ਤਤਕਾਲ ਟਿਕਟ ਹੁਣ ਦੋ ਨਹੀਂ ਸਿਰਫ ਇਕ ਦਿਨ ਪਹਿਲਾਂ ਮਿਲੇਗੀ
ਨਵੀਂ ਦਿੱਲੀ, ਰੇਲਵੇ ਨੇ ਆਪਣੇ ਤਤਕਾਲ ਟਿਕਟ ਦੀ ਵਿਵਸਥਾ 'ਚ ਵੱਡਾ ਫੇਰਬਦਲ ਕੀਤਾ ਹੈ। ਹੁਣ ਤੱਕ ਦੋ ਦਿਨ ਪਹਿਲਾਂ ਤਤਕਾਲ ਟਿਕਟਾਂ ਦੀ ਬੁਕਿੰਗ ਖੋਲ੍ਹਣ ਵਾਲਾ ਰੇਲਵੇ ਹੁਣ ਇਕ ਦਿਨ ਪਹਿਲਾਂ ਹੀ ਇਸ ਨੂੰ ਖੋਲ੍ਹੇਗਾ। ਨਵੀਂ ਵਿਵਸਥਾ ਅਗਲੇ ਹਫਤੇ ਜਾਂ 10 ਦਿਨਾਂ 'ਚ ਲਾਗੂ ਕਰ ਦਿੱਤੀ ਜਾਏਗੀ। ਟਿਕਟ ਵਿਵਸਥਾ 'ਚ ਇਕ ਬਦਲਾਅ ਇਹ ਵੀ ਕੀਤਾ ਗਿਆ ਹੈ ਕਿ ਹੁਣ ਇਕ ਪੀ. ਐਨ. ਆਰ. ਨੰਬਰ 'ਤੇ ਵੱਧ ਤੋਂ ਵੱਧ ਚਾਰ ਯਾਤਰੀ ਹੀ ਟਿਕਟ ਲੈ ਸਕਦੇ ਹਨ। ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਦੱਸਿਆ ਕਿ ਅਚਾਨਕ ਯਾਤਰਾਵਾਂ 'ਤੇ ਜਾਣ ਵਾਲਿਆਂ ਲਈ ਰੇਲਵੇ ਵਲੋਂ ਤਤਕਾਲ ਟਿਕਟ ਦੀ ਵਿਵਸਥਾ ਕੀਤੀ ਸੀ ਪਰ ਯਾਤਰੀਆਂ ਨੇ ਇਸ ... Read Full Story
|
ਭਾਰਤ ਤੋਂ 50 ਰੇਲ ਇੰਜਣ ਲੀਜ਼ ‘ਤੇ ਲੈਣ ਦੀ ਯੋਜਨਾ ਖ਼ਿਲਾਫ਼ ਪਾਕਿ ਸਰਕਾਰ ਨੂੰ ਹਾਈ ਕੋਰਟ ਦਾ ਨੋਟਿਸ
ਲਾਹੌਰ,ਪਾਕਿਸਤਾਨ ਰੇਲਵੇ ਵੱਲੋਂ ਭਾਰਤ ਤੋਂ 50 ਰੇਲ ਇੰਜਣ ਲੀਜ਼ ‘ਤੇ ਲੈਣ ਦੀ ਬਣਾਈ ਗਈ ਯੋਜਨਾ ਖ਼ਿਲਾਫ਼ ਦਾਇਰ ਇਕ ਪਟੀਸ਼ਨ ਦੇ ਆਧਾਰ ‘ਤੇ ਲਾਹੌਰ ਹਾਈ ਕੋਰਟ ਨੇ ਸੰਘੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪਾਕਿਸਤਾਨੀ ਰੇਲਵੇ ਨੇ ਦੇਸ਼ ਨੂੰ ਦਰਪੇਸ਼ ਰੇਲ ਇੰਜਣਾਂ ਦੀ ਕਮੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਸੀ।
ਵਕੀਲ ਅਨੁਸਾਰ ਜਸਪਾਲ ਵੱਲੋਂ ਦਾਇਰ ਇਸ ਪਟੀਸ਼ਨ ਦੇ ਆਧਾਰ ‘ਤੇ ਸੰਘੀ ਰੇਲਵੇ ਸਕੱਤਰ ਨੂੰ ਜਾਰੀ ਨੋਟਿਸ ਦਾ ਜਵਾਬ 30 ਸਤੰਬਰ ਤੱਕ ਦੇਣ ਲਈ ਕਿਹਾ ਗਿਆ ਹੈ। ਰੇਲਵੇ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਪਟਿੀਸ਼ਨਰ ਨੇ ਕਿਹਾ ਹੈ ਕਿ ਸਰਕਾਰ ਨੂੰ ਭਾਰਤ ਤੋਂ ਰੇਲ ਇੰਜਣ ਮੰਗਵਾਉਣ ਤੋਂ ਪਹਿਲਾਂ ... Read Full Story
|
ਵਿਅਕਤੀ ਦੀ ਰੇਲਗੱਡੀ ਥੱਲੇ ਆਉਣ ਨਾਲ ਮੌਤ
ਫਿਲੌਰ,ਰੇਲਵੇ ਪੁਲਿਸ ਫਿਲੌਰ ਨੂੰ ਨੂਰਮਹਿਲ ਦੇ ਫਾਟਕਾਂ ਕੋਲ ਇੱਕ ਮੋਨਾ ਵਿਅਕਤੀ, ਜਿਸ ਦੀ ਉਮਰ 60-65 ਸਾਲ ਦੇ ਕਰੀਬ ਸੀ, ਜਿਸ ਨੇ ਕਮੀਜ਼ ਪਜਾਮਾ ਪਾਇਆ ਸੀ, ਦੀ ਗਡੀ ਹੇਠਾਂ ਆਉਣ ਨਾਲ ਮੌਤ ਹੋ ਗਈ।।ਚੌਕੀ ਇੰਚਾਰਜ ਵਿਜੇ ਕੁਮਾਰ ਅਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਮਾਸਟਮ ਕਰਕੇ ਲਾਸ਼ 72 ਘੰਟੇ ਵਾਸਤੇ ਰ¤ਖੀ ਗਈ ਹੈ। ਇਸੇ ਦੌਰਾਨ ਰੇਲਵੇ ਸਟੇਸ਼ਨ ’ਤੇ ਗ¤ਡੀ ਚੜ੍ਹਨ ਲੱਗਿਆਂ ਨੀਤੂ ਕੁਮਾਰੀ (20) ਪਤਨੀ ਅਜੈ ਸ਼ਰਮਾ ਜੋ ਕਿ ਫਿਲੌਰ ਤੋਂ ਬਿਹਾਰ ਜਾ ਰਹੀ ਸੀ, ਡਿੱਗਣ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਫਿਲੌਰ ਦੇ ਨਿ¤ਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ... Read Full Story
|
ਆਧੁਨਿਕ ਸੁੱਖ ਸਹੂਲਤਾਂ ਨੂੰ ਤਰਸ ਰਿਹਾ ਹੈ ਰੇਲਵੇ ਸ਼ਟੇਸ਼ਨ ਛੇਹਰਟਾ
ਅੰਮ੍ਰਿਤਸਰ(ਸਰਵਨ ਸਿੰਘ ਰੰਧਾਵਾ) ਕੇਦਰ ਸਰਕਾਰ ਦੀ ਬੇਰੁੱਖੀ ਕਾਰਨ ਅੱਜ ਰੇਲਵੇ ਸਟੇਸਨ ਛੇਹਰਟਾ ਆਧੁਨਿਕ ਸੁੱਖ ਸਹੁਲਤਾਂ ਨੂੰ ਤਰਸ ਰਿਹਾ ਹੈ।ਛੇਹਰਟਾ ਰੇਲਵੇ ਸ਼ਟੇਸ਼ਨ 'ਤੇ ਪੀਣ ਵਾਲੇ ਪਾਣੀ ਅਤੇ ਲੈਟਰੀਨਾਂ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਾਰਨ ਯਾਤਰੂਆਂ ਨੂੰ ਕਾਫੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।ਵਪਾਰ ਮੰਡੀ ਵਜੋ ਪੂਰੇ ਪੰਜਾਬ 'ਚ ਜਾਣੇ ਜਾਦੇ ਇਸ ਰੇਲਵੇ ਸਟੇਸਨ ਤੋ ਰੋਜ਼ਾਨਾ ਦੋ ਡੀ.ਐਮ.ਯੂ. ਗੱਡੀਆਂ ਅੰਮ੍ਰਿਤਸਰ ਤੋ ਚਲ ਕੇ ਅਟਾਰੀ ਨੂੰ ਜਾਦੀਆਂ ਹਨ ਅਤੇ ਇਸ ਤੋ ਇਲਾਵਾ ਸਮਝੋਤਾ ਐਕਸਪ੍ਰੈਸ ਰੇਲ ਗੱਡੀ ਜੋ ਸੋਮਵਾਰ ਤੇ ਵੀਰਵਾਰ ਨੂੰ ਭਾਰਤ ਤੋ ਪਾਕਿਸਤਾਨ ਅਤੇ ਮੰਗਲਵਾਰ ... Read Full Story
|
ਡੀ.ਐਮ.ਡਬਲਿਯੂ ਦੇ ਸਾਰੇ ਕਰਮਚਾਰੀਆਂ ਨੇ ਰੇਲਵੇ ਬੋਰਡ ਦੇ ਚੇਅਰਮੈਨ ਦਾ ਕਾਲੇ ਬਿਲੇ ਲਗਾ ਕੇ ਕੀਤਾ ਸਵਾਗਤ
ਪਟਿਆਲਾ, 26 ਮਈ, ( ਪੀ ਐਸ ਗਰੇਵਾਲ ) – ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਐਸ ਐਸ ਖੁਰਾਣਾ ਨੇ ਡੀ.ਐਮ.ਡਬਲਿਯੂ ( ਰੇਲ ਫੈਕਟਰੀ) ਦਾ ਦੌਰਾ ਕੀਤਾ ਅਤੇ ਇੱਕ ਨਵੇਂ ਇੰਜਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪਰਤੂੰ ਰੇਲ ਫੈਕਟਰੀ ਦੇ ਸਾਰੇ ਕਰਮਚਾਰੀਆਂ ਨੇ ਚੇਅਰਮੈਨ ਦਾ ਸੁਆਗਤ ਕਾਲੇ ਬਿਲੇ ਲਗਾ ਕੇ ਕੀਤਾ। ਕਰਮਚਾਰੀਆਂ ਨੇ ਰੋਸ ਪ੍ਰਗਟਾਦਿਆਂ ਇੱਕ ਮੰਗ-ਪੱਤਰ ਵੀ ਚੇਅਰਮੈਨ ਨੂੰ ਸੌਪਿਆ। ਮੰਗ-ਪੱਤਰ ਵਿੱਚ ਇੰਨਸੈਨਟਿਵ ਬੋਨਸ ਦੀ 70 ਪ੍ਰਤੀਸ਼ਤ ਦੀ ਸੀਲਿੰਗ ਨੂੰ ਰੱਦ ਕਰਨ ਬਾਰੇ, ਲੀਵ ਰਿਜਰਵ ਜੋ 16 ਪ੍ਰਤੀਸ਼ਤ ਤੋਂ ਘਟਾ ਕੇ 12.5 ਪ੍ਰਤੀਸ਼ਤ ਕੀਤੀ ਹੈ ਨੂੰ ਵਾਪਸ ਲੈਣ ਬਾਰੇ, ਐਮ ਏ ਸੀ ਪੀ ਦੇ ਗ੍ਰੇਡਾਂ ... Read Full Story
|
ਰੇਲਵੇ ਨੇ ਦਸੰਬਰ ਮਹੀਨੇ ਦੌਰਾਨ ਬੇਟਿਕਟੇ ਮੁਸਾਫਿਰਾਂ ਕੋਲੋਂ 30 ਕਰੋੜ ਰੁਪਏ ਜੁਰਮਾਨਾ ਵਸੂਲ
ਨਵੀਂ ਦਿੱਲੀ, 5 ਫਰਵਰੀ (ਪੀ. ਆਈ. ਬੀ.)- ਭਾਰਤੀ ਰੇਲਵੇ ਵੱਲੋਂ ਮੁਸਾਫਿਰਾਂ ਨੂੰ ਬਿਹਤਰ ਸਫਰ ਸਹੂਲਤਾਂ ਦਿੱਤੇ ਜਾਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਰੇਲਵੇ ਯਾਤਰੂਆਂ ਕੋਲੋਂ ਇਹ ਵੀ ਆਸ ਵੀ ਰੱਖਦੀ ਹੈ ਕਿ ਉਹ ਸਹੀ ਟਿਕਟ ਲੈ ਕੇ ਰੇਲਾਂ ਵਿੱਚ ਸਫਰ ਕਰਨ। ਸਮੇਂ ਸਮੇਂ ਉਤੇ ਰੇਲਵੇ ਵੱਲੋਂ ਚਲਦੀਆਂ ਗੱਡੀਆਂ ਵਿੱਚ ਜਾਂਚ ਪੜਤਾਲ ਕੀਤੀ ਜਾਂਦੀ ਹੈ। ਦਸੰਬਰ ਮਹੀਨੇ ਦੌਰਾਨ ਕੀਤੀ ਗਈ ਜਾਂਚ ਪੜਤਾਲ ਦੌਰਾਨ ਬੇਟਿਕਟੇ ਮੁਸਾਫਿਰਾਂ ਕੋਲੋਂ 30 ਕਰੋੜ 18 ਲੱਖ ਰੁਪਏ, ਕਿਰਾਏ ਤੇ ਜੁਰਮਾਨੇ ਵਜੋ ਵਸੂਲੇ ਗਏ। ... Read Full Story
|
ਵਿਰੋਧਤਾ ਨੂੰ ਦੇਖਦਿਆਂ ਠੇਕੇਦਾਰ ਨੂੰ ਲੈ ਕੇ ਆਏ ਲੋਕਾਂ ਦੀ ਕਚਿਹਰੀ ’ਚ ਰਾਜਨੀਤਕ ਆਗੂ
ਜਗਰਾਉਂ, 25 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਤਹਿਸੀਲ ਰੋਡ ’ਤੇ ਸਥਿਤ ਰੇਲਵੇ ਫਾਟਕਾਂ ’ਤੇ ਬਣ ਰਹੇ ਪੁਲ ਦੇ ਨਿਰਮਾਣ ’ਚ ਰੇਲਵੇ ਵਿਭਾਗ ਦੇ ਠੇਕੇਦਾਰ ਵੱਲੋਂ ਜਾਣਬੁੱਝ ਕੇ ਕੀਤੀ ਜਾ ਰਹੀ ਦੇਰੀ ਕਾਰਨ ਇਲਾਕਾਂ ਨਿਵਾਸੀਆਂ ’ਚ ਪਾਏ ਜਾਂਦੇ ਵਿਰੋਧ ਨੂੰ ਦੇਖਦਿਆਂ ਲੁਧਿਆਣਾ ਲੋਕ ਸਭਾ ਦੇ ਮੈਂਬਰ ਮੁਨੀਸ਼ ਤਿਵਾੜੀ ਵੱਲੋਂ ਪਾਏ ਦਬਾਅ ’ਤੇ ਠੇਕੇਦਾਰ ਸਫ਼ਾਈ ਦੇਣ ਜਗਰਾਉਂ ’ਚ ਪਹੁੰਚੇ। ਇਸ ਮੌਕੇ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਹਰਿੰਦਰ ਸਿੰਘ ਚਾਹਲ ਅਤੇ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ। ਠੇਕੇਦਾਰ ਵੀ.ਪੀ.ਐਸ. ਵਾਲੀਆ ਨੂੰ ਪੁਲਿਸ ਕਪਤਾਨ ਸ: ਚਾਹਲ ਨੇ ਦੱਸਿਆ ਕਿ ... Read Full Story
|
ਰੇਲਵੇ ਸਟੇਸ਼ਨ ’ਤੇ ਲਾਪ੍ਰਵਾਹੀ ਕਾਰਨ ਹੋ ਰਹੀ ਹੈ ਪਾਣੀ ਦੀ ਬਰਬਾਦੀ
ਜਲੰਧਰ, 18 ਜਨਵਰੀ (ਮਦਨ ਭਾਰਦਵਾਜ)-ਇਕ ਪਾਸੇ ਭਾਰਤ ਸਰਕਾਰ ਭਵਿੱਖ ਵਿਚ ਪਾਣੀ ਦੀ ਘਾਟ ਪੈਦਾ ਹੋਣ ਅਤੇ ਬੂੰਦ-ਬੂੰਦ ਪਾਣੀ ਬਚਾਉਣ ਦਾ ਅਖਬਾਰਾਂ ਅਤੇ ਟੀ. ਵੀ. ਚੈਨਲਾਂ ’ਤੇ ਪ੍ਰਚਾਰ ਕਰ ਰਹੀ ਹੈ ਪਰ ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਪਾਣੀ ਦੀ ਬਰਬਾਦੀ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਇਸ ਪਾਸੇ ਕੋਈ ਵੀ ਰੇਲ ਅਧਿਕਾਰੀ ਧਿਆਨ ਦੇਣਾ ਉਚਿਤ ਨਹੀਂ ਸਮਝਦਾ।
ਜਲੰਧਰ ਰੇਲਵੇ ਸਟੇਸ਼ਨ ’ਤੇ ਅਕਸਰ ਪਾਣੀ ਦੀ ਦੁਰਵਰਤੋਂ ਹੁੰਦੀ ਕਿਸੇ ਵੀ ਸਮੇਂ ਦੇਖੀ ਜਾ ਸਕਦੀ ਹੈ। ਚਾਹੇ ਸਵੇਰ ਦੇ 6 ਵਜੇ ਹੋਣ ਜਾਂ ਦੁਪਹਿਰ ਦੇ 2 ਵਜੇ ਹੋਣ ਕਿਤੇ ਨਾ ਕਿਤੇ ਪਾਣੀ ਦੀ ਬਰਬਾਦੀ ਹੁੰਦੀ ਦੇਖੀ ਜਾ ਸਕਦੀ ਹੈ।
ਇਸ ਦੀ ਮਿਸਾਲ ... Read Full Story
|
ਆਈ. ਆਰ. ਸੀ. ਟੀ. ਸੀ. ਦੇ ਸਟਾਲਾਂ ਦੀ ਹੋਈ ਚੈਕਿੰਗ
ਜਲੰਧਰ, 21 ਦਸੰਬਰ (ਵਿ. ਪ੍ਰ.)-ਜਲੰਧਰ ਰੇਲਵੇ ਸਟੇਸ਼ਨ ’ਤੇ ਆਈ. ਆਰ. ਸੀ. ਟੀ. ਸੀ. (ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ ) ਦੇ ਸਟਾਲਾਂ ਦੀ ਚੈਕਿੰਗ ਹੋਈ ਪਰ ਇਸ ਦੌਰਾਨ ਕਿਸੇ ਨੂੰ ਕੁਝ ਨਹੀਂ ਕਿਹਾ ਗਿਆ। ਇਹ ਚੈਕਿੰਗ ਫਿਰੋਜ਼ਪੁਰ ਮੰਡਲ ਤੋਂ ਸੀਨੀਅਰ ਸੇਫਟੀ ਅਫਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸ੍ਰੀ ਐਸ. ਕੇ. ਮੱਟੂ ਨੇ ਕੀਤੀ। ਜਿਨ੍ਹਾਂ ਨੇ ਸੇਵਾ ਮੁਕਤੀ ਦੇ ਬਾਅਦ ਆਈ. ਆਰ. ਸੀ. ਟੀ. ਸੀ. ਦੀਆਂ ਸੇਵਾਵਾਂ ਪ੍ਰਾਪਤ ਕਰ ਲਈਆਂ ਹਨ ਅਤੇ ਉਨ੍ਹਾਂ ਦਾ ਹੈਡ ਕੁਆਰਟਰ ਲੁਧਿਆਣਾ ਬਣਾਇਆ ਗਿਆ ਹੈ। ਸ੍ਰੀ ਮੱਟੂ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸਾਰੀ ਫਿਰੋਜ਼ਪੁਰ ਡਵੀਜ਼ਨ ਦੇ ਸਟਾਲਾਂ ਦੀ ... Read Full Story
|
2010 ’ਚ ਦੌੜੇਗੀ ਫਾਜ਼ਿਲਕਾ ਤੇ ਅਬੋਹਰ ਵਿਚਾਲੇ ਰੇਲ
ਫਾਜ਼ਿਲਕਾ, 9 ਦਸੰਬਰ (ਪੱਤਰ ਪ੍ਰੇਰਕ)-ਫਾਜ਼ਿਲਕਾ-ਅਬੋਹਰ ਰੇਲ ਮਾਰਗ ਜੋ ਕਿ ਕਾਫ਼ੀ ਸਮੇਂ ਤੋਂ ਕੀੜੀ ਦੀ ਰਫ਼ਤਾਰ ਚਲ ਰਿਹਾ ਸੀ, ਲਗਭਗ ਪੂਰਾ ਹੋਣ ਦੇ ਕਿਨਾਰੇ ਹੈ। ਫਾਜ਼ਿਲਕਾ ਤੋਂ ਅਬੋਹਰ ਰੇਲ ਮਾਰਗ ਲਈ ਪਟਰੀ ਤਾਂ ਵਿਛਾ ਦਿੱਤੀ ਗਈ ਹੈ ਅਤੇ ਬਾਕੀ ਕਈ ਸਟੇਸ਼ਨਾਂ ’ਤੇ ਸਟੇਸ਼ਨ ਵੀ ਬਣ ਚੁਕੇ ਹਨ ਅਤੇ ਫਾਟਕਾਂ ਦਾ ਕੰਮ ਵੀ ਲਗਭਗ ਪੂਰਾ ਕਰ ਲਿਆ ਗਿਆ ਹੈ। ਇਸ ਰੇਲ ਲਾਇਨ ਦਾ ਨੀਂਹ ਪੱਥਰ 1 ਫਰਵਰੀ 2002 ਨੂੰ ਉਸ ਸਮੇਂ ਦੇ ਕੇਂਦਰੀ ਰੇਲਵੇ ਮੰਤਰੀ ਨੀਤੀਸ਼ ਕੁਮਾਰ ਨੇ ਰੱਖਿਆ ਸੀ। ਲਗਭਗ 8 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਹੁਣ ਲੋਕਾਂ ਦੀਆਂ ਆਸਾਂ ਨੂੰ ਸਾਲ 2010 ਵਿਚ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ। ... Read Full Story
|
ਬੀਬੀ ਗੁਲਸ਼ਨ ਤੇ ਤੋਤਾ ਸਿੰਘ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਮਿਲੇ
ਮੋਗਾ, 9 ਦਸੰਬਰ (ਪੱਤਰ ਪ੍ਰੇਰਕ)-ਮੋਗਾ ਦੇ ਨੇਚਰ ਪਾਰਕ ਦੀ ਮਨਜ਼ੂਰੀ ਲੈਣ ਤੇ ਮੋਗਾ ਤੋਂ ਦਿੱਲੀ ਸਿੱਧੀ ਰੇਲ ਗੱਡੀ ਦੀ ਮੰਗ ਨੂੰ ਲੈ ਕੇ ਬੀਤੀ ਦੇਰ ਸ਼ਾਮ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਰੇਲਵੇ ਬੋਰਡ ਦੇ ਚੇਅਰਮੈਨ ਐਸ.ਐਸ. ਖੁਰਾਣਾ ਨਾਲ ਮੁਲਾਕਾਤ ਕੀਤੀ। ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਦੱਸਿਆ ਕਿ ਉਪ੍ਰੋਕਤ ਮੋਗਾ ਸ਼ਹਿਰ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਬੜੇ ਸੁਖਾਵਂੇ ਮਾਹੌਲ ਵਿਚ ਹੋਈ। ਉਨ੍ਹਾਂ ਦੱਸਿਆ ਕਿ ਮੋਗਾ ਇਲਾਕੇ ਦੀ ਮੰਗ ਮੋਗਾ ਤੋਂ ਦਿੱਲੀ ਸਿੱਧੀ ਰੇਲ ਗੱਡੀ ਤੇ ਨੇਚਰ ਪਾਰਕ ਦੀ ਮੰਗ ਨੂੰ ... Read Full Story
|
ਬਟਾਲਾ ਰੇਲਵੇ ਸਟੇਸ਼ਨ ’ਤੇ ਟਾਟਾ ਮੋਰੀ ਗੱਡੀ ਦੇ ਇੰਜਣ ਨੂੰ ਅਚਾਨਕ ਅੱਗ ਲੱਗੀ
ਬਟਾਲਾ, 3 ਦਸੰਬਰ (ਪੱਤਰ ਪ੍ਰੇਰਕ)-ਅੱਜ ਸਵੇਰੇ ਬਟਾਲਾ ਰੇਲਵੇ ਸਟੇਸ਼ਨ ’ਤੇ ਪਹੁੰਚੀ ਟਾਟ ਮੋਰੀ ਗੱਡੀ ਦੇ ਇੰਜਣ ਨੂੰ ਅਚਨਚੇਤ ਹੀ ਭਿਆਨਕ ਅੱਗ ਲੱਗ ਗਈ।ਮਿਲੀ ਜਾਣਕਾਰੀ ਅਨੁਸਾਰ ਟਾਟਾ ਤੋਂ ਚਲ ਕੇ ਜੰਮੂ ਪਹੁੰਚਣ ਵਾਲੀ ਟਾਟਾ ਮੋਰੀ ਗੱਡੀ ਅੱਜ ਸਵੇਰੇ 9:50 ’ਤੇ ਜਦ ਰੇਲਵੇ ਸਟੇਸ਼ਨ ਬਟਾਲਾ ’ਤੇ ਪਹੁੰਚੀ ਤਾਂ ਅਚਨਚੇਤ ਹੀ ਉਕਤ ਗੱਡੀ ਦੇ ਇੰਜਣ ਨੂੰ ਭਿਆਨਕ ਅੱਗ ਲੱਗ ਗਈ। ਇੰਜਣ ਡਰਾਇਵਰ ਅਤੇ ਸਹਾਇਕ ਨੇ ਇੰਜਣ ਤੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਅਤੇ ਇਸਦੀ ਸੂਚਨਾ ਦੌੜ ਕੇ ਸਟੇਸ਼ਨ ਮਾਸਟਰ ਅਤੇ ਕਰਮਚਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿਚ ਆਏ ਸਟੇਸ਼ਨ ਦੇ ਅਮਲੇ ... Read Full Story
|
ਨਕੋਦਰ ਮਿੰਨੀ ਮੈਰਾਥਨ ਸਬੰਧੀ ਵਿਚਾਰਾਂ ਕੀਤੀਆਂ
ਨਕੋਦਰ, 27 ਨਵੰਬਰ (ਦੋਆਬਾ ਨਿਊਜ਼ ਸਰਵਿਸ)- ਨਕੋਦਰ ਸ਼ਹਿਰ ਵਿੱਚ 6 ਦਸੰਬਰ ਨੂੰ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕਰਵਾਈ ਜਾ ਰਹੀ ਮਿੰਨੀ ਮੈਰਾਥਨ ਸਬੰਧੀ ਤਿਆਰੀਆਂ ਪੂਰੇ ਜੋਬਨ ’ਤੇ ਹਨ। ਇਸੇ ਸਬੰਧ ਵਿੱਚ ਸ. ਸਰਬਜੀਤ ਸਿੰਘ ਸਮਰਾ ਐ¤ਮ. ਡੀ. ਕੈਪੀਟਲ ਲੋਕਲ ਏਰੀਆ ਬੈਂਕ, ਸ. ਰਾਜਨਬੀਰ ਸਿੰਘ ਸਪੁੱਤਰ ਸ਼ਹੀਦ ਸਵ. ਸ. ਬਲਵੰਤ ਸਿੰਘ ਸਾਬਕਾ ਖਜਾਨਾ ਮੰਤਰੀ ਅਤੇ ਸ਼੍ਰੀ ਮਨਬੀਰ ਸਿੰਘ ਐ¤ਮ.ਡੀ. ਸੀ.ਟੀ.ਇੰਸਟੀਚਿਊਟ ‘ਦੋਆਬਾ ਹੈ¤ਡਲਾਈਨਜ਼’ ਦੇ ਨਕੋਦਰ ਦਫ਼ਤਰ ਵਿੱਚ ਪਹੁੰਚੇ ਅਤੇ ਸ. ਰਾਮ ਸਿੰਘ ਔਲਖ ਨਾਲ ਮਿੰਨੀ ਮੈਰਾਥਨ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ। ਸ. ਰਾਮ ਸਿੰਘ ਔਲਖ ਨੇ ਉਨ੍ਹਾਂ ਨੂੰ ਪੂਰਨ ਤਸੱਲੀ ... Read Full Story
|