Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਲੋਕਪਾਲ"
ਫਿਰ ਲਟਕਿਆ 'ਲੋਕਪਾਲ'

ਨਵੀਂ ਦਿੱਲੀ, ਸੰਸਦ ਦੇ ਬਜਟ ਸੈਸ਼ਨ ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਰਾਜ ਸਭਾ 'ਚ ਅੱਜ ਬਹੁਚਰਚਿਤ ਲੋਕਪਾਲ ਸੋਧੇ ਰੂਪ ਵਿਚ ਪੇਸ਼ ਕੀਤਾ ਗਿਆ ਅਤੇ ਵਿਰੋਧੀ ਧਿਰ ਦੇ ਹੰਗਾਮੇ ਵਿਚ ਇਕ ਨਾਟਕੀ ਰੂਪ 'ਚ ਇਸ ਨੂੰ ਸਦਨ ਦੀ ਉੱਚ ਕਮੇਟੀ ਕੋਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਲੋਕਪਾਲ ਬਿੱਲ ਇਕ ਵਾਰ ਫਿਰ ਲਟਕ ਗਿਆ। ਪ੍ਰਧਾਨ ਮੰਤਰੀ ਦਫਤਰ 'ਚ ਕਿਰਤ ਰਾਜ ਮੰਤਰੀ ਵੀ. ਨਾਰਾਇਣ ਸਾਮੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੌਜੂਦਗੀ 'ਚ ਸ਼ਾਮ ਸਾਢੇ 5 ਵਜੇ ਇਹ ਬਿੱਲ ਪੇਸ਼ ਕੀਤਾ। ਉਨ੍ਹਾਂ ਆਪਣੇ ਵਲੋਂ ਬਿੱਲ ਬਾਰੇ ਕੁਝ ਜਾਣਕਾਰੀ ਦਿੱਤੀ ਤੇ ਬੈਠ ਗਏ। ਉਸੇ ਵਕਤ ਸਮਾਜਵਾਦੀ ਪਾਰਟੀ ਦੇ ਨਰੇਸ਼ ...
Read Full Story


ਲੋਕਪਾਲ ਨਾਲ ਖਤਮ ਨਹੀਂ ਹੋਵੇਗਾ ਭ੍ਰਿਸ਼ਟਾਚਾਰ

ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਨੇ ਲੋਕਪਾਲ ਬਿਲ ਬਾਰੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਪਾਲ ਕਾਨੂੰਨ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ, ਸਗੋਂ ਸਿਰਫ ਜੇਲਾਂ ਹੀ ਭਰਨਗੀਆਂ। ਮੰਗਲਵਾਰ ਨੂੰ ਰਾਂਚੀ ਵਿਚ ਇਕ ਪ੍ਰੋਗਰਾਮ ਦੌਰਾਨ ਕਲਾਮ ਤੋਂ ਪੁੱਛਿਆ ਗਿਆ ਕਿ ਕੀ ਸਿਰਫ ਲੋਕਪਾਲ ਕਾਨੂੰਨ ਨਾਲ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਇਸ 'ਤੇ ਆਪਣੀ ਰਾਏ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੋਕਪਾਲ ਕਾਨੂੰਨ ਨਾਲ ਸਿਰਫ ਜੇਲਾਂ ਹੀ ਭਰਨਗੀਆਂ, ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ...
Read Full Story


500 ਰੁਪਏ ਜਾਂ ਸ਼ਰਾਬ ਦੀ ਬੋਤਲ ਨਾਲ ਵੋਟ ਖਰੀਦੀ ਜਾਂਦੀ ਹੈ

ਨਵੀਂ ਦਿੱਲੀ, ਜਨ ਲੋਕਪਾਲ ਕਾਨੂੰਨ ਲਾਗੂ ਕਰਵਾਉਣ ਲਈ ਅੰਦੋਲਨ ਚਲਾਉਣ ਵਾਲੀ ਟੀਮ ਅੰਨਾ ਅੱਜ ਇਕ ਚੌਰਾਹੇ 'ਤੇ ਖੜ੍ਹੀ ਦਿਖਾਈ ਦੇ ਰਹੀ ਹੈ। ਹਰ ਮੈਂਬਰ ਆਪਣੇ-ਆਪਣੇ ਰਸਤੇ ਚਲਣਾ ਚਾਹੁੰਦਾ ਹੈ। ਇਸ ਦਾ ਅਸਰ ਕਿਤੇ ਨਾ ਕਿਤੇ ਅੰਦੋਲਨ ਦੀ ਤਾਕਤ 'ਤੇ ਵੀ ਪੈ ਰਿਹਾ ਹੈ। ਹੁਣ ਟੀਮ ਅੰਨਾ ਦਾ ਇਕ ਨਵਾਂ ਮਤਭੇਦ ਸਾਹਮਣੇ ਆਇਆ ਹੈ। ਟੀਮ ਅੰਨਾ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਜੇਕਰ ਵਿਵਸਥਾ ਬਦਲਣੀ ਹੈ ਤਾਂ ਸਾਨੂੰ ਚੋਣਾਂ ਦੀ ਸਿਆਸਤ ਕਰਨੀ ਪਵੇਗੀ, ਉਥੇ ਹੀ ਅੰਨਾ ਨੇ ਦੋ-ਟੁੱਕ ਬਿਆਨ ਦਿੱਤਾ ਹੈ ਕਿ ਉਹ ਚੋਣ ਨਹੀ ਲੜਨਾ ਚਾਹੁੰਦੇ। ਅੰਨਾ ਦਾ ਮੰਨਣਾ ਹੈ ਕਿ ਅੱਜ ਵੀ ਪਿੰਡਾਂ ਵਿਚ ਸ਼ਰਾਬ ਅਤੇ ਨੋਟ ਦੇ ...
Read Full Story


ਆਰ-ਪਾਰ ਦੀ ਲੜਾਈ ਲਈ ਇਕੱਠੇ ਹੋਏ ਅੰਨਾ ਤੇ ਰਾਮਦੇਵ

ਨਵੀਂ ਦਿੱਲੀ, ਜਨ ਲੋਕਪਾਲ ਬਿਲ, ਭ੍ਰਿਸ਼ਟਾਚਾਰ ਅਤੇ ਕਾਲਾ ਧਨ ਖਿਲਾਫ ਵੱਖ-ਵੱਖ ਮੁਹਿੰਮ ਚਲਾ ਰਹੇ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਹੁਣ ਇਕੱਠੇ ਮੁਹਿੰਮ ਚਲਾਉਣਗੇ। ਦਿੱਲੀ ਵਿਚ ਸ਼ੁਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਬਾਬਾ ਰਾਮਦੇਵ ਨੇ ਕਿਹਾ ਕਿ 1 ਮਈ ਤੋਂ ਉਹ ਛਤੀਸਗੜ੍ਹ ਅਤੇ ਅੰਨਾ ਹਜ਼ਾਰੇ ਮਹਾਰਾਸ਼ਟਰ ਤੋਂ ਇਕ ਦਿਨ ਦਾ ਵਰਤ ਰੱਖਣਗੇ। 1 ਮਈ ਤੋਂ ਅੰਨਾ ਹਜ਼ਾਰੇ ਮਹਾਰਾਸ਼ਟਰ ਦੇ ਸ਼ਿਰਡੀ ਤੋਂ ਆਪਣਾ ਅੰਦੋਲਨ ਸ਼ੁਰੂ ਕਰਨਗੇ ਅਤੇ ਬਾਬਾ ਰਾਮਦੇਵ ਛਤੀਸਗੜ੍ਹ ਦੇ ਦੁਰਗ ਤੋਂ। ਅੰਨਾ ਨੇ ਕਿਹਾ ਕਿ ਇਹ ਅੰਦੋਲਨ 35 ਜ਼ਿਲਿਆਂ ਵਿਚ ਚੱਲੇਗਾ। ਦੋਵੇਂ ਕਰੀਬਨ ਇਕ ਮਹੀਨੇ ਬਾਅਦ 3 ਜੂਨ ...
Read Full Story


ਸਰਕਾਰ ਨੇ ਲੋਕ ਸਭਾ ਵਲੋਂ ਪਾਸ ਲੋਕਪਾਲ ਬਿੱਲ ਵਿਚ ਸੋਧਾਂ ਨੂੰ ਮਨਜ਼ੂਰੀ ਦਿਤੀ

ਨਵੀਂ ਦਿੱਲੀ, ਪਿਛਲੇ ਸਾਲ ਦਸੰਬਰ ਵਿਚ ਲੋਕ ਸਭਾ ਵਿਚ ਪਾਸ ਲੋਕਪਾਲ ਬਿੱਲ 'ਤੇ ਸੋਧਾਂ ਨੂੰ ਅੱਜ ਸਰਕਾਰ ਵਲੋਂ ਮਨਜ਼ੂਰੀ ਮਿਲ ਗਈ। ਮੰਤਰੀਆਂ ਨੇ ਅੱਜ ਰਾਜ ਸਭਾ ਵਿਚ ਬਿੱਲ ਦੇ ਪਾਸ ਹੋਣ ਨੂੰ ਲੈ ਕੇ ਵੀ ਚਰਚਾ ਕੀਤੀ ਜੋ ਇਸ ਮਹੀਨੇ ਦੇ ਅਖੀਰ ਵਿਚ ਉਚ ਸਦਨ ਵਿਚ ਆ ਸਕਦਾ ਹੈ। ਲੋਕ ਸਭਾ ਵਿਚ ਲੋਕਪਾਲ ਬਿੱਲ ਪਾਸ ਹੁੰਦੇ ਸਮੇਂ ਸਰਕਾਰ ਨੇ ਕਈ ਸੋਧਾਂ 'ਤੇ ਸਹਿਮਤੀ ਜਤਾਈ ਸੀ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਦੇ ਖਿਲਾਫ ਜਾਂਚ ਨੂੰ ਲੋਕਪਾਲ ਦੇ ਪੂਰੇ ਬੈਂਚ ਵਲੋਂ ਦੋ-ਤਿਹਾਈ ਬਹੁਮਤ ਨਾਲ ਮਨਜ਼ੂਰੀ ਮਿਲਣ ਦੀ ਵਿਵਸਥਾ ...
Read Full Story


ਮੁੜ ਲਟਕਿਆ ਲੋਕਪਾਲ ਬਿੱਲ

ਨਾਕਾਮ ਰਹੀ ਸਰਵਪਾਰਟੀ ਬੈਠਕ ਲੋਕਪਾਲ ਬਿੱਲ 'ਚੋਂ ਲੋਕ ਆਯੁਕਤ ਨੂੰ ਹਟਾਉਣ ਬਾਰੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਲਗਭਗ ਸਹਿਮਤੀ ਬਣੀ ਨਵੀਂ ਦਿੱਲੀ, ਭ੍ਰਿਸਟਾਚਾਰ ਵਿਰੋਧੀ ਲੋਕਪਾਲ ਬਿੱਲ 'ਤੇ ਅੜਿੱਕਾ ਦੂਰ ਕਰਨ ਦੇ ਇਰਾਦੇ ਨਾਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਸ਼ੁੱਕਰਵਾਰ ਸੱਦੀ ਗਈ ਸਰਵ ਪਾਰਟੀ ਬੈਠਕ ਨਾਕਾਮ ਹੋ ਗਈ। ਲੋਕਪਾਲ ਬਿੱਲ 'ਚੋਂ ਲੋਕ ਆਯੁਕਤ ਦੇ ਪ੍ਰਬੰਧ ਨੂੰ ਹਟਾਉਣ ਨੂੰ ਲੈ ਕੇ ਸਰਕਾਰ ਦੇ ਸਹਿਯੋਗੀਆਂ ਅਤੇ ਵਿਰੋਧੀ ਧਿਰ ਦਰਮਿਆਨ ਲਗਭਗ ਸਹਿਮਤੀ ਬਣ ਗਈ। ਬਾਕੀ ਰਹਿੰਦੇ ਮੁੱਦਿਆਂ 'ਤੇ ਆਮ ਸਹਿਮਤੀ ਬਣਾਉਣ ਸਬੰਧੀ ਕੰਮ ਕਰਨ ਦਾ ਫੈਸਲਾ ਲਿਆ ਗਿਆ। ...
Read Full Story


ਲੋਕਪਾਲ ਬਿਲ ਲਈ ਲੋਕਾਂ ਦੀ ਸੰਸਦ ਵਿਚ ਜਾਵਾਂਗੇ : ਹਜ਼ਾਰੇ

ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਆਗੂ ਸ਼੍ਰੀ ਅੰਨਾ ਹਜ਼ਾਰੇ ਜਿਹੜੇ ਲੋਕਪਾਲ ਬਿੱਲ ਲਈ 25 ਮਾਰਚ ਨੂੰ ਇਥੇ ਜੰਤਰ-ਮੰਤਰ ਵਿਚ ਇਕ ਰੋਜ਼ਾ ਭੁੱਖ-ਹੜਤਾਲ ਕਰਨ ਜਾ ਰਹੇ ਹਨ, ਨੇ ਕਿਹਾ ਹੈ ਕਿ ਲੋਕਪਾਲ ਬਿੱਲ ਦੇ ਮੁੱਦੇ 'ਤੇ ਉਹ ਲੋਕਾਂ ਦੀ ਪਾਰਲੀਮੈਂਟ ਵਿਚ ਜਾਣਗੇ। ਉਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹਾ ਬਿੱਲ ਪ੍ਰਵਾਨ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸੰਘਰਸ਼ ਕਿਸੇ ਪਾਰਟੀ ਦੇ ਹੱਕ ਵਿਚ ਜਾਂ ਵਿਰੁੱਧ ਨਹੀਂ ਹੈ। ਸ਼੍ਰੀ ਅੰਨਾ ਹਜ਼ਾਰੇ ਨੇ ਕਿਹਾ ਕਿ ਮੌਜੂਦਾ ਲੋਕਪਾਲ ਬਿੱਲ ਭ੍ਰਿਸ਼ਟਾਚਾਰ ਦਾ ਟਾਕਰਾ ਕਰਨ ਦੇ ...
Read Full Story


ਬਜਟ ਸੈਸ਼ਨ ਦੇ ਦੂਜੇ ਹਿੱਸੇ 'ਚ ਲਿਆਇਆ ਜਾਏਗਾ ਲੋਕਪਾਲ ਬਿੱਲ

ਨਵੀਂ ਦਿੱਲੀ, ਲੋਕਪਾਲ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਿਵਾਸ 'ਤੇ ਚੱਲ ਰਹੀ ਸਰਬ ਦਲ ਬੈਠਕ ਖਤਮ ਹੋ ਗਈ। ਇਸ ਬੈਠਕ 'ਚ ਲੋਕਪਾਲ ਦੀ ਨਿਯੁਕਤੀ ਅਤੇ ਲੋਕਪਾਲ ਨੂੰ ਹਟਾਉਣ ਦੀ ਪ੍ਰਕਿਰਿਆ 'ਤੇ ਚਰਚਾ ਕੀਤੀ ਗਈ। ਲੋਕਪਾਲ ਬਿੱਲ ਬਜਟ ਸੈਸ਼ਨ ਦੇ ਪਹਿਲੇ ਸੈਸ਼ਨ 'ਚ ਚਰਚਾ 'ਚ ਨਹੀਂ ਲਿਆਇਆ ਜਾ ਸਕੇਗਾ। 30 ਮਾਰਚ ਤੱਕ ਸਰਕਾਰ ਨੂੰ ਆਮ ਬਜਟ ਪਾਸ ਕਰਨਾ ਹੈ। ਇਸ ਕਾਰਨ ਲੋਕਪਾਲ ਬਿੱਲ ਨੂੰ ਬਜਟ ਸੈਸ਼ਨ ਦੇ ਦੂਜੇ ਭਾਗ 'ਚ ਲਿਆਉਣ 'ਤੇ ਸਾਰੀਆਂ ਪਾਰਟੀਆਂ ਨੇ ਸਹਿਮਤੀ ਦਿਖਾਈ। ਸਮਾਜਵਾਦੀ ਪਾਰਟੀ ਦੇ ਮੋਹਨ ਸਿੰਘ ਨੇ ਕਿਹਾ ਕਿ ਬੈਠਕ 'ਚ ਤਿੰਨ ਮੁੱਦਿਆਂ 'ਤੇ ਸਾਰਿਆਂ ਨੂੰ ਇਤਰਾਜ਼ ਹੈ। ਸਰਕਾਰ ਦਾ ਰੁਖ ...
Read Full Story


ਪ੍ਰਧਾਨ ਮੰਤਰੀ ਨੇ ਲੋਕਪਾਲ ਬਿੱਲ 'ਤੇ ਸ਼ੁੱਕਰਵਾਰ ਨੂੰ ਸੱਦੀ ਸਰਬ ਪਾਰਟੀ ਮੀਟਿੰਗ

ਨਵੀਂ ਦਿੱਲੀ, ਲੋਕਪਾਲ ਬਿੱਲ ਨੂੰ ਲੈ ਕੇ ਵਿਰੋਧ ਦੂਰ ਕਰਨ ਦੇ ਤਾਜ਼ਾ ਯਤਨਾਂ ਦੇ ਤਹਿਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਦੁਪਹਿਰ ਸਮੇਂ ਪ੍ਰਧਾਨ ਮੰਤਰੀ ਨਿਵਾਸ 'ਤੇ ...
Read Full Story


ਹਜ਼ਾਰੇ ਨੇ ਮਜ਼ਬੂਤ ਲੋਕਪਾਲ ਬਿੱਲ ਦੀ ਸਮਾਂ ਹੱਦ 2014 ਤਕ ਵਧਾਈ

ਰਾਲੇਗਨ ਸਿੱਧੀ, ਅੰਨਾ ਹਜ਼ਾਰੇ ਮਜ਼ਬੂਤ ਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਲਈ ਸਮਾਂ-ਹੱਦ ਨੂੰ 2014 'ਚ ਹੋਣ ਵਾਲੀਆਂ ਆਮ ਚੋਣਾਂ ਤਕ ਵਧਾਉਂਦੇ ਹੋਏ ਦਿਖਾਈ ਦਿੱਤੇ ਹਨ ਅਤੇ ਉਨ੍ਹਾਂ ਨੇ ਅੱਜ ਕਿਹਾ ਕਿ ਅਜਿਹਾ ਨਾ ਹੋਣ 'ਤੇ ਉਹ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਪਰਤਣਗੇ। ਹਜ਼ਾਰੇ ਨੇ ਕਿਹਾ ਕਿ ਪ੍ਰਭਾਵੀ ਲੋਕਪਾਲ ਬਿੱਲ ਦੀ ਮੁਹਿੰਮ ਦੇ ਤਹਿਤ ਉਹ ਦੋ ਮਹੀਨੇ ਬਾਅਦ ਆਪਣਾ ਰਾਸ਼ਟਰਵਿਆਪੀ ਦੌਰਾ ਸ਼ੁਰੂ ...
Read Full Story


ਭ੍ਰਿਸ਼ਟਾਚਾਰ ਨੇ ਕਾਂਗਰਸ ਦੀ ਕਿਸ਼ਤੀ ਡੋਬੀ : ਅੰਨਾ

ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਉਣ ਵਾਲੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਜੇ ਕਾਂਗਰਸ ਮਜ਼ਬੂਤ ਲੋਕਪਾਲ ਬਿੱਲ ਲਿਆਉਂਦੀ ਤਾਂ ਅਸੈਂਬਲੀ ਚੋਣਾਂ ਵਿਚ ਉਸ ਦੀ ਹਾਲਤ ਵਧੀਆ ਹੋਣੀ ਸੀ। ਆਪਣੇ ਪਿੰਡ ਰਾਲੇਗਨ ਸਿੱਧੀ ਵਿਖੇ ਚੋਣ ਨਤੀਜਿਆਂ 'ਤੇ ਟਿੱਪਣੀ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੇ ਚੋਣ ਨਤੀਜਿਆਂ 'ਤੇ ਅਸਰ ਪਾਇਆ ਹੈ। ਕਾਂਗਰਸ ਨੇ ਜੇ ਮਜ਼ਬੂਤ ਲੋਕਪਾਲ ਬਿੱਲ ਲਿਆਂਦਾ ਹੁੰਦਾ ਤਾਂ ਚੋਣਾਂ ਵਿਚ ਵੋਟਰਾਂ ਨੇ ਉਸ ਦੀ ਹਮਾਇਤ ਕਰਨੀ ਸੀ। ਕਾਂਗਰਸ ਨਿਕੰਮਾ ਲੋਕਪਾਲ ਲਿਆਉਣਾ ਚਾਹੁੰਦੀ ਸੀ ਜਿਸ ਦਾ ਉਸ ਨੂੰ ਸਿੱਟਾ ਭੁਗਤਣਾ ਪਿਆ ਹੈ। ...
Read Full Story


ਟੀਮ ਅੰਨਾ ਦੇ ਕੁਝ ਮੈਂਬਰ ਚਲਾ ਰਹੇ ਹਨ ਸਿਆਸਤ : ਵੀਰਭੱਦਰ

ਸ਼ਿਰਡੀ, ਮਜ਼ਬੂਤ ਲੋਕਪਾਲ ਬਿੱਲ ਦੇ ਯੂ. ਪੀ. ਏ. ਸਰਕਾਰ ਦੇ ਸੰਕਲਪ ਨੂੰ ਦੋਹਰਾਉਂਦੇ ਹੋਏ ਕੇਂਦਰੀ ਮੰਤਰੀ ਵੀਰਭੱਦਰ ਸਿੰਘ ਨੇ ਕਿਹਾ ਹੈ ਕਿ ਟੀਮ ਅੰਨਾ ਦੇ ਕੁਝ ਮੈਂਬਰ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਹਨ। ਸਾਈਂ ਬਾਬਾ ਮੰਦਰ ਦੇ ਦਰਸ਼ਨ ਕਰਨ ਪਿੱਛੋਂ ਵੀਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀਰਭੱਦਰ ਸਿੰਘ ਨੇ ਕਿਹਾ ਕਿ ਜਨ ਲੋਕਪਾਲ ਬਿੱਲ ਲਈ ਅੰਨਾ ਹਜ਼ਾਰੇ ਦੀ ਮੰਗ ਠੀਕ ਹੈ। ਯੂ. ਪੀ. ਏ. ਸਰਕਾਰ ਵੀ ਇਹ ਬਿੱਲ ਲਿਆਉਣਾ ਚਾਹੁੰਦੀ ਹੈ ਪਰ ਟੀਮ ਅੰਨਾ ਦੇ ਕੁਝ ਮੈਂਬਰ ਇਸ ਮੁੱਦੇ 'ਤੇ ਸਿਆਸਤ ਕਰ ਰਹੇ ਹਨ ਜੋ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਹਜ਼ਾਰੇ ਨੂੰ ਭਵਿੱਖ ਵਿਚ ਕੁਝ ...
Read Full Story


ਟੀਮ ਅੰਨਾ 'ਤੇ ਬੂਟ ਸੁੱਟਿਆ

ਦੇਹਰਾਦੂਨ, ਭ੍ਰਿਸ਼ਟਾਚਾਰ ਅਤੇ ਲੋਕਪਾਲ ਬਿੱਲ ਦੇ ਮੁੱਦੇ 'ਤੇ ਕਾਂਗਰਸ ਦਾ ਵਿਰੋਧ ਕਰ ਰਹੀ ਟੀਮ ਅੰਨਾ ਦੇਹਰਾਦੂਨ ਪਹੁੰਚੀ ਜਿੱਥੇ ਉਨ੍ਹਾਂ ਨੇ ਕਾਂਗਰਸ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨੀ ਸੀ। ਪਰ ਪ੍ਰੋਗਰਾਮ ਦੌਰਾਨ ਮੰਚ 'ਤੇ ਬੈਠੇ ਟੀਮ ਅੰਨਾ ਦੇ ਮੈਂਬਰਾਂ ਕਿਰਨ ਬੇਦੀ, ਅਰਵਿੰਦ ਕੇਜਰੀਵਾਲ ਉੱਤੇ ਉਥੇ ਮੌਜੂਦ ਇਕ ਸ਼ਖਸ ਵਲੋਂ ਬੂਟ ਸੁੱਟਿਆ ਗਿਆ। ਹਾਲਾਂਕਿ ਉਸਦਾ ਨਿਸ਼ਾਨਾ ਖੁੰਝ ਗਿਆ। ਉਥੇ ਮੌਜੂਦ ਲੋਕਾਂ ਨੇ ਉਸ ਸ਼ਖਸ ਨੂੰ ਫੜ ਲਿਆ ਅਤੇ ਖਬਰ ਹੈ ਕਿ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ...
Read Full Story


ਸਿੱਖਿਆ ਸੰਸਥਾਵਾਂ 'ਚ ਲੋਕਪਾਲ ਦਾ ਗਠਨ ਹੋਣਾ ਚਾਹੀਦੈ : ਸਿੱਬਲ

ਨਵੀਂ ਦਿੱਲੀ, ਦੇਸ਼ ਦੇ ਉੱਚ ਸਿੱਖਿਆ ਸੰਸਥਾਨਾਂ ਵਿਚ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਕ ਸਿਸਟਮ ਸਥਾਪਤ ਕੀਤਾ ਜਾਵੇਗਾ ਤੇ ਸੰਸਥਾਵਾਂ ਦੇ ਕੰਮਕਾਜ 'ਤੇ ਨਿਗਰਾਨੀ ਰੱਖਣ ਲਈ ਲੋਕਪਾਲ ਸੰਸਥਾ ਦਾ ਗਠਨ ਕੀਤਾ ਜਾਵੇਗਾ। ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਅੱਜ ਇਥੇ ਕਿਹਾ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਹ ਸਿਸਟਮ ਇਸੇ ਸੈਸ਼ਨ ਤੋਂ ਲਾਗੂ ਹੋ ਜਾਵੇਗਾ। ਯੂਨੀਵਰਸਿਟੀ ਗਰਾਂਟ ਕਮਿਸ਼ਨ, ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ ਅਤੇ ਅਧਿਆਪਕ ਸਿੱਖਿਆ ਪ੍ਰੀਸ਼ਦ ਨਾਲ ਸੰਬੰਧਤ ਸੰਸਥਾਵਾਂ ਵਿਚ ਸਮੱਸਿਆ ਹੱਲ ਪ੍ਰਣਾਲੀ ਦੇ ...
Read Full Story


ਸੀ. ਬੀ. ਆਈ. ਨੂੰ ਲੋਕਪਾਲ ਦੀਆਂ ਕੁਝ ਵਿਵਸਥਾਵਾਂ 'ਤੇ ਇਤਰਾਜ਼

ਨਵੀਂ ਦਿੱਲੀ, ਪ੍ਰਸਤਾਵਿਤ ਲੋਕਪਾਲ ਕਾਨੂੰਨ ਦੇ ਦਾਇਰੇ ਵਿਚ ਲਿਆਂਦੀਆਂ ਗਈਆਂ ਕੁਝ ਵਿਵਸਥਾਵਾਂ ਨੂੰ ਲੈ ਕੇ ਸੀ. ਬੀ. ਆਈ. ਆਪਣੇ ਇਤਰਾਜ਼ਾਂ ਨੂੰ ਸਰਕਾਰ ਅੱਗੇ ਰੱਖੇਗੀ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਸੀ. ਬੀ. ਆਈ. ਕਾਰਮਿਕ ਅਤੇ ਸਿਖਲਾਈ ਮੰਤਰਾਲਾ ਨੂੰ ਲਿਖ ਕੇ ਲੋਕਪਾਲ ਵਿਚ ਉਸ ਵਿਵਸਥਾ ਦਾ ਵਿਰੋਧ ਜਤਾਏਗੀ ਕਿ ਲੋਕਪਾਲ ਵਲੋਂ ਸ਼ੁਰੂਆਤੀ ਜਾਂਚ ਕਰਨ ਤੋਂ ਬਾਅਦ ਇਹ ਜਾਂਚ ਏਜੰਸੀ ਮਾਮਲਾ ਦਰਜ ਕਰ ਸਕੇਗੀ। ਸੂਤਰਾਂ ਦਾ ਕਹਿਣਾ ਹੈ ਕਿ ਸੀ. ਬੀ. ਆਈ. ਨਿਰਦੇਸ਼ਕ ਨੇ ਆਪਣੇ ਸੀਨੀਅਰ ਸਹਿਯੋਗੀਆਂ ਅਤੇ ਕਾਨੂੰਨ ਅਧਿਕਾਰੀਆਂ ਨਾਲ ਕਈ ਦੌਰ ਦੀਆਂ ਮੀਟਿੰਗਾਂ ਕੀਤੀਆਂ ਹਨ। ਸੀ. ਬੀ. ...
Read Full Story


ਭਵਿੱਖ ਸੰਬੰਧੀ ਫੈਸਲਿਆਂ ਲਈ ਟੀਮ ਅੰਨਾ ਨੇ ਕੀਤੀ ਬੈਠਕ

ਗਾਜ਼ੀਆਬਾਦ, ਭ੍ਰਿਸਟਾਚਾਰ ਦੇ ਵਿਰੋਧ ਵਿਚ ਆਪਣੀ ਮੁਹਿੰਮ 'ਤੇ ਵਿਚਾਰ ਅੱਗੇ ਵਧਾਉਣ 'ਤੇ ਬਣੀ ਸ਼ਸ਼ੋਪੰਜ ਵਿਚਕਾਰ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਅੰਨਾ ਹਜ਼ਾਰੇ ਦੇ ਪੱਖ ਦੀ ਕੋਰ ਕਮੇਟੀ ਦੀ ਅੱਜ ਇੱਥੇ ਬੈਠਕ ਹੋਈ। ਸਿਹਤਮੰਦ ਹੋਣ ਦੇ ਬਾਅਦ ਆਪਣੇ ਪਿੰਡ ਰਾਲੇਗਨ ਸਿੱਧੀ ਵਿਚ ਅਰਾਮ ਕਰ ਰਹੇ ਹਜ਼ਾਰੇ ਇਸ ਬੈਠਕ ਵਿਚ ਸ਼ਾਮਿਲ ਨਹੀਂ ਹੋਏ। ਹਜ਼ਾਰੇ ਨੇ ਪਿਛਲੇ ਮਹੀਨੇ ਲੋਕਪਾਲ ਦੀ ਮੰਗ ਨੂੰ ਲੈ ਕੇ ਆਪਣੀ ਭੁੱਖ ਹੜਤਾਲ ਅਤੇ ਹੋਰ ਪ੍ਰੋਗਰਾਮ ਰੱਦ ਕਰ ਦਿੱਤੇ ਸਨ, ਜਿਸ ਦੇ ਬਾਅਦ ਇਹ ਟੀਮ ਦੀ ਪਹਿਲੀ ਬੈਠਕ ਹੈ। ਬੈਠਕ ਵਿਚ ਕੇਜਰੀਵਾਲ , ਪ੍ਰਸ਼ਾਂਤ ਭੂਸ਼ਣ ਅਤੇ ਕਿਰਨ ਬੇਦੀ ਸਮੇਤ ਹੋਰ ...
Read Full Story


ਅੰਨਾ ਦੇ ਨਾ ਆਉਣ ਕਾਰਨ ਚੋਣਾਂ 'ਚ ਕਾਂਗਰਸ ਨੂੰ ਰਾਹਤ

ਲਖਨਊ, ਮਜ਼ਬੂਤ ਲੋਕਪਾਲ ਬਿੱਲ ਦੀ ਮੰਗ ਕਰ ਰਹੇ ਮੰਨੇ-ਪ੍ਰਮੰਨੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਦੇ ਉੱਤਰ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ਵਿਚ ਪ੍ਰਚਾਰ ਲਈ ਨਾ ਆਉਣ ਕਾਰਨ ਕਾਂਗਰਸ ਨੂੰ ਕੁਝ ਰਾਹਤ ਮਿਲੀ ਹੈ। ਸਰਵ-ਭਾਰਤੀ ਕਾਂਗਰਸ ਕਮੇਟੀ ਦੇ ਉੱਤਰ ਪ੍ਰਦੇਸ਼ ਦੇ Îਇੰਚਾਰਜ ਸੰਜੇ ਸਿੰਘ ਨੇ ਐਤਵਾਰ ਵਰਕਰਾਂ ਦੀ ਇਕ ਬੈਠਕ ਸੱਦੀ ਜਿਸ ਵਿਚ ਉਨ੍ਹਾਂ ਨਾਲ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਹੋਈ। ਉਨ੍ਹਾਂ ਯੂ. ਐੱਨ. ਆਈ. ਨੂੰ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਲੋਕਪਾਲ ਲਈ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਕੰਮ ਕਰਦਾ ਰਹੇਗਾ। ਚੋਣਾਂ ਵਿਚ ਵੋਟਰਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਕਾਂਗਰਸ ...
Read Full Story


ਲੋਕਪਾਲ 'ਤੇ ਕਾਹਲ ਦਿਖਾਉਣੀ ਠੀਕ ਨਹੀਂ

ਵਲ ਸੋਸਾਇਟੀ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਸਰਕਾਰ ਵਲੋਂ ਬਣਾਈ ਜਾ ਰਹੀ ਲੋਕਪਾਲ ਮਸ਼ੀਨਰੀ 'ਤੇ ਤਿੱਖੀ ਬਹਿਸ 'ਚ ਜੁਟੀ ਹੋਈ ਹੈ। ਅਜਿਹੇ ਸਮੇਂ 'ਤੇ ਰਾਖਵਾਂਕਰਨ ਇਕ ਡਾਇਨਾਮਾਈਟ ਸਿੱਧ ਹੋ ਸਕਦਾ ਹੈ। ਇਸ ਲਈ ਲੋਕਪਾਲ 'ਚ ਰਾਖਵੇਂਕਰਨ ਦੀ ਤਜਵੀਜ਼ ਦਾ ਸਾਵਧਾਨੀ ਨਾਲ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਹੈ ਕਿ 9 ਮੈਂਬਰਾਂ ਵਾਲੇ ਲੋਕਪਾਲ 'ਚ ਅੱਧੇ ਮੈਂਬਰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਔਰਤਾਂ ਤੇ ਪੱਛੜੇ ਵਰਗ ਦੇ ਹੋਣਗੇ। ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਚੋਟੀ ਦੇ ਅਹੁਦਿਆਂ ਲਈ ਰਾਖਵੇਂਕਰਨ ਦਾ ਸਿਧਾਂਤ ਲਾਗੂ ਕੀਤਾ ਗਿਆ ਹੈ। ਕੱਲ ਨੂੰ ...
Read Full Story


ਕਾਂਗਰਸ ਮਮਤਾ ਨੂੰ ਬਾਏ-ਬਾਏ ਕਹਿਣ ਦੇ ਮੂਡ 'ਚ!

ਕਾਂਗਰਸ ਕੋਲਕਾਤਾ 'ਚ ਨਵੇਂ ਘਟਨਾਕ੍ਰਮ ਤਹਿਤ ਤ੍ਰਿਣਮੂਲ ਕਾਂਗਰਸ ਤੋਂ ਹੁਣ ਆਰ-ਪਾਰ ਦੇ ਮੂਡ 'ਚ ਦਿਖਾਈ ਦੇ ਰਹੀ ਹੈ। ਸੂਤਰਾਂ ਅਨੁਸਾਰ ਕਾਂਗਸ ਆਲਾਕਮਾਨ ਭੂਮੀ ਅਲਾਟਮੈਂਟ ਬਿੱਲ, ਰੀਟੇਲ 'ਚ ਐਫ. ਡੀ. ਆਈ. ਅਤੇ ਲੋਕਪਾਲ ਬਿੱਲ 'ਤੇ ਤ੍ਰਿਣਮੂਲ ਕਾਂਗਰਸ ਦੇ ਰਵੱਈਏ ਤੋਂ ਪ੍ਰੇਸ਼ਾਨ ਹੈ। ਕਾਂਗਰਸ ਅਤੇ ਤ੍ਰਿਣਮੂਲ ਦੇ ਰਿਸ਼ਤਿਆਂ ਨੂੰ ਲੈ ਕੇ ਆਏ ਦਿਨ ਤਣਾਅ ਨਾਲ ਮਾਹੌਲ 'ਚ ਗਰਮੀ ਆ ਗਈ ਹੈ। ਕਾਂਗਰਸ ਵਰਕਰ ਇੰਦਰਾ ਭਵਨ ਦਾ ਨਾਂ ਨਜਰੁਲ ਭਵਨ ਕੀਤੇ ਜਾਣ ਦੇ ਪ੍ਰਸਤਾਵ 'ਤੇ ਸਰਕਾਰ ਦੇ ਵਿਰੋਧ 'ਚ ਸੜਕਾਂ 'ਤੇ ਉਤਰ ਆਏ ਹਨ। ਉਧਰ ਤ੍ਰਿਣਮੂਲ ਕਾਂਗਰਸ ਦੇ ਸੰਸਦੀ ਦਲ ਦੇ ਨੇਤਾ ਸੁਦੀਪ ਬੰਧੋਪਾਧਿਆਏ ਨੇ ...
Read Full Story


ਸੀ.ਪੀ.ਆਈ. ਮਜ਼ਬੂਤ ਲੋਕਪਾਲ ਲਈ ਮੁਹਿੰਮ ਚਲਾਏਗੀ: ਬਰਧਨ

ਹੈਦਰਾਬਾਦ, ਰਾਜ ਸਭਾ ’ਚ ਲੋਕਪਾਲ ਬਿੱਲ ਦੇ ਪਾਸ ਨਾ ਹੋਣ ਲਈ ਕਾਂਗਰਸ ਤੇ ਭਾਜਪਾ ਦੀ ਆਲੋਚਨਾ ਕਰਦਿਆਂ ਸੀ.ਪੀ.ਆਈ. ਨੇ ਅੱਜ ਕਿਹਾ ਕਿ ਇਸ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਇਕ ਜਾਨਦਾਰ ਤੇ ਸਮਰੱਥ ਲੋਕਪਾਲ ਦੇ ਹੱਕ ’ਚ ਜਨਵਰੀ ਤੇ ਫਰਵਰੀ ’ਚ ਮੁਹਿੰਮ ਚਲਾਈ ਜਾਵੇਗੀ। ਸੀ.ਪੀ. ਆਈ. ਦੇ ਜਨਰਲ ਸਕੱਤਰ ਏ.ਬੀ. ਬਰਧਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜ ਸਭਾ ’ਚ ਇਸ ਬਾਰੇ ਆਈ ਖੜੋਤ ਲਈ ਵੱਡੀ ਜ਼ਿੰਮੇਵਾਰ ਯੂ.ਪੀ.ਏ. ਸਰਕਾਰ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info