Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸ਼ਾਹਕੋਟ"
ਤਿੰਨ ਭਗੌੜੇ ਗ੍ਰਿਫ਼ਤਾਰ, ਅਫ਼ੀਮ ਤੇ ਡੋਡੇ ਬਰਾਮਦ

ਸ਼ਾਹਕੋਟ,ਸ਼ਾਹਕੋਟ ਅਤੇ ਲੋਹੀਆਂ ਪੁਲੀਸ ਵੱਲੋਂ ਤਿੰਨ ਭਗੌੜੇ ਕਾਬੂ ਕਰਨ ਦੇ ਨਾਲ-ਨਾਲ ਅਫੀਮ ਅਤੇ ਡੋਡਿਆਂ ਦੇ ਦੋ ਮੁਲਜ਼ਮਾਂ ਨੰੂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਡੀ.ਐੱਸ. ਪੀ. ਸ਼ਾਹਕੋਟ ਜਸਬੀਰ ਸਿੰਘ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਥਾਣਾ ਲੋਹੀਆਂ ਖਾਸ ’ਚ ਤਾਇਨਾਤ ਏ.ਐਸ.ਆਈ. ਬਲਵਿੰਦਰ ਸਿੰਘ ਦੀ ਟੀਮ ਨੇ ਨਾਕੇ ਦੌਰਾਨ ਸ਼ੱਕ ਪੈਣ ’ਤੇ ਪਰਵਾਸੀ ਮਜ਼ਦੂਰ ਨੂੰ ਰੋਕਿਆ। ਪਰਵਾਸੀ ਮਜ਼ਦੂਰ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਕਿਲੋ ਅਫੀਮ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰ ਦੀ ਪਛਾਣ ਕਮਲੇਸ਼ ਯਾਦਵ ਪੁੱਤਰ ਰਮੇਸ਼ਵਰ ਯਾਦਵ ਵਾਸੀ ...
Read Full Story


ਭ੍ਰਿਸ਼ਟਾਚਾਰ ਵਿਰੁੱਧ ਰੈਲੀਆਂ ਕੀਤੀਆਂ

ਸ਼ਾਹਕੋਟ,ਹਰਿਆਵਲ ਦਸਤਾ ਇਲਾਕਾ ਪਰਜੀਆਂ ਕਲਾਂ ਦੀ ਅਗਵਾਈ ਵਿੱਚ ਯੂਥ ਵਿੰਗ ਸਭਾਵਾਂ, ਧਾਰਮਿਕ ਸੰਸਥਾਵਾਂ, ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵਾ ਸੰਸਥਾਵਾਂ ਅਤੇ ਹੋਰ ਸਭਾ-ਸੁਸਾਇਟੀਆਂ ਵੱਲੋਂ ਸਾਂਝੇ ਤੌਰ ’ਤੇ ਪਰਜੀਆਂ ਕਲਾਂ ਦੇ ਬੱਸ ਸਟੈਂਡ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਕਰਕੇ ਮਹਿਤਪੁਰ, ਨਕੋਦਰ, ਮਲਸੀਆਂ, ਸ਼ਾਹਕੋਟ ਦੇ ਇਲਾਕੇ ਵਿੱਚ ਬੱਸ ਸਟੈਂਡਾਂ ’ਤੇ ਰੁਕ-ਰੁਕ ਕੇ ਰੋਸ ਰੈਲੀਆਂ ਕੀਤੀਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੰਨਾ ਹਜ਼ਾਰੇ ਨੂੰ ਸਮਰਥਨ ਦੇਣ ਲਈ ਐ¤ਸ.ਡੀ.ਐ¤ਮ.ਨੂੰ ਪੱਤਰ ਸੌਂਪਿਆ। ...
Read Full Story


ਢੰਡੋਵਾਲ ਦੀ ਸਰਪੰਚੀ ਬਾਰੇ ਰੇੜਕਾ ਬਰਕਰਾਰ

ਸ਼ਾਹਕੋਟ, 1 ਫਰਵਰੀ (ਪੱਤਰ ਪ੍ਰੇਰਕ)-ਨਜ਼ਦੀਕੀ ਪਿੰਡ ਢੰਡੋਵਾਲ ਵਿਚ ਪੰਚਾਇਤ ਦੇ ਗਠਨ ਨੂੰ ਲੈ ਕੇ ਰੇੜਕਾ ਅਜੇ ਤੱਕ ਕਾਇਮ ਹੈ। ਪਿੰਡ ਦੇ ਸਰਪੰਚ ਦੀ ਮੌਤ ਹੋਣ ਤੋਂ ਬਾਅਦ ਖ਼ਾਲੀ ਹੋਈ ਇਕ ਮੈਂਬਰ ਪੰਚਾਇਤ ਦੀ ਚੋਣ ਭਾਵੇਂ ਅਕਾਲੀ-ਪੱਖੀ ਪੰਚ ਨੇ ਜਿੱਤ ਲਈ ਪਰ ਅਕਾਲੀ-ਪੱਖੀ ਹੀ ਇਕ ਹੋਰ ਮੈਂਬਰ ਖਿਲਾਫ਼ ਮਾਣਯੋਗ ਹਾਈ ਕੋਰਟ ’ਚ ਚੱਲ ਰਹੇ, ਉਸ ਨੂੰ ਅਯੋਗ ਕਰਾਰ ਦੇਣ ਦੇ ਕੇਸ ਦਾ ਫ਼ੈਸਲਾ ਨਾ ਹੋਣ ਕਰਕੇ ਅਕਾਲੀ-ਪੱਖੀ ਪੰਚਾਇਤ ਬਣਾਏ ਜਾਣ ਦੀ ਅਨਿਸ਼ਚਤਾ ਬਰਕਰਾਰ ਹੈ। ਅਦਾਲਤੀ ਫ਼ੈਸਲੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪਿੰਡ ਦੀ ਪੰਚਾਇਤ ਦੀ ਵਾਗਡੋਰ ਕਿਸ ਪਾਰਟੀ ਦੇ ਹੱਥ ਆਉਂਦੀ ...
Read Full Story


ਪ੍ਰਵਾਸੀ ਭਾਰਤੀ ’ਤੇ ਘਰ ’ਚ ਆ ਕੇ ਹਮਲਾ

ਸ਼ਾਹਕੋਟ, 1 ਫਰਵਰੀ (ਕੇਵਲ ਕ੍ਰਿਸ਼ਨ ਮੱਟੂ)-ਸਰਕਾਰੀ ਹਸਪਤਾਲ ਸ਼ਾਹਕੋਟ ਵਿਚ ਜ਼ੇਰੇ ਇਲਾਜ ਹਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਚੱਕ ਚੇਲਾ ਨੇ ਦੱਸਿਆ ਕਿ ਉਹ 1 ਮਹੀਨਾ ਪਹਿਲਾਂ ਸਪੇਨ ਤੋਂ ਵਾਪਸ ਆਇਆ ਸੀ। ਉਹ ਖੇਤਾਂ ਵਿਚ ਡੇਰੇ ’ਤੇ ਰਹਿੰਦਾ ਹੈ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਬਾਹਰੋਂ ਕਿਸੇ ਨੇ ਉਸ ਦੇ ਛੋਟੇ ਭਰਾ ਸੁਖਵਿੰਦਰ ਸਿੰਘ ਪਾਲਾ ਦਾ ਨਾਂਅ ਲੈ ਕੇ ਆਵਾਜ਼ ਮਾਰੀ। ਜਦ ਉਹ ਦਰਵਾਜ਼ਾ ਖੋਲ੍ਹਣ ਗਿਆ ਤਾਂ ਬਾਹਰ 8-10 ਅਣਪਛਾਤੇ ਹਥਿਆਰਬੰਦ ਨੌਜਵਾਨ ਖੜ੍ਹੇ ਸਨ ਜਿਨ੍ਹਾਂ ਨੇ ਉਸ ਉ¤ਪਰ ਹਮਲਾ ਕਰ ਦਿੱਤਾ। ਉਕਤ ਹਮਲਾਵਰ ਭੱਜ ਗਏ ਤੇ ਜਾਂਦੇ ਹੋਏ ਉਸ ਦੀ ਢਾਈ ਤੋਲੇ ਦੀ ਚੇਨ ਅਤੇ ਮੋਬਾਈਲ ਫੋਨ ...
Read Full Story


ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਨੂੰ ਲੈ ਉਡੇ ਚੋਰ

ਸ਼ਾਹਕੋਟ, 24 ਜਨਵਰੀ (ਕੇਵਲ ਕ੍ਰਿਸ਼ਨ ਮੱਟੂ)-ਬੀਤੀ ਰਾਤ ਸ਼ਾਹਕੋਟ-ਮਲਸੀਆਂ ਸੜਕ ’ਤੇ ਸਥਿਤ ਇਕ ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਨੂੰ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਟਰੱਕ ਦੇ ਮਾਲਕ ਕੁਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਸ ਦਾ ਟਰੱਕ ਨੰਬਰ ਪੀ. ਆਈ. ਬੀ. 9842, ਜੋ ਪਹਿਲੇ ਮਾਲਕ ਸੁਖਰਾਜ ਰਾਮ ਦੇ ਨਾਂਅ ’ਤੇ ਹੀ ਹੈ, ਬੀਤੀ ਰਾਤ ਵੀ ਰੋਜ਼ ਵਾਂਗ ਮਲਸੀਆਂ ਰੋਡ ’ਤੇ ਸਥਿਤ ਆਰ. ਆਰ. ਫਿ¦ਿਗ ਸਟੇਸ਼ਨ ’ਤੇ ਖੜ੍ਹਾ ਕੀਤਾ ਸੀ। ਸਵੇਰੇ ਆ ਕੇ ਜਦ ਦੇਖਿਆ ਤਾਂ ਟਰੱਕ ਉਥੋਂ ਗਾਇਬ ਸੀ। ਪੁਲਿਸ ਨੂੰ ਸੂਚਿਤ ਕਰ ਦਿੱਤਾ ...
Read Full Story


ਤਿੰਨ ਦੁਕਾਨਾਂ ’ਚੋਂ ਲੱਖਾਂ ਦਾ ਸਾਮਾਨ ਚੋਰੀ

ਸ਼ਾਹਕੋਟ, 23 ਜਨਵਰੀ (ਕੇਵਲ ਮੱਟੂ)-ਬੀਤੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਸੰਨ੍ਹ ਲਾ ਕੇ ਜਿੱਥੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਉਥੇ ਨਜ਼ਦੀਕੀ ਪਿੰਡਾਂ ’ਚ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਸਟਾਰਟਰ ਚੋਰੀ ਕਰਨ ਦਾ ਸਿਲਸਲਾ ਵੀ ਜਾਰੀ ਹੈ ਤੇ 2 ਦਰਜਨ ਤੋਂ ਵਧੇਰੇ ਕਿਸਾਨਾਂ ਦੀਆਂ ਮੋਟਰਾਂ ’ਤੇ ਚੋਰਾਂ ਨੇ ਹੱਥ ਸਾਫ ਕੀਤੇ। ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਸਲੈਚਾਂ ਰੋਡ ਸਥਿਤ ਜੋਸਨ ਇਲੈਕਟ੍ਰਾਨਿਕਸ ਵਰਕਸ ਦੀ ਦੁਕਾਨ ਦੀ ਪਿਛਲੀ ਕੰਧ ’ਚ ਸੰਨ੍ਹ ਲਾ ਕੇ ਚੋਰਾਂ ਨੇ ਦੁਕਾਨ ਅੰਦਰੋਂ 16 ਕੁਇੰਟਲ ਤਾਂਬੇ ਦੀ ਤਾਰ ਅਤੇ 2 ਕੁਇੰਟਲ ਤਾਂਬੇ ਦਾ ਕਬਾੜ ਚੋਰੀ ਕਰ ਲਿਆ। ...
Read Full Story


ਮੁੱਖ ਮੰਤਰੀ ਦਾ ਸ਼ਾਹਕੋਟ ਦੌਰਾ ਮੁਲਤਵੀ

ਲੋਹੀਆਂ, 23 ਜਨਵਰੀ (ਕੇਵਲ ਕ੍ਰਿਸ਼ਨ ਮੱਟੂ)-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ 25 ਜਨਵਰੀ ਦਾ ਸ਼ਾਹਕੋਟ ਦਾ ਦੌਰਾ ਮੁਲਤਵੀ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਸ: ਜਸਬੀਰ ਸਿੰਘ ਨੇ ਦੱਸਿਆ ਕਿ 24 ਜਨਵਰੀ ਨੂੰ ਮੁੱਖ ਮੰਤਰੀ ਦਿੱਲੀ ਹੋਣ ਕਾਰਨ ਮੌਸਮ ਵਿਭਾਗ ਨੇ ਉਨ੍ਹਾਂ ਨੂੰ ਹਵਾਈ ਉਡਾਨ ਕਰਨ ਤੋਂ ਮਨਾਹੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 25 ਜਨਵਰੀ ਨੂੰ ਸ਼ਾਹਕੋਟ ਵਿਖੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਦੇ ਸਬੰਧ ਵਿਚ ਹੋਣ ਵਾਲਾ ਸਮਾਰੋਹ ਵੀ ਇਸ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ ਜਿਸ ਦੀ ...
Read Full Story


ਤਿੰਨ ਦੁਕਾਨਾਂ ’ਚੋਂ ਲੱਖਾਂ ਦਾ ਸਾਮਾਨ ਚੋਰੀ

ਸ਼ਾਹਕੋਟ, 19 ਜਨਵਰੀ (ਕੇਵਲ ਕ੍ਰਿਸ਼ਨ ਮੱਟੂ)-ਬੀਤੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਸੰਨ੍ਹ ਲਾ ਕੇ ਜਿੱਥੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਉਥੇ ਨਜ਼ਦੀਕੀ ਪਿੰਡਾਂ ’ਚ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਸਟਾਰਟਰ ਚੋਰੀ ਕਰਨ ਦਾ ਸਿਲਸਲਾ ਵੀ ਜਾਰੀ ਹੈ ਤੇ 2 ਦਰਜਨ ਤੋਂ ਵਧੇਰੇ ਕਿਸਾਨਾਂ ਦੀਆਂ ਮੋਟਰਾਂ ’ਤੇ ਚੋਰਾਂ ਨੇ ਹੱਥ ਸਾਫ ਕੀਤੇ। ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਸਲੈਚਾਂ ਰੋਡ ਸਥਿਤ ਜੋਸਨ ਇਲੈਕਟ੍ਰਾਨਿਕਸ ਵਰਕਸ ਦੀ ਦੁਕਾਨ ਦੀ ਪਿਛਲੀ ਕੰਧ ’ਚ ਸੰਨ੍ਹ ਲਾ ਕੇ ਚੋਰਾਂ ਨੇ ਦੁਕਾਨ ਅੰਦਰੋਂ 16 ਕੁਇੰਟਲ ਤਾਂਬੇ ਦੀ ਤਾਰ ਅਤੇ 2 ਕੁਇੰਟਲ ਤਾਂਬੇ ਦਾ ਕਬਾੜ ਚੋਰੀ ਕਰ ...
Read Full Story


ਪੰਚਾਇਤੀ ਜ਼ਿਮਨੀ ਚੋਣਾਂ 3 ਸੀਟਾਂ ਲਈ 6 ਉਮੀਦਵਾਰ ਚੋਣ ਮੈਦਾਨ ’ਚ

ਜਲੰਧਰ, 16 ਜਨਵਰੀ (ਜਸਪਾਲ)-ਜ਼ਿਲ੍ਹੇ ਦੀਆਂ 16 ਸੀਟਾਂ ਲਈ 19 ਜਨਵਰੀ ਨੂੰ ਪੈਣ ਜਾ ਰਹੀਆਂ ਪੰਚਾਇਤੀ ਉਪ-ਚੋਣਾਂ ਦੇ ਮੱਦੇਨਜ਼ਰ ਅੱਜ 6 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ, ਜਦਕਿ ਬਾਕੀ ਰਹਿੰਦੀਆਂ 3 ਸੀਟਾਂ ਲਈ ਕੁੱਲ 6 ਉਮੀਦਵਾਰ ਚੋਣ ਮੈਦਾਨ ’ਚ ਰਹਿ ਗਏ ਹਨ। ਇਥੇ ਦੱਸਣਯੋਗ ਹੈ ਕਿ ਪਰਸਰਾਮਪੁਰ ਤੋਂ ਕਿਸੇ ਵੀ ਉਮੀਦਵਾਰ ਵਲੋਂ ਕਾਗਜ਼ ਦਾਖਲ ਨਾ ਕੀਤੇ ਜਾਣ ਕਾਰਨ ਇਸ ਪੰਚਾਇਤ ਦੀਆਂ 7 ਸੀਟਾਂ ਲਈ ਵੋਟਾਂ ਨਹੀਂ ਪਾਈਆਂ ਜਾ ਸਕਣਗੀਆਂ। ਅੱਜ ਸਰਬਸੰਮਤੀ ਨਾਲ ਜੇਤੂ ਰਹਿਣ ਵਾਲੇ ਉਮੀਦਵਾਰਾਂ ’ਚ ਬਲਾਕ ਆਦਮਪੁਰ ਦੇ ਪਿੰਡ ਧੋਗੜੀ ਤੋਂ ਸ੍ਰੀ ਸੁਰਿੰਦਰ, ਕਾਲੜਾ ਤੋਂ ਸ੍ਰੀ ਦਵਿੰਦਰ ਸਿੰਘ ਅਤੇ ...
Read Full Story


ਦੋ ਗੱਡੀਆਂ ’ਚ ਟੱਕਰ–ਤਿੰਨ ਜ਼ਖ਼ਮੀ

ਨਕੋਦਰ, 9 ਜਨਵਰੀ (ਧੀਮਾਨ/ਤਰਲੋਕ)– ਸਵੇਰੇ ਸਥਾਨਕ ਬਾਈਪਾਸ ਰੋਡ ’ਤੇ ਗੁਰੂ ਨਾਨਕ ਨੈਸ਼ਨਲ ਕਾਲਜ ਨੇੜੇ ਟਾਟਾ ਸਫਾਰੀ ਅਤੇ ਐਕਸੈਲੋ ਗੱਡੀ ਦਰਮਿਆਨ ਟੱਕਰ ਹੋ ਜਾਣ ਨਾਲ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖ਼ਮੀਆਂ ਨੂੰ ਸਥਾਨਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਟਾਟਾ ਸਫਾਰੀ ਗੱਡੀ ਸ਼ਾਹਕੋਟ ਤਰਫੋਂ ਆ ਰਹੀ ਸੀ ਤੇ ਐਕਸੈਲੋ ਗੱਡੀ ਜਲੰਧਰ ਤਰਫ ਜਾ ਰਹੀ ਸੀ, ਜਦ ਗੱਡੀਆਂ ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਮੋੜ ਨੇੜੇ ਪੁੱਜੀਆਂ ਤਾਂ ਉਹ ਧੁੰਦ ਕਾਰਨ ਆਪਸ ਵਿਚ ਟੱਕਰ ਹੋ ਗਈ। ਟੱਕਰ ਇਤਨੀ ਜ਼ਬਰਦਸਤ ਸੀ ਕਿ ਐਕਸੈਲੋ ...
Read Full Story


ਪੁਲਿਸ ਅਧਿਕਾਰੀਆਂ ਤੇ ਥਾਣੇ ਦੇ ਨੰਬਰ ਤਬਦੀਲ

ਸ਼ਾਹਕੋਟ, 2 ਜਨਵਰੀ (ਕੇਵਲ ਮੱਟੂ)-ਪੁਲਿਸ ਥਾਣਾ ਸ਼ਾਹਕੋਟ ਦੇ ਅਧਿਕਾਰੀਆਂ ਅਤੇ ਦਫਤਰ ਦੇ ਟੈਲੀਫੋਨ ਨੰਬਰ ਤਬਦੀਲ ਹੋ ਗਏ ਹਨ। ਡੀ. ਐਸ. ਪੀ. ਸ਼ਾਹਕੋਟ ਦਲਜਿੰਦਰ ਸਿੰਘ ਢਿੱਲੋਂ ਦਾ ਨਵਾਂ ਨੰਬਰ 95929-14109, ਐਸ. ਐਚ. ਓ. ਸ੍ਰੀ ਬਿਮਲ ਕਾਂਤ ਸ਼ਰਮਾ ਦਾ ਨਵਾਂ ਨੰਬਰ 95929-14132, ਐਡੀਸ਼ਨਲ ਐਸ. ਐਚ. ਓ. ਦਾ 95929-14193, ਮੁੱਖ ਮੁਣਸ਼ੀ ਦਾ 99157-16337 ਅਤੇ ਪੁਲਿਸ ਚੌਕੀ ਮਲਸੀਆਂ ਦਾ ਨਵਾਂ ਨੰਬਰ 95929-14158 ...
Read Full Story


ਸਕੂਲੀ ਬੱਚਿਆਂ ਨੂੰ ਕੋਟੀਆਂ ਵੰਡੀਆਂ

ਸ਼ਾਹਕੋਟ, 28 ਦਸੰਬਰ (ਕੇਵਲ ਕ੍ਰਿਸ਼ਨ ਮੱਟੂ) ਸਰਕਾਰੀ ਹਾੈਈ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਕੋਟਲਾਂ ਸੂਰਜ ਮੱਲ ਵਿਖੇ ਐਨ. ਆਰ. ਆਈ. ਗੁਰਦਿਆਲ ਸਿੰਘ ਅਤੇ ਮਨਜੀਤ ਸਿੰਘ ਨੇ ਪਹਿਲੀ ਤੋਂ ਦੱਸਵੀ ਕਲਾਸ ਤੱਕ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਕੋਟੀਆਂ ਵੰਡੀਆਂ। ਇਸ ਮੌਕੇ ’ਤੇ ਕਰਵਾਏ ਗਏ ਇੱਕ ਛੋਟੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੇ ਦੌਰਾਨ ਪਿੰਡ ਦੇ ਸਰਪੰਚ ਜਗਤਾਰ ਸਿੰਘ ਤਾਰੀ ਅਤੇ ਸਕੂਲ ਮੁਖੀ ਕੰਵਲਜੀਤ ਸਿੰਘ ਨੇ ਕਿਹਾ ਕਿ ਐਨ. ਆਈ. ਆਈਜ਼. ਦੇ ਸਹਿਯੋਗ ਸਦਕਾ ਹਰ ਸਾਲ ਹੀ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਗਰਮ ਕੋਟੀਆਂ ਵੰਡੀਆਂ ਜਾਂਦੀਆਂ ਹਨ। ਇਹ ਉਪਰਾਲਾ ਬਹੁਤ ਹੀ ਸੁਲਾਘਾਯੋਗ ...
Read Full Story


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਏਡਜ਼ ਸਬੰਧੀ ਕੁਇੱਜ਼ ਮੁਕਾਬਲੇ

ਸ਼ਾਹਕੋਟ, 26 ਦਸੰਬਰ (ਕੇਵਲ ਮੱਟੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ (ਲੜਕੇ) ਜਲੰਧਰ ਵਿਖੇ ਏਡਜ਼ ਸਬੰਧੀ ਕੁਇੱਜ਼ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਧਰਮਪਾਲ ਦੀ ਪ੍ਰਧਾਨਗੀ ਹੇਠ ਏਡਜ਼ ਸਬੰਧੀ ਕੁਇੱਜ਼ ਮੁਕਾਬਲੇ ਸ਼ੁਰੂ ਹੋਏ। ਇਸ ਮੌਕੇ ਸ੍ਰੀ ਵਿਜੈ ਕੁਮਾਰ ਸਾਇੰਸ ਮਾਸਟਰ ਅਤੇ ਬਲਕਾਰ ਸਿੰਘ ਡੀ. ਪੀ. ਈ. ਨੋਡਲ ਅਧਿਆਪਕਾ ਵਜੋਂ ਡਿਊਟੀ ਨਿਭਾਈ। ਸ: ਗੁਰਮੁੱਖ ਸਿੰਘ ਸ. ਸ. ਮਾਸਟਰ, ਸ੍ਰੀ ਕੁਲਵਿੰਦਰ ਕੁਮਾਰ ਲੈਕ: ਅੰਗਰੇਜ਼ੀ, ਸ੍ਰੀ ਮੰਗਤ ਰਾਮ ਹਿਸਾਬ ਮਾਸਟਰ, ਸ: ਸਨੇਹਦੀਪ ਸਿੰਘ ਵੋਕੇਸ਼ਨਲ ਮਾਸਟਰ, ਸ੍ਰੀਮਤੀ ਲਵਲੀਨ ਵਰਮਾ, ਜਤਿੰਦਰ ਸਿੰਘ ਕਲਰਕ ਨੇ ...
Read Full Story


ਕਾਂਗਰਸੀ ਵਰਕਰਾਂ ਨੇ ਸੋਨੀਆ ਗਾਂਧੀ ਦਾ ਜਨਮ ਦਿਨ ਮਨਾਇਆ

ਸ਼ਾਹਕੋਟ, 22 ਦਸੰਬਰ (ਕੇਵਲ ਮੱਟੂ)-ਬੀਤੇ ਦਿਨੀਂ ਸ਼ਾਹਕੋਟ ਦੇ ‘ਬੱਤਰਾ ਕੋਲਡ ਸਟੋਰ’ ’ਚ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ’ਤੇ ਅਮਨਦੀਪ ਮਿੱਤਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਉਪ ਚੇਅਰਮੈਨ ਸ਼ਿਕਾਇਤ ਨਿਵਾਰਣ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਰਣਜੀਤ ਸਿੰਘ ਮਣੀ ਸੈਕਟਰੀ ਸ਼ਿਕਾਇਤ ਨਿਵਾਰਨ ਕਮੇਟੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ¦ਧਰ, ਸੰਜੀਵ ਬੱਤਰਾ, ਵਿੱਕੀ ਬੱਤਰਾ, ਪ੍ਰਵੀਨ ਗਰੋਵਰ ਵਾਇਸ ਪ੍ਰਧਾਨ ਹੈਲਪਲਾਈਨ ਗਰੁੱਪ, ਹਰਦੇਵ ਅਗਰਵਾਲ ਸੈਕਟਰੀ, ਰੱਜਤ ਓਪਲ, ...
Read Full Story


ਭਗਵਾਨ ਵਾਲਮੀਕ ਨੌਜਵਾਨ ਸਭਾ ਵੱਲੋਂ ਸਤਿਸੰਗ

ਸ਼ਾਹਕੋਟ, 12 ਦਸੰਬਰ (ਕੇਵਲ ਮੱਟੂ)-ਭਗਵਾਨ ਵਾਲਮੀਕ ਨੌਜਵਾਨ ਸਭਾ ਅਤੇ ਗ੍ਰਾਮ ਪੰਚਾਇਤ ਕਿੱਲੀ ਦੇ ਸਹਿਯੋਗ ਨਾਲ ਭਗਵਾਨ ਵਾਲਮੀਕ ਜੀ ਦਾ ਸਤਿਸੰਗ ਕਰਵਾਇਆ ਗਿਆ। ਬੀਤੇ ਦਿਨੀਂ ਪਿੰਡ ਕਿੱਲੀ ਦੇ ਰਿਸ਼ੀ ਵਾਲਮੀਕੀ ਗੁਰਦੁਆਰਾ ਸਾਹਿਬ ਵਿਖੇ ਨੌਜਵਾਨ ਸਭਾ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਤਿਸੰਗ ਸ਼ਾਮ 7 ਵਜੇ ਸ਼ੁਰੂ ਹੋਇਆ ਜਿਸ ਵਿਚ ਨੌਜਵਾਨ ਸਭਾ ਦੇ ਪ੍ਰਧਾਨ ਬਲਜੀਤ ਨਾਲ ਸਮੁੱਚੀ ਸੰਸਥਾ ਵੱਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਰਾਜਨਵੀਰ ਸਿੰਘ ਸੀਨੀ: ਕਾਂਗਰਸੀ ਆਗੂ ਰੰਗਰੇਟਾ ਦਲ ਪੰਜਾਬ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ, ਦਲਬੀਰ ਸਿੰਘ ਅਤੇ ਆਏ ਮਹਿਮਾਨਾਂ ਦਾ ਸਵਾਗਤ ...
Read Full Story


ਖੂਨਦਾਨ ਕੈਂਪ ਲਗਾਇਆ

ਸ਼ਾਹਕੋਟ, 12 ਦਸੰਬਰ (ਮੱਟੂ) ਇਥੋਂ ਥੋੜੀ ਦੂਰ ਪੈਂਦੇ ਪਿੰਡ ਪਰਜੀਆ ਕਲਾਂ ਵਿੱਚ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਨੌਜਵਾਨ ਸਭਾ ਪਰਜੀਆ ਵੱਲੋਂ 12 ਦਸੰਬਰ ਨੂੰ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 60 ਨੌਜਵਾਨਾਂ ਨੇ ਖੂਨ ਦਾਨ ਕੀਤਾ ਇਸ ਮੌਕੇ ਪਿੰਡ ਦੇ ਪਤਵੰਤੇ ਹਾਜ਼ਰ ...
Read Full Story


ਪੀਰ ਲੱਖ ਦਾਤਾ ਦੀ ਦਰਗਾਹ ’ਤੇ ਛਿੰਝ ਮੇਲਾ

ਸ਼ਾਹਕੋਟ, 11 ਦਸੰਬਰ (ਪੱਤਰ ਪ੍ਰੇਰਕ)-ਪੀਰ ਲੱਖ ਦਾਤਾ ਜੀ ਦੇ ਦਰਬਾਰ ਢੰਡੋਵਾਲ (ਸ਼ਾਹਕੋਟ) ਵਿਖੇ 9ਵਾਂ ਸਾਲਾਨਾ ਛਿੰਝ ਮੇਲਾ ਅਤੇ ਮਹਿਫਲ ਕਵਾਲੀ ਦਾ ਪ੍ਰੋਗਰਾਮ ਦਾ ਸ਼ੁੱਭ ਆਰੰਭ ਰਾਤ 8 ਵਜੇ ਹੋਇਆ ਜਿਸ ਵਿਚ ਜ਼ਾਕਰ ਹੁਸੈਨ ਐਂਡ ਪਾਰਟੀ ਤੋਂ ਇਲਾਵਾ ਨਾਮਵਰ ਕਵਾਲਾ ਨੇ ਵੀ ਦਰਗਾਹ ’ਤੇ ਹਾਜ਼ਰੀ ਲਗਵਾਈ। ਛਿੰਝ ਮੇਲਾ ਲੱਖ ਦਾਤਾ ਪ੍ਰਬੰਧਕ ਕਮੇਟੀ ਵੱਲੋਂ ਡਾ: ਜਗਸੀਰ ਬੱਗਾ ਜੈਬੀ ਸਾਬਕਾ ਪੰਚ, ਕੁਲਵੰਤ ਕਾਂਤਾ, ਜੀਤ ਸਿੰਘ ਹੌਲਦਾਰ, ਨਛੱਤਰ ਕਾਕਾ, ਮੱਸੂ, ਸੁਰਜੀਤ ਸਿੰਘ, ਗੇਜ ਅਤੇ ਬਿੱਲੂ ਦੋਵੇਂ ਪੰਚ, ਪੰਮਪੀ ਛੀਨਾ ਅਤੇ ਸੋਨੀ ਮੇਲੇ ਦੇ ਪੂਰੇ ਪ੍ਰਬੰਧ ਉੁਨ੍ਹਾਂ ਦੀ ਅਗਵਾਹੀ ’ਚ ਚਲ ਰਹੇ ਸਨ ਜਿਸ ਵਿਚ ...
Read Full Story


ਫਰਾਂਸ ’ਚ ਸ਼ਾਹਕੋਟ ਦੇ ਵਿਅਕਤੀ ਦੀ ਮੌਤ

ਸ਼ਾਹਕੋਟ, 11 ਦਸੰਬਰ (ਕੇਵਲ ਕ੍ਰਿਸ਼ਨ ਮੱਟੂ)-ਫਰਾਂਸ ਵਿਚ ਗਏ ਸ਼ਾਹਕੋਟ ਇਲਾਕੇ ਦੇ ਇਕ ਵਿਅਕਤੀ ਦੀ ਮੌਤ ਹੋ ਜਾਣ, ਪਰ ਉਸ ਦਾ ਅਸਲੀ ਪਤਾ ਨਾ ਲੱਭਣ ਕਾਰਨ ਉਸ ਦੀ ਲਾਸ਼ ਪਿਛਲੇ 10 ਦਿਨਾਂ ਤੋਂ ਫਰਾਂਸ ’ਚ ਪਈ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਪਾਲ ਸਿੰਘ ਫਰਾਂਸ ਨੇ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ ਜਿਸਦੇ ਪਿਤਾ ਦਾ ਨਾਂਅ ਗਿਆਨ ਸਿੰਘ ਅਤੇ ਮਾਤਾ ਦਾ ਨਾਂਅ ਕਰਤਾਰ ਕੌਰ ਹੈ, ਪਾਸੋਂ ਮਿਲੇ ਕਾਗਜ਼ਾਤਾਂ ’ਤੇ ਸ਼ਾਹਕੋਟ ਲਿਖਿਆ ਹੈ ਤਾਂ ਮਾਂ-ਬਾਪ ਦਾ ਨਾਂਅ ਲਿਖਿਆ ਸੀ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਉਕਤ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨੂੰ (ਪਾਲ ਸਿੰਘ ਫਰਾਂਸ ਨੂੰ) ਪਿੰਡ ...
Read Full Story


ਕੀਰਤਨ ਦਰਬਾਰ ਕਰਵਾਇਆ

ਸ਼ਾਹਕੋਟ, 8 ਦਸੰਬਰ (ਕੇਵਲ ਕ੍ਰਿਸ਼ਨ ਮੱਟੂ)- ਪਿੰਡ ਬਾਜਵਾ ਕਲਾਂ (ਸ਼ਾਹਕੋਟ) ਵਿੱਚ ਧੰਨ-ਧੰਨ ਬਾਬਾ ਸੁਖਚੈਨ ਦਾਸ ਜੀ ਨੂੰ ਸਮਰਪਿਤ ਪਹਿਲਾ ਰੂਹਾਨੀ ਕੀਰਤਨ ਦਰਬਾਰ ਕਰਵਾਇਆ ਗਿਆ। ਬੀਤੀ ਰਾਤ ਪਿੰਡ ਬਾਜਵਾ ਕਲਾਂ ’ਚ ਗੁਰੂਦਆਰਾ ਬਾਬਾ ਸੁਖਚੈਨ ਦਾਸ ਦੀ ਗਰਾਊੰਡ ਵਿੱਚ ਪਹਿਲਾ ਰੂਹਾਨੀ ਕੀਰਤਨ ਦਰਬਾਰ ਸ਼ਾਮ 7 ਵਜੇ ਅਰੰਭ ਹੋਇਆ। ਕਿਰਤਨ ਦਰਬਾਰ ਦਾ ਸ਼ੁੱਭ ਅਰੰਭ ਗਿਆਨੀ ਸੰਤ ਸਿੰਘ ਪਾਰਸ ਵੱਲੋਂ ਸਟੇਜ਼ ਦਾ ਸੰਚਾਲਕ ਕਰਦੇ ਹੋਏ ਕੀਤਾ ਗਿਆ ਅਤੇ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਭਾਈ ਕੁਲਦੀਪ ਸਿੰਘ ਸੇਵਕ ਜਥੇ ਨੇ ਕੀਤੀ ਉਪਰੰਤ ਕੀਰਤਨੀਏ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆ ਨੇ ਹਾਜ਼ਰੀ ਲਗਵਾਈ। ...
Read Full Story


ਨੌਜਵਾਨ ਕਮੇਟੀ ਦਾ ਗਠਨ

ਸ਼ਾਹਕੋਟ, 8 ਦਸੰਬਰ (ਕੇਵਲ ਮੱਟੂ)-ਟਾਂਕ ਕਸ਼ਤਰੀਆ ਸਭਾ ਦੀ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿਚ ਸਮੂਹ ਟਾਂਕ ਕਸ਼ਤਰੀਆ ਬਰਾਦਰੀ ਦੇ ਵੱਡੀ ਗਿਣਤੀ ਵਿਚ ਪਰਿਵਾਰ ਹਾਜ਼ਰ ਹੋਏ। ਬੀਤੀ ²ਸ਼ਾਮ ਟਾਂਕ ਕਸ਼ਤਰੀਆ ਸਭਾ ਦੀ ਇਕ ਅਹਿਮ ਮੀਟਿੰਗ ਨਾਵਲਟੀ ਸਵੀਟ ਹਾਊਸ ਵਿਖੇ ਨਰੇਸ਼ ਹਸਪਤਾਲ ਦੇ ਮਾਲਕ ਡਾ: ਨਰੇਸ਼ ਸੱਗੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਬਰਾਦਰੀ ਦੇ ਜ: ਸੈਕਟਰੀ, ਕਾ: ਜਸਵੰਤ ਲਾਲ ਨੇ ਸ਼ੁਰੂ ਕੀਤੀ ਅਤੇ ਸਾਬਕਾ ਕੌਂਸਲਰ ਜਤਿੰਦਰਪਾਲ ਸਿੰਘ ਜੱਸਲ ਬੱਲਾ ਵੱਲੋਂ ਕਈ ਅਹਿਮ ਵਿਚਾਰਾਂ ਦੱਸੀਆਂ ਗਈਆਂ। ਇਸ ਮੌਕੇ ਇਕ ਨੌਜਵਾਨ ਕਮੇਟੀ ਦਾ ਗਠਨ ਕੀਤਾ ਗਿਆ, ਜਿਨ੍ਹਾਂ ’ਚ ਡਾ: ਨਰੇਸ਼ ਸੱਗੂ ...
Read Full Story


1 2 > >>

Loading...

© 2012 punjabinfoline.com

punjab infoline arash info