ਲੋਕਾਂ ਨੂੰ ਸਮੇਂ ਸਿਰ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਮਿੰਨੀ ਸਕੱਤਰੇਤ ਵਿਖੇ ਸਵਾਗਤੀ ਕਾਊਂਟਰ ਜਲਦ ਸ਼ੁਰੂ ਹੋਵੇਗਾ- ਡਿਪਟੀ ਕਮਿਸ਼ਨਰ
ਪਟਿਆਲਾ, 24 ਅਪ੍ਰੈਲ (ਪਰਮਿੰਦਰ ਗਰੇਵਾਲ) - ਜ਼ਿਲੇ ਦੇ ਲੋਕਾਂ ਨੂੰ ਸਮੇਂ ਸਿਰ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਮਿੰਨੀ ਸਕੱਤਰੇਤ ਵਿਖੇ ਛੇਤੀ ਹੀ ਸਵਾਗਤੀ ਕਾਊਂਟਰ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਜਿੱਥੇ ਰੋਜਮਰਾ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਖੱਜਲ ਖੁਆਰੀ ਤੋਂ ਛੁਟਕਾਰਾ ਮਿਲੇਗਾ, ਉੱਥੇ ਹੀ ਇਸ ਕਾਉਂਟਰ ’ਤੇ ਸਰਕਾਰੀ ਸਕੀਮਾਂ ਅਤੇ ਜ਼ਿਲੇ ਸਬੰਧੀ ਵੱਡਮੁਲੀ ਜਾਣਕਾਰੀ ਵਾਲਾ ਸਾਹਿਤ ਵੀ ਉਪਲਬਧ ਹੋਵੇਗਾ।’’ ਇਹ ਐਲਾਨ ਅੱਜ ਇਥੇ ਜ਼ਿਲੇ ਦੇ ਨਵੇਂ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਸਮੂਹ ਬ੍ਰਾਂਚਾਂ ਦੇ ਅਧਿਕਾਰੀਆਂ ... Read Full Story
|
*ਉਪ ਮੁੱਖ ਮੰਤਰੀ ਵੱਲੋਂ ਰਾਜਪੁਰਾ ਵਿਖੇ ਮਿੰਨੀ ਸਕੱਤਰੇਤ ਤੇ ਪੰਜਾਬ ਇੰਸਟੀਚਿਊਟ ਆਫ ਤਕਨਾਲੌਜੀ ਦਾ ਉਦਘਾਟਨ
ਰਾਜਪੁਰਾ (ਪਟਿਆਲਾ): 7 ਦਸੰਬਰ(ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਕੰਮ ਇੱਕੋ ਛੱਤ ਹੇਠ ਕਰਵਾਉਣ ਲਈ ਰਾਜ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਸਬ ਡਵੀਜ਼ਨਲ ਕੰਪਲੈਕਸ ਖੋਲੇ ਜਾਣਗੇ ਤਾਂ ਜੋ ਲੋਕਾਂ ਨੂੰ ਆਪਣੇ ਰੋਜਾਨਾਂ ਦੇ ਕੰਮਾਂ ਲਈ ਦਫਤਰਾਂ ਦੇ ਗੇੜੇ ਨਾ ਮਾਰਨੇ ਪੈਣ ਤੇ ਉਹਨਾਂ ਦੇ ਕੰਮ ਸਮੇਂ ਸਿਰ ਹੋ ਸਕਣ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅੱਜ ਰਾਜਪੁਰਾ ਵਿਖੇ 5 ਏਕੜ ਰਕਬੇ ਵਿੱਚ ਕਰੀਬ 15 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਸਬ ਡਵੀਜ਼ਨਲ ... Read Full Story
|
ਪ੍ਰਮੁੱਖ ਸਕੱਤਰ ਟਰਾਂਸਪੋਰਟ ਵੱਲੋਂ ਪਟਿਆਲਾ ਵਿੱਚ ਈ.ਗਵਰਨੈਸ ਪ੍ਰੋਜੈਕਟ ਸ਼ੁਰੂ ****ਵਾਹਨਾਂ ਦੀ ਰਜਿਸਟ੍ਰੇਸ਼ਨ ਡੀਲਰ ਅਤੇ ਲਰਨਿੰਗ ਲਾਇਸੈਂਸ ਕਾਲਜਾਂ ਦੇ ਪਿ੍ਰੰਸੀਪਲ ਬਣਾਉਣਗੇ-ਅਗਰਵਾਲ
ਪਟਿਆਲਾ: 22 ਸਤੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਈ.ਗਵਰਨੈਸ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਰਜਿਸਟੇ੍ਰਸ਼ਨ ਦੀ ਪ੍ਰਕਿਰਿਆ ਨੂੰ ਸਰਲ ਕਰਦਿਆਂ ਨਵੇਂ ਵਾਹਨਾਂ ਦੀ ਰਜਿਸਟੇ੍ਰਸ਼ਨ ਦਾ ਕੰਮ ਡੀਲਰਾਂ ਨੂੰ ਦਿੱਤਾ ਗਿਆ ਹੈ ਅਤੇ ਗ੍ਰਾਹਕਾਂ ਨੂੰ ਨਵੇਂ ਵਾਹਨ ਖਰੀਦਣ ਦੀ ਸੂਰਤ ਵਿੱਚ ਸਬੰਧਤ ਡੀਲਰ ਵੱਲੋਂ ਮੌਕੇ ’ਤੇ ਹੀ ਨੰਬਰ ਅਲਾਟ ਕਰ ਦਿੱਤਾ ਜਾਵੇਗਾ ਅਤੇ ਆਰ.ਸੀ. ਤਿੰਨ ਬਾਅਦ ਕੋਰੀਅਰ ਰਾਹੀਂ ਗ੍ਰਾਹਕ ਦੇ ਘਰ ਵਿਖੇ ਪਹੰੁਚ ਜਾਵੇਗੀ, ਇਸ ਤੋਂ ਇਲਾਵਾ ਲਰਨਿੰਗ ਲਾਇਸੈਂਸ ਬਣਾਉਣ ਦੇ ਅਧਿਕਾਰ ਕਾਲਜ਼ਾਂ ਦੇ ... Read Full Story
|
ਠੇਕਾ ਪਿੰਡ ਤੋਂ ਬਾਹਰ ਕਢਵਾਉਣ ਲਈ ਮਹਿਲਾਵਾਂ ਵੱਲੋਂ ਨਾਅਰੇਬਾਜ਼ੀ
ਸਿਰਸਾ,ਪਿੰਡ ਭਰੋਖਾਂ ਵਿਖੇ ਸਥਿਤ ਦੇਸ਼ੀ ਸ਼ਰਾਬ ਦੇ ਠੇਕੇ ਨੂੰ ਪਿੰਡੋਂ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਦੀਆਂ ਮਹਿਲਾਵਾਂ ਨੇ ਮਿੰਨੀ ਸਕੱਤਰੇਤ ਵਿੱਚ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮਹਿਲਾਵਾਂ ਦੀ ਅਗਵਾਈ ਢਾਣੀ ਭਰੋਖਾਂ ਦੀ ਸਰਪੰਚ ਰਾਜ ਕੁਮਾਰੀ ਕਰ ਰਹੀ ਸੀ।
ਮਿੰਨੀ ਸਕੱਤਰੇਤ ਵਿੱਚ ਪ੍ਰਦਰਸ਼ਨ ਕਰ ਰਹੀਆਂ ਸਰਪੰਚ ਰਾਜ ਕੁਮਾਰੀ, ਸੀਮਾ ਦੇਵੀ, ਬਿਮਲਾ ਦੇਵੀ, ਸੁਮਨ, ਕ੍ਰਿਸ਼ਨਾ ਦੇਵੀ, ਵੀਰਾਂ ਬਾਈ, ਅਮਨਦੀਪ ਕੌਰ ਅਤੇ ਸੁਮਿਤਰਾ ਆਦਿ ਸਮੇਤ ਅਨੇਕ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਦੇਸੀ ਸ਼ਰਾਬ ਦਾ ਠੇਕਾ ਹੋਣ ਕਾਰਨ ਪਿੰਡ ਦੀ ਸ਼ਾਂਤੀ ਭੰਗ ਹੋ ਰਹੀ ਹੈ। ਠੇਕੇ ... Read Full Story
|
ਪੰਜਾਬ ਦੇ 8 ਹਜ਼ਾਰ ਪਿੰਡਾਂ ਦੇ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ ** ਪਹਿਲੇ ਪੜਾਓ ਤਹਿਤ 1200 ਪਿੰਡਾਂ ਦਾ ਰਿਕਾਰਡ ਆਨ-ਲਾਈਨ: ਸਕੱਤਰ ਮਾਲ
ਰਾਜਪੁਰਾ (ਪਟਿਆਲਾ): 28 ਜੂਨ (ਪੀ.ਐਸ.ਗਰੇਵਾਲ) -ਪੰਜਾਬ ਦੇ ਸਕੱਤਰ ਮਾਲ ਅਤੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਅਨੁਰਾਗ ਵਰਮਾ ਨੇ ਅੱਜ ਰਾਜਪੁਰਾ ਦੇ ਫਰਦ ਕੇਂਦਰ ਦਾ ਅਚਨਚੇਤ ਦੌਰਾ ਕਰਕੇ ਕੰਮ ਦਾ ਨਿੱਰੀਖਣ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਤਹਿਸੀਲ ਦਫ਼ਤਰਾਂ ਅਤੇ ਪਟਵਾਰ ਖਾਨਿਆਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਜ਼ਮੀਨੀ ਰਿਕਾਰਡ ਦਾ ਕੰਪਿਊਟਰੀਕਰਨ ਕਰਨ ਲਈ ਸ਼ੁਰੂ ਕੀਤਾ ਪ੍ਰੋਜੈਕਟ ਮੁਕੰਮਲ ਹੋਣ ਕਿਨਾਰੇ ਹੈ ਜਿਸ ਨਾਲ ਹੁਣ ਕੋਈ ਵੀ ਜ਼ਮੀਨ ਮਾਲਕ ਹਰੇਕ ਤਹਿਸੀਲ ਅਤੇ ਸਬ ਤਹਿਸੀਲਾਂ ਵਿੱਚ ਖੋਲੇ ਜਾ ਰਹੇ ਫਰਦ ਕੇਂਦਰਾਂ ਵਿੱਚ ... Read Full Story
|
ਰਾਮਦੇਵ ਦੇ ਟਰੱਸਟ ਵੀ ਕਾਲੇ ਧਨ ਦੀ ਖੇਡ ‘ਚ ਸ਼ਾਮਲ: ਦਿਗਵਿਜੈ ਸਿੰਘ
ਭੋਪਾਲ - ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਲੇ ਧਨ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਚਲਾਏ ਜਾ ਰਹੇ ਟਰੱਸਟ ਵੀ ਕਾਲੇ ਧਨ ਦੀ ਇਸ ਖੇਡ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਯੋਗ ਗੁਰੂ ਨੂੰ ਟਰੱਸਟ ਨੂੰ ਦਾਨ ਵਜੋਂ ਰਾਸ਼ੀ ਦੇਣ ਵਾਲਿਆਂ ਦੇ ਨਾਂ ਜਨਤਕ ਕਰ ਦੇਣੇ ਚਾਹੀਦੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿੰਘ ਨੇ ਕਿਹਾ, ”ਯੋਗ ਗੁਰੂ ਆਪਣੀ ਨਿਗਰਾਨੀ ‘ਚ ਚਲ ਰਹੇ ਟਰੱਸਟਾਂ ਦੇ ਨਾਂ ‘ਤੇ ਰਾਸ਼ੀ ਲੈ ਕੇ ਉਨ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹੈ ਜਿਹੜੇ ਕਾਲੇ ਧਨ ਦੇ ਨਾਂ ਹੇਠ ਪੈਸਾ ਇਕੱਠਾ ਕਰਦੇ ਹਨ ਤੇ ... Read Full Story
|
ਤੇਲ ਕੀਮਤਾਂ 'ਤੇ ਕਾਬੂ ਪਾਉਣ ਲਈ ਕਦਮ ਚੁੱਕੇ ਜਾਣ-ਸਿੱਧੂ
ਭਾਜਪਾ ਦੇ ਕੌਮੀ ਜਨਰਲ ਸਕੱਤਰ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ 3 ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਹੋਈ ਆਮਦਨ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ।
ਇਥੇ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੇ ਮਹਿੰਗਾਈ ਖਿਲਾਫ ਅੰਦੋਲਨ ਦੇ ਇਕ ਹਿੱਸੇ ਵਜੋਂ 5 ਜੁਲਾਈ ਨੂੰ ਭਾਰਤ ਬੰਦ ਰੱਖ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ 3 ਜੀ ਸਪੈਕਟ੍ਰਮ ਤੋਂ ਇਕ ਲੱਖ ਕਰੋੜ ਰੁਪਏ ਕਮਾਏ ... Read Full Story
|