ਵਿਆਹ ਕਾਨੂੰਨਾਂ ਬਾਰੇ ਨਵਾਂ ਬਿੱਲ ਤਿਆਰ
ਨਵੀਂ ਦਿੱਲੀ, ਇੱਕ ਸੰਸਦੀ ਕਮੇਟੀ ਦੀਆਂ ਚਾਰ ਪ੍ਰਮੱਖ ਸਿਫਾਰਸ਼ਾਂ ਸਵੀਕਾਰ ਕਰਦਿਆਂ ਸਰਕਾਰ ਨੇ ਵਿਆਹ ਕਾਨੂੰਨਾਂ ਬਾਰੇ ਬਿੱਲ ਦਾ ਨਵੇਂ ਸਿਰਿਓਂ ਖਰੜਾ ਤਿਆਰ ਕੀਤਾ ਹੈ, ਜਿਸ ਤਹਿਤ ਹੁਣ ਵਿਆਹ ਤੋਂ ਮੰਗਰੋਂ ਖਰੀਦੀ ਜਾਣ ਵਾਲੀ ਪਤੀ ਦੀ ਸੰਪਤੀ ‘ਚ ਪਤਨੀ ਦਾ ਵੀ ਹਿੱਸਾ ਹੋਵੇਗਾ ਤੇ ਗੋਦ ਲਏ ਬੱਚਿਆਂ ਦਾ ਜੋੜੇ ਦੇ ਆਪਣੇ ਬੱਚਿਆਂ ਦੇ ਬਰਾਬਰ ਦਾ ਜਾਇਦਾਦ ‘ਚ ਹਿੱਸਾ ਹੋਵੇਗਾ। ਇਸ ਹਫਤੇ ਇਹ ਸੋਧਿਆ ਹੋਇਆ ਬਿੱਲ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾ ਸਕਦਾ ਹੈ।
ਵਿਆਹ ਬਾਰੇ ਕਾਨੂੰਨ (ਸੋਧ) ਬਿੱਲ 2010 ਦੋ ਸਾਲ ਪਹਿਲਾਂ ਉਪਰਲੇ ਸਦਨ ‘ਚ ਪੇਸ਼ ਕੀਤਾ ਗਿਆ ਸੀ, ਜੋ ਮਗਰੋਂ ‘ਕਾਨੂੰਨ, ... Read Full Story
|
ਮੁੱਖ ਮੰਤਰੀ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਪਟਿਆਲਾ ਪੁੱਜੇ
ਪਟਿਆਲਾ: 24 ਅਕਤੂਬਰ (ਪੀ.ਐਸ.ਗਰੇਵਾਲ) -ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਪਟਿਆਲਾ-ਨਾਭਾ ਰੋਡ ’ਤੇ ਸਥਿਤ ਚਾਹਲ ਪੈਲੇਸ ਵਿਖੇ ਸਾਬਕਾ ਡਵੀਜ਼ਨਲ ਜੰਗਲਾਤ ਅਫਸਰ ਪਟਿਆਲਾ ਸ੍ਰ: ਕਰਮਜੀਤ ਸਿੰਘ ਜਟਾਣਾ ਦੀ ਸਪੁੱਤਰੀ ਬੀਬਾ ਸ਼ਬਦੀਪ ਕੌਰ ਅਤੇ ਫਰੀਦਕੋਟ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਸ੍ਰ: ਹਰਿੰਦਰਜੀਤ ਸਿੰਘ ਸਮਰਾ ਦੇ ਸਪੁੱਤਰ ਕਾਕਾ ਰਾਜਬੀਰ ਸਿੰਘ ਦੇ ਸ਼ੁਭ ਵਿਆਹ ਮੌਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਮੁੱਖ ਮੰਤਰੀ ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਸੁਖੀ ਵਿਵਾਹਕ ਜੀਵਨ ਤੇ ਲੰਮੀ ਉਮਰ ਦੀ ਕਾਮਨਾ ਕੀਤੀ। ... Read Full Story
|
ਏਡਜ਼ ਪੀੜਤਾਂ ਦਾ ਵਿਆਹ ਕਰਵਾਿਆ
ਪਟਿਆਲਾ, 21 ਫਰਵਰੀ (ਪੀ.ਐਸ.ਗਰੇਵਾਲ) – ਸਮਾਜ ਵਿਚ ਭਾਵੇਂ ਏਡਜ਼ ਪੀੜਤ ਰੋਗੀਆਂ ਨਾਲ ਲੋਕ ਬੈਠਣ ਤੋਂ ਵੀ ਡਰਦੇ ਹਨ, ਪਰੰਤੂ ਸਮਾਜ ਸੇਵਾ ਵਿਚ ਲੱਗੇ ਲੋਕ ਉਨ੍ਹਾਂ ਦੀ ਭਲਾਈ ਲਈ ਦਿਲੋਂ ਕੋਸ਼ਿਸ਼ਾਂ ਕਰ ਰਹੇ ਹਨ ਜਿਸਦਾ ਜਿੳੂਂਦਾ ਜਾਗਦਾ ਸਬੂਤ ਪਟਿਆਲਾ ਦੇ ਸਮਾਜ ਸੇਵਕ ਡਾ. ਰਾਕੇਸ਼ ਵਰਮੀ ਅਤੇ ਉਨ੍ਹਾਂ ਦੀ ਸੰਸਥਾ ਦੀ ਟੀਮ ਤੋਂ ਲਿਆ ਜਾ ਸਕਦਾ ਹੈ ਜਿਨ੍ਹਾਂ ਨੇ ਅੱਜ ਸਮਾਜ ਸੇਵਾ ਵਿਚ ਇਕ ਕਦਮ ਹੋਰ ਵਧਾਦੇ ਹੋਏ ਏਡਜ਼ ਨਾਲ ਪੀੜਤ ਰੋਗੀਆਂ ਦਾ ਪੂਰੇ ਰੀਤੀ-ਰਿਵਾਜਾਂ ਦੇ ਨਾਲ ਵਿਆਹ ਕਰਵਾਇਆ।
ਂਂ&ਿ#2674;ਹ ਪੁੰਨ ਅਤੇ ਸਮਾਜ ਸੇਵਾ ਦਾ ਕੰਮ ਪੰਜਾਬ ਦੀ ਸਮਾਜ ਸੇਵੀ ਸੰਸਥਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ... Read Full Story
|
ਵਿਆਹ ਅਤੇ ਭੋਗ ਸਮਾਗਮ ਵੀ ਹੁਣ ਮੇਲੇ ਬਣ ਕੇ ਰਹਿ ਗਏ ਹਨ।
ਅੱਜ ਸਵੇਰੇ ਮੈਂ ਇੱਕ ਲੀਡਰ ਮਿੱਤਰ ਨੂੰ ਫੋਂਨ ਤੇ ਪੁੱਛ ਬੈਠਾ ਕਿ ਇਸ ਵੇਲੇ ਕੀ ਕਰ ਰਹੇ ਹੋ?ਜਵਾਬ ਮਿਲਿਆ ਕਿ ਕੁੱਤੇ ਭਕਾਈ ਕਰਨ ਚੱਲੇ ਹਾਂ ਤੇ ਨਾਲ ਹੀ ਉਹ ਹੱਸ ਪਿਆ। ਫਿਰ ਦੱਸਣ ਲੱਗਾ ਕਿ ਅੱਜ ਤਿਂਨ ਵਿਆਹਾਂ ‘ਚ ਪਹੁੰਚਣਾ ਹੈ। ਬੱਸ ਹੁਣ ਵਿਆਹਾਂ ਦੀ ਰੁੱਤ ਸੂਰੂ ਹੋ ਗਈ। ਰੋਜ ਇਹੀ ਕੰਮ ਕਰਾਂਗੇ।ਪਰ ਨਾਲ ਹੀ ਕਹਿਣ ਲੱਗਾ ਕਿ ਮੇਰਾ ਨਾਂਮ ਨਾਂ ਲਿਖੀਂ। ਮੈਂ ਵੋਟਾਂ ਵੀ ਲੈਣੀਆਂ ਹਨ। ਇਹ ਕਿਸੇ ਇੱਕ ਲੀਡਰ ਦੀ ਕਹਾਣੀ ਨਹੀਂ। ਕਿਸੇ ਵਿਰਲੇ ਟਾਂਵਿਆਂ ਨੂੰ ਛੱਡ ਕੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸੂਬਾ ਪੱਧਰ ਦੇ ਲੀਡਰਾਂ ਦਾ ਇਹੋ ਹਾਲ ਹੈ। ਆਂਮ ਵਿਆਹ ਸਮਾਗਮਾਂ ‘ਚ ਤਿੰਨ ਕੁ ਸੌ ... Read Full Story
|
ਭਰੂਣ ਹੱਤਿਆ ਲਈ ਜ਼ਿੰਮੇਵਾਰ ਕੌਣ?
ਅੱਜ ਤੋਂ ਲੱਖਾਂ-ਕਰੋੜਾਂ ਸਾਲ ਪਹਿਲਾਂ ਧਰਤੀ ’ਤੇ ਜੀਵਨ ਹੋਂਦ ਵਿੱਚ ਆਇਆ ਸੀ। ਫਿਰ ਹੌਲੀ-ਹੌਲੀ ਬਦਲਾਓ ਆਉਂਦੇ ਗਏ। ਜਿਵੇਂ-ਜਿਵੇਂ ਇਨਸਾਨ ਦਾ ਵਿਕਾਸ ਹੋਇਆ, ਉਸ ਦੇ ਨਾਲ-ਨਾਲ ਅਲੱਗ-ਅਲੱਗ ਵਿਸ਼ਿਆਂ ਦਾ ਵੀ ਵਿਕਾਸ ਹੋਇਆ ਅਤੇ ਸਾਇੰਸ ਨੇ ਇੱਕ ਅਜਿਹੀ ਦੇਣ ਦਿੱਤੀ, ਜੋ ਅੱਜ ਦੀਆਂ ਬਾਲੜੀਆਂ ਲਈ ਤਰ੍ਹਾਂ ਨਾਲ ਸਰਾਪ ਹੀ ਬਣ ਗਈ ਹੈ ਤੇ ਉਹ ਹੈ ਅਲਟਰਾ-ਸਾਊੰਡ। ਇਹ ਇੱਕ ਅਜਿਹੀ ਤਕਨੀਕ ਹੈ, ਜਿਸ ਦੁਆਰਾ ਮਾਂ ਦੇ ਗਰਭ ਵਿੱਚ ਪਲ ਰਹੇ ਬਾਚੇ ਦੇ ਲਿੰਗ ਦਾ ਪਤਾ ਚੱਲ ਜਾਂਦਾ ਹੈ। ਇਹ ਨਿਰਧਾਰਾਤ ਹੋ ਜਾਂਦਾ ਹੈ ਕਿ ਗਰਭ ਵਿੱਚ ਪਲ ਰਿਹਾ ਬੱਚਾ ਲੜਕਾ ਹੈ ਜਾਂ ਲੜਕੀ।
ਬਿਨਾ ਸ਼ੱਕ ਇਸ ਸਮੇਂ ਅਲਟਰਾ-ਸਾਊਡ ... Read Full Story
|
ਅੱਜ ਕੱਲ੍ਹ ਦੀਆਂ ਪ੍ਰੇਮ ਕਹਾਣੀਆਂ
ਲਵ, ਅੱਜ ਕੱਲ੍ਹ ਇੱਕ ਫੈਸ਼ਨ ਜਿਹਾ ਬਣ ਗਿਆ ਹੈ। ਹਰ ਦੂਜਾ ਵਿਅਕਤੀ ਪਿਆਰ ਦੀ ਰਾਹ ’ਤੇ ਚੱਲਦਾ ਨਜ਼ਰ ਆਵੇਗਾ। ਇਹੀ ਪ੍ਰੇਮ ਤੱਕ ਮੈਰਿਜ ਵਿੱਚ ਤਬਦੀਲ ਨਹੀਂ ਹੁੰਦਾ ਉਦੋ ਤੱਕ ਤਾਂ ਠੀਕ ਹੈ, ਪਰ ਵਿਆਹ ਹੁੰਦੇ ਹੀ ਪਤਾ ਨਹੀਂ ਕੀ ਲੋਹੜਾ ਆਉਣ ਲੱਗਦਾ ਹੈ। ਕਿਹਾ ਜਾਂਦਾ ਹੈ ਕਿ ‘ਲਵ ਇਜ ਬਲਾਇੰਡ ਐਡ ਮੈਰਿਜ ਇਜ ਆਈ ਓਪਨਰ । ਪਰ ਲਵ ਮੈਰਿਜੇਸ ਦੇ ਬਹੁਤ ਸਾਰੇ ਮਾਮਲਿਆਂ ਵਿੱਚ ਲੋਕ ਇਸ ਸੱਚਾਈ ਤੋਂ ਨਜ਼ਰਾਂ ਚੁਰਾਉਂਦੇ ਹਨ। ਵਿਆਹ ਦੀ ਆਪਣੀ ਸੱਚਾਈ ਹੁੰਦੀ ਹੈ। ਪਰ ਬਹੁਤ ਸਾਰੇ ਜੋੜੇ ਵਿਆਹ ਤੋਂ ਬਾਅਦ ਹੀ ਚਾਹਤ ਅਤੇ ਉਮੀਦਾਂ ਦੀ ਉਹੀ ਦੁਨੀਆਂ ਰਚੀ ਰੱਖਦੇ ਹਨ, ਜੋ ਦੌਰ-ਏ-ਮੁਹੱਬਤ ਦੀ ਦਾਸਤਾਨ ਹੁੰਦੀ ... Read Full Story
|
ਲੁਧਿਆਣਾ ’ਚ ਮਾਂ ਤੇ ਦੋ ਮਾਸੂਮ ਬੱਚੀਆਂ ਦਾ ਕਤਲ
ਲੁਧਿਆਣਾ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਸੰਧੂ ਨਗਰ ਵਿਚ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਇਕ ਔਰਤ ਅਤੇ ਉਸ ਦੀਆਂ ਦੋ ਮਾਸੂਮ ਬੱਚੀਆਂ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਮ੍ਰਿਤਕਾਂ ਦੀ ਸ਼ਨਾਖਤ ਸਿਮਰਨ ਉਰਫ਼ ਪਿੰਕੀ (28), ਦਿਵਿਆ ਉਰਫ਼ ਕੋਮਲ (8) ਅਤੇ ਪੂਜਾ (5) ਵਜੋਂ ਕੀਤੀ ਗਈ ਹੈ। ਅੱਜ ਸਵੇਰੇ ਲੋਕਾਂ ਨੇ ਜਦੋਂ ਸੰਧੂ ਨਗਰ ਨੇੜੇ ਜਾਂਦੀ ਰੇਲਵੇ ਲਾਈਨ ਨੇੜੇ ਇਹ ਲਾਸ਼ਾਂ ਪਈਆਂ ਦੇਖੀਆਂ ਤਾਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਜ਼ਿਲ੍ਹਾ ਪੁਲਿਸ ਮੁਖੀ ਡਾ: ਸੁਖਚੈਨ ਸਿੰਘ ਗਿੱਲ, ਥਾਣਾ ਹੈਬੋਵਾਲ ਦੇ ਇੰਚਾਰਜ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ... Read Full Story
|
ਨਾਬਾਲਗ ਲੜਕੀ ਅਗਵਾ ਕਰਨ ’ਤੇ ਪਰਚਾ ਦਰਜ
ਅੰਮ੍ਰਿਤਸਰ, 27 ਦਸੰਬਰ (ਨ.ਪ.ਪ.)-ਥਾਣਾ ਰਾਜਾਸਾਂਸੀ ਦੀ ਪੁਲਿਸ ਵੱਲੋਂ ਨਾਬਾਲਗ ਲੜਕੀ ਅਗਵਾ ਕਰਨ ਦੇ ਦੋਸ਼ ’ਚ ਦਫ਼ਾ 363, 366 ਆਈ. ਪੀ. ਸੀ. ਤਹਿਤ ਪਰਚਾ ਬੰਟੀ ਵਾਸੀ ਸ਼ਿਚੰਦਰ ਖਿਲਾਫ਼ ਦਰਜ ਕੀਤਾ ਗਿਆ ਹੈ। ਲੜਕੀ ਦੇ ਬਾਪ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਦੀ ਉਮਰ 16 ਸਾਲ ਦੇ ਕਰੀਬ ਹੈ। ਉਕਤ ਲੜਕਾ ਵਿਆਹ ਕਰਵਾਉਣ ਦੇ ਬਹਾਨੇ ਉਸ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਉਸ ਦੀ ਲੜਕੀ ਘਰ ਵਿਚੋਂ ਸੋਨੇ ਦਾ ਕੜਾ ਅਤੇ 30 ਹਜ਼ਾਰ ਰੁਪਏ ਨਕਦ ਵੀ ਲੈ ਗਈ ... Read Full Story
|
ਸ਼ਹੀਦੀ ਸਮਾਗਮ ’ਤੇ 12 ਵਿਆਹ ਕੀਤੇ
ਮਹਿਤਪੁਰ, 25 ਦਸੰਬਰ (ਤਰਲੋਕ)- ਸ਼ਹੀਦ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਸਮਾਗਮ ਸਬੰਧੀ ਭਗਵਾਨ ਵਾਲਮੀਕਿ ਮੰਦਰ ਨਜ਼ਦੀਕ ਸਿਵਲ ਹਸਪਤਾਲ ਵਿਖੇ ਸ਼ਹੀਦ ਬਾਬਾ ਜੀਵਨ ਮੈਮੋਰੀਅਲ ਕਮੇਟੀ ਵਲੋਂ 12 ਜੋੜਿਆਂ ਦੇ ਵਿਆਹ ਕੀਤੇ ਗਏ, ਜਿਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਬਾਬਾ ਪ੍ਰਗਟ ਨਾਥ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮੇਂ ਉਨ੍ਹਾਂ ਨਾਲ ਕਮੇਟੀ ਚੇਅਰਮੈਨ ਬਲਬੀਰ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਭਜਨ ਸਿੰਘ ਪਛਾੜੀਆਂ, ਸਰਕਲ ਪ੍ਰਧਾਨ ਸੇਵਾਦਾਰ ਗਿਆਨੀ ਰੇਸ਼ਮ ਸਿੰਘ, ਖਜਾਨਚੀ ਸੰਤੋਖ ਸਿੰਘ, ਜ਼ਿਲ੍ਹਾ ਸੈਕਟਰੀ ਸੁਖਦੇਵ ਸਿੰਘ ਨਿਧੱੜਕ, ਅਮਰਜੀਤ ਪਟਵਾਰੀ, ਮੀਤ ਪ੍ਰਧਾਨ ਕੁਲਵੰਤ ਸਿੰਘ, ਲਛਮਣ ਸਿੰਘ, ... Read Full Story
|
ਤੁਸੀਂ ਵਿਆਹ ਲਈ ਤਿਆਰ ਹੋ?
ਵਿਆਹ ਹਰ ਲੜਕੀ ਦੀ ਜ਼ਿੰਦਗੀ ਦਾ ਇਕ ਖੂਬਸੂਰਤ ਮੋੜ ਹੈ, ਜਿਥੋਂ ਉਸ ਦਾ ਇਕ ਨਵਾਂ ਜੀਵਨ ਸ਼ੁਰੂ ਹੁੰਦਾ ਹੈ। ਹੁਣ ਉਸ ਦਾ ਇਹ ਨਵਾਂ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ, ਇਸ ਦਾ ਫੈਸਲਾ ਕਰਨ ਦੇ ਦੋ ਢੰਗ ਹੁੰਦੇ ਹਨ। ਤੁਹਾਡੇ ਵੱਲੋਂ ਵਿਆਹ ਤੋਂ ਪਹਿਲਾਂ ਵਿਆਹ ਲਈ ਕੀਤੀ ਜਾਣ ਵਾਲੀ ਸਰੀਰਕ ਅਤੇ ਮਾਨਸਿਕ ਤਿਆਰੀ।
ਜੀ ਹਾਂ, ਇਸ ਤਿਆਰੀ ’ਤੇ ਤੁਹਾਡਾ ਸਾਰਾ ਦਾਰੋਮਦਾਰ ਟਿਕਿਆ ਹੁੰਦਾ ਹੈ ਅਤੇ ਇਹ ਵਿਆਹੁਤਾ ਜ਼ਿੰਦਗੀ ਦੀ ਸਫਲਤਾ ਦਾ ਅਹਿਮ ਅੰਗ ਹੈ। ਕੀ ਤੁਸੀਂ ਵਿਆਹ ਲਈ ਸਰੀਰਕ ਜਾਂ ਮਾਨਸਿਕ ਤੌਰ ’ਤੇ ਤਿਆਰ ਹੋ? ਆਓ, ਕੁਝ ਸਵਾਲਾਂ-ਜਵਾਬਾਂ ਰਾਹੀਂ ਤੁਸੀਂ ਖੁਦ ਹੀ ਚੈ¤ਕ ਕਰ ਲਓ :
* ਕੀ ਤੁਹਾਡੀ ਉਮਰ ਵਿਆਹ ... Read Full Story
|
ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਾਇਆ
ਮੰਡੀ ਗੋਬਿੰਦਗੜ੍ਹ, 14 ਦਸੰਬਰ (ਪ. ਪ.)-ਉਘੀ ਸੰਸਥਾ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਮੰਡੀ ਗੋਬਿੰਦਗੜ੍ਹ ਵੱਲੋਂ ਅੱਜ ਮੁਹੱਲਾ ਨਸਰਾਲੀ ਵਿਖੇ 117ਵੇਂ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਸੁਖਵੀਰ ਕੌਰ ਪੁੱਤਰੀ ਸਵਰਗਵਾਸੀ ਗੁਰਨਾਮ ਸਿੰਘ ਦਾ ਵਿਆਹ ਧਰਮਪਾਲ ਸਿੰਘ ਪੁੱਤਰ ਦਲਬਾਰਾ ਸਿੰਘ (ਫ਼ਤਹਿਗੜ੍ਹ ਸਾਹਿਬ) ਵਾਸੀ ਪਿੰਡ ਜੱਲੋਵਾਲ ਨਾਲ ਗੁਰਮਰਿਆਦਾ ਅਨੁਸਾਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕਰਵਾਇਆ। ਇਸ ਮੌਕੇ ਸ੍ਰੀ ਤਰਸੇਮ ਲਾਲ ਗੁਪਤਾ ਨੇ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ’ਤੇ ਸੋਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ, ਮੀਤ ਪ੍ਰਧਾਨ ਰਵਿੰਦਰ ਸਿੰਘ, ਖਜ਼ਾਨਚੀ ... Read Full Story
|
ਸੱਸਾਂ ਦੀ ਵੀ ਸੁਣੋ ਕਹਾਣੀ
ਇਕ ਪੁੱਤਰ ਦੀ ‘ਮਾਂ’ ਜੋ ਜਵਾਨ ਹੋਏ ਆਪਣੇ ਪੁੱਤਰ ਦਾ ਵਿਆਹ ਕਰਕੇ ਮਾਂ ਤੋਂ ਇਕ ਸੱਸ-ਮਾਂ ਬਣਨਾ ਲੋਚਦੀ ਹੈ। ਇਕ ਮਾਂ ਆਪਣੇ ਪੁੱਤਰ ਵਾਸਤੇ ਇਕ ਸੋਹਣੀ ਅਤੇ ਗੁਣਵਾਨ ਵਹੁਟੀ ਲੱਭਣ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ, ਨਾਲ ਹੀ ਉਹ ਇਹ ਵੀ ਸੁਪਨੇ ਲੈਂਦੀ ਹੈ ਕਿ ਉਸ ਦੀ ਨੂੰਹ ਉਸ ਦੀ ਧੀ ਬਣ ਕੇ ਸੇਵਾ ਕਰੇਗੀ ਅਤੇ ਉਸ ਦੇ ਘਰ-ਬਾਰ ਨੂੰ ਆਪਣਾ ਘਰ ਸਮਝ ਕੇ ਸਾਂਭ-ਸੰਭਾਲ ਕਰੇਗੀ। ਸੱਸ ਇਹ ਵੀ ਸੋਚਦੀ ਹੈ ਕਿ ਪੁੱਤ ਵਿਆਹੁਣ ਨਾਲ ਉਸ ਦੀ ਨੂੰਹ ਉਸ ਦੇ ਘਰ ਆ ਕੇ ਉਸ ਦੀ ਬੁਢਾਪੇ ਵਿਚ ਚੰਗੀ ਸੇਵਾ ਕਰੇਗੀ।
ਇਹ ਸੁਪਨੇ ਲੈਂਦੀ ਹੀ ਇਕ ਪੁੱਤ ਦੀ ਮਾਂ ਨੂੰ ਆਖਰ ਉਹ ਲੜਕੀ ਲੱਭ ਜਾਂਦੀ ਹੈ, ਜਿਸ ਨੂੰ ਲੈ ਕੇ ਉਸ ... Read Full Story
|
ਪਤਨੀ ਨੂੰ ਪਾਉਣ ਲਈ ਠੋਕਰਾਂ ਖਾ ਰਿਹੈ ਭੁਪਿੰਦਰ ਸਿੰਘ
ਮਲੋਟ, 9 ਦਸੰਬਰ (ਬਰਾੜ)-ਬੇਸ਼ੱਕ ਦੋ ਬਾਲਗ ਲੜਕੇ-ਲੜਕੀ ਨੂੰ ਆਪਸੀ ਰਜ਼ਾਮੰਦੀ ਨਾਲ ਵਿਆਹ ਕਰਵਾਉਣ ਦਾ ਕਾਨੂੰਨੀ ਤੌਰ ’ਤੇ ਪੂਰਾ ਹੱਕ ਹੈ ਪੰ੍ਰਤੂ ਅਜੇ ਸਾਡੇ ਸਮਾਜ ਦੀ ਸੋਚ ਇਸ ਹਾਣ ਦੀ ਨਹੀਂ ਹੋਈ ਤੇ ਨਾ ਹੀ ਮਾਂ-ਪਿਉ ਆਪਣੇ ਬੱਚਿਆਂ ਦੀ ਅਜਿਹੀ ਸ਼ਾਦੀ ਲਈ ਰਾਜ਼ੀ ਹੁੰਦੇ ਹਨ ਜਿਸ ਕਰਕੇ ਨੌਜਵਾਨਾਂ ਵਿਚ ਨਿਰਾਸ਼ਾ ਤੇ ਖੱਜਲ ਖੁਆਰੀ ਵੇਖਣ ਨੂੰ ਮਿਲ ਰਹੀ ਹੈ। ਅਜਿਹੀ ਹੀ ਖੱਜਲ ਖੁਆਰੀ ਮਲੋਟ ਹਲਕੇ ਦੇ ਪਿੰਡ ਈਨਾ ਖੇੜਾ ਦਾ ਨੌਜਵਾਨ ਭੋਗ ਰਿਹਾ ਹੈ ਜਿਸ ਨੂੰ ਆਪਣੀ ਹੀ ਪਤਨੀ ਨੂੰ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਭੁਪਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਈਨਾ ... Read Full Story
|
ਧੋਖੇ ਨਾਲ ਵਿਆਹ ਕਰਵਾਉਣ ਦੇ ਦੋਸ਼ ’ਚ ਪੁਲਿਸ ਵੱਲੋਂ ਮਾਂ-ਪੁੱਤ ਵਿਰੁੱਧ ਕੇਸ ਦਰਜ
ਫਗਵਾੜਾ, 5 ਦਸੰਬਰ (ਹਰੀਪਾਲ)-ਸਥਾਨਕ ਭਗਤਪੁਰਾ ਮੁਹੱਲੇ ਦੀ ਵਸਨੀਕ ਇਕ ਲੜਕੀ ਨਾਲ ਵਿਆਹ ਕਰਵਾ ਕੇ ਬਾਅਦ ਵਿਚ ਉਸਦੀ ਜਾਤੀ ਨੂੰ ਲੈ ਕੇ ਪ੍ਰਤਾੜਿਤ ਕਰਨ ਅਤੇ ਆਪਣੀ ਮਾਂ ਨੂੰ ਖੁਸ਼ ਕਰਨ ਦੇ ਲਈ ਉਸਨੂੰ ਧੋਖੇ ਵਿਚ ਰੱਖ ਕੇ ਫਰਜ਼ੀ ਤਲਾਕ ਦੇ ਪੇਪਰ ਤਿਆਰ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਨਵਾਂਸ਼ਹਿਰ ਦੇ ਥਾਣਾ ਬਹਿਰਾਮ ਦੀ ਪੁਲਿਸ ਨੇ ਮਾਂ ਅਤੇ ਪੁੱਤ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਮਾਂ ਪੁੱਤ ਦੇ ਖਿਲਾਫ ਐਸ.ਸੀ.ਐਸ.ਟੀ ਐਕਟ ਦੇ ਤਹਿਤ ਦਰਜ਼ ਕੇਸ ਦੀ ਜਾਂਚ ਡੀ.ਐਸ.ਪੀ ਬੰਗਾ ਨੂੰ ਦਿੱਤੀ ਗਈ ਹੈ। ਸਥਾਨਕ ਭਗਤਪੁਰਾ ਮੁਹੱਲੇ ਦੀ ਵਸਨੀਕ ਜਸਬੀਰ ਕੌਰ ਪੁੱਤਰੀ ਸੋਹਨ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ... Read Full Story
|
ਵਿਆਹ ਤੋਂ ਪਰਤ ਰਹੇ ਪਰਿਵਾਰ ਨੂੰ ਲੁੱਟਣ ਦੀ ਕੋਸ਼ਿਸ਼
ਲੁਧਿਆਣਾ, 5 ਦਸੰਬਰ (ਆਹੂਜਾ)-ਸਥਾਨਕ ਗਿਆਸਪੁਰਾ ਵਿਚ ਬੀਤੀ ਰਾਤ ਵਿਆਹ ਤੋਂ ਵਾਪਸ ਪਰਤ ਰਹੇ ਇਕ ਪਰਿਵਾਰ ਦੇ ਮੈਂਬਰਾਂ ਨੂੰ ਕੁਝ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗਿਆਸਪੁਰਾ ਵਿਚ ਰਹਿਣ ਵਾਲੇ ਮੰਗਲ ਸਿੰਘ ਵਿਆਹ ਸਮਾਗਮ ਤੋਂ ਹੋ ਕੇ ਆਪਣੇ ਘਰ ਆਟੋ ’ਤੇ ਜਾ ਰਿਹਾ ਸੀ, ਜਦੋਂ ਉਹ ਗਿਆਸਪੁਰਾ ਫਾਟਕ ਨੇੜੇ ਪੁੱਜਾ ਤਾਂ ਪਿਛੇ ਕਾਰ ਵਿਚ ਆ ਰਹੇ ਚਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਆਟੋ ਰਿਕਸ਼ਾ ਚਾਲਕ ਨੇ ਆਟੋ ਭਜਾ ਲਿਆ ਤੇ ਚੌਕੀ ਆ ਗਏ। ਚੌਕੀ ਵਿਚ ਤਾਇਨਾਤ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਸਵੇਰੇ ... Read Full Story
|
ਵਿਆਹ ਦਾ ਝਾਂਸਾ ਦੇ ਕੇ ਲੜਕੀ ਉਧਾਲੀ
ਅੰਮ੍ਰਿਤਸਰ, 30 ਨਵੰਬਰ (ਰੇਸ਼ਮ ਸਿੰਘ)-ਵਿਆਹ ਦਾ ਝਾਂਸਾ ਦੇ ਕੇ 19 ਸਾਲਾ ਲੜਕੀ ਨੂੰ ਉਧਾਲ ਕੇ ਲੈ ਜਾਣ ’ਤੇ ਥਾਣਾ ਸਦਰ ਦੀ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਪਿੰਡ ਫਤਾਹਪੁਰ ਦੇ ਤਰਸੇਮ ਲਾਲ ਨੇ ਦੱਸਿਆ ਕਿ ਬੀਤੀ ਸਵੇਰੇ ਉਸ ਦੀ ਲੜਕੀ ਨੂੰ ਪਿੰਡ ਥੀਆ ਬੂੰਦੀ ਰਾਜਸਥਾਨ ਦਾ ਰਹਿਣ ਵਾਲਾ ਨੌਜਵਾਨ ਜੁਗਰਾਜ ਸਿੰਘ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ ਤੇ ਇਸ ਮਾਮਲੇ ’ਚ ਉਸ ਦੀ ਸਰੂਪ ਸਿੰਘ ਅਤੇ ਬਲਵਿੰਦਰ ਕੌਰ ਨਾਂ ਦੀ ਇਕ ਔਰਤ ਨੇ ਮਦਦ ਕੀਤੀ ਹੈ। ... Read Full Story
|