Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰੂਸ"
ਮੇਦਵੇਦੇਵ ਬਣੇ ਰੂਸ ਦੇ ਪ੍ਰਧਾਨ ਮੰਤਰੀ

ਮਾਸਕੋ, ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਰੂਸ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰੂਸ ਦੀ ਸੰਸਦ ਨੇ ਪ੍ਰਧਾਨ ਮੰਤਰੀ ਅਹੁਦੇ 'ਤੇ ਮੇਦਵੇਦੇਵ ਦੀ ਨਿਯੁਕਤੀ ਦੀ ਕੱਲ ਪੁਸ਼ਟੀ ਕਰ ਦਿੱਤੀ ਹੈ। ਰੂਸੀ ਸੰਸਦ ਦੇ ਹੇਠਲੇ ਸਦਨ ਡਿਊਮਾ ਵਿਚ ਬਹੁਮਤ ਮਿਲਣ ਦੇ ਨਾਲ ਹੀ ਮੇਦਵੇਦੇਵ ਦੇ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ ਹੋ ਗਿਆ। ਮੇਦਵੇਦੇਵ ਦੇ ਪੱਖ ਵਿਚ 299 ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ ਜਦਕਿ ਉਨ੍ਹਾਂ ਖਿਲਾਫ 144 ਵੋਟਾਂ ਪਈਆਂ। ਸੱਤਾਧਾਰੀ ਯੂਨਾਈਟਿਡ ਰਸ਼ੀਆ ਪਾਰਟੀ ਅਤੇ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਸਾਰੇ ਮੈਂਬਰਾਂ ਨੇ ਮੇਦਵੇਦੇਵ ਦੇ ਪੱਖ ਵਿਚ ਵੋਟਾਂ ਪਾਈਆਂ ਜਦਕਿ ...
Read Full Story


ਪੁਤਿਨ ਤੀਜੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ

ਮਾਸਕੋ, ਵਲਾਦੀਮੀਰ ਪੁਤਿਨ ਨੇ ਵਿਰੋਧੀਆਂ ਦੀ ਗ੍ਰਿਫਤਾਰੀ ਅਤੇ ਦਮਨ ਵਿਚਾਲੇ ਅੱਜ ਰੂਸ ਦੇ 6ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕ ਕੇ ਆਪਣਾ ਅਹੁਦਾ ਸੰਭਾਲ ਲਿਆ। ਪੁਤਿਨ ਨੇ ਇਸ ਦੌਰਾਨ ਦੇਸ਼ ਦੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣੇ ਦੇਸ਼ ਵਾਸੀਆਂ ਦੇ ਖਦਸ਼ਿਆਂ 'ਤੇ ਖਰਾ ਉਤਰਨ ਦਾ ਪੂਰਾ ਯਤਨ ...
Read Full Story


'ਨੇਰਪਾ' ਪਣਡੁੱਬੀ ਸਮੁੰਦਰੀ ਫੌਜ 'ਚ ਸ਼ਾਮਿਲ

ਵਿਸ਼ਾਖਾਪਟਨਮ, ਰੂਸ ਵਿਚ ਬਣੀ ਪ੍ਰਮਾਣੂ ਪਣਡੁੱਬੀ 'ਨੇਰਪਾ' ਨੂੰ ਅੱਜ ਸਮੁੰਦਰੀ ਫੌਜ 'ਚ ਸ਼ਾਮਿਲ ਕਰਕੇ ਭਾਰਤ ਉਨ੍ਹਾਂ ਕੁਝ ਕੁ ਚੁਣੇ ਹੋਏ ਦੇਸ਼ਾਂ ਦੇ ਸਮੂਹ ਵਿਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਕੋਲ ਅਜਿਹੇ ਜੰਗੀ ਜਹਾਜ਼ ਹਨ। ਸਥਾਨਕ 'ਸ਼ਿਪ ਬਿਲਡਿੰਗ ਕੰਪਲੈਕਸ' ਵਿਚ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਕਿਹਾ ਕਿ ਆਈ. ਐੱਨ. ਐੱਸ. ਚੱਕਰ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਯਕੀਨੀ ਬਣਾਏਗਾ। ਭਾਰਤ ਨੇ ਪਹਿਲਾਂ ਵੀ 1988 'ਚ ਆਪਣੇ ਫੌਜੀਆਂ ਨੂੰ ਅਜਿਹੇ ਜੰਗੀ ਜਹਾਜ਼ਾਂ 'ਤੇ ਟ੍ਰੇਨਿੰਗ ਦੇਣ ਲਈ 'ਚਾਰਲੀ' ਸ਼੍ਰੇਣੀ ਦੀ ਰੂਸੀ ਪ੍ਰਮਾਣੂ ਪਣਡੁੱਬੀ ਨੂੰ ਲੀਜ਼ 'ਤੇ ਲੈ ਕੇ ਸੰਚਾਲਿਤ ਕੀਤਾ ...
Read Full Story


ਗੀਤਾ ‘ਤੇ ਪਾਬੰਦੀ ਬਾਰੇ ਪਟੀਸ਼ਨ ਰੂਸ ਦੀ ਅਦਾਲਤ ਵੱਲੋਂ ਖ਼ਾਰਜ

ਮਾਸਕੋ, ਭਗਵਤ ਗੀਤਾ ਦੇ ਅਨੁਵਾਦ ‘ਤੇ ਪਾਬੰਦੀ ਲਾਉਣ ਦੀ ਮੰਗ ਕਰਦੀ ਇਕ ਪਟੀਸ਼ਨ ਰੂਸ ਦੀ ਇਕ ਅਦਾਲਤ ਨੇ ਅੱਜ ਖਾਰਜ ਕਰ ਦਿੱਤੀ, ਜਿਸ ‘ਤੇ ਦੁਨੀਆਂ ਭਰ ‘ਚ ਬੈਠੇ ਇਸ ਗ੍ਰੰਥ ਨੂੰ ਮੰਨਣ ਵਾਲੇ ਲੋਕ ਖੁਸ਼ ਹੋ ਗਏ ਹਨ। ਇਸੇ ਦੌਰਾਨ ਭਾਰਤ ਵੱਲੋਂ ਰੂਸੀ ਅਦਾਲਤ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਗਿਆ ਹੈ। ਕਈ ਮਹੀਨੇ ਪਹਿਲਾਂ ਗੀਤਾ ਦੇ ਅਨੁਵਾਦ ਨੂੰ ਲੈ ਕੇ ਵਿਵਾਦ ਛਿੜ ਪਿਆ ਸੀ, ਜਿਸ ਤੋਂ ਮਾਸਕੋ ਦੇ ਨਵੀਂ ਦਿੱਲੀ ਨਾਲ ਰਣਨੀਤਕ ਸਬੰਧਾਂ ‘ਚ ਤਣਾਅ ਆਉਣ ਦਾ ਖਦਸ਼ਾ ਪੈਦਾ ਹੋ ਗਿਆ ਸੀ। ਸਾਇਬੇਰੀਆ ਦੇ ਸ਼ਹਿਰ ਤੋਮਸਕ ਦੀ ਅਦਾਲਤ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ। ਇਹ ਫੈਸਲਾ ਹੋਣ ਤੋਂ ਫੌਰੀ ...
Read Full Story


ਰੂਸ 'ਚ ਰਾਸ਼ਟਰਪਤੀ ਦੇ ਅਹੁਦੇ ਲਈ ਪਈਆਂ ਵੋਟਾਂ

ਮਾਸਕੋ, ਰੂਸ ਵਿਚ ਐਤਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਾਂ ਪਈਆਂ। ਸਰਕਾਰੀ ਚੋਣ ਵੈੱਬਸਾਈਟ 'ਤੇ ਵਿਖਾਏ ਗਏ ਲਾਈਵ ਵੀਡੀਓ ਵਿਚ ਭਾਰੀ ਗਿਣਤੀ ਵਿਚ ਲੋਕਾਂ ਨੂੰ ਅਨਾਦਯਰ ਸ਼ਹਿਰ ਵਿਖੇ ਸਵੇਰ ਦੇ ਸਮੇਂ ਪੋਲਿੰਗ ਕੇਂਦਰਾਂ 'ਤੇ ਵੋਟ ਦੇਣ ਲਈ ਲਾਈਨਾਂ ਵਿਚ ਖੜ੍ਹੇ ਦਿਖਾਇਆ ਗਿਆ ਹੈ। ਚੋਣਾਂ ਨੂੰ ਲੈ ਕੇ ਲੋਕਾਂ ਵਿਚ ਜ਼ਬਰਦਸਤ ਉਤਸ਼ਾਹ ਦੇਖਿਆ ਗਿਆ।ਪ੍ਰਧਾਨ ਮੰਤਰੀ ਪੁਤਿਨ ਵਿਰੁੱਧ ਭਾਰੀ ਵਿਖਾਵਿਆਂ ਦੇ ਬਾਵਜੂਦ ਉਨ੍ਹਾਂ ਦੀ ਤੀਜੀ ਵਾਰ ਰਾਸ਼ਟਰਪਤੀ ਦੇ ਅਹੁਦੇ 'ਤੇ ਜਿੱਤ ਯਕੀਨੀ ਮੰਨੀ ਜਾ ਰਹੀ ...
Read Full Story


ਰੂਸ ਨਹੀਂ ਹਟਾਏਗਾ ਪਰਮਾਣੂ ਹਥਿਆਰ : ਪੁਤਿਨ

ਮਾਸਕੋ, ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਜਦੋਂ ਤੱਕ ਰੂਸ ਤੁਲਨਾਤਮਕ ਰੂਪ ਨਾਲ ਪ੍ਰਭਾਵੀ ਪਾਰੰਪਰਿਕ ਹਥਿਆਰਾਂ ਨੂੰ ਵਿਕਸਿਤ ਨਹੀਂ ਕਰ ਲੈਂਦਾ ਉਦੋ ਤੱਕ ਉਹ ਆਪਣੇ ਪਰਮਾਣੂ ਹਥਿਆਰਾਂ ਨੂੰ ਨਹੀਂ ਹਟਾਏਗਾ। ਸਮਾਚਾਰ ਏਜੰਸੀ ਸਿਨਹੁਆ ਅਨੁਸਾਰ ਪੁਤਿਨ ਨੇ ਕਿਹਾ ਕਿ ਰੂਸ ਆਪਣੇ ਵਿਦੇਸ਼ੀ ਸਾਂਝੇਦਾਰਾਂ ਤੋਂ ਕੁਝ ਮਾਮਲਿਆਂ 'ਚ ਪਿੱਛੇ ਹੈ, ਖਾਸਤੌਰ 'ਤੇ ਅਚੂਕ ਨਿਸ਼ਾਨੇ ਲਗਾਉਣ ਵਾਲੇ ਹਥਿਆਰਾਂ ਦੇ ਮਾਮਲੇ 'ਚ। ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਧੁਨਿਕ ਪਾਰੰਪਰਿਕ ਹਥਿਆਰ ਅਚੂਕ ਨਿਸ਼ਾਨੇ ਅਤੇ ਮਾਰਕ ਸਮੇਂ ਜਿਹੇ ਗੁਣਾਂ ਕਾਰਨ ਖਤਰਨਾਕ ਹਥਿਆਰਾਂ ਦੀ ...
Read Full Story


ਇਸਰਾਈਲ ਦੀ ਈਰਾਨ ਨੂੰ ਚੇਤਾਵਨੀ

ਪ੍ਰਮਾਣੂ ਇਰਾਦਿਆਂ ਨੂੰ ਅਸਫਲ ਕਰਨ ਲਈ ਸਾਰੇ ਬਦਲ ਖੁੱਲ੍ਹੇ ਯੇਰੂਸ਼ਲਮ, ਇਸਰਾਈਲ ਦੇ ਰਾਸ਼ਟਰਪਤੀ ਸ਼ਿਮੋਨ ਪੈਰੇਜ ਨੇ ਚੇਤਾਵਨੀ ਦਿੱਤੀ ਹੈ ਕਿ ਈਰਾਨ ਦੀਆਂ ਪ੍ਰਮਾਣੂ ਇਛਾਵਾਂ 'ਤੇ ਲਗਾਮ ਲਗਾਉਣ ਲਈ ਸਾਰੇ ਬਦਲ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਪ੍ਰਮਾਣੂ ਸੰਪੰਨ ਈਰਾਨ ਨਾ ਸਿਰਫ ਇਸਰਾਈਲ ਸਗੋਂ ਪੂਰੇ ਵਿਸ਼ਵ ਲਈ ਫੌਜੀ ਖਤਰਾ ਹੈ। ਈਰਾਨ 'ਚਰਿਤੱਰ ਸਬੰਧੀ ਭ੍ਰਿਸ਼ਟਾਚਾਰ' (ਮੋਰਲ ਕੁਰੱਪਸ਼ਨ) ਦਾ ਕੇਂਦਰ ਬਣ ਚੁੱਕਾ ਹੈ ਅਤੇ ਸੰਸਾਰਿਕ ਅੱਤਵਾਦ ਨੂੰ ਉਤਸ਼ਾਹ ਦੇ ਰਿਹਾ ਹੈ। ਪੈਰੇਜ ਨੇ ਜ਼ੋਰ ਦੇ ਕੇ ਕਿਹਾ ਕਿ ਇਸਰਾਈਲ ਨੂੰ ਕਿਸੇ ਵੀ ਖਤਰੇ ਤੋਂ ਖੁਦ ਦਾ ਬਚਾਅ ਕਰਨ ਦਾ ਹੱਕ ਹੈ ਅਤੇ ...
Read Full Story


ਈਰਾਨ 'ਤੇ ਹਮਲਾ ਕਰਨ ਦਾ ਖਿਆਲ ਇਸਰਾਈਲ ਛੱਡ ਦੇਵੇ : ਰੂਸ

ਮਾਸਕੋ, ਈਰਾਨ ਦੇ ਝਗੜੇ ਵਾਲੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਇਸਰਾਈਲ ਦੇ ਉਸ ਉਤੇ ਹਮਲਾ ਕਰਨ ਸੰਬੰਧੀ ਅਟਕਲਾਂ ਦੇ ਦਰਮਿਆਨ ਰੂਸ ਨੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਇਸ ਤਰ੍ਹਾਂ ਦਾ ਕੋਈ ਵੀ ਕਦਮ ਨਾ ਉਠਾਉਣ ਲਈ ਵਰਜਿਆ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ ਗੇਨਾਦੀ ਰਾਤਿਲੋਵ ਨੇ ਕਿਹਾ ਕਿ ਈਰਾਨ ਦੇ ਵਿਰੁੱਧ ਹੋਣ ਵਾਲੀ ਕਿਸੇ ਵੀ ਕਿਸਮ ਦੀ ਫੌਜੀ ਕਾਰਵਾਈ ਨਾ ਸਿਰਫ ਇਸ ਖੇਤਰ ਵਿਚ ਤਬਾਹੀ ਮਚਾਏਗੀ ਸਗੋਂ ਅੰਤਰਰਾਸ਼ਟਰੀ ਰਾਜਨੀਤਿਕ ਸੰਬੰਧਾਂ ਉਤੇ ਵੀ ਬੁਰਾ ਅਸਰ ਪਾਵੇਗੀ। ਸ਼੍ਰੀ ਰਾਤਿਲੋਵ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਇਸਰਾਈਲ ਇਨ੍ਹਾਂ ਤੱਥਾਂ ਤੋਂ ਚੰਗੀ ਤਰ੍ਹਾਂ ਜਾਣੂ ...
Read Full Story


ਹਵਾਈ ਫ਼ੌਜ ਰੂਸ ਤੋਂ ਖਰੀਦੇਗੀ 71 ਹੋਰ ਹੈਲੀਕਾਪਟਰ

ਨਵੀਂ ਦਿੱਲੀ, ਭਾਰਤੀ ਹਵਾਈ ਫੌਜ ਨੇ ਆਪਣੀ ਸਮਰਥਾ ਵਧਾਉਣ ਦੇ ਮਕਸਦ ਨਾਲ ਰੂਸ ਪਾਸੋਂ 71 ਹੋਰ ਐਮ.ਆਈ.-17 ਵੀ.ਐਸ. ਹੈਲੀਕਾਪਟਰ ਖਰੀਦਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਵਿਚੋਂ 12 ਗ੍ਰਹਿ ਮੰਤਰਾਲੇ ਨੂੰ ਵੀ ਦਿੱਤੇ ਜਾਣਗੇ। ਭਾਰਤ ਨੇ ਇਨ੍ਹਾਂ ਤੋਂ ਇਲਾਵਾ 80 ਅਜਿਹੇ ਹੈਲੀਕਾਪਟਰਾਂ ਦਾ ਆਰਡਰ ਰੂਸ ਨੂੰ ਪਹਿਲਾਂ ਹੀ ਦਿੱਤਾ ਹੋਇਆ ਹੈ। 71 ਹੈਲੀਕਾਪਟਰਾਂ ਵਿਚੋਂ 59 ਹਵਾਈ ਫੌਜ ਨੂੰ ਮਿਲਣਗੇ, ਇਨ੍ਹਾਂ ਹੈਲੀਕਾਪਟਰਾਂ ਨੂੰ ਐਮ.-ਆਈ.-8 ਤੇ ਐਮ.ਆਈ. 171 ਵੀ ਦੀ ਥਾਂ ਬਦਲਿਆ ਜਾਵੇਗਾ, ਜਦਕਿ 6 ਹੈਲੀਕਾਪਟਰ ਵੀ ਐਸ.ਐਫ. ਨੂੰ ਦਿੱਤੇ ਜਾਣਗੇ। ਬਾਕੀ ਬਚੇ ਛੇ ਕੇਂਦਰੀ ਹਥਿਆਰਬੰਦ ਪੁਲੀਸ ਫੋਰਸ ਦੇ ਸਪੁਰਦ ਕੀਤੇ ...
Read Full Story


ਰੂਸ 'ਚ ਬੱਚੇ ਸੁੱਟਣ ਲਈ ਲੱਗੇ ਬਾਕਸ

ਮਾਸਕੋ, ਰੂਸ 'ਚ ਪਹਿਲੀ ਵਾਰ ਬੱਚੇ ਗੁਪਤ ਰੂਪ 'ਚ ਸੁੱਟਣ ਲਈ ਬਾਕਸ ਲਗਾਏ ਗਏ ਹਨ। ਦੇਸ਼ ਦੇ ਦੱਖਣੀ ਹਿੱਸੇ 'ਚ ਨਵੰਬਰ 'ਚ ਅਜਿਹੇ 5 ਬਾਕਸ ਲਗਾਏ ਗਏ ਹਨ ਜਿਨ੍ਹਾਂ 'ਚੋਂ ਤਿੰਨ ਦੀ ਸਥਾਪਨਾ ਸੋਚੀ, ਨੋਵੋਰੋਸਿਸਕ ਅਤੇ ਅਰਮਾਵਿਰ 'ਚ ਕੀਤੀ ਗਈ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਸਿਹਤ 'ਤੇ ਬੁਰਾ ਅਸਰ ਨਾ ਪਵੇ, ਇਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ ਕਿਉਂਕਿ ਲੋਕ ਅਕਸਰ ਅਜਿਹੇ ਬੱਚਿਆਂ ਨੂੰ ਕੂੜਾ ਸੁੱਟਣ ਵਾਲੇ ਕੰਟੇਨਰਾਂ 'ਚ ਰੱਖ ਕੇ ਤਰੁ ਜਾਂਦੇ ...
Read Full Story


ਗ੍ਰਹਿ ਮੰਤਰਾਲਾ ਦਾ 6 ਐਮ. ਆਈ.-17 ਵੀ-5 ਹੈਲੀਕਾਪਟਰ ਖਰੀਦਣ ਦਾ ਫੈਸਲਾ

ਨਵੀਂ ਦਿੱਲੀ, ਗ੍ਰਹਿ ਮੰਤਰਾਲਾ ਰੂਸ ਤੋਂ 6 ਐਮ. ਆਈ.-17 ਵੀ-5 ਹੈਲੀਕਾਪਟਰ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਨਕਸਲ ਵਿਰੋਧੀ ਮੁਹਿੰਮਾਂ ਸਮੇਤ ਅੰਦਰੂਨੀ ਸੁਰੱਖਿਆ ਕੰਮਾਂ ਵਿਚ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਸਵਦੇਸ਼ ਵਲੋਂ ਬਣਾਏ ਧਰੁਵ ਹੈਲੀਕਾਪਟਰਾਂ ਵਿਚ ਕਈ ਹਾਦਸੇ ਹੋਣ ਤੋਂ ਬਾਅਦ ਇਨ੍ਹਾਂ ਨੂੰ ਫਿਲਹਾਲ ਸੇਵਾ ਤੋਂ ਹਟਾਏ ਜਾਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਐਮ. ਆਈ. 17 ਵੀ-5 ਨੂੰ ਸਾਮਾਨ ਢੋਹਣ ਅਤੇ 36 ਯਾਤਰੀਆਂ ਜਾਂ ਚਾਰ ਟਨ ਵਜ਼ਨ ਢੋਹਣ ਲਈ ਤਿਆਰ ਕੀਤਾ ਗਿਆ ...
Read Full Story


ਆਰੂਸ਼ੀ ਹੱਤਿਆ ਕਾਂਡ : ਤਲਵਾਰ ਦੰਪਤੀ ਦੀ ਪਟੀਸ਼ਨ 'ਤੇ ਸੀ. ਬੀ. ਆਈ. ਨੂੰ ਨੋਟਿਸ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਆਰੂਸ਼ੀ ਹੱਤਿਆ ਕੇਸ 'ਚ ਤਲਵਾਰ ਦੰਪਤੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਤਲਵਾਰ ਦੰਪਤੀ ਨੂੰ ਅੱਜ ਫੌਰੀ ਰਾਹਤ ਦੇ ਦਿੱਤੀ ਹੈ। ਕੋਰਟ ਨੇ ਇਸ ਮਾਮਲੇ 'ਚ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕੀਤਾ ਹੈ। ਸੀ. ਬੀ. ਆਈ. ਨੂੰ ਨੋਟਿਸ ਜਾਰੀ ਕਰ 4 ਹਫਤੇ 'ਚ ਜਵਾਬ ਮੰਗਿਆ ਹੈ। ਕੱਲ ਗਾਜ਼ੀਆਬਾਦ ਕੋਰਟ 'ਚ ਸੁਣਵਾਈ ਹੋਵੇਗੀ ਪਰ ਇਸ ਗੱਲ ਦੀ ਤਲਵਾਰ ਦੰਪਤੀ ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਗਾਜੀਆਬਾਦ ਵਿਸ਼ੇਸ਼ ਕੋਰਟ 'ਚ ਟਰਾਂਸਫਰ ਕਰ ਸਕਦੇ ਹਨ। ਗਾਜੀਆਬਾਦ ਵਿਸ਼ੇਸ਼ ਕੋਰਟ ਉਸ 'ਤੇ ਵਿਚਾਰ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਤਲਵਾਰ ਦੰਪਤੀ ਨੇ ਸੁਪਰੀਮ ਕੋਰਟ 'ਚ ...
Read Full Story


ਰੂਸ ਨੇ ਭਾਰਤ ਨੂੰ ਦਿੱਤੀ 'ਨੇਰਪਾ' ਪਣਡੁਬੀ

ਮਾਸਕੋ : ਰੂਸ ਨੇ 'ਨੇਰਪਾ' ਪਣਡੁਬੀ ਨੂੰ 10 ਸਾਲ ਲੀਜ਼ ਅਤੇ 90 ਕਰੋੜ ਡਾਲਰ ਦੀ ਕੀਮਤ ਦੇ ਇਵਜ 'ਤੇ ਅੱਜ ਭਾਰਤ ਨੂੰ ਸੌਂਪ ਦਿੱਤਾ। ਪ੍ਰਮਾਣੂ ਸਮਰਥਾ ਵਾਲੀ ਇਸ ਪਣਡੁਬੀ ਮਿਲਣ ਨਾਲ ਭਾਰਤੀ ਨੇਵੀ ਦੀ ਤਾਕਤ 'ਚ ਵਾਧਾ ਹੋਇਆ ਹੈ। ਇਕ ਸਮਾਰੋਹ 'ਚ ਭਾਰਤੀ ਨੇਵੀ ਨੂੰ ਕੇ-152 ਯਾਨੀ 'ਨੇਰਪਾ' ਪਣਡੁਬੀ ਸੌਂਪੀ ਗਈ। ਭਾਰਤ ਹੁਣ 6ਵਾਂ ਅਜਿਹਾ ਦੇਸ਼ ਹੈ ਜਿਸਦੇ ਨੌਸੈਨਕ ਬੇੜੇ 'ਚ ਇਹ ਪਣਡੁਬੀ ਸ਼ਾਮਲ ਹੈ। ਸਮਾਚਾਰ ਏਜੈਂਸੀ ਇਤਰ-ਤਾਸ ਅਨੁਸਾਰ ਰੂਸ 'ਚ ਭਾਰਤ ਦੇ ਰਾਜਦੂਤ ਅਜੇ ਮਲਹੋਤਰਾ ਵੀ ਸ਼ਹਿਰ ਬੋਲਾਸ਼ੋਈ ਕਾਮੇਨ 'ਚ ਆਯੋਜਿਤ ਸਮਾਰੋਹ 'ਚ ਮੌਜੂਦ ਸਨ। ਰੂਸੀ ਸਮਾਚਾਰ ਕਮੇਟੀ ਰਿਆ ਨੋਵੋਸਤੀ ਅਨੁਸਾਰ 30 ਨਾਟ ...
Read Full Story


ਈਰਾਨ 'ਤੇ ਹਮਲੇ ਦੀ ਹਿੰਮਤ ਨਾ ਕਰੇ ਅਮਰੀਕਾ : ਰੂਸ

ਮਾਸਕੋ, ਰੂਸ ਨੇ ਅੱਜ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਈਰਾਨ 'ਤੇ ਹਮਲੇ ਦੀ ਹਿੰਮਤ ਨਾ ਕਰੇ। ਰੂਸੀ ਰਾਸ਼ਟਰੀ ਕਮੇਟੀ ਦੇ ਮੁਖੀ ਨਿਕੋਕਈ ਪੈਤਰੂਸ਼ੇਵ ਨੇ ਕਿਹਾ ਕਿ ਈਰਾਨ 'ਤੇ ਅਮਰੀਕੀ ਹਮਲਾ 'ਇਕ ਅਸਲ ਖਤਰਾ' ਬਣ ਕੇ ਮੰਡਰਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਈਰਾਨ ਵਿਚ ਸੱਤਾ ਪਰਿਵਰਤਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਕ ਇੰਟਰਵਿਊ ਵਿਚ ਪੈਤਰੂਸ਼ੇਵ ਨੇ ਕਿਹਾ ਕਿ ਇਸਰਾਈਲ ਹੀ ਅਮਰੀਕਾ ਨੂੰ ਈਰਾਨ ਦੇ ਨਾਲ ਤਣਾਅ ਵਧਾਉਣ ਲਈ ਉਕਸਾ ਰਿਹਾ ...
Read Full Story


ਤਲਵਾਰ ਦੰਪਤੀ ਨੂੰ ਝਟਕਾ, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਆਰੂਸ਼ੀ ਅਤੇ ਹੇਮਰਾਜ ਹੱਤਿਆ ਕਾਂਡ 'ਚ ਤਲਵਾਰ ਦੰਪਤੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪਟੀਸ਼ਨ 'ਚ ਤਲਵਾਰ ਦੰਪਤੀ ਨੇ ਕੋਰਟ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਪੀੜਤ ਸਮਝਿਆ ਜਾਏ, ਦੋਸ਼ੀ ਨਹੀਂ। ਉਨ੍ਹਾਂ ਸੁਪਰੀਮ ਕੋਰਟ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਨਿਜੀ ਤੌਰ 'ਤੇ ਕੋਰਟ 'ਚ ਪੇਸ਼ ਹੋਣ ਤੋਂ ਮੁਕਤ ਕੀਤਾ ਜਾਏ ਪਰ ਕੋਰਟ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ। ਨਾਲ ਹੀ ਕੋਰਟ ਨੇ ਗਾਜੀਆਬਾਦ ਦੀ ਹੇਠਲੀ ਅਦਾਲਤ ਦੇ ਹੁਕਮ 'ਤੇ ਰੋਕ ਲਗਾਉਣ ਦੀ ਮੰਗ ਨੂੰ ਵੀ ਠੁਕਰਾ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਤੋਂ ਇਸ ਮਾਮਲੇ 'ਚ ਸੁਣਵਾਈ ...
Read Full Story


ਗੀਤਾ 'ਤੇ ਭਾਰਤ ਦੇ ਰੁਖ਼ ਦੀ ਪੁਸ਼ਟੀ ਹੋਈ

ਨਵੀਂ ਦਿੱਲੀ, ਰੂਸ ਦੀ ਅਦਾਲਤ ਵਲੋਂ ਭਗਵਤ ਕੀਤਾ 'ਤੇ ਪਾਬੰਦੀ ਦੀ ਪਟੀਸ਼ਨ ਰੱਦ ਕੀਤੇ ਜਾਣ ਤੋਂ ਇਕ ਦਿਨ ਬਾਅਦ ਸਰਕਾਰ ਨੇ ਵੀਰਵਾਰ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਪਟੀਸ਼ਨਕਰਤਾਵਾਂ ਨੇ ਪਵਿੱਤਰ ਗਰੰਥ ਦੇ ਮੂਲ ਪਾਠ ਦਾ ਅਧਿਅਨ ਨਹੀਂ ਕੀਤਾ ਸੀ। ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਲੋਕ ਸਭਾ ਵਿਚ ਕਿਹਾ ਕਿ ਮੈਨੂੰ ਵਿਦੇਸ਼ ਸਕੱਤਰ ਤੋਂ ਇਸ ਸੰਬੰਧੀ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਗੀਤਾ ਬਾਰੇ ਪਟੀਸ਼ਨਕਰਤਾਵਾਂ ਨੇ ਜੋ ਗੱਲਾਂ ਕਹੀਆਂ ਸਨ ਉਹ ਬੇਤੁਕੀਆਂ ਸਨ ਅਤੇ ਰੂਸ ਦੀ ਅਦਾਲਤ ਨੇ ਆਪਣੇ ਫੈਸਲੇ ਤੋਂ ਉਨ੍ਹਾਂ ਦੀ ਗੱਲ ਦੀ ਪੁਸ਼ਟੀ ਕਰ ਦਿੱਤੀ ...
Read Full Story


ਪੁਤਿਨ ਵਲੋਂ ਰੂਸ 'ਚ ਦੋਬਾਰਾ ਚੋਣਾਂ ਦੀ ਮੰਗ ਰੱਦ

ਮਾਸਕੋ, ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੇ ਵਿਰੋਧੀਆਂ ਵਲੋਂ ਪਾਰਲੀਮਾਨੀ ਚੋਣਾਂ ਦੋਬਾਰਾ ਕਰਵਾਉਣ ਦੀ ਮੰਗ ਕਰ ਦਿਤੀ ਹੈ ਅਤੇ ਕਿਹਾ ਹੈ ਕਿ ਡੂਮਾ (ਪਾਰਲੀਮੈਂਟ ਦੇ ਹੇਠਲੇ ਸਦਨ) ਦੇ ਨਤੀਜਿਆਂ 'ਤੇ ਮੁੜ ਵਿਚਾਰ ਨਹੀਂ ਹੋ ਸਕਦੀ। ਆਲ ਰਸ਼ੀਆ ਪੀਪਲਜ਼ ਫਰੰਟ ਦੀ ਤਾਲਮੇਲ ਪ੍ਰੀਸ਼ਦ ਵਿਖੇ ਬੋਲਦਿਆਂ ਪੁਤਿਨ ਨੇ ਕਿਹਾ ਕਿ ਚੋਣ ਨਤੀਜੇ ਨੂੰ ਕੋਰਟ ਅਪੀਲ ਰਾਹੀਂ ਹੀ ਬਦਲਿਆ ਜਾ ਸਕਦਾ ਹੈ। ਇਹ ਫਰੰਟ 4 ਦਸੰਬਰ ਦੀਆਂ ਚੋਣਾਂ ਤੋਂ ਪਹਿਲਾਂ ਪੁਤਿਨ ਦੇ ਸਮਰਥਕਾਂ ਵਲੋਂ ਬਣਾਇਆ ਗਿਆ ਸੀ। ਪੁਤਿਨ ਵਲੋਂ ਚੋਣਾਂ ਵਿਚ ਕਥਿਤ ਹੇਰਾਫੇਰੀ ਵਿਰੁੱਧ ਸਖਾਰੋਵ ਐਵੇਨਿਊ ਵਿਖੇ ਵੱਡੇ ਵਿਖਾਵੇ ਤੋਂ ...
Read Full Story


ਰੂਸ ਤੋਂ ਕੁਝ ਦਿਨ ਵਿਚ ਹੀ ਭਾਰਤ ਨੂੰ ਮਿਲ ਜਾਵੇਗੀ ਪ੍ਰਮਾਣੂ ਪਣਡੁੱਬੀ

ਮਾਸਕੋ, ਭਾਰਤੀ ਫੌਜ ਦੇ ਬੇੜੇ ਵਿਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰੂਸੀ ਪ੍ਰਮਾਣੂ ਪਣਡੁੱਬੀ ਨੇਰਪਾ ਦੇ ਆਉਂਦੇ ਕੁਝ ਦਿਨਾਂ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਕ ਰੂਸੀ ਇੰਜੀਨੀਅਰ ਨੇ ਬੁੱਧਵਾਰ ਇਥੇ ਦੱਸਿਆ ਕਿ ਇਸ ਦਾ ਸਮੁੰਦਰੀ ਪਰੀਖਣ ਪੂਰਾ ਹੋ ਚੁੱਕਾ ਹੈ। ਅਗਲੇ ਕੁਝ ਦਿਨਾਂ ਵਿਚ ਭਾਰਤੀ ਸਮੁੰਦਰੀ ਫੌਜ ਨੂੰ ਲੀਜ਼ 'ਤੇ ਦਿੱਤੇ ਜਾਣ ਲਈ ਹੁਣ ਤਿਆਰੀ ਮੁਕੰਮਲ ਕਰ ਲਈ ਗਈ ਹੈ। ਰੂਸ ਦੀ ਖ਼ਬਰ ਏਜੰਸੀ ਮੁਤਾਬਿਕ ਪਣਡੁੱਬੀ ਹੁਣ ਆਪਣਾ ਕੰਮ ਕਰਨ ਲਈ ਬਿਲਕੁਲ ਤਿਆਰ ਹੈ। ਇਹ ਪਣਡੁੱਬੀ 90 ਕਰੋੜ ਡਾਲਰ 'ਤੇ ਭਾਰਤ ਨੂੰ 10 ਸਾਲ ਦੇ ਪਟੇ 'ਤੇ ਦਿੱਤੀ ਜਾਵੇਗੀ। ਨਵੇਂ ਸਾਲ ਦੇ ਚੜ੍ਹਣ ਤੋਂ ਪਹਿਲਾਂ ...
Read Full Story


ਗੀਤਾ 'ਤੇ ਪਾਬੰਦੀ ਲਾਉਣ ਦੀ ਅਰਜ਼ੀ ਰੂਸੀ ਅਦਾਲਤ ਵਲੋਂ ਰੱਦ

ਮਾਸਕੋ, ਯੁਕਰੇਨ ਦੀ ਅਦਾਲਤ ਨੇ ਗੀਤਾ 'ਤੇ ਪਾਬੰਦੀ ਲਾਉਣ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਕੁਝ ਜਥੇਬੰਦੀਆਂ ਨੇ ਕ੍ਰਿਸ਼ਨ ਚੇਤਨਾ ਬਾਰੇ ਕੌਮਾਂਤਰੀ ਸੰਸਥਾ (ਇਸਕੋਨ) ਦੇ ਬਾਨੀ ਸ਼੍ਰੀ ਏ. ਭਗਤਪਦ ਵਲੋਂ ਸੰਪਾਦਤ ਗੀਤਾ 'ਤੇ ਪਾਬੰਦੀ ਲਾਉਣ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਸੀ। ਇਸ ਅਰਜ਼ੀ ਵਿਰੁੱਧ ਭਾਰਤ ਵਿਚ ਸਖਤ ਪ੍ਰਤੀਕਰਮ ਹੋਇਆ ਸੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਸ਼੍ਰੀ ਐੱਸ. ਐੱਮ. ਕ੍ਰਿਸ਼ਨਾ ਨੇ ਨਵੀਂ ਦਿੱਲੀ 'ਚ ਰੂਸੀ ਸਫੀਰ ਨੂੰ ਸੱਦਕੇ ਭਾਰਤ ਦੀ ਚਿੰਤਾ ਪ੍ਰਗਟ ਕੀਤੀ ਸੀ। ...
Read Full Story


ਰੂਸ ਵਿਚ ਖੁਫੀਆ ਮੁਖੀ ਨੇ ਦਿੱਤਾ ਅਸਤੀਫਾ

ਮਾਸਕੋ, ਰੂਸ ਵਿਚ ਫੌਜੀ ਖੁਫੀਆ ਸਰਵਿਸ ਦੇ ਮੁਖੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 64 ਸਾਲਾ ਕਰਨਲ ਜਨਰਲ ਐਲਗਜ਼ੈਂਡਰ ਸ਼ਲਿਆਖਤਰੋਵ ਨੇ ਸ਼ਨੀਵਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਮੀਦ ਹੈ ਕਿ ਉਸ ਨੂੰ ਮਾਸਕੋ ਇੰਸਟੀਚਿਊਟ ਆਫ ਹੀਟ ਇੰਜੀਨੀਅਰਿੰਗ ਦੇ ਬੋਰਡ ਆਫ ਡਾਇਰੈਕਟਰ ਦਾ ਮੁਖੀ ਬਣਾਇਆ ਜਾਵੇਗਾ। ਇਹ ਸੰਸਥਾ ਮਿਜ਼ਾਈਲਾਂ ਦੇ ਵਿਕਾਸ ਨਾਲ ਜੁੜੀ ਹੋਈ ਹੈ। ...
Read Full Story


1 2 > >>

Loading...

© 2012 punjabinfoline.com

punjab infoline arash info