ਪਾਕਿਸਤਾਨ ਛੇਤੀ ਖੋਲ੍ਹੇ ਅਫ਼ਗਾਨਿਸਤਾਨ ਲਈ ਸਪਲਾਈ ਰੂਟ
ਵਾਸ਼ਿੰਗਟਨ, ਨਾਟੋ ਆਗੂਆਂ ਨੇ ਅੱਜ ਪਾਕਿਸਤਾਨ ’ਤੇ ਜ਼ੋਰ ਦਿੱਤਾ ਹੈ ਕਿ ਉਹ ਅਫਗਾਨਿਸਤਾਨ ਨੂੰ ਬੰਦ ਕੀਤਾ ਸਪਲਾਈ ਰੂਟ ਜਿੰਨੀ ਛੇਤੀ ਸੰਭਵ ਹੋ ਸਕੇ, ਮੁੜ ਖੋਲ੍ਹ ਦੇਵੇ, ਕਿਉਂਕਿ ਇਸ ਸਬੰਧ ’ਚ ਇਸਲਾਮਾਬਾਦ ਨਾਲ ਲਗਾਤਾਰ ਗੱਲਬਾਤ ਜਾਰੀ ਰੱਖੀ ਜਾ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਪਣੇ ਸ਼ਹਿਰ ਸ਼ਿਕਾਗੋ ’ਚ ਹੋਏ ਨਾਟੋ ਸਿਖਰ ਸੰਮੇਲਨ ਤੋਂ ਮਗਰੋਂ ਜਾਰੀ ਹੋਏ ਸ਼ਿਕਾਗੋ ਐਲਾਨਨਾਮੇ ’ਚ ਸ਼ਕਤੀਸ਼ਾਲੀ ਫੌਜੀ ਗਠਜੋੜ ਦੇ ਮੈਂਬਰ ਮੁਲਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਖਿੱਤੇ ’ਚ ਸਥਾਈ ਅਮਨ ਯਕੀਨੀ ਬਣਾਉਣ ਵਿਚ ਪਾਕਿਸਤਾਨ ਦੀ ਅਹਿਮ ਭੂਮਿਕਾ ਹੈ।
28 ਮੁਲਕਾਂ ਦੇ ਸ਼ਿਕਾਗੋ ... Read Full Story
|
ਯੂਰੇਨੀਅਮ ਦੀ ਵਿਕਰੀ, ਭਾਰਤ-ਪਾਕਿਸਤਾਨ ਮਾਮਲਾ ਵੱਖ-ਵੱਖ
ਆਸਟ੍ਰੇਲੀਆ, ਆਸਟ੍ਰੇਲੀਆ ਨੇ ਕਿਹਾ ਹੈ ਕਿ ਪਾਕਿਸਤਾਨ ਉਸ ਤੋਂ ਯੂਰੇਨੀਅਮ ਖਰੀਦਣ ਦਾ ਹੱਕਦਾਰ ਨਹੀਂ ਹੈ । ਇਸਲਾਮਾਬਾਦ ਨੇ ਮੰਗ ਕੀਤੀ ਸੀ ਕਿ ਭਾਰਤ ਦੀ ਤਰ੍ਹਾਂ ਉਸ ਨੂੰ ਵੀ ਇਸ ਨੂੰ ਖਰੀਦਣ ਦੀ ਇਜਾਜਤ ਹੋਣੀ ਚਾਹੀਦੀ ਹੈ । ਨਿਵਰਤਮਾਨ ਆਸਟ੍ਰੇਲੀਆਈ ਹਾਈ ਕਮਿਸ਼ਨਰ ਟਿਮ ਜਾਰਜ ਨੇ ਆਪਣੀ ਵਿਦਾਈ ਦੇ ਮੌਕੇ 'ਤੇ ਆਯੋਜਤ ਪੱਤਰ ਪ੍ਰੇਰਕ ਸੰਮੇਲਨ 'ਚ ਕੱਲ ਕਿਹਾ ਭਾਰਤ ਨੂੰ ਪਰਮਾਣੁ ਸਪਲਾਈ ਸਮੂਹ ਤੋਂ ਖੁੱਲ ਮਿਲੀ ਹੈ ਜੋ ਪਾਕਿਸਤਾਨ 'ਤੇ ਲਾਗੂ ਨਹੀਂ ਹੁੰਦਾ ।
ਭਾਰਤ ਨੂੰ ਯੂਰੇਨੀਅਮ ਦੀ ਵਿਕਰੀ ਦੀ ਮਨਜ਼ੂਰੀ ਤੋਂ ਬਾਅਦ ਪਾਕਿਸਤਾਨ ਵਾਰ ਵਾਰ ਆਸਟ੍ਰੇਲੀਆ ਵਲੋਂ ਮੰਗ ਕਰਦਾ ਰਿਹਾ ਹੈ ਕਿ ... Read Full Story
|
ਗਿਲਾਨੀ ਦੇ ਬੇਟੇ ਨੇ ਜਹਾਜ਼ 'ਚ ਕੀਤਾ ਹੰਗਾਮਾ
ਇਸਲਾਮਾਬਾਦ, ਪਾਕਿ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਬੇਟੇ ਅਲੀ ਮੂਸਾ ਨੇ ਲਾਹੌਰ ਤੋਂ ਕਰਾਚੀ ਜਾ ਰਹੇ ਜਹਾਜ਼ 'ਚ ਹੰਗਾਮਾ ਖੜ੍ਹਾ ਕਰ ਦਿੱਤਾ। 'ਦਿ ਐਕਸਪ੍ਰੈੱਸ ਟ੍ਰਿਬਿਊਨ' ਮੁਤਾਬਕ ਐੱਮ. ਪੀ. ਮੂਸਾ ਇਸ ਗੱਲ 'ਤੇ ਅੜ ਗਏ ਕਿ 'ਇਕੌਨਮੀ ਕਲਾਸ' ਦੇ ਟਿਕਟ ਵਾਲੇ ਉਨ੍ਹਾਂ ਦੇ ਗਾਰਡ ਨੂੰ ਉਨ੍ਹਾਂ ਦੇ ਨਾਲ 'ਬਿਜ਼ਨੈੱਸ ਕਲਾਸ' ਵਿਚ ਬੈਠਣ ਦਿੱਤਾ ਜਾਵੇ। ਇਸ ਗੱਲ ਨੂੰ ਲੈ ਕੇ 'ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼' ਦੇ ਚਾਲਕ ਦਲ ਦੇ ਮੈਂਬਰਾਂ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ। ਕੈਪਟਨ ਨੇ ਮੂਸਾ ਨੂੰ ਕਿਹਾ ਕਿ ਜੇ ਉਹ ਨਿਯਮ ਦੇ ਖਿਲਾਫ ਇਸ ਜ਼ਿੱਦ 'ਤੇ ਅੜੇ ਰਹੇ ਤਾਂ ਉਹ ਜਹਾਜ਼ ਨੂੰ ... Read Full Story
|
ਰਹਿਮਾਨ ਮਲਿਕ ਨੂੰ ਮਾਣਹਾਨੀ ਦਾ ਨੋਟਿਸ ਜਾਰੀ
ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਬਿਨਾਂ ਉਸ ਦੀ ਸਹਿਮਤੀ ਦੇ ਇਕ ਸਰਕਾਰੀ ਇਸਪਾਤ ਕੰਪਨੀ ਵਿਚ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਲਈ ਇਕ ਨਵੀਂ ਜਾਂਚ ਟੀਮ ਦਾ ਗਠਨ ਕਰਨ ਲਈ ਮਾਣਹਾਨੀ ਦਾ ਨੋਟਿਸ ਜਾਰੀ ... Read Full Story
|
ਦਲਾਈ ਲਾਮਾ ਦੇ ਦੋਸ਼ 'ਬੇਬੁਨਿਆਦ' : ਚੀਨ
ਬੀਜਿੰਗ, ਚੀਨ ਨੇ ਦਲਾਈ ਲਾਮਾ ਦੇ ਇਸ ਦੋਸ਼ ਦਾ ਖੰਡਨ ਕੀਤਾ ਕਿ ਉਹ ਉਸਦੀ ਹੱਤਿਆ ਲਈ ਮਹਿਲਾ ਏਜੰਟਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਚੀਨ ਨੇ ਕਿਹਾ ਕਿ ਤਿੱਬਤੀ ਅਧਿਆਤਮਕ ਗੁਰੂ ਦੇ ਦੋਸ਼ 'ਬੇਬੁਨਿਆਦ' ਅਤੇ 'ਖਾਰਜ ਕਰਨ ਲਾਇਕ ਵੀ ਨਹੀਂ' ਹਨ।
ਉਧਰ, ਚੀਨ ਦੇ ਸਰਕਾਰੀ ਮੀਡੀਆ ਨੇ ਦਲਾਈ ਲਾਮਾ 'ਤੇ 'ਧੋਖਾ ਭਰਪੂਰ ਚਾਲ' ਚੱਲਣ ਦਾ ਦੋਸ਼ ਲਗਾਇਆ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੋਂਗ ਲੇਈ ਨੇ ਕਿਹਾ ਕਿ ਧਾਰਮਿਕ ਆੜ 'ਚ ਦਲਾਈ ਲਾਮਾ ਇੰਟਰਨੈਸ਼ਨਲ ਤੌਰ 'ਤੇ ਚੀਨੀ ਵਿਰੋਧੀ ਅਲਗਾਵਵਾਦੀ ਗਤੀਵਿਧੀਆਂ 'ਚ ਸ਼ਾਮਲ ਹੋ ਗਏ ਹਨ। ਉਹ ਲੋਕਾਂ ਦਾ ਧਿਆਨ ਖਿੱਚਣ ਲਈ ਅਫਵਾਹਾਂ ਫੈਲਾ ਰਹੇ ... Read Full Story
|
ਭਾਰਤ ਤੋਂ ਬਿਜਲੀ ਖਰੀਦੇਗਾ ਪਾਕਿਸਤਾਨ
ਇਸਲਾਮਾਬਾਦ, ਪਾਕਿਸਤਾਨ ਦੀ ਸੰਸਦ ਨੂੰ ਦੱਸਿਆ ਗਿਆ ਹੈ ਕਿ ਪਾਕਿਸਤਾਨ ਊਰਜਾ ਸੰਕਟ ਦਾ ਸਾਹਮਣਾ ਕਰਨ ਲਈ ਭਾਰਤ, ਇਰਾਨ ਅਤੇ ਤਾਜਕਿਸਤਾਨ ਤੋਂ ਬਿਜਲੀ ਖਰੀਦੇਗਾ। ਪਾਕਿਸਤਾਨ ਦੇ ਪਾਣੀ ਅਤੇ ਬਿਜਲੀ ਦੇ ਕੇਂਦਰੀ ਮੰਤਰੀ ਸੈਅਦ ਨਵੀਦ ਕਮਰ ਵਲੋਂ ਸੰਸਦ ‘ਚ ਪੇਸ਼ ਦਸਤਾਵੇਜ਼ਾਂ ਰਾਹੀਂ ਦੱਸਿਆ ਗਿਆ ਕਿ ਸਰਕਾਰ ਨੇ ਊਰਜਾ ਸੰਕਟ ਨੂੰ ਖਤਮ ਕਰਨ ਲਈ ਅਜਿਹਾ ਕਰਨ ਦਾ ਫੈਸਲਾ ਕੀਤਾ ਹੈ। ਸੰਸਦ ਦੇ ਉਪਰਲੇ ਸਦਨ ਸੀਨੇਟ ਨੇ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਨੇ ਆਪਣਾ ਲਿਖਤੀ ਜਵਾਬ ਪੇਸ਼ ਕੀਤਾ ਜਿਸ ‘ਚ ਲਿਖਿਆ ਹੋਇਆ ਹੈ ਕਿ ਪਾਕਿਸਤਾਨ ‘ਚ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਭਾਰਤ, ਇਰਾਨ ਅਤੇ ... Read Full Story
|
ਮੁਸ਼ਕਲ 'ਚ ਗਿਲਾਨੀ, 5 ਸਾਲ ਲਈ ਅਯੋਗ ਹੋਣ ਦਾ ਖਤਰਾ
ਲੋਕ ਚਾਹੁੰਦੇ ਹਨ ਅਸਤੀਫਾ
ਇਸਲਾਮਾਬਾਦ, ਪਾਕਿ ਦੇ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਗਿਲਾਨੀ ਜਾਣਬੁਝ ਤੇ ਲਗਾਤਾਰ ਅਦਾਲਤ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਨੇ ਕੋਰਟ ਨੂੰ ਮਜ਼ਾਕ ਬਣਾ ਦਿਤਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 'ਤੇ ਸੰਸਦ ਦੀ ਮੈਂਬਰਸ਼ਿਪ ਤੋਂ 5 ਸਾਲ ਲਈ ਅਯੋਗ ਠਹਿਰਾਉਣ ਦਾ ਖਤਰਾ ਮੰਡਰਾ ਰਿਹਾ ਹੈ। ਜਸਟਿਸ ਨਸੀਰ-ਉਲ-ਮੁਲਕ ਦੀ ਪ੍ਰਧਾਨਗੀ ਵਾਲੇ 7 ਜਸਟਿਸਾਂ ਦੇ ਬੈਂਚ ਨੇ ਅਦਾਲਤ ਦੀ ਉਲੰਘਣਾ ਦੇ ਮਾਮਲੇ ਵਿਚ ਗਿਲਾਨੀ ਨੂੰ ਦੋਸ਼ੀ ਠਹਿਰਾਉਣ ਵਾਲਾ 77 ਪੰਨਿਆਂ ਦਾ ਹੁਕਮ ਜਾਰੀ ਕੀਤਾ। ... Read Full Story
|
ਭਾਰਤ-ਪਾਕਿ ਵਿਚਾਲੇ ਨਾ ਹੋਣ ਵੀਜ਼ਾ ਨਿਯਮ : ਨਵਾਜ਼ ਸ਼ਰੀਫ
ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੀਜ਼ਾ ਨਿਯਮਾਂ ਦੀ ਸਮਾਪਤੀ ਦੀ ਵਕਾਲਤ ਕੀਤੀ। ਪਾਕਿਸਤਾਨ ਵਿਚ ਮੁੱਖ ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਨਵਾਜ਼ ਸ਼ਰੀਫ ਨੇ ਕਿਹਾ ਕਿ ਜੇਕਰ ਭਾਰਤ ਇਸ ਦਾ ਚਾਹਵਾਨ ਨਹੀਂ ਵੀ ਹੈ ਤਾਂ ਵੀ ਪਾਕਿਸਤਾਨ ਨੂੰ ਇਕ ਪੱਖੀ ਢੰਗ ਨਾਲ ਇਹ ਕਦਮ ਚੁੱਕਣਾ ਚਾਹੀਦਾ ਹੈ। ਲਾਹੌਰ ਸਥਿਤ ਆਪਣੇ ਨਿਵਾਸ 'ਤੇ ਇਕ ਭਾਰਤੀ ਵਫਦ ਨਾਲ ਮੁਲਾਕਾਤ ਦੌਰਾਨ ਨਵਾਜ਼ ਨੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਅਪੀਲ ਕੀਤੀ ਕਿ ਇਸ ਦਿਸ਼ਾ ਵਿਚ ਕਦਮ ਚੁੱਕਣ ਤਾਂ ਜੋ ਲੋਕਾਂ ... Read Full Story
|
ਪਾਕਿਸਤਾਨ ਦੀ 65 ਫੀਸਦੀ ਜਨਤਾ ਚਾਹੁੰਦੀ ਹੈ ਗਿਲਾਨੀ ਦਾ ਅਸਤੀਫਾ
ਇਸਲਾਮਾਬਾਦ, ਪਾਕਿਸਤਾਨ ਦੀ 65 ਫੀਸਦੀ ਜਨਤਾ ਕੋਰਟ ਦੀ ਕੁਤਾਹੀ ਦੇ ਦੋਸ਼ੀ ਕਰਾਰ ਦਿੱਤੇ ਗਏ ਪ੍ਰਧਾਨ ਮੰਤਰੀ ਯੁਸੂਫ ਰਜਾ ਗਿਲਾਨੀ ਦਾ ਅਸਤੀਫਾ ਚਾਹੁੰਦੀ ਹੈ। ਜਿਓ ਨਿਊਜ਼ ਵਲੋਂ ਕਰਾਏ ਗਏ ਇਕ ਸਰਵੇਖਣ ਮੁਤਾਬਕ ਕੁਤਾਹੀ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਪਾਕਿਸਤਾਨੀ ਜਨਤਾ 'ਚ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦੇਸ਼ ਦੀ 36 ਫੀਸਦੀ ਜਨਤਾ ਕੋਰਟ ਦੇ ਫੈਸਲੇ ਤੋਂ ਖੁਸ਼ ਹੈ ਜਦੋਂਕਿ 32 ਫੀਸਦੀ ਲੋਕਾਂ ਨੇ ਇਸ 'ਤੇ ਦੁੱਖ ਜਤਾਇਆ ਹੈ। ਸਰਵੇਖਣ 'ਚ ਸ਼ਾਮਲ 31 ਫੀਸਦੀ ਲੋਕਾਂ ਨੇ ਇਸ ਬਾਰੇ ਕੋਈ ਸਪੱਸ਼ਟ ਰਾਏ ਨਹੀਂ ... Read Full Story
|
ਭਾਰਤ ਨੂੰ ਤਰਜੀਹੀ ਦੇਸ਼ ਦਾ ਦਰਜਾ ਵਿਦੇਸ਼ ਨੀਤੀ 'ਚ ਵੱਡਾ ਬਦਲਾਅ : ਜ਼ਰਦਾਰੀ
ਇਸਲਾਮਾਬਾਦ, ਪਾਕਿ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਭਾਰਤ ਨੂੰ ਸਭ ਤੋਂ ਜ਼ਿਆਦਾ ਤਰਜੀਹੀ ਦੇਸ਼ (ਐੱਮ. ਐੱਫ. ਐੱਨ.) ਦਾ ਦਰਜਾ ਦੇਣਾ ਵਿਦੇਸ਼ ਨੀਤੀ 'ਚ ਵੱਡਾ ਬਦਲਾਅ ਹੈ, ਜੋ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਖੇਤਰੀ ਅਰਥ ਵਿਵਸਥਾ ਦਾ ਦੁਬਾਰਾ ਗਠਨ ਹੋਵੇਗਾ ਤੇ ਸਥਿਰਤਾ ਵਧੇਗੀ। ਪਾਕਿ ਨੇ ਭਾਰਤ ਨਾਲ ਵਪਾਰ ਨੂੰ ਉਤਸ਼ਾਹ ਦੇਣ ਦੇ ਮੰਤਵ ਨਾਲ ਨੈਗੇਟਿਵ ਸੂਚੀ ਤਿਆਰ ਕੀਤੀ ਹੈ, ਜਿਸ ਨਾਲ ਭਾਰਤ ਨੂੰ ਤਰਜੀਹੀ ਰਾਸ਼ਟਰ ਦਾ ਦਰਜਾ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ। ਨਵੀਂ ਵਿਵਸਥਾ ਤਹਿਤ ਪਾਕਿ ਨੇ 1209 ... Read Full Story
|
ਗਿਲਾਨੀ ਖਿਲਾਫ ਪਟੀਸ਼ਨ 'ਤੇ ਪਾਕਿ ਸਰਕਾਰ ਨੂੰ ਨੋਟਿਸ
ਇਸਲਾਮਾਬਾਦ, ਪਾਕਿਸਤਾਨ ਦੀ ਇਕ ਅਦਾਲਤ ਨੇ ਮਾਣਹਾਨੀ ਦੇ ਦੋਸ਼ ਵਿਚ ਸਜ਼ਾਯਾਫਤਾ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਖਿਲਾਫ ਦਾਇਰ ਕੀਤੀਆਂ ਗਈਆਂ ਦੋ ਪਟੀਸ਼ਨਾਂ 'ਤੇ ਇਥੋਂ ਦੀ ਸੰਘੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਲਾਹੌਰ ਹਾਈ ਕੋਰਟ ਨੇ ਦੋਵਾਂ ਪਟੀਸ਼ਨਾਂ 'ਤੇ ਦਲੀਲ ਸੁਣਨ ਤੋਂ ਬਾਅਦ ਕੱਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਇਨ੍ਹਾਂ ਦੋਵਾਂ ਪਟੀਸ਼ਨਾਂ ਦੀ ਪੈਰਵੀ ਵਕੀਲ ਏ. ਕੇ. ਡੋਗਰ ਨੇ ਕੀਤੀ। ਡੋਗਰ ਮੁੰਬਈ ਹਮਲੇ ਦੇ ਦੋਸ਼ੀ ਅੱਤਵਾਦੀ ਹਾਫਿਜ਼ ਸਈਦ ਦੇ ਵੀ ਵਕੀਲ ... Read Full Story
|
ਪੰਜਾਬ ਸੂਬੇ ਦੀ ਰੈਲੀ ਬਗਾਵਤ ਵਾਂਗ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਕੋਈ ਵੀ ਸੂਬਾ ਫੈਡਰਲ ਸਰਕਾਰ ਵਿਰੁੱਧ ਜਲੂਸ ਨਹੀਂ ਕੱਢ ਸਕਦਾ ਕਿਉਂਕਿ ਅਜਿਹਾ ਕਰਨਾ ਬਗਾਵਤ ਵਾਂਗ ਹੋਵੇਗਾ। ਟੀ. ਵੀ. ਜੈਨਲ ਜੀਓ ਨਿਊਜ਼ ਅਨੁਸਾਰ ਗਿਲਾਨੀ ਪੰਜਾਬ ਸਰਕਾਰ ਦੀ ਪ੍ਰਸਤਾਵਿਤ ਰੈਲੀ ਨਾਲ ਸਬੰਧਤ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਕਦਮ ਨੂੰ ਬਗਾਵਤ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਸੂਬਾ ਸਰਕਾਰ ਵਲੋਂ ਫੈਡਰਲ ਸਰਕਾਰ ਵਿਰੁੱਧ ਉਠਾਇਆ ਗਿਆ ਕਦਮ ... Read Full Story
|
ਲਾਦੇਨ ਦੀ ਬਰਸੀ 'ਤੇ ਪਾਕਿ 'ਚ 21 ਧਮਾਕੇ
ਇਸਲਾਮਾਬਾਦ, ਓਸਾਮਾ ਬਿਨ ਲਾਦੇਨ ਦੀ ਪਹਿਲੀ ਬਰਸੀ ਮੌਕੇ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹੋਏ 21 ਧਮਾਕਿਆਂ ਵਿਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਵਿਚ ਸਰਕਾਰੀ ਬੈਂਕਾਂ ਦੀਆਂ ਏ. ਟੀ. ਐੱਮ. ਮਸ਼ੀਨਾਂ ਤੇ ਰੇਲਵੇ ਪਟੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਪਾਕਿ ਦੇ ਜੀਓ ਨਿਊਜ਼ ਚੈਨਲ ਅਨੁਸਾਰ ਕਰਾਚੀ ਸਮੇਤ ਸਿੰਧ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚ 16 ਧਮਾਕੇ ਹੋਏ। ਇਨ੍ਹਾਂ ਧਮਾਕਿਆਂ ਵਿਚ ਜ਼ਖਮੀ ਹੋਏ 6 ਲੋਕਾਂ ਵਿਚ ਇਕ ਪੁਲਸ ਕਰਮਚਾਰੀ ਵੀ ਸ਼ਾਮਲ ਹੈ। ਹੈਦਰਾਬਾਦ ਸ਼ਹਿਰ ਵਿਚ ਸਵੇਰੇ 4 ਜਗ੍ਹਾ ਨੈਸ਼ਨਲ ਬੈਂਕ ਆਫ ਪਾਕਿਸਤਾਨ ਦੀਆਂ ਏ. ਟੀ. ਐੱਮ. ਮਸ਼ੀਨਾਂ ਦੇ ਬਾਹਰ ਹੋਏ ... Read Full Story
|
ਗਿਲਾਨੀ ਨੇ ਆਪਣੇ ਵਕੀਲ ਨੂੰ ਦਿੱਤੀ 1 ਅਰਬ ਰੁਪਏ ਦੀ ਫੀਸ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅਦਾਲਤ ਦੀ ਉਲੰਘਣਾ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਉਨ੍ਹਾਂ ਦੀ ਪੈਰਵੀ ਕਰਨ ਵਾਲੇ ਵਕੀਲ ਐਤਜਾਜ ਅਹਿਸਾਨ ਨੂੰ 1 ਅਰਬ ਰੁਪਏ ਬਤੌਰ ਫੀਸ ਅਤੇ ਪ੍ਰਸ਼ੰਸਾ ਪੱਤਰ ਦਿੱਤਾ। ਗਿਲਾਨੀ ਨੇ ਪ੍ਰਸ਼ੰਸਾ ਪੱਤਰ ਵਿਚ ਲਿਖਿਆ ਕਿ ਮੇਰੀ ਵਕਾਲਤ ਕਰਕੇ ਸੀਨੇਟ ਮੈਂਬਰ ਅਹਿਸਾਨ ਅਸਲ ਵਿਚ ਸੰਵਿਧਾਨ ਦੀ ਸਰਵਉਚਤਾ ਦੇ ਸਿਧਾਂਤ ਦੀ ਰੱਖਿਆ ਕਰ ਰਹੇ ਸਨ ਅਤੇ ਇਹ ਕੋਈ ਛੋਟਾ-ਮੋਟਾ ਮਾਮਲਾ ਨਹੀਂ ਸੀ। ਖਾਸ ਕਰ ਅਜਿਹੇ ਸਮੇਂ ਵਿਚ ਜਦ ਕੁਝ ਸਿਆਸੀ ਵਿਰੋਧੀਆਂ ਅਤੇ ਬਦਲੇ ਦੀ ਭਾਵਨਾ ਨਾਲ ਭਰੇ ਮੀਡੀਆ ਦੇ ਇਕ ਵਰਗ ਵਲੋਂ ਜ਼ੋਰਾਂ ਨਾਲ ਗਲਤ ... Read Full Story
|
ਪਾਕਿ ਫੌਜ ਮਜ਼ਬੂਤ ਲੋਕਤੰਤਰ 'ਚ ਯਕੀਨ ਰੱਖਦੀ ਹੈ : ਕਿਆਨੀ
ਇਸਲਾਮਾਬਾਦ, ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਦਾ ਕਹਿਣਾ ਹੈ ਕਿ ਫੌਜ ਮਜ਼ੂਬਤ ਲੋਕਤੰਤਰਿਕ ਵਿਵਸਥਾ ਵਿਚ ਯਕੀਨ ਰੱਖਦੀ ਹੈ ਅਤੇ ਦੇਸ਼ ਦਾ ਵਿਕਾਸ ਅਤੇ ਕਲਿਆਣ ਸਰਕਾਰੀ ਸੰਸਥਾਵਾਂ ਦੇ ਸੰਵਿਧਾਨਕ ਦਾਇਰੇ ਵਿਚ ਰਹਿ ਕੇ ਕੰਮ ਕਰਨ 'ਤੇ ਹੀ ਨਿਰਭਰ ਕਰਦਾ ਹੈ। ਕਿਆਨੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੇ ਕੌਮੀ ਸੰਸਥਾਵਾਂ ਦੀਆਂ ਜ਼ਿੰਮੇਵਾਰੀਆਂ ਅਤੇ ਉਨ੍ਹਾਂ ਦੇ ਕੰਮਕਾਜ ਨੂੰ ਸਾਫ ਤੌਰ 'ਤੇ ਦੱਸਿਆ ਹੈ। ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਸੰਵਿਧਾਨਕ ਦਾਇਰੇ 'ਚ ਰਹਿ ਕੇ ਕੰਮ ... Read Full Story
|
ਨਿਆਂਪਾਲਿਕਾ ਮੈਨੂੰ ਅਯੋਗ ਨਹੀਂ ਠਹਿਰਾ ਸਕਦੀ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨੀ ਸੁਪਰੀਮ ਕੋਰਟ ਵਲੋਂ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਆਪਣੇ ਰੁਖ 'ਤੇ ਅੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਜਿਸ ਤਹਿਤ ਨਿਆਂਪਾਲਿਕਾ ਉਨ੍ਹਾਂ ਨੂੰ ਅਯੋਗ ਠਹਿਰਾ ਦੇਵੇ। ਗਿਲਾਨੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਅਸਤੀਫੇ ਦੀ ਮੰਗ ਕਰਨ ਦੇ ਬਾਵਜੂਦ ਉਹ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਸਿਰਫ ਨੈਸ਼ਨਲ ਅਸੈਂਬਲੀ ਦੇ ਸਪੀਕਰ ਜਾਂ ਸੰਸਦ ਦਾ ਹੇਠਲਾ ਸਦਨ ਉਨ੍ਹਾਂ ਨੂੰ ਅਯੋਗ ਠਹਿਰਾ ਸਕਦੇ ਹਨ। ... Read Full Story
|
ਹਾਫਿਜ਼ ਸਈਦ ‘ਤੇ ਕੋਈ ਵਿਸ਼ੇਸ਼ ਇਨਾਮ ਨਹੀਂ ਰੱਖਿਆ : ਅਮਰੀਕਾ
ਇਸਲਾਮਾਬਾਦ, ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਕੈਮਰਨ ਪੀ. ਮੁੰਤਰ ਨੇ ਪਾਕਿਸਤਾਨੀ ਮੀਡੀਆ ‘ਤੇ ਹਾਫਿਜ਼ ਮੁਹੰਮਦ ਸਈਦ ਦੇ ਮੁੱਦੇ ਦੀ ਗਲਤ ਰਿਪੋਰਟਿੰਗ ਕਰਨ ਦਾ ਦੋਸ਼ ਲਾਇਆ ਹੈ ਅਤੇ ਕਿਹਾ ਕਿ ਅਮਰੀਕਾ ਸਰਕਾਰ ਨੇ ਵਿਸ਼ੇਸ਼ ਰੂਪ ਵਿਚ ਜਮਾਤ-ਉਦ-ਦਾਅਵਾ ਦੇ ਮੁਖੀ ‘ਤੇ ਕੋਈ ਇਨਾਮ ਨਹੀਂ ਰੱਖਿਆ। ਸ੍ਰੀ ਮੁੰਤਰ ਨੇ ਕਿਹਾ ਕਿ ਪਾਕਿਸਤਾਨੀ ਮੀਡੀਆ ਬਹੁਤ ਸਰਗਰਮ ਅਤੇ ਜ਼ਿੰਮੇਵਾਰ ਹੈ ਪਰ ਉਸ ਨੇ ਹਾਫਿਜ਼ ਸਈਦ ਦੀ ਗਲਤ ਰਿਪੋਰਟਿੰਗ ਕੀਤੀ ਹੈ। ਭਾਵੇਂ ਹਾਫਿਜ਼ ਸਈਦ ਮੁੰਬਈ ਅੱਤਵਾਦੀ ਹਮਲਿਆਂ ਦਾ ਸ਼ੱਕੀ ਦੋਸ਼ੀ ਹੈ ਪਰ ਅਮਰੀਕਾ ਨੇ ਉਸ ‘ਤੇ ਕੋਈ ਇਨਾਮ ਨਹੀਂ ਰੱਖਿਆ। ਸ੍ਰੀ ਮੁੰਤਰ ਕਲ੍ਹ ... Read Full Story
|
ਗਿਲਾਨੀ ਹੁਣ ਕਹਾਉਣਗੇ ਸਜ਼ਾਯਾਫਤਾ ਪ੍ਰਧਾਨ ਮੰਤਰੀ
ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੂੰ ਅੱਜ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਅਤੇ ਜੇਲ ਦੀ ਸਜ਼ਾ ਨਾ ਦਿੰਦੇ ਹੋਏ 'ਅਦਾਲਤ ਦੇ ਉੱਠਣ ਤੱਕ' ਯਾਨੀ ਸੁਣਵਾਈ ਖਤਮ ਹੋਣ ਤੱਕ ਦੀ ਸੰਕੇਤਿਕ ਸਜ਼ਾ ਸੁਣਾਈ। ਉਹ ਹੁਣ ਸਜ਼ਾਯਾਫਤਾ ਪ੍ਰਧਾਨ ਮੰਤਰੀ ਕਹਾਉਣਗੇ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਖੋਲ੍ਹਣ ਤੋਂ ਗਿਲਾਨੀ ਦੇ ਇਨਕਾਰ ਤੋਂ ਬਾਅਦ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ 'ਤੇ ਅਦਾਲਤ ਦੀ ਮਾਣਹਾਨੀ ਦਾ ਮੁਕੱਦਮਾ ਚਲਾਇਆ ਅਤੇ ਆਖਿਰਕਾਰ ਅੱਜ ਦੋਸ਼ੀ ਕਰਾਰ ... Read Full Story
|
ਅਮਰੀਕਾ ਨੇ ਪਾਕਿਸਤਾਨ 'ਚ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਐਲਰਟ
ਇਸਲਾਮਾਬਾਦ, ਅਮਰੀਕਾ ਨੇ ਪਾਕਿਸਤਾਨ 'ਚ ਆਪਣੇ ਨਾਗਰਿਕਾਂ ਨੂੰ ਅਗਲੇ ਦੋ ਹਫਤੇ ਤੱਕ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਹੈ ਹਾਲਾਂਕਿ ਉਸਨੇ ਇਸ ਐਮਰਜੈਂਸੀ ਸੰਦੇਸ਼ ਨੂੰ ਜਾਰੀ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਅਮਰੀਕੀ ਦੂਤਘਰ ਨੇ ਆਪਣੀ ਵੈਬਸਾਈਟ 'ਚ ਸੰਦੇਸ਼ ਪੋਸਟ ਕੀਤਾ ਹੈ ਕਿ ਅਮਰੀਕੀ ਦੂਤਘਰ ਨੇ 'ਸੁਰੱਖਿਆ ਚਿੰਤਾਵਾਂ' ਕਾਰਨ ਆਪਣੇ ਦੂਤਘਰ ਦੇ ਕਰਮਚਾਰੀਆਂ ਨੂੰ ਇਸਲਾਮਾਬਾਦ 'ਚ 27 ਅਪ੍ਰੈਲ ਤੋਂ 5 ਮਈ ਦੌਰਾਨ ਬਾਜ਼ਾਰਾਂ ਅਤੇ ਰੇਸਤਰਾਂਵਾਂ 'ਚ ਨਾ ਜਾਣ ਨੂੰ ਕਿਹਾ ਹੈ। ਉਸ 'ਚ ਅੱਗੇ ਕਿਹਾ ਗਿਆ ਹੈ ਕਿ ਅਸੀਂ ਇਸਲਾਮਾਬਾਦ 'ਚ ਅਮਰੀਕੀ ਨਾਗਰਿਕਾਂ ਨੂੰ ਵੀ ਇਸ ਸਮੇਂ ਦੌਰਾਨ ਪੂਰੀ ... Read Full Story
|
ਅੱਜ ਹੋਵਾਂਗਾ ਸੁਪਰੀਮ ਕੋਰਟ 'ਚ ਪੇਸ਼ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਕਿ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਉਹ ਕਲ ਸੁਪਰੀਮ ਕੋਰਟ 'ਚ ਪੇਸ਼ ਹੋਣਗੇ। ਇਹ ਮਾਮਲਾ ਗਿਲਾਨੀ ਦਾ ਭਵਿੱਖ ਤੈਅ ਕਰ ਸਕਦਾ ਹੈ। ਮੰਤਰੀ ਮੰਡਲ ਦੀ ਇਕ ਬੈਠਕ ਵਿਚ ਗਿਲਾਨੀ ਨੇ ਉਕਤ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਿਆਂਪਾਲਿਕਾ ਦਾ ਹਮੇਸ਼ਾ ਸਨਮਾਨ ਕੀਤਾ ਹੈ, ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਅੱਗੇ ਵੀ ਕਰੇਗੀ। ਜਸਟਿਸ ਨਸੀਰ ਉਲ ਮੁਲਕ ਦੀ ਅਗਵਾਈ ਵਾਲੀ 7 ਜੱਜਾਂ ਦੀ ਬੈਂਚ ਨੇ ਗਿਲਾਨੀ ਖਿਲਾਫ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਕੱਲ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ... Read Full Story
|