ਲੋਕਾਂ ਨੂੰ ਸਮੇਂ ਸਿਰ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਮਿੰਨੀ ਸਕੱਤਰੇਤ ਵਿਖੇ ਸਵਾਗਤੀ ਕਾਊਂਟਰ ਜਲਦ ਸ਼ੁਰੂ ਹੋਵੇਗਾ- ਡਿਪਟੀ ਕਮਿਸ਼ਨਰ
ਪਟਿਆਲਾ, 24 ਅਪ੍ਰੈਲ (ਪਰਮਿੰਦਰ ਗਰੇਵਾਲ) - ਜ਼ਿਲੇ ਦੇ ਲੋਕਾਂ ਨੂੰ ਸਮੇਂ ਸਿਰ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਮਿੰਨੀ ਸਕੱਤਰੇਤ ਵਿਖੇ ਛੇਤੀ ਹੀ ਸਵਾਗਤੀ ਕਾਊਂਟਰ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਜਿੱਥੇ ਰੋਜਮਰਾ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਖੱਜਲ ਖੁਆਰੀ ਤੋਂ ਛੁਟਕਾਰਾ ਮਿਲੇਗਾ, ਉੱਥੇ ਹੀ ਇਸ ਕਾਉਂਟਰ ’ਤੇ ਸਰਕਾਰੀ ਸਕੀਮਾਂ ਅਤੇ ਜ਼ਿਲੇ ਸਬੰਧੀ ਵੱਡਮੁਲੀ ਜਾਣਕਾਰੀ ਵਾਲਾ ਸਾਹਿਤ ਵੀ ਉਪਲਬਧ ਹੋਵੇਗਾ।’’ ਇਹ ਐਲਾਨ ਅੱਜ ਇਥੇ ਜ਼ਿਲੇ ਦੇ ਨਵੇਂ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਸਮੂਹ ਬ੍ਰਾਂਚਾਂ ਦੇ ਅਧਿਕਾਰੀਆਂ ... Read Full Story
|
ਪੱਛਮੀ ਬੰਗਾਲ ’ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦਾ ਸਵਾਗਤ
ਚੰਡੀਗੜ੍ਹ - ਪੰਜਾਬੀ ਕਲਚਰਲ ਕੌਂਸਲ (ਰਜ਼ਿ:) ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਰਾਜ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਹੈ ਕਿ ਮਮਤਾ ਬੈਨਰਜੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਵਧੇਰੇ ਵਿਕਾਸ ਅਤੇ ਪਸਾਰ ਤੋ ਇਲਾਵਾ ਰਾਜ ਵਿੱਚ ਪੰਜਾਬੀ ਦੀ ਸਦੀਵੀ ਹੋਦ ਕਾਇਮ ਰੱਖਣ ਲਈ ਕੋਲਕਾਤਾ ਵਿੱਚ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕੀਤਾ ਜਾਵੇ ਅਤੇ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਲੋੜਵੰਦ ਸਕੂਲਾਂ ਵਿੱਚ ਅਧਿਆਪਕ ਭਰਤੀ ਕੀਤੇ ਜਾਣ।
ਇਸ ਸੰਬੰਧੀ ਪੰਜਾਬੀ ਕਲਚਰਲ ਕੌਂਸਲ (ਰਜ਼ਿ.) ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ... Read Full Story
|
ਕਾਂਗਰਸ ਵਿਰੁੱਧ ਡਟਣ ਵਾਲੀ ਕਿਸੇ ਵੀ ਰਾਜਸੀ ਪਾਰਟੀ ਵੱਲੋਂ ਗਠਜੋੜ ਦੇ ਪ੍ਰਸਤਾਵ ਦਾ ਸ਼੍ਰੋਮਣੀ ਅਕਾਲੀ ਦਲ ਸਵਾਗਤ ਕਰੇਗਾ: ਬਾਦਲ
ਟੌਹੜਾ (ਪਟਿਆਲਾ): 1 ਅਪ੍ਰੈਲ (ਪੀ.ਐਸ.ਗਰੇਵਾਲ) -‘‘ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿਰੋਧੀ ਕਾਂਗਰਸ ਪਾਰਟੀ ਵਿਰੁੱਧ ਡਟਣ ਵਾਲੀ ਕਿਸੇ ਵੀ ਰਾਜਸੀ ਪਾਰਟੀ ਵੱਲੋਂ ਗਠਜੋੜ ਦੇ ਪ੍ਰਸਤਾਵ ਦਾ ਸ਼੍ਰੋਮਣੀ ਅਕਾਲੀ ਦਲ ਸਵਾਗਤ ਕਰੇਗਾ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਟੌਹੜਾ ਵਿਖੇ ਪੰਥ ਰਤਨ ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 7ਵੀਂ ਬਰਸੀ ਮੌਕੇ ਜਥੇਦਾਰ ਟੌਹੜਾ ਦੀ ਯਾਦ ਵਿੱਚ 10.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ‘ਸਰਕਾਰੀ ਐਜੂਸਟਾਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ’ ਅਤੇ 25 ਲੱਖ ਰੁਪਏ ਦੀ ... Read Full Story
|
ਪਟਿਆਲਵੀਆਂ ਵੱਲੋਂ ‘ਪਟਿਆਲਾ ਹਾਊਸ’ ਦਾ ਸ਼ਾਹਾਨਾ ਸਵਾਗਤ
ਪਟਿਆਲਾ : 10 ਫਰਵਰੀ (ਪੀ.ਐਸ.ਗਰੇਵਾਲ) -ਰਿਆਸਤੀ ਸ਼ਹਿਰ ਪਟਿਆਲਾ ਵੱਲੋਂ ਅੱਜ ਨਵੀਂ ਫਿਲਮ ‘ ਪਟਿਆਲਾ ਹਾਊਸ ’ ਦੇ ਪ੍ਰੀਮੀਅਰ ਦਾ ਬੇਮਿਸਾਲ ਸਵਾਗਤ ਕੀਤਾ ਗਿਆ ਅਤੇ ਪੰਜਾਬ ਦੇ ਜੰਮਪਲ ਬਾਲੀਵੁਡ ਸਿਤਾਰੇ ਅਕਸ਼ੈ ਕੁਮਾਰ ਅਤੇ ਅਨੁਸ਼ਕਾ ਸ਼ਰਮਾ ਪਟਿਆਲਵੀਂਆਂ ਦੀ ਖੁਲ ਦਿਲੀ ਦਾ ਹਾਰਦਿਕ ਧੰਨਵਾਦ ਕਰਨ ਲਈ ਵਿਸ਼ੇਸ਼ ਤੌਰ ’ਤੇ ਇਸ ਮੌਕੇ ਇਥੇ ਪਹੁੰਚੇ। ਅੱਜ ਜਿਉਂ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਸ਼੍ਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਅਕਸ਼ੈ ਕੁਮਾਰ ਅਤੇ ਅਨੁਸ਼ਕਾ ਸ਼ਰਮਾਂ ਸ਼ਹਿਰ ਦੇ ਓਮੈਕਸ ਮਾਲ ਵਿੱਚ ਸਥਿਤ ਐਸ.ਆਰ.ਐਸ. ਸਿਨੇਮਾ ਵਿਖੇ ਪਹੁੰਚੇ ਤਾਂ ਇਸ ਮੌਕੇ ... Read Full Story
|
ਵਧੀਆਂ ਬਿਜਲੀ ਦਰਾਂ ਵਾਪਸ ਲੈਣ ਦਾ ਫ਼ੈਸਲਾ
ਚੰਡੀਗੜ੍ਹ, 8 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਪੰਜਾਬ ਵਿਚ ਵਧੀਆਂ ਬਿਜਲੀ ਦਰਾਂ ਨੂੰ ਲੈ ਕੇ ਅਕਾਲੀ-ਭਾਜਪਾ ਗੱਠਜੋੜ ’ਚ ਚੱਲ ਰਿਹਾ ਰੇੜਕਾ ਖਤਮ ਹੋ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਇਸ ਸਿਆਸੀ ਸੰਕਟ ਦੇ ਹੱਲ ਲਈ ਰਾਜ ਸਰਕਾਰ ਵੱਲੋਂ ਅੱਜ ਰਾਜ ਵਿਚ ਘਰੇਲੂ ਖਪਤਕਾਰਾਂ ਲਈ ਵਧੀਆਂ ਬਿਜਲੀ ਦਰਾਂ ਨੂੰ ਵਾਪਸ ਲੈ ਲਿਆ ਗਿਆ, ਜਦੋਂਕਿ ਸਨਅਤੀ ਅਤੇ ਵਪਾਰਕ ਖਪਤਕਾਰਾਂ ਲਈ ਛੇ ਮਹੀਨੇ ਦੀਆਂ ਵਧੀਆਂ ਦਰਾਂ ’ਚ ਅੱਧੀ ਵਾਪਸੀ ਦਾ ਐਲਾਨ ਕੀਤਾ ਗਿਆ। ਇਹ ਫੈਸਲਾ ਕੱਲ੍ਹ ਰਾਤ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਦੀ ਲੰਮੀ ਚੱਲੀ ਬੈਠਕ ਦੌਰਾਨ ਹੀ ਲੈ ਲਿਆ ਗਿਆ ਸੀ, ... Read Full Story
|
ਗਾਇਕ ਅਮਰਿੰਦਰ ਗਿੱਲ ਦਾ ਨਕੋਦਰ ’ਚ ਨਿੱਘਾ ਸਵਾਗਤ
ਨਕੋਦਰ, 2 ਜਨਵਰੀ (ਗੁਰਦੀਪ/ਤਰਲੋਕ)-ਪਿੰਡ ਬੂੜ ਚੰਦ ਜ਼ਿਲ੍ਹਾ ਅੰ੍ਯਮ੍ਰਿਤਸਰ ਦੇ ਜੰਮਪਲ ਤੇ ਸੇਵਾ-ਮੁਕਤ ਵੈਟਰਨਰੀ ਡਾ: ਇੰਦਰ ਸਿੰਘ ਦੇ ਸਪੁੱਤਰ ਤੇ ਖਾਲਸਾ ਕਾਲਜ ਅੰ੍ਯਮ੍ਰਿਤਸਰ ਵਿਚ ਭੰਗੜੇ ਦੀ ਟੀਮ ’ਚੋਂ ਗਾਇਕੀ ਦੇ ਖੇਤਰ ਵਿਚ ਉ¤ਭਰੇ ਪ੍ਰਸਿੱਧ ਗਾਇਕ ਅਮਰਿੰਦਰ ਗਿੱਲ ਦਾ ਸਥਾਨਕ ਕਰਤਾਰ ਕਲੱਬ ਵਿਖੇ ਪੁੱਜਣ ’ਤੇ ਸ: ਕੇਵਲ ਸਿੰਘ ਤੱਖਰ (ਮਾਲਕ ਕਲੱਬ) ਅਤੇ ਗਾਇਕ ਤੇ ਲੇਖਕ ਸ੍ਰੀ ਵਿਜੈ ਧੰਮੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਆਪਣੀਆਂ ਛੇ ਐਲਬਮਾਂ ਆਪਣੀ ਜਾਣ ਕੇ, ਚੰਨ ਦਾ ਟੁਕੜਾ, ਪੈਗਾਮ, ਦਿਲਦਾਰੀਆਂ, ਇਸ਼ਕ ਅਤੇ ਹੁਣ ਰਿਲੀਜ਼ ਹੋਈ ਦੂਰੀਆਂ ਅਤੇ ਇਕ ... Read Full Story
|
ਸੰਯੁਕਤ-ਪਰਿਵਾਰ ਸਿਰਫ ਕੱਲ੍ਹ ਦੀ ਗੱਲ ਨਾ ਰਹਿਣ
ਸਾਡੇ ਦੇਸ਼ ਵਿਚ ਸੰਯੁਕਤ ਪਰਿਵਾਰਾਂ ਦਾ ਚਲਣ ਕਾਫੀ ਸਮਾਂ ਪਹਿਲਾਂ ਤੋਂ ਚਲਿਆ ਆ ਰਿਹਾ ਹੈ, ਹਾਲਾਂਕਿ ਹੁਣ ਇਹ ਚਲਨ ਨਹੀਂ ਰਿਹਾ ਹੈ। ਸੰਯੁਕਤ ਪਰਿਵਾਰਾਂ ਦੀ ਥਾਂ ਇਕੱਲੇ ਪਰਿਵਾਰਾਂ ਨੇ ਲੈ ਲਈ ਹੈ। ਸੰਯੁਕਤ ਪਰਿਵਾਰ ਵਿਚ ਇਕ ਤੋਂ ਵੱਧ ਜੋੜੇ ਇਕੱਠੇ ਰਹਿੰਦੇ ਸਨ।
ਪੁਰਾਣੇ ਸਮੇਂ ਵਿਚ ਸੰਯੁਕਤ ਪਰਿਵਾਰਾਂ ਦਾ ਜ਼ਿਆਦਾ ਜ਼ੋਰ ਸੀ ਪਰ ਇਹ ਪ੍ਰਥਾ ਹੁਣ ਦਮ ਤੋੜਦੀ ਜਾ ਰਹੀ ਹੈ। ਵੱਡੇ-ਵੱਡੇ ਘਰ-ਆਂਗਨਾਂ ਵਿਚ ਵੱਡੇ-ਵੱਡੇ ਪਰਿਵਾਰ ਇਕੱਠੇ ਰਹਿੰਦੇ ਸਨ, ਕੰਮਕਾਰ ਕਰਦੇ ਸਨ। ਇਕ ਹੀ ਘਰ ਵਿਚ ਰਹਿੰਦਿਆਂ ਪੀੜ੍ਹੀਆਂ ਬਦਲ ਜਾਂਦੀਆਂ ਸਨ ਪਰ ਘਰ ਉਹੀ ਰਹਿੰਦਾ ਸੀ।
ਅੱਜਕਲ੍ਹ ਦਾ ਮਾਹੌਲ ਇਕਦਮ ਉਲਟ ਹੈ। ... Read Full Story
|