ਕਸ਼ਮੀਰ ਮਸਲਾ ਭਾਰਤ-ਪਾਕਿ ਅੜਿੱਕਾ ਨਹੀਂ : ਹਿਨਾ
ਇਸਲਾਮਾਬਾਦ, ਪਾਕਿ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਕਸ਼ਮੀਰ ਮਸਲੇ ਨੂੰ ਫਿਲਹਾਲ ਠੰਡੇ ਬਸਤੇ 'ਚ ਪਾਉਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ 'ਤੇ ਇਸ ਸਮੇਂ ਸਭ ਤੋਂ ਵੱਧ ਭਰੋਸਾ ਕਰਦਾ ਹੈ ਅਤੇ ਕਸ਼ਮੀਰ ਮਸਲਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਅੜਿੱਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਆਪਸੀ ਮਤਭੇਦਾਂ ਨੂੰ ਹੱਲ ਕਰਨ ਲਈ ਵੱਖ-ਵੱਖ ਤਰੀਕਾ ਅਪਣਾਵਾਂਗੇ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਾਕਿ ਯਾਤਰਾ ਬਾਰੇ ਇਸ ਨਾਲ ਸਾਡੀ ਵਿਦੇਸ਼ ਨੀਤੀ ਦੀ ਸਪੱਸ਼ਟ ਦਿਸ਼ਾ ਦਾ ਪਤਾ ਲਗਦਾ ਹੈ। ਜਿਸ ਦੇ ਤਹਿਤ ਅਸੀਂ ਭਾਰਤ ਦੀ ਕਿਸੇ ਵੀ ਇੱਛਾ ਨੂੰ ... Read Full Story
|
ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਹਟਾਈ ਜਾ ਸਕਦੀ ਹੈ ਹਿਨਾ ਰੱਬਾਨੀ
ਇਸਲਾਮਾਬਾਦ, ਅਮਰੀਕਾ ਦੇ ਇਕ ਡਿਪਲੋਮੈਟ ਨਾਲ ਮੁਲਾਕਾਤ ਦੌਰਾਨ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਆਪਾਵਿਰੋਧੀ ਬਿਆਨ ਦੇਣ ਵਾਲੀ ਪਾਕਿਸਤਾਨੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਬਾਰੇ ਅਟਕਲਾਂ ਹਨ ਕਿ ਉਨ੍ਹਾਂ ਦਾ ਅਹੁਦਾ ਬਦਲਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਵਲੋਂ ਦਿੱਤੇ ਗਏ ਬਿਆਨ ਨਾਲ ਹਿਨਾ ਰੱਬਾਨੀ ਨੂੰ ਵਿਦੇਸ਼ ਮੰਤਰੀ ਅਹੁਦੇ ਤੋਂ ਹਟਾਉਣ ਦੀ ਅਟਕਲ ਸ਼ੁਰੂ ਹੋਈ। ਗਿਲਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਭਾਰਤ ਨਾਲ ਕਸ਼ਮੀਰ ਵਰਗੇ ਮੁੱਦੇ ਨੂੰ ਹੱਲ ਕਰਨ ਲਈ 'ਫ੍ਰੇਸ ਟੀਮ' ਗੱਲਬਾਤ ਕਰੇਗੀ। ਉਥੇ ... Read Full Story
|
ਅਮਰੀਕਾ ਨੂੰ ਇਕਪਾਸੜ ਫੌਜੀ ਮੁਹਿੰਮ ਦੀ ਇਜਾਜ਼ਤ ਨਹੀਂ ਦੇਵਾਂਗੇ : ਹਿਨਾ
ਇਸਲਾਮਾਬਾਦ, ਪਾਕਿ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਨੂੰ ਇਕਪਾਸੜ ਫੌਜੀ ਮੁਹਿੰਮ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਬੀਤੇ ਸਾਲ ਓਸਾਮਾ ਬਿਨ ਲਾਦੇਨ ਨੂੰ ਮਾਰ ਦੇਣ ਵਰਗੀ ਕਾਰਵਾਈ ਕੀਤੀ ਗਈ ਸੀ, ਉਸ ਨੂੰ ਦੁਬਾਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਹਿਨਾ ਰੱਬਾਨੀ ਨੇ ਕਿਹਾ ਕਿ ਅਫਗਾਨ ਸ਼ਾਂਤੀ ਪ੍ਰਕਿਰਿਆ ਸਫਲਤਾ ਹਾਸਲ ਕਰਨ ਦੇ ਮਾਮਲੇ ਵਿਚ ਕੋਹਾਂ ਦੂਰ ਹੈ। ਓਧਰ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਲਈ ਕਾਫੀ ਮਹੱਤਵਪੂਰਨ ਹੈ। ... Read Full Story
|
ਪਾਕਿ ਵੱਲੋਂ ਲੀਕ ਹੋਈ ਨਾਟੋ ਰਿਪੋਰਟ ਰੱਦ; ਦੋਸ਼ ਬੇਬੁਨਿਆਦ ਕਰਾਰ
ਇਸਲਾਮਾਬਾਦ, ਪਾਕਿਸਤਾਨ ਨੇ ਅੱਜ ਲੀਕ ਹੋਈ ਗੁਪਤ ਨਾਟੋ ਰਿਪੋਰਟ, ਜਿਸ ਵਿੱਚ ਪਾਕਿਸਤਾਨੀ ਸੁਰੱਖਿਆ ਸੇਵਾਵਾਂ ’ਤੇ ਅਫਗਾਨ ਤਾਲਿਬਾਨ ਦੀ ਮਦਦ ਕਰਨ ਦੇ ਦੋਸ਼ ਲਾਏ ਹਨ, ਨੂੰ ਰੱਦ ਕਰਦਿਆਂ ਕਿਹਾ ਕਿ ਇਹ ਦੋਸ਼ ‘ਆਧਾਰਹੀਣ’ ਹਨ। ਦੱਸਣਯੋਗ ਹੈ ਕਿ ਅੱਜ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖ਼ਾਰ ਦਾ ਕਾਬੁਲ ਦੌਰਾ ਸ਼ੁਰੂ ਹੋਇਆ ਹੈ।
ਵਿਦੇਸ਼ੀ ਦਫਤਰ ਦੇ ਬੁਲਾਰੇ ਅਬਦੁਲ ਬਾਸਿਤ ਨੇ ਮੋਬਾਈਲ ਫੋਨ ’ਤੇ ਭੇਜੇ ਲਿਖਤੀ ਸੁਨੇਹੇ ਵਿੱਚ ਕਿਹਾ, ‘‘ਇਹ ਦੋਸ਼ ਆਧਾਰਹੀਣ ਹਨ। ਅਸੀਂ ਅਫਗਾਨਿਸਤਾਨ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨ ਲਈ ਵਚਨਬੱਧ ਹਾਂ ਅਤੇ ਹੋਰ ਵੀ ਸਾਰੇ ਮੁਲਕਾਂ ... Read Full Story
|
ਵਿਸ਼ਵ ਵਿੱਚ ਇਸਲਾਮ ਬਾਰੇ ਗ਼ਲਤ ਧਾਰਨਾਵਾਂ: ਹਿਨਾ ਰੱਬਾਨੀ
ਦਾਵੋਸ, ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਕਿਹਾ ਹੈ ਕਿ ਵਿਸ਼ਵ ਭਰ ਵਿਚ ਇਸਲਾਮ ਧਰਮ ਬਾਰੇ ਸਭ ਤੋਂ ਵੱਧ ਗਲਤ ਧਾਰਨਾਵਾਂ ਹਨ ਅਤੇ ਇਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਨਪੜ੍ਹ ਅਤੇ ਗੈਰ-ਜ਼ਿੰਮੇਵਾਰ ਲੋਕਾਂ ਨੂੰ ਧਰਮ ਨੂੰ ਆਪਣੇ ਹੱਥਾਂ ਵਿਚ ਲੈਣ ਦੀ ਇਜਾਜ਼ਤ ਦਿੱਤੀ ਗਈ।
ਇੱਥੇ ‘ਵਰਲਡ ਇਕਨਾਮਿਕ ਫੋਰਮ’ ਵੱਲੋਂ ‘ਜਮਹੂਰੀਅਤ’ ਬਾਰੇ ਕਰਵਾਈ ਬਹਿਸ ਦੌਰਾਨ ਉਨ੍ਹਾਂ ਕੱਲ੍ਹ ਆਖਿਆ, ‘‘ਮੇਰੇ ਵਿਚਾਰ ਵਿਚ ਇਸਲਾਮ ਬਾਰੇ ਸਭ ਤੋਂ ਵੱਧ ਗਲਤ ਧਾਰਨਾਵਾਂ ਹਨ ਅਤੇ ਵਿਸ਼ਵ ਭਰ ਵਿਚ ਧਰਮ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ।
ਮਿਸਾਲ ਦੇ ਤੌਰ ’ਤੇ ... Read Full Story
|
ਪਾਕਿ ਅਮਰੀਕਾ ਦੀਆਂ ਨਹੀਂ ਬਲਕਿ ਆਪਣੀਆਂ ਸ਼ਰਤਾਂ 'ਤੇ ਜੰਗ ਲੜੇਗਾ : ਖਾਰ
ਇਸਲਾਮਾਬਾਦ, ਅਮਰੀਕਾ ਵਲੋਂ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ 70 ਕਰੋੜ ਡਾਲਰ ਦੀ ਰਕਮ ਵਿਚ ਕਟੌਤੀ ਤੋਂ ਖਫਾ ਦੇਸ਼ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਦੇਸ਼ ਅੱਤਵਾਦ ਦੇ ਖਿਲਾਫ ਜੰਗ ਅਮਰੀਕੀ ਸੰਸਦ ਦੀ ਸ਼ਰਤ 'ਤੇ ਨਹੀਂ ਬਲਕਿ ਆਪਣੀਆਂ ਸ਼ਰਤਾਂ 'ਤੇ ਲੜੇਗਾ ਅਤੇ ਜੇ ਉਹ ਇਸ ਵਿਚ ਨਾਕਾਮ ਹੁੰਦਾ ਹੈ ਤਾਂ ਇਸ ਦੇ ਲਈ ਅਮਰੀਕਾ ਜ਼ਿੰਮੇਵਾਰ ਹੋਵੇਗਾ। ਖਾਰ ਨੇ ਸੰਸਦ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਕਮੇਟੀ ਅੱਗੇ ਕਿਹਾ ਕਿ ਅਮਰੀਕੀ ਸੈਨੇਟ ਨੇ ਪਾਕਿਸਤਾਨ ਲਈ 70 ਕਰੋੜ ਡਾਲਰ ਦੀ ਮਦਦ ਰਾਸ਼ੀ 'ਤੇ ਰੋਕ ਲਾ ਦਿਤੀ ਹੈ ਜਿਸ ਨੂੰ ਜਾਰੀ ਕਰਨ ਲਈ ਅਸੀਂ ਹੋਰ ਦੇਸ਼ਾਂ ਨਾਲ ... Read Full Story
|
ਭਾਰਤ ਨਾਲ ਚੰਗੇ ਸੰਬੰਧ ਚਾਹੁੰਦੈ ਪਾਕਿ : ਹਿਨਾ
ਇਸਲਾਮਾਬਾਦ, ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਆਪਣੇ ਗੁਆਂਢੀਆਂ ਖਾਸ ਕਰਕੇ ਭਾਰਤ ਨਾਲ ਰਿਸ਼ਤੇ ਸੁਧਾਰਨ ਦਾ ਇੱਛੁਕ ਹੈ। ਖਾਰ ਨੇ ਮਾਲਦੀਵ ਵਿਖੇ ਆਯੋਜਿਤ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਦੀ ਬੈਠਕ ਵਿਚ ਹਿੱਸਾ ਲੈਣ ਪਿੱਛੋਂ ਵਤਨ ਪਰਤਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਪਣੀ ਪਿਛਲੀ ਪੀੜ੍ਹੀ ਵਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਨਹੀਂ ਦੁਹਰਾਉਣਾ ਚਾਹੁੰਦੇ। ਅਸੀਂ ਆਪਣੇ ਸਭ ਗੁਆਂਢੀਆਂ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ। ਅਸੀਂ ਭਾਰਤ, ਈਰਾਨ, ਬੰਗਲਾਦੇਸ਼ ਤੇ ਚੀਨ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ। ... Read Full Story
|
ਅੱਤਵਾਦ ਦੇ ਮੁੱਦੇ 'ਤੇ ਕ੍ਰਿਸ਼ਨਾ-ਹਿਨਾ ਵਿਚਾਲੇ ਗੱਲਬਾਤ
ਆਦੂ, ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਬੁੱਧਵਾਰ ਆਪਣੀ ਪਾਕਿਸਤਾਨੀ ਹਮ-ਅਹੁਦਾ ਹਿਨਾ ਰੱਬਾਨੀ ਖਾਰ ਨਾਲ ਇਥੇ ਅੱਤਵਾਦ ਦੇ ਮੁੱਦੇ 'ਤੇ ਗੱਲਬਾਤ ਕੀਤੀ। ਭਾਰਤ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਆਪਣੀ ਜ਼ਮੀਨ ਦੀ ਵਰਤੋਂ ਨਾ ਕਰਨ ਦੇਣ ਅਤੇ ਮੁੰਬਈ ਹਮਲਿਆਂ ਦੀ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਕ੍ਰਿਸ਼ਨਾ ਨੇ ਹਿਨਾ ਨਾਲ ਲਗਭਗ ਅੱਧਾ ਘੰਟਾ ਗੱਲਬਾਤ ਕੀਤੀ। ਇਸ ਦੌਰਾਨ ਹਿਨਾ ਨੇ ਇਹ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਦੇਸ਼ ਆਪਣੀ ਧਰਤੀ ਨੂੰ ਅੱਤਵਾਦੀ ਸਰਗਰਮੀਆਂ ਲਈ ਨਹੀਂ ਵਰਤਣ ਦੇਵੇਗਾ। ਇਸ ਦੌਰਾਨ ਭਾਰਤ ਤੇ ਪਾਕਿਸਤਾਨ ਨੇ ਮੰਨਿਆ ਹੈ ਕਿ ਉਨ੍ਹਾਂ ਵਿਚਾਲੇ ਆਪਸੀ ... Read Full Story
|
ਭਾਰਤ ਨਾਲ ਗੱਲਬਾਤ 'ਚ ਪਾਕਿ ਫੌਜ ਵੀ ਭਾਈਵਾਲ : ਹਿਨਾ
ਲਾਹੌਰ, ਪਾਕਿ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਸਭ ਤੋਂ ਵੱਧ ਤਰਜੀਹੀ ਦੇਸ਼ ਦੇ ਮੁੱਦੇ ਤੋਂ ਆਪਣੀ ਸਰਕਾਰ ਦੇ ਪਿੱਛੇ ਨਾ ਹਟਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਭਾਰਤ ਨਾਲ ਗੱਲਬਾਤ 'ਚ ਪਾਕਿਸਤਾਨ ਦੀ ਫੌਜ ਵੀ ਇਕ ਭਾਈਵਾਲ ਅਤੇ ਉਹ ਦੋਪਾਸੜ ਰਿਸ਼ਤਿਆਂ ਨੂੰ ਸੁਧਾਰਨ ਦੀ ਹਮਾਇਤ ਕਰਦੀ ਹੈ। ਹਿਨਾ ਨੇ ਇਹ ਬਿਆਨ ਇਸ ਸਵਾਲ ਦੇ ਜਵਾਬ 'ਚ ਦਿੱਤਾ ਕਿ ਭਾਰਤ ਨਾਲ ਗੱਲਬਾਤ ਅਤੇ ਉਸ ਨੂੰ ਸਭ ਤੋਂ ਤਰਜੀਹੀ ਦੇਸ਼ ਦਾ ਦਰਜਾ ਦਿੱਤੇ ਜਾਣ ਦੇ ਕਦਮ 'ਤੇ ਫੌਜ ਨੂੰ ਭਰੋਸੇ 'ਚ ਲਿਆ ਗਿਆ ਸੀ। ਹਿਨਾ ਨੇ ਕਿਹਾ ਕਿ ਭਾਰਤ ਨਾਲ ਗੱਲਬਾਤ ਦੀ ਪ੍ਰਕਿਰਿਆ ਵਿਚ ਪਾਕਿਸਤਾਨ ਦੀ ਫੌਜ ਅਤੇ ਦੂਜੀਆਂ ਸਭ ਕੌਮੀ ... Read Full Story
|
ਆਪਣੇ ਲਈ ਅੱਤਵਾਦ ਨਾਲ ਲੜ ਰਿਹਾ ਹੈ ਪਾਕਿ
ਇਸਲਾਮਾਬਾਦ, ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੋਸ਼ ਅੱਤਵਾਦ ਨਾਲ ਅਮਰੀਕਾ ਲਈ ਨਹੀਂ ਬਲਕਿ ਖੁਦ ਲਈ ਲੜ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਤਵਾਦੀ ਸੰਗਠਨਾਂ ਖਿਲਾਫ ਕਾਰਵਾਈ ਨੂੰ ਲੈ ਕੇ ਅਮਰੀਕਾ ਨੁਕਤਾਚੀਨੀ ਬੰਦ ਕਰੇ। ਹਿਨਾ ਨੇ ਅਮਰੀਕਾ ਦੇ ਵਿਸ਼ੇਸ਼ ਦੂਤ ਗਰੋਸਮੈਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਦੋਵੇਂ ਦੇਸ਼ ਸਿਆਸੀ ਗੱਲਬਾਤ ਨੂੰ ਲੈ ਕੇ ਪ੍ਰਤੀਬੱਧ ਹਨ। ਹਿਨਾ ਨੇ ਕਿਹਾ ਕਿ ਪਾਕਿਸਤਾਨ ਦੱਖਣੀ ਏਸ਼ੀਆ ਵਿਚ ਇਕ ਅਹਿਮ ਦੇਸ਼ ਹੈ ਅਤੇ ਉਹ ਅੱਤਵਾਦ ਦੇ ਖਿਲਾਫ ਹੈ। ਓਧਰ ਗਰੋਸਮੈਨ ... Read Full Story
|
ਪਾਕਿਸਤਾਨ ਭਾਰਤ ਨੂੰ ਤਰਜੀਹੀ ਦਰਜਾ ਦੇਣ ਲਈ ਤਿਆਰ
ਇਸਲਾਮਾਬਾਦ, ਪਾਕਿਸਤਾਨ ਭਾਰਤ ਨੂੰ ਵਿਸ਼ੇਸ਼ ਤਰਜੀਹ ਵਾਲੇ ਦੇਸ਼ ਦਾ ਦਰਜਾ ਦੇਣ ਲਈ ਸਹਿਮਤ ਹੋ ਗਿਆ ਹੈ। ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਕੱਲ ਸੰਸਦ ਦੇ ਹੇਠਲੇ ਹਾਊਸ 'ਚ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਸ ਦਾ ਬਿਓਰਾ ਨਹੀਂ ਦਿੱਤਾ। ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਇਸ ਮਾਮਲੇ ਨੂੰ ਆਖਰੀ ਰੂਪ ਕਦੋਂ ਤੱਕ ਦਿੱਤਾ ਜਾਵੇਗਾ। ਖਾਰ ਨੇ ਕਿਹਾ ਕਿ 2 ਸਾਲਾਂ ਦੇ ਵਕਫੇ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਭ ਤੋਂ ਵੱਡੀ ਪਹਿਲ ਭਾਰਤ ਨਾਲ ਬਿਨਾਂ ਅੜਿੱਕੇ ਦੇ ਗੱਲਬਾਤ ਨੂੰ ਜਾਰੀ ਰੱਖਣਾ ਹੈ। ... Read Full Story
|
ਪਾਕਿ ਤੋਂ ਅਤਿਵਾਦੀ ਕੈਂਪ ਤਬਾਹ ਕਰਨ 'ਚ 'ਗੰਭੀਰਤਾ' ਦਿਖਾਉਣ ਦੀ ਆਸ : ਕ੍ਰਿਸ਼ਨਾ
ਨਿਊਯਾਰਕ,ਭਾਰਤ ਨੇ ਅੱਜ ਇਹ ਜ਼ੋਰ ਦੇ ਕੇ ਕਿਹਾ ਕਿ ਅਤਿਵਾਦ ਖਿਲਾਫ ਲੜਾਈ 'ਚ ਭੇਦਭਾਵਪੂਰਣ ਰਵੱਈਆ ਨਹੀਂ ਅਪਣਾਇਆ ਜਾ ਸਕਦਾ ਅਤੇ ਇਹ ਉਮੀਦ ਵੀ ਜਤਾਈ ਕਿ ਪਾਕਿਸਤਾਨ ਆਪਣੀ ਧਰਤੀ 'ਤੇ ਮੌਜੂਦ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ 'ਚ ਗੰਭੀਰਤਾ ਦਿਖਾਏਗਾ।
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਇਕ ਡਿਨਰ ਦੌਰਾਨ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨਾਲ ਮੁਲਾਕਾਤ ਮੌਕੇ ਕਿਹਾ ਕਿ ਮੈਨੂੰ ਇਸ ਗੱਲ 'ਤੇ ਯਕੀਨ ਹੈ ਕਿ ਪਾਕਿਸਤਾਨ ਨੂੰ ਅਹਿਸਾਸ ਹੋਵੇਗਾ... ਅਤੇ ਹੁਣ ਤੱਕ ਉਨ੍ਹਾਂ ਨੂੰ ਅਹਿਸਾਸ ਹੋ ਚੁੱਕਾ ਹੋਵੇਗਾ ਕਿ ਅਤਿਵਾਦ ਦਾ ਮੁਕਾਬਲਾ ਭੇਦਭਾਵਪੂਰਣ ਢੰਗ ਨਾਲ ... Read Full Story
|
ਕ੍ਰਿਸ਼ਨਾ ਤੇ ਖਾਰ ਨਿਊਯਾਰਕ ‘ਚ ਮਿਲੇ
ਸੰਯੁਕਤ ਰਾਸ਼ਟਰ,ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਅੱਜ ਆਪਣੀ ਹਮਰੁਤਬਾ ਪਾਕਿਸਤਾਨ ਦੀ ਹਿਨਾ ਰੱਬਾਨੀ ਖਾਰ ਨਾਲ ਮੁਲਾਕਾਤ ਕੀਤੀ। ਦੋਵਾਂ ਦੀ ਮੁਲਾਕਾਤ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਹੋਈ ਮੀਟਿੰਗ ਦੌਰਾਨ ਹੋਈ। ਇਸ ਮੌਕੇ ਸ੍ਰੀ ਕ੍ਰਿਸ਼ਨਾ ਨੇ ਪਾਕਿਸਤਾਨ ਵਿਚ ਹੜ੍ਹਾਂ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ... Read Full Story
|
ਅਫਗਾਨਿਸਤਾਨ : ਸਾਬਕਾ ਰਾਸ਼ਟਰਪਤੀ ਰੱਬਾਨੀ ਆਤਮਘਾਤੀ ਹਮਲੇ ‘ਚ ਹਲਾਕ
ਕਾਬੁਲ,ਅਫ਼ਗਾਨਿਸਤਾਨ ਦੀ ਰਾਜਨੀਤੀ ‘ਚ ਅੱਜ ਉਸ ਸਮੇਂ ਵੱਡਾ ਧਮਾਕਾ ਹੋਇਆ, ਜਦੋਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਬੁਰਹਾਨੁਦੀਨ ਰੱਬਾਨੀ ਦੀ ਇਕ ਆਤਮਘਾਤੀ ਹਮਲੇ ‘ਚ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਨਾਬ ਰੱਬਾਨੀ ਨੂੰ ਕਾਬੁਲ ‘ਚ ਅਮਰੀਕੀ ਸਫ਼ਾਰਤਖਾਨੇ ਦੇ ਨੇੜੇ ਸਥਿਤ ਆਪਣੇ ਘਰ ਕੋਲ ਨਿਸ਼ਾਨਾ ਬਣਾਇਆ ਗਿਆ। ਏਜੰਸੀਆਂ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਇਹ ਆਤਮਘਾਤੀ ਹਮਲਾ ਹੋਇਆ, ਉਸ ਸਮੇਂ ਉਹ ਕੁਝ ਤਾਲਿਬਾਨੀ ਆਗੂਆਂ ਨਾਲ ਗੱਲਬਾਤ ਕਰ ਰਹੇ ਸਨ। 1992-96 ਦਰਮਿਆਨ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਰਹੇ ਜਨਾਬ ਰੱਬਾਨੀ ਨੂੰ ਭਾਰਤ ਦਾ ਚੰਗਾ ਸਾਥੀ ਮੰਨਿਆ ਜਾਂਦਾ ਸੀ ਤੇ ਕੁਝ ਦਿਨ ... Read Full Story
|