Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਲਾਦੇਨ"
ਲਾਦੇਨ ਦੇ ਟਿਕਾਣੇ 'ਚੋਂ ਬਰਾਮਦ ਦਸਤਾਵੇਜ਼ ਅਮਰੀਕਾ ਵਲੋਂ ਜਾਰੀ

ਵਾਸ਼ਿੰਗਟਨ, ਅਮਰੀਕਾ ਨੇ ਅਲਕਾਇਦਾ ਸਰਗਣਾ ਓਸਾਮਾ ਬਿਨ ਲਾਦੇਨ ਦੇ ਐਬਟਾਬਾਦ ਸਥਿਤ ਟਿਕਾਣੇ 'ਚੋਂ ਬਰਾਮਦ ਕੀਤੇ ਗਏ 17 ਦਸਤਾਵੇਜ਼ ਜਾਰੀ ਕੀਤੇ ਹਨ। ਲਾਦੇਨ ਬੀਤੇ ਸਾਲ 2 ਮਈ ਨੂੰ ਪਾਕਿਸਤਾਨ ਦੇ ਐਬਟਾਬਾਦ ਵਿਚ ਅਮਰੀਕੀ ਸੀਲ ਕਮਾਂਡੋ ਦੀ ਕਾਰਵਾਈ 'ਚ ਮਾਰਿਆ ਗਿਆ ਸੀ। ਉਸ ਦੌਰਾਨ ਕਮਾਂਡੋ ਨੇ ਲਾਦੇਨ ਦੇ ਟਿਕਾਣੇ 'ਚੋਂ ਦਸਤਾਵੇਜ਼ ਬਰਾਮਦ ਕੀਤੇ ...
Read Full Story


ਅਮਰੀਕਾ ਨੇ ਜਾਰੀ ਕੀਤੇ ਲਾਦੇਨ ਦੇ 17 ਦਸਤਾਵੇਜ਼

ਵਾਸ਼ਿੰਗਟਨ, ਪਾਕਿਸਤਾਨ ਦੇ ਐਬਟਾਬਾਦ 'ਚ ਪਿਛਲੇ ਸਾਲ 2 ਮਈ ਨੂੰ ਅਮਰੀਕੀ ਸੀਲ ਕਮਾਂਡੋ ਦੀ ਕਾਰਵਾਈ 'ਚ ਲਾਦੇਨ ਮਾਰਿਆ ਗਿਆ ਸੀ। ਉਸ ਦੌਰਾਨ ਕਮਾਂਡੋ ਨੇ ਲਾਦੇਨ ਦੇ ਦਸਤਾਵੇਜ਼ ਬਰਾਮਦ ਕੀਤੇ ਸਨ। ਅਮਰੀਕਾ ਨੇ ਕੱਲ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੇ ਐਬਟਾਬਾਦ ਸਥਿਤ ਟਿਕਾਣੇ ਤੋਂ ਬਰਾਮਦ ਕੀਤੇ ਗਏ 17 ਦਸਤਾਵੇਜ਼ ਜਾਰੀ ਕੀਤੇ। ਵਾਈਟ ਹਾਊਸ ਵਲੋਂ ਆਨਲਾਈਨ 'ਤੇ ਪ੍ਰਕਾਸ਼ਨ ਦੀ ਆਗਿਆ ਮਿਲਣ ਤੋਂ ਬਾਅਦ ਇਨ੍ਹਾਂ ਗੁਪਤ ਦਸਤਾਵੇਜ਼ਾਂ ਨੂੰ ਜਾਰੀ ਕੀਤਾ ਗਿਆ। ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਲਾਦੇਨ ਦਾ ਮੁਸਲਿਮਾਂ 'ਤੋਂ ਵਿਸ਼ਵਾਸ ਉੱਠ ਚੁੱਕਿਆ ਸੀ। ਉਸਨੂੰ ਹੁਣ ਲੱਗਣ ...
Read Full Story


ਲਾਦੇਨ ਦੀ ਬਰਸੀ 'ਤੇ ਪਾਕਿ 'ਚ 21 ਧਮਾਕੇ

ਇਸਲਾਮਾਬਾਦ, ਓਸਾਮਾ ਬਿਨ ਲਾਦੇਨ ਦੀ ਪਹਿਲੀ ਬਰਸੀ ਮੌਕੇ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹੋਏ 21 ਧਮਾਕਿਆਂ ਵਿਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਵਿਚ ਸਰਕਾਰੀ ਬੈਂਕਾਂ ਦੀਆਂ ਏ. ਟੀ. ਐੱਮ. ਮਸ਼ੀਨਾਂ ਤੇ ਰੇਲਵੇ ਪਟੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਪਾਕਿ ਦੇ ਜੀਓ ਨਿਊਜ਼ ਚੈਨਲ ਅਨੁਸਾਰ ਕਰਾਚੀ ਸਮੇਤ ਸਿੰਧ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚ 16 ਧਮਾਕੇ ਹੋਏ। ਇਨ੍ਹਾਂ ਧਮਾਕਿਆਂ ਵਿਚ ਜ਼ਖਮੀ ਹੋਏ 6 ਲੋਕਾਂ ਵਿਚ ਇਕ ਪੁਲਸ ਕਰਮਚਾਰੀ ਵੀ ਸ਼ਾਮਲ ਹੈ। ਹੈਦਰਾਬਾਦ ਸ਼ਹਿਰ ਵਿਚ ਸਵੇਰੇ 4 ਜਗ੍ਹਾ ਨੈਸ਼ਨਲ ਬੈਂਕ ਆਫ ਪਾਕਿਸਤਾਨ ਦੀਆਂ ਏ. ਟੀ. ਐੱਮ. ਮਸ਼ੀਨਾਂ ਦੇ ਬਾਹਰ ਹੋਏ ...
Read Full Story


ਗੁਫਾਵਾਂ 'ਚ ਨਹੀਂ ਰਹਿੰਦੇ ਜੋ ਲੱਭਣ ਲਈ ਰੱਖਿਆ ਇਨਾਮ

ਨਵੀਂ ਦਿੱਲੀ, ਪਾਕਿਸਤਾਨ ਸਥਿਤ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਦੇ ਇਕ ਹਰਕਾਰੇ ਰਾਹੀਂ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨਾਲ ਸੰਪਰਕ ਸੀ, ਬਾਰੇ ਪੁਖਤਾ ਸਬੂਤ ਮਿਲਣ ਤੋਂ ਬਾਅਦ ਅਮਰੀਕਾ ਨੇ ਹਾਫਿਜ਼ ਸਈਦ ਦੇ ਸਿਰ 'ਤੇ 50 ਕਰੋੜ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਗੱਲ ਦੇ ਸਬੂਤ ਵੀ ਮਿਲੇ ਹਨ ਕਿ ਓਸਾਮਾ ਬਿਨ ਲਾਦੇਨ ਨੇ 26/11 ਦੇ ਮੁੰਬਈ ਹਮਲਿਆਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਗੱਲ ਦਾ ਇੰਕਸ਼ਾਫ ਬੀਤੇ ਸਾਲ ਮਈ ਵਿਚ ਅਮਰੀਕਨ ਕਮਾਂਡੋਜ਼ ਵਲੋਂ ਐਬਟਾਬਾਦ ਵਿਚ ਉਸ ਦੇ ਕਤਲ ਤੋਂ ਬਾਅਦ ਇਕੱਤਰ ਕੀਤੇ ਦਸਤਾਵੇਜ਼ਾਂ ਤੋਂ ਮਿਲਿਆ। ਯਾਦ ਰਹੇ ...
Read Full Story


ਭਵਿੱਖ ਦੇ ਅੱਤਵਾਦੀ ਹਮਲਿਆਂ ਲਈ ਓਸਾਮਾ ਨੇ ਬਾਈਬਲ 'ਚ ਲੁਕੋਏ ਕੋਡ ਵਾਲੇ ਸੰਕੇਤ

ਲੰਦਨ, ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਸਥਿਤ ਟਿਕਾਣੇ ਤੋਂ ਮਿਲੀਆਂ ਬਾਈਬਲ ਦੀਆਂ ਦੋ ਕਾਪੀਆਂ ਵਿਚ ਭਵਿੱਖ ਵਿਚ ਅਲਕਾਇਦਾ ਵਲੋਂ ਕੀਤੇ ਜਾਣ ਵਾਲੇ ਹਮਲਿਆਂ ਬਾਰੇ ਗੁਪਤ ਸੰਕੇਤ ਮਿਲ ਸਕਦਾ ਹੈ। ਬ੍ਰਿਟਿਸ਼ ਮੀਡੀਆਂ ਨੇ ਆਈ. ਐੱਸ. ਆਈ. ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਹ ਬਾਈਬਲ ਓਸਾਮਾ ਦੇ ਐਬਟਾਬਾਦ ਸਥਿਤ ਟਿਕਾਣੇ ਤੋਂ ਮਿਲੀ ਸੀ ਜਿਥੇ ਉਹ ਅਮਰੀਕੀ ਜਲ ਸੈਨਿਕਾਂ ਦੇ ਹਮਲੇ ਵਿਚ ਮਾਰਿਆ ਗਿਆ ਸੀ। ਸਨ ਟੈਬਲਾਈਟ ਨੇ ਕਿਹਾ ਕਿ ਇਸ ਵਿਚ ਕੋਡਵਰਡ ਵਿਚ ਭਵਿੱਖ ਵਿਚ ਹੋਣ ਵਾਲੇ ਅੱਤਵਾਦੀ ਹਮਲਿਆਂ ਬਾਰੇ ਸੰਕੇਤ ਮਿਲ ਸਕਦਾ ...
Read Full Story


ਲਾਦੇਨ ਦਾ ਪਤਾ ਲਗਾਉਣ ਵਾਲੇ ਡਾ. ਅਫਰੀਦੀ ਨੂੰ ਅਮਰੀਕਾ ਬੇਸਹਾਰਾ ਨਾ ਛੱਡੇ : ਐੱਮ. ਪੀ.

ਵਾਸ਼ਿੰਗਟਨ, ਅਮਰੀਕਾ ਦੇ ਇਕ ਚੋਟੀ ਦੇ ਸੰਸਦ ਮੈਂਬਰ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਵਿਚ ਸੀ. ਆਈ. ਏ. ਦੀ ਮਦਦ ਕਰਨ ਵਾਲੇ ਡਾਕਟਰ ਨੂੰ ਬੇਸਹਾਰਾ ਨਾ ਛੱਡਿਆ ਜਾਵੇ ਅਤੇ ਪਾਕਿ ਸਰਕਾਰ ਉਸ ਨੂੰ ਸਜ਼ਾ ਨਾ ਦੇਵੇ, ਇਸ ਲਈ ਓਬਾਮਾ ਖੁਦ ਦਖਲ ਅੰਦਾਜ਼ੀ ਕਰਨ। ਰਿਪਬਲਿਕਨ ਸੰਸਦ ਮੈਂਬਰ ਡਾਨਾ ਦੀ ਟਿੱਪਣੀ ਪਾਕਿਸਤਾਨੀ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਪਿੱਛੋਂ ਆਈ ਹੈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਪਾਕਿ ਸਰਕਾਰ ਨੇ ਡਾਕਟਰ ਸ਼ਕੀਲ ਅਫਰੀਦੀ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਨੂੰ ਸੀਲ ਕਰ ਦਿੱਤਾ ...
Read Full Story


ਪਾਕਿ ਅਧਿਕਾਰੀਆਂ ਨੇ ਲਾਦੇਨ ਦਾ ਘਰ ਢਾਹਿਆ

ਇਸਲਾਮਾਬਾਦ, ਪਾਕਿਸਤਾਨੀ ਅਧਿਕਾਰੀਆਂ ਨੇ ਅੱਜ ਐਬਟਾਬਾਦ ਵਿਚ ਸਥਿਤ ਉਹ ਇਮਾਰਤ ਨੇਸਤੋਨਾਬੂਤ ਕਰ ਦਿੱਤੀ ਹੈ ਜਿਸ ਵਿਚ ਪਿਛਲੇ ਸਾਲ ਅਮਰੀਕੀ ਫੌਜ ਨੇ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੀ ਹੱਤਿਆ ਕੀਤੀ ਸੀ। ਅਜਿਹਾ ਕਰਕੇ ਉਨ੍ਹਾਂ ਦੁਨੀਆਂ ਦੇ ਸਭ ਤੋਂ ਵੱਧ ਲੋੜੀਂਦੇ ਵਿਅਕਤੀ ਨੂੰ ਲੱਭਣ ’ਚ ਨਾ-ਕਾਮਯਾਬ ਰਹੇ ਸੁਰੱਖਿਆ ਢਾਂਚੇ ਦੀ ਅਸਫਲਤਾ ਦਾ ਚਿੰਨ੍ਹ ਹਟਾ ਦਿੱਤਾ ਹੈ।ਬੀਤੀ ਰਾਤ ਕਰੀਬ 9 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਹ ਇਮਾਰਤ ਢਾਹੁਣ ਲਈ ਕਾਰਵਾਈ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਫੌਜੀ ਅਕੈਡਮੀ ਤੋਂ 800 ਮੀਟਰ ਦੂਰ ਬਿਲਾਲ ਟਾਊਨ ਵਿਖੇ ਸਥਿਤ ਇਸ ...
Read Full Story


ਭਾਰਤ 'ਚ ਬਣੇਗਾ ਲਾਦੇਨ ਦਾ ਕਿਲਾ!

ਨਵੀਂ ਦਿੱਲੀ, ਖਤਰਨਾਕ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਚਲਾਕ ਸਰਗਨਾ ਓੂਸਾਮਾ ਬਿਨ ਲਾਦੇਨ 'ਤੇ ਬਣ ਰਹੀ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਚੰਡੀਗੜ੍ਹ, ਪਟਿਆਲਾ ਅਤੇ ਜੈਪੁਰ 'ਚ ਕੀਤੀ ਜਾਵੇਗੀ ਅਤੇ ਇਸ ਲਈ ਏਬਟਾਬਾਦ 'ਚ ਲਾਦੇਨ ਦੇ ਸੁਰੱਖਿਅਤ ਠਿਕਾਣੇ ਦਾ ਸੈੱਟ ਬਾਣਾਇਆ ਜਾ ਰਿਹਾ ਹੈ। ਲਾਦੇਨ ਪਾਕਿਸਤਾਨ ਦੇ ਛਾਉਣੀ ਕਸਬੇ ਏਬਟਾਬਾਦ 'ਚ ਅਮਰੀਕੀ ਖੁਫੀਆ ਏਜੈਂਸੀਆਂ ਦੀ ਨਜ਼ਰ ਤੋਂ ਕਈ ਸਾਲਾਂ ਤਕ ਛੁਪਕੇ ਰਿਹਾ ਸੀ। ਕਿਲੇ ਵਰਗੇ ਮਕਾਨ 'ਚ ਉਸ ਨੇ ਅਪਣੀ ਪਤਨੀ ਤੇ ਬੱਚਿਆਂ ਨਾਲ ਸ਼ਰਣ ਲੈ ਰੱਖੀ ਸੀ। ਹਾਲੀਵੁਡ ਦੀ ਪ੍ਰਸਿਧ ਫਿਲਮਕਾਰ ਕੈਥਰੀਨ ਬਿਗਲੋ ਲਾਦੇਨ 'ਤੇ ਬਣਾਈ ਜਾ ਰਹੀ ਅਪਣੀ ਚਰਚਿਤ ...
Read Full Story


ਲਾਦੇਨ ਦਾ ਸੁਰਾਗ ਦੇਣ ਵਾਲੇ ਡਾਕਟਰ ਦੇ 11 ਸਹਿਯੋਗੀ ਮੁਅੱਤਲ

ਇਸਲਾਮਾਬਾਦ, ਪਾਕਿਸਤਾਨ ਸਰਕਾਰ ਨੇ ਕੌਮਾਂਤਰੀ ਅੱਤਵਾਦੀ ਲਾਦੇਨ ਦਾ ਸੁਰਾਗ ਦੇਣ ਵਾਲੇ ਪਾਕਿਸਤਾਨ ਦੇ ਡਾਕਟਰ ਸ਼ਕੀਲ ਅਫਰੀਦੀ ਨੂੰ ਅਮਰੀਕਾ ਦਾ ਸਰਵ ਉੱਚ ਪੁਰਸਕਾਰ ਦਿੱਤੇ ਜਾਣ ਦੇ ਐਲਾਨ ਤੋਂ ਇਕ ਦਿਨ ਬਾਅਦ ਐਤਵਾਰ ਉਨ੍ਹਾਂ ਦੇ 11 ਸਹਿਯੋਗੀਆਂ ਨੂੰ ਮੁਅੱਤਲ ਕਰ ਦਿੱਤਾ। ਅਮਰੀਕਾ ਨੇ ਸ਼ਨੀਵਾਰ ਐਲਾਨ ਕੀਤਾ ਸੀ ਕਿ ਡਾ. ਅਫਰੀਦੀ ਨੂੰ ਅਮਰੀਕਾ ਦੇ ਸਰਵ ਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਥੋਂ ਦੀਆਂ ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਿਕ ਮੁਅੱਤਲ ਕੀਤੇ ਗਏ ਡਾਕਟਰਾਂ ਵਿਚ ਇਕ ਮੈਡੀਕਲ ਅਧਿਕਾਰੀ ਅਤੇ ਕੁਝ ਮਹਿਲਾ ਸਿਹਤ ਮੁਲਾਜ਼ਮ ਸ਼ਾਮਿਲ ...
Read Full Story


ਓਸਾਮਾ ਦੀ ਪਤਨੀ ਦੀ ਰਿਹਾਈ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ

ਲੰਡਨ, ਓਸਾਮਾ ਬਿਨ ਲਾਦੇਨ ਦੀ ਸਭ ਤੋਂ ਜਵਾਨ ਪਤਨੀ ਦੇ ਪਰਿਵਾਰ ਵਾਲਿਆਂ ਨੇ ਪਾਕਿਸਤਾਨ ਦੇ ਪ੍ਰਧਾਨ ਜੱਜ ਨੂੰ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਰਿਹਾਈ ਲਈ ਅਪੀਲ ਕੀਤੀ ਹੈ। ਅਮਰੀਕੀ ਨੇਵੀ ਸੀਲਸ ਦੀ ਕਾਰਵਾਈ 'ਚ ਲਾਦੇਨ ਦੀ ਪਤਨੀ ਦੇ ਗੋਢਿਆਂ 'ਚ ਗੋਲੀ ਲੱਗੀ ਸੀ ਅਤੇ ਉਹ ਖੁਦ ਇਸ ਕਾਰਵਾਈ 'ਚ ਮਾਰਿਆ ਗਿਆ ਸੀ। ਲਾਦੇਨ ਦੀ ਯਮਨੀ ਬੀਵੀ ਅਮਾਲ ਅਹਿਮਦੀ ਅਲ ਸਦਾਹ ਵਲੋਂ ਇਹ ਪਟੀਸ਼ਨ ਉਸਦੇ ਭਰਾ ਨੇ ਦਾਖਲ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਭੈਣ ਦੇ ਪੰਜ ਬੱਚਿਆਂ ਦੀ ਮਾਨਸਿਕ ਹਾਲਤ ਖਰਾਬ ਹੈ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਮਿਲ ਰਹੀ ਹੈ। ...
Read Full Story


'ਆਪਣੇ ਬੱਚਿਆਂ ਨੂੰ ਅਮਰੀਕਾ ਭੇਜਣਾ ਚਾਹੁੰਦਾ ਸੀ ਲਾਦੇਨ'

ਲੰਦਨ, ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨੇ ਦਾਅਵਾ ਕੀਤਾ ਹੈ ਕਿ ਓਸਾਮਾ ਚਾਹੁੰਦਾ ਸੀ ਕਿ ਉਸ ਦੇ ਬੱਚੇ ਅੱਤਵਾਦ ਦੀ ਸ਼ਰਮਨਾਕ ਦੁਨੀਆ ਤੋਂ ਬਾਹਰ ਨਿਕਲ ਕੇ ਪੱਛਮੀ ਯੂਨੀਵਰਸਿਟੀਆਂ ਵਿਚ ਸਿੱਖਿਆ ਹਾਸਲ ਕਰਨ ਅਤੇ ਸ਼ਾਂਤੀਪੂਰਨ ਜੀਵਨ ਜਿਊਣ। ਓਸਾਮਾ ਦੀ 5ਵੀਂ ਪਤਨੀ ਅਮਾਲ ਦੇ ਭਰਾ ਜਕਰੀਆ ਅਲ ਸਦਾਹ ਦਾ ਕਹਿਣਾ ਹੈ ਕਿ ਲਾਦੇਨ ਨੇ ਆਪਣੇ ਬੱਚਿਆਂ ਅਤੇ ਨਾਤੀ-ਪੋਤਿਆਂ ਨੂੰ ਕਿਹਾ ਸੀ ਕਿ ਯੂਰਪ ਅਤੇ ਅਮਰੀਕਾ ਜਾਓ ਅਤੇ ਚੰਗੀ ਸਿੱਖਿਆ ਪ੍ਰਾਪਤ ਕਰੋ। ਜਕਰੀਆ ਨੇ 'ਦਿ ਸੰਡੇ ਟਾਈਮਜ਼' ਨੂੰ ਕਿਹਾ ਕਿ ਓਸਾਮਾ ਇਸ ਗੱਲ ਨੂੰ ਲੈ ਕੇ ਅਟਲ ਸੀ ਕਿ ਉਸ ਦੇ ਬੱਚੇ ਜੇਹਾਦ ...
Read Full Story


ਲਾਦੇਨ ਦੇ ਪਾਕਿ 'ਚ ਲੁਕੇ ਹੋਣ ਬਾਰੇ ਮੈਨੂੰ ਨਹੀਂ ਸੀ ਜਾਣਕਾਰੀ : ਮੁਸ਼ੱਰਫ

ਯੇਰੂਸ਼ਲਮ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਇਸ ਸਬੰਧੀ ਜਾਣਕਾਰੀ ਹੋਣ ਤੋਂ ਨਾਂਹ ਕੀਤੀ ਹੈ ਕਿ ਉਨ੍ਹਾਂ ਦੇ ਰਾਜਕਾਲ ਵਿਚ ਅਲਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਪਾਕਿਸਤਾਨ 'ਚ ਰਹਿ ਰਿਹਾ ਸੀ। ਇਸਰਾਈਲ ਦੀ ਇਕ ਰੋਜ਼ਾਨਾ ਅਖਬਾਰ ਨਾਲ ਗੱਲਬਾਤ ਕਰਦਿਆਂ ਮੁਸ਼ੱਰਫ ਨੇ ਕਿਹਾ ਕਿ ਮੈਨੂੰ ਆਪਣੇ ਸਬੰਧੀ 100 ਫੀਸਦੀ ਯਕੀਨ ਹੈ ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੈਨੂੰ ਲਾਦੇਨ ਦੇ ਪਾਕਿਸਤਾਨ ਵਿਚ ਲੁਕੇ ਹੋਣ ਸਬੰਧੀ ਜਾਣਕਾਰੀ ਨਹੀਂ ਸੀ। ਲਾਦੇਨ ਦੀ ਮੌਜੂਦਗੀ ਬਾਰੇ ਪੁੱਛੇ ਜਾਣ 'ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਆਪਣੇ ਜਵਾਬ 'ਤੇ ...
Read Full Story


ਓਸਾਮਾ ਦੀ ਵਿਧਵਾ ਵਲੋਂ ਭੁੱਖ ਹੜਤਾਲ

ਇਸਲਾਮਾਬਾਦ, ਅਲਕਾਇਦਾ ਦੇ ਸਾਬਕਾ ਮੁਖੀ ਓਸਾਮਾ ਬਿਨ ਲਾਦੇਨ ਦੀ ਯਮਨੀ ਵਿਧਵਾ ਨੇ ਪਾਕਿਸਤਾਨ ਵਿਚ ਆਪਣੀ ਕੈਦ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਓਸਾਮਾ ਦੀ ਵਿਧਵਾ ਅਮਲ ਨੂੰ ਇਕ ਖੁਫੀਆ ਸਥਾਨ 'ਤੇ ਸਰਕਾਰੀ ਹਿਫਾਜ਼ਤ ਵਿਚ ਰੱਖਿਆ ਹੋਇਆ ਹੈ। ਉਸ ਦੇ ਭਰਾ ਜ਼ਕਰੀਆ ਅਹਿਮਦ ਨੇ ਪੀ. ਬੀ. ਸੀ. ਨੂੰ ਇਕ ਵਿਸ਼ੇਸ਼ ਭੇਟ ਵਾਰਤਾ ਵਿਚ ਦੱਸਿਆ ਕਿ ਉਸ ਦੀ ਭੈਣ ਨੇ ਸ਼ਨੀਵਾਰ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ, ਜੋ ਉਸ ਦੀ ਰਿਹਾਈ ਤੱਕ ਜਾਰੀ ...
Read Full Story


ਜਵਾਹਰੀ ਨੇ ਕਰਵਾਈ ਸੀ ਲਾਦੇਨ ਦੀ ਮੌਤ ਦੀ 'ਸੈਟਿੰਗ'

ਸੰਦੇਸ਼ਵਾਹਕ ਅਬੂ ਅਹਿਮਦ ਨੂੰ ਜਵਾਹਰੀ ਲਾਦੇਨ ਦੇ ਕੰਪਲੈਕਸ 'ਚ ਸੂਚਨਾਵਾਂ ਲੈਣ ਲਈ ਭੇਜਦਾ ਹੁੰਦਾ ਸੀ ਆਈ. ਐੱਸ. ਆਈ. ਨੂੰ ਲਾਦੇਨ ਦੇ ਟਿਕਾਣੇ ਬਾਰੇ ਸੀ ਜਾਣਕਾਰੀ ਵਾਸ਼ਿੰਗਟਨ, ਪੈਸਾ ਤੇ ਤਾਕਤ ਦੀ ਭੁੱਖ ਚੰਗੇ ਦੋਸਤਾਂ ਨੂੰ ਵੀ ਇਕ-ਦੂਜੇ ਦੀ ਜਾਨ ਦਾ ਦੁਸ਼ਮਣ ਬਣਾ ਦਿੰਦੀ ਹੈ। ਖਤਰਨਾਕ ਅੱਤਵਾਦੀ ਲਾਦੇਨ ਨਾਲ ਵੀ ਕੁਝ ਇੰਝ ਹੀ ਹੋਇਆ ਸੀ। ਅਲਕਾਇਦਾ ਦਾ ਮੁਖੀ ਬਣਨ ਲਈ ਜਵਾਹਰੀ ਨੇ ਜਾਣਬੁੱਝ ਕੇ ਲਾਦੇਨ ਨੂੰ ਮੂੰਹ ਵਿਚ ਧੱਕ ਦਿੱਤਾ ਸੀ ਅਤੇ ਇਕ ਤਰ੍ਹਾਂ ਨਾਲ ਉਸਦੀ ਮੌਤ ਦੀ ਸੈਟਿੰਗ ਉਸਨੇ ਹੀ ਕੀਤੀ ਸੀ। ਇਹ ਖੁਲਾਸਾ ਬਾਜ਼ਾਰ 'ਚ ਵੀਰਵਾਰ ਹੀ ਆਈ ਇਕ ਕਿਤਾਬ 'ਸੀਲ ਟਾਰਗੈਟ ਜੇਰੋਨਿਮੋ' 'ਚ ਕੀਤਾ ...
Read Full Story


ਲਸ਼ਕਰ ਦੇ ਖਾਤਮੇ ਲਈ ਪਾਕਿ ਨੇ ਨਹੀਂ ਕੀਤੀ ਕੋਈ ਕੋਸ਼ਿਸ਼

ਵਾਸ਼ਿੰਗਟਨ, ਇਕ ਮੁੱਖ ਅਮਰੀਕੀ ਸੰਸਦ ਨੇ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਲਸ਼ਕਰ-ਏ-ਤੋਏਬਾ ਜਿਹੇ ਅੱਤਵਾਦੀ ਸੰਗਠਨਾਂ ਨੂੰ ਉਕਸਾਉਣ ਦਾ ਪਾਕਿਸਤਾਨ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੂੰ ਆਪਣੇ ਮੁੱਖ ਸਹਿਯੋਗੀ ਪ੍ਰਤੀ ਉਮੀਦ ਤੋਂ ਜ਼ਿਆਦਾ ਢੁੱਕਵੀਂ ਨੀਤੀ ਅਪਣਾਉਣੀ ਚਾਹੀਦੀ ਹੈ। ਸਦਨ ਦੀ ਵਿਦੇਸ਼ੀ ਮਾਮਲਿਆਂ ਦੀ ਇਕ ਉਪ ਕਮਟੀ ਦੇ ਮੈਂਬਰ, ਗੈਰੀ ਐਕਰਮੈਨ ਨੇ ਵੀਰਵਾਰ ਨੂੰ ਕਾਂਗਰਸ 'ਚ ਇਕ ਸੁਣਵਾਈ ਦੌਰਾਨ ਕਿਹਾ ਕਿ ਸਾਨੂੰ ਇਸ ਬੇਤੁਕੇ ਵਿਚਾਰ ਤੋਂ ਮੁਕਤ ਹੋਣ ਦੀ ਲੋੜ ਹੈ ਕਿ ਅਸੀਂ ਪਾਕਿਸਤਾਨ ਨੂੰ ਬਦਲ ਸਕਦੇ ਹਾਂ, ਉਸਦੀ ਸਰਕਾਰ ਨੂੰ ਸੁਧਾਰ ਸਕਦੇ ਹਾਂ, ਜਾਂ ਸੱਚਾ ...
Read Full Story


ਅਲਕਾਇਦਾ ਨੂੰ ਹਰਾਉਣ ਦੇ ਜਿੰਨਾ ਹੁਣ ਨੇੜੇ ਹਾਂ, ਓਨਾ ਪਹਿਲਾਂ ਕਦੇ ਨਹੀਂ ਸੀ : ਓਬਾਮਾ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਲਕਾਇਦਾ ਆਗੂ ਲਾਦੇਨ ਦੇ ਮਾਰੇ ਜਾਣ ਤੋਂ ਲਗਭਗ 5 ਮਹੀਨੇ ਬਾਅਦ ਐਲਾਨ ਕੀਤਾ ਹੈ ਕਿ ਅਮਰੀਕਾ ਇਸ ਅੱਤਵਾਦੀ ਸੰਗਠਨ ਅਤੇ ਉਸ ਦੇ ਕਾਤਲ ਨੈਟਵਰਕ ਨੂੰ ਪਛਾੜਨ ਦੇ ਇੰਨਾ ਨੇੜੇ ਪਹੁੰਚ ਚੁੱਕੀ ਹੈ ਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਹੱਦ ਤਕ ਨਹੀਂ ਪੁੱਜੀ। ਓਬਾਮਾ ਨੇ ਅਫਗਾਨਿਸਤਾਨ ‘ਚ ਅਮਰੀਕੀ ਫੌਜੀ ਮੁਹਿੰਮ ਦੇ 10 ਸਾਲ ਮੁਕੰਮਲ ਹੋਣ ਦੇ ਮੌਕੇ ‘ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਕਿਹਾ ਕਿ ਲਾਦੇਨ ਅਤੇ ਕਈ ਹੋਰ ਅਲਕਾਇਦਾ ਆਗੂਆਂ ਨੂੰ ਉਨ੍ਹਾਂ ਦੇ ਅੰਜ਼ਾਮ ਤਕ ਪਹੁੰਚਾਉਣ ਦੌਰਾਨ ਅਸੀਂ ਅਲਕਾਇਦਾ ਅਤੇ ਉਸ ਦੇ ਕਾਤਲ ਨੈਟਵਰਕ ਨੂੰ ਪਛਾੜਨ ਦੇ ...
Read Full Story


ਲਾਦੇਨ ਦੇ ਖਾਤਮੇ ਲਈ ਮਦਦ ਕਰਨੀ ਦੇਸ਼ਧ੍ਰੋਹ

ਇਸਲਾਮਾਬਾਦ, ਪਾਕਿਸਤਾਨ ਦੇ ਐਬਟਾਬਾਦ ਵਿਖੇ ਕੌਮਾਂਤਰੀ ਅੱਤਵਾਦੀ ਸੰਗਠਨ ਅਲਕਾਇਦਾ ਦੇ ਆਗੂ ਲਾਦੇਨ ਦੀ ਅਮਰੀਕੀ ਕਾਰਵਾਈ 'ਚ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਕਿਹਾ ਹੈ ਕਿ ਲਾਦੇਨ ਦੇ ਖਾਤਮੇ ਵਿਚ ਮਦਦ ਕਰਨੀ ਦੇਸ਼ਧ੍ਰੋਹ ਹੈ। ਇਸ ਸੰਬੰਧੀ ਕਮਿਸ਼ਨ ਨੇ ਸਿਫਾਰਸ਼ ਕੀਤੀ ਹੈ ਕਿ ਜਿਸ ਡਾਕਟਰ ਨੇ ਲਾਦੇਨ ਦੇ ਟਿਕਾਣੇ ਦੀ ਪਛਾਣ ਕਰਨ 'ਚ ਅਮਰੀਕੀ ਖੁਫੀਆ ਏਜੰਸੀਆਂ ਦੀ ਮਦਦ ਕੀਤੀ ਸੀ, ਵਿਰੁੱਧ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਜਾਏ। ਕਮਿਸ਼ਨ ਦਾ ਕਹਿਣਾ ਹੈ ਕਿ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਹਿਰਾਸਤ ਵਿਚ ਬੰਦ ਲਾਦੇਨ ਦੀ ਪਤਨੀ ਅਤੇ ਬੱਚਿਆਂ 'ਤੇ ਯਾਤਰਾ ਬਾਰੇ ਪਾਬੰਦੀ ਵੀ ਲਾਈ ...
Read Full Story


1

Loading...

© 2012 punjabinfoline.com

punjab infoline arash info