ਵਧ ਸਕਦੀਆਂ ਹਨ ਪੈਟਰੋਲ ਦੀਆਂ ਕੀਮਤਾਂ
ਨਵੀਂ ਦਿੱਲੀ, ਅੱਜ ਦੀ ਮਹਿੰਗਾਈ ਨੇ ਗਰੀਬ ਆਦਮੀ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ। ਇਸ ਦੌਰਾਨ ਪੈਟਰੋਲ ਦੀਆਂ ਕੀਮਤਾਂ ਕਿਸੇ ਸਮੇਂ ਵੀ ਵਧ ਸਕਦੀਆਂ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਸਰਕਾਰ ਨੂੰ ਡੀਜਲ, ਪੈਟਰੋਲ ਅਤੇ ਕੈਰੋਸੀਨ ਦੀਆਂ ਕੀਮਤਾਂ ਨੂੰ ਲੈ ਕੇ ਜਲਦੀ ਫੈਸਲਾ ਕਰਨ ਨੂੰ ਕਿਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਕਿਹਾ ਹੈ ਕਿ ਪ੍ਰਤੀ ਲੀਟਰ ਪੈਟਰੋਲ 'ਤੇ 8 ਰੁਪਏ ਦਾ ਘਾਟਾ ਹੋ ਰਿਹਾ ਹੈ ਜਦੋਂ ਕਿ ਡੀਜ਼ਲ 'ਤੇ ਇਹ ਘਾਟਾ 13.64 ਅਤੇ ਕੈਰੋਸੀਨ 'ਤੇ 31.41 ਰੁਪਏ ਹੈ।
ਬੁਟੋਲ ਦਾ ਕਹਿਣਾ ਹੈ ਕਿ ਘਾਟੇ 'ਚ ਭਰਪਾਈ ਲਈ ਇਨ੍ਹਾਂ ਦੀਆਂ ਕੀਮਤਾਂ ਨੂੰ ਵਧਾਇਆ ... Read Full Story
|
ਕਾਲੇ ਧਨ ਬਾਰੇ ਵਾਈਟ ਪੇਪਰ ਮਹਿਜ਼ ਲੀਪਾ-ਪੋਚੀ ਦੀ ਕਾਰਵਾਈ : ਸੁਖਬੀਰ
ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਵਲੋਂ ਲੋਕ ਸਭਾ ਵਿਚ ਕਾਲੇ ਧਨ ਬਾਰੇ ਪੇਸ਼ ਕੀਤੇ ਗਏ ਵ੍ਹਾਈਟ ਪੇਪਰ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਸ ਨੂੰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ਬਹੁ-ਲੱਖ ਕਰੋੜੀ ਘੁਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਅਸਫਲਤਾ ਨੂੰ ਲੁਕਾਉਣ ਲਈ ਕੀਤੀ ਲੀਪਾ-ਪੋਚੀ ਕਰਾਰ ਦਿੱਤਾ ਗਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਵ੍ਹਾਈਟ ਪੇਪਰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ... Read Full Story
|
ਰਾਸ਼ਟਰਪਤੀ ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਾਂਗਾ : ਸੰਗਮਾ
ਨਵੀਂ ਦਿੱਲੀ, ਰਾਕਾਂਪਾ ਨੇਤਾ ਪੀ. ਏ. ਸੰਗਮਾ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿੱਛੇ ਹਟਣ ਦੀ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਅੱਜ ਕਿਹਾ ਕਿ ਜੇ ਜ਼ਰੂਰੀ ਹੋਇਆ ਤਾਂ ਉਹ ਇਕ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜਨਗੇ ਅਤੇ ਤਾਮਿਲਨਾਡੂ ਦੀ ਮੁਖ ਮੰਤਰੀ ਜੈਲਲਿਤਾ ਅਤੇ ਉੜੀਸਾ ਦੇ ਮੁਖ ਮੰਤਰੀ ਨਵੀਨ ਪਟਨਾਇਕ ਨੂੰ 'ਨਿਰਾਸ਼ ਨਹੀਂ' ਕਰਨਗੇ ਜਿਨ੍ਹਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ। ਸੰਗਮਾ ਨੇ ਟਾਈਮਜ਼ ਨਾਓ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਪਿੱਛੇ ਹਟਣ ਦੀ ਕੋਈ ਗੱਲ ਹੀ ਨਹੀਂ ਹੈ। ਮੈਂ ਜੈਲਲਿਤਾ ਅਤੇ ਨਵੀਨ ਪਟਨਾਇਕ ਨੂੰ ਨਿਰਾਸ਼ ਨਹੀਂ ਕਰਾਂਗਾ ਜਿਸ ਦਾ ਮਤਲਬ ਹੈ ਕਿ ਜੇ ... Read Full Story
|
ਓਬਾਮਾ ਨੇ ਜ਼ਰਦਾਰੀ ਨੂੰ ਮਿਲਣ ਤੋਂ ਕੀਤਾ ਇਨਕਾਰ
ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਫਗਾਨਿਸਤਾਨ ਵਿਚ ਨਾਟੋ ਫੌਜੀਆਂ ਲਈ ਰਸਦ ਸਪਲਾਈ ਮਾਰਗ ਬੰਦ ਕਰਨ ਦੇ ਮੁੱਦੇ 'ਤੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮੁੱਦੇ ਕਾਰਨ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਤਣਾਅ ਬਰਕਰਾਰ ਹੈ।
'ਨਿਊਯਾਰਕ ਟਾਈਮਜ਼' ਨੇ ਕਿਹਾ ਕਿ ਸਪਲਾਈ ਮਾਰਗ ਨੂੰ ਮੁੜ ਖੋਲ੍ਹਣ ਨੂੰ ਲੈ ਕੇ ਕਰਾਰ ਅਸਫਲ ਹੋ ਗਿਆ। ਸ਼ਿਕਾਗੋ ਵਿਚ ਦੋ ਦਿਨਾ ਨਾਟੋ ਸਿਖਰ ਸੰਮੇਲਨ ਸ਼ੁਰੂ ਹੋਣ ਦੌਰਾਨ ਓਬਾਮਾ ਦੀ ਜ਼ਰਦਾਰੀ ਨਾਲ ਅਣਬਣ ਜਾਰੀ ਹੈ। ਜ਼ਰਦਾਰੀ ਬਰਾਕ ਓਬਾਮਾ ਨਾਲ ਮਿਲ ਕੇ ਆਪਣਾ ਕੱਦ ਵਧਾਉਣ ਦੀ ਉਮੀਦ ... Read Full Story
|
ਆਈ. ਪੀ. ਐੱਲ. 'ਚ ਕਾਲੇ ਧਨ ਦੀ ਜਾਂਚ ਹੋਵੇਗੀ : ਮਾਕਨ
ਨਵੀਂ ਦਿੱਲੀ, ਕੇਂਦਰੀ ਖੇਡ ਮੰਤਰਾਲਾ ਨੇ ਰਾਜ ਸਭਾ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਕਾਲੇ ਧਨ ਦੇ ਇਸਤੇਮਾਲ ਬਾਰੇ ਸਾਹਮਣੇ ਆ ਰਹੇ ਮਾਮਲਿਆਂ ਦੀ ਜਾਂਚ ਕਰਨ ਨੂੰ ਕਿਹਾ ਹੈ। ਕੇਂਦਰੀ ਖੇਡ ਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਅਜੈ ਮਾਕਨ ਨੇ ਅੱਜ ਲੋਕ ਸਭਾ ਵਿਚ ਜ਼ੀਰੋ ਕਾਲ ਦੌਰਾਨ ਮਾਮਲਾ ਚੁੱਕਣ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਸ ਪੱਖ ਵਿਚ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਸੂਚਨਾ ਦੇ ਅਧਿਕਾਰ ਕਾਨੂੰਨ (ਆਰ. ਟੀ. ਆਈ.) ਤਹਿਤ ਲਿਆਉਣਾ ਚਾਹੀਦਾ ਹੈ ਤੇ ਇਹ ਮੁੱਦੇ ਕੇਂਦਰੀ ਸੂਚਨਾ ਕਮਿਸ਼ਨ ਦੇ ਸਾਹਮਣੇ ਚੁੱਕਿਆ ਗਿਆ ... Read Full Story
|
ਮਾਇਆਵਤੀ ਦਾ ਸੰਦੇਸ਼ ਬਸਪਾ ਸੰਸਦ ਮੈਂਬਰਾਂ ਨੇ ਪੜ੍ਹਿਆ
ਨਵੀਂ ਦਿੱਲੀ, ਕੀ ਬਸਪਾ ਦੇ ਸੰਸਦ ਮੈਂਬਰ ਆਪਣੀ ਨੇਤਾ ਮਾਇਆਵਤੀ ਦਾ ਕੋਈ ਸੰਦੇਸ਼ ਰਾਜਸਭਾ ਵਿਚ ਪੜ੍ਹ ਸਕਦੇ ਹਨ? ਇਸ ਸਵਾਲ 'ਤੇ ਅੱਜ ਰਾਜਸਭਾ ਵਿਚ ਇੰਨਾ ਜ਼ਬਰਦਸਤ ਹੰਗਾਮਾ ਹੋਇਆ ਕਿ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਅੱਜ ਪ੍ਰਸ਼ਨਕਾਲ ਤੋਂ ਬਾਅਦ ਸਦਨ ਵਿਚ ਵਿਵਸਥਾ ਦਾ ਸਵਾਲ ਉਠਾਇਆ। ਉਨ੍ਹਾਂ ਸਦਨ ਦੀ ਨਿਯਮਾਵਲੀ 86 ਇਕ ਅਤੇ 2 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ ਰਾਸ਼ਟਰਪਤੀ ਦਾ ਹੀ ਸੰਦੇਸ਼ ਸਦਨ ਵਿਚ ਪੜ੍ਹਿਆ ਜਾ ਸਕਦਾ ਹੈ। ਕਿਸੇ ਵੀ ਪਾਰਟੀ ਦੇ ਪ੍ਰਧਾਨ ਦਾ ਸੰਦੇਸ਼ ਉਸਦੇ ਸਦਨ ਵਿਚ ਨਹੀਂ ਪੜ੍ਹ ਸਕਦੇ। ਉਨ੍ਹਾਂ ਕਿਹਾ ਕਿ ... Read Full Story
|
'ਆਈ ਪੀ ਐਲ ਖੇਡ ਦੇ ਨਾਮ 'ਤੇ ਕਲੰਕ'
ਇੰਦੌਰ, ਇੰਡੀਅਨ ਪ੍ਰੀਮੀਅਰ ਲੀਗ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ ਇੱਥੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਆਈ ਪੀ ਐਲ ਮੈਚ ਕਰਵਾਉਣ ਦੀ ਮਨਜ਼ੂਰੀ ਨਹੀਂ ਦੇਵੇਗੀ।
ਚੌਹਾਨ ਨੇ ਕਿਹਾ, ''ਆਈ ਪੀ ਐਲ ਖੇਡ ਦੇ ਨਾਮ 'ਤੇ ਕਲੰਕ ਅਤੇ ਸਮਾਜ ਵਿਚ ਬਹੁਤ ਸ਼ਰਮਨਾਕ ਹਨ।''
ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸੂਬੇ ਵਿਚ ਕਿਸੇ ਕ੍ਰਿਕਟ ਟੂਰਨਾਮੈਂਟ ਵਿਚ ਚੀਅਰ ਲੀਡਰਜ਼ ਰੱਖਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਨੇ ਆਈ ਪੀ ਐਲ ਵਿਚ ਸਪਾਟ ਫਿਕਸਿੰਗ ਅਤੇ ਦਿੱਲੀ ਦੇ ਹੋਟਲ ਵਿਚ ਇਕ ਔਰਤ ਨਾਲ ਛੇੜਛਾੜ ਦੇ ਦੋਸ਼ਾਂ ਵਿਚ ... Read Full Story
|
ਅਕਾਲੀ ਭਾਜਪਾ ਸਰਕਾਰ ਨੇ ਮਾਂ ਖੇਡ ਕੱਬਡੀ ਨੂੰ ਕਰੋੜਾਂ ਦੀ ਬਣਾ ਕੇ ਨਵੇਂ ਇਤਿਹਾਸ ਰਚੇ: ਰਾਜੂ ਖੰਨਾ
ਪਟਿਆਲਾ : 21 ਮਈ (ਪਰਮਿੰਦਰ ਗਰੇਵਾਲ) - ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਾਂਝਿਆਂ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸੂਬੇ ਦੇ ਭੱਵਿਖ ਨੂੰ ਹੋਰ ਵੀ ਉਜਵਲ ਤੇ ਸੁਰਖਿਅਤ ਕੀਤਾ ਜਾ ਸਕੇ ਇਸ ਕੜੀ ਤਹਿਤ ਜਿਥੇ ਹਰ ਇਕ ਖੇਡ ਨੂੰ ਪਿੰਡ ਤੇ ਸ਼ਹਿਰ ਪੱਧਰ ਤੇ ਪ੍ਰਫੁਲਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਪੰਜਾਬ ਦੀ ਮਾਂ ਖੇਡ ਕੱਬਡੀ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਪ੍ਰਸਿਧੀ ਦੁਆਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਹਜ਼ਾਰਾਂ ਦੀ ਖੇਡ ਨੂੰ ... Read Full Story
|
ਇਕ ਅਰਬ ਡਾਲਰ ਦਾ ਹਰਜਾਨਾ ਮੰਗਣਗੇ ਜ਼ਰਦਾਰੀ
ਰਸਦ ਸਪਲਾਈ 'ਤੇ ਟਕਰਾਅ ਜਾਰੀ
ਵਾਸ਼ਿੰਗਟਨ, ਪਾਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅੱਤਵਾਦ ਖਿਲਾਫ ਜੰਗ ਅਤੇ ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਨੁਕਸਾਨ ਲਈ ਨਾਟੋ ਤੋਂ ਇਕ ਅਰਬ ਡਾਲਰ ਦਾ ਹਰਜਾਨਾ ਮੰਗਣਗੇ। ਰਾਸ਼ਟਰਪਤੀ ਦੇ ਬੁਲਾਰੇ ਫਰਹਤੁੱਲਾ ਬਾਬਰ ਨੇ ਕਿਹਾ ਕਿ ਜ਼ਰਦਾਰੀ ਸ਼ਿਕਾਗੋ ਵਿਚ ਨਾਟੋ ਸੰਮੇਲਨ ਦੌਰਾਨ ਇਹ ਮੰਗ ਰੱਖਣਗੇ। ਉਨ੍ਹਾਂ ਕਿਹਾ ਕਿ ਅੱਤਵਾਦ ਖਿਲਾਫ ਲੜਾਈ ਵਿਚ ਜਿੱਤ ਸਿਰਫ ਫੌਜੀ ਤਾਕਤ ਨਾਲ ਹਾਸਲ ਨਹੀਂ ਕੀਤੀ ਜਾ ਸਕਦੀ । ਸ਼ਾਂਤੀ ਸਥਾਪਤ ਕਰਨ ਲਈ ਲੋਕਾਂ ਦਾ ਦਿਲ ਜਿੱਤਣਾ ਜ਼ਰੂਰੀ ਹੈ। ਜ਼ਰਦਾਰੀ ਨਾਟੋ ਸੰਮੇਲਨ ਵਿਚ ਹਿੱਸਾ ਲੈਣ ਲਈ ਸ਼ਿਕਾਗੋ ਵਿਚ ਹਨ। ... Read Full Story
|
ਇਕ ਦਿਨ ਟੁੱਟ ਜਾਵੇਗੀ ਭਾਰਤ-ਪਾਕਿ ਵਿਚਾਲੇ ਦੀ ਦੀਵਾਰ : ਜਾਵੇਦ
ਨਵੀਂ ਦਿੱਲੀ, ਪਾਕਿਸਤਾਨ ਨੂੰ ਨਫਰਤ ਦੀ ਬੁਨਿਆਦ ਅਤੇ ਕਮਜ਼ੋਰ ਟਾਹਣੀ 'ਤੇ ਬਣਾਇਆ ਆਸ਼ਿਆਨਾ ਕਰਾਰ ਦਿੰਦਿਆਂ ਜਾਵੇਦ ਅਖਤਰ ਨੂੰ ਆਪਣੀ ਪਹਿਲੀ ਤਕਰੀਰ ਨਾਲ ਸੰਸਦ ਵਿਚ ਕਿਹਾ ਕਿ ਇਕ ਨਾ ਦਿਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣਾਈ ਇਹ ਦੀਵਾਰ ਟੁੱਟ ਜਾਵੇਗੀ। ਰਾਜ ਸਭਾ ਵਿਚ ਮੇਜ਼ਾਂ ਦੀ ਥਪਥਪਾਹਟ ਦਰਮਿਆਨ ਜਾਵੇਦ ਅਖਤਰ ਨੇ ਕਿਹਾ ਕਿ ਇਹ ਦੀਵਾਰ 1971 ਵਿਚ ਟੁੱਟੀ ਸੀ, ਫਿਰ ਟੁੱਟੇਗੀ ਮੈਂ ਪਾਕਿਸਤਾਨ ਮੁਲਕ ਨਹੀਂ ਚਾਹੁੰਦਾ ਸਦਨ ਵਿਚ ਪਾਕਿਸਤਾਨ ਅੰਦਰ ਘੱਟ ਗਿਣਤੀਆਂ 'ਤੇ ਹੋ ਰਹੇ ਅਨਿਆਂ ਦੀ ਚਰਚਾ ਦੀ ਡੋਰ ਪੜ੍ਹਦੇ ਹੋਏ ਨਾਮਜ਼ਦ ਸੰਸਦ ਮੈਂਬਰ ਨੇ ਉਰਦੂ, ਹਿੰਦੀ, ਅੰਗਰੇਜ਼ੀ ਅਤੇ ਵਿਚ-ਵਿਚ ... Read Full Story
|
ਕਾਰਟੂਨ ਵਿਵਾਦ ਨੂੰ ਲੈ ਕੇ ਸਾਂਸਦ ਅਤੇ ਨਾਗਰਿਕ ਸਮਾਜ ਆਹਮੋ-ਸਾਹਮਣੇ
ਨਵੀਂ ਦਿੱਲੀ, ਦੇਸ਼ ਦੇ ਰਾਜਨੀਤਿਕ ਦਲਾਂ ਦਾ ਕਹਿਣਾ ਹੈ ਕਿ ਕਾਰਟੂਨ ਵਿਵਾਦ ਹੁਣ ਸਮਾਪਤ ਹੋ ਗਿਆ ਹੈ ਪਰ ਕਾਰਟੂਨਿਸਟ ਅਤੇ ਸਿੱਖਿਆਵਾਦਿਆਂ ਸਣੇ ਸਮਾਜ ਦੇ ਹੋਰ ਤਬਕੇ ਦਾ ਮੰਨਣਾ ਹੈ ਕਿ ਇਹ ਅਭਿਵਿਅਕਤੀ ਦੀ ਸੁਤੰਤਰਤਾ ਦਾ ਗਲਾ ਘੋਟਣ ਦੀ ਦਿਸ਼ਾ 'ਚ ਕਾਲੇ ਅਧਿਆਏ ਦੀ ਸ਼ੁਰੂਆਤ ਹੈ ਅਤੇ ਜੇਕਰ ਇਸ ਦਾ ਜੰਮ ਕੇ ਵਿਰੋਧ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨ ਖਤਰਨਾਕ ਸਾਬਿਤ ਹੋ ਸਕਦੇ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਕਾਰਟੂਨ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਦੱਸਿਆ ਕਿ ਹਾਸਾ ਅਤੇ ਵਿਅੰਕ ਲੋਕਤੰਤਰ ... Read Full Story
|
ਪਾਸਪੋਰਟ ਦਫਤਰ ਕੋਲ ਰਿਕਾਰਡ ਨਹੀਂ ਹੈ ਇੰਦਰਾ-ਰਾਜੀਵ ਬਾਰੇ
ਨਵੀਂ ਦਿੱਲੀ, ਵਿਦੇਸ਼ ਜਾਣ ਵਾਲੇ ਹਰੇਕ ਭਾਰਤੀ ਲਈ ਪਾਸਪੋਰਟ ਜਾਰੀ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਪਾਸਪੋਰਟ ਵਿਭਾਗ ਦੇ ਕੋਲ ਲਗਭਗ 20 ਸਾਲਾਂ ਤੱਕ ਦੇਸ਼ 'ਤੇ ਰਾਜ ਕਰਨ ਵਾਲੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਸ਼੍ਰ੍ਰੀ ਰਾਜੀਵ ਗਾਂਧੀ ਦੇ ਪਾਸਪੋਰਟ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਹੈ। ਵਿਦੇਸ਼ ਮੰਤਰਾਲਾ ਅਧੀਨ ਕੰਮ ਕਰਨ ਵਾਲੇ ਪਾਸਪੋਰਟ ਵਿਭਾਗ ਦੇ ਰਾਜਧਾਨੀ ਵਿਖੇ ਖੇਤਰੀ ਦਫਤਰ ਨੇ ਸੂਚਨਾ ਦੇ ਅਧਿਕਾਰ ਆਰ. ਟੀ. ਆਈ. ਦੇ ਤਹਿਤ ਦਿੱਤੀ ਅਰਜ਼ੀ ਦਾ ਜਵਾਬ ਦਿੰਦੇ ਹੋਏ ਇਨਾਂ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਾਸਪੋਰਟ ਬਾਰੇ ਆਪਣੇ ਕੋਲ ... Read Full Story
|
ਯੂਰੇਨੀਅਮ ਦੀ ਵਿਕਰੀ, ਭਾਰਤ-ਪਾਕਿਸਤਾਨ ਮਾਮਲਾ ਵੱਖ-ਵੱਖ
ਆਸਟ੍ਰੇਲੀਆ, ਆਸਟ੍ਰੇਲੀਆ ਨੇ ਕਿਹਾ ਹੈ ਕਿ ਪਾਕਿਸਤਾਨ ਉਸ ਤੋਂ ਯੂਰੇਨੀਅਮ ਖਰੀਦਣ ਦਾ ਹੱਕਦਾਰ ਨਹੀਂ ਹੈ । ਇਸਲਾਮਾਬਾਦ ਨੇ ਮੰਗ ਕੀਤੀ ਸੀ ਕਿ ਭਾਰਤ ਦੀ ਤਰ੍ਹਾਂ ਉਸ ਨੂੰ ਵੀ ਇਸ ਨੂੰ ਖਰੀਦਣ ਦੀ ਇਜਾਜਤ ਹੋਣੀ ਚਾਹੀਦੀ ਹੈ । ਨਿਵਰਤਮਾਨ ਆਸਟ੍ਰੇਲੀਆਈ ਹਾਈ ਕਮਿਸ਼ਨਰ ਟਿਮ ਜਾਰਜ ਨੇ ਆਪਣੀ ਵਿਦਾਈ ਦੇ ਮੌਕੇ 'ਤੇ ਆਯੋਜਤ ਪੱਤਰ ਪ੍ਰੇਰਕ ਸੰਮੇਲਨ 'ਚ ਕੱਲ ਕਿਹਾ ਭਾਰਤ ਨੂੰ ਪਰਮਾਣੁ ਸਪਲਾਈ ਸਮੂਹ ਤੋਂ ਖੁੱਲ ਮਿਲੀ ਹੈ ਜੋ ਪਾਕਿਸਤਾਨ 'ਤੇ ਲਾਗੂ ਨਹੀਂ ਹੁੰਦਾ ।
ਭਾਰਤ ਨੂੰ ਯੂਰੇਨੀਅਮ ਦੀ ਵਿਕਰੀ ਦੀ ਮਨਜ਼ੂਰੀ ਤੋਂ ਬਾਅਦ ਪਾਕਿਸਤਾਨ ਵਾਰ ਵਾਰ ਆਸਟ੍ਰੇਲੀਆ ਵਲੋਂ ਮੰਗ ਕਰਦਾ ਰਿਹਾ ਹੈ ਕਿ ... Read Full Story
|
ਗਿਲਾਨੀ ਦੇ ਬੇਟੇ ਨੇ ਜਹਾਜ਼ 'ਚ ਕੀਤਾ ਹੰਗਾਮਾ
ਇਸਲਾਮਾਬਾਦ, ਪਾਕਿ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਬੇਟੇ ਅਲੀ ਮੂਸਾ ਨੇ ਲਾਹੌਰ ਤੋਂ ਕਰਾਚੀ ਜਾ ਰਹੇ ਜਹਾਜ਼ 'ਚ ਹੰਗਾਮਾ ਖੜ੍ਹਾ ਕਰ ਦਿੱਤਾ। 'ਦਿ ਐਕਸਪ੍ਰੈੱਸ ਟ੍ਰਿਬਿਊਨ' ਮੁਤਾਬਕ ਐੱਮ. ਪੀ. ਮੂਸਾ ਇਸ ਗੱਲ 'ਤੇ ਅੜ ਗਏ ਕਿ 'ਇਕੌਨਮੀ ਕਲਾਸ' ਦੇ ਟਿਕਟ ਵਾਲੇ ਉਨ੍ਹਾਂ ਦੇ ਗਾਰਡ ਨੂੰ ਉਨ੍ਹਾਂ ਦੇ ਨਾਲ 'ਬਿਜ਼ਨੈੱਸ ਕਲਾਸ' ਵਿਚ ਬੈਠਣ ਦਿੱਤਾ ਜਾਵੇ। ਇਸ ਗੱਲ ਨੂੰ ਲੈ ਕੇ 'ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼' ਦੇ ਚਾਲਕ ਦਲ ਦੇ ਮੈਂਬਰਾਂ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ। ਕੈਪਟਨ ਨੇ ਮੂਸਾ ਨੂੰ ਕਿਹਾ ਕਿ ਜੇ ਉਹ ਨਿਯਮ ਦੇ ਖਿਲਾਫ ਇਸ ਜ਼ਿੱਦ 'ਤੇ ਅੜੇ ਰਹੇ ਤਾਂ ਉਹ ਜਹਾਜ਼ ਨੂੰ ... Read Full Story
|
ਰਾਸ਼ਟਰਪਤੀ ਚੋਣ 'ਤੇ ਜੋ ਫੈਸਲਾ ਯੂ.ਪੀ.ਏ. ਦਾ ਹੋਵੇਗਾ, ਉਹੀ ਹੋਵੇਗਾ ਐੱਨ. ਸੀ. ਪੀ. ਦਾ : ਪਵਾਰ
ਨਵੀਂ ਦਿੱਲੀ, ਰਾਸ਼ਟਰਪਤੀ ਅਹੁਦੇ ਲਈ ਐੱਨ. ਸੀ. ਪੀ. ਨੇਤਾ ਪੀ. ਏ. ਸੰਗਮਾ ਦੀ ਉਮੀਦਵਾਰੀ ਨੂੰ ਅੰਨਾ ਡੀ. ਐੱਮ. ਕੇ. ਅਤੇ ਬੀਜੂ ਜਨਤਾ ਦਲ (ਬੀਜਦ) ਦਾ ਸਮਰਥਨ ਮਿਲਣ ਤੋਂ ਇਕ ਦਿਨ ਬਾਅਦ ਐੱਨ. ਸੀ. ਪੀ. ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਰਾਸ਼ਟਰਪਤੀ ਚੋਣ 'ਤੇ ਉਨ੍ਹਾਂ ਦੀ ਪਾਰਟੀ ਦਾ ਫੈਸਲਾ ਉਹੀ ਹੋਵੇਗਾ, ਜਿਹੜਾ ਯੂ. ਪੀ. ਏ. ਦਾ ਹੋਵੇਗਾ।
ਅੱਜ ਸਵੇਰੇ ਪਵਾਰ ਨਾਲ ਮੁਲਾਕਾਤ ਕਰਨ ਵਾਲੇ ਸੰਗਮਾ ਨੇ ਕਿਹਾ ਕਿ ਐੱਨ.ਸੀ.ਪੀ. ਨੇਤਾ ਨੇ ਉਨ੍ਹਾਂ ਨੂੰ ਕਿਹਾ ਕਿ ਪਾਰਟੀ ਯੂ. ਪੀ. ਏ. ਦਾ ਹਿੱਸਾ ਹੈ ਅਤੇ ਇਸ ਮੁੱਦੇ 'ਤੇ ਉਨ੍ਹਾਂ ਦਾ ਫੈਸਲਾ ਉਹੀ ਹੋਵੇਗਾ ਜਿਹੜਾ ਗਠਜੋੜ ਦਾ ਹੋਵੇਗਾ। ਹਾਲਾਂਕਿ ਕੇਂਦਰੀ ਖੇਤੀ ... Read Full Story
|
ਦਿੱਲੀ ਹਾਈ ਕੋਰਟ ਨੇ ਏਅਰ ਇੰਡੀਆ ਪਾਇਲਟਾਂ ਦੀ ਗੱਲ ਸੁਣਨ ਤੋਂ ਵੀ ਨਾਂਹ ਕੀਤੀ
ਨਵੀਂ ਦਿੱਲੀ, ਏਅਰ ਇੰਡੀਆ ਦੇ ਹੜਤਾਲੀ ਪਾਇਲਟਾਂ ਦੀ ਝਾੜਝੰਬ ਕਰਦਿਆਂ ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਉਹ ਆਪਣੀ ਗੈਰ-ਕਾਨੂੰਨੀ ਹੜਤਾਲ ਖਤਮ ਕਰਨ ਲਈ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਨਹੀਂ ਉਡਾ ਸਕਦੇ ਅਤੇ ਉਨ੍ਹਾਂ ਨੂੰ ਮਾਣ ਹਾਨੀ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇੰਡੀਅਨ ਪਾਇਲਟਸ ਗਿਲਡ (ਆਈ ਪੀ ਜੀ) ਦੀ ਅਪੀਲ ਪਾਸੇ ਕਰਦਿਆਂ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਰਾਜੀਵ ਸ਼ਕਧਰ ਦੇ ਬੈਂਚ ਨੇ ਆਖਿਆ, “ਸਾਡੇ ਖਿਆਲ ’ਚ ਕੋਈ ਧਿਰ ਅਦਾਲਤੀ ਹੁਕਮ ਦੀਆਂ ਧੱਜੀਆਂ ਉਡਾ ਕੇ ਕੋਈ ਰਾਹਤ ਨਹੀਂ ਮੰਗ ਸਕਦੀ।” ਆਈ ਪੀ ਜੀ ਨੇ ਹੜਤਾਲ ਨੂੰ ਗੈਰ-ਕਾਨੂੰਨੀ ਕਰਾਰ ਦੇਣ ਦੇ ਅਦਾਲਤ ਦੇ ਇੱਕ ... Read Full Story
|
ਸੋਨੇ ਦੀ ਖਰੀਦ 'ਚ ਚੀਨ ਪਹਿਲੇ ਅਤੇ ਭਾਰਤ ਦੂਜੇ ਨੰਬਰ 'ਤੇ
ਮੰਗ ਭਾਰਤ ਵਿਚ 29 ਫੀਸਦੀ ਘਟੀ ਅਤੇ ਚੀਨ 'ਚ 10 ਫੀਸਦੀ ਵਧੀ
ਨਵੀਂ ਦਿੱਲੀ, ਸੰਸਾਰਿਕ ਪੱਧਰ 'ਤੇ ਸੁਨਹਿਰੀ ਧਾਤੂ ਦੀ ਖਪਤ ਵਿਚ ਸਾਲ 2012 ਦੀ ਪਹਿਲੀ ਤਿਮਾਹੀ ਵਿਚ ਚੀਨ ਨੇ 255. 20 ਟਨ ਸੋਨਾ ਖਰੀਦਦੇ ਹੋਏ ਪਹਿਲਾ ਨੰਬਰ ਹਾਸਲ ਕੀਤਾ ਜਦ ਕਿ ਭਾਰਤ 207.60 ਟਨ ਨਾਲ ਦੂਜੇ ਨੰਬਰ 'ਤੇ ਰਿਹਾ। ਵਿਸ਼ਵ ਸਵਰਨ ਪ੍ਰੀਸ਼ਦ ਨੇ ਅੱਜ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਪੀਲੀਆਂ ਧਾਤੂਆਂ ਦੀਆਂ ਉੱਚੀਆਂ ਕੀਮਤਾਂ ਕਾਰਨ ਮੌਜੂਦਾ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਸੋਨੇ ਦੀ ਸੰਸਾਰਕ ਮੰਗ 5 ਫੀਸਦੀ ਘਟ ਕੇ 1097.60 ਟਨ ਰਹਿ ਗਈ ਹੈ ਹਾਲਾਂ ਕਿ ਇਸ ਦੌਰਾਨ ਵਿਸ਼ਵ ਪੱਧਰ 'ਤੇ ਲੋਕਾਂ ਨੇ ਸੋਨੇ ਵਿਚ ਨਿਵੇਸ਼ ਕੀਤਾ ਅਤੇ ਕਈ ... Read Full Story
|
ਪਾਇਲਟਾਂ ਦੀ ਹੜਤਾਲ ਗੈਰ-ਕਾਨੂੰਨੀ : ਹਾਈਕੋਰਟ
ਨਵੀਂ ਦਿੱਲੀ, ਏਅਰ ਇੰਡੀਆ ਦੇ ਹੜਤਾਲੀ ਪਾਇਲਟਾਂ ਨੂੰ ਅੱਜ ਫਿਰ ਉਸ ਸਮੇਂ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਮੁੜ ਵਿਚਾਰ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਇਹ ਕਹਿੰਦੇ ਹੋਏ ਖਾਰਿਜ ਕਰ ਦਿਤਾ ਕਿ ਉਹ ਮਾਣਹਾਨੀ ਦੇ ਦੋਸ਼ੀ ਹਨ। ਇਸ ਤੋਂ ਇਲਾਵਾ ਭਾਵੇਂ ਏਅਰ ਇੰਡੀਆ ਭਾਰੀ ਨਕਦੀ ਸੰਕਟ ਨਾਲ ਜੂਝ ਰਹੀ ਹੈ ਪਰ ਇਸ ਦੇ ਕਈ ਕਰਮਚਾਰੀ ਵਿੱਤੀ ਅਤੇ ਹੋਰ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਵਿਚ ਸ਼ਾਮਲ ਪਾਏ ਗਏ ਹਨ। ਅਦਾਲਤ ਦੇ ਹੁਕਮ ਦੇ ਬਾਵਜੂਦ ਬੀਤੇ 10 ਦਿਨਾਂ ਤੋਂ ਪਾਇਲਟ ਹੜਤਾਲ 'ਤੇ ਹਨ ਜਿਸ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ ਨਾਲ ਹੀ ਵਿੱਤੀ ਸੰਕਟ ਨਾਲ ਜੂਝ ... Read Full Story
|
ਰਾਮਦੇਵ ਦੇ ਟਰੱਸਟਾਂ ਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ
ਨਵੀਂ ਦਿੱਲੀ, ਯੋਗ ਗੁਰੂ ਰਾਮਦੇਵ ਨੂੰ ਇਨਕਮ ਟੈਕਸ ਅਦਾ ਕਰਨ ਤੋਂ ਮਿਲੀ ਛੋਟ ਖਤਮ ਹੋ ਗਈ ਹੈ। ਉਨ੍ਹਾਂ ਦੇ ਟਰੱਸਟਾਂ ਨੂੰ 58 ਕਰੋੜ ਰੁਪਏ ਅਦਾ ਕਰਨ ਦਾ ਨੋਟਿਸ ਦਿਤਾ ਗਿਆ ਹੈ। ਆਯੁਰਵੈਦਿਕ ਦਵਾਈਆਂ ਵੇਚਣ ਤੋਂ ਹੋਈ ਕਮਾਈ 'ਤੇ ਇਨਕਮ ਟੈਕਸ ਅਦਾ ਕਰਨ ਲਈ ਰਾਮਦੇਵ ਦੇ ਟਰੱਸਟਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ। ਸੂਤਰਾਂ ਨੇ ਦਸਿਆ ਕਿ ਮੁਲਾਂਕਣ ਸਾਲ 2009-10 ਦੌਰਾਨ ਹੋਈ 120 ਕਰੋੜ ਰੁਪਏ ਦੀ ਕਮਾਈ 'ਤੇ ਟੈਕਸ ਅਦਾ ਕਰਨ ਲਈ ਹਰਿਦਵਾਰ ਸਥਿਤ ਪਤੰਜਲੀ ਯੋਗਪੀਠ ਟਰੱਸਟ, ਦਿਵਿਆਯੋਗ ਮੰਦਰ ਟਰੱਸਟ ਅਤੇ ਭਾਰਤ ਸਵਾਭੀਮਾਨ ਟਰੱਸਟ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨਕਮ ਟੈਕਸ ਵਿਭਾਗ ਨੂੰ ਕਾਰੋਬਾਰੀ ... Read Full Story
|
ਪੁਰਾਣੇ 415 ਕਾਨੂੰਨ ਰੱਦ : ਖੁਰਸ਼ੀਦ
ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਕਿ ਲਗਭਗ 1400 ਪੁਰਾਣੇ ਕਾਨੂੰਨ ਦੀ ਸਮੀਖਿਆ ਕਰਨ ਤੋਂ ਬਾਅਦ ਇਨ੍ਹਾਂ ਵਿਚੋਂ 415 ਨੂੰ ਰੱਦ ਕਰ ਦਿੱਤਾ ਗਿਆ ਹੈ। ਲੋਕ ਸਭਾ 'ਚ ਪ੍ਰ੍ਰਸ਼ਨ-ਕਾਲ ਦੌਰਾਨ ਜੈਰਾਜ ਸਿੰਘ ਅਤੇ ਰਮਾ ਦੇਵੀ ਦੇ ਸਵਾਲ ਦੇ ਜਵਾਬ 'ਚ ਕਾਨੂੰਨ ਅਤੇ ਨਿਆਂ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਪੁਰਾਣੇ ਪੈ ਚੁੱਕੇ ਅਤੇ ਅਪ੍ਰਚਲਿਤ ਕਾਨੂੰਨ ਦੀ ਸਮੀਖਿਆ ਲਈ ਇਕ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਇਸ ਕਮਿਸ਼ਨ ਨੇ 1382 ਪੁਰਾਣੇ ਕਾਨੂੰਨਾਂ ਦੀ ਪਛਾਣ ਕੀਤੀ। ਮੰਤਰੀ ਨੇ ਕਿਹਾ ਕਿ ਇਸ ਵਿਚੋਂ 415 ਕਾਨੂੰਨਾਂ ਦੀ ਰੱਦ ਕਰ ਦਿੱਤਾ ਗਿਆ ਹੈ ਜਦ ਕਿ 17 ਰੱਦ ਕੀਤੇ ਜਾਣ ਦੀ ਪ੍ਰਕਿਰਿਆ ਵਿਚ ... Read Full Story
|