ਲਿਬੀਆ ਵਿੱਚ ਸਾਬਕਾ ਬਾਗ਼ੀ ਹੋਏ ਬੇਕਾਬੂ
ਅਮਨੈਸਟੀ ਇੰਟਰਨੈਸ਼ਨਲ ਦਾ ਖੁਲਾਸਾ
ਤ੍ਰਿਪੋਲੀ, ਮਨੁੱਖੀ ਅਧਿਕਾਰਾਂ ਬਾਰੇ ਕੌਮਾਂਤਰੀ ਸੰਸਥਾ ਅਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਲਿਬੀਆ ’ਚ ਮਿਲੀਸ਼ੀਆ (ਹਥਿਆਰਬੰਦ ਆਵਾਮ) ਨੇ ਮਨੁੱਖੀ ਅਧਿਕਾਰਾਂ ਦਾ ਵੱਡੀ ਪੱਧਰ ’ਤੇ ਘਾਣ ਕੀਤਾ ਹੈ ਤੇ ਅਸਥਿਰਤਾ ਫੈਲਾ ਕੇ ਦੇਸ਼ ਦੇ ਮੁੜ ਨਿਰਮਾਣ ਦੇ ਕਾਰਜਾਂ ’ਚ ਅੜਿੱਕਾ ਪੈਦਾ ਕੀਤਾ ਹੈ।
ਸੰਸਥਾ ਦੀ ਰਿਪੋਰਟ ਜੋ ਗੱਦਾਫੀ ਸ਼ਾਸਨ ਖ਼ਿਲਾਫ਼ ਉੱਠੀ ਬਗਾਵਤ ਤੋਂ ਇਕ ਸਾਲ ਬਾਅਦ ਜਾਰੀ ਕੀਤੀ ਗਈ ਹੈ, ਮੁਤਾਬਕ ਮਿਲੀਸ਼ੀਆ ਵੱਲੋਂ ਜੰਗੀ ਅਪਰਾਧਾਂ ਸਮੇਤ ਗੱਦਾਫੀ ਦੇ ਸਮਰਥਕਾਂ ਉੱਤੇ ਦਮਨ ਕੀਤਾ ਗਿਆ ਅਤੇ ਆਮ ਲੋਕਾਂ ਨੂੰ ਗੈਰ ਕਾਨੂੰਨੀ ਢੰਗ ... Read Full Story
|
ਅਬਦੇਲ ਰਹੀਮ ਬਣੇ ਲਿਬੀਆ ਦੇ ਨਵੇਂ ਪ੍ਰਧਾਨ ਮੰਤਰੀ
ਤ੍ਰਿਪੋਲੀ, ਲਿਬੀਆ ਦੀ ਅੰਤਰਿਮ ਸਰਕਾਰ ਨੈਸ਼ਨਲ ਟਰਾਂਜਿਸ਼ਨਲ ਕੌਂਸਲ ਨੇ ਅਬਦੇਲ ਰਹੀਮ ਅਲ ਰਵੀਵ ਨੂੰ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਹੈ। ਐੱਨ. ਟੀ. ਸੀ. ਦੇ ਮੈਂਬਰਾਂ ਨੇ ਤਕਨੀਕੀ ਮਾਹਿਰ ਅਤੇ ਕਾਰੋਬਾਰੀ ਰਵੀਵ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ। ਇਸ ਅਹੁਦੇ ਲਈ ਚਾਰ ਹੋਰ ਉਮੀਦਵਾਰਾਂ ਨੂੰ ਪਛਾੜਦੇ ਹੋਏ ਉਨ੍ਹਾਂ ਨੂੰ 51 ਵਿਚੋਂ 26 ਵੋਟ ਮਿਲੇ। ਐੱਨ.ਟੀ.ਸੀ. ਦੇ ਮੁੱਖੀ ਨੇ ਵੋਟ ਪਾਉਣ ਪਿੱਛੋਂ ਕਿਹਾ ਕਿ ਇਹ ਵੋਟਿੰਗ ਸਿੱਧ ਕਰਦੀ ਹੈ ਕਿ ਲਿਬੀਆ ਦੇ ਲੋਕ ਆਪਣਾ ਭਵਿੱਖ ਖੁਦ ਬਣਾਉਣ ਵਿਚ ਸਮਰੱਥ ਹਨ। ਸਾਬਕਾ ਤਾਨਾਸ਼ਾਹ ਗੱਦਾਫੀ ਦੇ ਕੱਟੜ ਵਿਰੋਧੀ ਮੰਨੇ ਜਾਣ ਵਾਲੇ ਰਵੀਵ ਲੋਕ ਰਾਜ ... Read Full Story
|
ਗੱਦਾਫੀ ਨੂੰ ਮਾਰਨ ਵਾਲਿਆਂ ਖਿਲਾਫ ਮੁਕੱਦਮਾ ਚਲਾਉਣ ਦਾ ਐਲਾਨ
ਬੇਨਗਾਜ਼ੀ, ਲਿਬੀਆ ਦੀ ਸੱਤਾਧਾਰੀ ਨੈਸ਼ਨਲ ਟਰਾਂਜਿਸ਼ਨਲ ਕੌਂਸਲ ਨੇ ਕਿਹਾ ਹੈ ਕਿ ਦੇਸ਼ ਦੇ ਸਾਬਕਾ ਹੁਕਮਰਾਨ ਮੁਅਮੱਰ ਗੱਦਾਫੀ ਨੂੰ ਮਾਰਨ ਵਾਲਿਆਂ ਖਿਲਾਫ ਕੌਮਾਂਤਰੀ ਨਿਯਮਾਂ ਮੁਤਾਬਕ ਮੁਕੱਦਮਾ ਚੱਲੇਗਾ। ਕੌਂਸਲ ਦੇ ਉਪ-ਚੇਅਰਮੈਨ ਹਾਫਿਜ਼ ਗੋਗਾ ਨੇ ਦੱਸਿਆ, ‘‘ਗੱਦਾਫੀ ਦੇ ਮਾਮਲੇ ਵਿਚ ਅਸੀਂ ਹੋਰ ਉਡੀਕ ਕੀਤੇ ਬਗੈਰ ਉਸ ਨੂੰ ਕਤਲ ਕਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਨੂੰ ਯਕੀਨ ਹੈ ਕਿ ਇਹ ਕਤਲ ਕਿਸੇ ਇਕ ਵਿਅਕਤੀ ਦੀ ਕਾਰਵਾਈ ਹੈ, ਜਿਸ ਵਿਚ ਬਾਗੀਆਂ ਤੇ ਫੌਜ ਦਾ ਕੋਈ ਹੱਥ ਨਹੀਂ।’’ ... Read Full Story
|
ਲਿਬੀਆ ਵਿੱਚ ਤੇਲ ਟੈਂਕ ’ਚ ਧਮਾਕਾ, 100 ਮੌਤਾਂ
ਤ੍ਰਿਪੋਲੀ, ਮੋਆਮਾਰ ਗੱਦਾਫੀ ਦੇ ਸ਼ਹਿਰ ਸਿਰਤੇ ਵਿੱਚ ਈਂਧਨ ਵਾਲਾ ਇਕ ਟੈਂਕ ਫਟਣ ਕਾਰਨ 100 ਤੋਂ ਵੱਧ ਵਿਅਕਤੀ ਮਾਰੇ ਗਏ। ਇਕ ਫੌਜੀ ਕਮਾਂਡਰ ਨੇ ਅੱਜ ਇਹ ਜਾਣਕਾਰੀ ਦਿੱਤੀ। ਨੈਸ਼ਨਲ ਟ੍ਰਾਂਜ਼ੀਸ਼ਨਲ ਕੌਂਸਲ ਦੇ ਕਮਾਂਡਰ ਲੀਥ ਮੁਹੰਮਦ ਨੇ ਦੱਸਿਆ ਕਿ ਇਕ ਜ਼ੋਰਦਾਰ ਧਮਾਕਾ ਹੋਇਆ ਤੇ ਬਹੁਤ ਸਾਰੀ ਅੱਗ ਇੱਕਦਮ ਭੜਕ ਉੱਠੀ। 100 ਤੋਂ ਵੱਧ ਲੋਕ ਮਾਰੇ ਗਏ ਤੇ 50 ਹੋਰ ਜ਼ਖਮੀ ਹੋ ਗਹੇ। ਧਮਾਕੇ ਵਾਲੀ ਥਾਂ ਦਿਲ ਕੰਬਾਊ ਦ੍ਰਿਸ਼ ਸੀ ਤੇ ਉੱਥੇ ਦਰਜਨਾਂ ਸੜੀਆਂ ਹੋਈਆਂ ਦੇਹਾਂ ਪਈਆਂ ਸਨ। ਲੋਕ ਇਸ ਟੈਂਕ ਕੋਲ ਆਪਣੀਆਂ ਕਾਰਾਂ ’ਚ ਈਂਧਨ ਭਰਾਉਣ ਲਈ ਖੜ੍ਹੇ ਸਨ। ਇਹ ਧਮਾਕਾ ਨੇੜਲੇ ਬਿਜਲੀ ਜਨਰੇਟਰ ਤੋਂ ਚੰਗਆੜੇ ... Read Full Story
|
ਕੈਨੇਡਾ ਦੇਵੇਗਾ ਲਿਬੀਆ ਨੂੰ ਵਿੱਤੀ ਮਦਦ
ਟੋਰਾਂਟੋ,ਕੈਨੇਡਾ ਨੇ ਲਿਬੀਆ ਨੂੰ 10 ਕਰੋੜ ਡਾਲਰ ਹੋਰ ਦੇਣ ਦਾ ਫੈਸਲਾ ਕੀਤਾ ਹੈ। ਹਾਲ ਹੀ ਵਿਚ ਐਲਾਨੀ ਗਈ ਇਸ ਰਾਸ਼ੀ ਨੂੰ ਲਿਬੀਆ ਦੇ ਭਗੌੜੇ ਤਾਨਾਸ਼ਾਹ ਮੁਅੱਮਰ ਗੱਦਾਫੀ ਦੇ ਗੁੰਮ ਮਾਰੂ ਹਥਿਆਰਾਂ ਦੇ ਜ਼ਖੀਰੇ ਅਤੇ ਹੋਰ ਹਥਿਆਰਾਂ ਦਾ ਖੁਰਾ ਖੋਜ ਲੱਭਣ ਲਈ ਵਰਤਿਆ ਜਾਵੇਗਾ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜੌਹਨ ਬੇਅਰਡ ਨੇ ਇਹ ਐਲਾਨ ਲਿਬੀਆ ਦੀ ਦੂਜੀ ਫੇਰੀ ਦੌਰਾਨ ਕੀਤਾ। ਸਰਕਾਰੀ ਸੂਤਰਾਂ ਅਨੁਸਾਰ ਇਸ ਫੰਡ ਨਾਲ ਲਿਬੀਆ ਨੂੰ ‘ਮੋਢੇ ਤੋਂ ਚਲਾਏ ਜਾਣ ਵਾਲੇ ਕੋਈ 23 ਹਜ਼ਾਰ ਰਾਕਟ ਲਾਂਚਰ ਲੱਭਣ ’ਚ ਮਦਦ ਮਿਲੇਗੀ ਜਿਹੜੇ ਗੱਦਾਫੀ ਦੇ ਕਿਲੇ ਵਰਗੇ ਘਰ ਅਤੇ ਉਸ ਦੇ ‘ਹਥਿਆਰਾਂ’ ਦੇ ... Read Full Story
|
ਲਿਬੀਆ ਤੋਂ ਭੇਜੀ ਰਕਮ ਦਾ ਕੁਝ ਹਿੱਸਾ ਆਇਆ
ਵਾਸ਼ਿੰਗਟਨ: ਅਮਰੀਕਾ ਦੇ ‘ਫੌਕਸ ਚੈਨਲ’ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਪਰਮਾਣੂ ਤਕਨੀਕ ਖਰੀਦਣ ਲਈ ਲਿਬੀਆ ਨੇ ਉਸ ਨੂੰ, ਜੋ 5 ਅਰਬ ਡਾਲਰ ਦਿੱਤੇ ਸਨ, ਉਨ੍ਹਾਂ ਵਿੱਚੋਂ ਕੁਝ ਰਕਮ ਭਾਰਤ ਤੇ ਸਿੰਗਾਪੁਰ ਵਿਚਲੇ ਖ਼ਾਤਿਆਂ ਵਿੱਚ ਪਾਈ ਗਈ ਸੀ। ਰਿਪੋਰਟ ਅਨੁਸਾਰ ਲਿਬੀਆ ਨੇ ਪਾਕਿਸਤਾਨ ਦੇ ਪਰਮਾਣੂ ਮੋਢੀ ਏ.ਕਿਊ. ਖ਼ਾਨ ਦੇ ਦੁਬਈ ਸਥਿਤ ਦੋ ਵਿਸ਼ਵਾਸਪਾਤਰਾਂ ਨੂੰ 5 ਅਰਬ ਡਾਲਰ ਦਿੱਤੇ ਸਨ। ਦੋਵਾਂ ਦੀ ਪਛਾਣ ਫ਼ਾਰੂਕ ਤੇ ਤਾਹਿਰ ਵਜੋਂ ਹੋਈ ਹੈ। ਦੋਵੇਂ ਸ੍ਰੀਲੰਕਾ ਵਿਚਲੇ ਤਾਮਿਲ ਸਨ ਤੇ ਦੁਬਈ ਵਿੱਚ ਰਹਿ ਕੇ ਖ਼ਾਨ ਲਈ ਕੰਮ ਕਰਦੇ ਸਨ। ਲਿਬੀਆ ਤੋਂ ਆਈ ਰਕਮ ’ਚੋਂ ਦੋਵਾਂ ਨੇ ਕੁਝ ਰਕਮ ਡਾ. ਨਿਆਜ਼ੀ ਨੂੰ ... Read Full Story
|
ਲਿਬੀਆ ਦੀ ਕੌਮੀ ਆਰਜ਼ੀ ਕੌਂਸਲ ਨੂੰ ਸੰਯੁਕਤ ਰਾਸ਼ਟਰ ਦੀ ਮਾਨਤਾ
ਸੰਯੁਕਤ ਰਾਸ਼ਟਰ,ਸੰਯੁਕਤ ਰਾਸ਼ਟਰ ਨੇ ਲਿਬੀਆ ਦੀ ਸੰਯੁਕਤ ਰਾਸ਼ਟਰ ਸੀਟ ਸਾਬਕਾ ਬਾਗੀਆਂ ਦੀ ਕੌਮੀ ਆਰਜ਼ੀ ਕੌਂਸਲ ਨੂੰ ਸੌਂਪਣ ਦੇ ਹੱਕ ਵਿਚ ਵੋਟ ਪਾਈ। ਇਸ ਨਾਲ ਜੰਗ ਤੋਂ ਪੀੜਤ ਇਸ ਦੇਸ਼ ਤੋਂ ਆਰਥਿਕ ਅਤੇ ਫੌਜੀ ਪਾਬੰਦੀਆਂ ਹਟਣ ਨਾਲ ਆਰਥਿਕ ਤੇ ਰਾਜਨੀਤਕ ਸੁਧਾਰਾਂ ਲਈ ਰਾਹ ਪੱਧਰਾ ਹੋ ਜਾਵੇਗਾ।
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵੱਲੋਂ 2009 ਵਿਚ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਦੀ ਪਾਲਣਾ ਕਰਦੇ ਹੋਏ ਲਿਬੀਆ ਵਿਚ ਲੋਕਤੰਰਤੀ ਸਰਕਾਰ ਦੀ ਸਥਾਪਨਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸੁਰੱਖਿਆ ਦੀ ਸਥਾਪਨਾ ਲਈ ਸੰਯੁਕਤ ਰਾਸ਼ਟਰ ਮਿਸ਼ਨ ਤਿੰਨ ਮਹੀਨੇ ਲਈ ਲਿਬੀਆ ਦੇ ਨੇਤਾਵਾਂ ਦੀ ... Read Full Story
|
ਕੈਨੇਡਾ ਦਾ ਲਿਬੀਆ ਪ੍ਰਤੀ ਰੁਖ਼ ਨਰਮ ਹੋਣ ਲੱਗਿਆ
ਟੋਰਾਂਟੋ,ਕੈਨੇਡਾ ਹੁਣ ਤ੍ਰਿਪੋਲੀ ਵਿਚਲੀ ਅੰਬੈਸੀ ਖੋਲ੍ਹਣ ਦੀਆਂ ਤਿਆਰੀਆਂ ਵਿਚ ਹੈ ਤੇ ਇਸ ਨੇ ਲਿਬੀਆ ਦੇ ਸਾਰੇ ਸੀਲ ਕੀਤੇ ਖਾਤੇ ਵੀ ਜਾਰੀ ਕਰਨ ਦਾ ਫੈਸਲਾ ਲਿਆ ਹੈ। ਅਜਿਹਾ ਲਿਬੀਆ ਦੀ ਕੌਮੀ ਕੌਂਸਲ ਦੇ ਕਹਿਣ ’ਤੇ ਕੀਤਾ ਗਿਆ ਹੈ ਤਾਂ ਜੋ ਖਾਤਿਆਂ ’ਚ ਪਈ ਰਕਮ ਨਾਲ ਲਿਬੀਆ ਦੀ ਜਨਤਾ ਦੀਆਂ ਬੁਨਿਆਦੀ ਲੋੜਾਂ, ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਹੋਰ ਬੁਨਿਆਦੀ ਢਾਂਚੇ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ। ਵਰਣਨਯੋਗ ਹੈ ਕਿ ਕੈਨੇਡਾ ਨੇ ਫਰਵਰੀ ਵਿਚ ਗੱਦਾਫੀ ਸਲਤਨਤ ਖ਼ਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਤਹਿਤ ਮੁਲਕ ਦੇ 2.2 ਬਿਲੀਅਨ ਡਾਲਰ ਦੇ ਖਾਤੇ ਜ਼ਬਤ ਕਰ ਲਏ ਸਨ। ਇਹ ਜਾਣਕਾਰੀ ... Read Full Story
|
ਲਿਬੀਆ ਦੀ ਬਦਲਵੀਂ ਸਰਕਾਰ ਦਾ ਮੁਖੀ ਤ੍ਰਿਪੋਲੀ ਪੁੱਜਾ
ਤ੍ਰਿਪੋਲੀ,ਲਿਬੀਆ ਵਿਚ ਸਾਬਕਾ ਬਾਗੀਆਂ ਦਾ ਮੁਖੀ ਮੁਸਤਫਾ ਅਬਦੁਲ ਜਲੀਲ ਤ੍ਰਿਪੋਲੀ ਵਿਚ ਪੁੱਜ ਗਿਆ ਹੈ। ਇਸ ਮੌਕੇ ਉਸ ਦਾ ਸ਼ਾਨਦਾਰ ਰਸਮੀ ਸਵਾਗਤ ਕੀਤਾ ਗਿਆ ਜਿਸ ਤੋਂ ਇਹ ਪ੍ਰਭਾਵ ਮਿਲਿਆ ਕਿ ਉਹ ਗੱਦੀਓਂ ਲਾਹੇ ਸ਼ਾਸਕ ਮੁਅੱਮਰ ਗੱਦਾਫੀ ਦੀ ਜਗ੍ਹਾ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਲਈ ਤਿਆਰ ਹੈ।
ਭਾਵੇਂ ਲਿਬੀਆ ਦੇ ਨਵੇਂ ਨੇਤਾ ਇਸ ਵੱਡੇ ਦੇਸ਼ ’ਤੇ ਹਕੂਮਤ ਦੀ ਸ਼ੁਰੂਆਤ ਕਰਨ ਦੀ ਤਿਆਰੀ ਵਿਚ ਹਨ, ਗੱਦਾਫੀ ਦੇ ਵਫਾਦਾਰ ਸੈਨਿਕਾਂ ਨੇ ਬਾਨੀ ਵਾਲਿਦ ਸ਼ਹਿਰ ’ਤੇ ਅਜੇ ਵੀ ਕਬਜ਼ਾ ਜਮਾਇਆ ਹੋਇਆ ਹੈ। ਇਹ ਸ਼ਹਿਰ ਗੱਦਾਫੀ ਦਾ ਗੜ੍ਹ ਮੰਨਿਆ ਜਾਂਦਾ ਹੈ। ਗੱਦਾਫੀ ਦੀਆਂ ਫੌਜਾਂ ਨੇ ਇਸ ਸ਼ਹਿਰ ’ਤੇ ਕਬਜ਼ੇ ... Read Full Story
|
ਤ੍ਰਿਪੋਲੀ ਵਿਚ ਅਮਰੀਕੀ ਦੂਤਘਰ ਨੂੰ ਨੁਕਸਾਨ
ਵਾਸ਼ਿੰਗਟਨ ,ਲਿਬੀਆ ਦੀ ਰਾਜਧਾਨੀ ਵਿਚ ਸਥਿਤ ਅਮਰੀਕੀ ਦੂਤਘਰ ਨੂੰ ਰਾਸ਼ਟਰਪਤੀ ਮੁਅੱਮਰ ਗਦਾਫੀ ਦੇ ਖਿਲਾਫ ਹੋਏ ਹਥਿਆਰਬੰਦ ਵਿਰੋਧ ਵਿਚ ਕਾਫੀ ਨੁਕਸਾਨ ਪਹੁੰਚਿਆ ਹੈ। ਦੂਤਘਰ ਨੂੰ ਫਿਰ ਤੋਂ ਸਥਾਪਤ ਕਰਨ ਦੇ ਲਈ ਅਮਰੀਕਾ ਤੋਂ ਇੱਥੇ ਪਹੁੰਚੀ ਪਾਰਟੀ ਨੇ ਉਸਦੇ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਸਨੂੰ ਠੀਕ ਕਰਵਾਇਆ ਜਾ ਸਕੇ। ਲਿਬੀਆ ਵਿਚ ਗਦਾਫੀ ਦੇ ਖਿਲਾਫ ਵਿਦਰੋਹ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਅਮਰੀਕਾ ਨੇ ਦੂਤਘਰ ਬੰਦ ਕਰ ਦਿੱਤਾ ਸੀ ਅਤੇ ਆਪਣੇ ਸਾਰੇ ਲੋਕਾਂ ਨੂੰ ਵਾਪਸ ਬੁਲਾ ਲਿਆ ... Read Full Story
|
ਗੱਦਾਫੀ ਦੇ ਪੁੱਤਰ ਵੱਲੋਂ ਵਿਦਰੋਹੀਆਂ ਖ਼ਿਲਾਫ਼ ਜੰਗ ਜਾਰੀ ਰੱਖਣ ਦਾ ਪ੍ਰਣ
ਤ੍ਰਿਪੋਲੀ,ਲਿਬੀਆ ਦੇ ਰਾਸ਼ਟਰਪਤੀ ਮੁਅੱਮਰ ਗੱਦਾਫੀ ਦੇ ਪੁੱਤਰ ਸੈਫ ਅਲ-ਇਸਲਾਮ ਨੇ ਕਿਹਾ ਕਿ ਗੱਦਾਫੀ ਦੇ ਵਿਰੋਧੀਆਂ ਵਿਰੁੱਧ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਪੈਰਿਸ ਵਿਚ ਅੱਜ ਵਿਸ਼ਵ ਪੱਧਰ ਦੇ ਰਾਜਨੀਤਕ ਆਗੂਆਂ ਦੀ ਮੀਟਿੰਗ ਹੋਈ ਅਤੇ ਲਿਬੀਆ ਦੇ ਭਵਿੱਖ ਬਾਰੇ ਵਿਚਾਰਾਂ ਕੀਤੀਆਂ ਗਈਆਂ। ਗੱਦਾਫੀ ਦੇ ਪੁੱਤਰ ਵੱਲੋਂ ਦਿੱਤੇ ਗਏ ਸੰਦੇਸ਼ ਮਗਰੋਂ ਲਿਬੀਆ ’ਚ ਈਦ ਦਾ ਤਿਉਹਾਰ ਫਿੱਕਾ ਰਿਹਾ ਪਰ ਗੱਦਾਫੀ ਸਰਕਾਰ ਦੇ ਵਿਦੇਸ਼ ਮੰਤਰੀ ਅਬਦੇਲਾਤੀ ਅਲ ਓਬੀਦੀ ਦੇ ਫੜੇ ਜਾਣ ਕਾਰਨ ਵਿਰੋਧੀਆਂ ’ਚ ਖੁਸ਼ੀ ਦਾ ਮਾਹੌਲ ਵੀ ਸੀ।
ਇਸੇ ਦੌਰਾਨ ਗੱਦਾਫੀ ਬਾਰੇ ਭੇਤ ਅਜੇ ਵੀ ਬਰਕਰਾਰ ਹੈ। ਗੱਦਾਫੀ ਨੇ 11 ... Read Full Story
|
ਲਿਬੀਆ ਦੇ ਲੋਕਾਂ ਨੇ ਆਜ਼ਾਦ ਫ਼ਿਜ਼ਾ ’ਚ ਮਨਾਈ ਈਦ
ਤ੍ਰਿਪੋਲੀ,ਮੁਅੱਮਰ ਗੱਦਾਫੀ ਦੇ 42 ਸਾਲਾ ਦਮਘੋਟੂ ਸ਼ਾਸਨ ਦਾ ਅੰਤ ਹੋ ਜਾਣ ਤੋਂ ਬਾਅਦ ਅੱਜ ਲਿਬੀਆ ਦੇ ਲੋਕਾਂ ਨੇ ਪਹਿਲੀ ਵਾਰ ਆਜ਼ਾਦ ਫਿਜ਼ਾ ਵਿਚ ਈਦ-ਉਲ-ਫਿਤਰ ਮਨਾਈ ਜਦਕਿ ਬਾਗੀਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਭਗੌੜੇ ਤਾਨਾਸ਼ਾਹ ਦਾ ਸਿਰ ਕਲਮ ਕਰਨ ਦਾ ਹੱਕ ਹੈ ਅਤੇ ਉਨ੍ਹਾਂ ਗੱਦਾਫੀ ਦੇ ਵਫਾਦਾਰ ਸੈਨਿਕਾਂ ਨੂੰ ਹਥਿਆਰ ਸੁੱਟਣ ਲਈ ਤਿੰਨ ਦਿਨ ਦਿੱਤੇ ਹਨ।
ਰਮਜ਼ਾਨ ਦਾ ਮਹੀਨਾ ਖਤਮ ਹੋਣ ’ਤੇ ਮੁਸਲਮਾਨਾਂ ਲਈ ਪਾਕ ਤਿੰਨ ਰੋਜ਼ਾ ਤਿਉਹਾਰ ਦੇ ਆਗਾਜ਼ ’ਤੇ ਅੱਜ ਹਜ਼ਾਰਾਂ ਲੋਕ ਤ੍ਰਿਪੋਲੀ ਦੇ ਮਿਸਾਲੀ ਸ਼ਹੀਦੀ ਚੌਕ ਵਿਚ ਇਕੱਤਰ ਹੋਏ ਅਤੇ ਉਨ੍ਹਾਂ ਗੱਦਾਫੀ ਦੀ ਜ਼ੁਲਮੀ ਹਕੂਮਤ ਖਤਮ ਹੋਣ ’ਤੇ ... Read Full Story
|
ਲਿਬੀਆ ਦੇ ਲੋਕਾਂ ਨੇ ਆਜ਼ਾਦ ਫ਼ਿਜ਼ਾ ’ਚ ਮਨਾਈ ਈਦ
ਤ੍ਰਿਪੋਲੀ,ਮੁਅੱਮਰ ਗੱਦਾਫੀ ਦੇ 42 ਸਾਲਾ ਦਮਘੋਟੂ ਸ਼ਾਸਨ ਦਾ ਅੰਤ ਹੋ ਜਾਣ ਤੋਂ ਬਾਅਦ ਅੱਜ ਲਿਬੀਆ ਦੇ ਲੋਕਾਂ ਨੇ ਪਹਿਲੀ ਵਾਰ ਆਜ਼ਾਦ ਫਿਜ਼ਾ ਵਿਚ ਈਦ-ਉਲ-ਫਿਤਰ ਮਨਾਈ ਜਦਕਿ ਬਾਗੀਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਭਗੌੜੇ ਤਾਨਾਸ਼ਾਹ ਦਾ ਸਿਰ ਕਲਮ ਕਰਨ ਦਾ ਹੱਕ ਹੈ ਅਤੇ ਉਨ੍ਹਾਂ ਗੱਦਾਫੀ ਦੇ ਵਫਾਦਾਰ ਸੈਨਿਕਾਂ ਨੂੰ ਹਥਿਆਰ ਸੁੱਟਣ ਲਈ ਤਿੰਨ ਦਿਨ ਦਿੱਤੇ ਹਨ।
ਰਮਜ਼ਾਨ ਦਾ ਮਹੀਨਾ ਖਤਮ ਹੋਣ ’ਤੇ ਮੁਸਲਮਾਨਾਂ ਲਈ ਪਾਕ ਤਿੰਨ ਰੋਜ਼ਾ ਤਿਉਹਾਰ ਦੇ ਆਗਾਜ਼ ’ਤੇ ਅੱਜ ਹਜ਼ਾਰਾਂ ਲੋਕ ਤ੍ਰਿਪੋਲੀ ਦੇ ਮਿਸਾਲੀ ਸ਼ਹੀਦੀ ਚੌਕ ਵਿਚ ਇਕੱਤਰ ਹੋਏ ਅਤੇ ਉਨ੍ਹਾਂ ਗੱਦਾਫੀ ਦੀ ਜ਼ੁਲਮੀ ਹਕੂਮਤ ਖਤਮ ਹੋਣ ’ਤੇ ... Read Full Story
|
ਬਾਗੀਆਂ ਦੀ ਮੰਗ: ਗੱਦਾਫੀ ਦਾ ਪਰਿਵਾਰ ਸਾਡੇ ਹਵਾਲੇ ਕਰੇ ਅਲਜੀਰੀਆ
ਤਹਿਰਾਨ,ਇਰਾਨ ਦੇ ਵਿਦੇਸ਼ ਮੰਤਰੀ ਅਲੀ ਅਕਬਰ ਸਾਲੇਹੀ ਨੇ ਲਿਬੀਆ ਦੇ ਬਾਗੀਆਂ ਦੀ ਕੌਮੀ ਟ੍ਰਾਂਜ਼ੀਸ਼ਨ ਕੌਂਸਲ (ਐਨ.ਟੀ.ਸੀ.) ਨੂੰ ਤਹਿਰਾਨ ਆਉਣ ਦਾ ਸੱਦਾ ਦਿੱਤਾ ਹੈ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ”ਐਨ.ਟੀ.ਸੀ. ਦੇ ਮੁਖੀ ਨਾਲ (ਕੱਲ੍ਹ ਰਾਤੀਂ) ਫੋਨ ‘ਤੇ ਹੋਈ ਗੱਲਬਾਤ ਦੌਰਾਨ ਸਾਲੇਹੀ ਨੇ ਲਿਬੀਆ ਦੇ ਲੋਕਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ ਅਤੇ ਦੁਵੱਲੇ ਸਬੰਧ ਮਜ਼ਬੂਤ ਬਣਾਉਣ ਦੀ ਇੱਛਾ ਜ਼ਾਹਰ ਕੀਤੀ।” ਬਾਗੀ ਨੇਤਾ ਮੁਸਤਫਾ ਅਬਦਲ ਜਲੀਲ ਵੱਲੋਂ ਸੱਦਾ ਦੇਣ ਤੋਂ ਬਾਅਦ ਸਾਲੇਹੀ ਨੇ ਐਨ.ਟੀ.ਸੀ. ਦੇ ਮੁਖੀ ਨੂੰ ਢੁਕਵੇਂ ਸਮੇਂ ‘ਤੇ ਦੌਰੇ ਦਾ ਸੱਦਾ ਦਿੱਤਾ ਹੈ।
ਲੰਘੇ ... Read Full Story
|
ਗੱਦਾਫੀ ਨੇ ਵਸਾ ਰੱਖਿਆ ਸੀ ਤ੍ਰਿਪੋਲੀ ਹੇਠਾਂ ਆਪਣਾ ਸ਼ਹਿਰ
ਤ੍ਰਿਪੋਲੀ,ਲਿਬੀਆ ਦੇ ਆਗੂ ਮੁਆਮੱਰ ਗੱਦਾਫੀ ਨੇ ਰਾਜਧਾਨੀ ਦੇ ਹੇਠਾਂ ਆਪਣੇ ਲਈ ਸ਼ਹਿਰ ਵਸਾਇਆ ਹੋਇਆ ਸੀ। ਇਹ ਸ਼ਹਿਰ ਕਈ ਸੁਰੰਗਾਂ ਵਾਲਾ ਹੈ, ਜਿਹੜੀਆਂ ਸਿੱਧੀਆਂ ਗੱਦਾਫੀ ਦੇ ਮਹਿਲ ਬੀਲਅਲ ਅਜ਼ੀਜ਼ਿਆ ਨਾਲ ਜੁੜੀਆਂ ਹੋਈਆਂ ਹਨ। ਹਾਲੇ ਤੱਕ ਗੱਦਾਫੀ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਕਿ ਉਹ ਕਿੱਥੇ ਹੈ।
ਬਾਗੀਆਂ ਦੇ ਇਕ ਕਮਾਂਡਰ ਨੇ ਦੱਸਿਆ, ”ਇਕ ਤ੍ਰਿਪੋਲੀ ਉਪਰ ਹੈ, ਜਿਸ ਬਾਰੇ ਸਾਨੂੰ ਸਭ ਨੂੰ ਪਤਾ ਹੈ, ਪਰ ਇਸ ਦੇ ਹੇਠਾਂ ਵੀ ਇਕ ਤ੍ਰਿਪੋਲੀ ਹੈ।” ਗੱਦਾਫੀ ਦੇ ਮਹਿਲ ਤੋਂ ਨਿਕਲੀਆਂ ਇਨ੍ਹਾਂ ਸੁਰੰਗਾਂ ਨੂੰ ਦੇਖਣ ਲਈ ਤ੍ਰਿਪੋਲੀ ਵਾਸੀ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਗੱਦਾਫੀ ਦੇ ਸ਼ਾਸਨ ... Read Full Story
|