Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਰੈਲੀ"
ਚੌਥੀ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਵੱਲੋਂ ਜਾਗਰੂਕਤਾ ਰੈਲੀ

ਪਟਿਆਲਾ, 18 ਅਗਸਤ (ਪੀ.ਐਸ.ਗਰੇਵਾਲ) -‘‘ ਵਾਤਾਵਰਣ ਵਿੱਚ ਤੇਜ਼ੀ ਨਾਲ ਪੈਦਾ ਹੋ ਰਹੇ ਵਿਗਾੜ ਨੂੰ ਰੋਕਣ ਲਈ ਵਿਦਿਆਰਥੀ ਵਰਗ ਨੂੰ ਚਾਹੀਦਾ ਹੈ ਕਿ ਉਹ ਵੀ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਬੂਟਿਆਂ ਦੀ ਨਿਯਮਿਤ ਦੇਖਭਾਲ ਕਰਨ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਸੰਕਲਪ ਵਿੱਚ ਆਪੋ-ਆਪਣਾ ਬਣਦਾ ਯੋਗਦਾਨ ਪਾਇਆ ਜਾ ਸਕੇ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੌਥੀ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਪਟਿਆਲਾ ਦੇ ਕਮਾਂਡਿੰਗ ਅਫਸਰ ਕਰਨਲ ਐਸ.ਪੀ.ਐਸ. ਚੀਮਾ ਨੇ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਤੋਂ ਆਰੰਭ ਹੋਈ ਵਾਤਾਵਰਣ ਬਚਾਓ ਜਾਗਰੂਕਤਾ ...
Read Full Story


ਮਨਿਸਟਰੀਅਲ ਕਰਮਚਾਰੀਆਂ ਨੇ ਕੀਤੀ ਜੋਰਦਾਰ ਰੈਲੀ

ਪਟਿਆਲਾ , 20 ਅਪ੍ਰੈਲ (ਪੀ.ਐਸ.ਗਰੇਵਾਲ) – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਜਿਲਾ ਪਟਿਆਲਾ ਦੇ ਮਨਿਸਟਰੀਅਲ ਕਰਮਚਾਰੀਆਂ ਨੇ ਅੱਜ ਮਿਨੀ ਸਕੱਤਰੇਤ ਵਿਖੇ ਜ਼ੋਰਦਾਰ ਰੈਲੀ ਕੀਤੀ ਗਈ। ਕਿਉਂਕਿ ਯੂਨੀਅਨ ਦੇ ਵਫ਼ਦ ਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ, ਮੱੁਖ ਸੱਕਤਰ (ਪੰਜਾਬ),ਪ੍ਰਮੱੁਖ ਸੱਕਤਰ (ਵਿੱਤ) ਪੰਜਾਬ,ਅਤੇ ਹੋਰ ਪ੍ਰਸਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਵਿੱਚ ਕਲਰਕ/ਜੂਨੀਅਰ ਸਹਾਇਕ ਅਤੇ ਸਟੈਨੋਟਾਈਪਿਸਟ ਵਰਗ ਦੇੇ ਤਨਖਾਹ ਸਕੇਲ ਮਿਤੀ 01.04.2011 ਤੋਂ ਵਧਾਉਣ ਲਈ, ਜੱਥੇਬੰਦੀ ਵੱਲੋਂ ਇਹਨਾਂ ਦੇ ਤਨਖਾਹ ਸਕੇਲ ਦੇ ਵਾਧੇ ਲਈ ...
Read Full Story


ਉਪ ਮੁੱਖ ਮੰਤਰੀ ਵੱਲੋਂ ਕੇਂਦਰੀ ਬਜਟ ਦਿਸ਼ਾਹੀਣ ਅਤੇ ਗਰੀਬ ਵਿਰੋਧੀ ਕਰਾਰ ਸਮਾਣਾ ਵਿਖੇ ਵਿਸ਼ਾਲ ਵਿਕਾਸ ਰੈਲੀ- 38 ਕਰੋੜ ਰੁਪਏ ਦੇ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖੇ

ਸਮਾਣਾ (ਪਟਿਆਲਾ): 28 ਫਰਵਰੀ (ਪੀ.ਐਸ.ਗਰੇਵਾਲ) - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਵੱਲੋਂ ਅੱਜ ਪੇਸ਼ ਕੀਤੇ ਕੇਂਦਰੀ ਬਜਟ ਨੂੰ ਦਿਸ਼ਾਹੀਨ ਅਤੇ ਗਰੀਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਮਹਿੰਗਾਈ ਦੀ ਮਾਰ ਝੱਲ ਰਹੇ ਦੇਸ਼ ਦੇ ਲੋਕਾਂ ’ਤੇ ਇਸ ਬਜਟ ਨਾਲ ਹੋਰ ਬੋਝ ਪਵੇਗਾ। ਹਲਕਾ ਸਮਾਣਾ ਵਿਖੇ ਕਰੀਬ 38 ਕਰੋੜ ਰੁਪਏ ਦੇ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਅਨਾਜ ਮੰਡੀ ਸਮਾਣਾ ਵਿਖੇ ਕੀਤੀ ਇੱਕ ਵਿਸ਼ਾਲ ਵਿਕਾਸ ਰੈਲੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਬਜਟ ਨੇ ਇਹ ...
Read Full Story


ਪਟਿਆਲਾ ਵਿਖੇ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ ‘ਚ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਜਾਵੇਗਾ ਭਾਰੀ ਇਕੱਠ- ਸਤਬੀਰ ਖੱਟੜਾ

ਪਟਿਆਲਾ, 29 ਜਨਵਰੀ (ਪੀ.ਐਸ.ਗਰੇਵਾਲ)- ਸ. ਬਿਕਰਮ ਸਿੰਘ ਮਜੀਠੀਆ ਦੀ ਯੋਗ ਅਗਵਾਈ ਹੇਠ ਯੂਥ ਅਕਾਲੀ ਦਲ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਅਗਾਊ ਵਿਧਾਨ ਸਭਾ ਚੋਣਾਂ ‘ਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਵੇਗਾ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਦੀ ਪਟਿਆਲਾ ਵੈਲਫੈਅਰ ਸੁਸਾਇਟੀ ਦੇ ਚੈਅਰਮੈਨ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਲੁਧਿਆਣਾ ਵਿਖੇ ਹੋ ਰਹੀ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਵੱਡੇ ਕਾਫਲੇ ਨੂੰ ਰਵਾਨਾ ਕਰਨ ਸਮੇਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾ ਕਿਹਾ ਕਿ ਸ. ਮਜੀਠੀਆ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਦਿਨੋਂ ਦਿਨ ਪੰਜਾਬ ਦੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ...
Read Full Story


ਯੂਥ ਅਕਾਲੀ ਦਲ ਦੀ ਪਟਿਆਲਾ ਵਿਖੇ 10 ਫਰਵਰੀ ਨੂੰ ਹੋਣ ਵਾਲੀ ਰੈਲੀ ਕਾਂਗਰਸ ਦੀਆਂ ਜੜਾਂ ਹਿਲਾਵੇਗੀ : ਰਾਜੂ ਖੰਨਾ

ਪਟਿਆਲਾ, 29 ਜਨਵਰੀ (ਪੀ.ਐਸ.ਗਰੇਵਾਲ) -ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਯੂਥ ਅਕਾਲੀ ਦਲ ਅਹਿਮ ਰੋਲ ਅਦਾ ਕਰਕੇ ਮੁੜ ਪੰਜਾਬ ਅੰਦਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਦਾ ਗਠਨ ਕਰੇਗਾ। ਪੰਜਾਬ ਦਾ ਸਮੁੱਚਾ ਨੌਜਵਾਨ ਵਰਗ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਇਕਜੱੁਟ ਹੋ ਚੁੱਕਾ ਹੈ। ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਤੇ ਐਸ.ਓ.ਆਈ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਯੂਥ ਅਕਾਲੀ ਦਲ ਵਲੋਂ 10 ਫਰਵਰੀ ਨੂੰ ਪਟਿਆਲਾ ਦੇ ਪੋਲੋ ...
Read Full Story


ਠੇਕਾ ਅਧਾਰਿਤ ਆਈ.ਟੀ.ਆਈ ਇੰਸਟਰਕਟਰਾਂ ਨੇ ਕੀਤੀ ਗੇਟ ਰੈਲੀ

ਪਟਿਆਲਾ, 9 ਦਸੰਬਰ (ਪੀ.ਐਸ.ਗਰੇਵਾਲ) – ਅੱਜ ਸਰਕਾਰੀ ਆਈ.ਟੀ.ਆਈ ਪਟਿਆਲਾ ਵਿਖੇ ਇੰਸਟਰੱਕਟਰ ਯੂਨੀਅਨ ਪੰਜਾਬ (ਠੇਕਾ ਅਧਾਰਿਤ) ਪੂਰੇ ਪਟਿਆਲਾ ਜ਼ਿਲੇ ਦੇ ਇਸਟਰੱਕਟਰਾਂ ਵੱਲੋਂ ਗੇਟ ਰੈਲੀ ਕੀਤੀ ਗਈ। ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਸਾਡੀ ਇਕੋ ਇਕ ਮੰਗ ਕਿ ਸਾਨੂੰ ਪੱਕਿਆਂ ਕੀਤਾ ਜਾਵੇ ਜੋ ਪਿਛਲੇ ਕਾਫੀ ਸਮੇਂ ਤੋਂ ਲਟਕਦੀ ਆ ਰਹੀ ਹੈ ਅਤੇ ਪੰਜਾਬ ਸਰਕਾਰ ਲਗਾਤਾਰ ਟਾਲ ਮਟੋਲ ਵਾਲਾ ਰੱਵਈਆ ਅਪਨਾ ਰਹੀ ਹੈ। ਇਸ ਸਬੰਧੀ ਪੂਰੇ ਪੰਜਾਬ ਵਿੱਚ ਗੇਟ ਰੈਲੀਆਂ ਹੋ ਰਹੀਆਂ ਹਨ ਪਰ ਫਿਰ ਵੀ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ। ਉਹਨਾਂ ਦੱਸਿਆ ਕਿ ਸਰਕਾਰ ...
Read Full Story


ਬਾਲ ਮਜ਼ਦੂਰੀ ਵਿਰੁੱਧ ਚੇਤਨਾ ਰੈਲੀ ਕੱਢੀ

ਪਟਿਆਲਾ, 13 ਨਵੰਬਰ (ਪੀ.ਐਸ.ਗਰੇਵਾਲ) -ਬਾਲ-ਦਿਵਸ ਦੇ ਸਬੰਧ ਵਿੱਚ ਅੱਜ ਸਰਕਾਰੀ ਮਿਡਲ ਸਕੂਲ ਰੌਣੀ (ਪਟਿਆਲਾ) ਵਿਖੇ ਸਕੂਲ ਤੋਂ ਪਿੰਡ ਤੱਕ ਬਾਲ-ਮਜ਼ਦੂਰੀ ਵਿਰੁੱਧ ਚੇਤਨਾ ਰੈਲੀ ਕੱਢੀ ਗਈ। ਸਕੂਲ ਵਿਚ ਬਾਲ ਦਿਵਸ ਸੰਬੰਧੀ ਇਕ ਸਭਿਆਚਾਰਕ ਪ੍ਰੋਗਰਾਮ ਤੋ. ਇਲਾਵਾ ਬੱਚਿਆਂ ਦੀਆਂ ਖੇਡਾਂ ਅਤੇ ਕਾਰਡ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਮਿਸ ਪੂਨਮਪ੍ਰੀਤ ਕੌਰ, ਸਕੂਲ ਮੁੱਖ ਅਧਿਆਪਕਾ ਅਤੇ ਸ੍ਰੀਮਤੀ ਵਰਿੰਦਰ ਕੌਰ ਮੁੱਖੀ ਸਰਕਾਰੀ ਐਲੀਮੈਂਟਰੀ ਸਕੂਲ ਰੌਣੀ ਨੇ ਰੈਲੀ ਦੀ ਅਗਵਾਈ ਕੀਤੀ ਜਿਸ ਵਿਚ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਬੱਚਿਆਂ ਤੋਂ ਇਲਾਵਾ ਪੇਂਡੂ ਸਿੱਖਿਆ ਵਿਕਾਸ ਕਮੇਟੀ ਦੇ ...
Read Full Story


ਡੀ.ਐਮ.ਡਬਲਿਊ ਪਟਿਆਲਾ ਦੇ ਕਰਮਚਾਰੀਆਂ ਨੇ ਇੱਕਠਿਆਂ ਹੋ ਕੇ ਕੱਢੀ ਰੋਸ ਰੈਲੀ

ਪਟਿਆਲਾ,01ਸਤੰਬਰ 2010 ( ਪੀ ਐਸ ਗਰੇਵਾਲ) – ਅੱਜ ਡੀ.ਐਮ.ਡਬਲਿਯੂ ਦੇ ਸਾਰੇ ਕਰਮਚਾਰੀਆਂ ਵਲੌਂ ਲੰਚ ਟਾਈਮ ਤੇ ਆਪਣੀਆਂ ਮੰਗਾਂ ਪ੍ਰਤੀ ਇੱਕ ਸ਼ਾਤਪੂਰਵਕ ਰੋਸ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਡੀ.ਐਮ.ਡਬਲਿਯੂ ਦੇ ਸਟਾਫ਼ ਕਾਊਂਸਲ ਅਤੇ ਟੀਅਰ ਨੇ ਕੀਤੀ। ਕਰਮਚਾਰੀਆਂ ਨੇ ਇਸ ਗੱਲ ਤੇ ਰੋਸ ਪ੍ਰਗਟਾਇਆ ਕਿ ਰੇਲਵੇ ਬੋਰਡ ਵਲੌਂ ਆਇਆ ਆਰਡਰ ਜਿਸ ਤਹਿਤ ਕਰਮਚਾਰੀਆਂ ਦੇ ਇੰਨਸੈਂਟਿਵ ਬੋਨਸ ਵਿੱਚ 70% ਦੀ ਸੀਲਿੰਗ ਲਗਾਈ ਹੈ, ਲੀਵ ਰਿਜ਼ਰਵ 16% ਤੋਂ ਘਟਾ ਕੇ 12.5% ਕਰ ਦਿੱਤੀ ਹੈ, ਅਤੇ 5% ਕੀਤੇ ਜਾ ਰਹੇ ਕੰਮ ਦੇ ਸਮੇਂ ਵਿੱਚ ਵੀ ਜੋ ਕਟੋਤੀ ਕੀਤੀ ਗਈ ਹੈ ,ਨੂੰ ਫੌਰਨ ਰੱਦ ਕੀਤਾ ਜਾਵੇ। ਇਸ ਨਵੇਂ ਆਰਡਰ ਤਹਿਤ ਹਰੇਕ ...
Read Full Story


ਪੀ.ਡਬਲਿਯੂ.ਡੀ ਤਾਲ-ਮੇਲ ਸੰਘਰਸ਼ ਕਮੇਟੀ ਵਲੋਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੇ ਦਫਤਰ ਸਾਹਮਣੇ ਦਿੱਤਾ ਵਿਸ਼ਾਲ ਰੋਸ ਧਰਨਾ

ਪਟਿਆਲਾ, (ਪੀ ਐਸ ਗਰੇਵਾਲ) -- ਪੀ. ਡਬਲਿਯੂ. ਡੀ. ਨਾਲ ਸੰਬਿਧਤ ਤਾਲ ਮੇਲ ਸੰਘਰਸ਼ ਕਮੇਟੀ ਪੰਜਾਬ ਵਲੋਂ ਵਾਟਰ ਸਪਲਾਈ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਾਉਣ, ਠੇਕੇਦਾਰੀ ਸਿਸਟਮ ਬੰਦ ਕਰਵਾਉਣ ਅਤੇ ਆਪਣੀਆਂ ਹੋਰ ਮੰਗਾਂ ਦਾ ਹੱਲ ਕਰਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ਤਹਿਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਸਾਹਮਣੇ ਸੈਕਡ਼ਿਆਂ ਦੀ ਗਿਣਤੀ ਵਿੱਚ ਇੱਕਠੇ ਹੋਕੇ ਕਮੇਟੀ ਦੇ ਕਨਵੀਨਰਾਂ ਹਰਵਿੰਦਰ ਸਿੰਘ ਖਾਲਸਾ, ਕੁਲਬੀਰ ਸਿੰਘ ਸੈਦਖੇਡ਼ੀ, ਬਲਵੀਰ ਸਿੰਘ ਕਾਠਗਡ਼, ਅਤੇ ਪਿਆਰਾ ਸਿੰਘ ਮਾਂਗਟ ਦੀ ਅਗਵਾਈ ਹੇਠ ਰੋਸ ਰੈਲੀ ਤੇ ਧਰਨਾ ਸ਼ੁਰੂ ਕੀਤਾ ਗਿਆ। ਰੈਲੀ ਨੂੰ ...
Read Full Story


ਪਟਿਆਲਾ ਵਿਖੇ ਫੌਜ ਵਿੱਚ ਭਰਤੀ ਰੈਲੀ 3 ਫਰਵਰੀ ਤੋਂ 10 ਫਰਵਰੀ ਤੱਕ

ਜਲੰਧਰ, 3 ਫਰਵਰੀ (ਪੀ. ਆਈ. ਬੀ.)- ਭਾਰਤੀ ਫੌਜ ਦੇ ਡਾਇਰੈਕਟਰ ਭਰਤੀ ਕਰਨਲ ਆਰ.ਸੀ. ਕਟੋਚ ਨੇ ਦੱਸਿਆ ਕਿ ਭਾਰਤੀ ਫੌਜ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ ਡਿਊਟੀ, ਸਿਪਾਹੀ ਕਲਰਕ, ਸਟੋਰ ਕੀਪਰ ਤਕਨੀਕੀ ਅਤੇ ਸਿਪਾਹੀ ਨਰਸਿੰਗ ਸਹਾਇਕ ਦੀਆਂ ਅਸਾਮੀਆਂ ਲਈ ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਖੁੱਲੀ ਭਰਤੀ ਰੈਲੀ 3 ਫਰਵਰੀ ਤੋਂ 10 ਫਰਵਰੀ ਤੱਕ ਪਟਿਆਲਾ ਵਿਖੇ (ਸਾਹਮਣੇ ਫਲਾਇੰਗ ਕਲੱਬ) ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਵਾਸਤੇ ਉਮੀਦਵਾਰ ਦੀ ਵਿਦਿਅਕ ਯੋਗਤਾ 45 ਫੀਸਦੀ ਅੰਕਾਂ ਨਾਲ 10ਵੀਂ ਪਾਸ, ਉਮਰ ਸਾਢੇ 17 ...
Read Full Story


ਬਸਪਾ ਵੱਲੋਂ ਜਨ ਜਾਗਰਣ ਰੈਲੀ

ਮਹਿਤਪੁਰ, 1 ਫਰਵਰੀ (ਪੱਤਰ ਪ੍ਰੇਰਕ)-ਬਹੁਜਨ ਸਮਾਜ ਪਾਰਟੀ ਵੱਲੋਂ ਜਨ ਕਲਿਆਣ, ਮਹਿੰਗਾਈ ਅਤੇ ਗਰੀਬੀ ਸਬੰਧੀ ਪੰਜਾਬ ’ਚ ਜਾਗ੍ਰਿਤੀ ਮੁਹਿੰਮ ਚਲਾਉਣ ਦੀ ਕੜੀ ਅਧੀਨ ਮਹਿਤਪੁਰ ਵਿਖੇ ਬੀਤੇ ਦਿਨੀਂ ਜਨ ਜਾਗਰਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੀ ਪ੍ਰਧਾਨਗੀ ਸ੍ਰੀ ਅਵਤਾਰ ਸਿੰਘ ਕਰੀਮਪੁਰੀ ਮੈਂਬਰ ਰਾਜ ਸਭਾ ਅਤੇ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਕੀਤੀ। ਉਨ੍ਹਾਂ ਭਾਰੀ ਇਕੱਠ ਨੂੰ ਮਹਿੰਗਾਈ, ਗਰੀਬੀ, ਸਿੱਖਿਆ ਅਤੇ ਸਿਹਤ ਖੇਤਰ ਵਿਚ ਆਏ ਨਿਘਾਰ ਕਾਰਨ ਗਰੀਬ ਜਨਤਾ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨਾਲ ਗੁਰਲਾਲ ਸੈਲਾ ਇੰਚਾਰਜ ਪਾਰਲੀਮਾਨੀ ਹਲਕਾ ...
Read Full Story


ਪੰਜਾਬ ਭਰ ਦੇ ਈ. ਟੀ. ਟੀ. ਅਧਿਆਪਕਾਂ ਵੱਲੋਂ ਰੋਹ ਭਰਪੂਰ ਰੈਲੀ

ਹੁਸ਼ਿਆਰਪੁਰ, 26 ਦਸੰਬਰ (ਬਲਜਿੰਦਰ ਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸੈਂਕੜੇ ਈ. ਟੀ. ਟੀ. ਅਧਿਆਪਕਾਂ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਈ. ਟੀ. ਟੀ. ਐਕਸ਼ਨ ਕਮੇਟੀ ਦੇ ਕਨਵੀਨਰ ਜਗਸੀਰ ਸਹੋਤਾ ਤੇ ਰਮੇਸ਼ ਹੁਸ਼ਿਆਰਪੁਰੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦਾਂ ਤੇ ਨਗਰ ਕੌਂਸਲਾਂ ਅਧੀਨ ਸਕੂਲਾਂ ਦੇ ਅਧਿਆਪਕਾਂ ਸਮੇਤ ਸਿੱਖਿਆ ਵਿਭਾਗ ’ਚ ਵਾਪਸੀ, ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ 10300-34800 ਤਨਖਾਹ ਬੈਂਡ +4200 ਗਰੇਡ ਦੀ ਪ੍ਰਾਪਤੀ ਲਈ ਟੀਚਿੰਗ ਫੈਲੋਜ਼, ਐਜੂਕੇਸ਼ਨ ਸਰਵਿਸ ਪ੍ਰੋਵਾਈਡਰਜ਼ ਤੇ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਗਰੇਡ ਤੇ ਰੈਗੂਲਰ ...
Read Full Story


ਰੈਲੀ ਲਈ ਤਿਆਰੀਆਂ ਜ਼ੋਰਾਂ ’ਤੇ

ਬਠਿੰਡਾ, 9 ਦਸੰਬਰ (ਰਾਹੀ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਪ੍ਰੈਸ ਸਕੱਤਰ ਜਸਵੀਰ ਸਿੰਘ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਖਿਲਾਫ਼ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਵਿਚ ਮਤਾ ਪਾਸ ਕਰਵਾਉਣ ਲਈ 10 ਦਸੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਨਿਵਾਸ ਪਿੰਡ ਬਾਦਲ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ ਸ਼ਾਮਲ ਹੋਣ ਲਈ ਜ਼ਿਲ੍ਹਾ ਬਠਿੰਡਾ ਵਲੋਂ ਤਿਆਰੀਆਂ ਜੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਸਪੀਕਰਾਂ ਰਾਹੀਂ ਹੋਕੇ, ਫੰਡ ਮੁਹਿੰਮ ਦੇ ...
Read Full Story


ਮਹਿੰਗਾਈ ਵਿਰੋਧੀ ਰੈਲੀ ਲਈ ਲੋਕਾਂ ’ਚ ਭਾਰੀ ਉਤਸ਼ਾਹ

ਮਾਛੀਵਾੜਾ, 9 ਦਸੰਬਰ (ਗਿੱਲ)-ਸੀ.ਪੀ.ਆਈ. ਅਤੇ ਸੀ.ਪੀ.ਐਮ. ਵੱਲੋਂ ਜੋ ਸਾਂਝੀ ਰੈਲੀ 12 ਦਸੰਬਰ ਨੂੰ ਲੁਧਿਆਣਾ ਦੇ ਗਿੱਲ ਰੋਡ ਦੀ ਦਾਣਾ ਮੰਡੀ ਵਿਚ ਕੀਤੀ ਜਾਣੀ ਹੈ, ਦੀ ਤਿਆਰੀ ਲਈ ਸੀ. ਪੀ. ਐਮ. ਦੇ ਕਾਮਰੇਡ ਭਜਨ ਸਿੰਘ ਤਹਿਸੀਲ ਸਕੱਤਰ ਸਮਰਾਲਾ ਅਤੇ ਦਫ਼ਤਰ ਸਕੱਤਰ ਮਾਛੀਵਾੜਾ ਸੰਤੋਖ ਸਿੰਘ ਸਵੈਚ ਅਢਿਆਣਾ, ਕਾਮਰੇਡ ਮਨਜੀਤ ਸਿੰਘ ਉਧੋਵਾਲ, ਰਣਵੀਰ ਸਿੰਘ ਲੱਲ ਕਲਾਂ ਪ੍ਰਧਾਨ ਕਿਸਾਨ ਸਭਾ, ਕਾਮਰੇਡ ਸੁੱਚਾ ਸਿੰਘ ਮੁਗਲੇਵਾਲ ਵੱਲੋਂ ਸਾਰੇ ਪਿੰਡਾਂ ਵਿਚ ਰੈਲੀ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਵਿਚ ਇਸ ਲਈ ਭਾਰੀ ਉਤਸ਼ਾਹ ਪਾਇਆ ਰਿਹਾ ਹੈ। ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸੀ.ਪੀ.ਆਈ. ...
Read Full Story


ਪੇਂਡੂ ਮਜ਼ਦੂਰ ਯੂਨੀਅਨ ਦੇ ਯੂਨਿਟ ਦੀ ਚੋਣ

ਨਕੋਦਰ, 8 ਦਸੰਬਰ (ਤਰਲੋਕ) ਇੱਥੋ ਦੇ ਨਜ਼ਦੀਕੀ ਪਿੰਡ ਬਜੂਹਾ ਕਲਾਂ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਤਰਸੇਮ ਪੀਟਰ ਸੂਬਾ ਪ੍ਰਧਾਨ ਪੇਂਡੂ ਯੂਨੀਅਨ ਮਜਦੂਰ ਸ਼ਾਮਿਲ ਸਨ। ਇਸ ਮੌਕੇ ’ਤੇ ਇੱਕ 15 ਮੈਂਬਰੀ ਪੈਂਡੂ ਮਜ਼ਦੂਰ ਯੂਨੀਅਨ ਦੀ ਸਥਾਨਕ ਇਕਾਈ ਦੀ ਚੋਂਣ ਕੀਤੀ ਗਈ ਇਸ ਮੌਕੇ ਤੇ ਹੀ 350 ਲੋਕਾਂ ਨੇ ਯੂਨੀਅਨ ਦੀ ਮੈਂਬਰਸ਼ਿਪ ਲੈ ਕੇ ਪ੍ਰਾਣ ਕੀਤਾ ਪੰਜਾਬ ਭਰ ਵਿੱਚ ਯੂਨੀਅਨ ਵੱਲੋਂ ਚਲਾਏ ਜਾ ਰਹੇ ਸਮਾਜਿਕ ਅਤੇ ਆਰਥਿਕ ਅਤੇ ਆਰਥਿਕ ਸੰਘਾਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ। ਨਵੇਂ ਚੁਣੇ ਪ੍ਰਧਾਨ ਸਵਰਨ ਦਾਸ ਨੇ ਕਿਹਾ ...
Read Full Story


1

Loading...

© 2012 punjabinfoline.com

punjab infoline arash info