ਪੰਜਾਬ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ **** 57ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਪਟਿਆਲਾ ਜ਼ਿਲਾ ਓਵਰ ਆਲ ਜੇਤੂ ਰਿਹਾ
ਪਟਿਆਲਾ: 13 ਸਤੰਬਰ (ਪੀ.ਐਸ.ਗਰੇਵਾਲ) -57ਵੀਂਆਂ ਪੰਜਾਬ ਸਕੂਲ ਖੇਡਾਂ ਵਿੱਚ ਪਟਿਆਲਾ ਜ਼ਿਲਾ ਓਵਰ ਆਲ ਜੇਤੂ ਰਿਹਾ। ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਖੇ ਹੋਈਆਂ ਇਨ੍ਹਾਂ ਪੰਜ ਰੋਜ਼ਾ ਖੇਡਾਂ ਦੇ ਅੰਤਿਮ ਦਿਨ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਨੇ ਕੀਤੀ। ਇਹਨਾਂ ਖੇਡਾਂ ਵਿੱਚ ਪੰਜਾਬ ਦੇ 20 ਜ਼ਿਲਿਆਂ ਦੇ ਕਰੀਬ 1500 ਖਿਡਾਰੀਆਂ ਨੇ ਸਾਫਟਬਾਲ, ਬਾਕਸਿੰਗ ਅਤੇ ਖੋ-ਖੋ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਇਸ ਮੌਕੇ ਸ਼੍ਰੀਮਤੀ ਮਿੱਤਰਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਕਿ ... Read Full Story
|
57ਵੀਂਆਂ ਪੰਜਾਬ ਸਕੂਲ ਖੇਡਾਂ ਪੋਲੋ ਗਰਾਊਂਡ ਪਟਿਆਲਾ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਪਟਿਆਲਾ: 9 ਸਤੰਬਰ (ਪੀ.ਐਸ.ਗਰੇਵਾਲ) -9 ਸਤੰਬਰ ਤੋਂ 13 ਸਤੰਬਰ ਤੱਕ ਚੱਲਣ ਵਾਲੀਆਂ 57ਵੀਂਆਂ ਪੰਜਾਬ ਸਕੂਲ ਖੇਡਾਂ ਅੱਜ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਪਟਿਆਲਾ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਈਆਂ, ਇਹਨਾਂ ਖੇਡਾਂ ਦਾ ਉਦਘਾਟਨ ਡਿਪਟੀ ਡਾਇਰੈਕਟਰ (ਖੇਡਾਂ) ਸਿੱਖਿਆ ਵਿਭਾਗ ਪੰਜਾਬ ਸ਼੍ਰੀਮਤੀ ਪਿ੍ਰਤਪਾਲ ਕੌਰ ਸਿੱਧੂ ਨੇ ਝੰਡਾ ਚੜਾ ਕੇ ਅਤੇ ਅਮਨ ਤੇ ਸ਼ਾਂਤੀ ਦੇ ਪ੍ਰਤੀਕ ਕਬੂਤਰ ਛੱਡ ਕੇ ਕੀਤਾ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਸਿੱਧੂ ਨੇ ਕਿਹਾ ਕਿ ਇਹਨਾਂ ਖੇਡਾਂ ਵਿੱਚ ਪੰਜਾਬ ਦੇ 22 ਜ਼ਿਲਿਆਂ ਦੇ ਕਰੀਬ 1500 ਖਿਡਾਰੀ ਅਤੇ ਖਿਡਾਰਨਾਂ ... Read Full Story
|
ਨਗਰ ਨਿਗਮ ਅੰਮ੍ਰਿਤਸਰ ਦੇ ਬੁੱਲਡੋਜਰ ਨੇ ਮੋੜਿਆ ਇਤਹਾਸਿੱਕ ਨਗਰ ਛੇਹਰਟਾ ਵੱਲ ਆਂਪਣਾਂ ਮੂੰਹ
ਅੰਮ੍ਰਿਤਸਰ/03ਅਗਸਤ/ਸਰਵਨ ਸਿੰਘ ਰੰਧਾਵਾ:-ਮਹਾਂਨਗਰ ਅੰਮ੍ਰਿਤਸਰ ਅੰਦਰ ਨਜਾਇਜ ਕਬਜਾਧਾਰੀਆਂ ਤੇ ਨਗਰ ਨਿਗਮ ਅੰਮ੍ਰਿਤਸਰ ਦੀ ਸਖਤ ਕਾਰਵਾਈ ਲਗਾਤਾਰ ਜਾਰੀ ਹੈ। ਸ਼ਹਿਰ ਅੰਦਰੋਂ ਹਾਈਕੋਰਟ ਦੇ ਸਖਤ ਹਿਦਾਇਤਾਂ ਦਾ ਪਾਲਣ ਕਰਦਿਆਂ ਨਗਰ ਨਿਗਮ ਦਾ ਨਜਾਇਜ ਕਬਜੇ ਹਟਾਉਣ ਦਾ ਸ਼ਲਾਘਾਯੋਗ ਉਪਰਾਲਾ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਹੀ ਸੋਮਵਾਰ ਦੀ ਰਾਤ ਤਕਰੀਬਨ 2 ਵਜੇ ਨਗਰ ਨਿਗਮ ਅੰਮ੍ਰਿਤਸਰ ਨੇ ਇਤਹਾਸਿੱਕ ਨਗਰ ਛੇਹਰਟਾ ਵੱਲ ਨੂੰ ਆਂਪਣੇ ਬੁਲਡੋਜਰ ਦਾ ਮੂੰਹ ਮੋੜ ਲਿਆ। ਪ੍ਰਾਪਤ ਜਾਣਕਾਰੀ ਮੁਤਾਬਿੱਕ ਸੋਮਵਾਰ ਰਾਤੀ ਤਕਰੀਬਨ 2 ਵਜੇ ਤਰਸੇਮ ਸਿੰਘ ਖਾਲਸਾ ਦੀ ਅਗਵਾਈ ਵਾਲੀ ਨਗਰ ਨਿਗਮ ਦੀ ... Read Full Story
|
15 ਤੋਂ ਬੰਦ ਹੋਏਗਾ ਡੀ. ਏ. ਵੀ. ਕਾਲਜ ਦਾ ਫਾਟਕ
ਜਲੰਧਰ, 5 ਫਰਵਰੀ (ਪੱਤਰ ਪ੍ਰੇਰਕ)-ਡੀ. ਏ. ਵੀ. ਕਾਲਜ ਲਾਗੇ ਫਾਟਕ ਨੂੰ ਬਣ ਰਹੇ ਫਲਾਈ ਓਵਰ ਦਾ ਰੇਲ ਹਿੱਸੇ ਦਾ ਕੰਮ ਕਰਨ ਲਈ 15 ਫਰਵਰੀ ਤੋਂ ਫਾਟਕ ਨੂੰ ਬੰਦ ਕੀਤਾ ਜਾ ਰਿਹਾ ਹੈ। ਫਲਾਈ ਓਵਰ ਦੇ ਫਾਟਕ ਦੇ ਪਿਛੇ ਤੋਂ ਕਾਫੀ ਹਿੱਸਾ ਬਣ ਗਿਆ ਹੈ ਤੇ ਹੁਣ ਰੇਲ ਲਾਈਨ ਦੇ ਹਿੱਸੇ ਨੂੰ ਜੋੜਿਆ ਜਾਣਾ ਹੈ ਜਿਸ ਕਰਕੇ ਰੇਲ ਪ੍ਰਸ਼ਾਸਨ ਉਕਤ ਫਾਟਕ ਨੂੰ ਬੰਦ ਕਰਨ ਜਾ ਰਿਹਾ ਹੈ। ਪੁਰਾਣੇ ਫਾਟਕ ਤੋਂ 50 ਮੀਟਰ ਦੂਰ ਹੀ ਨਵਾਂ ਫਾਟਕ ਤਿਆਰ ਕੀਤਾ ਗਿਆ ਹੈ ਜਿਸ ਤੋਂ ਸਾਰਾ ਟ੍ਰੈਫਿਕ ਲੰਘਾਇਆ ਜਾਏਗਾ। ਫਾਟਕ ਲਾਗੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਿਰਫ ਦੋ ਫੁੱਟ ਦੀ ਜਗ੍ਹਾ ਵਾਹਨ ਖੜ੍ਹੇ ਕਰਨ ਲਈ ਦਿੱਤੀ ਹੈ ਜਦਕਿ ... Read Full Story
|
ਡਾਕਘਰ ਦੇ ਗੇਟ ਮੂਹਰੇ ਖੜ੍ਹਦੀਆਂ ਹਨ ਬੱਸਾਂ, ਲੋਕਾਂ ਨੂੰ ਹੁੰਦੀ ਹੈ ਪ੍ਰੇਸ਼ਾਨੀ
ਨੂਰਪੁਰ ਬੇਦੀ, 1 ਫਰਵਰੀ (ਰਾਮ ਕੁਮਾਰ ਮਣਕੂ)-ਨੂਰਪੁਰ ਬੇਦੀ ਦੇ ਮੁੱਖ ਡਾਕਘਰ ਮੂਹਰੇ ਮਿੰਨੀ ਬੱਸਾਂ ਖੜ੍ਹਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਘਰ ਅੰਦਰ ਪ੍ਰਵੇਸ਼ ਕਰਨ ਲਈ ਭਾਵੇਂ ਦੋ ਪ੍ਰਵੇਸ਼ ਦੁਆਰ ਹਨ ਪਰ ਇਕ ਗੇਟ ਪੱਕੇ ਤੌਰ ’ਤੇ ਬੰਦ ਕੀਤਾ ਹੋਇਆ ਹੈ ਜਦ ਕਿ ਜਿਹੜਾ ਗੇਟ ਖੁੱਲਦਾ ਹੈ ਉਸ ਮੂਹਰੇ ਮਿੰਨੀ ਬੱਸਾਂ ਖੜ੍ਹਦੀਆਂ ਹਨ ਜਿਸ ਕਰਕੇ ਡਾਕਘਰ ਵਿਖੇ ਜਾਣ ਵਾਲੇ ਲੋਕਾਂ ਨੂੰ ਜਿਥੇ ਆਪਣੇ ਵਾਹਨ ਖੜ੍ਹੇ ਕਰਨ ’ਚ ਮੁਸ਼ਕਿਲ ਆਉਂਦੀ ਹੈ ਉਥੇ ਕਈ ਅਣਜਾਣ ਲੋਕਾਂ ਨੂੰ ਤਾਂ ਡਾਕਖਾਨੇ ਦਾ ਗੇਟ ਹੀ ਨਹੀਂ ਲੱਭਦਾ। ਇਸ ਸਬੰਧੀ ਵੱਖ-ਵੱਖ ਲੋਕਾਂ ਦਾ ਕਹਿਣਾ ... Read Full Story
|
ਅਸਾਮੀਆਂ ਨਾ ਭਰੇ ਜਾਣ ਕਾਰਨ ਲੋਕ ਪ੍ਰੇਸ਼ਾਨ
ਝਬਾਲ, 6 ਜਨਵਰੀ (ਪੱਤਰ ਪ੍ਰੇਰਕ)-ਸਥਾਨਕ ਸਿਵਲ ਸਪਲਾਈ ਵਿਭਾਗ ਦੇ ਬਲਾਕ ਝਬਾਲ ਵਿਚ ਏ.ਐਫ.ਐਸ.ਓ. ਦੀ ਸੇਵਾ ਮੁਕਤੀ ਤੋਂ ਬਾਅਦ ਲੰਮੇ ਸਮੇਂ ਤੋਂ ਇਹ ਅਸਾਮੀ ਨਾ ਭਰੇ ਜਾਣ ਦੇ ਨਾਲ ਇੰਸਪੈਕਟਰ ਗਰੇਡ ਨੰ: ੍ਯਇਕ ਵੰਡ ਤੇ ਖਰੀਦ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ ਤੇ ਇਸ ਵਜ੍ਹਾ ਕਰਕੇ ਰਾਸ਼ਨ ਡਿਪੂਆਂ ਤੇ ਰਾਸ਼ਨ ਵੀ ਸਮੇਂ ਨਹੀਂ ਪਹੁੰਚ ਰਿਹਾ। ਦਫਤਰ ਨਾਲ ਸਬੰਧਤ ਕੰਮ ਕਾਰ ਕਰਾਉਣ ਅਤੇ ਰਾਸ਼ਨ ਕਾਰਡ ਬਣਾਉਣ ’ਚ ਵੀ ਭਾਰੀ ਮੁਸ਼ਕਿਲ ਪੇਸ਼ ਆਉਂਦੀ ਹੈ, ਕਿਉਂਕਿ ਇਥੋਂ ਦਾ ਵਾਧੂ ਚਾਰਜ ਤਰਨ ਤਾਰਨ ਦੇ ਇਕ ਗਰੇਡ ਦੋ ਇੰਸਪੈਕਟਰ ਪਾਸ ਹੋਣ ਕਰਕੇ ਜ਼ਿਆਦਾ ਤਰ ਦਿਨ ... Read Full Story
|
ਕੰਮ ਵੱਧ-ਥਕਾਵਟ ਘੱਟ
ਘਰ ਦੀ ਸਾਂਭ-ਸੰਭਾਲ ਹਰ ਗ੍ਰਹਿਣੀ ਦਾ ਮੁੱਢਲਾ ਕੰਮ ਮੰਨਿਆ ਜਾਂਦਾ ਹੈ, ਭਾਵੇਂ ਉਹ ਕੰਮਕਾਜੀ ਔਰਤ ਹੋਵੇ ਜਾਂ ਫਿਰ ਘਰੇਲੂ। ਘਰ ਦੇ ਕੰਮਾਂ ਦੀ ਜੇਕਰ ਸੂਚੀ ਬਣਾਉਣ ਲੱਗੀਏ ਤਾਂ ਇਸ ਦਾ ਕੋਈ ਅੰਤ ਨਹੀਂ। ਤੁਸੀਂ ਦੇਖਿਆ ਹੋਣਾ ਹੈ ਕਿ ਅਕਸਰ ਔਰਤਾਂ ਘਰ ਦੇ ਕਿਸੇ ਨਾ ਕਿਸੇ ਕੰਮ ਵਿਚ ਰੁੱਝੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਬਹੁਤੀਆਂ ਸਰੀਰਕ ਥਕਾਵਟ ਦਾ ਸ਼ਿਕਾਰ ਵੀ ਹੁੰਦੀਆਂ ਹਨ ਪਰ ਜੇਕਰ ਭੈਣਾਂ ਸੂਝ-ਬੂਝ ਨਾਲ ਘਰੇਲੂ ਕੰਮ ਕਰਨ ਤਾਂ ਬਹੁਤ ਹੱਦ ਤੱਕ ਸਰੀਰਕ ਥਕਾਵਟ ਨੂੰ ਘਟਾਇਆ ਜਾ ਸਕਦਾ ਹੈ। ਸਰੀਰਕ ਥਕਾਵਟ ਨੂੰ ਘਟਾਉਣ ਦੇ ਕੁਝ ਕੁ ਸੁਝਾਅ ਹੇਠ ਦਿੱਤੇ ਗਏ ਹਨ :
ਘਰ ਦੇ ਸਾਰੇ ਕੰਮਾਂ ਦੀ ... Read Full Story
|
ਤੁਹਾਡੀ ਸ਼ਾਨ-ਤੁਹਾਡਾ ਪਰਸ
ਕੰਮਕਾਜੀ ਔਰਤ ਹੋਵੇ ਜਾਂ ਘਰੇਲੂ, ਜਾਂ ਫਿਰ ਸਕੂਲ-ਕਾਲਜ ਜਾਣ ਵਾਲੀਆਂ ਲੜਕੀਆਂ, ਸਭ ਕੋਲ ਪਰਸ ਹੋਣਾ ਜ਼ਰੂਰੀ ਹੈ। ਇਕ ਖੂਬਸੂਰਤ ਅਤੇ ਆਕਰਸ਼ਕ ਪਰਸ ਤੁਹਾਡੀ ਸ਼ਖਸੀਅਤ ਨੂੰ ਹੋਰ ਨਿਖਾਰਨ ਵਿਚ ਮਦਦ ਕਰਦਾ ਹੈ।
ਅੱਜਕਲ੍ਹ ਤਾਂ ਆਕਰਸ਼ਕ ਅਤੇ ਕਲਾਤਮਿਕ ਡਿਜ਼ਾਈਨ ਵਾਲੇ ਪਰਸਾਂ ਦੀ ਮੰਗ ਵਧ ਰਹੀ ਹੈ। ਪਹਿਲਾਂ ਤਾਂ ਲੰਮੀਆਂ ਤਣੀਆਂ ਵਾਲਾ ਪਰਸ ਔਰਤ ਦੀ ਪਸੰਦ ਸੀ, ਜੇਕਰ ਉਸ ਨੂੰ ਮੋਢੇ ’ਤੇ ਲਟਕਾਇਆ ਜਾਂਦਾ ਤਾਂ ਔਰਤ ਦੇ ਲੱਕ ਤੱਕ ਆ ਜਾਂਦਾ ਸੀ, ਜੇ ਹੱਥ ਵਿਚ ਫੜਦੀ ਤਾਂ ਪਰਸ ਧਰਤੀ ਤੋਂ 4-5 ਇੰਚ ਹੀ ਉ¤ਚਾ ਰਹਿੰਦਾ ਸੀ। ਅੱਜਕਲ੍ਹ ਦੇ ਰਿਵਾਜ ਵਿਚ ਤਣੀਆਂ ਛੋਟੀਆਂ ਕਰ ਦਿੱਤੀਆਂ, ਜਦੋਂ ਕੋਈ ਔਰਤ ਇਸ ਪਰਸ ... Read Full Story
|
ਕਾਂਗਰਸ ਪਾਰਟੀ ਦੀ 125ਵੀਂ ਵਰ੍ਹੇਗੰਢ ਮੌਕੇ ਸਮਾਗਮ
ਹੁਸ਼ਿਆਰਪੁਰ, 2 ਜਨਵਰੀ (ਹਰਪ੍ਰੀਤ ਕੌਰ)-ਅਖਿਲ ਭਾਰਤੀ ਕਾਂਗਰਸ ਦੇ 125 ਸਾਲ ਪੂਰੇ ਹੋਣ ਤੇ ਅੱਜ ਇੱਥੇ ਵੱਖ-ਵੱਖ ਥਾਵਾਂ ਤੇ ਸਮਾਗਮ ਹੋਏ। ਸ਼ਹਿਰੀ ਕਾਂਗਰਸ ਵਲੋਂ ਪ੍ਰਧਾਨ ਪੰਡਿਤ ਉਂਕਾਰ ਨਾਥ ਸ਼ਰਮਾ ਦੀ ਪ੍ਰਧਾਨਗੀ ਹੇਠ ਰੇਲਵੇ ਰੋਡ ਵਿਖੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਕਮਲ ਚੌਧਰੀ, ਜ਼ਿਲਾ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਸੁੰਦਰ ਸ਼ਾਮ ਅਰੋੜਾ, ਉਪ ਪ੍ਰਧਾਨ ਡਾ. ਰਣਜੀਤ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਰਵਣ ਸਿੰਘ, ਰਜਨੀਸ਼ ਟੰਡਨ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਸਮਾਗਮ ਦੌਰਾਨ ਸ੍ਰੀ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਸ਼ਾਨਦਾਰ ... Read Full Story
|
ਐਮ. ਬੀ. ਡੀ. ਦੇ ਮਾਲਕ ਅਸ਼ੋਕ ਮਲਹੋਤਰਾ ਨਹੀਂ ਰਹੇ
ਜਲੰਧਰ, 31 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਐਮ. ਬੀ. ਡੀ. ਗਰੁੱਪ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਸ਼ੋਕ ਮਲਹੋਤਰਾ (64) ਬੀਤੇ ਸਵੇਰੇ 8 ਵਜੇ ਨਵੀਂ ਦਿੱਲੀ ਵਿਖੇ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਪਤਨੀ ਸ੍ਰੀਮਤੀ ਸਤੀਸ਼ ਮਲਹੋਤਰਾ ਤੋਂ ਇਲਾਵਾ 2 ਲੜਕੀਆਂ ਮੋਨਿਕਾ ਮਲਹੋਤਰਾ ਕੰਧਾਰੀ ਤੇ ਸੋਨਿਕਾ ਮਲਹੋਤਰਾ ਕੰਧਾਰੀ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 31 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ (ਸਾਹਮਣੇ ਉਬਰਾਏ ਹੋਟਲ) ਵਿਖੇ ਹੋਵੇਗਾ। ਦੇਸ਼ ਦੇ ਉ¤ਘੇ ਕਾਰੋਬਾਰੀ ਸ੍ਰੀ ਮਲਹੋਤਰਾ ਨੇ ਆਪਣੇ ਜੀਵਨ ਕਾਲ ਦੌਰਾਨ ਅਹਿਮ ਪ੍ਰਾਪਤੀਆਂ ... Read Full Story
|
ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ
ਕੁਰਾਲੀ, 30 ਦਸੰਬਰ (ਬਿੱਲਾ)- ਸਥਾਨਕ ਸ਼ਹਿਰ ਵਿਖੇ ਰੇਲਵੇ ਲਾਈਨ ’ਤੇ ਬਣੇ ਰੇਲਵੇ ਓਵਰ ਬ੍ਰਿਜ ਦੇ ਟੋਲ ਪਲਾਜ਼ਾ ’ਤੇ ਅੱਜ ਦੁਪਹਿਰ ਸਮੇਂ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਸ਼ਹਿਰ ਦੇ ਯੂਥ ਕਾਂਗਰਸੀ ਆਗੂ ਅਤੇ ਮੋਹਤਬਰ ਲੋਕਲ ਸ਼ਹਿਰ ਵਾਸੀਆਂ ਤੋਂ ਟੋਲ ਟੈਕਸ ਲਏ ਜਾਣ ਤੇ ਪਲਾਜ਼ਾ ਕਰਮਚਾਰੀਆਂ ਦੇ ਅੱਖੜ ਰਵੱਈਏ ਤੋਂ ਦੁਖੀ ਹੋ ਕੇ ਜਾਮ ਲਾਉਣ ਲੱਗੇ ਸਨ ਪਰ ਸਥਾਨਕ ਪੁਲਿਸ ਦੀ ਦਖ਼ਲਅੰਦਾਜ਼ੀ ਕਾਰਨ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਅਪਣਾ ਖਹਿੜਾ ਛੁਡਾ ਲਿਆ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਯੂਥ ਕਾਂਗਰਸ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਤੇ ਪਹਿਲਾਂ ਵੀ ... Read Full Story
|
ਪਿਓ-ਪੁੱਤਰ ਦੇ ਕਾਤਲਾਂ ਦਾ ਨਹੀਂ ਲੱਗਾ ਕੋਈ ਸੁਰਾਗ
ਜਲੰਧਰ ਛਾਉਣੀ, 27 ਦਸੰਬਰ (ਪੱਤਰ ਪ੍ਰੇਰਕ)-ਸਥਾਨਕ ਪੁਲਿਸ ਥਾਣੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ ’ਚ ਬੀਤੀ ਸ਼ਾਮ ਗੋਲੀਆਂ ਮਾਰ ਕੇ ਮਾਰੇ ਗਏ ਪਿਓ-ਪੁੱਤਰ ਦੇ ਕਾਤਲਾਂ ਦਾ ਪੁਲਿਸ ਦੇ ਹੱਥ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਪੁਲਿਸ ਨੇ ਮ੍ਰਿਤਕ ਪਿਓ-ਪੁੱਤਰ ਦੇ ਮੋਬਾਈਲ ਫੋਨ ਅਤੇ ਐਸ. ਟੀ. ਡੀ. ਦੇ ਫੋਨਾਂ ਦੀ ਡਿਟੇਲ ਕਢਵਾਈ ਹੈ। ਇਸ ਮਾਮਲੇ ਸਬੰਧੀ ਡੀ. ਐਸ. ਪੀ. ਪਰਮਿੰਦਰ ਸਿੰਘ ਭੰਡਾਲ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਅੱਜ ਆਸ-ਪਾਸ ਦੇ ਦੁਕਾਨਦਾਰਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਹੈ ਤੇ ਮੋਬਾਈਲ ਫੋਨਾਂ ਤੋਂ ਇਲਾਵਾ ਲੈਂਡ ਲਾਈਨਾਂ ਫੋਨਾਂ ਦੇ ਨੰਬਰਾਂ ... Read Full Story
|