ਇਨਕਮ ਟੈਕਸ ਵਿਭਾਗ ਨੂੰ 6 ਕਰੋੜ ਦਾ ਚੂਨਾ, 2 ਗ੍ਰਿਫਤਾਰ
ਫਰਜ਼ੀ ਇਨਕਮ ਟੈਕਸ ਰਿਟਰਨ ਰਿਫੰਡ ਦੇ 1100 ਚੈੱਕ ਜਾਰੀ
ਨਵੀਂ ਦਿੱਲੀ, ਫਰਜ਼ੀ ਇਨਕਮ ਟੈਕਸ ਰਿਟਰਨ ਦੇ ਰਿਫੰਡ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਕ ਬਹੁਤ ਵੱਡੇ ਘੋਟਾਲੇ ਦਾ ਸੰਕੇਤ ਹੈ। ਸੀ. ਬੀ. ਆਈ. ਨੇ ਜਾਂਚ 'ਚ ਪਾਇਆ ਕਿ ਵਿਭਾਗ ਨੇ ਫਰਜ਼ੀ ਇਨਕਮ ਟੈਕਸ ਰਿਟਰਨ ਦੇ ਰਿਫੰਡ ਦੇ 1100 ਚੈੱਕ ਜਾਰੀ ਕੀਤੇ। ਇਨ੍ਹਾਂ ਚੈੱਕਾਂ ਰਾਹੀਂ ਪਿਛਲੇ 3 ਮਹੀਨਿਆਂ 'ਚ 6 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਹਾਸਲ ਕੀਤਾ ਗਿਆ ਹੈ। ਪੁਲਸ ਨੇ ਮਾਮਲੇ 'ਚ ਪੰਕਜ ਕੁਮਾਰ ਤੇ ਅਮਿਤ ਕੁਮਾਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ। ਪੰਕਜ ਅਕਾਊਂਟੈਂਟ ਹੈ। ਇਨ੍ਹਾਂ ਦੋਵਾਂ ਨੇ ਆਈ. ਟੀ. ਮਾਹਿਰਾਂ ਨਾਲ ਮਿਲ ਕੇ ਫਰਜ਼ੀ ਰਿਟਰਨ ... Read Full Story
|
ਮਾਲ ਵਿਭਾਗ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ: ਮਜੀਠੀਆ
ਦੇਵੀਗੜ (ਪਟਿਆਲਾ): 19 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ਦੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਖਿਲਾਫ਼ ਦਿੱਤੇ ਵੱਡੇ ਫਤਵੇ ਤੋਂ ਬਾਅਦ ਹੁਣ ਦੇਸ਼ ਦੇ ਲੋਕ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਕੇਂਦਰ ਵਿੱਚੋਂ ਵੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦਾ ਸਫਾਇਆ ਕਰ ਦੇਣਗੇ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਲ, ਲੋਕ ਸੰਪਰਕ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਜ਼ਿਲੇ ਦੇ ਪਿੰਡ ਅਬਦੁਲਪੁਰ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ... Read Full Story
|
ਡਾਕਘਰ 2014 ਤੱਕ ਹੋਣਗੇ ਕੰਪਿਊਟਰਾਈਜ਼ਡ
ਨਵੀਂ ਦਿੱਲੀ, ਸੰਚਾਰ ਤੇ ਸੂਚਨਾ ਤਕਨੀਕੀ ਰਾਜਮੰਤਰੀ ਸਚਿਨ ਪਾਇਲਟ ਨੇ ਬੁਧਵਾਰ ਨੂੰ ਕਿਹਾ ਹੈ ਕਿ ਡਾਕ ਵਿਭਾਗ ਦੀ ਸੂਚਨਾ ਤਰਨੀਕੀ ਆਧੁਨਿਕੀਕਰਨ ਯੋਜਨਾ ਦੇ ਤਹਿਤ ਪਿਛਲੇ ਸਾਲ 31 ਦਨਵਰੀ ਤੱਕ ਦੇਸ਼ ਭਰ 'ਚ 11396 ਡਾਕਘਰ ਕੰਪਿਊਟਰਾਈਜ਼ਡ ਕੀਤੇ ਜਾ ਚੁੱਕੇ ਹਨ ਤੇ ਬਾਕੀ ਡਾਕਘਰਾਂ ਨੂੰ ਵੀ 2014 ਤੱਕ ਕੰਪਿਊਟਰਾਈਜ਼ਡ ਕਰਨ ਦੀ ਯੋਜਨਾ ਹੈ।
ਪਾਇਲਟ ਨੇ ਲੋਕਸਭਾ ਨੂੰ ਦੱਸਿਆ ਹੈ ਕਿ ਇਸ ਯੋਜਨਾ ਦੇ ਤਹਿਤ ਇਸ ਸਾਲ ਜਨਵਰੀ ਤੱਕ ਤਮਿਲਨਾਡੂ 'ਚ ਸਭ ਤੋਂ ਜ਼ਿਆਦਾ 1359 ਤੇ ਆਂਧਰ ਪ੍ਰਦੇਸ਼ 'ਚ 1299 ਡਾਕਘਰਾਂ ਨੂੰ ਕੰਪਿਊਟਰਾਈਜ਼ਡ ਕੀਤਾ ਜਾ ਚੁੱਕਾ ਹੈ। ਉੱਤਰ ਪ੍ਰਦੇਸ਼ 'ਚ 962, ਮਹਾਰਾਸ਼ਟਰ 'ਚ 928 ਤੇ ਕੇਰਲ 'ਚ 924 ... Read Full Story
|
ਆਮਦਨ ਕਰ ਵਿਭਾਗ 6 ਸਾਲ ਪੁਰਾਣੀਆਂ ਕਰ ਰਿਟਰਨਾਂ ਦੀਆਂ ਫਾਈਲਾਂ ਖੋਲ੍ਹ ਸਕਦਾ ਹੈ
ਨਵੀਂ ਦਿੱਲੀ, ਸਰਕਾਰ ਕਾਲੇ ਧਨ ਦੇ ਵਿਸ਼ੇਸ਼ ਮਾਮਲਿਆਂ 'ਚ ਆਮਦਨ ਕਰ ਵਿਭਾਗ ਨੂੰ 6 ਸਾਲ ਤੋਂ ਜ਼ਿਆਦਾ ਪੁਰਾਣੇ ਕਰ ਰਿਟਰਨਾਂ ਦੀਆਂ ਫਾਈਲਾਂ ਦੁਬਾਰਾ ਖੋਲ੍ਹਣ ਦਾ ਅਧਿਕਾਰ ਦੇ ਸਕਦੀ ਹੈ। ਆਮਦਨ ਕਰ ਵਿਭਾਗ ਨੂੰ ਅਜਿਹੇ ਮਾਮਲਿਆਂ 'ਚ ਸ਼ਾਮਲ ਫਾਈਲਾਂ ਦੁਬਾਰਾ ਖੋਲ੍ਹਣ ਦੇ ਲਈ ਅਧਿਕਾਰ ਦੀ ਜ਼ਰੂਰਤ ਹੈ। ਜਿਥੇ ਧਨ ਵਿਦੇਸ਼ਾਂ 'ਚ ਜਮ੍ਹਾ ਪਾਏ ਗਏ ਹਨ ਅਤੇ ਐੱਚ. ਐੱਸ. ਬੀ. ਸੀ. ਬੈਂਕ ਜੈਨੇਵਾ ਅਤੇ ਲਿਕਟੇਂਸਟਾਈਨ ਦੇ ਐੱਲ. ਜੀ. ਟੀ. ਬੈਂਕ ਦੇ ਖਾਤਾ ਧਾਰਕਾਂ ਸਹਿਤ ਬੈਂਕ ਖਾਤਾਂ ਧਾਰਕਾਂ ਦੀ ਇਕ ਵਰਗੀਕ੍ਰਿਤ ਸੂਚੀ ਭਾਰਤ ਨੂੰ ਮਿਲਣ ਦੇ ਮਗਰੋਂ ਇਹ ਮਾਮਲੇ ਸਾਹਮਣੇ ਆਏ ਹਨ। ਮੌਜੂਦਾ ਨਿਯਮਾਂ ਦੇ ... Read Full Story
|
ਆਮਦਨ ਕਰ ਵਿਭਾਗ ਨੇ ਬੀ. ਸੀ. ਸੀ. ਆਈ. ਕੋਲੋਂ ਟੈਕਸ ਵਜੋਂ ਮੰਗੇ 413 ਕਰੋੜ ਰੁਪਏ
ਨਵੀਂ ਦਿੱਲੀ, ਆਮਦਨ ਕਰ ਵਿਭਾਗ ਨੇ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਅਦਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਕੋਲੋਂ 2009-10 ਦੀ ਆਮਦਨ ਦੇ ਅਨੁਮਾਨ ਦੇ ਆਧਾਰ 'ਤੇ 413 ਕਰੋੜ ਰੁਪਏ ਤੋਂ ਵੱਧ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਹੈ। ਸੂਚਨਾ ਦੇ ਅਧਿਕਾਰ ਅਧੀਨ ਮਿਲੀ ਸੂਚਨਾ ਮੁਤਾਬਕ ਇਸ ਵਿਚੋਂ ਸਿਰਫ 41 ਕਰੋੜ ਰੁਪਏ ਦੀ ਰਕਮ ਅਦਾ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਬੀ. ਸੀ. ਸੀ. ਆਈ. ਇਕ ਧਰਮਾਰਥ ਸੰਗਠਨ ਵਲੋਂ ਆਮਦਨ ਕਰ ਤੋਂ ਛੋਟ ਲੈਂਦਾ ਸੀ ਪਰ ਹੁਣ ਇਹ ਛੋਟ ਵਾਪਸ ਲੈ ਲਈ ਗਈ ਹੈ ਕਿਉਂਕਿ ਉਸ ਦੀ ਆਮਦਨ ਕਾਰੋਬਾਰ ਤੋਂ ਆਮਦਨ ਦੀ ਸ਼੍ਰੇਣੀ ਅਧੀਨ ਹੈ।
ਸਮਾਜਿਕ ਵਰਕਰ ਸੁਭਾਸ਼ ... Read Full Story
|
ਇਨਕਮ ਟੈਕਸ ਵਿਭਾਗ ਨੇ ਬਾਲਾਕ੍ਰਿਸ਼ਨਨ ਮਾਮਲੇ 'ਚ ਸੀ. ਬੀ. ਡੀ. ਟੀ. ਨੂੰ ਸੌਂਪੀ ਜਾਂਚ ਰਿਪੋਰਟ
ਨਵੀਂ ਦਿੱਲੀ, ਇਨਕਮ ਟੈਕਸ ਵਿਭਾਗ ਨੇ ਦੇਸ਼ ਦੇ ਸਾਬਕਾ ਪ੍ਰਧਾਨ ਜੱਜ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਕੇ. ਜੀ. ਬਾਲਾਕ੍ਰਿਸ਼ਨਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਿਵੇਸ਼ ਅਤੇ ਸੰਪੰਤੀ ਦੀ 'ਪੂਰਨ ਜਾਂਚ ਰਿਪੋਰਟ' ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ.ਟੀ.) ਨੂੰ ਸੌਂਪ ਦਿੱਤੀ ਹੈ। ਇਹ ਜਾਂਚ ਰਿਪੋਰਟ ਇਨਕਮ ਟੈਕਸ ਵਿਭਾਗ ਦੀ ਕੋਚੀ ਸਥਿਤ ਜਾਂਚ ਬ੍ਰਾਂਚ ਨੇ ਵਿਭਾਗ ਦੀ ਹੀ ਮੁੰਬਈ ਜਾਂਚ ਇਕਾਈ ਨਾਲ ਮਿਲ ਕੇ ਤਿਆਰ ਕੀਤੀ ਹੈ। ਫਿਲਹਾਲ ਸੀ. ਬੀ. ਡੀ. ਟੀ. ਇਸ ਰਿਪੋਰਟ ਦਾ ਅਧਿਐਨ ਕਰ ਰਿਹਾ ਹੈ। ਇਨਕਮ ਟੈਕਸ ਵਿਭਾਗ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ... Read Full Story
|
ਟਰਾਂਸਪੋਰਟ ਵਿਭਾਗ ਦੀ ਲਾਪ੍ਰਵਾਹੀ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ
ਹਿਮਾਚਲ ਸਰਕਾਰ ਨੂੰ ਦਿਤੇ ਜਾ ਰਹੇ ਸਪੈਸ਼ਲ ਰੋਡ ਟੈਕਸ 'ਚ ਗੜਬੜੀ
ਚੰਡੀਗੜ੍ਹ, ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਜਿਥੇ ਰਾਜ ਸਰਕਾਰ ਦੇ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ ਉਥੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਨੂੰ ਬਿਨਾਂ ਜ਼ਰੂਰਤ ਤੋਂ ਲਾਭ ਪਹੁੰਚਾ ਰਿਹਾ ਹੈ। ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਹਿਮਾਚਲ ਖੇਤਰ 'ਚ ਚਲਾਈ ਜਾ ਰਹੀਆਂ ਬੱਸਾਂ ਲਈ ਰਾਜ ਸਰਕਾਰ ਹਿਮਾਚਲ ਖੇਤਰ ਦੀ ਸੜਕ ਦੂਰੀ ਲਈ ਹਿਮਾਚਲ ਸਰਕਾਰ ਨੂੰ ਸਪੈਸ਼ਲ ਰੋਡ ਟੈਕਸ ਅਦਾ ਕਰਦੀ ਹੈ। ਇਸ ਟੈਕਸ ਦੀ ਦਰ ਪਹਾੜੀ ਖੇਤਰ ਦੇ ਮੁਕਾਬਲੇ ਮੈਦਾਨੀ ਖੇਤਰ ਲਈ ਘੱਟ ਹੈ। ਹਰ ਰੂਟ ... Read Full Story
|
ਖਾਲ੍ਹਾਂ ਦੇ ਨਿਰਮਾਣ ਅਤੇ ਮੁਰੰਮਤ ‘ਤੇ 46 ਕਰੋੜ ਖਰਚੇ ਜਾਣਗੇ
ਸਿਰਸਾ, ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਟੇਲ ਤੱਕ ਪਹੁੰਚਾਇਆ ਜਾਏਗਾ। ਇਸ ਲਈ ਨਵੇਂ ਖਾਲ੍ਹਾਂ ਦਾ ਨਿਰਮਾਣ ਅਤੇ ਪੁਰਾਣਿਆਂ ਦੀ ਮੁਰੰਤਮ ਦਾ ਕੰਮ ਕਰਵਾਇਆ ਜਾ ਰਿਹਾ ਹੈ। ਸਿੰਜਾਈ ਵਿਭਾਗ ਵੱਲੋਂ ਇਸ ‘ਤੇ 46 ਕਰੋੜ 56 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿੰਜਾਈ ਵਿਭਾਗ ਵੱਲੋਂ ਖਾਲ੍ਹਾਂ ਦੀ ਮੁਰੰਮਤ ‘ਤੇ ਸਾਲ 2006-07 ਵਿੱਚ ਪੰਜ ਕਰੋੜ, 07-08 ਵਿੱਚ ਛੇ ਕਰੋੜ 82 ਲੱਖ ਰੁਪਏ ਖਰਚ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਾਲ 2008-09 ਵਿੱਚ ਛੇ ਕਰੋੜ 22 ਲੱਖ ਅਤੇ 9-10 ਵਿੱਚ 9 ਕਰੋੜ 37 ਲੱਖ ਰੁਪਏ ਖਰਚ ਕੀਤੇ ਗਏ ਅਤੇ ਸਾਲ 201-12 ਵਿੱਚ ਦਸਬੰਰ ਮਹੀਨੇ ਤੱਕ 3 ਕਰੋੜ ... Read Full Story
|
ਸਾਢੇ ਸੱਤ ਕਿਲੋ ਗੈਸ ਘੱਟ ਹੋਣ ’ਤੇ ਐਸ.ਡੀ.ਐਮ. ਨੂੰ ਸ਼ਿਕਾਇਤ
ਰਤੀਆ, ਸਿਲੰਡਰ ਵਿਚ ਸਾਢੇ 7 ਕਿਲੋ ਗੈਸ ਘੱਟ ਹੋਣ ਤੇ ਖਪਤਕਾਰ ਨੇ ਮਾਮਲੇ ਦੀ ਸ਼ਿਕਾਇਤ ਐਸ.ਡੀ.ਐਮ ਐਚ.ਸੀ. ਭਾਟੀਆ ਨੂੰ ਕੀਤੀ। ਐਸ.ਡੀ.ਐਮ. ਦੇ ਆਦੇਸ਼ਾਂ ਤੇ ਨਾਪਤੋਲ ਵਿਭਾਗ ਦੀ ਟੀਮ ਨੇ ਸਿਲੰਡਰ ਨੂੰ ਦੁਬਾਰਾ ਤੋਲਿਆ ਅਤੇ ਮਾਮਲੇ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿੱਤੀ।
ਭਜਨ ਲਾਲ ਨਿਵਾਸੀ ਧੋਲੂ ਨੇ ਦੱਸਿਆ ਕਿ ਉਸ ਨੇ ਸ੍ਰੀ ਰਾਮ ਭਾਰਤ ਗੈਸ ਏਜੰਸੀ ਤੋਂ ਘਰੇਲੂ ਗੈਸ ਸਿਲੰਡਰ ਰਿਫੀਲ ਕਰਵਾਇਆ ਸੀ। ਜਦੋਂ ਉਸ ਨੇ ਸਿਲੰਡਰ ਨੂੰ ਚੁੱਕਿਆ ਤਾਂ ਉਸ ਦਾ ਵਜ਼ਨ ਘੱਟ ਲੱਗ ਰਿਹਾ ਸੀ। ਜਦੋਂ ਸਲੰਡਰ ਵਜ਼ਨ ਕੀਤਾ ਤਾਂ ਸਿਲੰਡਰ ਵਿਚ ਸਾਢੇ 7 ਕਿੱਲੋ ਗੈਸ ਘੱਟ ਸੀ। ਉਸ ਨੇ ਸਿਲੰਡਰ ਘਰ ਲਿਜਾਣ ਦੀ ... Read Full Story
|
ਵੋਡਾਫੋਨ ਨੂੰ ਨਹੀਂ ਦੇਣਾ ਪਵੇਗਾ 11 ਹਜ਼ਾਰ ਕਰੋੜ ਟੈਕਸ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਟੈਕਸ ਦੇਣਦਾਰੀ ਦੇ ਸਭ ਤੋਂ ਵੱਡੇ ਮਾਮਲੇ 'ਚ ਦੂਰਸੰਚਾਰ ਜਗਤ ਦੀ ਮਸ਼ਹੂਰ ਕੌਮਾਂਤਰੀ ਕੰਪਨੀ ਵੋਟਾਫੋਨ ਨੂੰ ਅੱਜ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਫੈਸਲਾ ਸੁਣਾਇਆ ਕਿ ਉਸ ਨੂੰ ਟੈਕਸ ਵਿਭਾਗ ਵਲੋਂ ਮੰਗੀ ਗਈ 11 ਹਜ਼ਾਰ ਕਰੋੜ ਰੁਪਏ ਦੀ ਟੈਕਸ ਰਾਸ਼ੀ ਦੇਣ ਦੀ ਲੋੜ ਨਹੀਂ ਹੈ।
ਮਾਮਲੇ ਦੀ ਸੁਣਵਾਈ ਕਰ ਰਹੀ ਤਿੰਨ ਸੰਸਦੀ ਬੈਂਚ 'ਚ ਮੁੱਖ ਜਸਟਿਸ ਐਸ. ਐਚ. ਕਪਾਡੀਆ ਅਤੇ ਜਸਟਿਸ ਸੁਸੰਤਰ ਕੁਮਾਰ ਨੇ ਬੰਬੇ ਹਾਈ ਕੋਰਟ ਦੇ ਹੁਕਮ ਖਿਲਾਫ ਵੋਡਾਫੋਨ ਇੰਟਰਨੈਸ਼ਨਲ ਹੋਲਡਿੰਗ ਦੀ ਅਪੀਲ ਮਨਜ਼ੂਰ ਕਰ ਲਈ। ਜਸਟਿਸ ਕੇ. ਐਸ. ਰਾਧਾਕ੍ਰਿਸ਼ਨਨ ਨੇ ਵੀ ਵੱਖ ਤੋਂ ਦਿੱਤੇ ਗਏ ... Read Full Story
|
ਆਸਟਰੇਲੀਆ ਵੱਲੋਂ ਬਕਾਇਆ ਇਮੀਗਰੇਸ਼ਨ ਅਰਜ਼ੀਆਂ ’ਤੇ ਕਾਰਵਾਈ ਸ਼ੁਰੂ
ਮੈਲਬਰਨ, ਆਸਟਰੇਲੀਆ ਦੇ ਇਮੀਗਰੇਸ਼ਨ ਵਿਭਾਗ ਨੇ ਪਿਛਲੇ ਪੰਜ ਸਾਲਾਂ ਤੋਂ ਇਮੀਗਰੇਸ਼ਨ ਸਬੰਧੀ ਲਟਕਦੀਆਂ ਅਰਜ਼ੀਆਂ ਖੋਲ੍ਹਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨਾਲ ਉਨ੍ਹਾਂ ਹਜ਼ਾਰਾਂ ਬਿਨੈਕਾਰਾਂ ਨੇ ਸੁਖ ਦਾ ਸਾਹ ਲਿਆ ਹੈ ਜੋ ਚਿਰਾਂ ਤੋਂ ਵਿਭਾਗੀ ਕਾਰਵਾਈ ਦੇ ਇੰਤਜ਼ਾਰ ਵਿਚ ਸਨ। ਇਨ੍ਹਾਂ ’ਚ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਹੈ।
ਇਮੀਗਰੇਸ਼ਨ ਦੇ ਐਡੀਲੇਡ ਅਤੇ ਬ੍ਰਿਸਬਨ ਕੇਂਦਰਾਂ ’ਚ ਹਰ ਹਫਤੇ ਕਰੀਬ ਇਕ ਹਜ਼ਾਰ ਕੇਸ ਵੀਜ਼ਾ ਅਫਸਰਾਂ ਨੂੰ ਸੌਂਪੇ ਜਾ ਰਹੇ ਹਨ। ਪਹਿਲ ਉਨ੍ਹਾਂ ਬਿਨੈਕਾਰਾਂ ਨੂੰ ਮਿਲ ਰਹੀ ਹੈ ਜਿਨ੍ਹਾਂ ਨੇ ਜੁਲਾਈ 2011 ਦੀਆਂ ਇਮੀਗਰੇਸ਼ਨ ਸੋਧਾਂ ਅਨੁਸਾਰ ਮਿੱਥੇ ... Read Full Story
|
ਕਾਲੇ ਧਨ 'ਤੇ ਕਾਰਵਾਈ : ਵਿੱਤ ਮੰਤਰਾਲਾ ਦੇ ਵਿਦੇਸ਼ ਸੈੱਲ ਦੀ ਸਮਰੱਥਾ ਦੁੱਗਣੀ ਕਰੇਗੀ ਸਰਕਾਰ
ਨਵੀਂ ਦਿੱਲੀ, ਕਾਲੇ ਧਨ ਦੀ ਸਮੱਸਿਆ ਨਾਲ ਨਜਿੱਠਣ ਦੇ ਯਤਨਾਂ ਅਧੀਨ ਸਰਕਾਰ ਨੇ ਵਿੱਤ ਮੰਤਰਾਲਾ ਦੇ ਇਕ ਵਿਦੇਸ਼ੀ ਸੈੱਲ ਦੀ ਸਮਰੱਥਾ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਇਹ ਸ਼ਾਖਾ ਭਾਰਤ 'ਤੇ ਕਾਲੇ ਧਨ ਦੀ ਸ਼ਰਨਗਾਹ ਮੰਨੇ ਜਾਣ ਵਾਲੇ ਖੇਤਰਾਂ ਅਤੇ ਹੋਰਨਾਂ ਦੇਸ਼ਾਂ 'ਚ ਟੈਕਸਾਂ ਸਬੰਧੀ ਖੁਫੀਆ ਸੂਚਨਾਵਾਂ ਨੂੰ ਇਕੱਠਾ ਕਰਨ ਦਾ ਕੰਮ ਵੇਖਦੀ ਹੈ। ਮੰਤਰਾਲਾ ਨੇ ਹੁਣੇ ਜਿਹੇ ਹੀ ਵਿਦੇਸ਼ੀ ਟੈਕਸ ਅਤੇ ਟੈਕਸ ਖੋਜ ਸ਼ਾਖਾ 'ਚ ਇਕ ਨਵਾਂ ਯੂਨਿਟ ਗਠਿਤ ਕਰਨ ਦੀ ਪ੍ਰਵਾਨਗੀ ਦਿੱਤੀ ਸੀ।
ਇਹ ਸ਼ਾਖਾ ਕੇਂਦਰੀ ਸਿੱਧੇ ਟੈਕਸਾਂ ਬਾਰੇ ਬੋਰਡ ਦੇ ਅਧੀਨ ਆਉਂਦੀ ਹੈ ਅਤੇ ਨਵੇਂ ਯੂਨਿਟ ਦੀ ਅਗਵਾਈ ਆਮਦਨ ਕਰ ... Read Full Story
|
10 ਦੇਸ਼ਾਂ ਵਿਚ ਭਾਰਤੀਆਂ ਦੇ ਖਾਤਿਆਂ ਬਾਰੇ ਭਾਰਤ ਸਰਕਾਰ ਨੂੰ ਜਾਣਕਾਰੀ ਮਿਲੀ
ਨਵੀਂ ਦਿੱਲੀ, 10 ਦੇਸ਼ਾਂ ਵਿਚ ਭਾਰਤੀਆਂ ਦੇ ਗੈਰ-ਕਾਨੂੰਨੀ ਖਾਤਿਆਂ ਬਾਰੇ ਕੇਂਦਰ ਸਰਕਾਰ ਨੂੰ ਜਾਣਕਾਰੀ ਮਿਲ ਗਈ ਹੈ। ਇਹ ਦਾਅਵਾ ਵਿੱਤ ਵਜ਼ਾਰਤ ਦੇ ਹਲਕਿਆਂ ਵਲੋਂ ਕੀਤਾ ਗਿਆ। ਭਾਰਤ ਦੇ ਵਿੱਤ ਸਕੱਤਰ ਅਨੁਸਾਰ ਛੇਤੀ ਹੀ ਆਮਦਨ ਟੈਕਸ ਵਿਭਾਗ ਅਤੇ ਹੋਰ ਏਜੰਸੀਆਂ ਇਸ ਸੰਬੰਧੀ ਅੱਗੋਂ ਕਾਰਵਾਈ ਕਰਨ ਜਾ ਰਹੀਆਂ ... Read Full Story
|
ਦੂਹਰੇ ਸੇਖੋਂ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਲਈ ਖੁਫੀਆ ਵਿਭਾਗ ਵੱਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ
ਪਟਿਆਲਾ, 22 ਨਵੰਬਰ (ਪੀ.ਐਸ.ਗਰੇਵਾਲ) -ਪਟਿਆਲਾ ਦੇ ਬਹੁ ਚਰਚਿਤ ਸੇਖੋਂ ਕਤਲ ਕਾਂਡ ਜਿਸ ਵਿੱਚ 28 ਫਰਵਰੀ 2009 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਫੌਜ ਦੇ ਸੇਵਾ ਮੁਕਤ ਕਰਨਲ ਸੁਰਜੀਤ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸਤਵੰਤ ਕੌਰ ਸੇਖੋਂ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਦੀ ਗੁੱਥੀ ਨੂੰ ਸੁਲਝਾਉਣ ਲਈ ਪੰਜਾਬ ਦੇ ਖੁਫੀਆ ਵਿਭਾਗ ਵੱਲੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ’ਤੇ ਇੱਕ ਵਿਸ਼ੇਸ਼ ਜਾਂਚ ਟੀਮ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦਾ ਗਠਨ ਕੀਤਾ ਹੈ ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਫੀਆ ਵਿਭਾਗ ਦੇ ਇੱਕ ... Read Full Story
|
ਰਾਜਸਥਾਨ ਦੇ 48 ਫ਼ੀਸਦੀ ਜਲ ਸਰੋਤਾਂ ਦਾ ਪਾਣੀ ਪੀਣ ਯੋਗ ਨਹੀਂ
ਸ੍ਰੀਗੰਗਾਨਗਰ, ਕੇਂਦਰ ਸਰਕਾਰ ਦੇ ਜਲ ਸਪਲਾਈ ਵਿਭਾਗ (ਡੀ.ਡੀ.ਡਬਲਿਊ.ਐਸ.) ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਰਾਜਸਥਾਨ ਦੇ 48 ਫੀਸਦੀ ਜਲ ਸਰੋਤਾਂ ਦਾ ਪਾਣੀ ਪੀਣਯੋਗ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਅਰਬਾਂ ਰੁਪਏ ਪਾਣੀ ਦੀਆਂ ਵੱਖ-ਵੱਖ ਯੋਜਨਾਵਾਂ ’ਤੇ ਖਰਚ ਕੀਤੇ ਗਏ ਹਨ। ਇਸ ਦੇ ਬਾਵਜੂਦ ਪੀਣ ਵਾਲੇ ਪਾਣੀ ’ਚ ਜ਼ਿਆਦਾ ਸੁਧਾਰ ਨਹੀਂ ਹੋਇਆ। ਸਤੰਬਰ-ਅਕਤੂਬਰ ਮਹੀਨੇ ’ਚ ਸੂਬੇ ਦੇ ਜਲ ਸਰੋਤਾਂ ਤੋਂ ਪਾਣੀ ਦੇ ਇਕ ਲੱਖ ਪੰਦਰਾਂ ਹਜ਼ਾਰ ਦੋ ਸੌ ਸੰਤਾਲੀ ਨਮੂਨਿਆਂ ਦੀ ਜਾਂਚ ਕੀਤੀ ਗਈ। ਇਹ ਸੈਂਪਲ ਹੈਂਡਪੰਪਾਂ, ਖੂਹਾਂ ਅਤੇ ਟਿਊੁਬਵੈੱਲਾਂ ਤੋਂ ਲਏ ਗਏ। ਇਨ੍ਹਾਂ ’ਚੋਂ 55881 ਨਮੂਨੇ ਫੇਲ੍ਹ ਹੋ ... Read Full Story
|
ਖੁਦਕੁਸ਼ੀਆਂ ’ਚ ਰੂਸ ਨੇ ਤੋੜਿਆ ਰਿਕਾਰਡ !
ਮਾਸਕੋ, ਰੂਸ ਨੇ ਦੇਸ਼ ਵਿਚ ਹਾਲ ਹੀ ਵਧ ਰਹੀ ਖੁਦਕੁਸ਼ੀਆਂ ਦੀ ਦਰ ’ਤੇ ਚਿੰਤਾ ਜਤਾਈ ਹੈ। ਦੇਸ਼ ਦੀ ਇਕ ਖੋਜ ਏਜੰਸੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਦੁਨੀਆਂ ਵਿਚ ਖੁਦਕੁਸ਼ੀਆਂ ਦੀ ਦਰ ਵਿਚ ਰੂਸ ਦੂਸਰੇ ਨੰਬਰ ’ਤੇ ਆਉਂਦਾ ਹੈ। ਉਹ ਕੇਵਲ ਸਾਬਕਾ ਸੋਵੀਅਤ ਯੂਨੀਅਨ ਲਿਥੂਆਨੀਆ ਤੋਂ ਪਿੱਛੇ ਹੈ। ਮਨੋਵਿਗਿਆਨੀਆਂ ਦੇ ਅਨੁਸਾਰ ਜੇਕਰ ਰੂਸ ਸਰਕਾਰ ਖੁਦਕੁਸ਼ੀਆਂ ਦੀ ਵਧ ਰਹੀ ਗਿਣਤੀ ਉਤੇ ਰੋਕ ਲਗਾਉਣਾ ਚਾਹੁੰਦੀ ਹੇ ਤਾਂ ਉਸ ਨੂੰ ਸਖਤ ਕਦਮ ਉਠਾਉਣੇ ਪੈਣਗੇ। ਮਨੋਵਿਗਿਆਨ ਵਿਭਾਗ ਦੇ ਮੁੱਖੀ ਬੋਰਿਸ ਪੋਲੋਜੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ 1990 ਤੋਂ ਲੈ ਕੇ 2010 ਤੱਕ 8,00,000 ਰੂਸੀ ਨਾਗਰਿਕਾਂ ਨੇ ਆਪਣੇ ... Read Full Story
|
ਦੁਨੀਆਂ ਦੀ ਆਬਾਦੀ ਹੋਈ 700 ਕਰੋੜ
ਮਾਸਕੋ, ਇਸ ਮਹੀਨੇ ਦੁਨੀਆਂ ਦੀ ਆਬਾਦੀ ਸੱਤ ਅਰਬ ਦਾ ਅੰਕੜਾ ਪਾਰ ਕਰ ਜਾਵੇਗੀ। ਸੰਯੁਕਤ ਰਾਸ਼ਟਰ ਦੇ ਮਰਦਮਸ਼ੁਮਾਰੀ ਵਿਭਾਗ ਨੇ ਉਕਤ ਜਾਣਕਾਰੀ ਦਿੱਤੀ। 50 ਸਾਲ ਪਹਿਲਾਂ ਵਿਸ਼ਵ ਦੀ ਆਬਾਦੀ ਤਿੰਨ ਅਰਬ ਸੀ, ਜਿਸ ਦੇ ਸਾਲ 2100 ਤੱਥ 10 ਅਰਬ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਹਾਲਾਂ ਕਿ ਜਨ ਸੰਖਿਆ ਦੇ ਸੱਤ ਅਰਬ ਅੰਕੜੇ ਨੂੰ ਛੂਹਣ ਦੀ ਨਿਸ਼ਚਤ ਤਰੀਕ ਨਹੀਂ ਐਲਾਨੀ ਗਈ ਫਿਰ ਵੀ ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਵੱਲੋਂ ਸੰਕੇਤਕ ਤੌਰ 'ਤੇ 21 ਅਕਤੂਬਰ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ।
ਸਾਲ 1804 ਵਿਚ ਵਿਸ਼ਵ ਦੀ ਆਬਾਦੀ ਹੌਲੀ ਰਫਤਾਰ ਨਾਲ ਵਧਦੀ ਹੋਈ ਇਕ ਅਰਬ ਤੱਕ ਪੁੱਜੀ ਸੀ। ਪਰ ਪਿਛਲੇ ਦੋ ਸੌ ਸਾਲਾਂ ਵਿਚ ... Read Full Story
|
ਵਿਧਵਾ ਤੇ ਬੁਢਾਪਾ ਪੈਨਸ਼ਨਾਂ ਦੀ ਅਦਾਇਗੀ ’ਚ ਭਾਰੀ ਬੇਨਿਯਮੀਆਂ
ਮੁੱਖ ਮੰਤਰੀ ਦਫ਼ਤਰ ਵੱਲੋਂ ਕਾਰਵਾਈ ਤੋਂ ਨਾਂਹ-ਨੁੱਕਰ
ਚੰਡੀਗੜ੍ਹ,ਪੰਜਾਬ ਦੇ ਸਮਾਜਕ ਸੁਰੱਖਿਆ ਵਿਭਾਗ ਵੱਲੋਂ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਵਜੋਂ ਹਰ ਮਹੀਨੇ ਇੱਕ ਕਰੋੜ ਰੁਪਈਆ ਅਯੋਗ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਹੈ। ਇਹ ਤੱਥ ਵਿਭਾਗ ਵੱਲੋਂ ਕਰਾਈ ਪੜਤਾਲ ਦੌਰਾਨ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ ਸਰਕਾਰ ਦੀਆਂ ਹਦਾਇਤਾਂ ’ਤੇ ਰਾਜ ਦੇ 15 ਜ਼ਿਲ੍ਹਿਆਂ ਦੀਆਂ ਪੈਨਸ਼ਨਾਂ ਦੀ ਜਾਂਚ ਦੌਰਾਨ ਦੇਖਿਆ ਗਿਆ ਹੈ ਕਿ 5,88,505 ਕੇਸਾਂ ਵਿੱਚ 22880 ਅਜਿਹੇ ਹਨ, ਜੋ ਪੈਨਸ਼ਨ ਲੈਣ ਦਾ ਹੱਕ ਨਹੀਂ ਰਖਦੇ ਜਦੋਂ ਕਿ 15048 ਲਾਭਪਾਤਰੀ ਫੌਤ ਹੋ ਚੁੱਕੇ ਹਨ ਪਰ ਸਰਕਾਰ ਦੀ ਦਰਿਆਦਿਲੀ ਦੇਖੋ ਕਿ ਕਾਗਜ਼ਾਂ ... Read Full Story
|
ਹਸਨ ਅਲੀ ਦੀ ਜ਼ਮਾਨਤ ਅਰਜ਼ੀ ਖਾਰਜ
ਨਵੀਂ ਦਿੱਲੀ,ਕਾਲਾ ਧਨ ਅਤੇ ਟੈਕਸ ਚੋਰੀ ਦੇ ਦੋਸ਼ੀ ਹਸਨ ਅਲੀ ਨੂੰ ਸੁਪਰੀਮ ਕੋਰਟ ਨੇ ਅੱਜ ਜ਼ਮਾਨਤ ਉਤੇ ਰਿਹਾਅ ਕਰਨ ਦੇ ਬੰਬੇ ਹਾਈਕੋਰਟ ਦੇ ਆਦੇਸ਼ ਨੂੰ ਖਾਰਿਜ ਕਰ ਦਿੱਤਾ। ਅਦਾਲਤ ਨੇ ਇਨਫੋਰਸਮੈਂਟ ਡਾਇਰਕਟੋਰੇਟ (ਈ.ਡੀ) ਦੀ ਵਿਸ਼ੇਸ਼ ਇਜਾਜ਼ਤ ਅਰਜੀ ਸਵੀਕਾਰ ਕਰਦੇ
ਹੋਏ ਇਹ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਈ.ਡੀ ਦੀਆਂ ਦਲੀਲਾਂ ਵਿਚ ਵਜ਼ਨ ਹੈ। ਇਸ ਲਈ ਇਸ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਹਸਨ ਅਲੀ ਨੂੰ ਜ਼ਮਾਨਤ ਉਤੇ ਰਿਹਾਅ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਈ.ਡੀ ਨੇ ਇਹ ਦੋਸ਼ ਲਾਇਆ ਸੀ ਕਿ ਹਸਨ ਅਲੀ ਨੂੰ ਜ਼ਮਾਨਤ ਮਿਲਣ ਨਾਲ ਉਹ ... Read Full Story
|
ਆਮਦਨ ਕਰ ਵਿਭਾਗ ਵੱਲੋਂ ਗਗਨਜੀਤ ਬਰਨਾਲਾ ਦੀ ਕੋਠੀ ’ਤੇ ਛਾਪਾ
ਚੰਡੀਗੜ੍ਹ,ਅੱਜ ਇਨਕਮ ਟੈਕਸ ਵਿਭਾਗ ਵੱਲੋਂ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦੀ ਇੱਥੇ ਸੈਕਟਰ-8 ਸਥਿਤ ਕੋਠੀ ’ਤੇ ਛਾਪਾ ਮਾਰ ਕੇ ਕੋਠੀ ਨੂੰ ਸੀਲ ਕਰ ਦਿੱਤਾ। ਸੂਤਰਾਂ ਅਨੁਸਾਰ ਅੱਜ ਰਾਤ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਇੱਥੇ ਗਗਨਜੀਤ ਸਿੰਘ ਬਰਨਾਲਾ ਦੀ ਕੋਠੀ ’ਤੇ ਛਾਪਾ ਮਾਰਿਆ। ਉਦੋਂ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ।
ਇਸ ਟੀਮ ਨੇ ਲੰਬਾ ਸਮਾਂ ਉੱਥੇ ਰਹਿ ਕੇ ਸ੍ਰੀ ਬਰਨਾਲਾ ਦੀ ਉਡੀਕ ਕੀਤੀ ਪਰ ਜਦੋਂ ਸ੍ਰੀ ਬਰਨਾਲਾ ਦੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਨਾ ਪੁੱਜਿਆ ਤਾਂ ਇਨਕਮ ਟੈਕਸ ... Read Full Story
|