ਸੂਚਨਾ ਅਧਿਕਾਰ ਐਕਟ ਸਰਕਾਰੀ ਕੰਮ ਵਿੱਚ ਪਾਰਦਰਸ਼ਤਾ, ਨਿਪੰੁਨਤਾ ਅਤੇ ਜਵਾਬਦੇਹੀ ਵਧਾਉਣ ਵਿੱਚ ਅਤੀ ਸਹਾਈ ਸਿੱਧ ਹੋਇਆ- ਜੇ.ਕੇ.ਜੈਨ
ਪਟਿਆਲਾ 27 ਫ਼ਰਵਰੀ (ਪੀ.ਐਸ.ਗਰੇਵਾਲ) -ਸੂਚਨਾ ਅਧਿਕਾਰ ਐਕਟ-2005 ਆਮ ਜਨਤਾ ਲਈ ਦੂਜੀ ਆਜ਼ਾਦੀ ਅਤੇ ਵੱਡਾ ਹਥਿਆਰ ਹੈ। ਇਹ ਐਕਟ ਜਿੱਥੇ ਭਿ੍ਰਸ਼ਟਾਚਾਰ ਨੂੰ ਰੋਕਣ ਲਈ ਕਾਰਗਰ ਸਿੱਧ ਹੋ ਰਿਹਾ ਹੈ, ਉੱਥੇ ਸਰਕਾਰੀ ਕੰਮ ਵਿੱਚ ਪਾਰਦਰਸ਼ਤਾ, ਨਿਪੰੁਨਤਾ ਅਤੇ ਜਵਾਬਦੇਹੀ ਵਧਾਉਣ ਵਿੱਚ ਵੀ ਸਹਾਈ ਸਿੱਧ ਹੋ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਜੇ.ਕੇ.ਜੈਨ ਉਪ ਮੰਡਲ ਮੈਜਿਸਟ੍ਰੇਟ ਨੇ ਅੱਜ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਸਬ ਡਵੀਜ਼ਨ ਰਾਜਪੁਰਾ ਦੇ ਸਮੂਹ ਲੋਕ ਸੂਚਨਾ ਅਫਸਰਾਂ/ਸਹਾਇਕ ਲੋਕ ... Read Full Story
|
* ਸਰਕਾਰੀ ਕਾਲਜ਼ ਆਫ ਐਜੂਕੇਸ਼ਨ ਦੇ 53ਵੇਂ ਖੇਡ ਸਮਾਰੋਹ ਦਾ ਆਗਾਜ਼
ਪਟਿਆਲਾ: 22 ਫਰਵਰੀ (ਪੀ.ਐਸ.ਗਰੇਵਾਲ) - ਕਾਲਜ਼ ਦੇ ਦਿਨ ਹਰੇਕ ਵਿਅਕਤੀ ਦੀ ਜਿੰਦਗੀ ਵਿੱਚ ਯਾਦਗਾਰੀ ਪਲ ਹੁੰਦੇ ਹਨ ਅਤੇ ਕਾਲਜ਼ ਦੀਆਂ ਖੇਡਾਂ ਖਿਡਾਰੀਆਂ ਲਈ ਹੋਰ ਵੀ ਅਹਿਮ ਹੁੰਦੀਆਂ ਹਨ ਕਿਉਂਕਿ ਹਰੇਕ ਖਿਡਾਰੀ ਨੂੰ ਇਹਨਾਂ ਖੇਡਾਂ ਵਿੱਚ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਦਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਲਵਲੀਨ ਸਿੰਘ ਸਿੱਧੂ ਨੇ ਸਰਕਾਰੀ ਕਾਲਜ਼ ਆਫ ਐਜੂਕੇਸ਼ਨ ਪਟਿਆਲਾ ਦੀ 53ਵੇਂ ਸਲਾਨਾਂ ਖੇਡ ਸਮਾਰੋਹ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਖਿਡਾਰੀ ਨੂੰ ... Read Full Story
|
ਪੱਛਮੀ ਬੰਗਾਲ ਦੇ ਹਸਪਤਾਲ ’ਚ 36 ਘੰਟਿਆਂ ’ਚ 11 ਬੱਚਿਆਂ ਦੀ ਮੌਤ
ਕੋਲਕਾਤਾ, ਮਾਲਦਾ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਪਿਛਲੇ 36 ਘੰਟਿਆਂ ਦੌਰਾਨ 11 ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਸਰਕਾਰੀ ਤੌਰ ’ਤੇ ਮੌਤਾਂ ਦੀ ਗਿਣਤੀ ਸੱਤ ਦੱਸੀ ਜਾ ਰਹੀ ਹੈ। ਮਰਨ ਵਾਲੇ ਬੱਚਿਆਂ ਦੇ ਪਰਿਵਾਰਾਂ ਵੱਲੋਂ ਇਸ ਲਈ ਹਸਪਤਾਲ ਦੇ ਕਰਮਚਾਰੀਆਂ ਤੇ ਡਾਕਟਰਾਂ ਉਪਰ ਅਣਗਹਿਲੀ ਵਰਤਣ ਦਾ ਦੋਸ਼ ਲਾਇਆ ਜਾ ਰਿਹਾ ਹੈ ਜਦਕਿ ਹਸਪਤਾਲ ਦੇ ਸੀ.ਐਮ.ਓ. ਅਤੇ ਕਾਰਜਕਾਰੀ ਸੁਪਰਡੈਂਟ ਦਾ ਕਹਿਣਾ ਹੈ ਕਿ ਹਸਪਤਾਲ ’ਚ ਬੱਚਿਆਂ ਦੀ ਸਿਹਤ ਸੰਭਾਲ ’ਚ ਕੋਈ ਅਣਗਹਿਲੀ ਨਹੀਂ ਵਰਤੀ ਗਈ। ਉਨ੍ਹਾਂ ਕਿਹਾ ਕਿ ਮਰਨ ਵਾਲੇ ਬੱਚਿਆਂ ’ਚੋਂ ਕੁਝ ਘੱਟ ਵਜ਼ਨ ਦੇ ਸਨ ਤੇ ਕੁਝ ਨਮੂਨੀਆ ਤੋਂ ਪੀੜਤ ... Read Full Story
|
ਸਰਕਾਰੀ ਕੈਂਪ ਵਿਚ ਆਪ੍ਰੇਸ਼ਨ ਪਿੱਛੋਂ 11 ਬਜ਼ੁਰਗ ਹੋਏ ਨੇਤਰਹੀਣ
ਰਾਏਪੁਰ, ਛੱਤੀਸਗੜ੍ਹ ਦੇ ਦੁਰਗ ਜ਼ਿਲੇ ਦੇ ਬਲੋਡ ਕਸਬੇ ਵਿਚ ਇਕ ਸਰਕਾਰੀ ਮੈਡੀਕਲ ਕੈਂਪ ਵਿਚ ਮੋਤੀਆਬਿੰਦ ਦੇ ਆਪ੍ਰੇਸ਼ਨ ਕਰਵਾਉਣ ਕਾਰਨ ਘੱਟੋ-ਘੱਟ 11 ਬਜ਼ੁਰਗ ਨੇਤਰਹੀਣ ਹੋ ਗਏ। ਇਨ੍ਹਾਂ ਨੂੰ ਰਾਏਪੁਰ ਸਥਿਤ ਡਾ. ਭੀਮ ਰਾਓ ਅੰਬੇਡਕਰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਕੈਂਪ ਬੀਤੇ ਮਹੀਨੇ ਲੱਗਾ ਸੀ। ਦੁਰਗ ਦੇ ਜ਼ਿਲਾ ਅਧਿਕਾਰੀ ਨੇ ਸਰਕਾਰੀ ਕੈਂਪ ਵਿਚ ਲਾਪ੍ਰਵਾਹੀ ਦੀ ਗੱਲ ਮੰਨਦਿਆਂ ਕਿਹਾ ਕਿ ਪ੍ਰਸ਼ਾਸਨ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰੇਗਾ। ਸਿਹਤ ਮੰਤਰੀ ਨੇ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ... Read Full Story
|
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੱਲੋਂ ਕੱਲਰਭੈਣੀ ਦੇ ਸਰਕਾਰੀ ਸਕੂਲ ਦਾ ਦੌਰਾ
ਪਟਿਆਲਾ : 25 ਸਤੰਬਰ (ਪੀ.ਐਸ.ਗਰੇਵਾਲ) - ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਹੁਣ ਤੱਕ ਇੱਕ ਲੱਖ 62 ਹਜ਼ਾਰ ਕੇਸ ਆਏ ਹਨ ਜਿਹਨਾਂ ਵਿੱਚੋਂ 1 ਲੱਖ 52 ਹਜ਼ਾਰ ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਲੰਬਿਤ ਪਏ ਕੇਸਾਂ ਦਾ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ। ’’ ਇਹ ਜਾਣਕਾਰੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਬਲਜਿੰਦਰ ਠਾਕੁਰ ਨੇ ਪਟਿਆਲਾ ਨੇੜਲੇ ਪਿੰਡ ਕੱਲਰ ਭੈਣੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ । ਸ਼੍ਰੀ ਠਾਕੁਰ ਜੋ ਕਿ ਇਸ ਸਕੂਲ ਵਿੱਚ ਖੜੇ ਗੰਦੇ ਪਾਣੀ ਅਤੇ ਸਕੂਲੀ ਵਿਦਿਆਰਥੀਆਂ ਵਿੱਚ ... Read Full Story
|
ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀਆਂ ਇਕ ਦਰਜਨ ਅਸਾਮੀਆਂ ਖਾਲੀ
ਕੁਰਾਲੀ,ਸਕੂਲੀ ਸਿੱਖਿਆ ਵਿੱਚ ਸੁਧਾਰ ਸਬੰਧੀ ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਘਾੜ ਇਲਾਕੇ ਦੇ ਪਿੰਡ ਖਿਜ਼ਰਾਬਾਦ ਦਾ ਸਰਕਾਰੀ ਸਕੂਲ ਖੋਲ੍ਹਦਾ ਨਜ਼ਰ ਆ ਰਿਹਾ ਹੈ। ਘਾੜ ਇਲਾਕੇ ਦੇ ਕੇਂਦਰ ਬਿੰਦੂ ਵਜੋਂ ਜਾਣੇ ਜਾਂਦੇ ਇਸ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਦਰਜਨਾਂ ਅਸਾਮੀਆਂ ਖਾਲੀ ਪਈਆਂ ਹਨ। ਸਕੂਲ ਦੇ ਕੁਝ ਅਧਿਆਪਕ ਡੈਪੂਟੇਸ਼ਨ ਉਤੇ ਰਾਜਧਾਨੀ ਚੰਡੀਗੜ੍ਹ ਦੇ ਦਫ਼ਤਰਾਂ ਵਿੱਚ ਅਫਸਰੀ ਦਾ ਲੁਤਫ ਲੈ ਰਹੇ ਹਨ, ਜਦਕਿ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਅਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਬਲਾਕ ਮਾਜਰੀ ਦੇ ਸਭ ਤੋਂ ਵੱਡੇ ਸਕੂਲ ... Read Full Story
|
ਸਕੂਲਾਂ ਵਿਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ: ਡੀ.ਸੀ.
ਸਿਰਸਾ,ਜ਼ਿਲ੍ਹੇ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਲਾ ਵੱਲੋਂ ਆਗਾਮੀ ਸਤੰਬਰ ਮਹੀਨੇ ’ਚ ਵੱਖ-ਵੱਖ ਸਰਕਾਰੀ ਸਕੂਲਾਂ ’ਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ। ਇਨ੍ਹਾਂ ਫਿਲਮਾਂ ’ਚ ਦੇਸ਼ ਭਗਤੀ, ਰਾਸ਼ਟਰੀ ਸਦਭਾਵਨਾ, ਸਮਾਜਿਕ ਸਦਭਾਵਨਾ ਤੇ ਆਤਮਵਿਸ਼ਵਾਸ ਨਾਲ ਜੁੜੇ ਵਿਸ਼ੇ ਹੋਣਗੇ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਯੁੱਧਵੀਰ ਸਿੰਘ ਖਿਆਲੀਆ ਨੇ ਬਾਲ ਚਿੱਤਰ ਸਮਿਤੀ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਮੀਟਿੰਗ ਵਿੱਚ ਸਿਟੀ ਮਜਿਸਟਰੇਟ ਸੁਰੇਸ਼ ਕਸਵਾਂ, ਬਾਲ ਚਿਤਰ ਸਮਿਤੀ ਦੇ ਉਚ ਅਧਿਕਾਰੀ ... Read Full Story
|
23 ਪੁਲੀਸ ਮੁਲਾਜ਼ਮ ਜ਼ਖ਼ਮੀ
ਸ੍ਰੀਨਗਰ,ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅੱਜ ਬੱਸ ਉਲਟਣ ਨਾਲ 23 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਸ਼ੋਪੀਆਂ ਦੇ ਪਿੰਡ ਟੁਕਰੂ ਕੋਲ ਬੱਸ ਉਲਟ ਗਈ। ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇੱਥੋਂ ਪੰਜ ਜ਼ਖ਼ਮੀਆਂ ਨੂੰ ਸ੍ਰੀਨਗਰ ਦੇ ਇਕ ਨਰਸਿੰਗ ਹੋਮ ਵਿਚ ਭੇਜ ਦਿੱਤਾ ... Read Full Story
|
ਬੱਚੀ ਤੋਂ ਅਧਿਆਪਕਾ ਨੇ 300 ਡੰਡ ਬੈਠਕਾਂ ਕੱਢਵਾਈਆਂ
ਮੁਹਾਲੀ,ਇਥੋਂ ਦੇ ਫੇਜ਼-1 (ਪੁਰਾਣਾ ਮੁਹਾਲੀ ਪਿੰਡ) ਵਿਚ ਚਲਦੇ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਵੱਲੋਂ ਇਕ ਮਾਸੂਮ ਬੱਚੀ ਕੋਲੋਂ ਕਥਿਤ ਤੌਰ ‘ਤੇ 300 ਡੰਡ ਬੈਠਕਾਂ ਕੱਢਵਾਈਆਂ ਗਈਆਂ। ਪੀੜਤ ਬੱਚੀ ਪ੍ਰਿਅੰਕਾਂ (7) ਨੂੰ ਬੇਹੋਸ਼ੀ ਦੀ ਹਾਲਤ ਵਿਚ ਸਰਕਾਰੀ ਹਸਪਤਾਲ ਫੇਜ਼-6 ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਬੱਚੀ ਕਾਫੀ ਦਹਿਸ਼ਤ ਵਿਚ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿਅੰਕਾਂ ਤੀਜੀ ਕਲਾਸ ‘ਚ ਪੜ੍ਹਦੀ ਹੈ। ਉਸ ਨੂੰ ਸਕੂਲ ਵਿਚ ਇਕ ਅਧਿਆਪਕਾ ਨੇ ਕਲਾਸ ਵਿਚ ਕੋਈ ਸਵਾਲ ਪੁੱਛਿਆ ਸੀ ਪਰ ਬੱਚੀ ਅਧਿਆਪਕ ਨੂੰ ਸਵਾਲ ਦਾ ਠੀਕ ਜਵਾਬ ਨਹੀਂ ਦੇ ਸਕੀ। ਇਸ ਕਾਰਨ ਗੁੱਸੇ ਵਿਚ ਆਈ ਅਧਿਆਪਕਾਂ ਨੇ ਬੱਚੀ ... Read Full Story
|
ਸਰਕਾਰੀ ਸਕੂਲਾਂ ਦੇ ਲਗਣ ਦਾ ਸਮਾਂ ਬਦਲਿਆ
ਪਟਿਆਲਾ,31ਮਾਰਚ 2010 (ਪੀ ਐਸ ਗਰੇਵਾਲ)–ਸਰਕਾਰੀ ਸਕੂਲ ਗਰਮੀਆ ਕਰਕੇ 01 ਅਪ੍ਰੈਲ ਤੋਂ ਸਵੇਰੇ 9.00 ਵਜੇ ਦੀ ਜਗਾ 8.00 ਵਜੇ ਖੁੱਲਣਗੇ ਅਤੇ ਛੁੱਟੀ ਦਾ ਸਮਾਂ ਦੁਪਿਹਰ 3.00 ਵਜੇ ਦੀ ਜਗਾ 2.00 ਵਜੇ ਹੋਵੇਗਾ। ਇਹ ਜਾਣਕਾਰੀ ਜਿਲਾ ਸਿਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਮਤੀ ਸੁਰਿੰਦਰ ਕੋਰ ਵਰਮਾ ਨੇ ਦਿੱਤੀ ਤੇ ਇਹ ਵੀ ਦਸਿੱਆ ਕਿ ਕੋਈ ਨਵਾਂ ਸਰਕੂਲਰ ਜਾਰੀ ਨਾ ਹੋਣ ਕਰਕੇ ਪੁਰਾਣੇ ਸਰਕੂਲਰ ਦੇ ਅਧਾਰ ਤੇ ਹੀ ਸਮੇਂ ਦੀ ਤਬਦੀਲੀ ਕੀਤੀ ਗਈ ਹੈ। ... Read Full Story
|
ਸਰਕਾਰੀ ਏਜੰਸੀਆਂ ਨੇ 1 ਕਰੋੜ 93 ਲੱਖ 43 ਹਜ਼ਾਰ ਟਨ ਚਾਵਲ ਦੀ ਖਰੀਦ ਕੀਤੀ
ਨਵੀਂ ਦਿੱਲੀ, 3 ਫਰਵਰੀ (ਪੀ. ਆਈ. ਬੀ.)- ਸਰਕਾਰੀ ਖਰੀਦ ਏਜੰਸੀਆਂ ਵੱਲੋਂ ਇਸ ਵਾਰ 1 ਕਰੋੜ 93 ਲੱਖ ਟਨ ਚਾਵਲਾਂ ਦੀ ਵਸੂਲੀ ਕੀਤੀ ਹੋਈ ਹੈ ਜੋ ਕਿ ਪਿਛਲੇ ਖਰੀਦ ਸੀਜ਼ਨ ਨਾਲੋਂ 5 ਲੱਖ 40 ਹਜ਼ਾਰ ਟਨ ਘੱਟ ਹੈ। ਪੰਜਾਬ ਵਲੋਂ ਸਭ ਤੋਂ ਵਧੇਰੇ 92 ਲੱਖ 60 ਹਜ਼ਾਰ ਟਨ ਚਾਵਲ ਦਾ ਯੋਗਦਾਨ ਕੇਂਦਰੀ ਭੰਡਾਰ ਵਿੱਚ ਪਾਇਆ ਗਿਆ ਹੈ। ... Read Full Story
|
ਮੰਡ ਦੀਆਂ ਸਰਕਾਰੀ ਜ਼ਮੀਨਾਂ ’ਤੇ ਲਗਾਏ ਨਾਜਾਇਜ਼ ਟੈਕਸ ਵਿਰੁੱਧ ਧਰਨਾ
ਫਿਲੌਰ, 28 ਜਨਵਰੀ (ਸ਼ਰਮਾ)-ਤਹਿਸੀਲ ਫਿਲੌਰ ਦੇ ਇਲਾਕੇ ਨਾਲ ਸਬੰਧਿਤ ਸੈਂਕੜੇ ਕਿਸਾਨਾਂ ਨੇ ਸਰਕਾਰ ਵਲੋਂ ਮੰਡ ਬੇਟ ਇਲਾਕੇ ਦੀਆਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਢੰਗ ਨਾਲ ਲਗਾਏ ਟੈਕਸ ਵਿਰੁੱਧ ਰੋਸ ਮਾਰਚ ਕੀਤਾ ਅਤੇ ਤਹਿਸੀਲ ’ਚ ਧਰਨਾ ਦੇਣ ਤੋਂ ਬਾਅਦ ਐਸ. ਡੀ. ਐਮ. ਪ੍ਰੀਤਮ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ।
ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਦੱਸਿਆ ਕਿ ਮੰਡ ਬੇਟ ਦੀਆਂ ਜ਼ਮੀਨਾਂ ਵਾਹੀਯੋਗ ਬਨਾਉਣ ਲਈ ਉਨ੍ਹਾਂ ਦੀਆਂ 2 ਪੀੜ੍ਹੀਆਂ ਨੇ ਲੱਕ ਭੰਨਵੀਂ ਮਿਹਨਤ ਕੀਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਵੱਖ-ਵੱਖ ਰੂਪ ’ਚ ਇਨ੍ਹਾਂ ਜ਼ਮੀਨਾਂ ਦੇ ਕਿਸਾਨਾਂ ... Read Full Story
|
ਤਕਨੀਕੀ ਕਾਲਜ ਦੀ ਬੇਗੋਵਾਲ ਨਾਲੋਂ ਜਾਤੀਕੇ ਨੂੰ ਵੱਧ ਲੋੜ-ਖਹਿਰਾ
ਸੁਭਾਨਪੁਰ, 20 ਜਨਵਰੀ (ਜੱਜ)-ਕੇਂਦਰ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਭੁਲੱਥ ਵਿਚ ਬਣਾਏ ਜਾਣ ਵਾਲੇ ਤਕਨੀਕੀ ਕਾਲਜ ਦੇ ਮੁੱਦੇ ’ਤੇ ਸ: ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਆਸੀ ਰੋਟੀਆਂ ਸੇਕਣ ਦੀ ਖੇਡ ਬੰਦ ਕਰਨ ਤਾਂ ਜੋ ਇਹ ਤਕਨੀਕੀ ਕਾਲਜ ਜਾਤੀਕੇ ਵਿਖੇ ਬਣਾ ਕਿ ਬਲਾਕ ਢਿਲਵਾਂ ਦੇ ਅਧੀਨ ਆਉਂਦੇ ਪਿੰਡਾਂ ਦੇ ਨਾਲ-ਨਾਲ ਕਪੂਰਥਲਾ ਹਲਕੇ ਤੇ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡਾ ਦੇ ਨੌਜਵਾਨਾਂ ਨੂੰ ਲਾਭ ਮਿਲ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ: ਸੁਖਪਾਲ ਸਿੰਘ ਖਹਿਰਾ ਨੇ ਸੁਭਾਨਪੁਰ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕਾਲਜ ਜਾਤੀਕੇ ਵਿਖੇ ਬਣ ਜਾਂਦਾ ਹੈ ਤਾਂ ਤਕਨੀਕੀ ਸਿੱਖਿਆ ... Read Full Story
|
ਸਰਕਾਰੀ ਗੱਡੀਆਂ ਵੀ ਚੰਡੀਗੜ੍ਹ ਤੋਂ ਖਰੀਦ ਕਰਦੀਆਂ ਹਨ ਸਸਤਾ ਤੇਲ
ਜਲੰਧਰ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਕੇਂਦਰ ਸਰਕਾਰ ਵੱਲੋਂ 3 ਰੁਪਏ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਵਿਚ ਵਾਧਾ ਕਰਨ ਦੀ ਤਿਆਰੀ ਹੋ ਰਹੀ ਹੈ ਤੇ ਇਸ ਦੇ ਨਾਲ ਪੰਜਾਬ ’ਚ ਜਿਥੇ ਤਿੰਨ ਰੁਪਏ ਤੇਲ ਹੋਰ ਵੀ ਮਹਿੰਗਾ ਹੋ ਜਾਏਗਾ ਪਰ ਉਸ ਦੇ ਗੁਆਂਢੀ ਰਾਜਾਂ ਵਿਚ 4 ਤੋਂ 5 ਰੁਪਏ ਪ੍ਰਤੀ ਲੀਟਰ ਤੇਲ ਸਸਤਾ ਰਹੇਗਾ। ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੀਆਂ ਪੰਜਾਬ ਤੋਂ ਚੰਡੀਗੜ੍ਹ ਜਾਂ ਫਿਰ ਸਰਕਾਰੀ ਅਫ਼ਸਰਾਂ ਦੀਆਂ ਕਾਰਾਂ ਵੀ ਚੰਡੀਗੜ੍ਹ ਰਹਿੰਦੀਆਂ ਹਨ ਤੇ ਉਕਤ ਗੱਡੀਆਂ ਵੀ ਪੰਜਾਬ ਦੇ ਪੰਪਾਂ ਤੋਂ ਤੇਲ ਪੁਆਉਣ ਦੀ ਜਗ੍ਹਾ ਚੰਡੀਗੜ੍ਹ ਤੋਂ ਸਸਤਾ ਤੇਲ ਪੁਆਉਣ ਨੂੰ ਪਹਿਲ ਦਿੰਦੀਆਂ ਹਨ। ਮੋਹਾਲੀ ... Read Full Story
|
ਖੰਡ ਨੇ ਕੱਢੇ ਲੋਕਾਂ ਦੇ ਕੜਿੱਲ, ਚਾਹ ਦਾ ਕੱਪ ਹੋ ਗਿਆ 5 ਰੁਪਏ ਦਾ
ਨੂਰਮਹਿਲ, 10 ਜਨਵਰੀ (ਸੋਢੀ ਨੂਰਮਹਿਲੀਆ)- ਖੰਡ ਨੇ ਇੱਕਦਮ ਛਾਲਮਾਰ ਦਿੱਤੀ ਹੈ ਤੇ ਭਾਅ ਸਿਖਰਾਂ ’ਤੇ ਪੁੱਜ ਗਿਆ ਹੈ। ਅੱਜ ਕੱਲ੍ਹ ਪਿੰਡਾਂ ਵਿੱਚ ਖੰਡ 47 ਰੁਪਏ ਕਿੱਲੋ ਤੇ ਸ਼ਹਿਰਾਂ ਵਿੱਚ 45 ਰੁਪਏ ਕਿਲੋ ਵਿਕਣ ਲੱਗ ਪਈ ਹੈ ਜਿਸ ਕਾਰਨ ਚਾਹ ਦਾ ਕੱਪ 5 ਰੁਪਏ ਦਾ ਹੋ ਗਿਆ। ਗਰੀਬਾਂ ਲਈ ਚਾਹ ਕੌੜੀ ਹੋ ਗਈ ਹੈ। ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸ਼ਹਿਰ ਤੇ ਪਿੰਡਾਂ ਦੇ ਸਰਕਾਰੀ ਡਿਪੂਆਂ ਤੋਂ ਗਰੀਬਾਂ ਲਈ ਸਸਤੇ ਭਾਅ ’ਤੇ ਖੰਡ ਦੇਣ ਦੇ ਪ੍ਰਬੰਧ ਕੀਤੇ ... Read Full Story
|
ਫਿਲੌਰ, ਬਿਲਗਾ, ਨੂੁਰਮਹਿਲ ਥਾਣਿਆਂ ਦੇ ਫੋਨ ਨੰਬਰ ਤਬਦੀਲ
ਫਿਲੌਰ, 9 ਜਨਵਰੀ (ਸਤਿੰਦਰ ਸ਼ਰਮਾ)-ਥਾਣਾ ਫਿਲੌਰ ਨਾਲ ਸਬੰਧਿਤ ਅਧਿਕਾਰੀਆਂ ਦੇ ਸਰਕਾਰੀ ਫੋਨ ਨੰਬਰ ਤਬਦੀਲ ਹੋ ਗਏ ਹਨ। ਐਸ. ਐਚ. ਓ. ਫਿਲੌਰ ਓਂਕਾਰ ਸਿੰਘ ਨੇ ਕਿਹਾ ਕਿ ਡੀ.ਐਸ.ਪੀ. ਫਿਲੌਰ ਦਾ ਨਵਾਂ ਨੰਬਰ 95929-14110, ਐਸ.ਐਚ.ਓ. ਫਿਲੌਰ ਦਾ ਨਵਾਂ ਨੰਬਰ 95929-14126 ਅਤੇ ਥਾਣਾ ਫਿਲੌਰ ਦੇ ਮੁਨਸ਼ੀ ਦਾ ਨਵਾਂ ਨੰਬਰ 95929-14229 ਹੈ।
ਬਿਲਗਾ, (ਰਾਜਿੰਦਰ ਬਿਲਗਾ)-ਥਾਣਾ ਬਿਲਗਾ ਦੇ ਫੋਨ ਨੰਬਰ ਤਬਦੀਲ ਹੋ ਗਏ ਹਨ। ਐਸ. ਐਚ. ਓ. ਬਿਲਗਾ ਦਾ ਨਵਾਂ ਨੰਬਰ 95929-14129, ਮੁਨਸ਼ੀ ਬਿਲਗਾ ਦਾ ਨਵਾਂ ਨੰਬਰ 95929-14234, 01826-245046 ਹਨ।
ਨੂਰਮਹਿਲ, (ਲਾਂਬਾ)-ਥਾਣਾ ਨੂਰਮਹਿਲ ਤੇ ਡੀ. ਐਸ. ਪੀ. ਫਿਲੌਰ ਦੇ ਸਰਕਾਰੀ ਨੰਬਰ ਤਬਦੀਲ ਹੋ ਗਏ ਹਨ। ਡੀ. ਐਸ. ਪੀ. ... Read Full Story
|
ਮਾਡਲ ਹਾਊਸ ਸਕੂਲ ਦੀਆਂ ਸਾਲ 2009-10 ’ਚ ਸ਼ਾਨਦਾਰ ਖੇਡ ਪ੍ਰਾਪਤੀਆਂ
ਜਲੰਧਰ, 19 ਦਸੰਬਰ (ਸਾਬੀ)-ਚਾਲੂ ਸਾਲ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਹਾਊਸ ਜਲੰਧਰ ਦੀਆਂ ਯੋਗਾ ਖਿਡਾਰਨਾਂ ਨੇ ਜ਼ਿਲ੍ਹਾ ਸਕੂਲ ਖੇਡ ਮੁਕਾਬਲਿਆਂ ’ਚ (14 ਸਾਲ ਗਰੁੱਪ) ਨੇ ਦੂਸਰਾ, 17 ਸਾਲ ਅਤੇ 19 ਸਾਲ ਦੀਆਂ ਟੀਮਾਂ ਨੇ ਪਹਿਲਾ ਸਥਾਨ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਪੰਜਾਬ ਸਕੂਲ ਖੇਡਾਂ ਯੋਗਾ ਮੁਕਾਬਲੇ ਪਟਿਆਲਾ ਵਿਖੇ ਮਾਡਲ ਹਾਊਸ ਸਕੂਲ ਦੀ ਭਾਰਤੀ, ਲਵਨੀਸ ਅਤੇ ਸਪਨਾ ਨੇ 14 ਸਾਲ ਵਿਚ, ਸੁਨਿਧੀ, ਪ੍ਰੀਆ ਅਤੇ ਮੀਨਾ ਕੁਮਾਰੀ ਨੇ 17 ਸਾਲ ਵਿਚ ਅਤੇ ਮਾਧਵੀ, ਹੀਨਾ, ਰੀਨਾ, ਅਤੇ ਕਾਜਲ ਨੇ 19 ਸਾਲ ਵਿਚ ਭਾਗ ਲਿਆ ਜਿਸ ਵਿਚ 17 ਸਾਲ ਗਰੁੱਪ ਵਿਚ ਪਹਿਲਾ ਅਤੇ 19 ਸਾਲ ਗਰੁੱਪ ਵਿਚ ਦੂਸਰਾ ... Read Full Story
|
ਲੁਧਿਆਣਾ ’ਚ ਹਾਲਾਤ ਆਮ ਵਾਂਗ
ਲੁਧਿਆਣਾ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਸ਼ਹਿਰ ਵਿਚ ਲਗਾਇਆ ਦਿਨ ਦਾ ਕਰਫਿਊ ਖ਼ਤਮ ਕਰ ਦਿੱਤਾ ਗਿਆ ਹੈ, ਜਦਕਿ ਰਾਤ ਦਾ ਕਰਫਿਊ ਅਜੇ ਜਾਰੀ ਰਹੇਗਾ। ਅੱਜ ਪ੍ਰਸ਼ਾਸਨ ਵੱਲੋਂ ਪਹਿਲਾਂ 8 ਵਜੇ ਤੋਂ ਲੈ ਕੇ 5 ਵਜੇ ਤੱਕ ਕਰਫਿਊ ਵਿਚ ਢਿੱਲ ਦਿੱਤੀ ਗਈ, ਜਿਸ ਨੂੰ ਵਧਾ ਕੇ 10 ਵਜੇ ਤਕ ਕਰ ਦਿੱਤਾ, ਪਰ ਪ੍ਰਸ਼ਾਸਨ ਵੱਲੋਂ ਕਰਫਿਊ ਵਿਚ ਢਿੱਲ ਦੀ ਮਿਆਦ ਵਧਾਉਣ ਬਾਰੇ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਅਤੇ 5 ਵਜੇ ਦੇ ਕਰੀਬ ਹੀ ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਲਿਆ ਗਿਆ। ਪ੍ਰਸ਼ਾਸਨ ਵੱਲੋਂ ਲਏ ਇਸ ਫ਼ੈਸਲੇ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ... Read Full Story
|
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਦੌਰਾ
ਹੁਸ਼ਿਆਰਪੁਰ, 5 ਦਸੰਬਰ (ਹਰਪ੍ਰੀਤ ਕੌਰ)-ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਐਕਟਿੰਗ ਚੇਅਰਪਰਸਨ ਜਸਟਿਸ ਜੀ.ਪੀ. ਮਾਥੁਰ, ਜਨਰਲ ਸਕੱਤਰ ਸ਼੍ਰੀ ਏ. ਕੇ. ਜੈਨ ਅਤੇ ਡਾਇਰੈਕਟਰ (ਪ੍ਰਬੰਧਕ) ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਡਾ. ਸੰਜੇ ਦੂਬੇ ਨੇ ਅੱਜ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਜੇਲ੍ਹ, ਬਾਲ ਸੁਧਾਰ ਘਰ ਅਤੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ, ਡੀ ਐਫ ਓ ਸ: ਸਤਨਾਮ ਸਿੰਘ, ਉਪ ਮੰਡਲ ਮੈਜਿਸਟਰੇਟ ਕੈਪਟਨ ਕਰਨੈਲ ਸਿੰਘ, ਡੀ ਐਸ ਪੀ ਜਸਬੀਰ ਸਿੰਘ, ਜ਼ਿਲ੍ਹਾ ਬੱਚਤ ਅਫ਼ਸਰ ਰਾਜੀਵ ਕੌਸ਼ਕ ਅਤੇ ਐਕਸ਼ੀਅਨ ਪੀ. ਡਬਲਯੂ. ਡੀ ਸ਼੍ਰੀ ਟੀ ਆਰ ਕਤਨੋਰੀਆ ਵੀ ਇਸ ਮੌਕੇ ਉਨ੍ਹਾਂ ਨਾਲ ਸਨ। ... Read Full Story
|