ਫਿਰ ਤੋਂ ਹੋ ਸਕਦੀ ਹੈ ਗਡਕਰੀ ਦੀ ਤਾਜਪੋਸ਼ੀ
ਲਖਨਊ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਦੀ ਫਿਰ ਤੋਂ ਤਾਜਪੋਸ਼ੀ ਹੋ ਸਕਦੀ ਹੈ ਅਤੇ ਇਸ ਦੇ ਲਈ ਅਗਲੀ 24 ਮਈ ਤੋਂ ਮੁੰਬਈ ਵਿਚ ਹੋਣ ਵਾਲੀ ਕੌਮੀ ਕਾਰਜ ਕਮੇਟੀ ਦੀ ਬੈਠਕ ਵਿਚ ਪਾਰਟੀ ਦੇ ਸੰਵਿਧਾਨ ਵਿਚ ਸੋਧ ਕੀਤੀ ਜਾ ਸਕਦੀ ਹੈ।
ਪ੍ਰਧਾਨ ਦੇ ਰੂਪ ਵਿਚ ਗਡਕਰੀ ਦਾ ਕਾਰਜਕਾਲ ਇਸ ਸਾਲ ਦਸੰਬਰ ਵਿਚ ਖਤਮ ਹੋ ਰਿਹਾ ਹੈ। ਪਾਰਟੀ ਦੇ ਜ਼ਿਆਦਾਤਰ ਮੈਂਬਰ ਗਡਕਰੀ ਨੂੰ ਦੋਬਾਰਾ ਪ੍ਰਧਾਨ ਬਣਾਉਣ ਦੇ ਹੱਕ ਵਿਚ ਹਨ। ਪਾਰਟੀ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਦਾ ਕਾਰਜ ਕਾਲ 3 ਸਾਲ ਦਾ ਹੁੰਦਾ ਹੈ ਅਤੇ ਇਹ ਕਾਰਜ ਕਾਲ ਸਿਰਫ ਇਕ ਵਾਰ ਲਈ ਹੀ ਹੁੰਦਾ ਹੈ। ਲਗਾਤਾਰ 2 ਵਾਰ ਪ੍ਰਧਾਨ ਬਣਨ ਲਈ ਪਾਰਟੀ ... Read Full Story
|
ਯੂ.ਪੀ. 'ਚ ਹੁਣ ਮਿਊਜ਼ੀਕਲ ਪਾਰਕ ਘਪਲਾ !
ਲਖਨਊ, ਯੂ.ਪੀ. ਵਿਚ ਹੁਣ ਕਥਿਤ ਤੌਰ 'ਤੇ ਇਕ ਹੋਰ ਘਪਲੇ ਦਾ ਪਰਦਾਫਾਸ਼ ਹੋਇਆ ਹੈ ਹਾਥੀ ਮੂਰਤੀ ਘਪਲਾ ਅਤੇ ਪਾਮ ਟ੍ਰੀ ਘਪਲੇ ਤੋਂ ਬਾਅਦ ਹੁਣ ਯੂ. ਪੀ. ਵਿਚ ਸਾਹਮਣੇ ਆਇਆ ਹੈ ਮਿਊਜ਼ੀਕਲ ਪਾਰਕ ਘਪਲਾ । ਇਸ ਮਾਮਲੇ ਵਿਚ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਕ ਜੂਨੀਅਰ ਇੰਜੀਨੀਅਰ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਮਿਊਜ਼ੀਕਲ ਪਾਰਕ ਨੂੰ ਬਣਾਉਣ ਵਿਚ ਜ਼ਬਰਦਸਤ ਪੈਸਿਆਂ ਦਾ ਘਪਲਾ ਹੋਇਆ ਹੈ। ਲਖਨਊ ਦੇ ਗੋਮਤੀਨਗਰ ਵਿਚ ਮੌਜੂਦ ਮਿਊਜ਼ੀਕਲ ਪਾਰਕ ਵਿਚ ਕਮੀਸ਼ਨ ਅਤੇ ਮਟੀਰੀਅਲ ਸਪਲਾਇਰਸ ਨੂੰ ਭੁਗਤਾਨ ਨਾ ਕਰਨ ਦਾ ਦੋਸ਼ ਹੈ।
ਦੋਸ਼ ਹੈ ਕਿ ਐੱਲ. ਡੀ.ਏ. ਅਤੇ ਸਰਕਾਰੀ ਨਿਰਮਾਣ ... Read Full Story
|
ਅਜਿਤ ਨੇ ਪਾਇਲਟਾਂ ਨੂੰ ਕੀਤੀ ਕੰਮ 'ਤੇ ਆਉਣ ਦੀ ਅਪੀਲ
ਲਖਨਊ, ਨਾਗਰਿਕ ਉਡਾਨ ਮੰਤਰੀ ਅਜਿਤ ਸਿੰਘ ਨੇ ਏਅਰ ਇੰਡੀਆ ਦੇ ਹੜਤਾਲੀ ਪਾਇਲਟਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਹੜਤਾਲ ਖਤਮ ਨਹੀਂ ਕੀਤੀ ਤਾਂ ਏਅਰ ਇੰਡੀਆ ਨੂੰ ਬਚਾਉਣ ਦੀ ਮੁਹਿੰਮ ਨੂੰ ਧੱਕਾ ਲੱਗੇਗਾ।
ਉਨ੍ਹਾਂ ਨੇ ਹੜਤਾਲੀ ਪਾਇਲਟਾਂ ਨੂੰ ਕੰਮ 'ਤੇ ਆਉਣ ਦੀ ਅਪੀਲ 'ਚ ਕਿਹਾ ਹੈ ਕਿ ਵੈਸੇ ਵੀ ਦਿੱਲੀ ਉੱਚ ਨਿਆਪਾਲਿਕਾ ਨੇ ਪਾਇਲਟਾਂ ਦੀ ਹੜਤਾਲ ਨੂੰ ਅਸੰਵਿਧਾਨਿਕ ਦੱਸਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਇਲਟਾਂ ਦੀ ਹੜਤਾਲ ਕਾਰਨ ਯਾਤਰੀਆਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਗੱਲਬਾਤ ਲਈ ਸਰਕਾਰ ਤਿਆਰ ਹੈ। ਬਿਨਾਂ ਸ਼ਰਤ ਕੰਮ 'ਤੇ ... Read Full Story
|
ਪੌਂਟੀ ਦੇ ਹਾਊਸਿੰਗ ਪ੍ਰਾਜੈਕਟ 'ਤੇ ਰੋਕ
ਲਖਨਊ, ਨੋਇਡਾ ਅਥਾਰਿਟੀ ਨੇ ਪੌਂਟੀ ਚੱਢਾ ਦੀ ਕੰਪਨੀ ਵੈੱਬਸਿਟੀ ਹਾਊਸਿੰਗ ਦੇ ਨੋਇਡਾ ਸੈਕਟਰ 25 ਏ ਅਤੇ ਸੈਕਟਰ 32 ਸਥਿਤ ਹਾਊਸਿੰਗ ਪ੍ਰਾਜੈਕਟਾਂ 'ਤੇ ਰੋਕ ਲਗਾ ਦਿੱਤੀ ਹੈ। ਦੱਸਿਆ ਗਿਆ ਹੈ ਕਿ ਇਥੇ ਬਿਨਾਂ ਲੇ-ਆਊਟ ਪਲਾਨ ਦੇ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਨਾਲ ਇਥੇ ਪ੍ਰਦੂਸ਼ਣ ਫੈਲਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਨੋਇਡਾ ਅਥਾਰਿਟੀ ਨੇ ਵੈੱਬਸਿਟੀ ਕੰਪਨੀ ਨੂੰ ਪੂਰੇ ਕੰਮ ਦਾ ਵੇਰਵਾ 3 ਦਿਨਾਂ ਅੰਦਰ ਸੌਂਪਣ ਦੇ ਹੁਕਮ ਦਿੱਤੇ ਹਨ। ਅਥਾਰਿਟੀ ਨੇ ਕੰਪਨੀ ਨੂੰ ਪੁੱਛਿਆ ਹੈ ਕਿ ਉਹ ਬਿਨਾਂ ਨਕਸ਼ਾ ਪਾਸ ਕਰਵਾਏ ਇਥੇ ਕਿਵੇਂ ਕੰਮ ਕਰ ਰਹੀ ... Read Full Story
|
ਮਾਇਆਵਤੀ ਜਾਵੇਗੀ ਜੇਲ!
ਲਖਨਊ, ਉੱਤਰ ਪ੍ਰਦੇਸ਼ ਵਿਚ ਹੁਣ ਨਵਾਂ ਘਪਲਾ ਸਾਹਮਣੇ ਆਇਆ ਹੈ , ਇਹ ਹੈ ਖਜ਼ੂਰ ਘਪਲਾ। ਰਾਜਧਾਨੀ ਵਿਚ ਬਸਪਾ ਸਰਕਾਰ ਦੇ ਸਮੇਂ ਬਣੇ ਸਮਾਰਕਾਂ ਦੇ ਕੰਢੇ ਹਰਿਆਲੀ ਬਣਾਏ ਰੱਖਣ ਲਈ ਖਜ਼ੂਰ ਦੇ ਦਰੱਖਤ ਲਗਾਉਣ ਦਾ ਫੈਸਲਾ ਹੋਇਆ ਸੀ। ਬਹੁਤ ਮਹਿੰਗੇ ਰੇਟਾਂ 'ਤੇ ਇਹ ਦਰੱਖਤ ਮੰਗਵਾਏ ਗਏ ਪਰ ਇਹ ਦਰੱਖਤ ਇਥੇ ਲੱਗੇ ਨਹੀਂ। ਇਨ੍ਹਾਂ ਦਰੱਖਤਾਂ ਨੂੰ ਬਾਅਦ ਵਿਚ ਸੁੱਟ ਦਿੱਤਾ ਗਿਆ। ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਾਬਕਾ ਮਾਇਆਵਤੀ ਸਰਕਾਰ ਦੇ ਸਮੇਂ ਹੋਏ ਇਸ ਘਪਲੇ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਖਜ਼ੂਰ ਦੇ ਦਰੱਖਤ ਲਗਾਉਣ 'ਤੇ ਕਰੋੜਾਂ ਰੁਪਿਆਂ ਦੀ ਬਾਂਦਰ ਵੰਡ ਹੋਈ ... Read Full Story
|
ਉਮਾ ਭਾਰਤੀ ਦੇ ਘਰ ਚੋਰੀ
ਲਖਨਊ, ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਚਰਖਾਟੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਉਮਾ ਭਾਰਤੀ ਦੇ ਸਰਕਾਰੀ ਘਰ 'ਚ ਕੱਲ ਰਾਤ ਚੋਰੀ ਹੋ ਗਈ। ਭਾਰਤੀ ਦੇ ਪ੍ਰਤੀਨਿਧੀ ਅਮਰਪਾਲ ਨੇ ਦੱਸਿਆ ਕਿ ਚੋਰ ਘਰ 'ਚ ਵੜ ਕੇ ਸਾਮਾਨ ਚੁੱਕ ਲੈ ਗਏ। ਚੋਰੀ ਦੇ ਸਮੇਂ ਭਾਰਤੀ ਘਰ 'ਚ ਮੌਜੂਦ ਨਹੀਂ ਸੀ। ਉਨ੍ਹਾਂ ਦੇ ਘਰ 'ਤੇ ਹੋਈ ਚੋਰੀ ਨੇ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਸ ਅਤੇ ਰਾਜ ਸੰਪਤੀ ਅਧਿਕਾਰੀ ਨੂੰ ਦੇ ਦਿੱਤੀ ਗਈ ਹੈ। ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਭਾਰਤੀ ਨੂੰ ਗੋਮਤੀਨਗਰ 'ਚ ਮੰਤਰੀ ਅਵਾਸ ਮਿਲਿਆ ... Read Full Story
|
ਨਿਰਮਲ ਬਾਬਾ ਜਾ ਸਕਦੇ ਹਨ ਜੇਲ!
ਲਖਨਊ, ਆਪਣੀ ਸਮਾਗਮੀ ਸਭਾਵਾਂ ਨੂੰ ਲੈ ਕੇ ਵਿਵਾਦਾਂ 'ਚ ਰਹੇ ਨਿਰਮਲ ਬਾਬਾ ਖਿਲਾਫ ਆਖਿਰਕਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੋਮਤੀ ਨਗਰ ਥਾਣਾ ਪੁਲਸ ਨੇ ਸ਼ਨੀਵਾਰ ਨੂੰ ਐਫ. ਆਈ. ਆਰ. ਦਰਜ ਕਰ ਲਈ। ਕੋਰਟ ਨੇ ਕੁਝ ਦਿਨ ਪਹਿਲਾਂ ਹੀ ਨਿਰਮਲ ਬਾਬਾ ਖਿਲਾਫ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਸੀ ਪਰ ਪੁਲਸ ਇਸ ਮਾਮਲੇ 'ਚ ਟਾਲ-ਮਟੋਲ ਕਰ ਰਹੀ ਸੀ।
ਕੋਰਟ ਦੇ ਹੁਕਮਾਂ ਤੋਂ ਬਾਅਦ ਸ਼ਨੀਵਾਰ ਨੂੰ ਤਾਨਿਆ ਅਤੇ ਆਦਿਤਿਆ ਦੀ ਸ਼ਿਕਾਇਤ 'ਤੇ ਨਿਰਮਲ ਬਾਬਾ ਖਿਲਾਫ ਧਾਰਾ 417, 419, 420 ਆਈ. ਪੀ. ਸੀ. ਤਹਿਤ ਚੀਟਿੰਗ ਅਤੇ ਧਾਰਾ 508 ਯਾਨੀ ਭਗਵਾਨ ਦੀ ਨਰਾਜਗੀ ਦਾ ਡਰ ਦਿਖਾ ਕੇ ਗਲਤ ਫਾਇਦਾ ਲੈਣ ਤਹਿਤ ਐਫ. ਆਈ. ... Read Full Story
|
ਬੇਰੁਜ਼ਗਾਰੀ ਭੱਤੇ 'ਤੇ ਅਖਿਲੇਸ਼ ਵਾਅਦੇ 'ਤੇ ਪਲਟੇ
ਲਖਨਊ, ਉੱਤਰ ਪ੍ਰਦੇਸ਼ 'ਚ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਅਖਿਲੇਸ਼ ਯਾਦਵ ਨੇ ਬਦਲ ਲਿਆ ਹੈ। ਯੂ. ਪੀ. ਕੈਬਨਿਟ ਨੇ ਫੈਸਲਾ ਲਿਆ ਹੈ ਕਿ ਸਮਾਜਵਾਦੀ ਪਾਰਟੀ (ਐਸ ਪੀ.) ਦੀ ਸਰਕਾਰ ਸਾਰੇ ਬੇਰੁਜ਼ਗਾਰਾਂ ਨੂੰ ਭੱਤਾ ਨਹੀਂ ਦੇਵੇਗੀ। ਕੈਬਨਿਟ ਦੇ ਫੈਸਲੇ ਮੁਤਾਬਕ ਯੂ. ਪੀ. 'ਚ 30 ਤੋਂ 40 ਸਾਲ ਤੱਕ ਦੀ ਉਮਰ ਦੇ ਲੋਕਾਂ ਨੂੰ ਹੀ ਬੇਰੁਜ਼ਗਾਰੀ ਭੱਤਾ ਮਿਲੇਗਾ ਅਤੇ ਇਸ ਲਈ ਘੱਟੋ-ਘੱਟ ਹਾਈ ਸਕੂਲ (10ਵੀਂ) ਪਾਸ ਹੋਣਾ ਵੀ ਜ਼ਰੂਰੀ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਬੇਰੁਜ਼ਗਾਰੀ ਭੱਤਾ ਲੈਣ ਲਈ ਰੈਜੀਡੈਂਸ ਪਰੂਫ, ਇਨਕਮ ਪਰੂਫ ਅਤੇ ਉਮਰ ਦਾ ਪਰੂਫ ਨਾਲ ਲੈ ਕੇ ... Read Full Story
|
ਮਾਇਆਵਤੀ ਨੇ ਬੰਗਲਿਆਂ ਦੀ ਮੁਰੰਮਤ 'ਚ ਵਹਾਏ 216 ਕਰੋੜ
ਲਖਨਊ, ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਆਪਣੇ ਕਾਰਜਕਾਲ 'ਚ ਆਪਣੇ ਸਰਕਾਰੀ ਬੰਗਲਿਆਂ 'ਤੇ ਪਾਣੀ ਵਾਂਗ ਪੈਸਾ ਵਹਾਇਆ। 200 ਕਰੋੜ ਤੋਂ ਉੱਪਰ ਸਿਰਫ ਮੁਰੰਮਤ ਅਤੇ ਦੇਖਭਾਲ 'ਚ ਖਰਚ ਕਰ ਦਿੱਤੇ। ਮਾਇਆਵਤੀ ਕੋਲ ਸਾਬਕਾ ਮੁੱਖ ਮੰਤਰੀ ਵਜੋਂ 2 ਬੰਗਲੇ ਹਨ। ਇਕ 13 ਐਵੇਨਿਊ 'ਚ ਹੈ ਅਤੇ ਦੂਜਾ 6 ਲਾਲ ਬਹਾਦੁਰ ਸ਼ਾਸਤਰੀ ਮਾਰਗ 'ਤੇ। ਇਨ੍ਹਾਂ ਬੰਗਲਿਆਂ ਦੀ ਮੁਰੰਮਤ 'ਤੇ ਕਰੀਬ 30 ਕਰੋੜ ਰੁਪਏ ਖਰਚ ਆਇਆ ਹੈ। ਇਹੀ ਨਹੀਂ ਸਾਬਕਾ ਮੁੱਖ ਮੰਤਰੀ ਵਜੋਂ ਦੋ ਸਰਕਾਰੀ ਘਰ ਰੱਖਣ ਵਾਲੀ ਮਾਇਆਵਤੀ ਪਹਿਲੀ ਮੁੱਖ ਮੰਤਰੀ ਹੈ।
ਯਾਨੀ ਕੁਲ ਖਰਚ ਨੂੰ ਜੇਕਰ ਦੇਖਾ ਜਾਏ ਤਾਂ 13 ਮਾਲ ਐਵੇਨਿਊ 'ਤੇ ਖਰਚਾ 86 ਕਰੋੜ ਰੁਪਏ। ... Read Full Story
|
ਨਿਰਮਲ ਬਾਬਾ ਖਿਲਾਫ ਦਰਜ ਹੋਵੇਗੀ ਐੱਫ. ਆਈ. ਆਰ.
ਲਖਨਊ, ਅਜੀਬੋ-ਗਰੀਬ ਉਪਾਅ ਦੱਸ ਕੇ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਦਾ ਦਾਅਵਾ ਕਰਨ ਵਾਲੇ ਨਿਰਮਲ ਬਾਬਾ ਖਿਲਾਫ ਹੁਣ ਲਖਨਊ ਪੁਲਸ ਐੱਫ. ਆਈ. ਆਰ. ਦਰਜ ਕਰੇਗੀ। ਲਖਨਊ ਦੀ ਇਕ ਅਦਾਲਤ ਨੇ ਅੱਜ ਦੋ ਬੱਚਿਆਂ ਦੀ ਪਟੀਸ਼ਨ 'ਤੇ ਫੈਸਲਾ ਸੁਣਾਉਂਦਿਆਂ ਪੁਲਸ ਨੇ ਨਿਰਮਲਜੀਤ ਸਿੰਘ ਨਰੂਲਾ ਉਰਫ ਨਿਰਮਲ ਬਾਬਾ ਖਿਲਾਫ ਮੁਕੱਦਮਾ ਦਾਇਰ ਕਰ ਕੇ ਜਾਂਚ ਕਰਨ ਦੇ ਹੁਕਮ ਦਿਤੇ ਹਨ। ਉੱਤਰ ਪ੍ਰਦੇਸ਼ ਕੈਡਰ ਦੇ ਆਈ. ਪੀ. ਐੱਸ. ਅਧਿਕਾਰੀ ਅਮਿਤਾਭ ਠਾਕੁਰ ਦੀ ਬੇਟੀ ਤਾਨਿਆ ਅਤੇ ਬੇਟੇ ਨੇ ਪਿਛਲੇ ਮਹੀਨੇ ਗੋਮਤੀ ਨਗਰ ਥਾਣੇ ਵਿਚ ਜਾ ਕੇ ਬਾਬਾ ਖਿਲਾਫ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਅਤੇ ਈਸ਼ਵਰ ... Read Full Story
|
ਐਨ. ਆਰ. ਐਚ. ਐਮ. ਘੋਟਾਲਾ : ਆਈ. ਏ. ਐਸ. ਅਧਿਕਾਰੀ ਪ੍ਰਦੀਪ ਸ਼ੁਕਲਾ ਗ੍ਰਿਫਤਾਰ
ਲਖਨਊ, ਸੀ. ਬੀ. ਆਈ. ਨੇ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ (ਐਨ. ਆਰ. ਐਚ. ਐਮ.) ਤਹਿਤ 89 ਜ਼ਿਲਾ ਹਸਪਤਾਲਾਂ ਦੇ ਸੰਚਾਲਨ 'ਚ ਕਥਿਤ ਧਾਂਦਲੀ ਨਾਲ ਸਰਕਾਰੀ ਖਜ਼ਾਨੇ ਨੂੰ ਕਰੀਬ 22.5 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਅੱਜ ਸੀਨੀਅਰ ਆਈ. ਏ. ਐਸ. ਅਧਿਕਾਰੀ ਪ੍ਰਦੀਪ ਸ਼ੁਕਲਾ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 1981 ਬੈਚ ਦੇ ਉੱਤਰ ਪ੍ਰਦੇਸ਼ ਕੈਡਰ ਦੇ ਆਈ. ਏ. ਐਸ. ਅਧਿਕਾਰੀ ਸ਼ੁਕਲਾ ਨੂੰ ਹਵਾਈ ਅੱਡੇ ਜਾਂਦੇ ਸਮੇਂ ਹਿਰਾਸਤ 'ਚ ਲੈ ਲਿਆ ਗਿਆ। ਉਹ ਉੱਤਰ ਪ੍ਰਦੇਸ਼ ਦੇ ਸਾਬਕਾ ਪਰਿਵਾਰ ਕਲਿਆਣ ਮੰਤਰੀ ਬਾਬੂ ਲਾਲ ਕੁਸ਼ਵਾਹਾ ਦੀ ਗ੍ਰਿਫਤਾਰੀ ਤੋਂ ਬਾਅਦ ਲੰਮੇ ਸਮੇਂ ... Read Full Story
|
ਸਚਿਨ ਨੂੰ ਰਾਜ ਸਭਾ 'ਚ ਨਾਮਜ਼ਦ ਕਰਨ 'ਤੇ ਕੇਂਦਰ ਤੋਂ ਮੰਗੀ ਜਾਣਕਾਰੀ
ਇਲਾਹਾਬਾਦ ਦੀ ਹਾਈ ਕੋਰਟ ਦੀ ਲਖਨਊ ਬੈਂਚ ਨੇ ਸਚਿਨ ਤੇਂਦੁਲਕਰ ਨੂੰ ਰਾਜ ਸਭਾ ਵਿਚ ਨਾਮਜ਼ਦ ਕੀਤੇ ਜਾਣ 'ਤੇ ਕੇਂਦਰ ਸਰਕਾਰ ਤੋਂ ਅੱਜ ਜਾਣਕਾਰੀ ਮੰਗੀ। ਅਦਾਲਤ ਇਸ ਮਾਮਲੇ ਵਿਚ ਅਗਲੀ ਸੁਣਵਾਈ 18 ਮਈ ਨੂੰ ਕਰੇਗੀ। ਜਨਹਿਤ ਪਟੀਸ਼ਨ ਵਿਚ ਸਚਿਨ ਨੂੰ ਰਾਜ ਸਭਾ ਵਿਚ ਨਾਮਜ਼ਦ ਕੀਤੇ ਜਾਣ ਨੂੰ ਚੁਨੌਤੀ ਦਿਤੀ ਗਈ ... Read Full Story
|
ਮਾਇਆਵਤੀ ਦੀ ਸੁਰੱਖਿਆ ਨਹੀਂ ਵਧਾਈ ਜਾਏਗੀ
ਲਖਨਊ, ਉੱਤਰ ਪ੍ਰਦੇਸ਼ ਦੇ ਜੇਲ ਮੰਤਰੀ ਰਘੁਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਨੇ ਬੁੱਧਵਾਰ ਨੂੰ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਮੌਜੂਦਾ ਸਮੇਂ 'ਚ ਜਿੰਨੀ ਸੁਰੱਖਿਆ ਮਿਲੀ ਹੋਈ ਹੈ ਉਹ ਲੋੜੀਂਦੀ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ।
ਵਾਰਾਣਸੀ 'ਚ ਮੀਡੀਆਕਰਮੀਆਂ ਨਾਲ ਗੱਲਬਾਤ ਦੌਰਾਨ ਰਾਜਾ ਭਈਆ ਨੇ ਕਿਹਾ ਕਿ ਮਾਇਆਵਤੀ ਨੂੰ ਪਹਿਲਾਂ ਤੋਂ ਹੀ ਲੋੜੀਂਦੀ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਨੂੰ ਇਸ ਤੋਂ ਵੱਧ ਸੁਰੱਖਿਆ ਦੇਣ ਦਾ ਸਵਾਲ ਹੀ ਨਹੀਂ ਉਠਦਾ। ਉਨ੍ਹਾਂ ਨੇ ਕਿਹਾ ਕਿ ... Read Full Story
|
ਤੇਂਦੁਲਕਰ ਦੀ ਰਾਜ ਸਭਾ ‘ਮੈਂਬਰੀ’ ਨੂੰ ਚੁਣੌਤੀ
ਲਖਨਊ, ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਅਜੇ ਸੰਸਦ ਦੀਆਂ ਪੌੜੀਆਂ ਵੀ ਚੜ੍ਹਿਆ ਨਹੀਂ ਪਰ ਉਸ ਦੇ ਰਾਹ ’ਚ ਅੜਿੱਕੇ ਲੱਗਣੇ ਸ਼ੁਰੂ ਹੋ ਗਏ ਹਨ। ਲਖਨਊ ਦੇ ਵਕੀਲ ਅਸ਼ੋਕ ਪਾਂਡੇ ਨੇ ਅਲਾਹਾਬਾਦ ਹਾਈ ਕੋਰਟ ’ਚ ਪਟੀਸ਼ਨ ਪਾ ਕੇ ਮੰਗ ਕੀਤੀ ਹੈ ਕਿ ਤੇਂਦੁਲਕਰ ਦੀ ਰਾਜ ਸਭਾ ’ਚ ਨਾਮਜ਼ਦਗੀ ਨੂੰ ਰੱਦ ਕੀਤਾ ਜਾਵੇ। ਸ੍ਰੀ ਪਾਂਡੇ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਹੈ ਕਿ ਸਚਿਨ ਦੀ ਨਿਯੁਕਤੀ ਸੰਵਿਧਾਨ ਦੀ ਉਲੰਘਣਾ ਹੈ। ਇਸ ਪਟੀਸ਼ਨ ’ਚ ਤੇਂਦੁਲਕਰ ਤੋਂ ਇਲਾਵਾ ਭਾਰਤ ਸਰਕਾਰ ਤੇ ਰਾਜ ਸਭਾ ਨੂੰ ਧਿਰ ਬਣਾਇਆ ਗਿਆ ਹੈ। ਅਦਾਲਤ ਨੇ ਪਟੀਸ਼ਨ ਸਵੀਕਾਰ ਕਰ ਲਈ ਹੈ ਤੇ ਇਸ ਦੀ ਅਗਲੀ ਸੁਣਵਾਈ 4 ਮਈ ਨੂੰ ... Read Full Story
|
ਮੇਰੀ ਜਾਨ ਨੂੰ ਖਤਰਾ- ਮਾਇਆਵਤੀ
ਲਖਨਊ, ਮਾਇਆਵਤੀ ਨੇ ਮਾਣਯੋਗ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਅੱਤਵਾਦੀਆਂ ਤੋਂ ਖਤਰਾ ਹੈ। ਬਸਪਾ ਮੁਖੀ ਨੇ ਆਪਣੀ ਸੁਰੱਖਿਆ ਵਿਚ ਕੀਤੀ ਗਈ ਕਟੌਤੀ ਦੇ ਬਾਅਦ ਸ਼ੱਕ ਜਤਾਇਆ ਹੈ ਕਿ ਉਹ ਅੱਤਵਾਦੀਆਂ ਦੀ ਹਿੱਟ ਲਿਸਟ ਵਿਚ ਹੈ।
ਮਾਇਆਵਤੀ ਨੇ ਇਕ ਰੈਲੀ ਵਿਚ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਹੈ, ਜਿਸ ਦੇ ਕਾਰਣ ਉਨ੍ਹਾਂ ਨੂੰ ਆਪਣੀਆਂ ਸਰਗਰਮੀ 'ਤੇ ਰੋਕ ਲਗਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਉਸ ਦੇ ਲਈ ਸੂਬਾ ਅਤੇ ਕੇਂਦਰ ਸਰਕਾਰਾਂ ਜ਼ਿੰਮੇਵਾਰ ... Read Full Story
|
ਲੋਕਪਾਲ ਦੇ ਦਾਇਰੇ 'ਚ ਮੁੱਖ ਮੰਤਰੀ ਨਹੀਂ : ਅਖਿਲੇਸ਼
ਲਖਨਊ, ਉੱਤਰ ਪ੍ਰਦੇਸ਼ 'ਚ ਲੋਕਪਾਲ ਸੰਗਠਨ ਬਿਹਾਰ, ਕੇਰਲ ਅਤੇ ਉਤਰਾਖੰਡ ਜਿਹੇ ਮਜ਼ਬੂਤ ਨਹੀਂ ਹੋ ਸਕੇਗਾ ਕਿਉਂਕਿ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸਦੇ ਦਾਇਰੇ 'ਚ ਇਸ ਅਹੁਦੇ ਨੂੰ ਲਿਆਉਣ ਨਾਲ ਅੱਜ ਇਨਕਾਰ ਕਰ ਦਿੱਤਾ।
ਬੀਤੇ 15 ਮਾਰਚ ਨੂੰ ਲੋਕਪਾਲ ਐਨ. ਕੇ. ਮਹੇਰੋਤਰਾ ਦਾ ਕਾਰਜਕਾਲ ਦੋ ਸਾਲ ਵਧਾਇਆ ਗਿਆ ਸੀ। ਸ਼੍ਰੀ ਮਹੇਰੋਤਰਾ ਨੇ ਲੋਕਪਾਲ ਸੰਗਠਨ ਨੂੰ ਹੋਰ ਜ਼ਿਆਦਾ ਤਾਕਤ ਪ੍ਰਦਾਨ ਕਰਨ ਲਈ ਪਿਛਲੇ 24 ਮਾਰਚ ਨੂੰ ਮੁੱਖ ਮੰਤਰੀ ਦੇ ਖਿਲਾਫ ਜਾਂਚ ਦਾ ਦਾਇਰਾ ਵਧਾਉਣ ਦੀ ਬੇਨਤੀ ਕੀਤੀ ਸੀ। ਸ਼੍ਰੀ ਮੇਹਰੋਤਰਾ ਨੇ ਪ੍ਰਸਤਾਵ 'ਚ ਇਸ ਤੋਂ ਇਲਾਵਾ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ... Read Full Story
|
ਰਾਸ਼ਟਰਪਤੀ ਚੋਣ ਲਈ ਤ੍ਰਿਣਮੂਲ ਤੇ ਸਪਾ ਸਾਂਝਾ ਉਮੀਦਵਾਰ ਖੜ੍ਹਾ ਕਰਨਗੀਆਂ
ਲਖਨਊ, ਯੂ. ਪੀ. ਏ. ਸਰਕਾਰ ਵਿਚ ਸ਼ਾਮਲ ਤ੍ਰਿਣਮੂਲ ਕਾਂਗਰਸ ਅਤੇ ਸਰਕਾਰ ਨੂੰ ਬਾਹਰੋਂ ਹਮਾਇਤ ਦੇਣ ਵਾਲੀ ਸਮਾਜਵਾਦੀ ਪਾਰਟੀ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਦੇ ਸਵਾਲ 'ਤੇ ਇਕਮੁਠ ਹੋ ਗਈਆਂ ਹਨ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿਚ ਸਪਾ ਦੇ ਉਮੀਦਵਾਰ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਕਈ ਮੁੱਦਿਆਂ 'ਤੇ ਕੇਂਦਰੀ ਸਰਕਾਰ ਲਈ ਮੁਸੀਬਤ ਖੜ੍ਹੀ ਕਰਨ ਵਾਲੀ ਮਮਤਾ ਬੈਨਰਜੀ ਜੁਲਾਈ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਸਪਾ ਦੇ ਮੁਲਾਇਮ ਸਿੰਘ ਯਾਦਵ ਦਾ ਸਾਥ ਦੇ ਕੇ ਕਾਂਗਰਸ ਲਈ ... Read Full Story
|
ਅਖਿਲੇਸ਼ ਨੇ ਪ੍ਰਧਾਨ ਮੰਤਰੀ ਤੋਂ ਮੰਗਿਆ ਵਿਸ਼ੇਸ਼ ਪੈਕੇਜ
ਲਖਨਊ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਰਾਜ ਦੇ ਵਿਕਾਸ ਲਈ ਵਿਸ਼ੇਸ਼ ਆਰਥਿਕ ਮਦਦ ਦੀ ਮੰਗ ਕੀਤੀ ਅਤੇ ਕਾਫੀ ਦੇਰ ਤੋਂ ਪੈਂਡਿੰਗ ਪਏ ਕੇਂਦਰੀ ਪ੍ਰਾਜੈਕਟਾਂ ਲਈ ਜਲਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਦਫ਼ਤਰ ਤੋਂ ਸ਼ਨੀਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਆਖਿਆ ਗਿਆ ਹੈ ਕਿ ਅਖਿਲੇਸ਼ ਨੇ ਮੁਲਾਕਾਤ ਦੇ ਦੌਰਾਨ ਬਿਜਲੀ, ਸੜਕ, ਸਿੱਖਿਆ, ਸਿਹਤ, ਪੀਣ ਵਾਲੇ ਪਾਣੀ ਅਤੇ ਹੜ੍ਹ ਰੋਕਣ ਸੰਬੰਧੀ ਪੈਂਡਿੰਗ ਪਈਆਂ ਸਕੀਮਾਂ ਲਈ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ... Read Full Story
|
ਮਾਇਆਵਤੀ ਦੀ ਚਿਤਾਵਨੀ- ਪਾਰਕ ਛੇੜੇ ਤਾਂ ਚੰਗਾ ਨਹੀਂ ਹੋਵੇਗਾ
ਲਖਨਊ, ਯੂ. ਪੀ. ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਅਖਿਲੇਸ਼ ਸਰਕਾਰ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਬਣਾਏ ਪਾਰਕਾਂ ਨਾਲ ਛੇੜਛਾੜ ਕੀਤੀ ਗਈ ਤਾਂ ਚੰਗਾ ਨਹੀਂ ਹੋਵੇਗਾ।
ਮਾਇਆਵਤੀ ਨੇ ਅੰਬੇਡਕਰ ਜਯੰਤੀ ਮੌਕੇ ਕਿਹਾ ਕਿ ਜੇਕਰ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਅਜਿਹਾ ਕੀਤਾ ਤਾਂ ਇਸ ਨਾਲ ਪੂਰੇ ਦੇਸ਼ 'ਚ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੀ ਸਰਕਾਰ ਨੇ ਲਖਨਊ ਤੋਂ ਨੋਏਡਾ ਤੱਕ ਬਣਾਏ ਗਏ ਅੰਬੇਡਕਰ ਪਾਰਕ, ਕਾਂਸ਼ੀਰਾਮ ਪਾਰਕ, ਬੌਧ ਸ਼ਾਂਤੀ ਉਪਵਨ ਅਤੇ ਸਮ੍ਰਿਤੀ ਉਪਵਨ ਜਿਹੇ ਡ੍ਰੀਮ ਪ੍ਰੋਜੈਕਟਾਂ ... Read Full Story
|
ਟੀਮ ਅੰਨਾ ਦਾ ਐੱਸਐੱਮਐੱਸ ਕਾਰਡ, ਸਿਰਫ 25 ਰੁਪਏ 'ਚ
ਲਖਨਊ, ਟੀਮ ਅੰਨਾ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਣਕਾਰੀ ਮੁਹੱਈਆਂ ਕਰਵਾਉਣ ਲਈ ਅਖਿਲ ਭਾਰਤੀ ਐੱਸਐੱਮਐੱਸ ਕਾਰਡ ਦੀ ਸ਼ੁਰੂਆਤ ਕੀਤੀ ਹੈ। ਟੀਮ ਨੇ ਪਹਿਲੇ ਪੱਧਰ 'ਚ 25 ਰੁਪਏ ਦੀ ਲਾਗਤ ਵਾਲੇ 1 ਕਰੋੜ ਕਾਰਡ ਜਾਰੀ ਕੀਤੇ ਹਨ।
ਟੀਮ ਅੰਨਾ ਦੀ ਕੋਰ ਕਮੇਟੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਵਧੇਰੇ ਗਿਣਤੀ ਵਾਲੇ ਇਸ ਸਕਰੈਚ ਕਾਰਡ ਨੂੰ ਮੀਡੀਆ ਦੀ ਸਕਾਰਾਤਮਕ, ਨਕਾਰਾਤਮਕ ਅਤੇ ਉਦਾਸੀਨ ਕਵਰੇਜ ਨੂੰ ਧਿਆਨ 'ਚ ਰੱਖ ਕੇ ਜਾਰੀ ਕੀਤਾ ਗਿਆ ਹੈ। ਗੈਰ ਸਰਕਾਰੀ ਸੰਗਠਨ ਇੰਡੀਆ ਅਗੇਂਸਟ ਕਰਪਸ਼ਨ ਦੇ ਮੈਂਬਰ ਨੇ ਕਿਹਾ ਕਿ ਮੀਡੀਆ ਦੇ ਕਵਰੇਜ ਸਮਰਥਕਾਂ ਨੂੰ ਜਾਂ ਤਾਂ ... Read Full Story
|