ ਪਾਕਿਸਤਾਨੀ ਸੁਰੱਖਿਆ ਸੇਵਾਵਾਂ ’ਤੇ ਅਫਗਾਨ ਤਾਲਿਬਾਨ ਦੀ ਮਦਦ ਕਰਨ ਦੇ ਦੋਸ਼ ਲਾਏ ਹਨ, ਨੂੰ ਰੱਦ ਕਰਦਿਆਂ ਕਿਹਾ ਕਿ ਇਹ ਦੋਸ਼ ‘ਆਧਾਰਹੀਣ’ ਹਨ। ਦੱਸਣਯੋਗ ਹੈ ਕਿ ਅੱਜ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖ਼ਾਰ ਦਾ ਕਾਬੁਲ ਦੌਰਾ ਸ਼ੁਰੂ ਹੋਇਆ ਹੈ।
ਵਿਦੇਸ਼ੀ ਦਫਤਰ ਦੇ ਬੁਲਾਰੇ ਅਬਦੁਲ ਬਾਸਿਤ ਨੇ ਮੋਬਾਈਲ ਫੋਨ ’ਤੇ ਭੇਜੇ ਲਿਖਤੀ ਸੁਨੇਹੇ ਵਿੱਚ ਕਿਹਾ, ‘‘ਇਹ ਦੋਸ਼ ਆਧਾਰਹੀਣ ਹਨ। ਅਸੀਂ ਅਫਗਾਨਿਸਤਾਨ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨ ਲਈ ਵਚਨਬੱਧ ਹਾਂ ਅਤੇ ਹੋਰ ਵੀ ਸਾਰੇ ਮੁਲਕਾਂ ... Read Full Story
|