ਯੂਰੇਨੀਅਮ ਦੀ ਵਿਕਰੀ, ਭਾਰਤ-ਪਾਕਿਸਤਾਨ ਮਾਮਲਾ ਵੱਖ-ਵੱਖ
ਆਸਟ੍ਰੇਲੀਆ, ਆਸਟ੍ਰੇਲੀਆ ਨੇ ਕਿਹਾ ਹੈ ਕਿ ਪਾਕਿਸਤਾਨ ਉਸ ਤੋਂ ਯੂਰੇਨੀਅਮ ਖਰੀਦਣ ਦਾ ਹੱਕਦਾਰ ਨਹੀਂ ਹੈ । ਇਸਲਾਮਾਬਾਦ ਨੇ ਮੰਗ ਕੀਤੀ ਸੀ ਕਿ ਭਾਰਤ ਦੀ ਤਰ੍ਹਾਂ ਉਸ ਨੂੰ ਵੀ ਇਸ ਨੂੰ ਖਰੀਦਣ ਦੀ ਇਜਾਜਤ ਹੋਣੀ ਚਾਹੀਦੀ ਹੈ । ਨਿਵਰਤਮਾਨ ਆਸਟ੍ਰੇਲੀਆਈ ਹਾਈ ਕਮਿਸ਼ਨਰ ਟਿਮ ਜਾਰਜ ਨੇ ਆਪਣੀ ਵਿਦਾਈ ਦੇ ਮੌਕੇ 'ਤੇ ਆਯੋਜਤ ਪੱਤਰ ਪ੍ਰੇਰਕ ਸੰਮੇਲਨ 'ਚ ਕੱਲ ਕਿਹਾ ਭਾਰਤ ਨੂੰ ਪਰਮਾਣੁ ਸਪਲਾਈ ਸਮੂਹ ਤੋਂ ਖੁੱਲ ਮਿਲੀ ਹੈ ਜੋ ਪਾਕਿਸਤਾਨ 'ਤੇ ਲਾਗੂ ਨਹੀਂ ਹੁੰਦਾ ।
ਭਾਰਤ ਨੂੰ ਯੂਰੇਨੀਅਮ ਦੀ ਵਿਕਰੀ ਦੀ ਮਨਜ਼ੂਰੀ ਤੋਂ ਬਾਅਦ ਪਾਕਿਸਤਾਨ ਵਾਰ ਵਾਰ ਆਸਟ੍ਰੇਲੀਆ ਵਲੋਂ ਮੰਗ ਕਰਦਾ ਰਿਹਾ ਹੈ ਕਿ ... Read Full Story
|
ਕੇਐੱਫਸੀ 'ਤੇ 80 ਲੱਖ ਆਸਟ੍ਰੇਲੀਆਈ ਡਾਲਰ ਦਾ ਹਰਜਾਨਾ
ਮੇਲਬੌਰਨ, ਆਸਟ੍ਰੇਲੀਆ ਦੀ ਇੱਕ ਅਦਾਲਤ ਨੇ ਮਸ਼ਹੂਰ ਫਾਸਟ ਫੂਡ ਕੰਪਨੀ ਕੇਐੱਫਸੀ ਨੂੰ 80 ਲੱਖ ਆਸਟ੍ਰੇਲੀਆਈ ਡਾਲਰ ਦੇਣ ਨੂੰ ਕਿਹਾ ਹੈ।
ਮੀਡੀਆ ਖਬਰਾਂ ਅਨੁਸਾਰ ਸਾਲ 2005 'ਚ ਵਿੱਲਾਵੁੱਡ ਕੇਐੱਫਸੀ 'ਚ ਚਿਕਨ ਟਵਿੱਸਟਰ ਖਾਣ ਤੋਂ ਬਾਅਦ ਸਿਡਨੀ ਦੀ ਇੱਕ ਕੁੜੀ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਹੈ। 7 ਸਾਲਾ ਇਹ ਕੁੜੀ ਕੋਮਾ 'ਚ ਚਲੀ ਗਈ ਸੀ। ਨਿਊਸਾਊਥ ਵੇਲਸ ਸੁਪਰੀਮ ਕੋਰਟ ਦੇ ਜੱਜ ਨੇ ਕੇਐੱਫਸੀ ਨੂੰ ਲੰਬੇ ਸਮੇਂ ਤੱਕ ਚੱਲੀ ਇਸ ਮੁੱਕਦਮੇਬਾਜ਼ੀ ਲਈ 80 ਲੱਖ ਡਾਲਰ ਅਤੇ ਕਾਨੂੰਨੀ ਖਰਚਾ ਦੇਣ ਦਾ ਆਦੇਸ਼ ਦਿੱਤਾ ਹੈ। ਕੇਐੱਫਸੀ ਨੇ ਇਸ ਸੰਬੰਧੀ ਜਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ ਅਤੇ ... Read Full Story
|
ਆਸਟ੍ਰੇਲੀਆ 'ਚ 2 ਭਾਰਤੀ ਨੌਜਵਾਨਾ ਦੀ ਮੌਤ
ਸਿਡਨੀ, ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ 'ਚ ਉਦੋਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਇਥੋਂ ਦੇ ਪ੍ਰਾਂਤ ਨਿਊ ਸਾਊਥ ਵੇਲਜ ਦੇ ਕਸਬੇ ਬਾਇਹਨ ਬੇਅ ਦੀ ਬੈਲੌਂਗੀ ਬੀਚ 'ਚ ਡੁੱਬਣ ਨਾਲ 2 ਭਾਰਤੀ ਨੌਜਵਾਨਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਮਾਵਾਰ 24 ਤੇ 25 ਸਾਲ ਦੀ ਉਮਰ ਦੇ ਇਹ ਨੌਜਵਾਨ ਅਪਣੇ ਕੁਝ ਦੋਸਤਾਂ ਨਾਲ ਬੀਚ 'ਤੇ ਨਹਾ ਰਿਹੇ ਸਨ ਕਿ ਅਚਾਨਕ ਪਾਣੀ ਦੀ ਇਕ ਤੇਜ ਛੱਲ ਨੇ ਉਨ੍ਹਾਂ ਨੂੰ ਸਮੁੰਦਰ ਅੰਦਰ ਖਿਚ ਲਿਆ ਅਤੇ ਉਹ ਅਪਣੇ-ਆਪ ਨੂੰ ਸੰਭਾਲ ਨਹੀਂ ਸਕੇ ਤੇ ਪਾਣੀ 'ਚ ਡੁੱਬ ਗਏ। ਬੀਚ 'ਤੇ ਅੱਖੀਂ ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਬਚਾਉਣ ਲਈ ਅਲਾਰਮ ਵਾਜਾਇਆ ਤਾਂ ਬਚਾਓ ਕਰਮੀ ... Read Full Story
|
ਰੇਲਵੇ 'ਚ ਵਧੇ ਕਿਰਾਏ ਅੱਜ ਤੋਂ ਲਾਗੂ
ਨਵੀਂ ਦਿੱਲੀ, ਰੇਲ ਬਜਟ ਦੌਰਾਨ ਰੇਲ ਕਿਰਾਏ ਵਿਚ ਕੀਤਾ ਗਿਆ ਵਾਧਾ ਅੱਜ ਤੋਂ ਲਾਗੂ ਹੋ ਗਿਆ ਲਾਗੂ ਹੋ ਗਿਆ। ਜਿਨ੍ਹਾਂ ਲੋਕਾਂ ਨੂੰ ਟਿਕਟ ਪੁਰਾਣੇ ਦਰ 'ਤੇ ਮਿਲੀ ਹੈ, ਉਨ੍ਹਾਂ ਤੋਂ ਵਧੀ ਹੋਈ ਕੀਮਤ ਵਸੂਲੀ ਜਾਵੇਗੀ, ਇਹ ਪੈਸੇ ਸਫਰ ਦੌਰਾਨ ਟੀ ਟੀ ਈ ਯਾਤਰੀਆਂ ਤੋਂ ਵਸੂਲ ਕਰ ਸਕਦੇ ਹਨ।
ਰੇਲ ਕਿਰਾਏ ਵਿਚ ਫਸਟ ਕਲਾਸ ਵਿਚ 10 ਪੈਸੇ ਪ੍ਰਤੀ ਕਿਲੋਮੀਟਰ ਏ ਸੀ 2 ਵਿਚ 15 ਅਤੇ ਏ ਸੀ ਨੂੰ ਵਿਚ 30 ਪੈਸੇ ਪ੍ਰਤੀ ਕਿਲੋ ਮੀਟਰ ਦੀ ਦਰ ਨਾਲ ਵਾਧਾ ਕੀਤਾ ਗਿਆ ਹੈ। ਸਾਬਕਾ ਰੇਲ ਮੰਤਰੀ ਤ੍ਰਿਵੇਦੀ ਨੇ ਥਰਡ ਏ ਸੀ ਅਤੇ ਸਲੀਪਰ ਕਲਾਸ ਦਾ ਕਿਰਾਇਆ ਵੀ ਵਧਾਇਆ ਸੀ।
ਰੇਲ ਮੰਤਰੀ ਮੁਕੁਲ ਰਾਏ ਨੇ ਆਮ ਆਦਮੀ 'ਤੇ ਬੋਝ ਨਾ ... Read Full Story
|
ਰਿਸ਼ਵਤ ਦੇ ਮਾਮਲੇ 'ਚ ਭਾਰਤੀ ਵਿਦਿਆਰਥੀ ਨੂੰ ਜੇਲ
ਮੈਲਬਰਨ, ਇਕ ਭਾਰਤੀ ਵਿਦਿਆਰਥੀ ਨੂੰ ਇਕ ਰਿਸ਼ਵਤ ਘਪਲੇ ਦੇ ਮਾਮਲੇ ਵਿਚ ਸ਼ਮੂਲੀਅਤ ਲਈ 14 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਵਿਦਿਆਰਥੀ 'ਤੇ ਦੋਸ਼ ਹੈ ਕਿ ਆਸਟ੍ਰੇਲੀਆ ਦਾ ਸਥਾਨਕ ਨਿਵਾਸ ਪ੍ਰਮਾਣ ਪੱਤਰ ਤੇ ਵੀਜ਼ਾ ਹਾਸਿਲ ਕਰਨ ਲਈ ਜ਼ਰੂਰੀ ਅੰਗਰੇਜ਼ੀ ਦਾ ਇਮਤਿਹਾਨ ਪਾਸ ਕਰਨ ਲਈ ਜ਼ਰੂਰੀ ਅੰਕ ਹਾਸਿਲ ਕਰਵਾਉਣ ਲਈ ਉਸ ਨੇ ਕਈ ਲੋਕਾਂ ਦੀ ਰਿਸ਼ਵਤ ਲੈ ਕੇ ਮਦਦ ਕੀਤੀ ਸੀ।
ਪਰਥ ਦੀ ਅਦਾਲਤ ਨੇ ਕੱਲ ਰਾਜੇਸ਼ ਕੁਮਾਰ ਨੂੰ ਸਜ਼ਾ ਸੁਣਾਈ। ਉਸ 'ਤੇ ਨਵੰਬਰ 2009 ਤੋਂ ਜੂਨ 2010 ਵਿਚਕਾਰ 10 ਮਾਮਲਿਆਂ ਵਿਚ ਰਿਸ਼ਵਤ ਦੇਣ ਦੇ ਦੋਸ਼ ਤਹਿਤ ਮਾਮਲੇ ਚੱਲਿਆ ... Read Full Story
|
ਆਸਟ੍ਰੇਲੀਆ 'ਚ ਆਇਆ ਪਿਛਲੇ 15 ਸਾਲਾਂ 'ਚ ਸਭ ਤੋਂ ਸ਼ਕਤੀਸ਼ਾਲੀ ਭੂਚਾਲ
ਸਿਡਨੀ, ਆਸਟ੍ਰੇਲੀਆ 'ਚ ਪਿਛਲੇ 15 ਸਾਲਾਂ 'ਚ ਅੱਜ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਆਇਆ। ਭੂਚਾਲ ਵਿਗਿਆਨੀਆਂ ਨੇ ਅੱਜ ਦੱਸਿਆ ਕਿ ਭੂਚਾਲ ਨਾਲ ਰੇਗਿਸਤਾਨ ਦੇ ਦੂਰਦਰਾਜ ਇਲਾਕੇ ਹਿੱਲ ਗਏ। ਸਥਾਨਕ ਆਦੀਵਾਸੀਆਂ ਨੇ ਤੇਜ਼ ਝਟਕਿਆਂ ਦੀ ਗੱਲ ਕਹੀ ਹੈ ਪਰ ਅਜੇ ਤੱਕ ਇਸ ਨਾਲ ਕਿਸੇ ਵੱਡੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਜਿਯੋਸਾਇੰਸ ਆਸਟ੍ਰੇਲੀਆ ਨੇ ਕਿਹਾ ਕਿ 6.1 ਤੀਬਰਤਾ ਦੇ ਇਸ ਭੂਚਾਲ ਦਾ ਕੇਂਦਰ ਐਰਨਾਬੇਲਾ ਕੋਲ ਸੀ। ਕੇਂਦਰ ਜ਼ਮੀਨ ਤੋਂ ਤਿੰਨ ਕਿਲੋਮੀਟਰ ਦੀ ਡੂੰਘਾਈ 'ਚ ਸੀ। ਇਰਨਾਬੇਲਾ 'ਚ ਆਸਟ੍ਰੇਲੀਆ ਦੇ ਲਗਭਗ 500 ਸਥਾਨਕ ਆਦੀਵਾਸੀ ਰਹਿੰਦੇ ਹਨ। ਇਹ ਐਲਿਸ ਸਪਰਿੰਗ ਸ਼ਹਿਰ ਦੇ ... Read Full Story
|
ਮੌਕਾ ਮਿਲਿਆ ਤਾਂ ਮੁੜ ਕਿਰਾਇਆਂ ਵਿਚ ਵਾਧਾ ਕਰਾਂਗਾ : ਤ੍ਰਿਵੇਦੀ
ਨਵੀਂ ਦਿੱਲੀ, ਰੇਲ ਬਜਟ ਵਿਚ ਮੁਸਾਫਰ ਕਿਰਾਇਆਂ 'ਚ ਵਾਧਾ ਕਰਨ ਕਾਰਨ ਰੇਲ ਮੰਤਰੀ ਦਾ ਅਹੁਦਾ ਗੁਆਉਣ ਵਾਲੇ ਦਿਨੇਸ਼ ਤ੍ਰਿਵੇਦੀ ਨੇ ਵੀਰਵਾਰ ਕਿਹਾ ਕਿ ਜੇ ਉਨ੍ਹਾਂ ਨੂੰ ਮੁੜ ਤੋਂ ਰੇਲ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਉਹ ਰੇਲ ਮੁਸਾਫਰ ਕਿਰਾਏ ਵਿਚ ਵਾਧਾ ਕਰਨਗੇ। ਤ੍ਰਿਵੇਦੀ ਨੇ ਇਹ ਗੱਲ ਆਪਣੇ ਜਾਨਸ਼ੀਨ ਮੁਕੁਲ ਰਾਏ ਵਲੋਂ ਮੁਸਾਫਰ ਕਿਰਾਇਆਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦੇ ਐਲਾਨ ਪਿੱਛੋਂ ... Read Full Story
|
ਆਮ ਸਲੀਪਰ ਏ. ਸੀ. ਚੇਅਰ, ਏ. ਸੀ.-3 ਦੇ ਕਿਰਾਏ 'ਚ ਵਾਧਾ ਵਾਪਸ
ਨਵੀਂ ਦਿੱਲੀ, ਰੇਲ ਮੰਤਰੀ ਮੁਕੁਲ ਰਾਏ ਨੇ ਰੇਲ ਬਜਟ 'ਚ ਪ੍ਰਸਤਾਵਿਤ ਯਾਤਰੀ ਕਿਰਾਏ 'ਚ ਆਮ ਸ਼੍ਰੇਣੀ ਤੋਂ ਏ. ਸੀ. 3 ਤੱਕ ਦੀਆਂ ਸ਼੍ਰੇਣੀਆਂ 'ਚ ਕੀਤੇ ਗਏ ਵਾਧੇ ਨੂੰ ਅੱਜ ਵਾਪਸ ਲੈਣ ਦਾ ਐਲਾਨ ਕੀਤਾ।
ਰੇਲ ਬਜਟ 2012-13 'ਤੇ ਲੋਕ ਸਭਾ 'ਚ ਹੋਈ ਚਰਚਾ ਦੇ ਜਵਾਬ 'ਚ ਰਾਏ ਨੇ ਆਮ ਸ਼੍ਰੇਣੀ, ਉਪਨਗਰੀ ਟ੍ਰੇਨਾਂ ਦੇ ਕਿਰਾਏ, ਸਲੀਪਰ, ਏ. ਸੀ. ਚੇਅਰ ਅਤੇ ਏ. ਸੀ. ਟੀਅਰ ਦੇ ਕਿਰਾਇਆਂ 'ਚ ਪ੍ਰਸਤਾਵਿਤ ਵਾਧਾ ਵਾਪਸ ਲੈਣ ਦਾ ਐਲਾਨ ਕੀਤਾ। ਰੇਲ ਮੰਤਰੀ ਨੇ ਰੇਲਵੇ ਲਈ ਸੰਸਾਧਨ ਜੁਟਾਉਣ ਦੇ ਉਦੇਸ਼ ਨਾਲ ਹਮਲਾਵਰ ਮੁਹਿੰਮ ਚਲਾਉਣ ਦੀ ਗੱਲ ਕਹੀ। ਨਾਲ ਹੀ ਕਿਹਾ ਕਿ ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ 'ਚ ਸੁਰੱਖਿਆ ਅਤੇ ... Read Full Story
|
ਕਿਰਾਇਆ ਤਾਂ ਬਹਾਨਾ ਸੀ- ਤ੍ਰਿਵੇਦੀ
ਨਵੀਂ ਦਿੱਲੀ, ਸਾਬਕਾ ਰੇਲ ਮੰਤਰੀ ਦਿਨੇਸ਼ ਮੰਤਰੀ ਨੇ ਕਿਹਾ ਹੈ ਕਿ ਜੇਕਰ ਉਹ ਆਪਣਾ ਅਸਤੀਫਾ ਨਾ ਦਿੰਦੇ ਤਾਂ ਸਰਕਾਰ ਡਿੱਗ ਜਾਂਦੀ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਦਾ ਬਾਹਰ ਜਾਣਾ ਅਤੇ ਅਸਤੀਫਾ ਤਾਂ ਪਹਿਲਾਂ ਤੋਂ ਹੀ ਤੈਅ ਸੀ ਅਤੇ ਮਮਤਾ ਬੈਨਰਜੀ ਨੂੰ ਪਹਿਲਾਂ ਤੋਂ ਹੀ ਸਭ ਕੁਝ ਪਤਾ ਸੀ, ਵਧੇ ਹੋਏ ਰੇਲ ਕਿਰਾਏ ਨੂੰ ਤਾਂ ਇਕ ਬਹਾਨਾ ਬਣਾਇਆ ਗਿਆ ਹੈ।
ਤ੍ਰਿਵੇਦੀ ਨੇ ਇਕ ਅਖਬਾਰ ਨੂੰ ਦਿੱਤੇ ਇੰਟਵਿਊ ਵਿਚ ਕਿਹਾ, ''ਜੇਕਰ ਮੈਂ ਅਸਤੀਫਾ ਨਾ ਦਿੰਦਾ ਤਾਂ ਕੇਂਦਰ ਦੀ ਮਨਮੋਹਨ ਸਰਕਾਰ ਡਿੱਗ ਜਾਂਦੀ।''
ਜ਼ਿਕਰਯੋਗ ਹੈ ਕਿ ਰੇਲ ਬਜਟ ਵਿਚ ਕਿਰਾਇਆ ਵਧਾਏ ਜਾਣ ਦੇ ਮੁੱਦੇ 'ਤੇ ਰੇਲ ... Read Full Story
|
ਦਿਨੇਸ਼ ਤ੍ਰਿਵੇਦੀ ਵੱਲੋਂ ਅਸਤੀਫ਼ਾ
ਨਵੀਂ ਦਿੱਲੀ, ਦਿਨੇਸ਼ ਤ੍ਰਿਵੇਦੀ ਨੇ ਅੱਜ ਆਪਣੀ ਅੜੀ ਛੱਡਦਿਆਂ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਵੇਂ ਰੇਲ ਬਜਟ ਵਿਚ ਕਿਰਾਇਆ ਦਰਾਂ ’ਚ ਵਾਧੇ ਤੋਂ ਮਗਰੋਂ ਉਪਜੇ ਡਰਾਮੇ ’ਤੇ ਛੇਵੇਂ ਦਿਨ ਪਰਦਾ ਡਿੱਗ ਗਿਆ।
ਆਪਣੀ ਵਿਦਾਇਗੀ ਟਿੱਪਣੀ ਕਰਦਿਆਂ ਉਨ੍ਹਾਂ ਪਾਰਟੀ ਨੇਤਾ ਮਮਤਾ ਬੈਨਰਜੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੀ.ਟੀ.ਆਈ. ਨੂੰ ਦੱਸਿਆ, ‘‘ਉਨ੍ਹਾਂ (ਤ੍ਰਿਵੇਦੀ) ... Read Full Story
|
ਰੇਲ ਮੰਤਰੀ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਹਰਿਦੁਆਰ, ਰੇਲ ਬਜਟ 'ਚ ਹਰਿਦੁਆਰ ਨੂੰ ਅਣਦੇਖਿਆ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਭਾਜਪਾ ਕਾਰਜ ਕਰਤਿਆਂ ਨੇ ਜ਼ਿਲ੍ਹਾ ਮੁਖੀ ਸੁਸ਼ੀਲ ਚੌਹਾਨ ਦੀ ਪ੍ਰਧਾਨਗੀ 'ਚ ਪ੍ਰਦਰਸ਼ਨ ਕਰ ਕੇ ਕੇਂਦਰ ਸਰਕਾਰ ਅਤੇ ਰੇਲ ਮੰਤਰੀ ਦਾ ਪੁਤਲਾ ਫੂਕਿਆ। ਸੁਸ਼ੀਲ ਚੌਹਾਨ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਤੀਰਥ ਸਥਾਨ ਹੋਣ ਦੇ ਬਾਵਜੂਦ ਰੇਲ ਬਜਟ 'ਚ ਹਰਿਦੁਆਰ ਨੂੰ ਪੂਰੀ ਤਰ੍ਹਾਂ ਅਣਦੇਖਾ ਕੀਤਾ ਗਿਆ ਹੈ।
ਇਸ ਬਾਰੇ ਰੇਲ ਬਜਟ 'ਚ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਉਲਟ ਕਿਰਾਇਆ ਵਧਾ ਕੇ ਰੇਲ ਸਫਰ ਨੂੰ ਹੋਰ ਮਹਿੰਗਾ ਕਰ ਦਿੱਤਾ ਗਿਆ ਹੈ। ਹਰਿਦੁਆਰ ਦੀ ਜਨਤਾ ਸਾਲਾਂ ਤੋਂ ਲਕਸਰ ਹਰਿਦੁਆਰ ਲਾਈਨ ਦੇ ... Read Full Story
|
ਵਾਹ ਬਈ ਵਾਹ- ਕੀ ਰੇਲ ਬਜਟ ਹੈ! : ਮਨਮੋਹਨ ਸਿੰਘ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਰੇਲ ਬਜਟ ਨੂੰ 'ਦੂਰਦਰਸ਼ੀ' ਦੱਸਿਆ ਅਤੇ ਕਿਹਾ ਕਿ ਇਸ 'ਚ ਸੁਰੱਖਿਆ ਅਤੇ ਆਧੁਨੀਕੀਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਵਲੋਂ ਲੋਕ ਸਭਾ 'ਚ ਰੇਲ ਬਜਟ ਪੇਸ਼ ਕੀਤੇ ਜਾਣ ਦੇ ਤੁਰੰਤ ਬਾਅਦ ਦਿੱਤੇ ਇਕ ਬਿਆਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲ ਮੰਤਰੀ ਨੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਇਕ ਦੂਰਦਰਸ਼ੀ ਰੇਲ ਬਜਟ ਪੇਸ਼ਕੀਤਾ ਹੈ ਜਿਸ 'ਚ ਸੁਰੱਖਿਆ ਅਤੇ ਭਾਰਤੀ ਰੇਲ ਦੇ ਆਧੁਨੀਕੀਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰੇਲ ਬਜਟ 'ਚ 8 ਸਾਲ ਬਾਅਦ ਯਾਤਰੀ ਕਿਰਾਏ 'ਚ ਵਾਧੇ ਦਾ ਐਲਾਨ ... Read Full Story
|
ਲਾਲੂ ਨੇ ਰੇਲ ਬਜਟ ਦੀ ਕੀਤੀ ਆਲੋਚਨਾ ਪਰ ਮਮਤਾ ਨੂੰ ਦਿੱਤੀ ਕਲੀਨ ਚਿੱਟ
ਨਵੀਂ ਦਿੱਲੀ, ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਰੇਲ ਬਜਟ ਨੂੰ ਹੈਰਾਨ ਕਰ ਦੇਣ ਵਾਲਾ, ਆਮ ਆਦਮੀ 'ਤੇ ਬੋਝ ਪਾਉਣ ਵਾਲਾ ਅਤੇ ਭਾਰਤੀ ਰੇਲ ਦੀ ਪਛਾਣ ਨੂੰ ਖਤਮ ਕਰਨ ਵਾਲਾ ਦੱਸਿਆ ਹੈ ਪਰ ਇਸ ਲਈ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੂੰ ਜ਼ਿੰਮੇਵਾਰ ਮੰਨਣ ਤੋਂ ਸਾਫ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਜਟ ਨੇ ਭਾਰਤੀ ਰੇਲ ਦੀ ਪਛਾਣ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ... Read Full Story
|
ਆਮ ਆਦਮੀ ਨੂੰ ਚਲਾਕੀ ਨਾਲ ਮਾਰਿਆ ਹੈ ਰੇਲ ਮੰਤਰੀ ਨੇ : ਭਾਜਪਾ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਨੇ ਰੇਲ ਬਜਟ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵਿਚ ਆਮ ਆਦਮੀ 'ਤੇ ਚਲਾਕੀ ਨਾਲ ਮਾਰ ਕਰਕੇ ਮਹਿੰਗੇ ਸਫਰ ਦਾ ਜਾਲ ਵਿਛਾਇਆ ਗਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਆਨੰਤ ਕੁਮਾਰ ਨੇ ਕਿਹਾ ਕਿ ਇਸ ਬਜਟ ਵਿਚ ਨਾ ਤਾਂ ਕੋਈ ਐਕਸ਼ਨ ਹੈ ਅਤੇ ਨਾ ਹੀ ਵਿਜ਼ਨ, ਬਜਟ ਵਿਚ ਕਿਰਾਇਆ ਵਧਾ ਦਿੱਤਾ ਗਿਆ ਹੈ ਜਿਸ ਨਾਲ ਆਮ ਆਦਮੀ ਲਈ ਆਫਤ ਬਣੀ ਮਹਿੰਗਾਈ ਹੋਰ ਵਧ ਜਾਵੇਗੀ। ਗੋਪੀਨਾਥ ਮੁੰਡੇ ਨੇ ਕਿਹਾ ਕਿ ਰੇਲ ਮੰਤਰੀ ਨੇ ਬੇਹੱਦ ਚਲਾਕੀ ਨਾਲ ਕਿਰਾਏ ਦੀ ਅਜਿਹੀ ਮਾਰ ਮਾਰੀ ਹੈ ਕਿ ਆਮ ਆਦਮੀ ਇਸ ਤੋਂ ਕਦੇ ਵੀ ਉੱਭਰ ਨਹੀਂ ਸਕੇਗਾ। ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਰੇਲ ... Read Full Story
|
ਰੇਲ ਬਜਟ ਦੇ ਉਸਾਰੂ ਪ੍ਰਸਤਾਵ ਸ਼ਲਾਘਾਯੋਗ : ਮੁਖਰਜੀ
ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਰੇਲ ਬਜਟ ਦੇ ਉਸਾਰੂ ਪ੍ਰਸਤਾਵ ਸ਼ਲਾਘਾਯੋਗ ਹਨ। ਜੇ ਇਨ੍ਹਾਂ ਕਦਮਾਂ ਨਾਲ ਆਵਾਜਾਈ ਦੀ ਲਾਗਤ ਨੂੰ ਘੱਟ ਕੀਤਾ ਜਾ ਸਕੇ ਤਾਂ ਇਹ ਵੱਡੀ ਪ੍ਰਾਪਤੀ ਹੋਵੇਗੀ। ਰੇਲ ਮੰਤਰੀ ਨੇ ਆਵਾਜਾਈ ਦੀ ਲਾਗਤ ਨੂੰ ਮੌਜੂਦਾ 95 ਤੋਂ ਘਟਾ ਕੇ 85.84 ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ ਜੋ ਚੰਗੀ ਗੱਲ ... Read Full Story
|
ਰੇਲ ਬਜਟ : ਟ੍ਰੇਨ ਸਫਰ ਹੋਇਆ ਹੋਰ ਮਹਿੰਗਾ
ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਆਮ ਜਨਤਾ 'ਤੇ ਬੋਝ ਨੂੰ ਵਧਾਉਂਦੇ ਹੋਏ ਰੇਲ ਬਜਟ ਦੌਰਾਨ ਕਿਰਾਏ ਵਿਚ ਮਾਮੂਲੀ ਵਾਧਾ ਕੀਤਾ ਹੈ। ਸਧਾਰਨ ਯਾਤਰੀ ਕਿਰਾਏ ਵਿਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ, ਏ. ਸੀ. -1 ਵਿਚ 30 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਜਦਕਿ ਏ. ਸੀ. -3 ਕੋਚ ਦੇ ਕਿਰਾਏ ਵਿਚ 10 ਪੈਸੇ ਪ੍ਰਤੀ ਕਿਲੋਮੀਟਰ ਤੱਕ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਲਿੱਪਰ ਦਾ ਕਿਰਾਇਆ 5 ਪੈਸੇ ਪ੍ਰਤੀ ਕਿਲੋਮੀਟਰ ਅਤੇ ਏ. ਸੀ. ਟੂ ਟੀਅਰ ਦਾ ਕਿਰਾਇਆ 15 ਪੈਸੇ ਪ੍ਰਤੀ ਕਿਲੋਮੀਟਰ ਅਤੇ ਸੈਕਿੰਡ ਕਲਾਸ ਦਾ ਕਿਰਾਇਆ 5 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ। ਬਜਟ ... Read Full Story
|
ਬੀਬੀ ਹਰਪ੍ਰੀਤ ਕੌਰ ਖਾਲਸਾ ਆਸਟ੍ਰੇਲੀਆ 'ਚ ਸਨਮਾਨਤ
ਸਿਡਨੀ, ਪੰਜਾਬ ਤੋਂ ਉਚੇਚੇ ਤੌਰ 'ਤੇ ਆਸਟ੍ਰੇਲੀਆ ਪਹੁੰਚ ਕੇ ਇਥੇ ਵੱਸਦੇ ਪੰਜਾਬੀਆਂ ਬਾਰੇ 'ਆਸਟ੍ਰੇਲੀਆ ਦੇ ਹੀਰੇ' ਨਾਮਕ ਕਿਤਾਬ ਲਿਖਣ ਲਈ ਪਹੁੰਚੀ ਬੀਬੀ ਹਰਪ੍ਰੀਤ ਕੌਰ ਖਾਲਸਾ ਦਾ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਭਰਵਾਂ ਸਨਮਾਨ ਕੀਤਾ ਗਿਆ। ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਸਵ. ਸ. ਬੇਅੰਤ ਸਿੰਘ ਖਾਲਸਾ ਦੀ ਬੇਟੀ ਤੇ ਵਿਧਾਇਕ ਬਿਕਰਮਜੀਤ ਸਿੰਘ ਖਾਲਸਾ ਦੀ ਭੈਣ ਹਰਪ੍ਰੀਤ ਕੌਰ ਖਾਲਸਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਰੀਬ ਤਿੰਨ ਸਾਲ ਇੰਗਲੈਂਡ 'ਚ ਬਿਤਾ ਕੇ ਗੌਰਿਆਂ ਵਲੋਂ ਪੰਜਾਬ ਤੋਂ ਇੰਗਲੈਂਡ ਲਿਜਾਉਣ ਵਾਲੀਆਂ ਵਸਤਾਂ ... Read Full Story
|
ਆਸਟਰੇਲੀਆ ਦੇ ਦੱਖਣ-ਪੂਰਬੀ ਸੂਬਿਆਂ ’ਚ ਹੜ੍ਹ
ਮੈਲਬਰਨ, ਆਸਟਰੇਲੀਆ ਦੇ ਦੱਖਣ-ਪੂਰਬੀ ਸੂਬੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਕਈ ਖੇਤਰੀ ਇਲਾਕੇ ਲਗਾਤਾਰ ਮੀਂਹ ਕਾਰਨ ਹੜ੍ਹਾਂ ਦੀ ਮਾਰ ਹੇਠ ਹਨ। ਇਸ ਕੁਦਰਤੀ ਮਾਰ ਨੇ ਇਕ ਜਾਨ ਵੀ ਲੈ ਲਈ ਹੈ। ਉੱਤਰੀ ਵਿਕਟੋਰੀਆ ਦੇ ਨਿਮੁਰਖ ’ਚ ਜਿੱਥੇ ਨਦੀਆਂ ਚੜ੍ਹਨ ਕਾਰਨ ਬਹੁਤੇ ਘਰ ਖਾਲੀ ਕਰਾਉਣੇ ਪਏ, ਉਥੇ ਪ੍ਰਸਿੱਧ ਖੇਤਰੀ ਸ਼ਹਿਰ ਵਾਗਾ-ਵਾਗਾ ਨੂੰ ਖਬਰ ਲਿਖੇ ਜਾਣ ਤਕ ਤੁਰੰਤ ਖਾਲੀ ਕਰਨ ਦੀਆਂ ਹਦਾਇਤਾਂ ਜਾਰੀ ਹੋ ਚੁੱਕੀਆਂ ਸਨ। ਇਸ ਸ਼ਹਿਰ ਨੇੜਿਓਂ ਲੰਘਦੀ ਮੁਰਮਬਿਜੀ ਨਦੀ ਪਿਛਲੇ 36 ਸਾਲਾਂ ਮਗਰੋਂ ਆਮ ਪੱਧਰ ਤੋਂ ਉਪਰ ਗਈ ਹੈ। ਮੌਸਮ ਵਿਭਾਗ ਅਨੁਸਾਰ ਭਾਵੇਂ ਹੁਣ ਮੀਂਹ ਪੈਣ ਦੀ ਬਹੁਤ ਘੱਟ ... Read Full Story
|
ਗਿਲਾਰਡ ਨੇ ਰੱਡ ਹਮਾਇਤੀਆਂ ਦੀ ਮੰਤਰੀ ਮੰਡਲ 'ਚੋਂ ਕੀਤੀ ਛੁੱਟੀ
ਮੈਲਬੋਰਨ, ਸਿਆਸੀ ਟਕਰਾਅ 'ਚ ਕੁਝ ਦਿਨ ਪਹਿਲਾਂ ਆਪਣੇ ਵਿਰੋਧੀ ਕੇਵਿਨ ਰੱਡ ਨੂੰ ਪਛਾੜਨ ਪਿਛੋਂ ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਗਿਲਾਰਡ ਨੇ ਨਵੇਂ ਮੰਤਰੀ ਮੰਡਲ 'ਤੇ ਆਪਣੀ ਮੋਹਰ ਲਾਉਂਦੇ ਹੋਏ ਰੱਡ ਹਮਾਇਤੀਆਂ ਦੀ ਛੁੱਟੀ ਕਰ ਦਿੱਤੀ ਹੈ ਅਤੇ ਬਾਬ ਕਾਰ ਨੂੰ ਦੇਸ਼ ਦਾ ਨਵਾਂ ਵਿਦੇਸ਼ ਮੰਤਰੀ ਬਣਾਇਆ ਹੈ। ਦੇਸ਼ ਦੀ ਸਿਆਸਤ 'ਚ ਇਕ ਹਫਤਾ ਚੱਲੀ ਉਠਕ ਬੈਠਕ ਪਿਛੋਂ ਆਪਣੇ ਮੰਤਰੀ ਮੰਡਲ ਦਾ ਪ੍ਰਸਾਰ ਕਰਦੇ ਹੋਏ ਗਿਲਾਰਡ ਨੇ ਰੱਡ ਦੇ ਇਕ ਸਭ ਤੋਂ ਹਮਾਇਤੀ ਆਵਾਸ ਮੰਤਰੀ ਰਾਬਰਟ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸਿਆਸੀ ਨਾਟਕ ... Read Full Story
|
ਆਸਟਰੇਲੀਆ ਦੀ ਲੇਬਰ ਪਾਰਟੀ ਨੇ ਜੂਲੀਆ ਨੂੰ ਫਿਰ ਚੁਣਿਆ ਆਗੂ
ਮੈਲਬਰਨ, ਆਸਟਰੇਲੀਆ ਦੀ ਸੱਤਾਧਾਰੀ ਲੇਬਰ ਪਾਰਟੀ ਨੇ ਰਾਜਧਾਨੀ ਕੈਨਬਰਾ ਵਿੱਚ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਨੂੰ ਦੁਬਾਰਾ ਪਾਰਟੀ ਪ੍ਰਧਾਨ ਵਜੋਂ ਚੁਣਿਆ ਹੈ।
ਲੀਡਰਸ਼ਿਪ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਕੇਵਿਨ ਰੱਡ ਅਤੇ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਨੇ ਧੜਿਆਂ ’ਚ ਤਿੱਖੀ ਖਿੱਚੋਤਾਣ ਮਗਰੋਂ ਅੱਜ ਪਾਰਟੀ ਨੇ ਗਿਲਾਰਡ ਨੂੰ 71 ਵੋਟਾਂ ਦਿੱਤੀਆਂ ਤੇ ਸ੍ਰੀ ਰੱਡ ਨੂੰ 31 ਵੋਟਾਂ ਮਿਲੀਆਂ।
ਇਸ ਚੋਣ ਨਾਲ ਭਾਵੇਂ ਗਿਲਾਰਡ ਧੜੇ ਨੂੰ ਮਜ਼ਬੂਤੀ ਦਾ ਅਹਿਸਾਸ ਹੋਇਆ, ਪਰ ਪਾਰਟੀ ਅੰਦਰਲੀ ਫੁੱਟ ਜਿੱਥੇ ਪ੍ਰਧਾਨ ਮੰਤਰੀ ਲਈ ਵੰਗਾਰ ਬਣ ਕੇ ਉਭਰ ਰਹੀ ਹੈ, ... Read Full Story
|