9ਵੀਂ ਕਲਾਸ ਦੇ ਸਟੂਡੈਂਟ ਨੇ ਮੈਡਮ ਨੂੰ ਚਾਕੂ ਨਾਲ ਮਾਰਿਆ
ਨਵੀਂ ਦਿੱਲੀ, ਸੈਂਟ ਮੈਰੀਜ ਐਂਗਲੋ ਇੰਡੀਅਨ ਹਾਇਰ ਸੈਕੰਡਰੀ ਸਕੂਲ ਦੀ 9ਵੀਂ ਕਲਾਸ ਦੇ ਇਕ ਸਟੂਡੈਂਟ ਨੇ ਵੀਰਵਾਰ ਨੂੰ ਆਪਣੀ ਸਾਇੰਸ ਟੀਚਰ ਨੂੰ ਚਾਕੂਆਂ ਦੇ ਵਾਰ ਕਰਕੇ ਮਾਰ ਦਿੱਤਾ। ਟੀਚਰ ਨੇ ਕਲਾਸ ਰੂਮ 'ਚ ਹੀ ਦਮ ਤੋੜ ਦਿੱਤਾ। ਬਾਅਦ 'ਚ ਵਿਦਿਆਰਥੀ ਨੇ ਦੱਸਿਆ ਕਿ ਟੀਚਰ ਵਲੋਂ ਝਿੜਕਣ ਕਾਰਨ ਉਸ ਨੂੰ ਗੁੱਸਾ ਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਸਾਇੰਸ ਟੀਚਰ ਉਮਾ ਮਹੇਸ਼ਵਰੀ ਉਸ ਸਮੇਂ ਕਲਾਸ 'ਚ ਸੀ। 9ਵੀਂ ਕਲਾਸ ਦਾ ਸਟੂਡੈਂਟ ਮੁਹੰਮਦ ਇਰਫਾਨ ਹੱਥ 'ਚ ਚਾਕੂ ਲਏ ਕਲਾਸ 'ਚ ਵੜਿਆ। ਉਸਨੇ ਚਾਕੂ ਨੂੰ ਪੇਪਰ 'ਚ ਲਪੇਟਿਆ ਹੋਇਆ ਸੀ। ਟੀਚਰ ਕੋਲ ਜਾ ਕੇ ਉਸਨੇ ਚਾਕੂ ਨਾਲ ਉਸਦੇ ਗਲੇ ਅਤੇ ਚਿਹਰੇ 'ਤੇ ... Read Full Story
|
ਪ੍ਰਵਾਸੀ ਭਾਰਤੀ ਚਰਨਜੀਤ ਸਿੰਘ ਧਾਲੀਵਾਲ ਵੱਲੋਂ 3 ਸਰਕਾਰੀ ਸਕੂਲਾਂ ਦੀਆਂ 169 ਲੜਕੀਆਂ ਨੂੰ ਸਾਇਕਲ ਪ੍ਰਦਾਨ
ਪਟਿਆਲਾ,13 ਦਸੰਬਰ (ਪੀ.ਐਸ.ਗਰੇਵਾਲ) – ਪ੍ਰਸਿੱਧ ਪ੍ਰਵਾਸੀ ਭਾਰਤੀ ਸਰਦਾਰ ਚਰਨਜੀਤ ਸਿੰਘ ਧਾਲੀਵਾਲ (ਰੱਖੜਾ) ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਾਈ ਭਾਗੋ ਵਿਦਿਆ ਸਕੀਮ ਅਧੀਨ ਅੱਜ ਹਲਕਾ ਸਮਾਣਾ ਦੇ 3 ਵੱਖ-ਵੱਖ ਪਿੰਡਾਂ ਗੱਜੂਮਾਜਰਾ, ਕਲਬੁਰਛਾਂ ਅਤੇ ਗਾਜੇਵਾਸ ਦੇ ਸਰਕਾਰੀ ਸੀਨੀਅਰ ਸੈਂਕਡਰੀ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਵਿੱਚ ਪੜਾਈ ਕਰ ਰਹੀਆਂ ਲੜਕੀਆਂ ਨੂੰ 169 ਸਾਇਕਲ ਦਿੱਤੇ । ਆਪਣੇ ਇਸ ਦੌਰੇ ਦੇ ਦੌਰਾਨ ਸਰਦਾਰ ਚਰਨਜੀਤ ਸਿੰਘ ਧਾਲੀਵਾਲ ਨੇ ਪਿੰਡ ਗੱਜੂਮਾਜਰਾ ਵਿਖੇ ਲੋੜਵੰਦ ਲੜਕੀਆਂ ਨੂੰ 87, ਅਤੇ ਪਿੰਡ ਕਲਬੁਰਛਾਂ ਤੇ ਗਾਜੇਵਾਸ ਵਿਖੇ 41-41 ਸਾਇਕਲ ਪ੍ਰਦਾਨ ਕੀਤੇ । ... Read Full Story
|
ਲੇਟ ਫੀਸ ਜਮ੍ਹਾ ਕਰਾਉਣ 'ਤੇ ਕਰ ਦਿੱਤਾ 10 ਲੱਖ ਜੁਰਮਾਨਾ
ਮੁੰਬਈ, ਬੱਚਿਆਂ ਦੀ ਸਕੂਲ ਫੀਸ ਭਰਨ 'ਚ ਦੇਰੀ ਕੀ ਹੋਈ ਸਕੂਲ ਨੇ 10 ਲੱਖ ਰੁਪਏ ਲੇਟ ਫੀਸ ਵਸੂਲ ਲਈ। ਜੀ, ਹਾਂ ਇਹ ਘਟਨਾ ਮੁੰਬਈ ਦੇ ਇਕੋਲ ਮਾਡੀਆਲ ਵਰਲਡ ਸਕੂਲ ਦੀ ਹੈ। ਮੁੰਬਈ ਦੇ ਇਕੋਲ ਮਾਡੀਆਲ ਵਰਲਡ ਸਕੂਲ ਨੇ ਸਿਰਫ 18 ਦਿਨਾਂ ਦੀ ਦੇਰੀ ਨਾਲ ਸਕੂਲ ਫੀਸ ਭਰਨ ਕਾਰਨ ਬੱਚਿਆਂ ਨੂੰ ਸਕੂਲ 'ਚ ਦਾਖਲ ਹੋਣ ਹੀ ਨਹੀਂ ਦਿੱਤਾ ਅਤੇ ਮਾਂਪਿਆਂ ਨੂੰ ਦੁਬਾਰਾ ਐਡਮਿਸ਼ਨ ਲੈਣ ਨੂੰ ਕਿਹਾ। ਇੰਨਾ ਹੀ ਨਹੀਂ ਇਸ ਨਵੇਂ ਐਡਮਿਸ਼ਨ 'ਚ 10 ਲੱਖ ਰੁਪਏ ਜੁਰਮਾਨਾ ਵੀ ਠੋਕ ਦਿੱਤਾ। ਬੱਚਿਆਂ ਦੇ ਮਾਪਿਆਂ ਨੇ ਇਸ ਗੱਲ ਦੀ ਸ਼ਿਕਾਇਤ ਹੁਣ ਐਜੂਕੇਸ਼ਨ ਫੋਰਮ ਨੂੰ ਕੀਤੀ ਹੈ। ਫੋਰਮ ਹੁਣ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ... Read Full Story
|
ਗੰਦੇ ਖਾਣੇ ਨਾਲ 80 ਵਿਦਿਆਰਥਣਾਂ ਦੀ ਸਿਹਤ ਖਰਾਬ
ਇੰਦੌਰ, ਇੰਦੌਰ ਦੇ ਖੇਤਰੀ ਸਕੂਲ ਆਫ ਨਰਸਿੰਗ 'ਚ ਮੈਸ 'ਚ ਗੰਦਾ ਭੋਜਨ ਖਾਣ ਨਾਲ 80 ਵਿਦਿਆਰਥਣਾਂ ਦੀ ਸਿਹਤ ਖਰਾਬ ਹੋ ਗਈ। ਇਨ੍ਹਾਂ ਸਾਰੀਆਂ ਵਿਦਿਆਰਥਣਾਂ ਦਾ ਮਹਾਰਾਜਾ ਯਸ਼ਵੰਤਰਾਓ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸੋਮਵਾਰ ਦੀ ਦੁਪਹਿਰ ਤੇ ਸ਼ਾਮ ਨੂੰ ਵਿਦਿਆਰਥਣਾਂ ਨੇ ਮੈਸ 'ਚ ਭੋਜਨ ਕੀਤਾ ਉਸ ਤੋਂ ਬਾਅਦ ਉਨ੍ਹਾਂ ਨੇ ਦੇਰ ਰਾਤ ਤਬੀਅਤ ਖਰਾਬ ਹੋਣ ਦੀ ਸ਼ਿਕਾਤਿ ਕੀਤੀ। ਕਈ ਵਿਦਿਆਰਥਣਾਂ ਨੇ ਪੇਟ ਦਰਦ ਅਤੇ ਉਲਟੀ ਹੋਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਐਮ. ਵਾਏ ਹਸਪਤਾਲ ਲਿਜਾਇਆ ਗਿਆ। ਦੇਰ ਰਾਤ ਤੱਕ ਜਿੱਥੇ 60 ਬੀਮਾਰ ਵਿਦਿਆਰਥਣਾਂ ਹਸਪਤਾਲ ... Read Full Story
|
ਪ੍ਰੀਖਿਆ 'ਚ ਮੁਸਲਿਮ ਵਿਦਿਆਰਥਣ ਨੇ ਕੀਤਾ ਨਕਾਬ ਹਟਾਉਣ ਤੋਂ ਇਨਕਾਰ
ਭੋਪਾਲ, ਮੱਧ ਪ੍ਰਦੇਸ਼ ਸੂਬਾਈ ਓਪਨ ਦੇ ਨਾਲ ਮਦਰੱਸਾ ਬੋਰਡ ਦੀ ਕੱਲ ਇਥੇ ਚੱਲ ਰਹੀ ਪ੍ਰੀਖਿਆ 'ਚ ਸੁਲਤਾਨੀਆ ਹਾਇਰ ਸੈਕੰਡਰੀ ਸਕੂਲ 'ਚ ਸਥਾਪਤ ਕੇਂਦਰ 'ਚ ਸੁਪਰਡੈਂਟ ਵਲੋਂ ਇਕ ਵਿਦਿਆਰਥਣ ਨੂੰ ਬੁਰਕਾ ਹਟਾਉਣ ਲਈ ਕਿਹਾ ਗਿਆ ਤਾਂ ਜੋ ਉਹ ਉਸਦੇ ਰੋਲ ਨੰਬਰ ਕਾਰਡ 'ਤੇ ਲੱਗੀ ਤਸਵੀਰ ਨਾਲ ਚਿਹਰਾ ਮਿਲਾ ਸਕੇ। ਪਰ ਉਸਦੇ ਬੁਰਕਾ ਹਟਾਉਣ ਤੋਂ ਇਨਕਾਰ ਕਰਨ 'ਤੇ ਵਿਵਾਦ ਪੈਦਾ ਹੋ ਗਿਆ। ਕੇਂਦਰ ਸੁਪਰਡੈਂਟ ਵ੍ਰਿੰਦਾ ਗੋਇਲ ਨੇ ਜਦੋਂ ਉਸ ਨੂੰ ਨਕਾਬ ਹਟਾਉਣ ਨੂੰ ਕਿਹਾ ਤਾਂ ਉਸਨੇ ਸਾਫ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਸਾਨੂੰ ਨਕਾਬ ਹਟਾਉਣ ਦੀ ਇਜਾਜ਼ਤ ਨਹੀਂ ਹੈ। ਨਕਾਬ ਹਟਾਉਣ ਦਾ ਉਥੇ ਮੌਜੂਦ ਸਾਰੀਆਂ ... Read Full Story
|
ਪਾਕਿਸਤਾਨ ‘ਚ ਬੱਸ ਹਾਦਸਾ, 38 ਮੌਤਾਂ
ਲਾਹੌਰ,ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਇਕ ਨਾਲੇ ਵਿਚ ਡਿੱਗ ਪਈ ਜਿਸ ਕਾਰਨ ਘੱਟੋ-ਘੱਟ 38 ਵਿਅਕਤੀ ਮਾਰੇ ਗਏ ਅਤੇ 70 ਤੋਂ ਵੱਧ ਜ਼ਖਮੀ ਹੋ ਗਏ।
ਬੱਸ ਮਿੱਲਤ ਪਬਲਿਕ ਗ੍ਰਾਮਰ ਸਕੂਲ ਫੈਸਲਾਬਾਦ ਦੇ ਵਿਦਿਆਰਥੀ ਲਿਜਾ ਰਹੀ ਸੀ ਜੋ ਲਾਹੌਰ ਤੋਂ 200 ਕਿਲੋਮੀਟਰ ਦੂਰ ਕੱਲਰ ਕਰਾਰ ਵਿਖੇ ਤਫਰੀਹ ਤੋਂ ਬਾਅਦ ਵਾਪਸ ਆ ਰਹੇ ਸਨ। ਇਹ ਹਾਦਸਾ ਕੱਲ੍ਹ ਚਕਵਾਲ ਸ਼ਹਿਰ ਲਾਗੇ ਵਾਪਰਿਆ ਸੀ।
ਟਰੈਫਿਕ ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸਲਾਮਾਬਾਦ-ਲਾਹੌਰ ਕੌਮੀ ਮਾਰਗ ‘ਤੇ ਇਕ ਮੋੜ ਕੱਟਦਿਆਂ ਡਰਾਈਵਰ ਤੋਂ ਬੱਸ ਬੇਕਾਬੂ ਹੋ ਗਈ। ਮੁਕਾਮੀ ਮੀਡੀਆ ... Read Full Story
|
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੱਲੋਂ ਕੱਲਰਭੈਣੀ ਦੇ ਸਰਕਾਰੀ ਸਕੂਲ ਦਾ ਦੌਰਾ
ਪਟਿਆਲਾ : 25 ਸਤੰਬਰ (ਪੀ.ਐਸ.ਗਰੇਵਾਲ) - ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਹੁਣ ਤੱਕ ਇੱਕ ਲੱਖ 62 ਹਜ਼ਾਰ ਕੇਸ ਆਏ ਹਨ ਜਿਹਨਾਂ ਵਿੱਚੋਂ 1 ਲੱਖ 52 ਹਜ਼ਾਰ ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਲੰਬਿਤ ਪਏ ਕੇਸਾਂ ਦਾ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ। ’’ ਇਹ ਜਾਣਕਾਰੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਬਲਜਿੰਦਰ ਠਾਕੁਰ ਨੇ ਪਟਿਆਲਾ ਨੇੜਲੇ ਪਿੰਡ ਕੱਲਰ ਭੈਣੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ । ਸ਼੍ਰੀ ਠਾਕੁਰ ਜੋ ਕਿ ਇਸ ਸਕੂਲ ਵਿੱਚ ਖੜੇ ਗੰਦੇ ਪਾਣੀ ਅਤੇ ਸਕੂਲੀ ਵਿਦਿਆਰਥੀਆਂ ਵਿੱਚ ... Read Full Story
|
ਪੰਜਾਬ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ **** 57ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਪਟਿਆਲਾ ਜ਼ਿਲਾ ਓਵਰ ਆਲ ਜੇਤੂ ਰਿਹਾ
ਪਟਿਆਲਾ: 13 ਸਤੰਬਰ (ਪੀ.ਐਸ.ਗਰੇਵਾਲ) -57ਵੀਂਆਂ ਪੰਜਾਬ ਸਕੂਲ ਖੇਡਾਂ ਵਿੱਚ ਪਟਿਆਲਾ ਜ਼ਿਲਾ ਓਵਰ ਆਲ ਜੇਤੂ ਰਿਹਾ। ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਖੇ ਹੋਈਆਂ ਇਨ੍ਹਾਂ ਪੰਜ ਰੋਜ਼ਾ ਖੇਡਾਂ ਦੇ ਅੰਤਿਮ ਦਿਨ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਨੇ ਕੀਤੀ। ਇਹਨਾਂ ਖੇਡਾਂ ਵਿੱਚ ਪੰਜਾਬ ਦੇ 20 ਜ਼ਿਲਿਆਂ ਦੇ ਕਰੀਬ 1500 ਖਿਡਾਰੀਆਂ ਨੇ ਸਾਫਟਬਾਲ, ਬਾਕਸਿੰਗ ਅਤੇ ਖੋ-ਖੋ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਇਸ ਮੌਕੇ ਸ਼੍ਰੀਮਤੀ ਮਿੱਤਰਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਕਿ ... Read Full Story
|
ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀਆਂ ਇਕ ਦਰਜਨ ਅਸਾਮੀਆਂ ਖਾਲੀ
ਕੁਰਾਲੀ,ਸਕੂਲੀ ਸਿੱਖਿਆ ਵਿੱਚ ਸੁਧਾਰ ਸਬੰਧੀ ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਘਾੜ ਇਲਾਕੇ ਦੇ ਪਿੰਡ ਖਿਜ਼ਰਾਬਾਦ ਦਾ ਸਰਕਾਰੀ ਸਕੂਲ ਖੋਲ੍ਹਦਾ ਨਜ਼ਰ ਆ ਰਿਹਾ ਹੈ। ਘਾੜ ਇਲਾਕੇ ਦੇ ਕੇਂਦਰ ਬਿੰਦੂ ਵਜੋਂ ਜਾਣੇ ਜਾਂਦੇ ਇਸ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਦਰਜਨਾਂ ਅਸਾਮੀਆਂ ਖਾਲੀ ਪਈਆਂ ਹਨ। ਸਕੂਲ ਦੇ ਕੁਝ ਅਧਿਆਪਕ ਡੈਪੂਟੇਸ਼ਨ ਉਤੇ ਰਾਜਧਾਨੀ ਚੰਡੀਗੜ੍ਹ ਦੇ ਦਫ਼ਤਰਾਂ ਵਿੱਚ ਅਫਸਰੀ ਦਾ ਲੁਤਫ ਲੈ ਰਹੇ ਹਨ, ਜਦਕਿ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਅਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਬਲਾਕ ਮਾਜਰੀ ਦੇ ਸਭ ਤੋਂ ਵੱਡੇ ਸਕੂਲ ... Read Full Story
|
ਵਿਦਿਆਰਥੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ‘ਚ ਜੇ.ਈ. ਮੁਅੱਤਲ
ਸਿਰਸਾ,ਇੱਥੋਂ ਦੇ ਜੀ.ਆਰ.ਜੀ.ਸਕੂਲ ‘ਚ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੇ ਅਮਿਤ ਗਰਗ ਦੀ ਕਰੰਟ ਲੱਗਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਬਿਜਲੀ ਨਿਗਮ ਵਿਭਾਗ ਨੇ ਏਰੀਆ ਇੰਚਾਰਜ ਜੇ.ਈ. ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਦੀ ਬਿਜਲੀ ਨਿਗਮ ਦੀ ਚਾਰ ਮੈਂਬਰੀ ਕਮੇਟੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਸਿਰਸਾ ਵਿਖੇ ਪਏ ਮੀਂਹ ਕਾਰਨ ਸ਼ਹਿਰ ਦੇ ਕਈ ਹੇਠਲੇ ਇਲਾਕਿਆਂ ਸਮੇਤ ਜੀ.ਆਰ.ਜੀ. ਸਕੂਲ ਨੇੜੇ ਵੀ ਮੀਂਹ ਦਾ ਪਾਣੀ ਭਰ ਗਿਆ ਅਤੇ ਸਕੂਲ ਦੇ ਨੇੜੇ ਹੀ ਦੁਰਗਾ ਮੰਦਰ ਦੇ ਲਾਗੇ ਬਿਜਲੀ ਦੀ ਤਾਰ ਟੁੱਟ ਕੇ ਪਾਣੀ ਵਿੱਚ ਡਿਗ ਪਈ ਸੀ, ਜਿਸ ਦੀ ਸੂਚਨਾ ਸਥਾਨਕ ਵਾਸੀਆਂ ਨੇ ... Read Full Story
|
ਸਕੂਲਾਂ ਵਿਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ: ਡੀ.ਸੀ.
ਸਿਰਸਾ,ਜ਼ਿਲ੍ਹੇ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਲਾ ਵੱਲੋਂ ਆਗਾਮੀ ਸਤੰਬਰ ਮਹੀਨੇ ’ਚ ਵੱਖ-ਵੱਖ ਸਰਕਾਰੀ ਸਕੂਲਾਂ ’ਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ। ਇਨ੍ਹਾਂ ਫਿਲਮਾਂ ’ਚ ਦੇਸ਼ ਭਗਤੀ, ਰਾਸ਼ਟਰੀ ਸਦਭਾਵਨਾ, ਸਮਾਜਿਕ ਸਦਭਾਵਨਾ ਤੇ ਆਤਮਵਿਸ਼ਵਾਸ ਨਾਲ ਜੁੜੇ ਵਿਸ਼ੇ ਹੋਣਗੇ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਯੁੱਧਵੀਰ ਸਿੰਘ ਖਿਆਲੀਆ ਨੇ ਬਾਲ ਚਿੱਤਰ ਸਮਿਤੀ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਮੀਟਿੰਗ ਵਿੱਚ ਸਿਟੀ ਮਜਿਸਟਰੇਟ ਸੁਰੇਸ਼ ਕਸਵਾਂ, ਬਾਲ ਚਿਤਰ ਸਮਿਤੀ ਦੇ ਉਚ ਅਧਿਕਾਰੀ ... Read Full Story
|
ਕਰੰਟ ਲੱਗਣ ਨਾਲ ਵਿਦਿਆਰਥੀ ਦੀ ਮੌਤ
ਸਿਰਸਾ,ਇੱਥੋਂ ਦੇ ਜੀ.ਆਰ.ਜੀ. ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਵਿਦਿਆਰਥੀ ਨੂੰ ਕਰੰਟ ਸਕੂਲ ਤੋਂ ਬਾਹਰ ਦੁਰਗਾ ਮੰਦਰ ਦੇ ਸਾਹਮਣੇ ਖੜ੍ਹੇ ਪਾਣੀ ਵਿੱਚ ਡਿੱਗੀ ਬਿਜਲੀ ਦੀ ਤਾਰ ਚੋਂ ਲੱਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਜੀ.ਆਰ.ਜੀ ਸਕੂਲ ਵਿੱਚ ਪੜ੍ਹਦਾ ਦਸਵੀਂ ਜਮਾਤ ਦਾ ਵਿਦਿਆਰਥੀ ਅਮਿਤ ਵਾਸੀ ਬਾਂਸਲ ਕਾਲੋਨੀ ਅੱਜ ਬਾਅਦ ਦੁਪਹਿਰ ਸਕੂਲ ‘ਚੋਂ ਛੁੱਟੀ ਹੋਣ ਤੋਂ ਬਾਅਦ ਜਦੋਂ ਆਪਣੇ ਘਰ ਜਾ ਰਿਹਾ ਸੀ ਤਾਂ ਦੁਰਗਾ ਮੰਦਰ ਨੇੜੇ ਖੜ੍ਹੇ ਮੀਂਹ ਦੇ ਪਾਣੀ ਵਿੱਚ ਡਿੱਗੀ ਬਿਜਲੀ ਦੀ ... Read Full Story
|
ਅੰਨਾ ਹਜ਼ਾਰੇ ਦੇ ਹੱਕ ’ਚ ਪ੍ਰਚਾਰ ਕਰਦਾ ਬੱਚਾ ਬਾਂਹ ਤੁੜਵਾ ਬੈਠਾ
ਯਮੁਨਾ ਨਗਰ,ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਅਸਰ ਸਕੂਲੀ ਬੱਚਿਆਂ ਦੇ ਮਨਾਂ ’ਤੇ ਐਨਾ ਜ਼ਿਆਦਾ ਪਿਆ ਹੈ ਕਿ ਉਹ ਅਪਣੀ ਸਿਹਤ ਅਤੇ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨ੍ਹਾਂ ਲਗਾਤਾਰ ਇਸ ਮੁਹਿੰਮ ਵਿੱਚ ਅਪਣਾ ਯੋਗਦਾਨ ਪਾ ਰਹੇ ਹਨ। ਕੁੱਝ ਇਸ ਤਰ੍ਹਾਂ ਹੀ ਇਥੋਂ ਦੇ ਸਪ੍ਰਿੰਗ ਫੀਲਡ ਪਬਲਿਕ ਸਕੂਲ ਦੇ ਵਿਦਿਆਰਥੀ ਅੰਸ਼ਕ ਨਾਲ ਹੋਇਆ। ਉਹ ਇਸ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਅਪਣੇ ਸਾਈਕਲ ’ਤੇ ਝੰਡਾ ਲਗਾ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ। ਅੰਨਾ ਹਜ਼ਾਰੇ ਦੇ ਅੰਦੋਲਨ ਬਾਰੇ ਲੋਕਾਂ ਵਿੱਚ ਜਾਗ੍ਰਿਤੀ ਲਿਆ ਰਿਹਾ ਸੀ ਕਿ ਸਾਈਕਲ ਤੋਂ ਹੇਠਾਂ ਡਿੱਗਣ ਕਰਕੇ ਉਸ ਦੀ ... Read Full Story
|
ਟੋਰਾਂਟੋ ਵਿੱਚ ਪੰਜਾਬਣ ਵਿਦਿਆਰਥਣ ਚਮਕੀ
ਟੋਰਾਂਟੋ,ਬਰੈਂਪਟਨ ਦੀ ਨਵਨੀਤ ਨੱਤ ਨੇ ਆਪਣੀ ਜਮਾਤ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਪੰਜਾਬੀ ਬਰਾਦਰੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਹ ਇੱਥੋਂ ਦੇ ਪੀਲ ਜ਼ਿਲ੍ਹੇ ਦੇ ਸਕੂਲ ਬੋਰਡ ਅਤੇ ਟੋਰਾਂਟੋ ਇਲਾਕੇ ਦੇ ਕੁੱਲ 13 ਹੋਣਹਾਰ ਵਿਦਿਆਰਥੀਆਂ ’ਚੋਂ ਇੱਕੋ ਇੱਕ ਪੰਜਾਬਣ ਲੜਕੀ ਹੈ, ਜਿਸਨੇ ਆਪਣੀ ਜਮਾਤ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਇੱਥੇ ਟਰਨਰ ਫੈਂਟਨ ਸੈਕੰਡਰੀ ਸਕੂਲ ਦੀ ਵਿਦਿਆਰਥਣ 18 ਸਾਲਾ ਨਵਨੀਤ ਮੁਤਾਬਕ ਉਸਨੂੰ ਅਜਿਹੇ ਨਤੀਜੇ ਦੀ ਉਮੀਦ ਨਹੀਂ ਸੀ। ਉਸਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਥੋੜ੍ਹਾ-ਚਿਰ ਕੰਮ ਵੀ ਕਰਦੀ ਹੈ। ਹੁਣ ਉਹ ਇਸੇ ... Read Full Story
|
ਬੱਚੀ ਤੋਂ ਅਧਿਆਪਕਾ ਨੇ 300 ਡੰਡ ਬੈਠਕਾਂ ਕੱਢਵਾਈਆਂ
ਮੁਹਾਲੀ,ਇਥੋਂ ਦੇ ਫੇਜ਼-1 (ਪੁਰਾਣਾ ਮੁਹਾਲੀ ਪਿੰਡ) ਵਿਚ ਚਲਦੇ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਵੱਲੋਂ ਇਕ ਮਾਸੂਮ ਬੱਚੀ ਕੋਲੋਂ ਕਥਿਤ ਤੌਰ ‘ਤੇ 300 ਡੰਡ ਬੈਠਕਾਂ ਕੱਢਵਾਈਆਂ ਗਈਆਂ। ਪੀੜਤ ਬੱਚੀ ਪ੍ਰਿਅੰਕਾਂ (7) ਨੂੰ ਬੇਹੋਸ਼ੀ ਦੀ ਹਾਲਤ ਵਿਚ ਸਰਕਾਰੀ ਹਸਪਤਾਲ ਫੇਜ਼-6 ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਬੱਚੀ ਕਾਫੀ ਦਹਿਸ਼ਤ ਵਿਚ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿਅੰਕਾਂ ਤੀਜੀ ਕਲਾਸ ‘ਚ ਪੜ੍ਹਦੀ ਹੈ। ਉਸ ਨੂੰ ਸਕੂਲ ਵਿਚ ਇਕ ਅਧਿਆਪਕਾ ਨੇ ਕਲਾਸ ਵਿਚ ਕੋਈ ਸਵਾਲ ਪੁੱਛਿਆ ਸੀ ਪਰ ਬੱਚੀ ਅਧਿਆਪਕ ਨੂੰ ਸਵਾਲ ਦਾ ਠੀਕ ਜਵਾਬ ਨਹੀਂ ਦੇ ਸਕੀ। ਇਸ ਕਾਰਨ ਗੁੱਸੇ ਵਿਚ ਆਈ ਅਧਿਆਪਕਾਂ ਨੇ ਬੱਚੀ ... Read Full Story
|
ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ
ਵਾਸ਼ਿੰਗਟਨ,ਅਮਰੀਕਾ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਗਰੈਜੂਏਟ ਪੱਧਰ ਦੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਰ੍ਹਾ 2010 ਤੋਂ ਲੈ ਕੇ 2011 ਤੱਕ 8 ਫ਼ੀਸਦੀ ਵਧੀ ਹੈ। ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਚੀਨ ਸਭ ਤੋਂ ਅੱਗੇ ਹੈ। ਹਾਲ ਹੀ ਵਿੱਚ ਜਾਰੀ ਰਿਪੋਰਟ ਅਨੁਸਾਰ ਚੀਨ ਦੇ ਵਿਦਿਆਰਥੀਆਂ ਦੀ ਅਮਰੀਕਾ ਵਿੱਚ ਗਿਣਤੀ 23 ਫ਼ੀਸਦੀ ਵਧੀ ਹੈ।
ਕੌਂਸਲ ਆਫ ਗਰੈਜੂਏਟ ਸਕੂਲਜ਼ ਵੱਲੋਂ ਕੀਤੇ ਗਏ ਇਕ ਸਰਵੇਖਣ ਅਨੁਸਾਰ ਵਰ੍ਹਾ 2010-11 ਵਿੱਚ ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਕੁੱਲ 11 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ। ਬੀਤੇ ਵਰ੍ਹੇ ਦਾਖਲਿਆਂ ਵਿੱਚ ਇਹ ... Read Full Story
|
ਸਕਾਲਰ ਫੀਲਡ ਸਕੂਲ ਵਿਖੇ ਸ਼ਰਧਾਂਜਲੀ ਭਰਪੂਰ ਸਮਾਗਮ ਹੋਇਆ
ਪਟਿਆਲਾ, 22 ਮਾਰਚ (ਪੀ.ਐਸ.ਗਰੇਵਾਲ) -ਸਕਾਲਰ ਫੀਲਡਜ਼ ਪਬਲਿਕ ਸਕੂਲ ਵਿਖੇ ਸ. ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਸ਼ਰਧਾਂਜਲੀ ਭਰਪੂਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਅਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਇਸ ਦੋਰਾਨ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਚੰਦਨਦੀਪ ਕੌਰ ਨੇ ਸ. ਭਗਤ ਸਿੰਘ ਦੀ ਜੀਵਨੀ ’ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਸ. ਭਗਤ ਸਿੰਘ ਨੇ ਛੋਟੀ ਉਮਰੇ ਹੀ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੱਸਦੇ- ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਐਸ. ਐਸ ਚੱਡਾ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ... Read Full Story
|
ਸਕਾਲਰ ਫੀਲਡ ਸਕੂਲ ਵਲੋਂ ਮਨਾਇਆ ਗਿਆ ‘ਬਾਲ ਦਿਵਸ’
ਪਟਿਆਲਾ, 15 ਨਵੰਬਰ (ਪੀ.ਐਸ.ਗਰੇਵਾਲ) - ਸਕਾਲਰ ਫੀਲਡ ਪਰਲਿਕ ਸਕੂਲ ਵਿਖੇ ਬਾਲ ਦਿਵਸ ਦੇ ਮੌਕੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੋ੍ਰਗਰਾਮ ਵਿਚ ਸਕੂਲ ਦੇ ਛੋਟੇ ਬੱਚਿਆਂ ਦੁਆਰਾ ਫੈਂਸੀ ਡੈ੍ਰਸ ਪ੍ਰਤੀਯੋਗਤਾ ਵਿਚ ਵੱਧ ਚੜ ਕੇ ਹਿੱਸਾ ਲਿਆ, ਇਸ ਪ੍ਰਤੀਯੋਗਤਾ ਦਾ ਮੁੱਖ ਵਿਸ਼ਾ ਬਾਲ ਮਜਦੂਰੀ ਸੀ ਜਿਸ ਵਿਚ ਬੱਚਿਆਂ ਨੇ ਬਾਲ ਮਜਦੂਰੀ ਨਾਲ ਸਬੰਧਿਤ ਦਰਦਨਾਕ ਚਿੱਤਰ ਪੇਸ਼ ਕੀਤੇ। ਇਂਸ ਤੋਂ ਇਲਾਵਾ ਬੱਚਿਆਂ ਲਈ ਖੇਡ ਕੁੱਦ ਪ੍ਰਤੀਯੋਗਤਾ ਕਰਵਾਈ ਗਈ। ਇਸ ਮੌਕੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ। ਬੱਚਿਆਂ ਨਾਲ ਅਧਿਆਪਕਾਂ ਨੇ ਵੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ... Read Full Story
|
ਪੇਂਡੂ ਬੱਚਿਆਂ ਨੂੰ ਮਾਡਲ ਸਕੂਲਾਂ ਵਰਗੀ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪਟਿਆਲਾ ਜ਼ਿਲੇ ਵਿੱਚ ਪੰਜ ਆਦਰਸ਼ ਸਕੂਲ ਖੋਲੇ ਜਾਣਗੇ
ਪਟਿਆਲਾ: 13 ਨਵੰਬਰ (ਪੀ.ਐਸ.ਗਰੇਵਾਲ) -‘‘ ਪੰਜਾਬ ਸਰਕਾਰ ਵੱਲੋਂ ਪੇਂਡੂ ਬੱਚਿਆਂ ਨੂੰ ਮਾਡਲ ਸਕੂਲਾਂ ਵਰਗੀ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪਟਿਆਲਾ ਜ਼ਿਲੇ ਵਿੱਚ ਪੰਜ ਆਦਰਸ਼ ਸਕੂਲ ਖੋਲੇ ਜਾਣਗੇ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਪਟਿਆਲਾ ਦੇੇ ਪ੍ਰਸਿੱਧ ਸਰਕਾਰੀ ਰਾਜਿੰਦਰਾ ਹਸਪਤਾਲ ਨੂੰ 65 ਲੱਖ ਰੁਪਏ ਹੋਰ ਦਿੱਤੇ ਜਾਣਗੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਮਿੰਨੀ ਸਕੱਤਰੇਤ ਵਿਖੇ ਜ਼ਿਲਾ ਯੋਜਨਾ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ... Read Full Story
|
ਸਕਾਲਰ ਫੀਲਡਜ਼ ਸਕੂਲ ਵਲੋਂ ਮਨਾਇਆ ਗਿਆ ਦਿਵਾਲੀ ਦਾ ਤਿਓਹਾਰ
ਪਟਿਆਲਾ, 1 ਨਵੰਬਰ (ਪੀ.ਐਸ.ਗਰੇਵਾਲ) - ਇਥੋਂ ਦੇ ਸਰਹੰਦ ਰੋਡ ’ਤੇ ਸਥਿਤ ਸਕਾਲਰ ਫੀਲਡਜ਼ ਪਬਲਿਕ ਸਕੂਲ ਵਲੋਂ ਦਿਵਾਲੀ ਦੇ ਤਿਓਹਾਰ ਨਵੇਕਲੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਸਮਾਗਮ ਵਿਚ ਵਧ ਚੜ ਕੇ ਹਿੱਸਾ ਲਿਆ। ਇਸ ਮੌਕੇ ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਸਿਕਿੱਮ ਦਾ ਪ੍ਰਸਿੱਧ ਨਾਚ ‘ਬੈਂਬੂ ਨਾਚ’ ਆਕਰਸ਼ਣ ਦਾ ਕੇਂਦਰ ਰਿਹਾ।
ਇਸ ਮੌਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਗਈਆਂ ਮੋਮਬੱਤੀਆਂ ਅਤੇ ਦੀਵਿਆਂ ਨਾਲ ਸਕੂਲ ਨੂੰ ਸੰੁਦਰ ਢੰਗ ਨਾਲ ਸਜਾਇਆ ... Read Full Story
|