ਸਚਿਨ ਨੂੰ ਰਾਜ ਸਭਾ 'ਚ ਨਾਮਜ਼ਦ ਕਰਨ 'ਤੇ ਕੇਂਦਰ ਤੋਂ ਮੰਗੀ ਜਾਣਕਾਰੀ
ਇਲਾਹਾਬਾਦ ਦੀ ਹਾਈ ਕੋਰਟ ਦੀ ਲਖਨਊ ਬੈਂਚ ਨੇ ਸਚਿਨ ਤੇਂਦੁਲਕਰ ਨੂੰ ਰਾਜ ਸਭਾ ਵਿਚ ਨਾਮਜ਼ਦ ਕੀਤੇ ਜਾਣ 'ਤੇ ਕੇਂਦਰ ਸਰਕਾਰ ਤੋਂ ਅੱਜ ਜਾਣਕਾਰੀ ਮੰਗੀ। ਅਦਾਲਤ ਇਸ ਮਾਮਲੇ ਵਿਚ ਅਗਲੀ ਸੁਣਵਾਈ 18 ਮਈ ਨੂੰ ਕਰੇਗੀ। ਜਨਹਿਤ ਪਟੀਸ਼ਨ ਵਿਚ ਸਚਿਨ ਨੂੰ ਰਾਜ ਸਭਾ ਵਿਚ ਨਾਮਜ਼ਦ ਕੀਤੇ ਜਾਣ ਨੂੰ ਚੁਨੌਤੀ ਦਿਤੀ ਗਈ ... Read Full Story
|
ਅੰਨਾ ਹੈਰਾਨ, ਸਚਿਨ ਤੇਂਦੁਲਕਰ ਨੂੰ ਰਾਜ ਸਭਾ 'ਚ ਭੇਜਣ ਦੇ ਪਿੱਛੇ ਗੜਬੜ!
ਮੁੰਬਈ, ਸਚਿਨ ਤੇਂਦੁਲਕਰ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਨੂੰ ਲੈ ਕੇ ਸਮਾਜ ਸੇਵਾ ਅੰਨਾ ਹਜ਼ਾਰੇ ਨੇ ਸਵਾਲ ਉਠਾਇਆ ਹੈ। ਹਜ਼ਾਰੇ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਰਾਜ ਸਭਾ ਦੀ ਨਾਮਜ਼ਦਗੀ ਤੋਂ ਹੈਰਾਨ ਹੈ। ਉਨ੍ਹਾਂ ਸਵਾਲ ਉਠਾਇਆ ਕਿ ਸਚਿਨ ਨੂੰ ਭਾਰਤ ਰਤਨ ਦੇਣ ਦੀ ਮੰਗ ਉਠ ਰਹੀ ਸੀ, ਹੁਣ ਰਾਜ ਸਭਾ ਦਾ ਮੈਂਬਰ ਬਣਾਏ ਜਾਣ ਪਿੱਛੇ ਕਾਂਗਰਸ ਸਰਕਾਰ ਦਾ ਕੋਈ ਨਾ ਕੋਈ ਮਨੋਰਥ ਹੈ। ਉਨ੍ਹਾਂ ਔਰੰਗਾਬਾਦ ਵਿਚ ਕਿਹਾ ਕਿ ਉਹ ਸਮਝ ਹੀ ਨਹੀਂ ਪਾ ਰਹੇ ਹਨ ਕਿ ਆਖਿਰ ਸਚਿਨ ਨੂੰ ਰਾਜ ਸਭਾ ਭੇਜਣ ਦੀ ਕੀ ਲੋੜ ਹੈ ਜਦਕਿ ਉਨ੍ਹਾਂ ਨੂੰ ਭਾਰਤ ਰਤਨ ਦਿਤਾ ਜਾਣਾ ਚਾਹੀਦਾ ਹੈ। ਹਜ਼ਾਰੇ ਇਨ੍ਹੀਂ ਦਿਨੀਂ ... Read Full Story
|
ਤੇਂਦੁਲਕਰ ਦੀ ਰਾਜ ਸਭਾ ‘ਮੈਂਬਰੀ’ ਨੂੰ ਚੁਣੌਤੀ
ਲਖਨਊ, ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਅਜੇ ਸੰਸਦ ਦੀਆਂ ਪੌੜੀਆਂ ਵੀ ਚੜ੍ਹਿਆ ਨਹੀਂ ਪਰ ਉਸ ਦੇ ਰਾਹ ’ਚ ਅੜਿੱਕੇ ਲੱਗਣੇ ਸ਼ੁਰੂ ਹੋ ਗਏ ਹਨ। ਲਖਨਊ ਦੇ ਵਕੀਲ ਅਸ਼ੋਕ ਪਾਂਡੇ ਨੇ ਅਲਾਹਾਬਾਦ ਹਾਈ ਕੋਰਟ ’ਚ ਪਟੀਸ਼ਨ ਪਾ ਕੇ ਮੰਗ ਕੀਤੀ ਹੈ ਕਿ ਤੇਂਦੁਲਕਰ ਦੀ ਰਾਜ ਸਭਾ ’ਚ ਨਾਮਜ਼ਦਗੀ ਨੂੰ ਰੱਦ ਕੀਤਾ ਜਾਵੇ। ਸ੍ਰੀ ਪਾਂਡੇ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਹੈ ਕਿ ਸਚਿਨ ਦੀ ਨਿਯੁਕਤੀ ਸੰਵਿਧਾਨ ਦੀ ਉਲੰਘਣਾ ਹੈ। ਇਸ ਪਟੀਸ਼ਨ ’ਚ ਤੇਂਦੁਲਕਰ ਤੋਂ ਇਲਾਵਾ ਭਾਰਤ ਸਰਕਾਰ ਤੇ ਰਾਜ ਸਭਾ ਨੂੰ ਧਿਰ ਬਣਾਇਆ ਗਿਆ ਹੈ। ਅਦਾਲਤ ਨੇ ਪਟੀਸ਼ਨ ਸਵੀਕਾਰ ਕਰ ਲਈ ਹੈ ਤੇ ਇਸ ਦੀ ਅਗਲੀ ਸੁਣਵਾਈ 4 ਮਈ ਨੂੰ ... Read Full Story
|
ਸਚਿਨ 'ਤੇ ਡਰਟੀ ਗੇਮ ਖੇਡ ਰਹੀ ਕਾਂਗਰਸ- ਠਾਕਰੇ
ਨਵੀਂ ਦਿੱਲੀ, ਸ਼ਿਵ ਸੇਨਾ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਰਾਜ ਸਭਾ ਮੈਂਬਰ ਬਣਾਏ ਜਾਣ 'ਤੇ ਕਾਂਗਰਸ ਨੂੰ ਕਰੜੇ ਹੱਥੀਂ ਲਿਆ ਹੈ। ਸ਼ਿਵ ਸੇਨਾ ਦਾ ਕਹਿਣਾ ਹੈ ਕਿ ਕਾਂਗਰਸ ਆਪਣਾ ਉੱਲੂ ਸਿੱਧਾ ਕਰ ਰਹੀ ਹੈ। ਸ਼ਿਵ ਸੇਨਾ ਪ੍ਰਮੁਖ ਬਾਲ ਠਾਕਰੇ ਨੇ ਕਿਹਾ ਹੈ ਕਿ ਸਚਿਨ ਤੇਂਦੁਲਕਰ 'ਤੇ ਕਾਂਗਰਸ ਨੇ ਡਰਟੀ ਗੇਮ ਖੇਡਿਆ ਹੈ। ਉਨ੍ਹਾਂ ਕਿਹਾ ਕਿ ਸਚਿਨ ਨੂੰ ਰਾਜ ਸਭਾ ਮੈਂਬਰ ਬਣਾਉਣ ਕਾਂਗਰਸ ਦੀ 'ਡਰਟੀ ਗੇਮ' ਹੈ।
ਠਾਕਰੇ ਨੇ ਕਿਹਾ ਕਿ ਸਚਿਨ ਜਿਹੇ ਮਹਾਨ ਖਿਡਾਰੀ ਨੂੰ ਰਾਜਨੀਤੀ ਦਾ ਜ਼ਰੀਆ ਬਣਾਉਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਚਿਨ ਨੂੰ ਸਨਮਾਨਿਤ ਹੀ ਕਰਨਾ ਸੀ ਤਾਂ ਭਾਰਤ ਰਤਨ ... Read Full Story
|
ਸਚਿਨ ਛੇਤੀ ਹੋ ਜਾਣਗੇ ਆਊਟ : ਰਾਮਦੇਵ
ਨਵੀਂ ਦਿੱਲੀ, ਕ੍ਰਿਕਟ ਦੇ 'ਭਗਵਾਨ' ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਸਿਆਸੀ ਪਿੱਚ 'ਤੇ ਖੇਡਣ ਵਾਸਤੇ 'ਟੀਮ' ਦੀ ਚੋਣ ਕੀਤੀ ਹੈ ਅਤੇ ਜੇਕਰ ਉਹ ਕਾਂਗਰਸ ਦੇ ਇਸ਼ਾਰੇ 'ਤੇ 'ਬੱਲੇਬਾਜ਼ੀ' ਕਰਦੇ ਹਨ ਤਾਂ ਛੇਤੀ ਹੀ ਰਨ ਆਊਟ ਹੋ ਜਾਣਗੇ ਅਤੇ ਉਨ੍ਹਾਂ ਦੀ ਸਾਖ 'ਤੇ ਧੱਬਾ ਲੱਗੇਗਾ। ਯੋਗ ਗੁਰੂ ਸਵਾਮੀ ਰਾਮਦੇਵ ਨੇ ਸਚਿਨ ਦੀ ਆੜ ਵਿਚ ਸਰਕਾਰ 'ਤੇ ਵਾਰ ਕਰਦੇ ਹੋਏ ਅੱਜ ਇੱਥੇ ਪੱਤਰਕਾਰ ਸੰਮੇਲਨ ਵਿਚ ਇਹ ਗੱਲ ਕਹੀ। ਸਵਾਮੀ ਰਾਮਦੇਵ ਨੇ ਕਿਹਾ ਕਿ ਮੈਂ ਸਚਿਨ ਨੂੰ ਸਲਾਹ ਦੇਵਾਂਗਾ ਕਿ ਉਹ ਆਪਣੇ ਫੈਸਲੇ 'ਤੇ ਗੰਭੀਰਤਾ ਨਾਲ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਹੀ ਸਚਿਨ ਨੂੰ ਨਾਮਜ਼ਦ ਮੈਂਬਰ ਦੇ ... Read Full Story
|
ਮਹਾਰਾਸ਼ਟਰ ਸਰਕਾਰ ਨੇ ਸਚਿਨ ਨੂੰ ਭਾਰਤ ਰਤਨ ਦੇਣ ਦੀ ਕੀਤੀ ਸਿਫਾਰਸ਼
ਮੁੰਬਈ, ਮਹਾਰਾਸ਼ਟਰ ਸਰਕਾਰ ਨੇ ਦੁਨੀਆ ਦੇ ਮਹਾਨ ਖਿਡਾਰੀਆਂ ਵਿਚੋਂ ਇਕ ਭਾਰਤੀ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਦੇਸ਼ ਦਾ ਸਰਵਉਚ ਸਿਵਲ ਪੁਰਸਕਾਰ 'ਭਾਰਤ ਰਤਨ' ਦਿਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਸੂਬੇ ਦੇ ਮੁਖ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਵਿਧਾਨ ਸਭਾ ਵਿਚ ਵੀਰਵਾਰ ਸਚਿਨ ਨੂੰ ਭਾਰਤ ਰਤਨ ਦਿਤੇ ਜਾਣ ਦੀ ਸਿਫਾਰਸ਼ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਸਚਿਨ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸੋਮਾ ਹਨ ਅਤੇ ਉਨ੍ਹਾਂ ਦਾ ਖੇਡ ਦੇ ਖੇਤਰ ਵਿਚ ਅਹਿਮ ਯੋਗਦਾਨ ... Read Full Story
|
ਡਾਕਘਰ 2014 ਤੱਕ ਹੋਣਗੇ ਕੰਪਿਊਟਰਾਈਜ਼ਡ
ਨਵੀਂ ਦਿੱਲੀ, ਸੰਚਾਰ ਤੇ ਸੂਚਨਾ ਤਕਨੀਕੀ ਰਾਜਮੰਤਰੀ ਸਚਿਨ ਪਾਇਲਟ ਨੇ ਬੁਧਵਾਰ ਨੂੰ ਕਿਹਾ ਹੈ ਕਿ ਡਾਕ ਵਿਭਾਗ ਦੀ ਸੂਚਨਾ ਤਰਨੀਕੀ ਆਧੁਨਿਕੀਕਰਨ ਯੋਜਨਾ ਦੇ ਤਹਿਤ ਪਿਛਲੇ ਸਾਲ 31 ਦਨਵਰੀ ਤੱਕ ਦੇਸ਼ ਭਰ 'ਚ 11396 ਡਾਕਘਰ ਕੰਪਿਊਟਰਾਈਜ਼ਡ ਕੀਤੇ ਜਾ ਚੁੱਕੇ ਹਨ ਤੇ ਬਾਕੀ ਡਾਕਘਰਾਂ ਨੂੰ ਵੀ 2014 ਤੱਕ ਕੰਪਿਊਟਰਾਈਜ਼ਡ ਕਰਨ ਦੀ ਯੋਜਨਾ ਹੈ।
ਪਾਇਲਟ ਨੇ ਲੋਕਸਭਾ ਨੂੰ ਦੱਸਿਆ ਹੈ ਕਿ ਇਸ ਯੋਜਨਾ ਦੇ ਤਹਿਤ ਇਸ ਸਾਲ ਜਨਵਰੀ ਤੱਕ ਤਮਿਲਨਾਡੂ 'ਚ ਸਭ ਤੋਂ ਜ਼ਿਆਦਾ 1359 ਤੇ ਆਂਧਰ ਪ੍ਰਦੇਸ਼ 'ਚ 1299 ਡਾਕਘਰਾਂ ਨੂੰ ਕੰਪਿਊਟਰਾਈਜ਼ਡ ਕੀਤਾ ਜਾ ਚੁੱਕਾ ਹੈ। ਉੱਤਰ ਪ੍ਰਦੇਸ਼ 'ਚ 962, ਮਹਾਰਾਸ਼ਟਰ 'ਚ 928 ਤੇ ਕੇਰਲ 'ਚ 924 ... Read Full Story
|
ਦ੍ਰਾਵਿੜ ਨੇ ਕੀਤਾ ਸੰਨਿਆਸ ਦਾ ਐਲਾਨ
ਇਕ ਦਿਨਾ ਕ੍ਰਿਕਟ ਨੂੰ ਪਹਿਲਾਂ ਹੀ ਅਲਵਿਦਾ ਕਹਿ ਚੁੱਕੇ ਭਾਰਤੀ ਕ੍ਰਿਕਟ ਟੀਮ ਦੀ ਦੀਵਾਰ ਕਹੇ ਜਾਂਦੇ ਰਾਹੁਲ ਦ੍ਰਵਿੜ ਨੇ ਅੱਜ ਸੰਨਿਆਸ ਲੈ ਲਿਆ। ਸਚਿਨ ਤੇਂਦੁਲਕਰ ਤੋਂ ਬਾਅਦ ਦ੍ਰਵਿੜ ਟੈਸਟ ਕ੍ਰਿਕਟ ਵਿਚ ਸਭ ਤੋਂ ਰਨ ਬਨਾਉਣ ਵਾਲੇ ਦੂਸਰੇ ਬੱਲੇਬਾਜ਼ ਹਨ। ਦ੍ਰਵਿੜ ਨੇ ਅੱਜ ਬੇਂਗਲੂਰ ਵਿਚ ਪ੍ਰੈਸ ਕਾਨਫਰੰਸ ਬੁਲਾਈ ਅਤੇ ਸਾਰੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਸੰਨਿਆਸ ਦਾ ਐਲਾਨ ਕਰ ਦਿੱਤਾ।
ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਰਾਹੁਲ ਦੇ ਨਾਲ ਕ੍ਰਿਕਟ ਬੋਰਡ ਦੇ ਪ੍ਰਧਾਨ ਐੱਨ. ਸ਼੍ਰੀਨਿਵਾਸਨ ਤੋਂ ਇਲਾਵਾ ਸਾਬਕਾ ਭਾਰਤੀ ਕ੍ਰਿਕਟਰ ਅਨਿਲ ... Read Full Story
|
ਸੋਸ਼ਲ ਨੈੱਟਵਰਕਿੰਗ ਸਾਈਟਾਂ ਸੈਂਸਰ ਨਹੀਂ ਕਰਾਂਗੇ: ਸਚਿਨ
ਬੰਗਲੌਰ, ਕੇਂਦਰੀ ਸੰਚਾਰ ਅਤੇ ਆਈ.ਟੀ. ਰਾਜ ਮੰਤਰੀ ਸਚਿਨ ਪਾਇਲਟ ਨੇ ਕਿਹਾ ਕਿ ਸਰਕਾਰ ਵੱਲੋਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਉਤੇ ਸੈਂਸਰਸ਼ਿਪ ਲਾਏ ਜਾਣ ਜਾਂ ਇਨ੍ਹਾਂ ਨੂੰ ਰੋਕਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇਨ੍ਹਾਂ ਸਾਈਟਾਂ ਨੂੰ ਵੀ ਭਾਰਤੀ ਕਾਨੂੰਨਾਂ ਦੇ ਘੇਰੇ ਵਿਚ ਕੰਮ ਕਰਨਾ ਚਾਹੀਦਾ ਹੈ ਤੇ ਜਵਾਬਦੇਹ ਹੋਣਾ ਚਾਹੀਦਾ ਹੈ। ਦੂਜੇ ਪਾਸੇ ਫੇਸਬੁੱਕ ਨੇ ਆਪਣੇ ਵੈੱਬ ਪੇਜਾਂ ਤੋਂ ਇਤਰਾਜ਼ਯੋਗ ਸਮੱਗਰੀ ਹਟਾਉਣ ਸਬੰਧੀ ਅਦਾਲਤੀ ਹੁਕਮਾਂ ਦੇ ਪਾਲਣ ਦੀ ਇਕ ਰਿਪੋਰਟ ਅੱਜ ਦਿੱਲੀ ਦੀ ਅਦਾਲਤ ਵਿਚ ਪੇਸ਼ ਕਰ ਦਿੱਤੀ। ਗੂਗਲ ਇੰਡੀਆ ਨੇ ਵੀ ਅਦਾਲਤ ਨੂੰ ਆਪਣੇ ਵੈੱਬ ਪੇਜਾਂ ਤੋਂ ... Read Full Story
|
ਹਜ਼ਾਰੇ ਵੀ ਚਾਹੁੰਦੇ ਹਨ ਸਚਿਨ ਨੂੰ ਮਿਲੇ ਭਾਰਤ ਰਤਨ
ਅਹਿਮਦਨਗਰ, ਮਸ਼ਹੂਰ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਦੇਸ਼ ਦੇ ਮਹਾਨ ਬੱਲਬਾਜ਼ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਇਸ ਸਟਾਰ ਕ੍ਰਿਕਟਰ ਨੂੰ ਦੇਸ਼ ਦਾ ਸਭ ਤੋਂ ਉੱਚਾ ਸਨਮਾਨ ਦੇਣ ਦੀ ਮੰਗ ਕਰਨ ਵਾਲੇ ਕਰੋੜਾਂ ਲੋਕਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਏ ਹਨ। ਹਜ਼ਾਰੇ ਨੇ ਕਿਹਾ,''ਸਚਿਨ ਤੇਂਦੁਲਕਰ ਭਾਰਤੀ ਨੌਜਵਾਨਾਂ ਦੇ ਆਦਰਸ਼ ਹਨ, ਉਨਾਂ੍ਹ ਨੇ ਕ੍ਰਿਕਟ ਵਿਚ ਭਾਰਤ ਦਾ ਮਾਣ ਵਧਾਇਆ ਹੈ। ਮੈਨੂੰ ਲੱਗਦਾ ਹੈ ਕਿ ਉਹ ਭਾਰਤ ਰਤਨ ਦੇ ਹੱਕਦਾਰ ਹਨ।''
ਤੇਂਦੁਲਕਰ ਦੇ ਨਾਮ 'ਤੇ ਟੈਸਟ ਅਤੇ ਇਕ ਦਿਨਾ ਕ੍ਰਿਕਟ ਵਿਚ ਸਭ ਤੋਂ ਦੌੜਾਂ ਅਤੇ ਸੈਂਕੜੇ ... Read Full Story
|
ਸਚਿਨ ਦੇ ਨਵੇਂ ਘਰ ਨੂੰ ਨਹੀਂ ਮਿਲਿਆ ਕਬਜ਼ੇ ਦਾ ਸਰਟੀਫਿਕੇਟ
ਮੁੰਬਈ,ਸਚਿਨ ਤੇਂਦੁਲਕਰ ਨੇ ਭਾਵੇਂ ਹੀ ਆਪਣੇ ਘਰ ਦੇ ਸੁਪਨੇ ਨੂੰ ਸਾਕਾਰ ਕਰ ਲਿਆ ਹੋਵੇ ਪਰ ਸਥਾਨਕ ਸਰਕਾਰਾਂ ਮੰਤਰੀ ਵਲੋਂ ਹੁਣ ਤੱਕ ਉਨ੍ਹਾਂ ਨੂੰ ਕਬਜ਼ੇ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ। ਬੰਬਈ ਨਗਰ ਨਿਗਮ (ਬੀ. ਐੱਮ. ਸੀ.) ਦੇ ਅਧਿਕਾਰੀ ਮੁਤਾਬਕ ਇਸ ਕ੍ਰਿਕਟਰ ਨੂੰ ਜੁਰਮਾਨਾ ਭਰਨਾ ਹੋਵੇਗਾ ਕਿਉਂਕਿ ਸਰਟੀਫਿਕੇਟ ਹਾਸਲ ਕੀਤੇ ਬਿਨਾਂ ਘਰ 'ਚ ਰਹਿ ਕੇ ਉਸਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਤੇਂਦੁਲਕਰ ਦਾ ਨਵਾਂ ਬੰਗਲਾ ਬਾਂਦਰਾ ਦੀ ਰੈੱਡ ਕਰਾਸ ਪੈਰੀ ਰੋਡ 'ਤੇ ਹੈ। ਮੁੱਖ ਇੰਜੀਨੀਅਰ (ਵਿਕਾਸ ਯੋਜਨਾ) ਰਾਜੇਸ਼ ਕੁਕੂਨਰ ਨੇ ਕਿਹਾ ਕਿ ਅਸੀਂ ਸਚਿਨ ਨੂੰ ਕਬਜ਼ੇ ਦਾ ਸਰਟੀਫਿਕੇਟ ਨਹੀਂ ਦਿੱਤਾ ... Read Full Story
|
ਸਚਿਨ ਬ੍ਰੈਡਮੈਨ ਤੋਂ ਬੇਹਤਰ-ਹਰਭਜਨ ਸਿੰਘ
ਚੰਡੀਗੜ੍ਹ, ਇਕ ਦਿਵਸੀ ਮੈਚਾਂ ਵਿਚ 200 ਦੌੜਾਂ ਦਾ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਜਿਥੇ ਮਾਸਟਰ ਬਲਾਸਟਰ ਦੀ ਪੂਰੀ ਦੁਨੀਆ ਵਿਚ ਪ੍ਰਸੰਸਾ ਹੋ ਰਹੀ ਹੈ, ਉਥੇ ਪੰਜਾਬ ਦੇ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਸਚਿਨ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਿਆਂ ਉਨ੍ਹਾਂ ਨੂੰ ਸਰ ਡਾਨ ਬ੍ਰੈਡਮੈਨ ਤੋਂ ਵਧੀਆ ਬੱਲੇਬਾਜ਼ ਕਰਾਰ ਦਿੱਤਾ। ਹਰਭਜਨ ਸਿੰਘ ਨੇ ਕਿਹਾ ਕਿ ਸਚਿਨ ਦੀ ਤਾਰੀਫ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ।
ਹਰਭਜਨ ਸਿੰਘ ਨੇ ਕਿਹਾ ਕਿ ਕੁਝ ਖਿਡਾਰੀਆਂ ਨੇ ਸਚਿਨ ਦੀ ਤੁਲਨਾ ਡਾਨ ਬ੍ਰੈਡਮੈਨ ਦੇ ਨਾਲ ਕੀਤੀ। ਹਾਲਾਂਕਿ ਮੈਂ ਬ੍ਰੈਡਮੈਨ ਨੂੰ ਖੇਡਦਿਆਂ ਨਹੀਂ ਦੇਖਿਆ ਪਰ ਮੈਨੂੰ ਪੂਰਾ ਭਰੋਸਾ ... Read Full Story
|