ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਝੋਨੇ ਦੀ ਮੈਟ ਟਾਈਪ ਨਰਸਰੀ ਬੀਜਣ ਬਾਰੇ ਸਿਖਲਾਈ ਕਂੈਪ ਲੱਗਾ
ਪਟਿਆਲਾ, 17 ਮਈ (ਪਰਮਿੰਦਰ ਗਰੇਵਾਲ) - ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਝੋਨੇ ਦੀ ਪਨੀਰੀ ਲਾਉਣ ਵਾਲੀ ਮਸ਼ੀਨ (ਪੈਡੀ ਟਰਾਂਸਪਲਾਂਟਰ) ਲਈ ਲੋੜੀਂਦੀ ਮੈਟ ਟਾਈਪ ਨਰਸਰੀ ਬੀਜਣ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ। ਇਸ ਸਿਖਲਾਈ ਕੈਂਪ ਵਿੱਚ ਮਾਹਿਰਾਂ ਨੇ ਕਿਸਾਨਾਂ ਨੂੰ ਪੈਡੀ ਟਰਾਂਸਪਲਾਂਟਰ ਬਾਰੇ ਅਤੇ ਮੈਟ ਟਾਈਪ ਨਰਸਰੀ ਬਾਰੇ ਵਿਸਥਾਰ ਵਿੱਚ ਤਕਨੀਕੀ ਜਾਣਕਾਰੀ ਦਿੱਤੀ। ਕੈਂਪ ਵਿੱਚ ਸ਼ਾਮਲ ਹੋਏ ਗਰੀਵਜ਼ ਕਾਟਨ ਲਿਮਟਡ ਕੰਪਨੀ ਦੇ ਨੁਮਾਇੰਦਿਆਂ ਨੇ ਝੋਨੇ ਦੀ ਪੀ ਆਰ 118 ਕਿਸਮ ਦੀ ਪਨੀਰੀ, ਤਕਨੀਕੀ ਢੰਗ ਨਾਲ ਟਰੇਆਂ ਵਿੱਚ ਬੀਜਣ ਦਾ ਪ੍ਰਦਰਸ਼ਨ ਕੀਤਾ।
ਮਾਹਿਰਾਂ ਨੇ ਇਸ ਵਿਧੀ ਨੂੰ ... Read Full Story
|
ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਜਿਣਸਾਂ ਦੀ ਵਿਕਰੀ ਕਰਨ ਲਈ ਸਾਨੂੰ ਵਿਗਿਆਨਕ ਤਰੀਕਿਆਂ ਨਾਲ ਖੇਤੀ ਕਰਕੇ ਚੰਗੀ ਕਿਸਮ ਦੀਆਂ ਜਿਣਸਾਂ ਤਿਆਰ ਕਰਨੀਆਂ ਪੈਣਗੀਆਂ-ਡਿਪਟੀ ਕਮਿਸ਼ਨਰ
ਪਟਿਆਲਾ: 20 ਮਾਰਚ (ਪੀ.ਐਸ.ਗਰੇਵਾਲ) - ਅਜੇ ਵੀ ਸਾਡੇ ਦੇਸ਼ ਵਿੱਚ ਪ੍ਰਤਿ ਹੈਕਟੇਅਰ ਉਪਜ ਦੂਜੇ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਜਿਣਸਾਂ ਦੀ ਵਿਕਰੀ ਕਰਨ ਲਈ ਸਾਨੂੰ ਵਿਗਿਆਨਕ ਤਰੀਕਿਆਂ ਨਾਲ ਖੇਤੀ ਕਰਕੇ ਚੰਗੀ ਕਿਸਮ ਦੀਆਂ ਜਿਣਸਾਂ ਤਿਆਰ ਕਰਨੀਆਂ ਪੈਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਇਫਕੋ ਵੱਲੋਂ ਕਿ੍ਰਸ਼ੀ ਵਿਗਿਆਨ ਕੇਂਦਰ, ਰੌਣੀ (ਪਟਿਆਲਾ) ਵਿਖੇ ਚਾਰ-ਦਿਨਾ ਟ੍ਰੇਨਿੰਗ ਅਤੇ ਵਿਜ਼ਿਟ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਕੈਂਪ ਵਿੱਚ ਵੱਖ-ਵੱਖ ... Read Full Story
|
ਇੰਟਰ-ਇੰਸਟੀਚਿਊਸਨਲ ਵਿਗਿਆਨ ਮੇਲਾ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹੋਇਆ
ਪਟਿਆਲਾ : 20 ਅਕਤੂਬਰ (ਪੀ.ਐਸ.ਗਰੇਵਾਲ) - ਇੱਕ ਦਿਨ ਦਾ ਇੰਟਰ-ਇੰਸਟੀਚਿਊਸਨਲ ਵਿਗਿਆਨ ਮੇਲਾ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਚ ਅੱਜ 20 ਅਕਤੂਬਰ, 2011 ਨੂੰ ਹੋਇਆ ਹੈ। ਇਹ ਮੇਲਾ ਸੇਠ ਰਾਏ ਬਹਾਦੁਰ ਮੁਲਤਾਨੀ ਮੱਲ ਮੋਦੀ ਦੇ ਜਨਮ ਦਿਵਸ (21 ਅਕਤੂਬਰ) ਦੀ ਯਾਦ ਵਿੱਚ ਮਨਾਇਆ ਗਿਆ। ਇਹ ਵਿਗਿਆਨ ਮੇਲਾ ਪੰਜਾਬ ਸਟੇਟ ਕੌਂਸਿਲ ਅਤੇ ਟੈਕਨੋਲਾਜੀ, ਚੰਡੀਗੜ ਦੁਆਰਾ ਸਪੋਨਸਰ ਕੀਤਾ ਗਿਆ। ਇਸ ਮੇਲੇ ਵਿੱਚ ਲਗਭੱਗ 30 ਸਿੱਖਿਆ ਸੰਸਥਾਵਾਂ ਨੇ ਭਾਗ ਲਿਆ। ਇਹ ਯਾਦਗਾਰ ਦਿਵਸ ਸਵੇਰੇ 10.00 ਵਜੇ ਦੀਪ-ਜੋਤ ਨਾਲ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਡਾ. ਐਸ.ਐਸ.ਬੀਰ, ਪ੍ਰੋਫੈਸਰ ਅਮੈਰਿਟਸ, ਪੰਜਾਬੀ ਯੂਨੀਵਰਸਿਟੀ, ... Read Full Story
|
ਖੁਦਕੁਸ਼ੀਆਂ ’ਚ ਰੂਸ ਨੇ ਤੋੜਿਆ ਰਿਕਾਰਡ !
ਮਾਸਕੋ, ਰੂਸ ਨੇ ਦੇਸ਼ ਵਿਚ ਹਾਲ ਹੀ ਵਧ ਰਹੀ ਖੁਦਕੁਸ਼ੀਆਂ ਦੀ ਦਰ ’ਤੇ ਚਿੰਤਾ ਜਤਾਈ ਹੈ। ਦੇਸ਼ ਦੀ ਇਕ ਖੋਜ ਏਜੰਸੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਦੁਨੀਆਂ ਵਿਚ ਖੁਦਕੁਸ਼ੀਆਂ ਦੀ ਦਰ ਵਿਚ ਰੂਸ ਦੂਸਰੇ ਨੰਬਰ ’ਤੇ ਆਉਂਦਾ ਹੈ। ਉਹ ਕੇਵਲ ਸਾਬਕਾ ਸੋਵੀਅਤ ਯੂਨੀਅਨ ਲਿਥੂਆਨੀਆ ਤੋਂ ਪਿੱਛੇ ਹੈ। ਮਨੋਵਿਗਿਆਨੀਆਂ ਦੇ ਅਨੁਸਾਰ ਜੇਕਰ ਰੂਸ ਸਰਕਾਰ ਖੁਦਕੁਸ਼ੀਆਂ ਦੀ ਵਧ ਰਹੀ ਗਿਣਤੀ ਉਤੇ ਰੋਕ ਲਗਾਉਣਾ ਚਾਹੁੰਦੀ ਹੇ ਤਾਂ ਉਸ ਨੂੰ ਸਖਤ ਕਦਮ ਉਠਾਉਣੇ ਪੈਣਗੇ। ਮਨੋਵਿਗਿਆਨ ਵਿਭਾਗ ਦੇ ਮੁੱਖੀ ਬੋਰਿਸ ਪੋਲੋਜੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ 1990 ਤੋਂ ਲੈ ਕੇ 2010 ਤੱਕ 8,00,000 ਰੂਸੀ ਨਾਗਰਿਕਾਂ ਨੇ ਆਪਣੇ ... Read Full Story
|
ਹੀਰੇ ਤੋਂ ਬਣੇ ਨਵੇਂ ਗ੍ਰਹਿ ਦੀ ਖੋਜ
ਵਿਗਿਆਨੀਆਂ ਨੂੰ ਨਵਾਂ ਗ੍ਰਹਿ ਖੋਜਿਆ ਹੈ । ਮਿਲਕੀ ਵੇ ਨਛੱਤਰ ਤੋਂ ਮਿਲੇ ਇਸ ਗ੍ਰਹਿ ਬਾਰੇ ਵਿਗਿਆਨੀਆਂ ਦਾ ਕਹਿਣਾ ਇਹ ਧਰਤੀ ਤੋਂ ਚਾਰ ਹਜ਼ਾਰ ਪ੍ਰਕਾਸ਼ ਵਰ੍ਹਾ ਦੂਰ ਸਥਿਤ ਹੈ। ਇਹ ਗ੍ਰਹਿ ਸੌਰ ਮੰਡਲ ਨੂੰ ਸ਼ਾਮਿਲ ਕਰਨ ਵਾਲੀ ਆਕਾਸ਼ ਗੰਗਾ ਦੇ ਵਿੱਚ ਸਥਿਤ ਨਛੱਤਰ ‘ਮਿਲਕੀ ਵੇ’ ਵਿੱਚੋਂ ਮਿਲਿਆ ਹੈ।
ਇਸ ਗ੍ਰਹਿ ਦਾ ਨਾਂਮ ਹਾਲੇ ਰੱਖਿਆ ਨਹੀਂ ਗਿਆ।
ਵਿਗਿਆਨਕ ਇਸਦੀ ਸਪੱਸ਼ਟ ਤਸਵੀਰਾਂ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰ ਰਹੇ ਹਨ।
ਨਵੇਂ ਗ੍ਰਹਿ ਦੀ ਖੋਜ਼ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਇੱਕ ਟੀਮ ਨੇ ਕੀਤੀ ਜਿਸ ਵਿੱਚ ਆਸਟਰੇਲੀਆ, ਜਰਮਨੀ , ਇਟਲੀ ,ਅਮਰੀਕਾ ਅਤੇ ਬ੍ਰਿਟੇਨ ਦੇ ... Read Full Story
|
ਬੱਚਿਆਂ ਨੂੰ ਸਿਖਾਓ ਘੁੱਲਣਾ-ਮਿਲਣਾ
ਬੱਚੇ ਕਿਸੇ ਵੀ ਘਰ ਦੀ ਸ਼ਾਨ, ਮਾਂ-ਬਾਪ ਦਾ ਮਾਣ ਅਤੇ ਘਰ ਦੀ ਰੌਣਕ ਹੁੰਦੇ ਹਨ ਪਰ ਸੋਚੋ ਜੇਕਰ ਬੱਚੇ ਗੁੰਮਸੁੰਮ ਰਹਿਣ, ਉਦਾਸ ਰਹਿਣ ਜਾਂ ਚੁੱਪਚਾਪ ਰਹਿਣ ਤਾਂ ਮਾਂ-ਬਾਪ ਦਾ ਦਿਲ ਕਿੰਨਾ ਦੁਖਦਾ ਹੈ। ਜੇਕਰ ਤੁਹਾਡੇ ਬੱਚੇ ਨਾਲ ਵੀ ਅਜਿਹਾ ਵਾਪਰਦਾ ਹੈ ਤਾਂ ਸਮੱਸਿਆ ਦੀ ਤਹਿ ਤੱਕ ਜਾਣ ਦੀ ਲੋੜ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਬੱਚੇ ਦਾ ਅੰਤਰਮੁਖੀ ਹੋਣਾ ਕੋਈ ਵੱਡੀ ਗੱਲ ਨਹੀਂ, ਇਹ ਜ਼ਰੂਰੀ ਨਹੀਂ ਕਿ ਹਰ ਬੱਚਾ ਦੂਜਿਆਂ ਨਾਲ ਘੁਲ-ਮਿਲ ਜਾਵੇ ਪਰ ਬੱਚਿਆਂ ਦੇ ਅਜਿਹੇ ਦੋ-ਚਾਰ ਦੋਸਤ ਜ਼ਰੂਰ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਬੱਚੇ ਗੱਲ ਕਰ ਸਕਣ। ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਦੇ ... Read Full Story
|
ਕੀ ਮਹਿਲਾਵਾਂ ਦੀ ਛੋਟੇ ਪਰਦੇ ’ਤੇ ‘‘ਖਲਨਾਇਕੀ’’ ਵਾਲੀ ਛਵੀ ਦੀ ਪੇਸ਼ਕਾਰੀ ਜਾਇਜ਼ ਹੈ?
ਪ੍ਰੋ.ਐੱਚ.ਐੱਸ.ਡਿੰਪਲ
ਟੈਲੀਵੀਜ਼ਨ ਅੱਜ ਦੇ ਜ਼ਮਾਨੇ ਵਿਚ ਸਮਾਜ ਸੁਧਾਰ ਅਤੇ ਸਮਾਜ ਵਿਗਾੜ ਦਾ ਇਕ ਸ਼ਕਤੀਸ਼ਾਲੀ ਸਾਧਨ ਹੈ। ਟੀ.ਵੀ ਤੇ ਵਿਖਾਏ ਜਾਂਦੇ ਵਧੇਰੇ ਲੜੀਵਾਰ ਲੋਕਾਂ ਦਾ ਸਿਹਤਮੰਦ ਮਨੋਰੰਜਨ ਕਰਨ ਦੇ ਨਾਂ ਤੇ ਵਿਖਾਏ ਜਾਂਦੇ ਹਨ, ਪਰ ਵੱਧ ਤੋਂ ਵੱਧ ਦਰਸ਼ਕਾਂ ਨੂੰ ਆਪਣੇ ਨਾਲ ਜੋੜਣ ਲਈ ਇਹ ਕਈ ਵਾਰ ‘‘ਨੈਗੇਟਿਵਟੀ ਦਾ ਪ੍ਰਚਾਰ-ਪ੍ਰਸਾਰ ਕਰਦੇ ਵੀ ਨਜ਼ਰ ਆਉਂਦੇ ਹਨ। ਟੀ ਵੀ ਦੇ ਵਧੇਰੇ ਦਰਸ਼ਕ ਬੱਚੇ, ਜਵਾਨ ਅਤੇ ਮਹਿਲਾਵਾਂ ਹੁੰਦੀਆਂ ਹਨ। ਹਰ ਇਨਸਾਨ ਸਮਝਦਾਰ ਨਹੀਂ ਹੁੰਦਾ, ਅਤੇ ਜਿਸ ਤਰ੍ਹਾਂ ਨਸ਼ੇ ਇਨਸਾਨ ਨੂੰ ਛੇਤੀ ਮਗਰ ਲਗਾ ਲੈਂਦੇ ਹਨ, ਉਸੇ ਤਰ੍ਹਾਂ ਕਈ ਵਾਰ ਟੀ.ਵੀ ਤੇ ... Read Full Story
|
ਵਿਗਿਆਨ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਕੇਂਦਰ ਵੱਲੋਂ ਹਰ ਵਰ੍ਹੇ 4 ਲੱਖ ਵਜ਼ੀਫੇ ਦਿੱਤੇ ਜਾਣਗੇ
ਨਵੀਂ ਦਿੱਲੀ, 26 ਜਨਵਰੀ (ਪੀ. ਆਈ. ਬੀ.)- ਵਿਗਿਆਨ ਤੇ ਤਕਨਾਲੌਜੀ ਮੰਤਰੀ ਸ਼੍ਰੀ ਪ੍ਰਿਥਵੀ ਰਾਜ ਚੌਹਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਆਮ ਆਦਮੀ ਦੇ ਜੀਵਨ ਦੇ ਮਿਆਰ ਵਿੱਚ ਬਿਹਤਰੀ ਲਿਆਉਣ ਵਾਸਤੇ ਉਚੇ ਮਿਆਰ ਵਾਲੀ ਸ਼੍ਰਮ ਸ਼ਕਤੀ ਲੋੜੀਂਦੀ ਸਿਹਤ ਸੰਭਾਲ, ਖੁਰਾਕ ਸੁਰੱਖਿਆ, ਪਾਣੀ ਸੁਰੱਖਿਆ, ਰਾਸ਼ਟਰੀ ਸੁਰੱਖਿਆ ਤੇ ਸਮੁੱਚੀ ਤਕਨਾਲੌਜੀ ਦੇ ਵਿਕਾਸ ਵੱਲ ਵਧੇਰੇ ਧਿਆਨ ਦੇ ਰਿਹਾ ਹੈ। ਨਵੀਂ ਦਿੱਲੀ ਵਿੱਚ ਸਮਾਜਿਕ ਮੁੱਦਿਆਂ ਬਾਰੇ ਸੰਪਾਦਕਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਵਿਗਿਆਨਿਕ ਪ੍ਰਕਾਸ਼ਨਾਂ ਦੀ ਵਿਕਾਸ ਦਰ 12 ... Read Full Story
|
ਵਿਦਿਆਰਥੀਆਂ ਨੇ ਵੇਖਿਆ ਸੂਰਜ ਗ੍ਰਹਿਣ ਦਾ ਨਜ਼ਾਰਾ
ਜਲੰਧਰ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਇਸ ਸਦੀ ਦੇ ਸਭ ਤੋਂ ਲੰਬੇ ਸੂਰਜ ਗ੍ਰਹਿਣ ਦਾ ਨਜ਼ਾਰਾ ਵੇਖਣ ਲਈ ਵਿਦਿਆਰਥੀ ਵਰਗ ਦੇ ਵਿਚ ਕਾਫੀ ਉਤਸ਼ਾਹ ਵੇਖਿਆ ਗਿਆ। ਇੱਕ ਦਿਨ ਪਹਿਲਾਂ ਹੀ ਕਈ ਸਕੂਲਾਂ-ਕਾਲਜਾਂ ਵਿਚ ਇਸ ਸਬੰਧੀ ਤਿਆਰੀ ਕਰ ਲਈ ਗਈ ਸੀ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਦੱਸ ਦਿੱਤਾ ਗਿਆ ਸੀ ਕਿ ਸੂਰਜ ਗ੍ਰਹਿਣ ਨੂੰ ਵੇਖਣ ਵੇਲੇ ਕਿਸ ਤਰ੍ਹਾਂ ਦੇ ਪਰਹੇਜ਼ ਕਰਨੇ ਚਾਹੀਦੇ ਹਨ। ਐਚ. ਐਮ. ਵੀ. ਕਾਲਜ ਵਿਖੇ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਵਲੋਂ ਸੂਰਜ ਗ੍ਰਹਿਣ ਨੂੰ ਵੇਕਣ ਦੇ ਲਈ ਪੂਰਾ ਇੰਤਜ਼ਾਮ ਕੀਤਾ ਗਿਆ ਸੀ।
ਕਾਲਜ ਵਿਚ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਰੇਨੂਕਾ ਭੱਟੀ ਦੇ ... Read Full Story
|
ਸੁੰਨੜ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ
ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ) ਜਿਲ੍ਹਾ ਪੱਧਰੀ ਵਿਗਿਆਨ ਮੇਲੇ ਵਿੱਚ ਸਰਕਾਰੀ ਹਾਈ ਸਕੂਲ ਸੁੰਨੜ ਕਲਾਂ ਦੇ ਬੱਚਿਆਂ ਗੁਰਜੀਤ ਕੌਰ, ਹਰਪ੍ਰੀਤ ਕੌਰ ਅਤੇ ਸੁਰੇਖਾਂ ਬੱਸਣ ਤੇ ਅਧਾਰਿਤ ਟੀਮ ਨੇ ਥੀਮ ਚਾਰ ਵਿੱਚ ਸੂਚਨਾਂ ਅਤੇ ਸੰਚਾਰ ਤਕਨਾਲੌਜੀ ਵਿੱਚ ਪਹਿਲਾ ਸਥਾਨ ਹਸਿਲ ਕੀਤਾ। ਇਸੇ ਸਕੂਲ ਦੇ ਬੱਚਿਆਂ ਨੇਹਾ ਕਲੇਰ, ਕਮਲਜੀਤ ’ਤੇ ਅਧਾਰਿਤ ਟੀਮ ਨੇ ਥੀਮ ਨੰਬਰ ਪੰਜ ਅਨੁਸਾਰ ਦੈਨਿਕ ਜੀਵਨ ਅਤੇ ਗਣਿਤ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਕੀ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਸਕੂਲ ਦੀਆਂ ਟੀਮਾਂ ਨੇ ਤਹਿਸੀਲ ਪੱਧਰੀ ਵਿਗਿਆਨ ਮੇਲੇ ਵਿੱਚ ਵੀ ਜਿੱਤ ਦਰਜ ਕੀਤੀਆ ਸਨ। ... Read Full Story
|