ਕਾਲੇ ਧਨ 'ਤੇ ਲੋਕ ਸਭਾ 'ਚ ਵ੍ਹਾਈਟ ਪੇਪਰ ਪੇਸ਼
ਨਵੀਂ ਦਿੱਲੀ, ਲੋਕ ਸਭਾ ਵਿਚ ਕਾਲੇ ਧਨ 'ਤੇ ਅੱਜ ਪੇਸ਼ ਹੋਏ ਬਹੁਤ ਸਮੇਂ ਤੋਂ ਉਡੀਕੇ ਜਾਣ ਵਾਲੇ ਵ੍ਹਾਈਟ ਪੇਪਰ ਵਿਚ ਨਾ ਤਾਂ ਕਿਸੇ ਦਾ ਨਾਂ ਲਿਆ ਗਿਆ ਹੈ ਅਤੇ ਨਾ ਹੀ ਰਾਸ਼ੀ ਦੇ ਸੰਬੰਧ ਵਿਚ ਪ੍ਰਮਾਣਿਕ ਅੰਕੜਿਆਂ ਦਾ ਖੁਲਾਸਾ ਕੀਤਾ ਗਿਆ ਹੈ। ਇਸ ਵਿਚ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਲੋਕਪਾਲ ਅਤੇ ਲੋਕ ਆਯੁਕਤ ਦੇ ਗਠਨ ਦੀ ਪੁਰਜ਼ੋਰ ਪੈਰਵੀ ਜ਼ਰੂਰ ਕੀਤੀ ਗਈ ਹੈ। ਵਿੱਤ ਮੰਤਰੀ ਪ੍ਰਣਬ ਮੁਖਰਜੀ ਵਲੋਂ ਵ੍ਹਾਈਟ ਪੇਪਰ ਵਿਚ ਇਸ ਦਾ ਕੋਈ ਸਰਕਾਰੀ ਅੰਕੜਾ ਨਹੀਂ ਦਿੱਤਾ ਗਿਆ ਹੈ ਕਿ ਵਿਦੇਸ਼ਾਂ ਵਿਚ ਕਿੰਨਾ ਕਾਲਾ ਧਨ ਜਮ੍ਹਾ ਹੈ। ਦਸਤਾਵੇਜ਼ ਰਾਹੀਂ ਸਰਕਾਰ ਨੇ ਕਾਲੇ ਧਨ ਦੀ ਸਮੱਸਿਆ ਨਾਲ ... Read Full Story
|
ਮਾਇਆਵਤੀ ਦਾ ਸੰਦੇਸ਼ ਬਸਪਾ ਸੰਸਦ ਮੈਂਬਰਾਂ ਨੇ ਪੜ੍ਹਿਆ
ਨਵੀਂ ਦਿੱਲੀ, ਕੀ ਬਸਪਾ ਦੇ ਸੰਸਦ ਮੈਂਬਰ ਆਪਣੀ ਨੇਤਾ ਮਾਇਆਵਤੀ ਦਾ ਕੋਈ ਸੰਦੇਸ਼ ਰਾਜਸਭਾ ਵਿਚ ਪੜ੍ਹ ਸਕਦੇ ਹਨ? ਇਸ ਸਵਾਲ 'ਤੇ ਅੱਜ ਰਾਜਸਭਾ ਵਿਚ ਇੰਨਾ ਜ਼ਬਰਦਸਤ ਹੰਗਾਮਾ ਹੋਇਆ ਕਿ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਅੱਜ ਪ੍ਰਸ਼ਨਕਾਲ ਤੋਂ ਬਾਅਦ ਸਦਨ ਵਿਚ ਵਿਵਸਥਾ ਦਾ ਸਵਾਲ ਉਠਾਇਆ। ਉਨ੍ਹਾਂ ਸਦਨ ਦੀ ਨਿਯਮਾਵਲੀ 86 ਇਕ ਅਤੇ 2 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ ਰਾਸ਼ਟਰਪਤੀ ਦਾ ਹੀ ਸੰਦੇਸ਼ ਸਦਨ ਵਿਚ ਪੜ੍ਹਿਆ ਜਾ ਸਕਦਾ ਹੈ। ਕਿਸੇ ਵੀ ਪਾਰਟੀ ਦੇ ਪ੍ਰਧਾਨ ਦਾ ਸੰਦੇਸ਼ ਉਸਦੇ ਸਦਨ ਵਿਚ ਨਹੀਂ ਪੜ੍ਹ ਸਕਦੇ। ਉਨ੍ਹਾਂ ਕਿਹਾ ਕਿ ... Read Full Story
|
ਪੁਰਾਣੇ 415 ਕਾਨੂੰਨ ਰੱਦ : ਖੁਰਸ਼ੀਦ
ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਕਿ ਲਗਭਗ 1400 ਪੁਰਾਣੇ ਕਾਨੂੰਨ ਦੀ ਸਮੀਖਿਆ ਕਰਨ ਤੋਂ ਬਾਅਦ ਇਨ੍ਹਾਂ ਵਿਚੋਂ 415 ਨੂੰ ਰੱਦ ਕਰ ਦਿੱਤਾ ਗਿਆ ਹੈ। ਲੋਕ ਸਭਾ 'ਚ ਪ੍ਰ੍ਰਸ਼ਨ-ਕਾਲ ਦੌਰਾਨ ਜੈਰਾਜ ਸਿੰਘ ਅਤੇ ਰਮਾ ਦੇਵੀ ਦੇ ਸਵਾਲ ਦੇ ਜਵਾਬ 'ਚ ਕਾਨੂੰਨ ਅਤੇ ਨਿਆਂ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਪੁਰਾਣੇ ਪੈ ਚੁੱਕੇ ਅਤੇ ਅਪ੍ਰਚਲਿਤ ਕਾਨੂੰਨ ਦੀ ਸਮੀਖਿਆ ਲਈ ਇਕ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਇਸ ਕਮਿਸ਼ਨ ਨੇ 1382 ਪੁਰਾਣੇ ਕਾਨੂੰਨਾਂ ਦੀ ਪਛਾਣ ਕੀਤੀ। ਮੰਤਰੀ ਨੇ ਕਿਹਾ ਕਿ ਇਸ ਵਿਚੋਂ 415 ਕਾਨੂੰਨਾਂ ਦੀ ਰੱਦ ਕਰ ਦਿੱਤਾ ਗਿਆ ਹੈ ਜਦ ਕਿ 17 ਰੱਦ ਕੀਤੇ ਜਾਣ ਦੀ ਪ੍ਰਕਿਰਿਆ ਵਿਚ ... Read Full Story
|
ਇੰਟਰਨੈੱਟ 'ਤੇ ਸੈਂਸਰਸ਼ਿਪ ਲਗਾਉਣ ਦਾ ਇਰਾਦਾ ਨਹੀਂ : ਸਿੱਬਲ
ਨਵੀਂ ਦਿੱਲੀ, ਸੂਚਨਾ ਟੈਕਨਾਲੋਜੀ ਅਤੇ ਸੰਚਾਰ ਮੰਤਰੀ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਸਰਕਾਰ ਦਾ ਇਰਾਦਾ ਇੰਟਰਨੈੱਟ 'ਤੇ ਕਿਸੇ ਤਰ੍ਹਾਂ ਦੀ ਸੈਂਸਰਸ਼ਿਪ ਲਗਾਉਣ ਦਾ ਨਹੀਂ ਹੈ ਅਤੇ ਇੰਟਰਨੈੱਟ ਲਈ ਬਣਾਏ ਗਏ ਨਿਯਮਾਂ 'ਤੇ ਸਾਰੇ ਪੱਖਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸਿੱਬਲ ਨੇ ਅੱਜ ਰਾਜ ਸਭਾ ਵਿਚ ਸੂਚਨਾ ਟੈਕਨਾਲੋਜੀ ਕਾਨੂੰਨ ਦੇ ਕੁਝ ਨਿਯਮਾਂ ਦੀਆਂ ਧਾਰਾਵਾਂ ਨੂੰ ਰੱਦ ਕਰਨ ਸੰਬੰਧੀ ਮਾਕਪਾ ਦੇ ਪੀ. ਰਾਜੀਵ ਦੇ ਪ੍ਰਸਤਾਵ 'ਤੇ ਹੋਈ ਚਰਚਾ ਦੇ ਜਵਾਬ ਵਿਚ ਇਹ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਇੰਟਰਨੈੱਟ 'ਤੇ ਕਿਸੇ ਵੀ ਤਰ੍ਹਾਂ ਦੀ ਸੈਂਸਰਸ਼ਿਪ ਦੇ ਪੱਖ ਵਿਚ ਨਹੀਂ ... Read Full Story
|
ਦੇਸ਼ ਦੇ ਸਾਰੇ ਪ੍ਰਮਾਣੂ ਯੰਤਰ ਸੁਰੱਖਿਅਤ : ਪ੍ਰਧਾਨ ਮੰਤਰੀ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਸਾਫ਼ ਕੀਤਾ ਹੈ ਕਿ ਦੇਸ਼ ਦੇ ਸਾਰੇ ਪ੍ਰਮਾਣੂ ਯੰਤਰ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ 20 ਪ੍ਰਮਾਣੂ ਊਰਜਾ ਯੰਤਰਾਂ ਵਿਚੋਂ 19 ਕੰਮ ਕਰ ਰਹੇ ਹਨ ਅਤੇ ਇਕ ਵਿਚ ਰੱਖ-ਰਖਾਅ ਦਾ ਕੰਮ ਚੱਲ ਰਿਹਾ ਹੈ। ਲੋਕ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਅਨੰਤ ਗੀਤੇ ਦੇ ਸਵਾਲ ਦੇ ਜਵਾਬ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਪ੍ਰਮਾਣੂ ਊਰਜਾ ਖੇਤਰ ਨੂੰ ਬਿਜਲੀ ਦੇ ਹੋਰ ਵਿਕਲਪ ਸਰੋਤ ਦੇ ਰੂਪ ਵਿਚ ਖੁੱਲ੍ਹਾ ਰੱਖਣਾ ਹੋਵੇਗਾ। ਜਾਪਾਨ ਦੇ ਫੁਕੁਸ਼ਿਮਾ ਹਾਦਸੇ ਤੋਂ ਬਾਅਦ ਦੇਸ਼ ਦੇ ਸਾਰੇ ਪ੍ਰਮਾਣੂ ਯੰਤਰਾਂ ਦੀ ਸੁਰੱਖਿਆ ਸਥਿਤੀ ਦੀ ... Read Full Story
|
ਕਿਤਾਬਾਂ 'ਚ ਸਿਆਸੀ ਨੇਤਾਵਾਂ ਦੇ ਕਾਰਟੂਨਾਂ ਦੀ ਹੋਵੇਗੀ ਜਾਂਚ : ਸਿੱਬਲ
ਨਵੀਂ ਦਿੱਲੀ, ਸਰਕਾਰ ਨੇ ਐੱਨ. ਸੀ.ਈ.ਆਰ.ਟੀ. ਦੀਆਂ ਕਿਤਾਬਾਂ ਵਿਚ ਸਿਆਸੀ ਨੇਤਾਵਾਂ ਦੇ ਕਾਰਟੂਨਾਂ ਨੂੰ ਸ਼ਾਮਲ ਕੀਤੇ ਜਾਣ 'ਤੇ ਭੜਕੇ ਸੰਸਦ ਮੈਂਬਰਾਂ ਨੂੰ ਅੱਜ ਲੋਕ ਸਭਾ ਵਿਚ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਮੁੜ ਅਜਿਹਾ ਹੋਣ ਤੋਂ ਰੋਕਣ ਦੇ ਉਪਾਅ ਕੀਤੇ ਜਾਣਗੇ। ਮੈਂਬਰਾਂ ਨੇ ਪ੍ਰਸ਼ਨ ਕਾਲ ਅਤੇ ਸਿਫਰ ਕਾਲ ਦੌਰਾਨ ਇਹ ਮਾਮਲਾ ਉਠਾਉਂਦੇ ਹੋਏ ਕਿਤਾਬਾਂ ਵਿਚ ਇਸ ਤਰ੍ਹਾਂ ਦੀ ਸਮੱਗਰੀ ਸ਼ਾਮਲ ਕੀਤੇ ਜਾਣ ਨੂੰ ਦੇਸ਼ ਦੇ ਸਿਆਸੀ ਤੰਤਰ ਅਤੇ ਸਿਆਸੀ ਨੇਤਾਵਾਂ ਵਿਰੁੱਧ ਸਾਜ਼ਿਸ਼ ਦਾ ਹਿੱਸਾ ਦੱਸਿਆ। ਉਨ੍ਹਾਂ ਇਸ ਲਈ ਸਰਕਾਰ ਨੂੰ ਜ਼ਿੰਮੇਵਰ ਠਹਿਰਾਇਆ ਅਤੇ ਮਨੁੱਖੀ ਵਸੀਲਿਆਂ ... Read Full Story
|
ਕਾਂਗਰਸ 'ਚ ਹੁਣ ਰਿਸ਼ਤੇਦਾਰਾਂ ਨੂੰ ਟਿਕਟਾਂ ਵੰਡਣ ਦੇ ਦਿਨ ਗਏ
ਜਲੰਧਰ, ਕਾਂਗਰਸ 'ਚ ਹੁਣ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ 'ਚ ਪਾਰਟੀ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਦੇ ਦਿਨ ਖਤਮ ਹੋ ਗਏ ਹਨ। ਕੇਂਦਰੀ ਰੱਖਿਆ ਮੰਤਰੀ ਐਂਟੋਨੀ ਦੀ ਅਗਵਾਈ 'ਚ ਗਠਿਤ ਕੀਤੀ ਗਈ 3 ਮੈਂਬਰੀ ਕਮੇਟੀ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਾਜ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਦੇ ਕਾਰਨਾਂ ਨੂੰ ਜਾਣਨ ਲਈ ਸੌਂਪੀ ਗਈ ਰਿਪੋਰਟ 'ਚ ਸਿਫਾਰਿਸ਼ ਕੀਤੀ ਗਈ ਹੈ ਕਿ ਪਾਰਟੀ ਨੂੰ ਹੁਣ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਐਂਟੋਨੀ ਕਮੇਟੀ ਦੀ ਰਿਪੋਰਟ 'ਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਪੰਜਾਬ 'ਚ ਕਾਂਗਰਸ ਦੀ ਹਾਰ ਦਾ ਇਕ ਮੁੱਖ ... Read Full Story
|
ਵੋਡਾਫੋਨ ਕੰਪਨੀ ਤੋਂ ਹੁਣ 20 ਹਜ਼ਾਰ ਕਰੋੜ ਰੁਪਏ ਵਸੂਲੇਗੀ ਭਾਰਤ ਸਰਕਾਰ
ਨਵੀਂ ਦਿੱਲੀ, ਲੋਕ ਸਭਾ ਵਿੱਚ ਵਿੱਤ ਬਿੱਲ ਪਾਸ ਹੋਣ ਮਗਰੋਂ ਬ੍ਰਿਟਿਸ਼ ਟੈਲੀਕਾਮ ਕੰਪਨੀ ਵੋਡਾਫੋਨ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਸਰਕਾਰ ਦੀ ਮਰਜ਼ੀ ਚੱਲੇਗੀ ਤਾਂ ਸੁਪਰੀਮ ਕੋਰਟ ਦੇ ਫੈਸਲੇ ਨਾਲ 11,000 ਕਰੋੜ ਰੁਪਏ ਦਾ ਟੈਕਸ ਬਚਾਉਣ ਵਾਲੀ ਇਸ ਕੰਪਨੀ ਨੂੰ ਹੁਣ ਕਰੀਬ ਦੁੱਗਣੀ ਰਕਮ ਦੇਣੀ ਪੈ ਸਕਦੀ ਹੈ।
ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਵੋਡਾਫੋਨ ਤੋਂ ਟੈਕਸ ਤੇ ਜੁਰਮਾਨੇ ਦੀ ਵਸੂਲੀ ਦੇ ਕਦਮ ਚੁੱਕੇਗੀ, ਜੋ 20,300 ਕਰੋੜ ਰੁਪਏ ਹੋ ਸਕਦੀ ਹੈ। ਫਾਈਨਾਂਸ ਸੈਕਟਰੀ ਆਰ ਐਸ ਗੁਜਰਾਲ ਨੇ ਇਕ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਵਿੱਤੀ ਬਿੱਲ 2012 ਕਾਰਨ ਪਹਿਲਾਂ ਤੋਂ ... Read Full Story
|
ਮੁਖਰਜੀ ਨੇ ਗੁੱਸਾ ਕੀਤਾ ਤੇ ਫਿਰ ਮੰਗੀ ਮੁਆਫੀ
ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਗੁੱਸੇ 'ਚ ਆਉਣ ਲਈ ਸਦਨ ਤੋਂ ਮੁਆਫੀ ਮੰਗੀ ਅਤੇ ਘਟਨਾ ਨੂੰ ਅਫਸੋਸਜਨਕ ਦਸਿਆ। ਏਅਰਸੈੱਲ-ਮੈਕਸਿਸ ਮੁੱਦੇ 'ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਬੈਠਕ ਦੋ ਵਾਰ ਮੁਲਤਵੀ ਹੋਣ ਤੋਂ ਬਾਅਦ ਸ਼ਾਮ 4 ਵਜੇ ਸ਼ੁਰੂ ਹੋਣ 'ਤੇ ਮੁਖਰਜੀ ਨੇ ਕਿਹਾ ਕਿ ਸਦਨ ਮੁਲਤਵੀ ਹੋਣ ਤੋਂ ਪਹਿਲਾਂ ਜਿਹੜੀ ਘਟਨਾ ਹੋਈ ਉਹ ਉਸ ਦੇ ਲਈ ਦੁਖ ਪ੍ਰਗਟਾਉਂਦੇ ਹਨ ਅਤੇ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਸਦਨ ਮੁਲਤਵੀ ਹੋਣ ਤੋਂ ਪਹਿਲਾਂ ਯਸ਼ਵੰਤ ਸਿਨਹਾ ਅਤੇ ਕਈ ਹੋਰ ਮੈਂਬਰਾਂ ਨੇ ਜਿਹੜਾ ... Read Full Story
|
ਪਾਕਿ ਆਪਣੇ ਲੋਕਾਂ ਪ੍ਰਤੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਵੇ : ਕ੍ਰਿਸ਼ਨਾ
ਨਵੀਂ ਦਿੱਲੀ, ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂਆਂ ਵਲੋਂ ਝੱਲਣੀਆਂ ਪੈ ਰਹੀਆਂ ਸਮੱਸਿਆਵਾਂ 'ਤੇ ਚਿੰਤਾ ਪ੍ਰਗਟਾਉਂਦਿਆਂ
ਭਾਰਤ ਨੇ ਅੱਜ ਗੁਆਂਢੀ ਦੇਸ਼ ਨੂੰ ਕਿਹਾ ਕਿ ਉਹ ਆਪਣੇ ਨਾਗਰਿਕਾਂ ਪ੍ਰਤੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਪੂਰਾ ਕਰੇ। ਪਿਛਲੇ ਹਫਤੇ ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ ਵਲੋਂ ਚੁਕੇ ਗਏ ਮੁੱਦੇ ਕਿ ਪਾਕਿਸਤਾਨ ਵਿਚ ਹਿੰਦੂਆਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ, ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਲੋਕ ਸਭਾ ਵਿਚ ਕਿਹਾ ਕਿ ਇਹ ਪਾਕਿਸਤਾਨ ਸਰਕਾਰ ਦੀ ਡਿਊਟੀ ਹੈ ਕਿ ਉਹ ਆਪਣੇ ਨਾਗਰਿਕਾਂ ਪ੍ਰਤੀ ਆਪਣੀ ਸੰਵਿਧਾਨਕ ... Read Full Story
|
ਮੀਰਾ ਕੁਮਾਰ ਤੋਂ 2 ਕਰੋੜ ਬਕਾਇਆ ਕਿਰਾਇਆ ਵਸੂਲਣ ਦਾ ਨੋਟਿਸ ਵਾਪਸ
ਨਵੀਂ ਦਿੱਲੀ, ਸ਼ਹਿਰ ਵਿਕਾਸ ਮੰਤਰਾਲਾ ਨੇ ਲੋਕ ਸਭਾ ਸਪੀਕਰ ਮੀਰਾ ਕੁਮਾਰ 'ਤੇ ਇਕ ਸਰਕਾਰੀ ਬੰਗਲੇ ਦੇ ਇਸਤੇਮਾਲ ਲਈ ਬਕਾਇਆ ਲਗਭਗ 2 ਕਰੋੜ ਰੁਪਏ ਦੇ ਕਿਰਾਏ ਦੀ ਵਸੂਲੀ ਦਾ ਨੋਟਿਸ ਵਾਪਸ ਲੈ ਲਿਆ ਹੈ। ਓਧਰ ਕੇਂਦਰੀ ਸੂਚਨਾ ਕਮਿਸ਼ਨ ਨੇ ਅੱਜ ਸ਼ਹਿਰੀ ਵਿਕਾਸ ਮੰਤਰਾਲਾ ਨੂੰ ਨਿਰਦੇਸ਼ ਦਿੱਤਾ ਕਿ ਸਵਰਗੀ ਬਾਬੂ ਜਗਜੀਵਨ ਰਾਮ ਦੀ ਸਵਰਗੀ ਪਤਨੀ ਇੰਦਰਾਣੀ ਦੇਵੀ ਤੇ ਉਨ੍ਹਾਂ ਦੀ ਪੁੱਤਰੀ ਤੇ ਲੋਕ ਸਭਾ ਸਪੀਕਰ ਮੀਰਾ ਕੁਮਾਰ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਇਕ ਸਰਕਾਰੀ ਬੰਗਲੇ ਦੀ ਅਲਾਟਮੈਂਟ, ਕਬਜ਼ੇ ਅਤੇ ਉਸ ਦੇ ਇਸਤੇਮਾਲ ਨਾਲ ਜੁੜੀ ਜਾਣਕਾਰੀ ਜਨਤਕ ਕੀਤੀ ਜਾਵੇ। ਕਮਿਸ਼ਨ ਨੇ ... Read Full Story
|
ਏਅਰ ਲਾਈਨ ਵਿੱਚ 57 ਅਲਕੋਹਲ ਗ੍ਰਸਤ ਪਾਇਲਟਾਂ ਨੂੰ ਸਜ਼ਾ
ਨਵੀਂ ਦਿੱਲੀ, ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਸ਼੍ਰੀ ਅਜੀਤ ਸਿੰਘ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ 30 ਨਵੰਬਰ, 2010 ਨੂੰ ਐਕਟ ਵਿੱਚ ਸੋਧ ਕੀਤੀ ਸੀ । ਇਸ ਮੁਤਾਬਿਕ ਹਵਾਈ ਜਹਾਜ਼ ਚਲਾਉਣ ਤੋਂ ਪਹਿਲਾਂ ਮੈਡੀਕਲ ਚੈਕਅੱਪ ਕਰਵਾਏ ਜਾਣ ‘ਤੇ ਪਹਿਲੀਵਾਰੀ ਪੱਕੜੇ ਜਾਣ ‘ਤੇ ਤਿੰਨ ਮਹੀਨਿਆਂ ਲਈ ਲਾਇਸੰਸ ਰੱਦ ਕੀਤਾ ਜਾਂਦਾ ਹੈ। ਦੂਜੀਵਾਰ ਪੱਕੜੇ ਜਾਣ ਉਤੇ ਲਾਈਸੰਸ ਪੰਜ ਸਾਲਾਂ ਲਈ ਰੱਦ ਕੀਤਾ ਜਾਂਦਾ ਹੈ। ਨਿਯਮਿਕ ਰੂਪ ਨਾਲ ਘਰੇਲੂ ਏਅਰ ਲਾਈਨਾਂ ਵੱਲੋਂ ਘਰੇਲੂ ਉਡਾਣਾਂ ਤੋਂ ਪਹਿਲਾਂ ਚੈਕੱਅੱਪ ਕੀਤਾ ਜਾਂਦਾ ... Read Full Story
|
ਏਅਰ ਇੰਡੀਆ ਦੇ ਬੇੜੇ ਵਿਚ 121 ਜਹਾਜ਼
ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਕਿ ਏਅਰ ਇੰਡੀਆ ਦੇ ਬੇੜੇ ਵਿਚ ਇਸ ਸਮੇਂ 121 ਜਹਾਜ਼ ਅਤੇ 1533 ਪਾਇਲਟ ਕਾਰਜਸ਼ੀਲ ਹਨ। ਲੋਕ ਸਭਾ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਅਜਿਤ ਸਿੰਘ ਨੇ ਕਿਹਾ ਕਿ ਪਾਇਲਟਾਂ ਵਿਚ ਛੋਟੇ ਜਹਾਜ਼ ਉਡਾਉਣ ਵਾਲੇ 819 ਅਤੇ ਵੱਡੇ ਜਹਾਜ਼ ਉਡਾਉਣ ਵਾਲੇ 714 ਪਾਇਲਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਵਿਚ ਕੈਬਿਨ ਕਰੂ ਦੇ 3136 ਮੈਂਬਰ ਹਨ ਜਿਨ੍ਹਾਂ ਵਿਚ ਛੋਟੇ ਜਹਾਜ਼ਾਂ 'ਤੇ 1277 ਮੈਂਬਰ ਅਤੇ ਵੱਡੇ ਜਹਾਜ਼ਾਂ 'ਤੇ ਚੱਲਣ ਵਾਲੇ 1859 ਮੈਂਬਰ ਸ਼ਾਮਲ ... Read Full Story
|
... ਤਾਂ ਕਸਾਬ ਨੂੰ ਫੜ ਕੇ ਗੋਲੀ ਮਾਰ ਦਿਓ
ਨਵੀਂ ਦਿੱਲੀ, ਮੁੰਬਈ ਵਿਚ 2008 ਵਿਚ ਹੋਏ ਅੱਤਵਾਦੀ ਹਮਲੇ ਦੇ ਇਕਮਾਤਰ ਜ਼ਿੰਦਾ ਬਚੇ ਅੱਤਵਾਦੀ ਕਸਾਬ ਨੂੰ ਸਜ਼ਾ-ਏ-ਮੌਤ ਦਿੱਤੇ ਜਾਣ ਵਿਚ ਹੋ ਰਹੀ ਦੇਰੀ ਦੀ ਲੋਕ ਸਭਾ ਵਿਚ ਆਲੋਚਨਾ ਕੀਤੇ ਜਾਣ 'ਤੇ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਅੱਜ ਤਿੱਖੇ ਲਹਿਜ਼ੇ ਵਿਚ ਕਿਹਾ ਕਿ ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਹੈ ਅਤੇ ਕਸਾਬ ਨੂੰ ਗੋਲੀ ਨਹੀਂ ਮਾਰੀ ਜਾ ਸਕਦੀ। ਉਨ੍ਹਾਂ ਚਰਚਾ ਵਿਚ ਕਿਹਾ ਕਿ ਵਾਰ-ਵਾਰ ਕਸਾਬ ਦੀ ਗੱਲ ਕਹੀ ਜਾ ਰਹੀ ਹੈ। ਸਾਡੇ ਕੋਲ 2 ਹੀ ਵਿਵਸਥਾਵਾਂ ਹੁੰਦੀਆਂ ਹਨ, ਇਕ ਕਾਨੂੰਨ ਦੇ ਸ਼ਾਸਨ ਵਿਚ ਰਹਿਣਾ ਅਤੇ ਦੂਜਾ ਕਾਨੂੰਨ ਦੇ ਸ਼ਾਸਨ ਵਿਚੋਂ ਬਾਹਰ ਜਾ ਕੇ ਕੰਮ ਕਰਨਾ। ਚਿਦਾਂਬਰਮ ਨੇ ... Read Full Story
|
ਚਿਦਾਂਬਰਮ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ
ਬੇਟੇ ਨੂੰ ਕਰੋੜਾਂ ਰੁਪਏ ਲਾਭ ਪਹੁੰਚਾਉਣ ਦਾ ਦੋਸ਼ - ਅਜਲਾਸ ਮੁਲਤਵੀ
ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੇ ਅਸਤੀਫੇ ਦੀ ਮੰਗ ਅਤੇ ਕਿਸਾਨਾਂ ਦੀ ਅਣਦੇਖੀ ਦੇ ਸਵਾਲ 'ਤੇ ਅੱਜ ਲੋਕ ਸਭਾ ਵਿਚ ਜ਼ਬਰਦਸਤ ਹੰਗਾਮਾ ਹੋਇਆ, ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੀ ਗਈ। ਇਸ ਕਾਰਨ ਸਦਨ ਵਿਚ ਪ੍ਰਸ਼ਨ ਕਾਲ ਨਹੀਂ ਹੋ ਸਕਿਆ।
ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਜਨਤਾ ਦਲ (ਯੂ) ਦੇ ਸ਼ਰਦ ਯਾਦਵ ਨੇ ਪ੍ਰਸ਼ਨ ਕਾਲ ਦੀ ਥਾਂ ਕਿਸਾਨਾਂ ਦੀ ਹੋ ਰਹੀ ਅਣਦੇਖੀ ਦੇ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ। ਇਸ ਦੇ ਨਾਲ ਹੀ ਭਾਜਪਾ ਦੇ ਯਸ਼ਵੰਤ ਸਿਨਹਾ ਨੇ ਮਲੇਸ਼ੀਆ ... Read Full Story
|
ਪਾਰਲੀਮਾਨੀ ਪ੍ਰੋਟੈਸਟ ਦਾ ਕੀ ਅਰਥ?
ਮੀਰਾ ਕੁਮਾਰ ਹੋਈ ਲਾਜਵਾਬ
ਨਵੀਂ ਦਿੱਲੀ, ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਉਸ ਸਮੇਂ ਲਾਜਵਾਬ ਹੋ ਗਏ, ਜਦੋਂ ਉਨ੍ਹਾਂ ਦੇ ਹਾਲੀਆ ਨਿਊਜ਼ੀਲੈਂਡ ਦੌਰੇ ਦੌਰਾਨ ਉਥੋਂ ਦੀ ਪਾਰਲੀਮੈਂਟ ਦੀ ਸਪੀਕਰ ਨੇ ਪੁੱਛਿਆ ਕਿ ਭਾਰਤ ਵਿਚ ਪਾਰਲੀਮਾਨੀ ਪ੍ਰੋਟੈਸਟ ਦਾ ਵਾਸਤਵ ਵਿਚ ਕੀ ਮੰਤਵ ਹੈ। ਮੀਰਾ ਕੁਮਾਰ ਦੀ ਹਮਰੁਤਬਾ ਨੇ ਕਿਹਾ ਕਿ ਉਹ ਇਹ ਸਮਝਣ ਤੋਂ ਅਸਮਰੱਥ ਹਨ ਕਿ ਪਾਰਲੀਮੈਂਟ ਦੇ ਮੈਂਬਰਾਂ ਵਲੋਂ ਹਾਊਸ ਦੇ 'ਵੈੱਲ' ਵਿਚ ਧਾਵਾ ਬੋਲਣ ਨਾਲ ਕੀ ਸੰਦੇਸ਼ ਮਿਲਦਾ ਹੈ। ਨਿਊਜ਼ੀਲੈਂਡ ਵਿਚ ਜੇ ਕੋਈ ਐੱਮ. ਪੀ. ਪਾਰਲੀਮੈਂਟ ਦੇ ਪਾਬੰਦੀਸ਼ੁਦਾ ਹਿੱਸੇ ਵਿਚ ਦਾਖਲ ਹੁੰਦਾ ਹੈ ਤਾਂ ਉਸਨੂੰ ਚੁਕਵਾ ਕੇ ... Read Full Story
|
ਸਰਕਾਰ ਨੇ ਲੋਕ ਸਭਾ ਵਲੋਂ ਪਾਸ ਲੋਕਪਾਲ ਬਿੱਲ ਵਿਚ ਸੋਧਾਂ ਨੂੰ ਮਨਜ਼ੂਰੀ ਦਿਤੀ
ਨਵੀਂ ਦਿੱਲੀ, ਪਿਛਲੇ ਸਾਲ ਦਸੰਬਰ ਵਿਚ ਲੋਕ ਸਭਾ ਵਿਚ ਪਾਸ ਲੋਕਪਾਲ ਬਿੱਲ 'ਤੇ ਸੋਧਾਂ ਨੂੰ ਅੱਜ ਸਰਕਾਰ ਵਲੋਂ ਮਨਜ਼ੂਰੀ ਮਿਲ ਗਈ। ਮੰਤਰੀਆਂ ਨੇ ਅੱਜ ਰਾਜ ਸਭਾ ਵਿਚ ਬਿੱਲ ਦੇ ਪਾਸ ਹੋਣ ਨੂੰ ਲੈ ਕੇ ਵੀ ਚਰਚਾ ਕੀਤੀ ਜੋ ਇਸ ਮਹੀਨੇ ਦੇ ਅਖੀਰ ਵਿਚ ਉਚ ਸਦਨ ਵਿਚ ਆ ਸਕਦਾ ਹੈ। ਲੋਕ ਸਭਾ ਵਿਚ ਲੋਕਪਾਲ ਬਿੱਲ ਪਾਸ ਹੁੰਦੇ ਸਮੇਂ ਸਰਕਾਰ ਨੇ ਕਈ ਸੋਧਾਂ 'ਤੇ ਸਹਿਮਤੀ ਜਤਾਈ ਸੀ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਦੇ ਖਿਲਾਫ ਜਾਂਚ ਨੂੰ ਲੋਕਪਾਲ ਦੇ ਪੂਰੇ ਬੈਂਚ ਵਲੋਂ ਦੋ-ਤਿਹਾਈ ਬਹੁਮਤ ਨਾਲ ਮਨਜ਼ੂਰੀ ਮਿਲਣ ਦੀ ਵਿਵਸਥਾ ... Read Full Story
|
ਝਾਰਖੰਡ ’ਚ ਰਾਜ ਸਭਾ ਚੋਣਾਂ ਹੁਣ 3 ਮਈ ਨੂੰ
ਨਵੀਂ ਦਿੱਲੀ, ਝਾਰਖੰਡ ਦੀਆਂ ਦੋ ਰਾਜ ਸਭਾ ਸੀਟਾਂ ਵਾਸਤੇ ਚੋਣਾਂ ਹੁਣ 3 ਮਈ ਨੂੰ ਹੋਣਗੀਆਂ। ਇਹ ਐਲਾਨ ਅੱਜ ਚੋਣ ਕਮਿਸ਼ਨ ਨੇ ਕੀਤਾ। ਇਸ ਤੋਂ ਪਹਿਲਾਂ ਚੋਣਾਂ ਪੈਸੇ ਦੀ ਵਰਤੋਂ ਦੇ ਦੋਸ਼ ਲੱਗਣ ਕਾਰਨ ਵਿਵਾਦ ’ਚ ਘਿਰ ਗਈਆਂ ਸਨ ਤੇ ਚੋਣ ਅਮਲ ਰੋਕ ਦਿੱਤਾ ਗਿਆ ਸੀ। ਹੁਣ ਚੋਣਾਂ ਬਾਰੇ ਨੋਟੀਫਿਕੇਸ਼ਨ 16 ਅਪਰੈਲ ਨੂੰ ਜਾਰੀ ... Read Full Story
|
ਵਿਧਾਨ ਸਭਾ 'ਚ ਮੋਬਾਈਲਾਂ ਲਿਜਾਣ 'ਤੇ ਲੱਗੀ ਰੋਕ
ਤਾਮਿਲਨਾਡੂ ਵਿਧਾਨ ਸਭਾ 'ਚ ਵਿਧਾਇਕਾਂ ਦੇ ਸਦਨ ਅੰਦਰ ਮੋਬਾਈਲ ਫੋਨ ਲੈ ਕੇ ਜਾਣ 'ਤੇ ਰੋਕ ਲਗਾ ਦਿੱਤੀ ਹੈ। ਵਿਧਾਨ ਸਭਾ ਨੂੰ ਸੂਚਿਤ ਕੀਤਾ ਗਿਆ ਕਿ ਇਸਦੇ ਸਾਰੇ ਲੋਕਾਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਰੋਕ ਲਗਾਈ ਜਾ ਰਹੀ ਹੈ ਜਿਸ 'ਚ ਮੰਤਰੀ, ਵਿਧਾਇਕ ਅਤੇ ਪੱਤਰਕਾਰ ਸ਼ਾਮਲ ਹਨ।
ਮੈਂਬਰਾਂ ਲਈ ਵੱਖਰੇ ਲਾਕਰ ਲਗਾਏ ਗਏ ਹਨ ਤਾਂ ਜੋ ਉਹ ਸਦਨ 'ਚ ਦਾਖਲ ਹੋਣ ਤੋਂ ਪਹਿਲਾਂ ਮੋਬਾਈਲ ਫੋਨ ਉੱਥੇ ਰੱਖ ਸਕਣ। ਵਿਧਾਇਕਾਂ ਨੂੰ ਸਮਾਰਟ ਕਾਰਡ ਮੁਹੱਈਆ ਕਰਵਾਏ ਜਾਣਗੇ ਜਿਸਦਾ ਟਾਕ ਟਾਈਮ 1 ਸਾਲ ਲਈ ਹੋਵੇਗਾ। ਇਹ ਕਦਮ ਇਸ ਲਈ ਉਠਾਇਆ ਗਿਆ ਹੈ ਕਿਉਂਕਿ ਕਰਨਾਟਕ ਅਤੇ ਗੁਜਰਾਤ ਵਿਧਾਨ ਸਭਾਵਾਂ 'ਚ ਕਾਰਵਾਈ ... Read Full Story
|
ਹਿਮਾਚਲ 'ਚ ਲੋਕ ਆਯੁਕਤ ਬਿੱਲ ਪਾਸ
ਸ਼ਿਮਲਾ, ਹਿਮਾਚਲ ਵਿਧਾਨ ਸਭਾ ਨੇ ਨਵਾਂ ਸੋਧਿਆ ਹਿਮਾਚਲ ਲੋਕ ਆਯੁਕਤ ਬਿੱਲ ਪਾਸ ਕਰ ਦਿੱਤਾ। ਬਿੱਲ ਨੂੰ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਮੌਜੂਦਾ ਹਾਲਾਤ ਵਿਚ ਇਕ ਆਦਰਸ਼ ਲੋਕ ਆਯੁਕਤ ਬਿੱਲ ਦਾ ਨਾਂ ਦਿੱਤਾ ਅਤੇ ਕਿਹਾ ਕਿ ਇਹ ਉਤਰਾਖੰਡ ਦੇ ਲੋਕ ਆਯੁਕਤ ਬਿੱਲ ਨਾਲੋਂ ਕਿਤੇ ਜ਼ਿਆਦਾ ਬਿਹਤਰ ਆਸਾਨੀ ਨਾਲ ਲਾਗੂ ਕੀਤਾ ਜਾ ਸਕਣ ਵਾਲਾ ਅਤੇ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਵਿਚ ਵੀ ਸਹੀ ਬੈਠਣ ਵਾਲਾ ਬਿੱਲ ਹੈ ਜੋ ਭ੍ਰਿਸ਼ਟਾਚਾਰ 'ਤੇ ਕਾਬੂ ਪਾਉਣ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੀ ਦਿਸ਼ਾ ਵਿਚ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗਾ। ਮੁੱਖ ਮੰਤਰੀ ਦਾ ਇਹ ਵੀ ਕਹਿਣਾ ਸੀ ਕਿ ... Read Full Story
|