ਮਾਇਆਵਤੀ ਦਾ ਸੰਦੇਸ਼ ਬਸਪਾ ਸੰਸਦ ਮੈਂਬਰਾਂ ਨੇ ਪੜ੍ਹਿਆ
ਨਵੀਂ ਦਿੱਲੀ, ਕੀ ਬਸਪਾ ਦੇ ਸੰਸਦ ਮੈਂਬਰ ਆਪਣੀ ਨੇਤਾ ਮਾਇਆਵਤੀ ਦਾ ਕੋਈ ਸੰਦੇਸ਼ ਰਾਜਸਭਾ ਵਿਚ ਪੜ੍ਹ ਸਕਦੇ ਹਨ? ਇਸ ਸਵਾਲ 'ਤੇ ਅੱਜ ਰਾਜਸਭਾ ਵਿਚ ਇੰਨਾ ਜ਼ਬਰਦਸਤ ਹੰਗਾਮਾ ਹੋਇਆ ਕਿ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਅੱਜ ਪ੍ਰਸ਼ਨਕਾਲ ਤੋਂ ਬਾਅਦ ਸਦਨ ਵਿਚ ਵਿਵਸਥਾ ਦਾ ਸਵਾਲ ਉਠਾਇਆ। ਉਨ੍ਹਾਂ ਸਦਨ ਦੀ ਨਿਯਮਾਵਲੀ 86 ਇਕ ਅਤੇ 2 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ ਰਾਸ਼ਟਰਪਤੀ ਦਾ ਹੀ ਸੰਦੇਸ਼ ਸਦਨ ਵਿਚ ਪੜ੍ਹਿਆ ਜਾ ਸਕਦਾ ਹੈ। ਕਿਸੇ ਵੀ ਪਾਰਟੀ ਦੇ ਪ੍ਰਧਾਨ ਦਾ ਸੰਦੇਸ਼ ਉਸਦੇ ਸਦਨ ਵਿਚ ਨਹੀਂ ਪੜ੍ਹ ਸਕਦੇ। ਉਨ੍ਹਾਂ ਕਿਹਾ ਕਿ ... Read Full Story
|
ਮਾਇਆਵਤੀ ਨੇ ਘਰ ਦੀ ਸਜ਼ਾਵਟ ਤੇ ਖਰਚੇ 86 ਕਰੋੜ
ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਮਾਇਆਵਤੀ ਨੂੰ ਇਹ ਬੰਗਲਾ ਤਦ ਮਿਲਿਆ ਸੀ, ਜਦ ਉਹ 1995 'ਚ ਪਹਿਲੀ ਵਾਰ ਮੁੱਖ ਮੰਤਰੀ ਬਣੀ ਸੀ। 2007 'ਚ ਜਦ ਮਾਇਆਵਤੀ ਮੁੱਖਮੰਤਰੀ ਬਣੀ ਤਦ ਇਸ ਦਾ ਰੈਨੋਵੇਸ਼ਨ ਸ਼ੁਰੂ ਹੋਇਆ, ਪਰ ਬਹੁਤਾ ਕੰਮ ਉਨ੍ਹਾਂ ਦੇ ਮੁੱਖ ਮੰਤਰੀ ਕਾਲ ਖਤਮ ਹੋਣ ਤੋਂ ਬਾਦ ਹੋਇਆ। ਇਹ ਬੰਗਲਾ 5 ਏਕੜ 'ਚ ਬਣਿਆ ਹੋਇਆ ਹੈ। ਮਾਇਆਵਤੀ ਨੇ ਨਾ ਕੇਵਲ ਦਲਿਤ ਸਮਾਜ ਅਤੇ ਮੂਰਤਿਆਂ 'ਤੇ ਪੈਸਾ ਪਾਣੀ ਦੀ ਤਰ੍ਹਾਂ ਬਹਾਇਆ ਬਲਕਿ ਉਨ੍ਹਾਂ ਨੇ ਜਨਤਾ ਦੇ 86 ਕਰੋੜ ਰੁਪਏ ਲਖਨਊ 'ਚ ਆਪਨੇ 13, ਮਾਲ ਐਵੇਨਿਉ ਦੇ ਬੰਗਲੇ ਦੇ ਰੈਨੋਵੇਸ਼ਨ 'ਤੇ ਵੀ ਖਰਚ ਕੀਤੇ।
ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਯਾਦਵ ਦੀ ... Read Full Story
|
ਪਹਿਲਾਂ ਰਜਿਸਟ੍ਰੇਸ਼ਨ ਵਾਲਿਆਂ ਨੂੰ ਮਿਲੇਗਾ ਭੱਤਾ
ਉੱਤਰ ਪ੍ਰਦੇਸ਼ 'ਚ ਸਾਰੇ ਬੇਰੁਜ਼ਗਾਰਾਂ ਨੂੰ ਇਕੱਠਿਆਂ ਬੇਰੁਜ਼ਗਾਰੀ ਭੱਤਾ ਨਹੀਂ ਮਿਲ ਸਕਦਾ। ਅਧਿਕਾਰੀਆਂ ਦੀ ਮੰਨੀਏ ਤਾਂ ਬੇਰੁਜ਼ਗਾਰੀ ਭੱਤੇ ਲਈ ਹੁਣ ਮੈਰਿਟ ਤੈਅ ਕੀਤੀ ਜਾਏਗੀ। ਜਿਨ੍ਹਾਂ ਲੋਕਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਕਰਾਇਆ ਹੋਵੇਗਾ, ਉਨ੍ਹਾਂ ਨੂੰ ਪਹਿਲਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਏਗਾ।
ਸਮਾਜਵਾਦੀ ਪਾਰਟੀ(ਸਪਾ) ਨੇ ਆਪਣੇ ਚੋਣ ਘੋਸ਼ਣਾ ਪੱਤਰ 'ਚ 35 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਸੀ। ਇਸਦੇ ਆਧਾਰ 'ਤੇ ਹੀ ਮੰਤਰੀਮੰਡਲ ਦੀ ਬੈਠਕ 'ਚ ਭੱਤਾ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ। ਰੋਜ਼ਗਾਰ ਦਫਤਰਾਂ 'ਚ ਰਜਿਸਟ੍ਰੇਸ਼ਨ ... Read Full Story
|
ਰਾਸ਼ਟਰਪਤੀ ਚੋਣ ਲਈ ਤ੍ਰਿਣਮੂਲ ਤੇ ਸਪਾ ਸਾਂਝਾ ਉਮੀਦਵਾਰ ਖੜ੍ਹਾ ਕਰਨਗੀਆਂ
ਲਖਨਊ, ਯੂ. ਪੀ. ਏ. ਸਰਕਾਰ ਵਿਚ ਸ਼ਾਮਲ ਤ੍ਰਿਣਮੂਲ ਕਾਂਗਰਸ ਅਤੇ ਸਰਕਾਰ ਨੂੰ ਬਾਹਰੋਂ ਹਮਾਇਤ ਦੇਣ ਵਾਲੀ ਸਮਾਜਵਾਦੀ ਪਾਰਟੀ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਦੇ ਸਵਾਲ 'ਤੇ ਇਕਮੁਠ ਹੋ ਗਈਆਂ ਹਨ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿਚ ਸਪਾ ਦੇ ਉਮੀਦਵਾਰ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਕਈ ਮੁੱਦਿਆਂ 'ਤੇ ਕੇਂਦਰੀ ਸਰਕਾਰ ਲਈ ਮੁਸੀਬਤ ਖੜ੍ਹੀ ਕਰਨ ਵਾਲੀ ਮਮਤਾ ਬੈਨਰਜੀ ਜੁਲਾਈ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਸਪਾ ਦੇ ਮੁਲਾਇਮ ਸਿੰਘ ਯਾਦਵ ਦਾ ਸਾਥ ਦੇ ਕੇ ਕਾਂਗਰਸ ਲਈ ... Read Full Story
|
ਦੇਸ਼ 'ਚ ਮੱਧਕਾਲੀ ਚੋਣਾਂ ਦੇ ਆਸਾਰ ਨਹੀਂ : ਸ਼ਰਦ
ਲਖਨਊ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਵਲੋਂ ਦੇਸ਼ ਵਿਚ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਕਿਸੇ ਵੇਲੇ ਵੀ ਹੋਣ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਜਨਤ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਕਿ ਦੇਸ਼ ਵਿਚ ਲੋਕ ਸਭਾ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਫਿਲਹਾਲ ਤਾਂ ਨਜ਼ਰ ਨਹੀਂ ਆਉਂਦੀ। ਸ਼ਨੀਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਨੇ ਜੋ ਵੀ ਕਿਹਾ ਹੈ ਮੈਂ ਉਸ 'ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ। ਇਸ ਬਾਰੇ ਤਾਂ ਮੁਲਾਇਮ ਸਿੰਘ ਹੀ ਦੱਸ ਸਕਦੇ ਹਨ ਪਰ ਜਿਥੋਂ ਤਕ ਮੇਰਾ ਮੰਨਣਾ ਹੈ ਕਿ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਦੇ ... Read Full Story
|
ਮੁਲਾਇਮ ਸਿੰਘ ਦੀ ਕੌਮਾਂਤਰੀ ਜਿਊਰੀ ਪੁਰਸਕਾਰ ਲਈ ਚੋਣ
ਨਵੀਂ ਦਿੱਲੀ, ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੂੰ ਬਰਤਾਨੀਆ ਦੇ ਚੀਫ ਜਸਟਿਸ ਲਾਰਡ ਫਿਲਿਪਸ ਵੱਲੋਂ ਮਾਣਮੱਤਾ ਇੰਟਰਨੈਸ਼ਨਲ ਜਿਊਰਿਸਟ ਐਵਾਰਡ-2012 ਨਾਲ ਸਨਮਾਨਤ ਕੀਤਾ ਜਾਵੇਗਾ। ਇਹ ਪੁਰਸਕਾਰ ਸਮਾਰੋਹ ਲੰਡਨ ‘ਚ ਮਈ ਵਿਚ ਹੋਏਗਾ।
”ਬਾਰ ਤੇ ਬੈਂਚ ਦੀ ਤਰੱਕੀ ਲਈ ਪਾਏ ਬੇਜੋੜੇ ਯੋਗਦਾਨ ਲਈ ਯਾਦਵ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ।” ਇਹ ਬਿਆਨ ਸੀਨੀਅਰ ਐਡਵੋਕੇਟ ਡਾ. ਆਦੀਸ ਸੀ. ਅਗਰਵਾਲ ਵੱਲੋਂ ਜਾਰੀ ਕੀਤਾ ਗਿਆ, ਜੋ ਆਲ ਇੰਡੀਆ ਬਾਰ ਐਸੋਸੀਏਸ਼ਨ ਦੇ ਚੇਅਰਮੈਨ ਤੇ ਜਿਊਰਿਸਟਾਂ ਦੀ ਇੰਟਰਨੈਸ਼ਨਲ ਕੌਂਸਲ ਦੇ ਦੋ ... Read Full Story
|
ਮੁਲਾਇਮ ਨੇ ਮੰਤਰੀਆਂ ਨੂੰ ਪੜ੍ਹਾਇਆ ਅਨੁਸ਼ਾਸਨ ਦਾ ਪਾਠ
ਲਖਨਊ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਮੰਗਲਵਾਰ ਆਪਣੇ ਪੁੱਤਰ ਅਤੇ ਮੁਖ ਮੰਤਰੀ ਅਖਿਲੇਸ਼ ਯਾਦਵ ਦੇ ਮੈਂਬਰਾਂ ਨੂੰ ਅਨੁਸ਼ਾਸਿਤ ਰਹਿਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਵਧੇਰੇ ਧਿਆਨ ਦੇਣ ਦੀ ਸਲਾਹ ਦਿੱਤੀ। ਮੁਖ ਮੰਤਰੀ ਦੀ ਹਾਜ਼ਰੀ ਵਿਚ ਸਪਾ ਮੁਖੀ ਨੇ ਪਾਰਟੀ ਦਫਤਰ ਵਿਚ ਮੰਤਰੀਆਂ ਨੂੰ ਕਿਹਾ ਕਿ ਲੋਕਾਂ ਨੇ ਪੂਰਾ ਭਰੋਸਾ ਕਰ ਕੇ ਪਾਰਟੀ ਨੂੰ ਸੱਤਾ ਸੌਂਪੀ ਹੈ। ਇਸ ਭਰੋਸੇ ਨੂੰ ਕਾਇਮ ਰੱਖਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਅਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਜਿਸ ਨਾਲ ਪਾਰਟੀ ਤੇ ਸਰਕਾਰ ਦਾ ਅਕਸ ਖਰਾਬ ਹੋਵੇ। ਉਨ੍ਹਾਂ ਆਪਣੇ ਢਾਈ ਘੰਟਿਆਂ ਦੇ ... Read Full Story
|
ਮੁਲਾਇਮ ਨੇ ਦਿਗਵਿਜੇ ਦਾ ਪ੍ਰਸਤਾਵ ਕੀਤਾ ਰੱਦ
ਕੇਂਦਰ ਸਰਕਾਰ 'ਚ ਸ਼ਾਮਲ ਨਹੀਂ ਹੋਵੇਗੀ ਸਪਾ
ਲਖਨਊ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਕੇਂਦਰ ਦੀ ਯੂ. ਪੀ. ਏ. ਸਰਕਾਰ ਵਿਚ ਸ਼ਾਮਲ ਹੋਣ ਦੇ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਦੇ ਪ੍ਰਸਤਾਵ ਨੂੰ ਸੋਮਵਾਰ ਰੱਦ ਕਰ ਦਿਤਾ ਅਤੇ ਕਿਹਾ ਕਿ ਫਿਰਕੂ ਤਾਕਤਾਂ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਪਾਰਟੀ ਮਨਮੋਹਨ ਸਿੰਘ ਦੀ ਸਰਕਾਰ ਨੂੰ ਪਹਿਲਾਂ ਵਾਂਗ ਹਮਾਇਤ ਦੇਣੀ ਜਾਰੀ ਰੱਖੇਗੀ। ਮੁਲਾਇਮ ਸਿੰਘ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੀ ਪਾਰਟੀ ਸਰਕਾਰ ਤੋਂ ਬਾਹਰ ਹੀ ... Read Full Story
|
ਯੂ. ਪੀ. ਏ. ਸਰਕਾਰ ਡੇਗਣ ਦਾ ਕੋਈ ਇਰਾਦਾ ਨਹੀਂ : ਅਖਿਲੇਸ਼
ਨਵੀਂ ਦਿੱਲੀ, ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਉਤਰ ਪ੍ਰਦੇਸ਼ ਦੇ ਨਾਮਜ਼ਦ ਮੁਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਡੇਗਣ ਦਾ ਉਨ੍ਹਾਂ ਦੀ ਪਾਰਟੀ ਦਾ ਕੋਈ ਇਰਾਦਾ ਨਹੀਂ ਹੈ। ਅਖਿਲੇਸ਼ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਨੂੰ ਉਨ੍ਹਾਂ ਦੀ ਪਾਰਟੀ ਦੀ ਹਮਾਇਤ ਜਾਰੀ ਰਹੇਗੀ।
ਸਪਾ ਨੇਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਸਾਡੀ ਪਾਰਟੀ ਦੀ ਹਮਾਇਤ ਹੈ ਅਤੇ ਜਾਰੀ ਰਹੇਗੀ। ਉਤਰ ਪ੍ਰਦੇਸ਼ ਦੇ ਵੋਟਰਾਂ ਨੇ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਲਿਜਾਣ ਲਈ ਸਪਾ ਨੂੰ ਬਹੁਮਤ ਦਿੱਤਾ ਹੈ। ਸਾਨੂੰ ਬਹੁਮਤ ਕੇਂਦਰ ਦੀ ਸਰਕਾਰ ਡੇਗਣ ਲਈ ... Read Full Story
|
ਅਖਿਲੇਸ਼ ਬਣਨਗੇ ਮੁੱਖ ਮੰਤਰੀ!
ਲਖਨਊ, ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2012 ਵਿਚ ਸਮਾਜਵਾਦੀ ਪਾਰਟੀ ਵਲੋਂ ਪੂਰਣ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ਦੇ ਬਾਅਦ ਰਾਜ ਦਾ ਮੁੱਖ ਮੰਤਰੀ ਕੌਣ ਹੋਵੇਗਾ, ਇਹ ਸਵਾਲ ਗਹਿਰਾਉਂਦਾ ਜਾ ਰਿਹਾ ਹੈ। ਅੱਜ ਦੇਰ ਸ਼ਾਮ ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੇ ਘਰ ਇਕ ਬੈਠਕ ਆਯੋਜਿਤ ਹੋਈ। 2 ਘੰਟੇ ਤੋਂ ਜ਼ਿਆਦਾ ਚੱਲੀ ਇਸ ਬੈਠਕ ਵਿਚ ਮੁਲਾਇਮ ਦੇ ਇਲਾਵਾ ਆਜ਼ਮ ਖਾਨ, ਸ਼ਿਵਪਾਲ ਯਾਦਵ ਅਤੇ ਅਖਿਲੇਸ਼ ਯਾਦਵ ਮੌਜੂਦ ਸਨ। ਸੂਤਰਾਂ ਦੀ ਮੰਨੀਏ ਤਾਂ ਮੁਲਾਇਮ ਸਿੰਘ ਯਾਦਵ ਦੇ ਪੁੱਤਰ ਅਖਿਲੇਸ਼ ਯਾਦਵ ਨੂੰ ਯੂ. ਪੀ. ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਉਥੇ ਹੀ ਆਜ਼ਮ ਖਾਨ ਨੂੰ ਵਿਧਾਨ ਸਭਾ ... Read Full Story
|
ਸਪਾ ਵਰਕਰਾਂ ਨੇ ਸਾਬਕਾ ਮੰਤਰੀ ਦੀ ਰਾਈਸ ਮਿਲ ਨੂੰ ਫੂਕਿਆ
ਅੰਬੇਡਕਰ ਨਗਰ, ਬੀ. ਐਸ. ਪੀ. ਦੇ ਸਾਬਕਾ ਮੰਤਰੀ ਦੀ ਰਾਇਸ ਮਿੱਲ 'ਚ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਅੱਗ ਲਗਾ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਇਆਵਤੀ ਸਰਕਾਰ 'ਚ ਕੈਬਨਿਟ ਮੰਤਰੀ ਰਹੇ ਰਾਮਅਚਲ ਰਾਜਭਰ ਦੇ ਬੇਟੇ ਅਜੇ ਰਾਜਭਰ ਨੇ ਮਾਮੂਲੀ ਬਹਿਸਬਾਜ਼ੀ 'ਚ ਫਾਇਰਿੰਗ ਕਰ ਦਿੱਤੀ ਜਿਸ 'ਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋ ਲੋਕਾਂ ਨੂੰ ਗੋਲੀ ਲੱਗਣ ਤੋਂ ਗੁੱਸਾਏ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਸਾਬਕਾ ਮੰਤਰੀ ਦੀ ਰਾਇਸ ਮਿੱਲ 'ਚ ਅੱਗ ਲਗਾ ਦਿੱਤੀ। ਜ਼ਖਮੀਆਂ ਨੂੰ ਲਖਨਊ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ... Read Full Story
|
ਮੁਲਾਇਮ 'ਤੇ ਲਟਕੀ ਤਲਵਾਰ
ਨਵੀਂ ਦਿੱਲੀ, ਸਮਾਜਵਾਦੀ ਪਾਰਟੀ ਭਾਵੇਂ ਭਾਰੀ ਬਹੁਮਤ ਲੈ ਕੇ ਯੂ. ਪੀ. 'ਚ ਸੱਤਾ 'ਚ ਆ ਗਈ ਹੈ ਪਰ 5 ਸਾਲ ਪਹਿਲਾਂ ਮੁਲਾਇਮ ਸਿੰਘ ਤੇ ਉਨ੍ਹਾਂ ਦੇ ਪੁੱਤਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਹੁਕਮ ਉਨ੍ਹਾਂ ਦੀ ਵੱਖੀ ਦਾ ਸੂਲ ਬਣਿਆ ਹੋਇਆ ਹੈ। ਇਹ ਕਿਹਾ ਜਾਂਦਾ ਹੈ ਕਿ ਸਿਆਸੀ ਮਾਮਲਿਆਂ 'ਚ ਸੀ. ਬੀ. ਆਈ. ਦੀ ਕਮਾਨ ਕੇਂਦਰ ਦੇ ਹੱਥ 'ਚ ਹੁੰਦੀ ਹੈ ਤੇ ਯਾਦਵ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਯੂ. ਪੀ. ਏ. ਵਾਲੀ ਕਾਂਗਰਸ ਸਰਕਾਰ ਉਨ੍ਹਾਂ ਲਈ ਕੀ ਹੈ। ਸਾਲ 2007 'ਚ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਇਕ ਅਰਜੀ ਦੇ ਕੇ ਮੁਲਾਇਮ, ਉਸ ਦੇ ਪੁੱਤਰਾਂ ਅਖਿਲੇਸ਼, ... Read Full Story
|
ਮੁਲਾਇਮ ਨੇ ਸਰਕਾਰ ਬਣਾਉਣ ਲਈ ਪੇਸ਼ ਕੀਤਾ ਦਾਅਵਾ
ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ 'ਚ ਸਪੱਸ਼ਟ ਬਹੁਮਤ ਹਾਸਲ ਕਰਨ ਵਾਲੀ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਬੁੱਧਵਾਰ ਸ਼ਾਮ ਲਗਭਗ 6 ਵਜੇ ਰਾਜਪਾਲ ਬੀ. ਐੱਲ. ਜੋਸ਼ੀ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਮੁਲਾਇਮ ਸਿੰਘ ਨੂੰ ਪਹਿਲਾਂ ਸੰਸਦੀ ਬੋਰਡ ਦੀ ਹੋਈ ਬੈਠਕ ਵਿਚ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਸੀ। ਰਸਮੀ ਐਲਾਨ ਹੋਲੀ ਤੋਂ ਬਾਅਦ ਵਿਧਾਇਕਾਂ ਦੀ ਬੈਠਕ ਵਿਚ ਕੀਤਾ ਜਾਵੇਗਾ। ਰਾਜਪਾਲ ਦੇ ਪ੍ਰਮੁੱਖ ਸਕੱਤਰ ਨੇ ਭਾਸ਼ਾ ਨੂੰ ਦਸਿਆ ਕਿ ਮੁਲਾਇਮ ਸਿੰਘ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਰਸਮੀ ਤੌਰ 'ਤੇ ਸਰਕਾਰ ਬਣਾਉਣ ਦਾ ਦਾਅਵਾ ... Read Full Story
|
ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਨੂੰ ਸਪੱਸ਼ਟ ਬਹੁਮਤ
ਨਵੀਂ ਦਿੱਲੀ, ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਨਾ ਕੇਵਲ ਸੱਤਾਧਾਰੀ ਬਹੁਜਨ ਸਮਾਜ ਪਾਰਟੀ ਨੂੰ ਖਦੇੜ ਦਿੱਤਾ ਸਗੋਂ ਕਾਂਗਰਸ ਅਤੇ ਭਾਜਪਾ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕਾ ਦਿੱਤੀ ਹੈ।
403 ਮੈਂਬਰੀ ਵਿਧਾਨ ਸਭਾ ਵਿੱਚੋਂ ਸਮਾਜਵਾਦੀ ਪਾਰਟੀ ਨੇ 224 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ ਅਤੇ ਆਪਣੇ ਦਮ ’ਤੇ ਨਵੀਂ ਸਰਕਾਰ ਬਣਾਉਣ ਦਾ ਰਾਹ ਸਾਫ਼ ਕਰ ਲਿਆ ਹੈ। ਬਸਪਾ ਨੂੰ 80 ਸੀਟਾਂ, ਭਾਜਪਾ ਨੂੰ 47 ਅਤੇ ਕਾਂਗਰਸ ਅਤੇ ਇਸ ਦੀ ਸਹਿਯੋਗੀ ਆਰ.ਐਲ.ਡੀ. ਨੂੰ 37 ਸੀਟਾਂ ਮਿਲੀਆਂ ਹਨ। ਹੋਰਨਾਂ ... Read Full Story
|
ਜਿੱਤ ਦੀ ਖੁਸ਼ੀ ਵਿਚ ਫਾਇਰਿੰਗ, ਬੱਚੇ ਦੀ ਮੌਤ
ਭੀਮਨਗਰ, ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭੀਮਨਗਰ ਜ਼ਿਲੇ ਦੀ ਸੰਭਲ ਸੀਟ 'ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਇਕਬਾਲ ਮਹਿਸੂਦ ਨੂੰ ਮਿਲੀ ਜਿੱਤ ਪਿੱਛੋਂ ਉਨ੍ਹਾਂ ਦੇ ਹਮਾਇਤੀਆਂ ਵਲੋਂ ਕੀਤੀ ਗਈ ਜਸ਼ਨੀ ਫਾਇਰਿੰਗ ਦੌਰਾਨ ਇਕ ਬੱਚੇ ਦੀ ਜਾਨ ਚਲੀ ਗਈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਪਛਾਣ 12 ਸਾਲਾ ਦਾਨਿਸ਼ ਵਜੋਂ ਹੋਈ ... Read Full Story
|
ਯੂ.ਪੀ. 'ਚ ਸਾਇਕਲ ਅੱਗੇ, ਹਾਥੀ ਸੁਸਤ ਤੇ ਪੰਜੇ ਦਾ ਪੱਤਾ ਕੱਟਿਆ
ਲਖਨਊ, ਉਤਰ ਪ੍ਰਦੇਸ਼ ਵਿਧਾਨਸਭਾ ਚੋਣਾਂ 'ਚ ਵੋਟਰਾਂ ਨੇ ਬਹੁਜਨ ਸਮਾਜ ਪਾਰਟੀ ਤੋਂ ਸੱਤਾ ਖੋਹ ਲਈ ਹੈ। ਸਮਾਜਵਾਦੀ ਪਾਰਟੀ ਨੇ ਨਾ ਸਿਰਫ ਪ੍ਰਦੇਸ਼ 'ਚ ਸੱਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰੀ ਸਗੋਂ ਉਸ ਨੇ ਬਹੁਮਤ ਦਾ ਅੰਕੜਾ ਵੀ ਮਿਲਦਾ ਨਜ਼ਰ ਆ ਰਿਹਾ ਹੈ। ਸਪਾ ਭਾਵੇਂ ਹੀ ਅਪਣੇ ਦਮ 'ਤੇ ਸਰਕਾਰ ਬਣਾਉਣ ਦੇ ਯੋਗ ਹੋ ਰਹੀ ਹੈ ਪਰ ਉਸ ਨੂੰ ਸਮਰਥਨ ਦੇਣ ਲਈ ਯੂ.ਪੀ. ਦੇ ਛੋਟੇ-ਛੋਟੇ ਦਲ ਤਿਆਰ ਹਨ।
ਬਹੁਜਨ ਸਮਾਜ ਪਾਰਟੀ ਪ੍ਰਦੇਸ਼ ਦੀ ਦੂਜੇ ਨੰਬਰ ਦੀ ਪਾਰਟੀ ਬਣਕੇ ਉਭਰੀ ਹੈ ਅਤੇ ਉਸ ਦੀਆਂ ਸੀਟਾਂ ਪਹਿਲਾਂ ਦੇ ਮੁਕਾਬਲੇ ਅੱਧੀਆਂ ਰਹਿ ਗਈਆਂ ਹਨ। ਕਾਂਗਰਸ ਅਤੇ ਬੀਜੇਪੀ 'ਚ ਪਹਿਲਾਂ ਦੇ ਅਨੁਸਾਰ ... Read Full Story
|
ਮੁਲਾਇਮ ਨੇ ਵੀ ਕੀਤਾ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦਾ ਵਾਅਦਾ
ਇਟਾਵਾ, ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਅੱਜ ਇਥੇ ਵਾਅਦਾ ਕੀਤਾ ਕਿ ਜੇਕਰ ਕੇਂਦਰ ਸਰਕਾਰ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ‘ਚ ਅਸਫਲ ਰਹੀ ਤਾਂ ਉੱਤਰ ਪ੍ਰਦੇਸ਼ ‘ਚ ਸੱਤਾ ਵਿਚ ਆਉਣ ‘ਤੇ ਉਨ੍ਹਾਂ ਦੀ ਪਾਰਟੀ ਮੁਸਲਮਾਨਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਏਗੀ। ਇੱਥੇ ਇਕ ਚੋਣ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਆਉਣ ‘ਤੇ ਉਹ ਕੇਂਦਰ ‘ਤੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਲਈ ਦਬਾਅ ... Read Full Story
|
ਮਾਇਆਵਤੀ ਦੇ ਪਾਰਕਾਂ 'ਚ ਸਕੂਲ ਤੇ ਹਸਪਤਾਲ ਸਥਾਪਿਤ ਕਰਾਂਗਾ : ਮੁਲਾਇਮ
ਇਲਾਹਾਬਾਦ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਅੱਜ ਐਲਾਨ ਕੀਤਾ ਕਿ ਜੇ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ 'ਚ ਸੱਤਾ 'ਚ ਆਈ ਤਾਂ ਰਾਜ 'ਚ ਮਾਇਆਵਤੀ ਦੀ ਸਰਕਾਰ ਵਲੋਂ ਬਣਾਏ ਗਏ ਪਾਰਕਾਂ ਤੇ ਯਾਦਗਾਰਾਂ 'ਚ ਸਕੂਲ ਤੇ ਹਸਪਤਾਲ ਬਣਾਏ ਜਾਣਗੇ। ਮੁਲਾਇਮ ਨੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਇਆਵਤੀ ਰਾਜ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਮੀਨ ਮਾਫੀਆ ਹੈ। ਉਨ੍ਹਾਂ ਨੇ ਪਾਰਕਾਂ ਤੇ ਯਾਦਗਾਰਾਂ ਦੇ ਨਿਰਮਾਣ ਲਈ ਜ਼ਬਰੀ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲਿਆਂ ਕਿਸਾਨਾਂ 'ਤੇ ਪੁਲਸ ਨੇ ਡਾਂਗਾ ਵਰ੍ਹਾਈਆਂ। ਜਦ ਸਪਾ ... Read Full Story
|
ਯੂ. ਪੀ. ਸਰਵੇ 'ਚ ਕਾਂਗਰਸ ਦਾ ਕਮਾਲ; ਮਾਇਆ ਨਜ਼ਰੀਆ ਕਮਜ਼ੋਰ, ਸਪਾ ਅੱਗੇ
ਨਵੀਂ ਦਿੱਲੀ, ਸਟਾਰ ਨਿਊਜ਼ ਨੀਲਸਨ ਸਨਤਕ ਰਾਏ ਸਰਵੇਖਣ ਅਨੁਸਾਰ ਯੂ. ਪੀ. ਵਿਚ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਮਾਇਆਵਤੀ ਦਾ ਜਨ ਆਧਾਰ ਖਿਸਕਾ ਰਿਹਾ ਹੈ ਅਤੇ ਕਾਂਗਰਸ ਕਾਫੀ ਲਾਹੇ ਵਿਚ ਜਾ ਰਹੀ ਹੈ। ਸਰਵੇ ਅਨੁਸਾਰ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਰ ਕੇ ਇਕ ਸ਼ੰਕੂ ਵਿਧਾਨ ਸਭਾ ਦੀ ਭਵਿੱਖਬਾਣੀ ਹੀ ਕੀਤੀ ਗਈ ਗਈ ਹੈ ਭਾਵੇਂ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਇਕੱਲੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਰਹੀ ਹੈ। ਉਨ੍ਹਾਂ ਦੀ ਪਾਰਟੀ ਪਿਛਲੀ ਵਾਰ ਦੀਆਂ 97 ਤੋਂ 35 ਸੀਟਾਂ ਵੱਧ ਲਿਜਾ ਸਕਦੀ ਹੈ। ਪਰ ਉਹ 202 ਦੇ ਬਹੁਮਤ ਅੰਕੜੇ ਤੋਂ 132 ਸੀਟਾਂ ਪਿੱਛੇ ਹਨ।
ਸਰਵੇ ਵਿਚ ... Read Full Story
|
ਗੁਰੂ ਗਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਮੁਜ਼ਾਹਰਾ
ਪਿਲੀਭੀਤ(ਉੱਤਰ ਪ੍ਰਦੇਸ਼),ਗੁਰੂ ਗਰੰਥ ਸਾਹਿਬ ਦੀ ਕਥਿਤ ਤੌਰ ‘ਤੇ ਬੇਅਦਬੀ ਕੀਤੇ ਜਾਣ ਦੇ ਰੋਸ ਵਜੋਂ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਸੜਕ ‘ਤੇ ਉਤਰ ਆਏ। ਉਨ੍ਹਾਂ ਨੇ ਰੋਸ ਵਜੋਂ ਰੇਲਵੇ ਲਾਈਨ ਅਤੇ ਵਾਹਨਾਂ ਦੀ ਭੰਨਤੋੜ ਕੀਤੀ ਤੇ ਪਥਰਾਅ ਕੀਤਾ। ਉਹ ਸਰਕਾਰ ਤੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਦੱਸਣਯੋਗ ਹੈ ਕਿ ਮੁਜ਼ਾਹਰਾਕਾਰੀ ਉੱਤਰ ਪ੍ਰਦੇਸ਼ ਉਤਰਾਖੰਡ ਸੀਮਾ ‘ਤੇ ਵਸੇ ਅਮਰੀਆ ਖੇਤਰ ਵਿਚ ਸਥਿਤ ਪਿੰਡ ਕਟੱਈਆ ਪਾਂਡਰਾ ਦੇ ਗੁਰਦੁਆਰਾ ਸਾਹਿਬ ਵਿੱਚ 12 ਸਤੰਬਰ ਨੂੰ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ... Read Full Story
|