Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਲਾਂਬੜਾ"
ਜਲੰਧਰ-ਨਕੋਦਰ ਸੜਕ ਨੂੰ ਚੌੜਾ ਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ

ਲਾਂਬੜਾ, 23 ਜਨਵਰੀ (ਵਿਰਦੀ/ਬਿੱਲਾ ਤਾਜਪੁਰੀ)-ਜਲੰਧਰ-ਨਕੋਦਰ ਮੁੱਖ ਸੜਕ ’ਤੇ ਚੁੰਗੀ ਨਾਕਾ ਨੰਬਰ ਗਿਆਰਾਂ (ਹੁਣ ਬੰਦ) ਤੋਂ ਅੱਗੇ ਕਾਰਪੋਰੇਸ਼ਨ ਦੀ ਹਦੂਦ ਤੋਂ ਬਾਹਰ ਸੜਕ ਦੇ ਦੋਵਾਂ ਪਾਸਿਆਂ ਤੋਂ 5 ਫੁੱਟ ਚੌੜਾ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਜੋ ਕਿ ਕੰਗ ਸਾਹਬੂ ਤੋਂ ਅੱਗੇ ਚਿੱਟੀ ਵੇਈਂ ਦੇ ਪੁਲ ਤੱਕ ਚਲੇਗਾ। ਇਸ ਸਬੰਧੀ ਪੀ. ਡਬਲਯੂ. ਡੀ. ਵਿਭਾਗ ਦੇ ਐਕਸੀਅਨ ਸ: ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ਦੇ ਇਕ ਪਾਸੇ ਦੇ ਹਿੱਸੇ ਨੂੰ ਚੌੜਾ ਕਰਨ ਅਤੇ ਵਧੇਰੇ ਮਜ਼ਬੂਤ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਨੂੰ ਪਹਿਲਾਂ ਡਿਸ਼ ਮਸ਼ੀਨਾਂ ਦੀ ਮਦਦ ਨਾਲ ਡੂੰਘਾ ਪੁੱਟ ਕੇ ਉਸ ਵਿਚ ...
Read Full Story


ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

ਲਾਂਬੜਾ, 9 ਜਨਵਰੀ (ਬਿੱਲਾ ਤਾਜਪੁਰੀ)-ਲਾਂਬੜਾ ਪੁਲਿਸ ਨੇ ਕਥਿਤ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਲਾਂਬੜਾ ਦੇ ਮੁਖੀ ਸਬ-ਇੰਸਪੈਕਟਰ ਗੁਲਸ਼ਨ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਣ ’ਤੇ ਏ. ਐਸ. ਆਈ. ਹਰਜਿੰਦਰਜੀਤ ਸਿੰਘ ਸਮੇਤ ਹਵਾਲਦਾਰ ਪ੍ਰੇਮਜੀਤ ਸਿੰਘ, ਅਵਤਾਰ ਸਿੰਘ ਤੇ ਅਨੈਤ ਮਸੀਹ ਪੀ. ਐਚ. ਜੀ. ਨੇ ਨਾਕਾ ਲਗਾਇਆ। ਸਾਹਮਣੇ ਤੋਂ ਆ ਰਹੇ ਟੀ. ਵੀ. ਐਸ. ਮੋਟਰਸਾਈਕਲ ’ਤੇ ਦੋ ਨੌਜਵਾਨ ਆ ਰਹੇ ਸਨ ਜਿਨ੍ਹਾਂ ਨੂੰ ਮੌਕੇ ’ਤੇ ਰੋਕ ਕੇ ਪੁੱਛਗਿੱਛ ਕੀਤੀ ਤੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਜਿਨ੍ਹਾਂ ਨੂੰ ਥਾਣਾ ਲਾਂਬੜਾ ਵਿਚ ...
Read Full Story


ਗੈਸ ਏਜੰਸੀ ਦੇ ਗੁਦਾਮ ’ਚੋਂ 70 ਸਿਲੰਡਰ ਚੋਰੀ

ਲਾਂਬੜਾ, 9 ਜਨਵਰੀ (ਬਿੱਲਾ ਤਾਜਪੁਰੀ)-ਇਥੋਂ ਨੇੜਲੇ ਪਿੰਡ ਰਾਮਪੁਰ ਵਿਚ ਜੀ. ਆਰ. ਏ. ਗੈਸ ਏਜੰਸੀ ਦੇ ਗੁਦਾਮ ਵਿਚ ਬੀਤੀ ਰਾਤ ਭੇਦ ਭਰੀ ਹਾਲਤ ਵਿਚ ਗੈਸ ਨਾਲ ਭਰੇ ਲਗਭਗ 70 ਗੈਸ ਸਿਲੰਡਰ ਚੋਰੀ ਹੋ ਗਏ। ਚੋਰੀ ਹੋਣ ਵਾਲੀ ਗੈਸ ਏਜੰਸੀ ਦੇ ਗੁਦਾਮ ਵਿਚ ਮੌਕਾ ਦੇਖਣ ਲਈ ਡੀ. ਐਸ. ਪੀ. ਦੋ ਸ: ਬਲਕਾਰ ਸਿੰਘ ਅਤੇ ਥਾਣਾ ਲਾਂਬੜਾ ਦੇ ਮੁਖੀ ਸਬ-ਇੰਸਪੈਕਟਰ ਗੁਲਸ਼ਨ ਲਾਲ ਭਾਰੀ ਪੁਲਿਸ ਫੋਰਸ ਸਮੇਤ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਤੇ ਮੌਕੇ ’ਤੇ ਮੌਜੂਦ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ। ਗੈਸ ਏਜੰਸੀ ਦੇ ਮਾਲਕ ਪੁਸ਼ਪਿੰਦਰ ਤਲਵਾੜ ਅਨੁਸਾਰ ਚੋਰਾਂ ਨੇ ਗੁਦਾਮ ਦਾ ਰੌਸ਼ਨਦਾਨ ਤੋੜ ਕੇ ਸਿਲੰਡਰ ਲੈ ਲਏ। ...
Read Full Story


ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

ਲਾਂਬੜਾ, 6 ਜਨਵਰੀ (ਵਿਰਦੀ)-ਲਾਂਬੜਾ ਪੁਲਿਸ ਨੇ ਕਥਿਤ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਲਾਂਬੜਾ ਦੇ ਮੁਖੀ ਸਬ-ਇੰਸਪੈਕਟਰ ਗੁਲਸ਼ਨ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਣ ’ਤੇ ਏ. ਐਸ. ਆਈ. ਹਰਜਿੰਦਰਜੀਤ ਸਿੰਘ ਸਮੇਤ ਹਵਾਲਦਾਰ ਪ੍ਰੇਮਜੀਤ ਸਿੰਘ, ਅਵਤਾਰ ਸਿੰਘ ਤੇ ਅਨੈਤ ਮਸੀਹ ਪੀ. ਐਚ. ਜੀ. ਨੇ ਨਾਕਾ ਲਗਾਇਆ। ਸਾਹਮਣੇ ਤੋਂ ਆ ਰਹੇ ਟੀ. ਵੀ. ਐਸ. ਮੋਟਰਸਾਈਕਲ ’ਤੇ ਦੋ ਨੌਜਵਾਨ ਆ ਰਹੇ ਸਨ ਜਿਨ੍ਹਾਂ ਨੂੰ ਮੌਕੇ ’ਤੇ ਰੋਕ ਕੇ ਪੁੱਛਗਿੱਛ ਕੀਤੀ ਤੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਜਿਨ੍ਹਾਂ ਨੂੰ ਥਾਣਾ ਲਾਂਬੜਾ ਵਿਚ ਲਿਆ ਕੇ ...
Read Full Story


ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਆਵੇਗੀ-ਅਵਿਨਾਸ਼ ਚੰਦਰ

ਲਾਂਬੜਾ, 2 ਜਨਵਰੀ (ਬਿੱਲਾ ਤਾਜਪੁਰੀ)-ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਲਾਂਬੜਾ ਦੇ ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਕੰਮਾਂ ਲਈ ਫੰਡਾਂ ਦੀ ਕਮੀ ਨਹੀਂ ਆਵੇਗੀ। ਇਹ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਅਵਿਨਾਸ਼ ਚੰਦਰ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਸ੍ਰੀ ਅਵਿਨਾਸ਼ ਚੰਦਰ ਨੇ ਇਹ ਵੀ ਕਿਹਾ ਕਿ ਹਲਕਾ ਕਰਤਾਰਪੁਰ ਦੇ ਪਿੰਡਾਂ ਦੀ ਕਾਂਗਰਸ ਨੇ ਕਦੀ ਵੀ ਸਾਰ ਨਹੀਂ ਲਈ ਜਿਸ ਕਾਰਨ ਵਿਕਾਸ ਕਾਰਨ ਪੱਛੜ ਕੇ ਰਹਿ ਗਏ। ਇਲਾਕੇ ਦੀ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਵਿਸ਼ੇਸ਼ ਦਿਲਚਸਪੀ ਨਾਲ ਹਲਕਾ ਕਰਤਾਰਪੁਰ ਦੇ ਪਿੰਡਾਂ ਲਈ ਵਿਸ਼ੇਸ਼ ਗਰਾਂਟਾਂ ਦੇ ਕੇ ...
Read Full Story


ਵਿਅਕਤੀਆਂ ਵੱਲੋਂ ਘਰ ’ਚ ਦਾਖ਼ਲ ਹੋ ਕੇ ਔਰਤ ਦੀ ਮਾਰਕੁੱਟ

ਲਾਂਬੜਾ, 21 ਦਸੰਬਰ (ਬਿੱਲਾ ਤਾਜਪੁਰੀ)-ਇੱਥੇ ਦਲਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਉਸਮਾਨਪੁਰ (ਲਾਂਬੜਾ) ਨੇ ਇਕ ਹਲਫੀਆ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ 26 ਅਕਤੂਬਰ ਨੂੰ ਰਸ਼ਪਾਲ ਸਿੰਘ ਪੁੱਤਰ ਅਵਤਾਰ ਸਿੰਘ, ਚਰਨਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਮੇਰੀ ਪਤਨੀ ਸਰਬਜੀਤ ਕੌਰ ’ਤੇ ਕਾਤਲਾਨਾ ਹਮਲਾ ਕਰਕੇ ਗੰਭੀਰ ਫੱਟੜ ਕਰ ਦਿੱਤਾ ਗਿਆ, ਸ੍ਰੀ ਦਲਵਿੰਦਰ ਸਿੰਘ ਨੇ ਉਕਤ ਵਿਅਕਤੀਆਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਸ਼ਪਾਲ ਸਿੰਘ ਪੁੱਤਰ ਅਵਤਾਰ ਸਿੰਘ, ਚਰਨਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਦਾ ਸਾਡੇ ਗੁਆਂਢੀਆਂ ਨਾਲ ਮਾਮੂਲੀ ਤਕਰਾਰ ਹੋ ਗਿਆ ਤੇ ਮੇਰੀ ਪਤਨੀ ਸਰਬਜੀਤ ...
Read Full Story


ਅਕਾਲੀ ਸਰਕਾਰ ਵਾਅਦਿਆਂ ਤੋਂ ਮੁੱਕਰੀ -ਗੁਰਕੰਵਲ ਕੌਰ

ਮੱਲ੍ਹੀਆਂ ਕਲਾਂ/ਲਾਂਬੜਾ, 12 ਦਸੰਬਰ (ਮਾਨ/ਬਿੱਲਾ)-ਨਜ਼ਦੀਕੀ ਪਿੰਡ ਬਰਸਾਲ (ਲਾਂਬੜਾ) ਜ਼ਿਲ੍ਹਾ ਜਲੰਧਰ ਵਿਖੇ ਕਾਂਗਰਸ ਆਈ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਕਾਂਗਰਸ ਆਈ ਸ: ਸੁਖਦੇਵ ਸਿੰਘ ਸਪਰਾਏ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੈਂਕੜੇ ਵਰਕਰਾਂ ਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਬੀਬੀ ੁਗੁਰਕੰਵਲ ਕੌਰ (ਸਾਬਕਾ ਮੰਤਰੀ ਪੰਜਾਬ) ਨੇ ਕਿਹਾ ਕਿ ਲੋਕ ਅਕਾਲੀ-ਭਾਜਪਾ ਦੇ ਫੋਕੇ ਤੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ, ਅਕਾਲੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਹਨ, ਸੱਤਾ ਸੰਭਾਲਦਿਆਂ ਹੀ ਉਨ੍ਹਾਂ ਵਾਅਦਿਆਂ ...
Read Full Story


1

Loading...

© 2012 punjabinfoline.com

punjab infoline arash info