Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸ਼ੇਖ"
ਲਾਹੌਰ ਤੇ ਕਰਾਚੀ ਵਿਚਾਲੇ ਚੱਲੇਗੀ ਨਾਨ ਸਟਾਪ ਟਰੇਨ

ਇਸਲਾਮਾਬਾਦ, ਇਕ ਕਾਰੋਬਾਰੀ ਅਦਾਰੇ ਦੇ ਉੱਦਮ ਨਾਲ ਲਾਹੌਰ ਤੋਂ ਤੱਟੀ ਸ਼ਹਿਰ ਕਰਾਚੀ ਵਿਚਾਲੇ ਇਕ ਨਾਨ ਸਟਾਪ ਰੇਲ ਗੱਡੀ ਚੱਲਿਆ ਕਰੇਗੀ, ਜੋ 1000 ਕਿਲੋਮੀਟਰ ਦਾ ਸਫਰ 18 ਘੰਟਿਆਂ ’ਚ ਤੈਅ ਕਰੇਗੀ। ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦਾ ਇਕ ਵਫਦ ਇਸ ਦੇ ਪ੍ਰਧਾਨ ਇਰਫਾਨ ਕੈਸਰ ਸ਼ੇਖ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਮਿਲਿਆ ਸੀ ਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਕਰਾਚੀ ਤੇ ਲਾਹੌਰ ਵਿਚਾਲੇ ਰੇਲ ਗੱਡੀ ਚਲਾਉਣ ਲਈ ਰੇਲ ਮੰਤਰਾਲੇ ਨਾਲ ਸਭ ਕਾਰਵਾਈਆਂ ਮੁਕੰਮਲ ਕਰ ਲਈਆਂ ਹਨ। ਇਹ ਟਰੇਨ ਦਸੰਬਰ ਤੋਂ ਸ਼ੁਰੂ ਹੋਏਗੀ। ...
Read Full Story


ਅਫਜ਼ਲ ਗੁਰੂ ਬਾਰੇ ਮਤੇ ਦੇ ਮਾਮਲੇ ’ਤੇ ਕਸ਼ਮੀਰ ਵਿਧਾਨ ਸਭਾ ਦੇ ਬਾਹਰ ਹੰਗਾਮਾ

ਸ੍ਰੀਨਗਰ,ਸੰਸਦ ਭਵਨ ’ਤੇ ਅਤਿਵਾਦੀ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਸਜ਼ਾ-ਏ-ਮੌਤ ਨੂੰ ਮੁਆਫ ਕਰਵਾਉਣ ਲਈ ਆਜ਼ਾਦ ਵਿਧਾਇਕ ਸ਼ੇਖ ਅਬਦੁਲ ਰਾਸ਼ਿਦ ਤੇ ਉਨ੍ਹਾਂ ਦੇ ਸਮਰਥਕਾਂ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਬਾਹਰ ਖਾਸਾ ਹੰਗਾਮਾ ਕੀਤਾ। ਉਹ ਸਜ਼ਾ ਮੁਆਫੀ ਲਈ ਵਿਧਾਨ ਸਭਾ ਵਿਚ ਮਤੇ ’ਤੇ ਬਹਿਸ ਤੋਂ ਰੋਕਣ ਦੇ ਖਿਲਾਫ ਸਭਾ ਦੇ ਬਾਹਰ ਧਰਨਾ ਦੇਣਾ ਚਾਹੁੰਦੇ ਸਨ ਪਰ ਪੁਲੀਸ ਨੇ ਅਜਿਹਾ ਕਰਨ ਨਹੀਂ ਦਿੱਤਾ। ਵਿਧਾਇਕ ਆਪਣੇ ਸਮਰਥਕਾਂ ਸਣੇ ਵਿਧਾਨ ਸਭਾ ਦੀ ਮੁੱਖ ਸੜਕ ’ਤੇ ਧਰਨਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਪੁਲੀਸ ਨੇ ਸਖਤੀ ਵਰਤਦਿਆਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਇਸ ਦੌਰਾਨ ਵਿਧਾਇਕ ...
Read Full Story


ਦਿੱਲੀ ਬੰਬ ਧਮਾਕੇ ਸਬੰਧੀ ਠੋਸ ਸੁਰਾਗਾਂ ਦੀ ਭਾਲ ਜਾਰੀ

ਨਵੀਂ ਦਿੱਲੀ,ਦਿੱਲੀ ਹਾਈ ਕੋਰਟ ਦੇ ਬਾਹਰ ਹੋਏ ਬੰਬ ਧਮਾਕੇ ਦੀ ਜਾਂਚ ਕਰ ਰਹੀਆਂ ਏਜੰਸੀਆਂ ਅਜੇ ਤੱਕ ਧਮਾਕੇ ਬਾਰੇ ਠੋਸ ਸੁਰਾਗ ਨਹੀਂ ਲੱਭ ਸਕੀਆਂ। ਕੌਮੀ ਜਾਂਚ ਏਜੰਸੀ ਦੀ ਅਗਵਾਈ ਵਾਲੀ ਟੀਮ ਜਿੱਥੇ ਕਿਸ਼ਤਵਾੜ ‘ਚ 6 ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ, ਉਥੇ ਮੁੰਬਈ ‘ਚ ਵੀ ਦੋ ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਜਾਂਚ ਏਜੰਸੀ ਵੱਲੋਂ ਗਲੋਬਲ ਸਾਈਬਰ ਕੈਫ਼ੇ ‘ਚ ਆਉਣ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ‘ਤੇ ਸ਼ੋਇਬ ਅਹਿਮਦ ਸ਼ੇਖ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸ਼ੇਖ ਨੇ ਹੀ ਧਮਾਕੇ ਤੋਂ ਬਾਅਦ ਮੀਡੀਆ ਨੂੰ ਪਹਿਲਾ ਈ-ਮੇਲ ਕੀਤਾ ਸੀ। ...
Read Full Story


ਭਾਰਤ-ਬੰਗਲਾਦੇਸ਼ ਸਪੁਰਦਗੀ ਸੰਧੀ ਅੱਜ ਹੋਏਗੀ ਸਹੀਬੰਦ

ਮਮਤਾ ਦੇ ਪਿਛਾਂਹ ਹਟਣ ਕਾਰਨ ਤੀਸਤਾ ਪਾਣੀਆਂ ਦੀ ਵੰਡ ਖਟਾਈ ‘ਚ ਪਈ ਨਵੀਂ ਦਿੱਲੀ,ਭਾਰਤ ਤੇ ਬੰਗਲਾਦੇਸ਼ ਵਿਚਾਲੇ ਭਲਕੇ ਸਪੁਰਦਗੀ ਸੰਧੀ ਸਹੀਬੰਦ ਹੋਏਗੀ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਭਲਕੇ ਗੁਆਂਢੀ ਮੁਲਕ ਦੇ ਦੌਰੇ ‘ਤੇ ਜਾ ਰਹੇ ਹਨ। ਇਸੇ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਮੌਕੇ ‘ਤੇ ਬੰਗਲਾਦੇਸ਼ ਜਾਣ ਤੋਂ ਇਨਕਾਰ ਕਰਨ ‘ਤੇ ਤੀਸਤਾ ਸਮਝੌਤਾ ਹਾਲ ਦੀ ਘੜੀ ਵੱਟੇ ਖਾਤੇ ਪੈ ਗਿਆ ਜਾਪਦਾ ਹੈ। ਸਰਕਾਰੀ ਸੂਤਰਾਂ ਅਨੁਸਾਰ ਸਪੁਰਦਗੀ ਸਮਝੌਤਾ ਸਹੀਬੰਦ ਹੋਣ ਲਈ ਸਾਰੀਆਂ ਕਾਰਵਾਈਆਂ ‘ਤੇ ਚਰਚਾ ਮੁਕੰਮਲ ...
Read Full Story


ਪ੍ਰਧਾਨ ਮੰਤਰੀ ਨੂੰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਮੁੱਦਾ ਸ਼ੇਖ ਹਸੀਨਾ ਕੋਲ ਉਠਾਉਣ ਦੀ ਅਪੀਲ

ਕੋਲਕਾਤਾ,ਬੰਗਲਾਦੇਸ਼ ‘ਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਮਾਮਲੇ ‘ਚ ਪੇਸ਼ ਆ ਰਹੀਆਂ ਦਿੱਕਤਾਂ ਵੱਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਧਿਆਨ ਦਿਵਾਉਂਦੇ ਹੋਏ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਬੋਰਡ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਗਲੇ ਬੰਗਲਾਦੇਸ਼ ਦੌਰੇ ਸਮੇਂ ਉੱਥੇ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਨਾਲ ਗੱਲਬਾਤ ਕਰਨ। ਬੋਰਡ ਦੇ ਪ੍ਰਧਾਨ ਅਜੈਬ ਸਿੰਘ ਬੋਪਾਰਾਏ ਨੇ ਅੱਜ ਇੱਥੇ ਦੱਸਿਆ ਕਿ ਬੋਰਡ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ...
Read Full Story


5 ਕਿਲੋ ਹੈਰੋਇਨ ਸਮੇਤ ਦੋ ਨੌਜਵਾਨ ਗ਼੍ਰਿਫਤਾਰ

5 ਕਿਲੋ ਹੈਰੋਇਨ ਸਮੇਤ ਦੋ ਨੌਜਵਾਨ ਗ਼੍ਰਿਫਤਾਰ ਨਵੀਂ ਦਿੱਲੀ,ਪੁਲੀਸ ਨੇ ਪੱਛਮੀ ਬੰਗਾਲ ਤੋਂ ਚਲਾਏ ਜਾਂਦੇ ‘ਡਰੱਗ ਸਿੰਡੀਕੇਟ’ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ’ਚ ਦੋ ਨੌਜਵਾਨਾਂ ਮੁਹੰਮਦ ਸੈਦੁਲ ਇਸਲਾਮ (25) ਅਤੇ ਮਾਈਕਲ ਸ਼ੇਖ (22) ਨੂੰ 5 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਦੋਨੋਂ ਪੱਛਮੀ ਬੰਗਲਾ ਦੇ ਮੁਰਸ਼ਿਦਾਬਾਦ ਦੇ ਵਸਨੀਕ ਹਨ ਅਤੇ ਇਨ੍ਹਾਂ ਨੂੰ ਪੁਲੀਸ ਵੱਲੋਂ ਵਿਛਾਏ ਜਾਲ ਦੌਰਾਨ ਪੱਛਮੀ ਦਿੱਲੀ ਦੇ ਮੁਨਿਰਕਾ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲੀਸ ਦੇ ਜੁਆਇੰਟ ਕਮਿਸ਼ਨਰ (ਅਪਰਾਧ) ਸੰਦੀਪ ਗੋਇਲ ਨੇ ਦਿੱਤੀ। ਸੈਦੁਲ ...
Read Full Story


1

Loading...

© 2012 punjabinfoline.com

punjab infoline arash info