ਅਪਰਾਧ ਨਾ ਸਿਰਫ ਆਰਥਿਕ ਵਿਕਾਸ ਵਿੱਚ ਅੜਿਕਾ ਹੈ ਬਲਕਿ ਹਰ ਤਰਾਂ ਦਾ ਵਿਕਾਸ ਇਸ ਤੋਂ ਪ੍ਰਭਾਵਿਤ ਹੁੰਦਾ ਹੈ-ਭਾਰਗਵ
ਪਟਿਆਲਾ, 18 ਮਾਰਚ (ਪੀ.ਐਸ.ਗਰੇਵਾਲ) - ਅਪਰਾਧ ਸਾਡੇ ਸਮਾਜ ਦੀ ਗੰਭੀਰ ਸਮਸਿਆ ਹੈ। ਅਪਰਾਧ ਨਾ ਸਿਰਫ ਆਰਥਿਕ ਵਿਕਾਸ ਵਿੱਚ ਅੜਿਕਾ ਹੈ ਬਲਕਿ ਹਰ ਤਰਾਂ ਦਾ ਵਿਕਾਸ ਇਸ ਤੋਂ ਪ੍ਰਭਾਵਿਤ ਹੁੰਦਾ ਹੈ। ਅਪਰਾਧ ਨੂੰ ਕੰਟਰੋਲ ਕਰਨ ਲਈ ਫੋਰੈਸਿਕ ਸਾਇੰਸ ਨਾ ਸਿਰਫ ਮਹੱਤਵਪੁਰਨ ਹੈ ਸਗੋ ਇਹ ਜਰੂਰੀ ਵੀ ਹੈ। ਇਹ ਪ੍ਰਗਟਾਵਾ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਡਾ ਨਰਿੰਦਰ ਭਾਰਗਵ ਐਸ ਐਸ ਪੀ ਨਵਾਂ ਸ਼ਹਿਰ ਜੋ ਕਿ ਫੋਰੇਂਸਿਕ ਸਾਇੰਸ ਵਿਭਾਗ ਦੇ ਪੁਰਾਣੇ ਵਿਦਿਆਰਥੀ ਹਨ, ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫੌਰੇਂਸਿਕ ਸਾਇੰਸ ਵਿਭਾਗ ਵੱਲੋਂ ‘‘ ਐਜੂਕੇਸ਼ਨ ਐਂਡ ਰਿਸਰਚ ਇੰਨ ਫੌਰੈਂਸਿਕ ਸਾਇੰਸ-ਮੁੱਦੇ ... Read Full Story
|
ਜ਼ਿਲਾ ਪਰਿਸ਼ਦ ਦੀ ਮੀਟਿੰਗ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ
ਪਟਿਆਲਾ, 1 ਨਵੰਬਰ (ਪੀ.ਐਸ.ਗਰੇਵਾਲ) -ਮਿੰਨੀ ਸਕੱਤਰੇਤ ਪਟਿਆਲਾ ਵਿਖੇ ਜ਼ਿਲਾ ਪਰਿਸ਼ਦ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਜ਼ਿਲਾ ਪਰਿਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ ਨੇ ਕੀਤੀ । ਇਸ ਮੀਟਿੰਗ ਦੌਰਾਨ ਪਟਿਆਲਾ ਜ਼ਿਲੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਮੌਕੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਲਾਲਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ... Read Full Story
|
ਬੱਚਿਆਂ ਨੂੰ ਅਨੁਸ਼ਾਸਤ ਕਰਨ ਲਈ ਜਿਸਮਾਨੀ ਸਜ਼ਾ ਨਹੀਂ ਦਿੱਤੀ ਜਾ ਸਕੇਗੀ
ਨਵੀਂ ਦਿੱਲੀ, ਬਾਲ ਅਧਿਕਾਰਾਂ ਦੀ ਰਾਖੀ ਬਾਰੇ ਕੌਮੀ ਕਮਿਸ਼ਨ ਦੀ ਚੇਅਰਪਾਰਸ਼ਨ ਪ੍ਰੋਫੈਸਰ ਸ਼ਾਂਤਾ ਸਿਨਹਾ ਨੇ ਕਿਹਾ ਹੈ ਕਿ ਬੱਚਿਆਂ ਨੂੰ ਅਨੁਸ਼ਾਸਤ ਕਰਨ ਦੇ ਨਾਂ ਹੇਠ ਕਿਸੇ ਵੀ ਤਰ੍ਹਾਂ ਦੀ ਜਿਸਮਾਨੀ ਸਜ਼ਾ ਦਿੱਤੇ ਜਾਣ ਨੂੰ ਖਤਮ ਕੀਤੇ ਜਾਣ ਦੀ ਲੋੜ ਹੈ। ਸਿੰੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਜਿਸਮਾਨੀ ਸਜ਼ਾ ਦੇਣ ਨੂੰ ਖ਼ਤਮ ਕਰਨ ਸਬੰਧੀ ਜਾਰੀ ਨਿਰਦੇਸ਼ ਲੀਹਾਂ ਸਬੰਧੀ ਬਣਾਈ ਗਈ ਇੱਕ ਕਾਰਜ ਦਲ ਦੀ ਰਿਪੋਰਟ ‘ਤੇ ਚਰਚਾ ਕਰਦਿਆਂ ਪ੍ਰੋਫੈਸਰ ਸਿਨਹਾ ਨੇ ਕਿਹਾ ਕਿ ਬੱਚੇ ਆਪਣਾ ਵੱਖਰਾ ਦਿਲ ਦਿਮਾਗ ਰੱਖਦੇ ਹਨ ਇਸ ਲਈ ਉਨ੍ਹਾਂ ਨੂੰ ਆਪਣੇ ਤੋਂ ਵੱਡਿਆਂ ਦਾ ਦਬਦਬਾ ... Read Full Story
|
ਦਿੱਲੀ ਵਿਕਾਸ ਅਥਾਰਿਟੀ 60,000 ਫਲੈਟਾਂ ਦਾ ਨਿਰਮਾਣ ਕਰੇਗੀ
ਨਵੀਂ ਦਿੱਲੀ,ਦਿੱਲੀ ਵਿਕਾਸ ਅਥਾਰਿਟੀ ਵੱਲੋਂ ਰਾਸ਼ਟਰੀ ਰਾਜਧਾਨੀ ‘ਚ ਲਗਪਗ 60,000 ਫਲੈਟ ਬਣਾਉਣ ਦੀ ਯੋਜਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਲੈਟ ਕਈ ਇਲਾਕਿਆਂ ‘ਚ ਨਿਸ਼ਚਿਤ ਸਮੇਂ ‘ਚ ਬਣਾਏ ਜਾਣਗੇ ਅਤੇ ਇਨ੍ਹਾਂ ਫਲੈਟਾਂ ਦੇ ਨਿਰਮਾਣ ਲਈ ਏਜੰਸੀ ਵੱਲੋਂ ਨਵੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਇਸ ਸਬੰਧੀ ਏਜੰਡਾ ਦਿੱਲੀ ਵਿਕਾਸ ਅਥਾਰਟੀ ਦੀ ਕੱਲ੍ਹ ਹੋਣ ਵਾਲੀ ਮੀਟਿੰਗ ‘ਚ ਰੱਖਿਆ ਜਾਵੇਗਾ। ਏਜੰਸੀ ਵੱਲੋਂ ਅਗਲੇ ਦੋ ਸਾਲਾਂ ‘ਚ ਘੱਟ ਆਮਦਨ ਵਾਲੇ ਵਰਗ ਲਈ 20,000 ਅਤੇ 4000 ਨਿਮਨ ਸ਼੍ਰੇਣੀ ਫਲੈਟ ਬਣਾਉਣ ਦੀ ਯੋਜਨਾ ਹੈ। ਸੂਤਰਾਂ ਅਨੁਸਾਰ ਦਿੱਲੀ ਵਿਕਾਸ ... Read Full Story
|
ਜੀ.ਕੇ. ਸਿੰਘ ਹੋਣਗੇ ਰੂਪਨਗਰ ਦੇ ਨਵੇਂ ਡਿਪਟੀ ਕਮਿਸ਼ਨਰ
ਰੂਪਨਗਰ 3 ਅਪ੍ਰੈਲ-ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜ਼ਾਰੀ ਕਰਦਿਆਂ ਸਾਲ 2001 ਬੈਚ ਦੇ ਆਈ.ਏ.ਐਸ ਅਧਿਕਾਰੀ ਸ੍ਰੀ ਜੀ.ਕੇ. ਸਿੰਘ ਨੂੰ ਰੂਪਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਹੈ। ਉਹ ਇਸ ਤੋਂ ਪਹਿਲਾਂ ਪੰਜਾਬ ਰਾਜ ਸਨਅਤੀ ਵਿਕਾਸ ਨਿਗਮ ਦੇ ਬਤੌਰ ਵਧੀਕ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰ ਕੋਲੋਨਾਈਜ਼ੇਸ਼ਨ (ਅਬਾਦਕਾਰੀ) ਅਤੇ ਵਿਸ਼ੇਸ਼ ਸਕੱਤਰ ਉਚੇਰੀ ਸਿੱਖਿਆ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹ ਸ੍ਰੀ ਅਰੁਨਜੀਤ ਸਿੰਘ ਮਿਗਲਾਨੀ ਦੀ ਥਾਂ ਲੈਣਗੇ ਜਿੰਨ੍ਹਾਂ ਨੂੰ ਬਤੌਰ ਮੁੱਖ ਪ੍ਰਸਾਸ਼ਕ ਪੁੱਡਾ ਤੋਂ ਇਲਾਵਾ ਮੁੱਖ ਪ੍ਰਸਾਸ਼ਕ ਅੰਮਿਤਸਰ ਵਿਕਾਸ ਅਥਾਰਟੀ ... Read Full Story
|
ਏ.ਡੀ.ਸੀ ਵਿਕਾਸ ਵੱਲੋਂ ਮਨਰੇਗਾ ਦੇ ਕੰਮਾਂ ਦੇ ਨਿਰੀਖਣ ਲਈ ਪਿੰਡਾਂ ਦਾ ਦੌਰਾ
ਪਟਿਆਲਾ : 26 ਮਾਰਚ (ਪੀ.ਐਸ.ਗਰੇਵਾਲ) -ਪਟਿਆਲਾ ਜ਼ਿਲੇ ਵਿੱਚ ਮਨਰੇਗਾ ਤਹਿਤ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨਿੰਨਦਿੱਤਾ ਮਿੱਤਰਾ ਨੇ ਜ਼ਿਲੇ ਦੇ ਪਿੰਡ ਖੇੜੀ ਰਾਜੂ ਸਿੰਘ, ਸੇਖੂਪੁਰ, ਅਸਮਾਨਪੁਰ ਸਮੇਤ ਹੋਰਨਾ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਸ੍ਰੀਮਤੀ ਮਿੱਤਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਉਣ ਵਾਲੀਆਂ ਸਾਰੀਆਂ ਸਕੀਮਾਂ ਨੂੰ ਸਮੇਂ ਸਿਰ ਨੇਪਰੇ ਚਾੜਿਆ ਜਾਵੇਗਾ ਅਤੇ ਕਿਸੇ ਵੀ ਵਿਕਾਸ ਕਾਰਜ ਵਿੱਚ ਕਿਸੇ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਬੰਧਤ ਅਧਿਕਾਰੀ ਇਸ ਗੱਲ ਦਾ ਵਿਸ਼ੇਸ਼ ... Read Full Story
|
ਉਪ ਮੁੱਖ ਮੰਤਰੀ ਵੱਲੋਂ ਕੇਂਦਰੀ ਬਜਟ ਦਿਸ਼ਾਹੀਣ ਅਤੇ ਗਰੀਬ ਵਿਰੋਧੀ ਕਰਾਰ ਸਮਾਣਾ ਵਿਖੇ ਵਿਸ਼ਾਲ ਵਿਕਾਸ ਰੈਲੀ- 38 ਕਰੋੜ ਰੁਪਏ ਦੇ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖੇ
ਸਮਾਣਾ (ਪਟਿਆਲਾ): 28 ਫਰਵਰੀ (ਪੀ.ਐਸ.ਗਰੇਵਾਲ) - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਵੱਲੋਂ ਅੱਜ ਪੇਸ਼ ਕੀਤੇ ਕੇਂਦਰੀ ਬਜਟ ਨੂੰ ਦਿਸ਼ਾਹੀਨ ਅਤੇ ਗਰੀਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਮਹਿੰਗਾਈ ਦੀ ਮਾਰ ਝੱਲ ਰਹੇ ਦੇਸ਼ ਦੇ ਲੋਕਾਂ ’ਤੇ ਇਸ ਬਜਟ ਨਾਲ ਹੋਰ ਬੋਝ ਪਵੇਗਾ। ਹਲਕਾ ਸਮਾਣਾ ਵਿਖੇ ਕਰੀਬ 38 ਕਰੋੜ ਰੁਪਏ ਦੇ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਅਨਾਜ ਮੰਡੀ ਸਮਾਣਾ ਵਿਖੇ ਕੀਤੀ ਇੱਕ ਵਿਸ਼ਾਲ ਵਿਕਾਸ ਰੈਲੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਬਜਟ ਨੇ ਇਹ ... Read Full Story
|
ਵਿਕਾਸ ਦੇ ਕੰਮ ਸਮੇਂ ਸਿਰ ਕਰਨ ਲਈ ਡੀ. ਸੀ. ਵੱਲੋਂ ਹਦਾਇਤਾਂ
ਮਾਨਸਾ - ਸ਼ਹਿਰੀ ਬੁਨਿਆਦੀ ਢਾਂਚਾ ਅਤੇ ਨਗਰ ਕੌਂਸਲਾਂ ਨੂੰ ਸੁਵਿਧਾਵਾਂ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਕੁਮਾਰ ਰਾਹੁਲ ਡਿਪਟੀ ਕਮਿਸ਼ਨਰ ਮਾਨਸਾ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੁੱਚੇ ਸ਼ਹਿਰਾਂ ਦੇ ਵਿਕਾਸ ਲਈ ਆਪਣੇ-ਆਪਣੇ ਵਿਭਾਗ ਨੂੰ ਦਿੱਤੇ ਫਰਜ਼ਾਂ ਦੀ ਪੂਰਤੀ ਲਈ ਤਨਦੇਹੀ ਨਾਲ ਕੰਮ ਕਰਨ। ਮਾਨਸਾ ਜ਼ਿਲ੍ਹੇ ਦੇ ਮਾਨਸਾ, ਬੁਢਲਾਡਾ, ਬਰੇਟਾ, ਭੀਖੀ ਅਤੇ ਸਰਦੂਲਗੜ੍ਹ ਸ਼ਹਿਰਾਂ ਵਿਚ ਸੀਵਰੇਜ ਪਾਉਣ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪਾਂ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਕੰਮ ... Read Full Story
|
ਪ੍ਰਧਾਨ ਮੰਤਰੀ ਵੱਲੋਂ ਅੱਤਵਾਦ ਤੇ ਕੱਟੜਪੁਣੇ ਦਾ ਸਖ਼ਤੀ ਨਾਲ ਟਾਕਰਾ ਕੀਤੇ ਜਾਣ ਦੀ ਲੋੜ ’ਤੇ ਜ਼ੋਰ
ਨਵੀਂ ਦਿੱਲੀ, 2 ਫਰਵਰੀ (ਪੀ. ਆਈ. ਬੀ.)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਦਿੱਲੀ ਵਿੱਚ ਐਨ.ਸੀ.ਸੀ. ਕੈਡਿਟਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੁਝ ਬਾਹਰੀ ਤੇ ਅੰਦਰੂਨੀ ਤਾਕਤਾਂ ਸਾਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਰਸਤੇ ਤੋਂ ਅੱਗੇ ਵਧਣ ਲਈ ਰੋਕਣਾ ਚਾਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਤੇ ਫਿਰਕੂ ਕੱਟੜਪੁਣੇ ਦਾ ਡੱਟ ਕੇ ਟਾਕਰਾ ਕੀਤਾ ਜਾਣਾ ਹੈ ਤੇ ਅਜਿਹੇ ਮਾਹੌਲ ਵਿੱਚ ਐਨ.ਸੀ.ਸੀ. ਵਰਗੇ ਸੰਗਠਨਾਂ ਦੀ ਅਹਿਮੀਅਤ ਵੱਧ ਜਾਂਦੀ ਹੈ ਜਿਹੜੇ ਸਾਡੇ ਯੁਵਕਾਂ ਨੂੰ ... Read Full Story
|
ਪਟਿਆਲਵੀਆਂ ਨੇ ਹਮੇਸ਼ਾਂ ਹੀ ਸਾਨੂੰ ਬਹੁਤ ਸਨਮਾਨ ਦਿੱਤਾ-ਪ੍ਰਨੀਤ ਕੌਰ
ਪਟਿਆਲਾ, 2 ਫਰਵਰੀ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਵਿਖੇ ਪੰਜਾਬ ਰਾਈਟਰਜ਼ ਫੋਰਮ ਅਤੇ ਬਚਿੱਤਰ ਨਗਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਦੇ ਸਨਮਾਨ ਵਿਚ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਆਖਿਆ ਕਿ ਪਟਿਆਲਵੀਆਂ ਨੇ ਹਮੇਸ਼ਾਂ ਹੀ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਪਟਿਆਲਵੀਆਂ ’ਤੇ ਬਹੁਤ ਵੱਡਾ ਮਾਣ ਹੈ। ਉਨ੍ਹਾਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਵੀ ਯਾਦ ਕਰਵਾਇਆ ਨਾਲ ਹੀ ਆਖਿਆ ਕਿ ਜਦੋਂ ਵੀ ਮੌਕਾ ਮਿਲੇਗਾ ਪਟਿਆਲਾ ਦੇ ... Read Full Story
|
ਬਾਦਲ ਸਰਕਾਰ ਨੇ ਵਿਕਾਸ ਦੀ ਗਤੀ ਤੇਜ਼ ਕੀਤੀ - ਚੌ. ਨੰਦ ਲਾਲ
ਨਕੋਦਰ, 28 ਜਨਵਰੀ (ਗੁਰਦੀਪ ਸਿੰਘ ਪਾਪੀ)- ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਮੇਂ ’ਚ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਹੈ। ਇਹ ਦਾਅਵਾ ਬੀਤੇ ਦਿਨੀਂ ਇਥੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ (ਜਲ ਸਪਲਾਈ ਤੇ ਸੈਨੀਟੇਸ਼ਨ) ਨੇ ਕੀਤਾ। ਉਨ੍ਹਾਂ ਇਸ ਤੋਂ ਪਹਿਲਾਂ ਤਿਰੰਗਾ ਝੰਡਾ ਲਹਿਰਾਇਆ ਅਤੇ ਸ਼ਾਨਦਾਰ ਪ੍ਰੇਡ ਤੋਂ ਸਲਾਮੀ ਲਈ। ਐ¤ਸ. ਡੀ. ਐ¤ਮ. ਸ਼੍ਰੀ ਇਕਬਾਲ ਸਿੰਘ ਸੰਧੂ ਅਤੇ ਸ਼੍ਰੀ ਅਗਨੀਹੋਤਰੀ ਐ¤ਸ. ਪੀ. ਟਰੈਫਿਕ ਵੀ ਉਨ੍ਹਾਂ ਦੇ ਨਾਲ ਸਨ। ਅੰਤ ਵਿੱਚ ਉਨ੍ਹਾਂ ... Read Full Story
|
ਸ. ਰਾਮ ਸਿੰਘ ਔਲਖ ‘ਭਾਰਤ ਵਿਕਾਸ ਐਵਾਰਡ’ ਨਾਲ ਸਨਮਾਨਿਤ
ਧਾਰੀਵਾਲ, 25 ਜਨਵਰੀ (ਗੁਲਾਬ ਸਿੰਘ)- ਧਾਰੀਵਾਲ ਦੇ ਨਜ਼ਦੀਕ ਪੈਂਦੇ ਪਿੰਡ ਭੰਡਾਲ ਦੇ ਦਸਮੇਸ਼ ਖਾਲਸਾ ਮਾਡਰਨ ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਛੋਟੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਸਮਾਜ ਦੀ ਅਨਪੜ੍ਹਤਾ ਅਥੇ ਫੈਲ ਰਹੀਆਂ ਬਿਮਾਰੀਆਂ ਪ੍ਰਤੀ ਸਕਿੱਟਾਂ, ਭੰਗੜਾ ਅਤੇ ਗੀਤ ਪੇਸ਼ ਕੀਤੇ ਗਏ। ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸ਼੍ਰੀ ਸਈਅਦ ਅਜ਼ੀਜ਼ ਪਾਸ਼ਾ ਮੈਂਬਰ ਪਾਰਲੀਮੈਂਟ ਰਾਜ ਸਭਾ ਭਾਰਤ ਅਤੇ ਸ਼੍ਰੀ ਅਦਰੀਸ ਅਹਿਮਦ ਤਬੱਸਮ ਚੇਅਰਮੈਨ ਆਲ ਇੰਡੀਆ ਟਰਾਈਬਲ ਕੇਅਰ ਅਤੇ ਡਿਵੈ¤ਲਪਮੈਂਟ ਸੁਸਾਇਟੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ... Read Full Story
|
ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ ਧੜਾਧੜ ਗ੍ਰਾਂਟਾਂ ਜਾਰੀ-ਬੱਬੂ ਘੁੰਮਣ
ਦਸੂਹਾ, 20 ਜਨਵਰੀ (ਪ. ਪ.)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਨਿਰਪੱਖ ਤੌਰ ’ਤੇ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਹਨ। ਜਿਸ ਕਾਰਨ ਵਿਰੋਧੀਆਂ ਦੀ ਹੈਰਾਨੀ ਵੱਧ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਸ: ਜਗਮੋਹਣ ਸਿੰਘ ਬੱਬੂ ਘੁੰਮਣ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਨੇ ਇੱਥੇ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਵੱਲੋਂ ਖਜਾਨਾ ਖਾਲੀ ਦਾ ਰੋਲਾ ਪਾਉਣਾ ਸਿਰਫ ਬੁਖਲਾਹਟ ਦੀ ਨਿਸ਼ਾਨੀ ਹੈ। ਉਨ੍ਹਾਂ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਸ: ਦੇਸ ਰਾਜ ਸਿੰਘ ਧੁੱਗਾ ... Read Full Story
|
ਗਠਜੋੜ ਸਰਕਾਰ ਸਕੂਲਾਂ ਵਿਚ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਪ੍ਰਤੀ ਵਚਨਬੱਧ-ਸੂਦ
ਹੁਸ਼ਿਆਰਪੁਰ, 4 ਜਨਵਰੀ (ਬਲਜਿੰਦਰ ਪਾਲ ਸਿੰਘ) -ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿਖੇ ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਦੇ ਵਿਕਾਸ ਅਤੇ ਬੱਚਿਆਂ ਦੀ ਸਿੱਖਿਆ ਦੇ ਲਈ ਸ੍ਰੀ ਤੀਕਸ਼ਣ ਸੂਦ ਕੈਬਨਿਟ ਮੰਤਰੀ ਪੰਜਾਬ ਨੇ 1,50,000 ਰੁਪਏ ਦਾ ਚੈਕ ਸੰਸਥਾ ਨੂੰ ਦਿੰਦਿਆਂ ਭਰੋਸਾ ਦਿਵਾਇਆ ਕਿ ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸਰੀਰਕ ਵਿਕਾਸ ਦੀ ਵਿਸ਼ੇਸ ਧਿਆਨ ਦਿੱਤਾ ਜਾਵੇਗਾ । ਸ੍ਰੀ ਸੂਦ ਨੇ ਕਿਹਾ ਕਿ ਗਠਜਸੋੜ ਸਰਕਾਰ ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸਰੀਰਕ ਵਿਕਾਸ ਦੇ ਲਈ ਜਾਗਰੂਕ ਹੈ । ਇਸ ਮੌਕੇ ਸ੍ਰੀਮਤੀ ਲਲਿਤਾ ਸ਼ਰਮਾ, ਸੰਜੀਵ ਸੂਦ, ਰਾਕੇਸ਼ ਨਈਅਰ, ਬ੍ਰਿਜ ਲਾਲ, ਸ: ਜਗਤਾਰ ਸਿੰਘ ... Read Full Story
|
ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਆਵੇਗੀ-ਅਵਿਨਾਸ਼ ਚੰਦਰ
ਲਾਂਬੜਾ, 2 ਜਨਵਰੀ (ਬਿੱਲਾ ਤਾਜਪੁਰੀ)-ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਲਾਂਬੜਾ ਦੇ ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਕੰਮਾਂ ਲਈ ਫੰਡਾਂ ਦੀ ਕਮੀ ਨਹੀਂ ਆਵੇਗੀ।
ਇਹ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਅਵਿਨਾਸ਼ ਚੰਦਰ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਸ੍ਰੀ ਅਵਿਨਾਸ਼ ਚੰਦਰ ਨੇ ਇਹ ਵੀ ਕਿਹਾ ਕਿ ਹਲਕਾ ਕਰਤਾਰਪੁਰ ਦੇ ਪਿੰਡਾਂ ਦੀ ਕਾਂਗਰਸ ਨੇ ਕਦੀ ਵੀ ਸਾਰ ਨਹੀਂ ਲਈ ਜਿਸ ਕਾਰਨ ਵਿਕਾਸ ਕਾਰਨ ਪੱਛੜ ਕੇ ਰਹਿ ਗਏ। ਇਲਾਕੇ ਦੀ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਵਿਸ਼ੇਸ਼ ਦਿਲਚਸਪੀ ਨਾਲ ਹਲਕਾ ਕਰਤਾਰਪੁਰ ਦੇ ਪਿੰਡਾਂ ਲਈ ਵਿਸ਼ੇਸ਼ ਗਰਾਂਟਾਂ ਦੇ ਕੇ ... Read Full Story
|
ਸ਼ਹਿਰਾਂ ਦੇ ਵਿਕਾਸ ਲਈ ਹੁਣ ਸਰਕਾਰੀ ਜਾਇਦਾਦਾਂ ਵੇਚੀਆਂ ਜਾਣਗੀਆਂ
ਅਬੋਹਰ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਆਰਥਿਕ ਸੰਕਟ ਵਿਚ ਫਸੀ ਪੰਜਾਬ ਸਰਕਾਰ ਨੇ ਆਰਥਿਕ ਤੰਗੀ ਦੀਆਂ ਸ਼ਿਕਾਰ ਹੋਈਆਂ ਨਗਰ ਕੌਂਸਲਾਂ ਨੂੰ ਵਿਕਾਸ ਕਾਰਜਾਂ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਸਰਕਾਰੀ ਜਾਇਦਾਦਾਂ ਨਿਲਾਮ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਵੇਚਣਯੋਗ ਸਰਕਾਰੀ ਜ਼ਮੀਨਾਂ ਦੀ ਪਛਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਵੱਲੋਂ ਇਸ ਸਬੰਧੀ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ। 2006 ਤੋਂ ਚੁੰਗੀ ਖ਼ਤਮ ਹੋਣ ਕਾਰਨ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤਾਂ ਕੋਲ ਆਮਦਨ ਦਾ ਕੋਈ ਸਥਾਈ ਸ੍ਰੋਤ ਨਹੀਂ ਹੈ। ਸਰਕਾਰ ਵੱਲੋਂ ... Read Full Story
|
ਬਾਜ਼ਾਰਾਂ ’ਚ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਦੀ ਮੰਗ
ਅੰਮ੍ਰਿਤਸਰ, 24 ਦਸੰਬਰ (ਪੱਤਰ ਪ੍ਰੇਰਕ)- ਅੰਮ੍ਰਿਤਸਰ ਵਿਕਾਸ ਮੰਚ ਨੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਬਾਜ਼ਾਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਦੀ ਮੰਗ ਕੀਤੀ ਹੈ। ਡਾਇਰੈਕਟਰ ਜਨਰਲ ਪੁਲਿਸ ਸ. ਪੀ.ਐ¤ਸ. ਗਿੱਲ, ਮੇਅਰ ਇੰਜੀ: ਸ਼ਵੇਤ ਮਲਿਕ, ਲੋਕ ਸਭ ਮੈਂਬਰ ਸ. ਨਵਜੋਤ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ. ਕਾਹਨ ਸਿੰਘ ਪਨੂੰ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਪੰਜਾਬ ਟਰੈਫ਼ਿਕ ਵਿਭਾਗ ਵਲੋਂ ਕਰਾਇਮ ਅਤੇ ਤੇਜ਼ ਰਫ਼ਤਾਰ ਨੂੰ ਰੋਕਣ ਲਈ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀ.ਪੀ.ਐ¤ਸ.) ਨਾਲ ਲੈਸ ਤਿੰਨ ਸੀ.ਸੀ.ਟੀ.ਵੀ. ਕੈਮਰੇ ਚੰਡੀਗੜ੍ਹ ਮਨਾਲੀ ... Read Full Story
|
ਗ੍ਰਾਹਕ ਮਿਲਣੀ ਦਾ ਆਯੋਜਨ
ਨਕੋਦਰ, 5 ਦਸੰਬਰ (ਤਰਲੋਕ)- ਬੀਤੇ ਦਿਨੀਂ ਦੀ ਜਲੰਧਰ ਕੇਂਦਰੀ ਸਹਿਕਾਰੀ ਬੈਂਕ ਬਰਾਂਚ ਨਕੋਦਰ ਵਿਖੇ ਗ੍ਰਾਹਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੈਂਕ ਵਲੋਂ ਸ਼੍ਰੀ ਸੁਖਦੇਵ ਦੱਤ ਡਾਇਰੈਕਟਰ, ਸ਼੍ਰੀ ਸਤਨਾਮ ਸਿੰਘ ਔਲਖ ਬਰਾਂਚ ਮੈਨੇਜਰ, ਸ਼੍ਰੀ ਸਾਧੂ ਸਿੰਘ ਨੋਡਲ ਅਫਸਰ, ਸ਼੍ਰੀ ਜਸਵੀਰ ਸਿੰਘ ਲੇਖਾਕਾਰ, ਸ਼੍ਰੀ ਸੁਖਵਿੰਦਰ ਸਿੰਘ ਲੇਖਾਕਾਰ ਅਤੇ ਸ਼੍ਰੀ ਸੁਖਜਿੰਦਰ ਸਿੰਘ ਲੇਖਾਕਾਰ ਹਾਜ਼ਰ ਹੋਏ। ਸਭ ਤੋਂ ਪਹਿਲਾਂ ਇਸ ਬੈਂਕ ਦੇ ਸੌ ਸਾਲ ਪੂਰੇ ਹੋਣ ’ਤੇ ਬਰਾਂਚ ਮੈਨੇਜਰ ਸਤਨਾਮ ਸਿੰਘ ਔਲਖ ਵਲੋਂ ਵਧਾਈ ਦਿੱਤੀ ਗਈ ਅਤੇ ਜੀ ਆਇਆਂ ਕਿਹਾ ਗਿਆ। ਬਰਾਂਚ ਮੈਨੇਜਰ ਵਲੋਂ ਅਪੀਲ ਕੀਤੀ ਗਈ ਕਿ ਵੱਧ ... Read Full Story
|