E-Paper

|
| Tag Search for "ਸਬ-ਇੰਸਪੈਕਟਰ" |
ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸਹਿਯੋਗ ਦੇਣਾ ਸਮੇਂ ਦੀ ਮੁੱਖ ਲੋੜ
ਆਦਮਪੁਰ, 22 ਜਨਵਰੀ (ਪੱਤਰ ਪ੍ਰੇਰਕ)-ਦਸਮੇਸ਼ ਸਪੋਰਟਸ ਕਲੱਬ (ਰਜਿ:) ਆਦਮਪੁਰ ਵੱਲੋਂ ਪ੍ਰਧਾਨ ਜਥੇਦਾਰ ਜੀਵਨ ਸਿੰਘ ਕੌਂਸਲਰ ਦੀ ਅਗਵਾਈ ਵਿਚ ਸਵ: ਪ੍ਰੀਤਮ ਸਿੰਘ ਬੋਹੜੀ, ਇੰਦਰਸ਼ਾਹ ਮਾਨਾਂਵਾਲਾ, ਸੋਹਣ ਸਿੰਘ ਮਾਨ ਅਤੇ ਪ੍ਰੋ: ਸਰਵਣ ਸਿੰਘ ਧਾਮੀ ਮੈਮੋਰੀਅਲ 8ਵੇਂ ਸਾਲਾਨਾ ਟੂਰਨਾਮੈਂਟ ਦੇ ਦੂਸਰੇ ਦਿਨ ਉਨ੍ਹਾਂ ਖੇਡ ਪ੍ਰੇਮੀਆਂ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਵਧ ਰਹੇ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਇਸ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ। ਟੂਰਨਾਮੈਂਟ ਦੇ ਦੂਸਰੇ ਦਿਨ ਡੀ. ਐਸ. ਪੀ. ਮਲਕੀਅਤ ਸਿੰਘ ਤੇ ਸੁਖਦੇਵ ਰਾਜ ਸੁੱਖਾ (ਸਮਾਜ ਸੇਵਕ) ... Read Full Story
|
ਗੈਸ ਏਜੰਸੀ ਦੇ ਗੁਦਾਮ ’ਚੋਂ 70 ਸਿਲੰਡਰ ਚੋਰੀ
ਲਾਂਬੜਾ, 9 ਜਨਵਰੀ (ਬਿੱਲਾ ਤਾਜਪੁਰੀ)-ਇਥੋਂ ਨੇੜਲੇ ਪਿੰਡ ਰਾਮਪੁਰ ਵਿਚ ਜੀ. ਆਰ. ਏ. ਗੈਸ ਏਜੰਸੀ ਦੇ ਗੁਦਾਮ ਵਿਚ ਬੀਤੀ ਰਾਤ ਭੇਦ ਭਰੀ ਹਾਲਤ ਵਿਚ ਗੈਸ ਨਾਲ ਭਰੇ ਲਗਭਗ 70 ਗੈਸ ਸਿਲੰਡਰ ਚੋਰੀ ਹੋ ਗਏ। ਚੋਰੀ ਹੋਣ ਵਾਲੀ ਗੈਸ ਏਜੰਸੀ ਦੇ ਗੁਦਾਮ ਵਿਚ ਮੌਕਾ ਦੇਖਣ ਲਈ ਡੀ. ਐਸ. ਪੀ. ਦੋ ਸ: ਬਲਕਾਰ ਸਿੰਘ ਅਤੇ ਥਾਣਾ ਲਾਂਬੜਾ ਦੇ ਮੁਖੀ ਸਬ-ਇੰਸਪੈਕਟਰ ਗੁਲਸ਼ਨ ਲਾਲ ਭਾਰੀ ਪੁਲਿਸ ਫੋਰਸ ਸਮੇਤ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਤੇ ਮੌਕੇ ’ਤੇ ਮੌਜੂਦ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ। ਗੈਸ ਏਜੰਸੀ ਦੇ ਮਾਲਕ ਪੁਸ਼ਪਿੰਦਰ ਤਲਵਾੜ ਅਨੁਸਾਰ ਚੋਰਾਂ ਨੇ ਗੁਦਾਮ ਦਾ ਰੌਸ਼ਨਦਾਨ ਤੋੜ ਕੇ ਸਿਲੰਡਰ ਲੈ ਲਏ। ... Read Full Story
|
ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ
ਲਾਂਬੜਾ, 6 ਜਨਵਰੀ (ਵਿਰਦੀ)-ਲਾਂਬੜਾ ਪੁਲਿਸ ਨੇ ਕਥਿਤ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਲਾਂਬੜਾ ਦੇ ਮੁਖੀ ਸਬ-ਇੰਸਪੈਕਟਰ ਗੁਲਸ਼ਨ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਣ ’ਤੇ ਏ. ਐਸ. ਆਈ. ਹਰਜਿੰਦਰਜੀਤ ਸਿੰਘ ਸਮੇਤ ਹਵਾਲਦਾਰ ਪ੍ਰੇਮਜੀਤ ਸਿੰਘ, ਅਵਤਾਰ ਸਿੰਘ ਤੇ ਅਨੈਤ ਮਸੀਹ ਪੀ. ਐਚ. ਜੀ. ਨੇ ਨਾਕਾ ਲਗਾਇਆ। ਸਾਹਮਣੇ ਤੋਂ ਆ ਰਹੇ ਟੀ. ਵੀ. ਐਸ. ਮੋਟਰਸਾਈਕਲ ’ਤੇ ਦੋ ਨੌਜਵਾਨ ਆ ਰਹੇ ਸਨ ਜਿਨ੍ਹਾਂ ਨੂੰ ਮੌਕੇ ’ਤੇ ਰੋਕ ਕੇ ਪੁੱਛਗਿੱਛ ਕੀਤੀ ਤੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਜਿਨ੍ਹਾਂ ਨੂੰ ਥਾਣਾ ਲਾਂਬੜਾ ਵਿਚ ਲਿਆ ਕੇ ... Read Full Story
|
1 |
 Loading...
|
|
|