ਬੇਨਜ਼ੀਰ ਹੱਤਿਆਕਾਂਡ ਦੀ ਜਾਂਚ ਲਗਭਗ ਪੂਰੀ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੀ ਜਾਂਚ ਲਗਭਗ ਪੂਰੀ ਹੋ ਚੁੱਕੀ ਹੈ। ਗਿਲਾਨੀ ਨੇ ਮੰਗਲਵਾਰ ਨੂੰ ਗੜ੍ਹੀ ਖੁਦਾ ਬਖਸ਼ ਦੇ ਮਕਬਰੇ 'ਤੇ ਕਿਹਾ ਕਿ ਇਸ ਹੱਤਿਆਕਾਂਡ ਦੀ ਜਾਂਚ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਸਮਾਂ ਆਉਣ 'ਤੇ ਇਸ ਦਾ ਵੇਰਵਾ ਜਾਰੀ ਕਰ ਦਿੱਤਾ ਜਾਵੇਗਾ। ਐਸੋਸੀਏਟਿਡ ਪ੍ਰੈੱਸ ਆਫ ਪਾਕਿਸਤਾਨ ਮੁਤਾਬਕ ਗਿਲਾਨੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਜਾਂਚ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਭਾਵ ਪਵੇ। ਉਨ੍ਹਾਂ ਕਿਹਾ ਕਿ ਬੇਨਜ਼ੀਰ ਹੱਤਿਆਕਾਂਡ ਦੀ ਜਾਂਚ ਨਾਲ ਸੰਬੰਧਤ ਕਿਸੇ ... Read Full Story
|
ਅਮਰੀਕਾ ਲਈ ਆਪਣਾ ਹਵਾਈ ਖੇਤਰ ਬੰਦ ਕਰ ਸਕਦਾ ਹੈ ਪਾਕਿ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਦੇਸ਼ ਅਫਗਾਨਿਸਤਾਨ ਲਈ ਸਪਲਾਈ ਕਾਫਲਿਆਂ ਦਾ ਰਸਤਾ ਅਜੇ ਕਈ ਹਫਤਿਆਂ ਤਕ ਬੰਦ ਰੱਖ ਸਕਦਾ ਹੈ ਅਤੇ ਇਸ ਤੋਂ ਇਲਾਵਾ ਉਹ ਅਮਰੀਕਾ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਗੱਲ ਵੀ ਖਾਰਿਜ ਨਹੀਂ ਕਰੇਗਾ। ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਤੇ ਅਮਰੀਕਾ ਵਿਚਾਲੇ ਅਜੇ ਵੀ ਵਿਸ਼ਵਾਸ ਦੀ ਕਮੀ ਹੈ ਅਤੇ ਦੋਵੇਂ ਧਿਰਾਂ ਨੂੰ ਵਿਸ਼ਵਾਸ ਵਿਕਸਿਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਇਹ ਟਿੱਪਣੀ ਬੀ. ਬੀ. ਸੀ. ਨੂੰ ਦਿਤੀ ਇੰਟਰਵਿਊ ਵਿਚ ਕੀਤੀ। ਪਾਕਿਸਤਾਨ ਨੇ ਬੀਤੇ ਮਹੀਨੇ ਨਾਟੋ ਦੇ ਹਵਾਈ ਹਮਲੇ ਵਿਚ ਆਪਣੇ 24 ... Read Full Story
|
ਜ਼ਰਦਾਰੀ ਦੀ ਸਿਹਤ 'ਚ ਹੋ ਰਿਹੈ ਸੁਧਾਰ : ਗਿਲਾਨੀ
ਇਸਲਾਮਾਬਾਦ, ਦੁਬਈ ਵਿਚ ਦਿਲ ਨਾਲ ਸੰਬੰਧਤ ਇਲਾਜ ਲਈ ਦਾਖਲ ਹੋਏ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਸਿਹਤ ਵਿਚ ਸੁਧਾਰ ਹੋਇਆ ਹੈ ਅਤੇ ਜਲਦੀ ਹੀ ਉਨ੍ਹਾਂ ਦੇ ਠੀਕ ਹੋ ਜਾਣ ਦੀ ਉਮੀਦ ਹੈ। ਡਾਕਟਰਾਂ ਅਤੇ ਪ੍ਰਸ਼ਾਸਨ ਦੇ ਇਸ ਬਿਆਨ ਨਾਲ ਜ਼ਰਦਾਰੀ ਦੀ ਸਿਹਤ ਨੂੰ ਲੈ ਕੇ ਲੱਗੀਆਂ ਹੋਈਆਂ ਅਟਕਲਾਂ 'ਤੇ ਰੋਕ ਲੱਗ ਜਾਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਸ਼ਨੀਵਾਰ ਰਾਤ ਇਕ ਟੀ. ਵੀ. ਨਿਊਜ਼ ਚੈਨਲ ਨੂੰ ਦੱਸਿਆ ਕਿ ਡਾਕਟਰਾਂ ਦੀ ਸਲਾਹ ਪਿੱਛੋਂ 56 ਸਾਲਾ ਜ਼ਰਦਾਰੀ ਦੁਬਈ ਦੇ ਇਕ ਹਸਪਤਾਲ ਵਿਚ ਅਰਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਰਦਾਰੀ ਦੀ ਸਿਹਤ ਵਿਚ ਸੁਧਾਰ ਹੋ ਰਿਹਾ ... Read Full Story
|
ਗਿਲਾਨੀ ਨੇ ਕਿਹਾ- ਅਮਰੀਕਾ ਨਾਲ ਚੰਗੇ ਸੰਬੰਧ ਹੁਣ ਨਹੀਂ !
ਇਸਲਾਮਾਬਾਦ, ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੇ ਕਿਹਾ ਕਿ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਹਵਾਈ ਹਮਲਿਆਂ ਤੋਂ ਬਾਅਦ ਅਮਰੀਕਾ ਨਾਲ ਸੰਬੰਧ ਆਮ ਨਹੀਂ ਰਹਿ ਸਕਦੇ। ਅਫਗਾਨ ਸੀਮਾ ਨੇੜੇ ਹੋਏ ਇਸ ਹਮਲੇ 'ਚ 24 ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਗਈ ਸੀ। ਸਮਾਚਾਰ ਏਜੰਸੀ ਐਸੋਸੀਏਡ ਪ੍ਰੈੱਸ ਆਫ ਪਾਕਿਸਤਾਨ (ਏ. ਪੀ. ਪੀ.) ਵਲੋਂ ਜਾਰੀ ਰਿਪੋਰਟ ਅਨੁਸਾਰ ਗਿਲਾਨੀ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਟੋ ਅਤੇ ਕੌਮਾਂਤਰੀ ਸੁਰੱਖਿਆ ਸਹਾਇਤਾ ਫੋਰਸ (ਆਈ. ਐਸ. ਏ. ਐਫ.) ਨਾਲ ਆਪਣੇ ਸੰਬੰਧਾਂ ਦੀ ਸਮੀਖਿਆ ਕਰੇਗਾ ਅਤੇ ਅਮਰੀਕਾ ਨਾਲ ਰਿਸ਼ਤਾ ਸਿਰਫ ਆਪਸੀ ਸਨਮਾਨ ਤੇ ਆਪਸੀ ਹਿੱਤਾਂ ... Read Full Story
|
ਪਾਕਿ 'ਚ ਸਮੇਂ 'ਤੇ ਹੋਣਗੀਆਂ ਚੋਣਾਂ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਦੇਸ਼ ਵਿਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ 2013 ਵਿਚ ਆਪਣੇ ਮਿੱਥੇ ਸਮੇਂ 'ਤੇ ਹੋਣਗੀਆਂ।
ਇਥੇ ਇਕ ਸਮਾਰੋਹ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ। ਗਿਲਾਨੀ ਨੇ ਕਿਹਾ ਕਿ ਵਿਰੋਧੀ ਧਿਰ ਵੱਖ-ਵੱਖ ਮੁੱਦੇ ਉਠਾ ਰਹੀ ਹੈ ਪਰ ਸਰਕਾਰ ਨੂੰ ਕੋਈ ਡਰ ਨਹੀਂ। ਜਿਹੜੇ ਵਿਅਕਤੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ, ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਵੇਗਾ। ਪਾਕਿਸਤਾਨ ਦੀ ਸਰਕਾਰੀ ਖ਼ਬਰ ਏਜੰਸੀ ਏ. ਪੀ. ਟੀ. ਨੇ ਗਿਲਾਨੀ ਦੇ ਹਵਾਲੇ ਨਾਲ ... Read Full Story
|
ਕਸ਼ਮੀਰ ਮਾਮਲੇ ਦੀ ਹਮਾਇਤ ਕਰਦਾ ਰਹੇਗਾ ਪਾਕਿ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਸਿਆਸੀ, ਡਿਪਲੋਮੈਟਿਕ ਅਤੇ ਨੈਤਿਕ ਪੱਧਰ 'ਤੇ ਅਸੀਂ ਲਗਾਤਾਰ ਸਹਿਯੋਗ ਕਰ ਰਹੇ ਹਾਂ। ਗਿਲਾਨੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪ੍ਰਧਾਨ ਮੰਤਰੀ ਅਬਦੁੱਲ ਮਜੀਦ ਨੂੰ ਕਿਹਾ ਕਿ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਦਾ ਧਿਆਨ ਰੱਖਦੇ ਹੋਏ ਅਸੀਂ ਇਸ ਮੁੱਦੇ ਦੇ ਹੱਲ ਲਈ ਲਗਾਤਾਰ ਸਹਿਯੋਗ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਮੁਜੱਫਰਾਬਾਦ ਦਾ ਦੌਰਾ ਕਰਨਗੇ ਅਤੇ ਮੁਸਾਫਰਾਂ ਦੀ ਸਹੂਲਤ ਦਾ ਧਿਆਨ ਰੱਖਦੇ ਹੋਏ ਇਕ ਨੀਂਹ ਪੱਥਰ ... Read Full Story
|
ਪਾਕਿ ਦੇ ਰਾਜਦੂਤ ਹੱਕਾਨੀ ਨੇ ਅਸਤੀਫਾ ਦਿਤਾ
ਇਸਲਾਮਾਬਾਦ, ਅਮਰੀਕਾ ਨੂੰ ਭੇਜੀ ਗਈ ਖੁਫੀਆ ਚਿੱਠੀ ਨੂੰ ਲੈ ਕੇ ਉਠੇ ਵਿਵਾਦ ਕਾਰਨ ਪਾਕਿਸਤਾਨੀ ਰਾਜਦੂਤ ਹੁਸੈਨ ਹੱਕਾਨੀ ਨੇ ਅੱਜ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਆਪਣਾ ਅਸਤੀਫਾ ਦੇ ਦਿਤਾ ਜਿਸ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ। ਇਸ ਚਿੱਠੀ ਬਾਰੇ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਸਰਕਾਰ ਨੇ ਸੰਭਾਵਿਤ ਫੌਜੀ ਤਖਤਾ ਪਲਟੇ ਤੋਂ ਬਚਣ ਲਈ ਅਮਰੀਕਾ ਦੀ ਮਦਦ ਮੰਗੀ ਸੀ। ਓਧਰ ਅਮਰੀਕੀ ਰਾਜਦੂਤ ਕੈਮਰੂਨ ਮੁੰਤਰ ਨੇ ਅੱਜ ਕਿਹਾ ਕਿ ਅਮਰੀਕਾ ਖੁਫੀਆ ਚਿੱਠੀ ਦੇ ਸੰਬੰਧ ਵਿਚ ਪਾਕਿ ਦੀ ਕਿਸੇ ਵੀ ਜਾਂਚ ਵਿਚ ਮਦਦ ਲਈ ਤਿਆਰ ਹੈ। ਦੂਜੇ ਪਾਸੇ ਹੱਕਾਨੀ ਨੇ ਕਿਹਾ ਕਿ ਇਸ ਮੁੱਦੇ ਨੂੰ ਇਸ ਲਈ ... Read Full Story
|
ਭਾਰਤ ਨੂੰ ਐੱਮ. ਐੱਫ. ਐੱਨ. ਦਰਜਾ ਦੇਣ ਦਾ ਫੈਸਲਾ ਅਜੇ ਨਹੀਂ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਭਾਰਤ ਨੂੰ ਸਭ ਤੋਂ ਪਸੰਦੀਦਾ ਦੇਸ਼ (ਐੱਮ. ਐੱਫ. ਐੱਨ.) ਦਾ ਦਰਜਾ ਪ੍ਰਦਾਨ ਕਰਨ ਲਈ ਆਖਰੀ ਫੈਸਲਾ ਅਜੇ ਨਹੀਂ ਲਿਆ ਗਿਆ, ਫਿਰ ਵੀ ਕਿਹਾ ਕਿ ਇਸ ਦਿਸ਼ਾ ਵਿਚ ਅੱਗੇ ਵਧਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੰਸਦ ਅਤੇ ਲੋਕਾਂ ਨੂੰ ਇਸ ਮੁੱਦੇ 'ਤੇ ਸ਼ਿਵਾਸ ਵਿਚ ਲਿਆ ਜਾਵੇਗਾ। ਭਾਰਤ ਨੇ ਪਾਕਿਸਤਾਨ ਨੂੰ ਇਹ ਦਰਜਾ 1996 ਵਿਚ ਦੇ ਦਿੱਤਾ ਸੀ ਅਤੇ ਉਹ ਇਸਲਾਮਾਬਾਦ ਤੋਂ ਵੀ ਇਸ ਦੀ ਮੰਗ ਕਰ ਰਿਹਾ ਹੈ। ਕੌਮਾਂਤਰੀ ਮਾਲੀ ਸੰਬੰਧਾਂ ਅਤੇ ਕੌਮਾਂਤਰੀ ਰਣਨੀਤੀ ਵਿਚ ਐੱਮ. ਐੱਫ. ਐੱਨ. ਦਰਜਾ ... Read Full Story
|
ਪਾਕਿਸਤਾਨ ਭਾਰਤ ਨਾਲ ਸਾਰੇ ਮੁੱਦੇ ਹੱਲ ਕਰਨਾ ਚਾਹੁੰਦੈ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਉਸ ਦਾ ਦੇਸ਼ ਗੱਲਬਾਤ ਦੇ ਆਧਾਰ 'ਤੇ ਭਾਰਤ ਨਾਲ ਸਾਰੇ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦਾ ਹੈ। ਗਿਲਾਨੀ ਨੇ ਲਾਹੌਰ 'ਚ ਕਿਹਾ ਕਿ ਅਸੀਂ ਇਲਾਕੇ ਦੇ ਸਾਰੇ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਸੰਬੰਧਾਂ ਦੇ ਹੱਕ 'ਚ ਹਾਂ। ਅਸੀਂ ਗੁਆਂਢੀ ਦੇਸ਼ ਭਾਰਤ ਨਾਲ ਗੱਲਬਾਤ ਦੇ ਆਧਾਰ 'ਤੇ ਮੁੱਦਿਆਂ ਨੂੰ ਸੁਲਝਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਇਕ ਵਾਰ ਇਲਾਕੇ 'ਚ ਸ਼ਾਂਤੀ ਹੋ ਜਾਵੇ, ਉਸ ਤੋਂ ਬਾਅਦ ਦੱਖਣੀ ਏਸ਼ੀਆ ਗਰੀਬੀ, ਬਿਮਾਰੀ, ਅਨਿਆਂ ਅਤੇ ਅਣਦੇਖੀ ਤੋਂ ਮੁਕਤ ਹੋਣ ਦੇ ਕਾਬਲ ਹੋ ਜਾਵੇਗਾ। “ਗਿਲਾਨੀ ਨੇ ਕਿਹਾ ... Read Full Story
|
ਪਾਕਿਸਤਾਨ ਨੇ ਭਾਰਤ ਨਾਲ ਵਾਅਦੇ ਬਹੁਤ ਵਾਰ ਕੀਤੇ, ਪਰ ਪੁਗਾਇਆ ਕੋਈ ਵੀ ਨਹੀਂ
ਨਵੀਂ ਦਿੱਲੀ, 26/11 ਦੇ ਮੁੰਬਈ ਹਮਲੇ ਨੂੰ ਤਿੰਨ ਸਾਲ ਹੋਣ ਵਾਲੇ ਹਨ ਤੇ ਪਾਕਿਸਤਾਨ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਨਾ ਤਾਂ ਹਮਲੇ ਦੇ ਦੋਸ਼ੀਆਂ ਨੂੰ ਹਾਲੇ ਤਕ ਸਜ਼ਾਵਾਂ ਦਿੱਤੀਆਂ ਹਨ ਤੇ ਨਾ ਹੀ ਭਾਰਤ ਖ਼ਿਲਾਫ਼ ਅਤਿਵਾਦੀਆਂ ਦੇ ਬੁਨਿਆਦੀ ਢਾਂਚੇ ਨੂੰ ਖਤਮ ਕੀਤਾ ਹੈ।
ਸਰਕਾਰੀ ਸੂਤਰਾਂ ਮੁਤਾਬਕ ਭਾਰਤ ਵੱਖ-ਵੱਖ ਸਮੇਂ ਤੇ ਵੱਖ-ਵੱਖ ਪੱਧਰ ‘ਤੇ 26/11 ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੇ ਮਕਬੂਜ਼ਾ ਕਸ਼ਮੀਰ ਵਿਚਲੇ ਭਾਰਤ ਵਿਰੋਧੀ ਅਤਿਵਾਦੀ ਅੱਡੇ ਤਬਾਹ ਕਰਨ ਲਈ ਜ਼ੋਰ ਪਾਉਂਦਾ ਰਿਹਾ ਹੈ। ਪਾਕਿਸਤਾਨ ਇਸ ਬਾਰੇ ਭਾਰਤ ਨੂੰ ਭਰੋਸਾ ਵੀ ਦਿੰਦਾ ਰਿਹਾ ਹੈ, ਪਰ ਕੀਤਾ ਕੁਝ ਵੀ ਨਹੀਂ।
ਪ੍ਰਧਾਨ ਮੰਤਰੀ ... Read Full Story
|
1 ਅਰਬ ਰੁਪਏ ਤੋਂ ਵੀ ਵੱਧ ਦਾ ਲਾਇਆ ਚੂਨਾ
ਇਸਲਾਮਾਬਾਦ, ਪਾਕਿਸਤਾਨ ਦੀ ਫੌਜ ਨੇ ਇਕ ਮਹਾਘਪਲਾ ਕਰਕੇ ਸਰਕਾਰੀ ਖਜ਼ਾਨੇ ਨੂੰ 1 ਅਰਬ ਰੁਪਏ ਤੋਂ ਵੀ ਵੱਧ ਦਾ ਚੂਨਾ ਲਾਇਆ ਹੈ। ਇਸ 'ਚ 88 ਫੌਜੀ ਅਧਿਕਾਰੀ ਸ਼ਾਮਲ ਪਾਏ ਗਏ ਹਨ।
ਦੇਸ਼ ਦੇ ਰੱਖਿਆ ਮੰਤਰਾਲਾ ਨੇ ਇਸ ਕਥਿਤ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਲੋਕ-ਲੇਖਾ ਕਮੇਟੀ ਦੀ ਰਿਪੋਰਟ ਵਿਚ ਵੀ ਦੱਸਿਆ ਗਿਆ ਹੈ ਕਿ ਫੌਜ ਦੇ 3 ਚੋਟੀ ਦੇ ਜਰਨੈਲਾਂ ਨੇ ਮਿਲ ਕੇ ਨੈਸ਼ਨਲ ਲਾਜਿਸਟਿਕ ਸੈੱਲ ਨੂੰ 1.8 ਅਰਬ ਡਾਲਰ ਦਾ ਚੂਨਾ ਲਾਇਆ ਹੈ। ਰੱਖਿਆ ਮੰਤਰਾਲਾ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਨਰਲ ਹੈੱਡਕੁਆਰਟਰ ਦੇ 4 ਅਧਿਕਾਰੀ ਅਤੇ 21 ਮੁਲਾਜ਼ਮ ਜ਼ਮੀਨ ਦੀ ਖਰੀਦ-ਵੇਚ ਨਾਲ ਜੁੜੀਆਂ ਵਿੱਤੀ ਬੇਨਿਯਮੀਆਂ 'ਚ ਸ਼ਾਮਲ ਪਾਏ ... Read Full Story
|
ਪਾਕਿਸਤਾਨ ਨੇ ਅਮਰੀਕਾ ਅੱਗੇ ਟੇਕੇ ਗੋਢੇ
ਪਰਥ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਹੁਣੇ ਜਿਹੇ ਹੀ ਪਾਕਿਸਤਾਨ ਦੇ ਦੌਰੇ 'ਤੇ ਆਈ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਉਨ੍ਹਾਂ ਵਿਚਾਲੇ ਚੱਲੇ ਲੰਬੀ ਗੱਲਬਾਤ ਦੌਰਾਨ ਅਮਰੀਕਾ ਦੀਆਂ ਸਭ ਮੰਗਾਂ ਪਾਕਿਸਤਾਨ ਨੇ ਮਨ ਲਈਆਂ ਹਨ।
ਗਿਲਾਨੀ ਨੇ ਆਸਟ੍ਰੇਲੀਆ ਦੇ ਇਕ ਟੀ. ਵੀ. ਚੈਨਲ ਐੱਸ. ਬੀ. ਐੱਸ. ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਬਾਰੇ ਪੁੱਛੇ ਜਾਣ 'ਤੇ ਸ਼੍ਰੀ ਗਿਲਾਨੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਉਤਾਰ-ਚੜ੍ਹਾਅ ਆਉਂਦੇ ਰਹੇ ਹਨ ਪਰ ਅਮਰੀਕਾ ਸਾਡੀ ਜ਼ਮੀਨੀ ਸੱਚਾਈ ਨੂੰ ਸਮਝਦਾ ... Read Full Story
|
ਗਿਲਾਨੀ ਨੇ ਮੁੜ ਅਲਾਪਿਆ ਕਸ਼ਮੀਰ ਦਾ ਰਾਗ
ਕਿਹਾ, ਕਸ਼ਮੀਰ ਲਈ ਕੋਈ ਕਸਰ ਨਹੀਂ ਛੱਡਾਂਗੇ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕਸ਼ਮੀਰ ਦੇ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਭਵਿੱਖ ਤੈਅ ਕਰਨ ਦੇ ਉਨ੍ਹਾਂ ਦੇ ਸੰਘਰਸ਼ ਨੂੰ ਹਮਾਇਤ ਦੇਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਗਿਲਾਨੀ ਨੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਰਾਸ਼ਟਰਪਤੀ ਸਰਦਾਰ ਮੁਹੰਮਦ ਯਾਕੂਬ ਖਾਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸ਼ਮੀਰ ਦਾ ਮੁੱਦਾ ਪਾਕਿਸਤਾਨ ਪੀਪਲਜ਼ ਪਾਰਟੀ ਦੇ ਐਲਾਨ ਪੱਤਰ ਦਾ ਮੂਲ ਆਧਾਰ ਹੈ। ਲੋਕਰਾਜੀ ਸਰਕਾਰ ਕਸ਼ਮੀਰ ਦੇ ਲੋਕਾਂ ਨੂੰ ਨੈਤਿਕ, ਸਿਆਸੀ ਤੇ ਡਿਪਲੋਮੈਟਿਕ ਹਮਾਇਤ ... Read Full Story
|
ਵਿਰੋਧੀ ਧਿਰਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣਗੀਆਂ: ਗਿਲਾਨੀ
ਲਾਹੌਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਦੇਸ਼ ਦੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੋ ਪਾਰਟੀਆਂ ਉਸ ਦੀ ਸਰਕਾਰ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਉਹ ਆਪਣੀ ਤਾਕਤ ਦੀ ਅਜ਼ਮਾਇਸ਼ ਕਰਨ ਲਈ 2013 ਵਿਚ ਹੋਣ ਵਾਲੀਆਂ ਆਮ ਚੋਣਾਂ ਤਕ ਇੰਤਜ਼ਾਰ ਕਰਨ।ਉਨ੍ਹਾਂ ਨੇ ਪੰਜਾਬ ਸੂਬੇ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਵੱਲੋਂ ਸਰਕਾਰ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦਾ ਸਰਕਾਰ ’ਤੇ ਕੋਈ ਅਸਰ ਨਹੀਂ ਪਵੇਗਾ ਤੇ ਸੱਤਾ ਵਿਚ ਆਉਣ ਵਾਸਤੇ ਇਸ ਪਾਰਟੀ ਨੂੰ ਆਮ ਚੋਣਾਂ ਤਕ ਉਡੀਕ ਕਰਨੀ ... Read Full Story
|
ਗਿਲਾਨੀ ਨੇ ਵਿਰੋਧੀ ਪਾਰਟੀਆਂ ਨੂੰ ਦਿਤੀ ਚੁਨੌਤੀ
ਲਾਹੌਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੇ ਸਰਕਾਰ ਨੂੰ ਹਟਾਉਣ ਦੀ ਸਾਜ਼ਿਸ਼ ਰਚ ਰਹੀਆਂ ਸਿਆਸੀ ਪਾਰਟੀਆਂ ਨੂੰ ਅੱਜ ਚੁਨੌਤੀ ਦਿੰਦੇ ਹੋਏ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ 2013 ਦੀਆਂ ਆਮ ਚੋਣਾਂ ਵਿਚ ਆਪਣੇ ਆਪ ਨੂੰ ਜਾਂਚਣ ਦਾ ਮੌਕਾ ਮਿਲੇਗਾ। ਪਾਕਿਸਤਾਨ ਪੀਪਲਜ਼ ਪਾਰਟੀ ਵਾਲੀ ਸਰਕਾਰ ਵਿਰੁੱਧ ਮੁਖ ਵਿਰੋਧੀ ਪਾਰਟੀਆਂ ਵਲੋਂ ਇਕ ਮੁਹਿੰਮ ਚਲਾਉਣ ਦੀ ਖਬਰ ਦੇ ਮੁੱਦੇਨਜ਼ਰ ਗਿਲਾਨੀ ਨੇ ਕਿਹਾ ਕਿ ਜਿਹੜੇ ਲੋਕ ਸੱਤਾ ਵਿਚ ਆਉਣ ਦੇ ਚਾਹਵਾਨ ਹਨ ਉਨ੍ਹਾਂ ਨੂੰ ਅਗਲੀਆਂ ਆਮ ਚੋਣਾਂ ਤਕ ਇੰਤਜ਼ਾਰ ਕਰਨਾ ... Read Full Story
|
ਲਾਹੌਰ ਹਾਈ ਕੋਰਟ ਨੇ ਜ਼ਰਦਾਰੀ, ਗਿਲਾਨੀ ਤੇ ਹੋਰਨਾਂ ਤੋਂ ਜਾਇਦਾਦ ਦੇ ਵੇਰਵੇ ਮੰਗੇ
ਲਾਹੌਰ, ਪਾਕਿਸਤਾਨ ਦੀ ਇਕ ਅਦਾਲਤ ਨੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ, ਪੀ.ਐਮ.ਐਲ. (ਐਨ) ਮੁਖੀ ਨਵਾਜ਼ ਸ਼ਰੀਫ਼, ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਤੇ ਹੋਰ ਕਈ ਸਿਆਸਤਦਾਨਾਂ ਨੂੰ ਆਪਣੀ ਜਾਇਦਾਦ ਦੇ ਵੇਰਵੇ ਦੇਣ ਲਈ ਕਿਹਾ ਹੈ। ਵਰਨਣਯੋਗ ਹੈ ਕਿ ਇਨ੍ਹਾਂ ਆਗੂਆਂ ਦੀ ਜਾਇਦਾਦ ਦੇ ਖੁਲਾਸੇ ਵਾਸਤੇ ਅਦਾਲਤ ਵਿਚ ਪਟੀਸ਼ਨ ਪਾਈ ਗਈ ਸੀ।
ਲਾਹੌਰ ਹਾਈ ਕੋਰਟ ਦੇ ਚੀਫ ਜਸਟਿਸ ਐਜਾਜ਼ ਅਹਿਮਦ ਚੌਧਰੀ ਨੇ ਬੀਤੇ ਦਿਨ ਇਨ੍ਹਾਂ ਸਿਆਸਤਦਾਨਾਂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਆਪਣੀ ਦੇਸ਼-ਦੁਨੀਆਂ ਵਿਚਲੀ ਜਾਇਦਾਦ ਦੇ ਵੇਰਵੇ ਪੇਸ਼ ਕਰਨ ਦੇ ਨਾਲ-ਨਾਲ ਹਲਫ਼ਨਾਮਾ ਵੀ ... Read Full Story
|
ਲਾਹੌਰ ਤੇ ਕਰਾਚੀ ਵਿਚਾਲੇ ਚੱਲੇਗੀ ਨਾਨ ਸਟਾਪ ਟਰੇਨ
ਇਸਲਾਮਾਬਾਦ, ਇਕ ਕਾਰੋਬਾਰੀ ਅਦਾਰੇ ਦੇ ਉੱਦਮ ਨਾਲ ਲਾਹੌਰ ਤੋਂ ਤੱਟੀ ਸ਼ਹਿਰ ਕਰਾਚੀ ਵਿਚਾਲੇ ਇਕ ਨਾਨ ਸਟਾਪ ਰੇਲ ਗੱਡੀ ਚੱਲਿਆ ਕਰੇਗੀ, ਜੋ 1000 ਕਿਲੋਮੀਟਰ ਦਾ ਸਫਰ 18 ਘੰਟਿਆਂ ’ਚ ਤੈਅ ਕਰੇਗੀ। ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦਾ ਇਕ ਵਫਦ ਇਸ ਦੇ ਪ੍ਰਧਾਨ ਇਰਫਾਨ ਕੈਸਰ ਸ਼ੇਖ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਮਿਲਿਆ ਸੀ ਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਕਰਾਚੀ ਤੇ ਲਾਹੌਰ ਵਿਚਾਲੇ ਰੇਲ ਗੱਡੀ ਚਲਾਉਣ ਲਈ ਰੇਲ ਮੰਤਰਾਲੇ ਨਾਲ ਸਭ ਕਾਰਵਾਈਆਂ ਮੁਕੰਮਲ ਕਰ ਲਈਆਂ ਹਨ। ਇਹ ਟਰੇਨ ਦਸੰਬਰ ਤੋਂ ਸ਼ੁਰੂ ਹੋਏਗੀ। ... Read Full Story
|
ਪਹਿਲਾਂ ਅਮਰੀਕਾ ਨਾਲੋਂ ਸੰਬੰਧ ਤੋੜੇ ਪਾਕਿ, ਫਿਰ ਹੋਵੇਗੀ ਸ਼ਾਂਤੀ ਵਾਰਤਾ
ਪੇਸ਼ਾਵਰ, ਪਾਕਿਸਤਾਨ 'ਚ ਹਿੰਸਕ ਕਾਰਵਾਈ ਕਰਨ ਵਾਲੇ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਗਿਲਾਨੀ ਸਰਕਾਰ ਨੂੰ ਸਾਫ ਕਹਿ ਦਿੱਤਾ ਹੈ ਕਿ ਪਹਿਲਾਂ ਉਹ ਅਮਰੀਕਾ ਨਾਲੋਂ ਸਬੰਧ ਤੋੜੇ ਤਾਂ ਹੀ ਕਿਸੇ ਤਰ੍ਹਾਂ ਦੀ ਗੱਲਬਾਤ ਸੰਭਵ ਹੈ। ਟੀ. ਟੀ. ਪੀ. ਨੇ ਸਾਰੇ ਅੱਤਵਾਦੀ ਸੰਗਠਨਾਂ ਨਾਲ ਸ਼ਾਂਤੀਵਾਰਤਾ ਦੀ ਸਰਕਾਰ ਦੀ ਪਹਿਲ ਦਾ ਸਵਾਗਤ ਕੀਤਾ ਹੈ ਪਰ ਉਨ੍ਹਾਂ ਗੱਲਬਾਤ ਲਈ ਸ਼ਰਤਾਂ ਵੀ ਰੱਖੀਆਂ ਹਨ ਜਿਨ੍ਹਾਂ 'ਚ ਅਮਰੀਕਾ ਨਾਲੋਂ ਸਬੰਧ ਤੋੜਨਾ ਮੁੱਖ ਹੈ। ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਉਹ ਅਮਰੀਕਾ ਲਈ ਸਿਰਦਰਦੀ ਬਣੇ ਅੱਤਵਾਦੀ ਸੰਗਠਨ ... Read Full Story
|
ਗਿਲਾਨੀ ਵੱਲੋਂ ਅਮਰੀਕਾ ਨਾਲ ਤਕਰਾਰ ਵਿੱਚ ਜਿੱਤ ਦਾ ਦਾਅਵਾ
ਇਸਲਾਮਾਬਾਦ, ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅਮਰੀਕਾ ਵੱਲੋਂ ਅਤਿਵਾਦ ਦੇ ਖਾਤਮੇ ਲਈ ਪਾਕਿਸਤਾਨੀ ਮਦਦ ਦੀ ਮੰਗ ਲਈ ਸੁਨੇਹਾ ਪ੍ਰਾਪਤ ਹੋਣ ਦੀ ਗੱਲ ਕਰਦਿਆਂ ਪਿਛਲੇ ਦਿਨੀਂ ਅਮਰੀਕਾ ਅਤੇ ਪਾਕਿਸਤਾਨ ਵਿਚ ਚੱਲ ਰਹੇ ਟਕਰਾਅ ਵਿਚ ਪਾਕਿਸਤਾਨ ਦੀ ਜਿੱਤ ਦਾ ਦਾਅਵਾ ਕੀਤਾ। ਇਸ ਮੌਕੇ ਉਹ ਮੁਲਤਾਨ ਸੂਬੇ ਦੇ ਬਿਲੀਵਾਲਾ ਵਿਖੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਜਿੱਤ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਆਗੂਆਂ ਦੀ ਏਕਤਾ ਸਦਕਾ ਸੰਭਵ ਹੋ ਸਕੀ ਹੈ। ਵੀਰਵਾਰ ਨੂੰ ਹੋਈ ਸਫਲ ਸਰਬ ਪਾਰਟੀ ਮੀਟਿੰਗ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਦੇ ਲੋਕ ਪਾਕਿਸਤਾਨ ਦੀ ... Read Full Story
|
ਹੱਕਾਨੀ ਨੈਟਵਰਕ ਵਿਰੁੱਧ ਕਾਰਵਾਈ ਨਾ ਹੋਈ ਤਾਂ ਆਰਥਿਕ ਮੱਦਦ ਦੇਣ ਬਾਰੇ ਮੁੜ ਵਿਚਾਰਾਂਗੇ : ਅਮਰੀਕਾ
ਵਾਸ਼ਿੰਗਟਨ,ਹੱਕਾਨੀ ਨੈਟਵਰਕ ਵਿਰੁੱਧ ਕਾਰਵਾਈ ਨੂੰ ਲੈ ਕੇ ਅਮਰੀਕਾ ਤੇ ਪਾਕਿਸਤਾਨ ਦੇ ਸਬੰਧਾਂ ‘ਚ ਤਣਾਅ ਵਧਦਾ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਜਿੱਥੇ ਅੱਜ ਅਮਰੀਕਾ ਨੂੰ ਸੰਤੁਲਿਤ ਰਵੱਈਆ ਅਪਣਾਉਣ ਦੀ ਸਲਾਹ ਦਿੱਤੀ, ਉਥੇ ਅਮਰੀਕਾ ਨੇ ਸਪੱਸ਼ਟ ਕਿਹਾ ਕਿ ਜੇਕਰ ਪਾਕਿ ਸਰਕਾਰ ਨੇ ਹੱਕਾਨੀ ਨੈਟਵਰਕ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਅਸੀਂ ਇਸ ਦੇਸ਼ ਨੂੰ ਦਿੱਤੀ ਜਾਣ ਵਾਲੀ ਆਰਥਕ ਮੱਦਦ ਬਾਰੇ ਮੁੜ ਵਿਚਾਰ ਕਰਾਂਗੇ। ਅਮਰੀਕਾ ਤੇ ਪਾਕਿ ਵਿਚਾਲੇ ਵਧ ਰਹੇ ਤਣਾਅ ਨੂੰ ਵੇਖਦਿਆਂ ਪਾਕਿਸਤਾਨ ਨੇ 29 ਸਤੰਬਰ ਨੂੰ ਸਰਬ ਪਾਰਟੀ ਮੀਟਿੰਗ ਸੱਦ ਲਈ ਹੈ। ... Read Full Story
|