ਸਿੱਖ ਨੌਜਵਾਨ ਹਥਿਆਰਬੰਦ ਲੜਾਈ ਤੋਂ ਗੁਰੇਜ਼ ਕਰਨ: ਰਾਜੋਆਣਾ
ਪਟਿਆਲਾ: ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਸਿੱਖ ਨੌਜਵਾਨ ਅਤਿਵਾਦੀ ਨਹੀਂ ਹਨ, ਉਹ ਵੀ ਸਿੱਖ ਕੌਮ ਦੇ ਸ਼ਹੀਦ ਹਨ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿਚ ਹਥਿਆਰਬੰਦ ਲੜਾਈ ਤੋਂ ਗੁਰੇਜ਼ ਹੀ ਕੀਤਾ ਜਾਵੇ। ਉਧਰ ਫਾਂਸੀ ਸਬੰਧੀ ਮੁਆਫ਼ੀ ਲਈ ਕੋਈ ਚਾਰਾਜੋਈ ਨਾ ਕਰਨ ਲਈ ਬਜ਼ਿੱਦ ਰਾਜੋਆਣਾ ਦਾ ਕਹਿਣਾ ਹੈ ਕਿ ਉਹ ਫਾਂਸੀ ਦੇ ਦਿਨ ਦੀ ਬੇਸਬਰੀ ਨਾਲ ਉਡੀਕ ਰਿਹਾ ਹੈ। ਰੋਜ਼ਾਨਾ ਦੀ ਤਰ੍ਹਾਂ ਮੁਲਾਕਾਤ ਲਈ ਆਈ ਆਪਣੀ ਧਰਮ ਦੀ ਭੈਣ ਕਮਲਦੀਪ ਕੌਰ ਦੇ ਹੱਥ ਅੱਜ ਫੇਰ ਬਾਹਰ ਭੇਜੇ ਪੱਤਰ ਵਿਚ ... Read Full Story
|
ਕੌਣ ਹਨ ਜੂਲਿਅਨ ਅਸਾਂਜ ?
ਆਪਣੀ ਵੇਬਸਾਈਟ ਵਿਕੀਲੀਕਸ ਦੇ ਜਰਿਏ ਇਰਾਕ , ਅਫਗਾਨਿਸਤਾਨ ਲੜਾਈ ਅਤੇ ਅਮਰੀਕਾ ਨਾਲ ਜੁਡ਼ੇ ਖੁਫਿਆ ਦਸਤਾਵੇਜ਼ ਜਾਰੀ ਕਰ ਜੂਲਿਅਨ ਅਸਾਂਜ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਏ ਹਨ।
ਦੁਨਿਆ ਭਰ ਵਿੱਚ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ ਅਤੇ ਸੰਸਾਰ ਦੇ ਕਈ ਦੇਸ਼ ਹੁਣ ਉਨ੍ਹਾਂ ਨੂੰ ਆਪਣੇ ਰਸਤੇ ਦੀ ਰੁਕਾਵਟ ਮੰਣਦੇ ਹਨ, ਪਰ ਵਿਕੀਲੀਕਸ ਦੀ ਖੋਜ ਕਰਣ ਵਾਲੇ ਜੂਲਿਅਨ ਅਸਾਂਜ ਅਖੀਰ ਹਨ ਕੌਣ?
ਜੂਲਿਅਨ ਦੇ ਨਾਲ ਕੰਮ ਕਰਣ ਵਾਲੀਆਂ ਦੀ ਮੰਨੀਏ ਤਾਂ ਉਹ ਕੰਪਿਊਟਰ - ਕੋਡਿੰਗ ਦੇ ਮਹਾਂਰਥੀ ਇੱਕ ਅਜਿਹੇ ਸ਼ਖਸ ਹਨ ਜਿਨ੍ਹਾਂ ਦੀ ਬੁੱਧਿਮਤਾ ਅਤੇ ਲਗਨ ਨੇ ਉਨ੍ਹਾਂ ਨੂੰ ਇਸ ਮੁਕਾਮ ਉੱਤੇ ਖਡ਼ਾ ਕੀਤਾ ... Read Full Story
|
ਪਾਕਿਸਤਾਂਨ ਆਪਣੇ ਅੰਦਰ ਪਣਪ ਰਹੇ ਅੱਤਵਾਦ ਦਾ ਸਹਾਰਾ ਲੈ ਕੇ ਭਾਰਤੀ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ।
ਅੰਮ੍ਰਿਤਸਰ/ਸਰਵਨ ਸਿੰਘ ਰੰਧਾਵਾ
ਪਾਕਿ ਲਗਾਤਾਰ ਆਂਪਣੀਆਂ ਹਰਕਤਾਂ ਕਾਂਰਣ ਸੁਰਖੀਆਂ ਵਿੱਚ ਰਹਿੰਦਾਂ ਹੈ।ਇਸ ਗੱਲ ਤੋਂ ਤਾਂ ਸਾਰੀ ਦੁਨੀਆਂ ਬੜੀ ਚੰਗੀ ਤਰਾਂ ਵਾਕਿਫ ਹੈ ਕਿ ਪਾਕਿਸਤਾਨ ਅੱਤਵਾਦ ਸਮਰਥੱਕ ਦੇਸ਼ ਹੈ।ਭਾਵੇ ਪਾਕਿ ਇਸ ਗੱਲ ਤੋਂ ਹਮੇਸਾਂ ਮੁਕਰਦਾ ਰਿਹਾ ਹੈ ਪਰ ਇਸ ਹਕੀਕਤ ਤੋਂ ਸਾਰੀ ਦੁਨੀਆਂ ਵਾਕਿਫ ਹੈ ਕਿ ਪਾਕਿ ਅੰਦਰ ਇਸ ਵਕਤ ਵੀ ਅੱਤਵਾਦ ਪੂਰੀ ਤਰਾਂ ਨਾਲ ਵੱਧ ਫੁਲ ਰਿਹਾ ਹੈ।ਪਾਕਿ ਆਂਪਣੇ ਅੰਦਰਲੇ ਅੱਤਵਾਦ ਦਾ ਸੱਭ ਤੋਂ ਵੱਧ ਪ੍ਰਯੋਗ ਭਾਰਤ ਦੀ ਬਰਬਾਦੀ ਵਾਸਤੇ ਕਰਦਾ ਹੈ। ਇਹ ਨਹੀ ਕਿ ਉਸ ਦੇ ਨਿਸ਼ਾਨੇ ਤੇ ਇਕੱਲਾ ਭਾਰਤ ਹੀ ਹੈ,ਸਗੋਂ ਅਮਰੀਕਾ ਵਰਗੇ ਮਹਾਂਸ਼ਕਤੀ ਮੰਨੇ ... Read Full Story
|
ਜ਼ੇਲ੍ਹ ’ਚ ਕੈਦੀ ਭਿੜੇ- 2 ਜ਼ਖ਼ਮੀ
ਲੁਧਿਆਣਾ, 1 ਫਰਵਰੀ (ਆਹੂਜਾ)-ਸਥਾਨਕ ਬਰੋਸਟਲ ਜ਼ੇਲ੍ਹ ’ਚ ਕੈਦੀਆਂ ਵਿਚਾਲੇ ਹੋਈ ਜ਼ਬਰਦਸਤ ਲੜਾਈ ’ਚ ਦੋ ਕੈਦੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀ ਹੋਏ ਕੈਦੀਆਂ ਦੀ ਸ਼ਨਾਖਤ ਦਲੀਪ ਅਤੇ ਸੋਨੂੰ ਵਜੋਂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਇਨ੍ਹਾਂ ਕੈਦੀਆਂ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਉਨ੍ਹਾਂ ਦੇ ਨਾਲ ਲਗਦੀ ਬੈਠਕ ’ਚ ਰਹਿੰਦੇ ਕੈਦੀਆਂ ਤੋਂ ਅਧਿਕਾਰੀਆਂ ਨੇ ਮੋਬਾਈਲ ਬਰਾਮਦ ਕੀਤਾ ਸੀ। ਉਨ੍ਹਾਂ ਕੈਦੀਆਂ ਨੂੰ ਸ਼ੱਕ ਸੀ ਕਿ ਇਸ ਦੀ ਸ਼ਿਕਾਇਤ ਦਲੀਪ ਅਤੇ ਸੋਨੂੰ ਨੇ ਕੀਤੀ ਹੈ। ਇਸ ਰੰਜਿਸ਼ ਨੂੰ ਲੈ ਕੇ ਉਨ੍ਹਾਂ ਨੇ ਅੱਜ ਦਲੀਪ ਅਤੇ ਸੋਨੂੰ ’ਤੇ ਹਮਲਾ ਕਰ ਦਿੱਤਾ। ਸੂਚਨਾ ... Read Full Story
|
ਮਾਸੂਮ ਧੀਆਂ ਦੀ ਜਾਨ ਲੈਣ ਵਾਲੀ ਮਾਂ ਵੱਲੋਂ ਖੁਦਕੁਸ਼ੀ
ਹਾਜੀਪੁਰ, 1 ਫਰਵਰੀ (ਪੱਤਰ ਪ੍ਰੇਰਕ)-ਹਾਜੀਪੁਰ ਦੇ ਨਜ਼ਦੀਕ ਪਾਵਰ ਕਾਲੋਨੀ ’ਚ ਰਹਿੰਦੀ ਸੰਧਿਆ ਦੇਵੀ ਪਤਨੀ ਰਾਜ ਕੁਮਾਰ ਨੇ ਆਪਣੀਆਂ ਦੋ ਮਾਸੂਮ ਧੀਆਂ ਨੂੰ ਗਲ ਘੁੱਟ ਕੇ ਮਾਰ ਦਿੱਤਾ ਅਤੇ ਬਾਅਦ ’ਚ ਖੁਦ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਇਸ ਸਬੰਧੀ ਪਾਵਰ ਕਾਲੋਨੀ ’ਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਜਦ ਅਸੀਂ ਘਰ ’ਚ ਚੀਕ ਚਿਹਾੜਾ ਸੁਣਿਆ ਤਾਂ ਇਨ੍ਹਾਂ ਦੇ ਘਰ ’ਚ ਲੜਕੀ ਕਨਿਕਾ 4 ਸਾਲ ਅਤੇ ਲੜਕੀ ਮਾਨਿਅਤਾ 3 ਸਾਲ ਬੇਹੋਸ਼ੀ ਦੀ ਹਾਲਤ ’ਚ ਪਈਆਂ ਸਨ ਅਤੇ ਸੰਧਿਆ ਦੇਵੀ ਦਵਾਈ ਖਾਣ ਤੋਂ ਬਾਅਦ ਤੜਫ ਰਹੀ ਸੀ। ਇਨ੍ਹਾਂ ਸਾਰਿਆਂ ਨੂੰ ਲੋਕਾਂ ਨੇ ਹਾਜੀਪੁਰ ਦੇ ਸਰਕਾਰੀ ਹਸਪਤਾਲ ’ਚ ਪਹੁੰਚਾਇਆ ... Read Full Story
|