ਬ੍ਰਾਹਮਣ ਸਭਾ ਪਟਿਆਲਾ ਵੱਲੋਂ ਪਰਸ਼ੂਰਾਮ ਜਯੰਤੀ ਮੌਕੇ 30 ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਤੇ ਕਾਪੀਆਂ ਵੰਡੀਆਂ
ਪਟਿਆਲਾ, 20 ਅਪ੍ਰੈਲ(ਪਰਮਿੰਦਰ ਗਰੇਵਾਲ) - ਸਾਡੇ ਗੁਰੂਆਂ ਪੀਰਾਂ ਨੇ ਹਮੇਸ਼ਾਂ ਮਾਨਵਤਾ ਦੇ ਭਲੇ ਲਈ ਸਾਂਝੀਵਾਲਤਾ, ਆਪਸੀ ਭਾਈਚਾਰਕ ਸਾਂਝ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਉਠਾਈ ਤਾਂ ਜੋ ਇੱਕ ਵੱਧੀਆ ਸਮਾਜ ਦੀ ਸਿਰਜਣਾ ਹੋ ਸਕੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ: ਐਸ.ਸੀ. ਵਸ਼ਿਸਟ ਨੇ ਸੰਤਾਂ ਦੀ ਕੁਟੀਆ, ਸੰਤ ਨਗਰ ਪਟਿਆਲਾ ਵਿਖੇ ਭਗਵਾਨ ਪਰਸ਼ੂਰਾਮ ਜਯੰਤੀ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸਾਨੂੰ ਭਗਵਾਨ ਪਰਸ਼ੂਰਾਮ ਜੀ ਦੇ ਦਰਸਾਏ ਮਾਰਗ ਤੋਂ ਸੇਧ ਲੈ ਕੇ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ... Read Full Story
|
ਥਾਪਰ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਦੇ ਹਿੱਤਾਂ ਨਾਲ ਧੱਕਾ ਕਿਸੇ ਕੀਮਤ ਬਰਦਾਸ਼ਤ ਨਹੀਂ ਕਰਾਂਗੇ: ਕੈਪਟਨ ਪ੍ਰੀਤਇੰਦਰ
ਪਟਿਆਲਾ, 24 ਅਪ੍ਰੈਲ (ਪਰਮਿੰਦਰ ਗਰੇਵਾਲ) - ਜਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਥਾਪਰ ਡੀਮਡ ਯੂਨੀਵਰਸਿਟੀ ਦੇ ਬਾਹਰ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਦਾ 50 ਫੀਸਦੀ ਕੋਟਾ ਖਤਮ ਕਰਨ ਦੇ ਵਿਰੋਧ ਵਿਚ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰ. ਜੀ.ਕੇ. ਸਿੰਘ ਨੂੰ ਇੱਕ ਮੰਗ ਪੱਤਰ ਵੀ ਦਿੱਤਾ, ਜਿਸ ਵਿਚ ਮੰਗ ਕੀਤੀ ਕਿ ਪੰਜਾਬ ਦੇ ਵਿਦਿਆਰਥੀਆਂ ਦਾ 50 ਫੀਸਦੀ ਕੋਟਾ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ।
ਇਸ ਮੌਕੇ ਆਪਣੇ ਸੰਬੋਧਨ ਵਿਚ ਕੈਪਟਨ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ... Read Full Story
|
ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਹਨਾਂ ਨੂੰ ਆਧੁਨਿਕ ਤਕਨੀਕੀ ਸਿੱਖਿਆ ਪ੍ਰਦਾਨ ਕਰਨਾਂ ਸਮੇਂ ਦੀ ਮੁੱਖ ਲੋੜ-ਸੁਰਜੀਤ ਸਿੰਘ ਰੱਖੜਾ
ਪਟਿਆਲਾ: 27 ਮਾਰਚ (ਪੀ.ਐਸ.ਗਰੇਵਾਲ) - ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੁਕਾਬਲਿਆਂ ਦੇ ਯੋਗ ਅਤੇ ਸਮੇਂ ਦੇ ਹਾਣੀ ਬਣਾਉਣ ਲਈ ਉਹਨਾਂ ਨੂੰ ਆਧੁਨਿਕ ਤਕਨੀਕੀ ਸਿੱਖਿਆ ਪ੍ਰਦਾਨ ਕਰਨਾਂ ਸਮੇਂ ਦੀ ਮੁੱਖ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ: ਸੁਰਜੀਤ ਸਿੰਘ ਰੱਖੜਾ ਨੇ ਸਰਕਾਰੀ ਸਟੇਟ ਕਾਲਜ਼ ਆਫ ਐਜੂਕੇਸ਼ਨ ਪਟਿਆਲਾ ਵਿਖੇ ਯੂ.ਜੀ.ਸੀ. ਦੀ ਸਹਾਇਤਾ ਨਾਲ 20 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਕੰਪਿਊਟਰ ਲੈਬ ਦਾ ਨੀਂਹ ਪੱਥਰ ਅਤੇ 4 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸੈਮੀਨਾਰ ਰੂਮ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ... Read Full Story
|
*ਰਾਜਪਾਲ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੀ 6ਵੀਂ ਸਲਾਨਾਂ ਕਾਨਵੋਕੇਸ਼ਨ ਦੌਰਾਨ 500 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ
ਰਾਜਪੁਰਾ (ਪਟਿਆਲਾ) : 21 ਫਰਵਰੀ (ਪੀ.ਐਸ.ਗਰੇਵਾਲ) - ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵਰਾਜ ਵੀ. ਪਾਟਿਲ ਨੇ ਕਿਹਾ ਕਿ ਅਤਿ ਆਧੁਨਿਕ ਸਿੱਖਿਆ ਦੇ ਵਧੇਰੇ ਪ੍ਰਸਾਰ ਅਤੇ ਪ੍ਰਚਾਰ ਲਈ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਖੁਲਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਯੂਨੀਵਰਸਿਟੀਆਂ ਦੀਆਂ ਪ੍ਰਬੰਧਕੀ ਕਮੇਟੀਆਂ ਵੱਲੋਂ ਸਮਾਜ ਦੇ ਕਮਜ਼ੋਰ ਵਰਗ ਅਤੇ ਗਰੀਬ ਵਿਦਿਆਰਥੀਆਂ ਲਈ 30 ਤੋਂ 40 ਫੀਸਦੀ ਸੀਟਾਂ ਰਾਖਵੀਂਆਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਵਿਦਿਆਰਥੀ ਵੀ ਉਚੇਰੀ ਸਿੱਖਿਆ ਹਾਸਲ ਕਰ ਕੇ ਦੇਸ਼ ਦੇ ਨਵ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕਣ।
ਸ਼੍ਰੀ ਪਾਟਿਲ ਅੱਜ ਚਿਤਕਾਰਾ ਯੂਨੀਵਰਸਿਟੀ ਦੀ 6ਵੀਂ ... Read Full Story
|
ਦੇਸ਼ ਦੇ ਸਮੁੱਚੇ ਵਿਕਾਸ ਲਈ ਵਿਦਿਆਰਥੀ ਉਸਾਰੂ ਸੋਚ ਅਪਨਾਉਣ -- ਸ਼ਿਵਰਾਜ ਵੀ ਪਾਟਿਲ ਰਾਜਪਾਲ ਪੰਜਾਬ **** ਰਾਜਪਾਲ ਪੰਜਾਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 35ਵੀਂ ਕਨਵੋਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਪਟਿਆਲਾ 4 ਫ਼ਰਵਰੀ (ਪੀ.ਐਸ.ਗਰੇਵਾਲ) -ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਵੀ ਪਾਟਿਲ ਨੇ ਵਿਦਿਆਰਥੀਆਂ ਨੂੰ ਆਪਣੀ ਉਚੇਰੀ ਸਿੱਖਿਆ ਮਕੁੰਮਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇਸ ਯੂਨੀਵਰਸਿਟੀ ਦੇ ਕੈਂਪਸ ਤੋ ਬਾਹਰ ਨਿਕਲਦਿਆਂ ਹੀ ਉਸਾਰੂ ਸੋਚ ਲੈ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀ ਸ਼ਿਵਰਾਜ ਵੀ ਪਾਟਿਲ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂਨੀਵਰਸਿਟੀ ਦੀ 35ਵੀਂ ਕਨਵੋਕੇਸ਼ਨ ਵਿੱਚ ਜੁੜੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤੇ ਰਾਜਪਾਲ ਪੰਜਾਬ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਕੁੰਮਲ ... Read Full Story
|
ਸਾਲ 2010-11 ਦੌਰਾਨ ਪਟਿਆਲਾ ਜ਼ਿਲੇ ਵਿੱਚ ਘੱਟ ਗਿਣਤੀ ਵਰਗ ਦੇ 1588 ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇੇੇੇ
ਪਟਿਆਲਾ : 2 ਨਵੰਬਰ (ਪੀ.ਐਸ.ਗਰੇਵਾਲ) -‘‘ ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਪਹਿਲੀ ਜਮਾਤ ਤੋਂ ਲੈ ਕੇ ਪੀ.ਐਚ.ਡੀ. ਤੱਕ ਦੀ ਪੜਾਈ ਲਈ ਵਜੀਫੇ ਦਿੱਤੇ ਜਾਂਦੇ ਹਨ ਜਿਸ ਤਹਿਤ ਪਟਿਆਲਾ ਜ਼ਿਲੇ ਵਿੱਚ ਸਾਲ 2010-11 ਦੌਰਾਨ ਪਹਿਲੀ ਜਮਾਤ ਤੋਂ 10ਵੀਂ ਜਮਾਤ ਤੱਕ ਦੇ 905 ਵਿਦਿਆਰਥੀਆਂ ਨੂੰ ਕਰੀਬ 18 ਲੱਖ 40 ਹਜ਼ਾਰ ਰੁਪਏ ਅਤੇ ਦਸਵੀਂ ਤੋਂ ਬਾਅਦ ਦੀ ਪੜਾਈ ਲਈ 683 ਵਿਦਿਆਰਥੀਆਂ ਨੂੰ ਲਗਭਗ 25 ਲੱਖ ਰੁਪਏ ਵਜੀਫੇ ਵਜੋਂ ਦਿੱਤੇ ਗਏ ਜਾ ਚੁੱਕੇ ਹਨ। ’’ ਇਹ ਜਾਣਕਾਰੀ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ਼੍ਰੀ ਇਮੈਨੁਅਲ ਪੌਲ ਗਿੱਲ ਨੇ ਸਰਕਟ ਹਾਊਸ ਪਟਿਆਲਾ ਵਿਖੇ ਜ਼ਿਲਾ ਪ੍ਰਸ਼ਾਸ਼ਨ ... Read Full Story
|
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਹਨਾਂ ਦੀ ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ:- ਖੰਨਾ
ਪਟਿਆਲਾ: 28 ਸਤੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਹਨਾਂ ਨੂੰ ਸਿਹਤਮੰਦ ਰੱਖਣ ਲਈ ਵਧੀਆ ਇਮਾਰਤਾਂ ਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਰਿਹਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਰਾਜ ਸਭਾ ਅਤੇ ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈਲ ਦੇ ਕੌਮੀ ਇੰਚਾਰਜ ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਪਟਿਆਲਾ ਨੇੜਲੇ ਪਿੰਡ ਕੱਲਰ ਭੈਣੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਦੀ ਡਾਕਟਰੀ ਜਾਂਚ ਲਈ ਮੈਡੀਕਲ ਚੈਕਅੱਪ ਕੈਂਪ ਦਾ ਮੁਆਇਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ... Read Full Story
|
ਨਸ਼ਿਆਂ ਦੇ ਵਗਦੇ ਦਰਿਆ ਨੂੰ ਨੱਥ ਪਾਉਣ ਲਈ ਸਮਾਜ ਨੂੰ ਇੱਕਜੁਟ ਹੋ ਕੇ ਜਾਗਰੂਕ ਕਰਨ: ਪਰਦੀਪ ਸਿੰਘ ਨਨਾਨਸੂ
ਪਟਿਆਲਾ 20 ਸਤੰਬਰ (ਪੀ.ਐਸ.ਗਰੇਵਾਲ) -ਵਿਦਿਆਰਥੀ ਵਰਗ ਨੂੰ ਨਸ਼ਿਆਂ ਦੀ ਆਦਤ ਤੋਂ ਬਚਾਉਣ ਲਈ ਰਾਮ ਕਲੀ ਦੇਵੀ ਵੈਲਫੇਅਰ ਹੈਡੀ ਕੈਪਟ ਸੇਵਾ ਸੋਸਾਇਟੀ ਵੱਲੋ ਇੱਕ ਚਿੱਤਰਕਾਰੀ (ਪੈਂਟਿੰਗ) ਤੇ ਡਾਂਸ ਮੁਕਬਲਾ ਸੁਸ਼ੀਲ ਪੈਲਸ ਪਟਿਆਲਾ ਵਿਖੇ ਕਰਵਾਇਆਂ ਗਿਆ। ਇਸ ਮੌਕੇ ਸ੍ਰ. ਪਰਦੀਪ ਸਿੰਘ ਨਨਾਨਸੂ ਅਤੇ ਸ੍ਰ ਜਗਤਾਰ ਸਿੰਘ ਮਝਾਲ ਕਲਾਂ ਐਮ ਡੀ ਐਚ ਆਰ ਗਰੁੱਪ ਪਟਿਆਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਇਸ ਮੁਕਾਬਲੇ ’ਚ 250 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਬੱਚਿਆਂ ਨੇ ਵੱਖ ਵੱਖ ਤਰਾਂ ਦੇ ਡਾਂਸ ਮੁਕਾਬਲੇ ਕੀਤੇ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਸ੍ਰ ਪਰਦੀਪ ਸਿੰਘ ਨਨਾਨਸੂ ... Read Full Story
|
ਵਿਦਿਆਰਥੀ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਆਪਣੀ ਮੋਹਰੀ ਭੂਮਿਕਾ ਨਿਭਾਉਣ : ਐਸ.ਐਸ.ਪੀ
ਪਟਿਆਲਾ, 3 ਸਤੰਬਰ (ਪੀ.ਐਸ.ਗਰੇਵਾਲ) -‘‘ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਵਿਦਿਆਰਥੀਆਂ ਦਾ ਮੁਢਲਾ ਫਰਜ਼ ਬਣਦਾ ਹੈ ਕਿ ਉਹ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦਾ ਖਾਤਮਾ ਕਰਨ ਲਈ ਇਕਜੁਟ ਹੋ ਕੇ ਯਤਨ ਕਰਦੇ ਹੋਏ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਆਪਣੀ ਮੋਹਰੀ ਭੂਮਿਕਾ ਅਦਾ ਕਰਨ ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਸਥਾਨਕ ਪੈਸੇਫਿਕ ਰਿਜ਼ੋਰਟ ਵਿਖੇ ਜ਼ਿਲੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਮਿਊਨਿਟੀ ਪੁਲਿਸਿੰਗ ਸੁਵਿਧਾ ਕੇਂਦਰਾਂ ਦੀ ਕਾਰਜਪ੍ਰਣਾਲੀ ਅਤੇ ਹੋਰ ਸਮਾਜਿਕ ਵਿਸ਼ਿਆਂ ਬਾਰੇ ਜਾਣਕਾਰੀ ... Read Full Story
|
ਕਰੰਟ ਲੱਗਣ ਨਾਲ ਵਿਦਿਆਰਥੀ ਦੀ ਮੌਤ
ਸਿਰਸਾ,ਇੱਥੋਂ ਦੇ ਜੀ.ਆਰ.ਜੀ. ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਵਿਦਿਆਰਥੀ ਨੂੰ ਕਰੰਟ ਸਕੂਲ ਤੋਂ ਬਾਹਰ ਦੁਰਗਾ ਮੰਦਰ ਦੇ ਸਾਹਮਣੇ ਖੜ੍ਹੇ ਪਾਣੀ ਵਿੱਚ ਡਿੱਗੀ ਬਿਜਲੀ ਦੀ ਤਾਰ ਚੋਂ ਲੱਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਜੀ.ਆਰ.ਜੀ ਸਕੂਲ ਵਿੱਚ ਪੜ੍ਹਦਾ ਦਸਵੀਂ ਜਮਾਤ ਦਾ ਵਿਦਿਆਰਥੀ ਅਮਿਤ ਵਾਸੀ ਬਾਂਸਲ ਕਾਲੋਨੀ ਅੱਜ ਬਾਅਦ ਦੁਪਹਿਰ ਸਕੂਲ ‘ਚੋਂ ਛੁੱਟੀ ਹੋਣ ਤੋਂ ਬਾਅਦ ਜਦੋਂ ਆਪਣੇ ਘਰ ਜਾ ਰਿਹਾ ਸੀ ਤਾਂ ਦੁਰਗਾ ਮੰਦਰ ਨੇੜੇ ਖੜ੍ਹੇ ਮੀਂਹ ਦੇ ਪਾਣੀ ਵਿੱਚ ਡਿੱਗੀ ਬਿਜਲੀ ਦੀ ... Read Full Story
|
ਰਾਮ ਲੀਲਾ ਮੈਦਾਨ ’ਚ ਮੁਫ਼ਤ ਲੰਗਰ ਤੇ ਚਾਹ ਦੇ ਸਟਾਲ
ਸਵੇਰ ਵੇਲੇ ਅੱਧੀ ਭੀੜ ਸਕੂਲਾਂ ਦੇ ਵਿਦਿਆਰਥੀਆਂ ਦੀ
ਨਵੀਂ ਦਿੱਲੀ,ਰਾਮ ਲੀਲਾ ਮੈਦਾਨ ’ਚ ਆਮ ਮੇਲਿਆਂ ਨਾਲੋਂ ਵੱਖਰਾ ਮੇਲਾ ਭਰ ਗਿਆ ਹੈ। ਇਸ ਮੇਲੇ ’ਚ ਲੋਕਾਂ ਨੂੰ ਮੁਫਤ ਲੰਗਰ, ਪਾਣੀ, ਫਲ, ਦੁੱਧ, ਕਚੌਰੀਆਂ, ਕੜ੍ਹੀ ਚੌਲ, ਪੂਰੀਆਂ, ਜੂਸ ਖਾਣ ਤੇ ਪੀਣ ਨੂੰ ਮਿਲਦੇ ਹਨ। ਸਵੇਰ ਵੇਲੇ ਅੱਧੀ ਭੀੜ ਦਿੱਲੀ ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਸੀ। ਸਕੂਲ ਵਿਦਿਆਰਥੀ ਆਪਣੇ ਬਸਤਿਆਂ ਸਮੇਤ ਰਾਮ ਲੀਲਾ ਮੈਦਾਨ ਵਿਚ ਘੁੰਮ ਰਹੇ ਸਨ ਤੇ ਲਾਈਨਾਂ ਵਿਚ ਲੱਗ ਕੇ ਖਾਣ ਪੀਣ ਦਾ ਸਾਮਾਨ ਲੈ ਰਹੇ ਸਨ। ਉਹ ਸਟੇਜ ਦੇ ਨੇੜੇ ਜਾ ਕੇ ਨਾਅਰੇ ਵੀ ਲਾਉਂਦੇ ਸਨ ‘ਅੰਨਾ ਸੰਘਰਸ਼ ਕਰੋ ਹਮ ਤੁਮਹਾਰੇ ਸਾਥ ਹੈ। ਦਿੱਲੀ ਦੀਆਂ ... Read Full Story
|
ਬੱਸ ਸਹੂਲਤ ਨਾ ਮਿਲਣ ਕਾਰਨ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
ਸਿਰਸਾ,ਇੱਥੋਂ ਦੇ ਪਿੰਡ ਜਮਾਲ, ਢੁਕੜਾ, ਗੁਡਿਆਖੇੜਾ ਸਮੇਤ ਅੱਧੀ ਦਰਜਨ ਪਿੰਡਾਂ ਦੇ ਵਿਦਿਆਰਥੀਆਂ ਨੇ ਵੇਲੇ ਸਿਰ ਬੱਸ ਸਹੂਲਤ ਨਾ ਮਿਲਣ ਕਾਰਨ ਸਿਰਸਾ ਦੇ ਬੱਸ ਅੱਡੇ ‘ਤੇ ਰੋਸ ਪ੍ਰਦਰਸ਼ਨ ਕੀਤਾ ਤੇ ਪਿੰਡਾਂ ਨੂੰ ਬੱਸ ਸਰਵਿਸ ਮੁਹੱਈਆ ਕਰਾਉਣ ਦੀ ਮੰਗ ਕੀਤੀ।
ਬੱਸ ਅੱਡੇ ‘ਤੇ ਪ੍ਰਦਰਸ਼ਨ ਕਰ ਰਹੇ ਸੰਦੀਪ, ਸੁਨੀਲ, ਸੋਨੀ, ਸੰਦੀਪ ਸ਼ਰਮਾ, ਵਿਨੋਦ ਕੁਮਾਰ, ਰਾਜ ਕੁਮਾਰ, ਸੁਭਾਸ਼, ਸੁਰੇਸ਼ ਸਮੇਤ ਅਨੇਕ ਵਿਦਿਆਰਥੀਆਂ ਨੇ ਦੱਸਿਆ ਕਿ ਪਿੰਡਾਂ ਤੋਂ ਸੈਂਕੜੇ ਵਿਦਿਆਰਥੀ ਪੜ੍ਹਨ ਲਈ ਸਿਰਸਾ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਮਾਲ, ਢੁਕੜਾ, ਗੁਡੀਆਖੇੜਾ ਪੰਡਾਂ ਦੇ ਰੂਟ ‘ਤੇ ਵੇਲੇ ਸਿਰ ਬੱਸ ਸਰਵਿਸ ... Read Full Story
|
ਕੱਚਾ ਰਸਤਾ ਬਣਿਆ ਪ੍ਰੇਸ਼ਾਨੀ ਦਾ ਸਬੱਬ
ਰਤੀਆ,ਫਤਿਆਬਾਦ ਰੋਡ ਤੋਂ ਸਰਦੂਲਗੜ੍ਹ ਰੋਡ ਤੱਕ ਜਾਣ ਵਾਲੇ ਕੱਚੇ ਰਸਤੇ ਨੂੰ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਪੱਕਾ ਕਰਨ ਦੀ ਮੰਗ ਕੀਤੀ ਹੈ। ਇਹ ਕੱਚਾ ਰਸਤਾ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਪਹਿਲਾਂ ਵੀ ਕਈ ਵਾਰ ਇਸ ਰਸਤੇ ਨੂੰ ਪੱਕਾ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ।
ਵਿਦਿਆਰਥੀ ਓਮ ਪ੍ਰਕਾਸ਼, ਦੇਵਰਾਜ, ਹੈਪੀ, ਸੁਨੀਲ ਕੁਮਾਰ, ਸੰਜੇ, ਜਗਜੀਤ ਸਿੰਘ, ਮਿੱਠੂ ਸਿੰਘ, ਕਰਨੈਲ, ਸੁਨੀਤਾ ਰਾਣੀ, ਮਮਤਾ, ਸੀਮਾ, ਅੰਜੂ ਆਦਿ ਨੇ ਦੱਸਿਆ ਕਿ ਖਾਲਸਾ ਕਾਲਜ ਨੂੰ ਜਾਣ ਦਾ ਇਹ ਨਜ਼ਦੀਕੀ ਰਸਤਾ ਹੈ। ਇਸ ਕਾਰਨ ਜ਼ਿਆਦਾਤਰ ਵਿਦਿਆਰਥੀ ਇਸ ਰਸਤੇ ਤੋਂ ਆਉਂਦੇ ਜਾਂਦੇ ਹਨ। ਰਸਤੇ ਵਿੱਚ ... Read Full Story
|
ਵਿਦਿਆਰਥੀ ਵਰਗ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਨਸ਼ਾ ਮੁਕਤੀ ਪ੍ਰੋਗਰਾਮ ਕਰਵਾਇਆ
ਪਟਿਆਲਾ, 12 ਜੁਲਾਈ (ਪੀ.ਐਸ.ਗਰੇਵਾਲ) -ਵਿਦਿਆਰਥੀ ਵਰਗ ਨੂੰ ਨਸ਼ਿਆਂ ਦੀ ਆਦਤ ਤੋਂ ਬਚਾਉਣ ਅਤੇ ਨਸ਼ਿਆਂ ਨਾਲ ਸਰੀਰ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਜ਼ਿਲਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਰੈਡ ਕਰਾਸ ਨਸ਼ਾ ਮੁਕਤੀ ਕੇਂਦਰ, ਸਾਕੇਤ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਵਿਖੇ ਨਸ਼ਾ ਮੁਕਤੀ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਉੱਘੇ ਸਮਾਜ ਸੇਵਕ ਸ਼੍ਰੀ ਭਗਵਾਨ ਦਾਸ ਜੁਨੇਜਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਇਸ ਮੌਕੇ ਨਸ਼ਾ ਮੁਕਤੀ ਕੇਂਦਰ ਨੇ ਇੱਕ ਪ੍ਰਦਰਸ਼ਨੀ ਵੀ ਲਗਾਈ ਜਿਸ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸੇ ... Read Full Story
|
ਨਵਾਂ ਵਾਹਨ ਖਰੀਦਣ ਮੌਕੇ ਡੀਲਰ ਹੀ ਜਾਰੀ ਕਰਨਗੇ ਆਰ.ਸੀ. ਵਿਦਿਆਰਥੀਆਂ ਦੇ ਕਾਲਜਾਂ ਵਿੱਚ ਹੀ ਬਣਨਗੇ ਲਰਨਿੰਗ ਡਰਾਇਵਿੰਗ ਲਾਇਸੰਸ-ਅਗਰਵਾਲ
ਪਟਿਆਲਾ, 6 ਜੁਲਾਈ (ਪੀ.ਐਸ.ਗਰੇਵਾਲ) -‘‘ਪੰਜਾਬ ਸਰਕਾਰ ਵੱਲੋਂ ਵਾਹਨਾਂ ਦੀ ਰਜਿਸਟਰੇਸ਼ਨ ਦੀ ਪ੍ਰਕਿਰਿਆ ਨੂੰ ਹੋਰ ਵਧੇਰੇ ਸਰਲ ਬਣਾਉਣ ਲਈ ਟਰਾਂਸਪੋਰਟ ਵਿਭਾਗ ਵਿੱਚ ਜਲਦੀ ਹੀ ‘ਈ-ਗਵਰਨੈਂਸ ਪ੍ਰੋਜੈਕਟ’ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਲੋਕਾਂ ਨੂੰ ਆਪਣੇ ਨਿੱਜੀ ਵਾਹਨਾਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਹੁਣ ਜ਼ਿਲਾ ਟਰਾਂਸਪੋਰਟ ਦਫਤਰਾਂ ਵਿੱਚ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਬਲਕਿ ਉਨ੍ਹਾਂ ਨੂੰ ਵਾਹਨਾਂ ਦੇ ਨੰਬਰ ਸਬੰਧਤ ਡੀਲਰ ਵੱਲੋਂ ਮੌਕੇ ’ਤੇ ਹੀ ਅਲਾਟ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਵਾਹਨ ਦੀ ਆਰ.ਸੀ ਕੋਰੀਅਰ ਦੇ ਰਾਹੀਂ ਉਨ੍ਹਾਂ ਦੇ ਰਿਹਾਇਸ਼ੀ ਪਤੇ ’ਤੇ ਪੁੱਜ ਜਾਵੇਗੀ ... Read Full Story
|
ਬੀ.ਐਸ.ਐਨ.ਐਲ ਦੀ ਇੰਨਟਰਨੈਟ ਸੇਵਾ ਹੋਈ ਖਰਾਬ
ਪਟਿਆਲਾ, ( ਪੀ ਐਸ ਗਰੇਵਾਲ) – ਬੀ. ਐਸ. ਐਨ. ਐਲ ਦੀ ਇੰਨਟਰਨੈਟ ਸੇਵਾ ਤਕਨੀਕੀ ਖਰਾਬੀ ਕਾਰਣ ਠੱਪ ਹੋ ਗਈ ਹੈ। ਜਿਸ ਕਾਰਣ ਬਿਜਨੈਸਮੈਨ, ਵਿਦਿਆਰਥੀ ਕਾਫੀ ਪ੍ਰੇਸ਼ਾਨ ਹਨ। ਲੋਕਾਂ ਦੀਆਂ ਸ਼ਿਕਾਇਤਾਂ ਦਰਜ਼ ਕਰਨ ਵਾਲਾ ਟੈਲੀਫੋਨ ਨੰਬਰ 198 ਵੀ ਬੰਦ ਪਿਆ ਹੈ। ਜਿਸ ਕਾਰਣ ਲੋਕਾਂ ਨੂੰ ਸ਼ਿਕਾਇਤਾਂ ਦਰਜ਼ ਕਰਵਾਉਣ ਵਾਸਤੇ ਦਫਤਰ ਆਉਣਾ ਪੈ ਰਿਹਾ ਹੈ। ਅਤੇ ਲਾਈਨ ਵਿੱਚ ਲੱਗ ਕੇ ਉਡੀਕ ਕਰਨੀ ਪੈ ਰਹੀ ਹੈ। ਭਾਰੀ ਗਿਣਤੀ ਵਿੱਚ ਇੱਕਠੇ ਹੋਏ ਲੋਕਾਂ ਨੇ ਬੀ.ਐਸ.ਐਨ.ਐਲ ਦੇ ਅਧਿਕਾਰੀਆਂ ਨਾਲ ਇਸ ਸੰਬੰਧੀ ਪੁੱਛ-ਗਿੱਛ ਕੀਤੀ ਤਾਂ ਅਧਿਕਾਰੀਆਂ ਨੇ ਦਸਿੱਆ ਕਿ ਪਹਿਲਾਂ ਇੰਨਟਰਨੈਟ ਸਿਸਟਮ ਨੂੰ ਡਾਟ-ਸਾਫਟ ਨਾਮਕ ... Read Full Story
|
ਅੱਜਕੱਲ ਦੇ ਵਿਦਿਆਰਥੀ
**ਕੌਣ ਕਹਿੰਦਾ ਹੈ ਕਿ ਅੱਜਕੱਲ ਦੇ ਵਿਦਿਆਰਥੀ ਪਡ਼ਦੇ ਨਹੀ। ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਐਨਕ ਲੱਗੇ ਦੇਖਿਆ ਹੈ। ਇਹ ਗੱਲ ਹੋਰ ਹੈ ਕਿ ਉਹ ਕੰਮਪਿਉਟਰ ਗੇਮਾਂ ਖੇਡਣ, ਟੀ.ਵੀ ਦੇਖਣ ਵਿੱਚ ਡੁੱਬੇ ਹੁੰਦੇ ਹਨ। ਅਤੇ ਨਾਵਲ ਵਗੈਰਾ ਪਡ਼ਦੇ ਹਨ।
**ਕੌਣ ਕਹਿੰਦਾ ਹੈ ਕਿ ਅੱਜਕੱਲ ਦੇ ਵਿਦਿਆਰਥੀ ਨਾਸਤਿਕ ਹਨ । ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਮੰਦਿਰ-ਗੁਰਦੁਆਰੇ-ਮਸਜਿਦ ਜਾਂਦੇ ਦੇਖਿਆ ਹੈ। ਇਹ ਗੱਲ ਹੋਰ ਹੈ ਕਿ ਉਹ ਪ੍ਰੀਖਿਆ ਦੇ ਦਿਨ ਹੁੰਦੇ ਹਨ।
**ਕੌਣ ਕਹਿੰਦਾ ਹੈ ਕਿ ਅੱਜਕੱਲ ਦੇ ਵਿਦਿਆਰਥੀ ਸਮੇਂ ਦੇ ਪਾਬੰਦ ਨਹੀ। ਮੈਂ ਉਹਨਾਂ ਨੂੰ ਸਮੇਂ ਤੇ ਪਹੁੰਚਦੇ ਦੇਖਿਆ ਹੈ। ਇਹ ਗੱਲ ਹੋਰ ... Read Full Story
|
ਪ੍ਰਕਾਸ਼ ਸਿੰਘ ਬਾਦਲ ਟੈਕਨੀਕਲ ਕਾਲਜ ਦਾ ਨੀਂਹ ਪੱਥਰ 17 ਨੂੰ ਰੱਖਣਗੇ-ਬੀਬੀ ਜਗੀਰ ਕੌਰ
ਬੇਗੋਵਾਲ, 5 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕਸਬਾ ਬੇਗੋਵਾਲ ’ਚ ਪੰਜਾਬ ਸਰਕਾਰ ਵੱਲੋਂ 8 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਟੈਕਨੀਕਲ ਕਾਲਜ ਦਾ ਨਹੀਂ ਪੱਥਰ 17 ਫਰਵਰੀ ਨੂੰ 12 ਵਜੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਰੱਖਣਗੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਨੀਂਹ ਪੱਥਰ ਰੱਖਣ ਉਪਰੰਤ ਇਕ ਵਿਸ਼ਾਲ ਜਲਸੇ ਨੂੰ ਸੰਬੋਨ ਕਰਨਗੇ। ਜਿਸ ਵਿਚ ਹਲਕੇ ਲਈ ਵੰਡੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਾਲਜ ਬਣਨ ਨਾਲ ਹਲਕੇ ਦੀ ਨਹੀਂ ਬਲਕਿ ਬੇਗੋਵਾਲ ਦੇ ਨਾਲ ਲੱਗਦੇ ... Read Full Story
|
ਜਾਬ ਫੈਸਟ ਵਿੱਚ 230 ਵਿਦਿਆਰਥੀ ਚੁਣੇ
ਨਕੋਦਰ, 29 ਜਨਵਰੀ (ਤਰਲੋਕ)- ਸੱਤਿਅਮ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿੱਚ ਬੀਤੇ ਦਿਨੀਂ ਜਾਬ ਫੈਸਟ ਵਿੱਚ 230 ਵਿਦਿਆਰਥੀ ਚੁਣੇ ਗਏ। ਇਸ ਮੌਕੇ ਪੀ. ਟੀ. ਯੂ. ਦੇ ਡੀਨ ਡਾ. ਐ¤ਨ. ਪੀ. ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਚੇਅਰਮੈਨ ਵਿਪਨ ਸ਼ਰਮਾ ਨੇ ਜਾਬ ਫੈਸਟ ਵਿੱਚ ਸ਼ਾਮਲ ਹੋਏ ਵੱਖ-ਵੱਖ ਕੰਪਨੀਆਂ ਦੇ ਪ੍ਰਤੀਨਿਧਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਜਾਬ ਫੈਸਟ ਵਿੱਚ ਦੇਸ਼ ਦੀਆਂ ਨਾਮੀ 11 ਕੰਪਨੀਆਂ ਰਿਲਾਇੰਸ ਆਫ ਇੰਸ਼ੋਰੈਂਸ, ਐ¤ਚ. ਸੀ. ਐ¤ਲ., ਕੋਟੈਕ ਲਾਈਫ ਇੰਸ਼ੋਰੈਂਸ, ਆਈ. ਐ¤ਨ. ਜੀ. ਬਿਆਸਾ ਬੈਂਕ, ਮੈਟ ਲਾਈਫ ਇੰਸ਼ੋਰੈਂਸ, ਐ¤ਚ. ਡੀ. ਐਫ. ਸੀ. ਬੈਂਕ, ਸਟੈਂਡਰਡ ਲਾਈਫ, ਧੀਮਾਨ ... Read Full Story
|
ਭਾਰਤੀ ਵਿਦਿਆਰਥੀਆਂ ਲਈ ਆਸਟਰੇਲੀਆ ਸੁਰੱਖਿਅਤ-ਗਿਲਾਰਡ
ਮੈਲਬੌਰਨ, 15 ਜਨਵਰੀ (ਏਜੰਸੀ)-ਆਸਟਰੇਲੀਆ ਨੇ ਅੱਜ ਕਿਹਾ ਕਿ ਉਹ ਭਾਰਤੀ ਭਾਈਚਾਰੇ ਦੇ ਲੋਕਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਜਿਸ ਨਾਲ ਅਰਬਾਂ ਡਾਲਰ ਦੀ ਸਿੱਖਿਆ ਸਨਅਤ ਪ੍ਰਭਾਵਤ ਹੋਈ ਹੈ, ਪਿੱਛੋਂ ਨਵੇਂ ਵਿਦਿਅਕ ਸੈਸ਼ਨ ਵਿਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ’ਤੇ ਨੇੜਿਉਂ ਨਜ਼ਰ ਰੱਖੇਗਾ। ਇਸ ਦੇ ਨਾਲ ਹੀ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਆਸਟਰੇਲੀਆ ਪੜ੍ਹਾਈ ਲਈ ਸੁਰੱਖਿਅਤ ਸਥਾਨ ਹੈ। ਉਪ ਪ੍ਰਧਾਨ ਮੰਤਰੀ ਜੁਲੀਆ ਗਿਲਾਰਡ ਨੇ ਕਿਹਾ ਕਿ ਹੁਣ ਜਦੋਂ ਅਸੀਂ ਨਵੇਂ ਵਿਦਿਅਕ ਵਰ੍ਹੇ ’ਚ ਦਾਖਲ ਹੋ ਰਹੇ ਹਾਂ ਤਾਂ ਅਸੀਂ ਸਪ¤ਸ਼ਟ ਰੂਪ ਵਿਚ ਭਾਰਤੀ ਵਿਦਿਆਰਥੀਆਂ ਸਮੇਤ ਇਸ ਦੇਸ਼ ਵਿਚ ਆਉਣ ... Read Full Story
|