ਸਰਕਾਰ ਨੇ ਚਿਦੰਬਰਮ ਖ਼ਿਲਾਫ਼ ਸਵਾਮੀ ਦੇ ਦੋਸ਼ ਨਕਾਰੇ
ਨਵੀਂ ਦਿੱਲੀ, ਸਰਕਾਰ ਨੇ ਏਅਰਸੈੱਲ-ਮੈਕਸਿਸ ਹਿੱਸਾ-ਪੱਤੀ ਮਾਮਲੇ ’ਚ ਜਨਤਾ ਪਾਰਟੀ ਦੇ ਮੁਖੀ ਸੁਬਰਾਮਨੀਅਮ ਸਵਾਮੀ ਵੱਲੋਂ ਗ੍ਰਹਿ ਮੰਤਰੀ ਪੀ. ਚਿਦੰਬਰਮ ਖ਼ਿਲਾਫ਼ ਲਾਏ ਦੋਸ਼ਾਂ ਨੂੰ ਅੱਜ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ੀ ਨਿਵੇਸ਼ ਪ੍ਰੋਮੋਸ਼ਨ ਬੋਰਡ (ਐਫ.ਆਈ.ਪੀ.ਬੀ.) ਦਾ ਰਿਕਾਰਡ ਵਾਚਣ ਤੋਂ ਬਾਅਦ ਜਾਰੀ ਕੀਤੇ ਇਕ ਸਰਕਾਰੀ ਬਿਆਨ ’ਚ ਕਿਹਾ ਗਿਆ, ‘‘ਇਹ ਬਿਲਕੁਲ ਸਾਫ਼ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਦੇਰੀ ਨਹੀਂ ਕੀਤੀ ਗਈ। ਇਹ ਅਫ਼ਸੋਸਨਾਕ ਗੱਲ ਹੈ ਕਿ ਤੱਥਾਂ ਦੀ ਤਸਦੀਕ ਤੋਂ ਬਿਨਾਂ ਹੀ ਬੇਥਵੇ ਦੋਸ਼ ਲਾਏ ਗਏ ਹਨ।’’ ਦੋ ਦਿਨ ਪਹਿਲਾਂ ਸ੍ਰੀ ਸਵਾਮੀ ਨੇ ਦੋਸ਼ ... Read Full Story
|
ਸਚਿਨ ਛੇਤੀ ਹੋ ਜਾਣਗੇ ਆਊਟ : ਰਾਮਦੇਵ
ਨਵੀਂ ਦਿੱਲੀ, ਕ੍ਰਿਕਟ ਦੇ 'ਭਗਵਾਨ' ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਸਿਆਸੀ ਪਿੱਚ 'ਤੇ ਖੇਡਣ ਵਾਸਤੇ 'ਟੀਮ' ਦੀ ਚੋਣ ਕੀਤੀ ਹੈ ਅਤੇ ਜੇਕਰ ਉਹ ਕਾਂਗਰਸ ਦੇ ਇਸ਼ਾਰੇ 'ਤੇ 'ਬੱਲੇਬਾਜ਼ੀ' ਕਰਦੇ ਹਨ ਤਾਂ ਛੇਤੀ ਹੀ ਰਨ ਆਊਟ ਹੋ ਜਾਣਗੇ ਅਤੇ ਉਨ੍ਹਾਂ ਦੀ ਸਾਖ 'ਤੇ ਧੱਬਾ ਲੱਗੇਗਾ। ਯੋਗ ਗੁਰੂ ਸਵਾਮੀ ਰਾਮਦੇਵ ਨੇ ਸਚਿਨ ਦੀ ਆੜ ਵਿਚ ਸਰਕਾਰ 'ਤੇ ਵਾਰ ਕਰਦੇ ਹੋਏ ਅੱਜ ਇੱਥੇ ਪੱਤਰਕਾਰ ਸੰਮੇਲਨ ਵਿਚ ਇਹ ਗੱਲ ਕਹੀ। ਸਵਾਮੀ ਰਾਮਦੇਵ ਨੇ ਕਿਹਾ ਕਿ ਮੈਂ ਸਚਿਨ ਨੂੰ ਸਲਾਹ ਦੇਵਾਂਗਾ ਕਿ ਉਹ ਆਪਣੇ ਫੈਸਲੇ 'ਤੇ ਗੰਭੀਰਤਾ ਨਾਲ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਹੀ ਸਚਿਨ ਨੂੰ ਨਾਮਜ਼ਦ ਮੈਂਬਰ ਦੇ ... Read Full Story
|
ਸੋਨੀਆ ਤੇ ਰਾਹੁਲ ਦਾ ਗਾਂਧੀ ਨਾਲ ਕੋਈ ਲੈਣਾ-ਦੇਣਾ ਨਹੀਂ : ਰਾਮਦੇਵ
ਪਟਨਾ, ਯੋਗ ਗੁਰੂ ਸਵਾਮੀ ਰਾਮਦੇਵ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਪਰਿਵਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਸੋਨੀਆ ਅਤੇ ਰਾਹੁਲ ਆਪਣੇ ਨਾਂ ਨਾਲ ਗਾਂਧੀ ਲਫਜ਼ ਜੋੜਦੇ ਹਨ ਹਾਲਾਂ ਕਿ ਉਨ੍ਹਾਂ ਦੇ ਪਰਿਵਾਰ ਦਾ ਗਾਂਧੀ ਦੇ ਨਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਸ ਪਰਿਵਾਰ ਦੀ ਨਾ ਧੋਤੀ ਅਤੇ ਨਾ ਟੋਪੀ ਨਾਲ ਕੋਈ ਸ਼ਰਧਾ ਹੈ। ਰਾਮਦੇਵ ਨੇ ਕਿਹਾ ਕਿ ਗਾਂਧੀ ਨਾਂ ਨੂੰ ਆਪਣੇ ਨਾਲ ਲਿਖਣ ਦਾ ਹੱਕ ਤਾਂ ਅਸਲ ਵਿਚ ਉਨ੍ਹਾਂ ਦਾ ਬਣਦਾ ਹੈ ਕਿਉਂਕਿ ਉਹ ਗਾਂਧੀ ਦੀ ਤਰ੍ਹਾਂ ਥੱਲੇ ਸੌਂਦੇ ਹਨ ਅਤੇ ਉਨ੍ਹਾਂ ਵਾਂਗ ਧੋਤੀ ਪਹਿਨਦੇ ... Read Full Story
|
ਅਗਨੀਵੇਸ਼ ਵਲੋਂ ਵਿਚੋਲਗੀ ਦੀ ਪੇਸ਼ਕਸ਼
ਨਵੀਂ ਦਿੱਲੀ, ਸਵਾਮੀ ਅਗਨੀਵੇਸ਼ ਨੇ ਅਗ਼ਵਾ ਕੀਤੇ 2 ਇਤਾਲਵੀ ਸੈਲਾਨੀਆਂ ਦੀ ਰਿਹਾਈ ਲਈ ਮਾਓਵਾਦੀਆਂ ਤੇ ਉੜੀਸਾ ਸਰਕਾਰ ਵਿਚਕਾਰ ਵਿਚੋਲਗਿਰੀ ਦੀ ਪੇਸ਼ਕਸ਼ ਕੀਤੀ ਹੈ। ਸੈਲਾਨੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੀ ਮਾਓਵਾਦੀਆਂ ਨੂੰ ਅਪੀਲ ਕਰਦੇ ਹੋਏ ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਵੀਨ ਪਟਨਾਇਕ ਨੂੰ ਵਾਰਤਾਵਾਂ ਦੇ ਅਮਲ ਵਿਚ ਸਰਗਰਮ ਰੋਲ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਓਵਾਦੀਆਂ ਵਲੋਂ ਚੁੱਕੀਆਂ ਗਈਆਂ ਮੰਗਾਂ ਉਹੀ ਹਨ, ਜਿਹੜੀਆਂ ਆਈ. ਏ. ਐੱਸ. ਅਫ਼ਸਰ ਆਰ. ਵਿਨੀਲ ਕ੍ਰਿਸ਼ਨ ਦੇ ਪਿਛਲੇ ਵਰ੍ਹੇ ਉਧਾਲੇ ਸਮੇਂ ਚੁੱਕੀਆਂ ਗਈਆਂ ਹਨ। ਇਸਦਾ ... Read Full Story
|
ਭਾਰਤ ਨੂੰ 50 ਛੋਟੇ ਸੂਬਿਆਂ 'ਚ ਵੰਡ ਦੇਣਾ ਚਾਹੀਦੈ : ਸਵਾਮੀ ਸੁਬਰਾਮਣੀਅਮ
ਹੈਦਰਾਬਾਦ, ਜਨਤਾ ਪਾਰਟੀ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੇ ਅੱਜ ਕਿਹਾ ਕਿ ਦੇਸ਼ ਨੂੰ 50 ਛੋਟੇ-ਛੋਟੇ ਸੂਬਿਆਂ ਵਿਚ ਵੰਡ ਦੇਣਾ ਚਾਹੀਦਾ ਹੈ ਅਤੇ ਇਸ ਦੀ ਸ਼ੁਰੂਆਤ ਤੇਲੰਗਾਨਾ ਸੂਬੇ ਦੇ ਗਠਨ ਨਾਲ ਹੋਣੀ ਚਾਹੀਦੀ ਹੈ। ਵੱਖਰਾ ਤੇਲੰਗਾਨਾ ਸੂਬਾ ਬਣਾਏ ਜਾਣ ਦੀ ਮੰਗ ਕਰ ਰਹੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਨੇ ਕਿਹਾ ਕਿ ਕੇਂਦਰ ਨੂੰ ਤੁਰੰਤ ਉਕਤ ਸੂਬੇ ਦੇ ਗਠਨ 'ਤੇ ਆਪਣੀ ਸਹਿਮਤੀ ਦੇ ਦੇਣੀ ਚਾਹੀਦੀ ਹੈ। ਸਵਾਮੀ ਨੇ ਇਸ ਮਾਮਲੇ ਵਿਚ ਕਦਮ ਚੁੱਕਣ ਦਾ ਵੀ ਭਰੋਸਾ ਪ੍ਰਗਟਾਉਂਦਿਆਂ ਵਕੀਲਾਂ ਨੂੰ ਤੇਲੰਗਾਨਾ ਮੁੱਦੇ 'ਤੇ ਵਿਸਥਾਰਤ ਜਾਣਕਾਰੀ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ... Read Full Story
|
ਇਟਲੀ 'ਚ 12 ਹੈਲੀਕਾਪਟਰਾਂ ਦੀ ਖਰੀਦ 'ਚ ਸਰਕਾਰ ਨੇ ਲਈ ਭਾਰੀ ਰਿਸ਼ਵਤ : ਸਵਾਮੀ
ਚੇਨਈ, ਜਨਤਾ ਪਾਰਟੀ ਮੁਖੀ ਸੁਬਰਾਮਣੀਅਮ ਸਵਾਮੀ ਨੇ ਕੇਂਦਰ ਵਿਚ ਸੱਤਾਧਾਰੀ ਯੂ. ਪੀ. ਏ. ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੇ ਬੇਟੇ ਵਿਦੇਸ਼ਾਂ ਵਿਚ ਕਈ ਕੰਪਨੀਆਂ ਚਲਾ ਰਹੇ ਹਨ ਅਤੇ ਉਹ ਇਸ ਸਿਲਸਿਲੇ ਵਿਚ ਤੱਥ ਇਕੱਠੇ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਇਟਲੀ ਤੋਂ 12 ਹੈਲੀਕਾਪਟਰਾਂ ਦੀ ਖਰੀਦ ਵਿਚ ਭਾਰੀ ਰਿਸ਼ਵਤ ਲਈ ਗਈ ਹੈ। ਉਨ੍ਹਾਂ ਹਾਲ ਹੀ ਵਿਚ ਫਰਾਂਸ ਤੋਂ ਲੜਾਕੂ, ਜੈੱਟ ਜਹਾਜ਼ ਰਾਫੇਲ ਦੀ ਖਰੀਦ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਕੁਡਨਕੁਲਮ ਵਿਰੋਧੀ ਅੰਦੋਲਨਕਾਰੀਆਂ ਨੂੰ ਵਿਦੇਸ਼ੀ ਧਨ ... Read Full Story
|
ਸਵਾਮੀ ਨੇ ਆਈ. ਆਈ. ਟੀ. ਤੋਂ ਬਕਾਏ ਲਈ ਦਾਇਰ ਕੀਤੀ ਰਿੱਟ
ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਦੀ ਉਸ ਪਟੀਸ਼ਨ ਦੀ ਸੁਣਵਾਈ ਕਰਨ ਲਈ ਤਿਆਰ ਹੋ ਗਈ ਹੈ, ਜਦੋਂ ਉਨ੍ਹਾਂ ਆਈ. ਆਈ. ਟੀ. ਦਿੱਲੀ ਵਿਖੇ ਦਿੱਤੀਆਂ ਗਈਆਂ ਆਪਣੀਆਂ ਸੇਵਾਵਾਂ ਲਈ 19 ਲੱਖ ਰੁਪਏ ਤੋਂ ਵਧ ਦੇ ਬਕਾਇਆ ਭੁਗਤਾਨ ਲਈ ਦਾਇਰ ਕੀਤੀ ਹੈ। ਸਵਾਮੀ ਨੇ ਆਈ. ਆਈ. ਟੀ. ਦਿੱਲੀ ਵਿਖੇ ਇਹ ਸੇਵਾਵਾਂ ਸਹਾਇਕ ਪ੍ਰੋਫੈਸਰ ਵਜੋਂ 1972 ਤੋਂ 1991 ਦਰਮਿਆਨ ਦਿੱਤੀਆਂ ਸਨ। ਅਦਾਲਤ ਨੇ ਇਹ ਹੁਕਮ ਭਾਰਤੀ ਟੈਕਨਾਲੋਜੀ ਅਦਾਰਾ ਦਿੱਲੀ ਦੇ ਨਿਰਦੇਸ਼ਕ ਵਲੋਂ ਦਾਇਰ ਉਸ ਪਟੀਸ਼ਨ ਨੂੰ ਰੱਦ ਕਰਦਿਆਂ ਦਿੱਤਾ ਜਿਸ ਵਿਚ ਸਵਾਮੀ ਵਲੋਂ ਦਾਇਰ ਦੀਵਾਨੀ ਮੁਕੱਦਮੇ ਨੂੰ ਇਸ ... Read Full Story
|
ਚਿਦਾਂਬਰਮ ਮਾਮਲੇ ਦੀ 24 ਤਕ ਸੁਪਰੀਮ ਕੋਰਟ 'ਚ ਅਪੀਲ : ਸਵਾਮੀ ਸੁਬਰਾਮਨੀਅਮ
ਭੋਪਾਲ, ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ 2-ਜੀ ਘਪਲੇ ਵਿਚ ਤੱਤਕਾਲੀਨ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਭੂਮਿਕਾ ਨੂੰ ਲੈ ਕੇ ਉਹ ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ 24 ਤਰੀਕ ਤਕ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰਨਗੇ। ਸਵਾਮੀ ਨੇ ਅੱਜ ਇਥੇ ਪੱਤਰਕਾਰ ਭਵਨ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਹਾਈ ਕੋਰਟ ਦੇ ਜੱਜ ਨੇ 77 ਸਫਿਆਂ ਦੇ ਫੈਸਲੇ ਵਿਚੋਂ 65 ਸਫਿਆਂ ਵਿਚ ਇਹ ਮੰਨਿਆ ਹੈ ਕਿ ਉਨ੍ਹਾਂ ਦੀ ਪਟੀਸ਼ਨ ਵਿਚ ਚਿਦਾਂਬਰਮ 'ਤੇ ਲਗਾਏ ਗਏ ਦੋਸ਼ ਸਹੀ ਹਨ ਪਰ ਉਨ੍ਹਾਂ ਇਸ ਆਧਾਰ 'ਤੇ ਪਟੀਸ਼ਨ ਖਾਰਜ ਕਰ ਦਿੱਤੀ ਕਿ ਉਹ ਉਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲਾ ... Read Full Story
|
2-ਜੀ ਮਾਮਲੇ 'ਚ ਚਿਦਾਂਬਰਮ ਵਿਰੁੱਧ ਜਾਵਾਂਗਾ ਸੁਪਰੀਮ ਕੋਰਟ : ਸਵਾਮੀ
ਮੁੰਬਈ, ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੇ 2-ਜੀ ਸਪੈਕਟ੍ਰਮ ਵੰਡ ਮਾਮਲੇ 'ਚ ਸੀ. ਬੀ. ਆਈ. ਦੀ ਅਦਾਲਤ ਦੇ ਫੈਸਲੇ ਨੂੰ ਐਤਵਾਰ ਗਲਤ ਦੱਸਦਿਆਂ ਕਿਹਾ ਕਿ ਜਲਦੀ ਹੀ ਉਹ ਇਸ ਨੂੰ ਸੁਪਰੀਮ ਕੋਰਟ ਨੂੰ ਸਾਬਤ ਕਰਨਗੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਮੀ ਨੇ ਕਿਹਾ ਕਿ ਪਹਿਲੀ ਨਜ਼ਰੇ ਮੈਂ ਚਿਦਾਂਬਰਮ ਵਿਰੁੱਧ ਮਾਮਲਾ ਸਮਝਦਾ ਹਾਂ ਅਤੇ ਅਦਾਲਤ ਵੀ ਸਹਿਮਤ ਹੈ। ਮੈਂ ਚਾਹੁੰਦਾ ਹਾਂ ਕਿ ਅਦਾਲਤ ਉਨ੍ਹਾਂ ਦਾ ਅਪਰਾਧੀ ਸਾਬਤ ਕਰਨ ਲਈ ਉਨ੍ਹਾਂ ਨੂੰ ਸੰਮਨ ਕਰੇ ਅਤੇ ਬਹਿਸ ਕਰੇ ਕਿ ਉਹ 2001 ਦੇ ਕੀਮਤ ਅਤੇ ਕੰਪਨੀਆਂ ਦੀ ਭਾਈਵਾਲੀ ਦੇ ਰਲੇਵੇਂ 'ਤੇ ਰਾਜ਼ੀ ਕਿਉਂ ਹੋਏ। ਅੱਜ ... Read Full Story
|
ਚਿਦੰਬਰਮ ਨੂੰ ਰਾਹਤ, ਸਵਾਮੀ ਦੀ ਪਟੀਸ਼ਨ ਖਾਰਜ
ਨਵੀਂ ਦਿੱਲੀ, ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਵਿਸ਼ੇਸ਼ ਅਦਾਲਤ ਨੇ ਅੱਜ ਇਕ ਮਹੱਤਵਪੂਰਣ ਫੈਸਲੇ 'ਚ ਟੂ-ਜੀ ਸਪੈਕਟ੍ਰਮ ਵੰਡ ਘੋਟਾਲੇ 'ਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸਹਿ ਦੋਸ਼ੀ ਬਣਾਉਣ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ। ਵਿਸ਼ੇਸ਼ ਜੱਜ ਓ. ਪੀ. ਸੈਨੀ ਨੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਸ਼੍ਰੀ ਚਿਦੰਬਰਮ ਨੂੰ ਇਸ ਮਾਮਲੇ 'ਚ ਸਹਿ ਦੋਸ਼ੀ ਬਣਾਉਣ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ।
ਇਸ ਫੈਸਲੇ ਨਾਲ ਸ਼੍ਰੀ ਚਿਦੰਬਰਮ ਨੂੰ ਵੱਡੀ ਰਾਹਤ ਮਿਲੀ ਹੈ। ਹਾਲਾਂਕਿ ਸਾਵੀ ਨੇ ਕੋਰਟ ਦੇ ਇਸ ਫੈਸਲੇ 'ਤੇ ਹੈਰਾਨੀ ਜਤਾਉਂਦੇ ਹੋਏ ਉਪਰੀ ਅਦਾਲਤ 'ਚ ਅਪੀਲ ... Read Full Story
|
ਸਵਾਮੀ ਅਗਨੀਵੇਸ਼ ਮਾਮਲਾ
ਅਦਾਲਤ ਨੇ ਡੀ. ਸੀ. ਕੋਲੋਂ ਮੰਗਿਆ ਜਵਾਬ
ਹਿਸਾਰ, ਹਾਂਸੀ ਦੇ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਅਸ਼ਵਨੀ ਕੁਮਾਰ ਨੇ ਸਵਾਮੀ ਅਗਨੀਵੇਸ਼ ਵਲੋਂ ਅਮਰਨਾਥ ਯਾਤਰਾ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਵੀਰਵਾਰ ਹਿਸਾਰ ਦੇ ਜ਼ਿਲਾ ਡਿਪਟੀ ਕਮਿਸ਼ਨਰ ਨੂੰ ਇਕ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਹਾਂਸੀ ਵਾਸੀ ਪ੍ਰਵੀਨ ਤਾਇਲ ਨੇ ਇਸ ਸੰਬੰਧੀ ਸਵਾਮੀ ਅਗਨੀਵੇਸ਼ ਵਿਰੁੱਧ ਬੀਤੇ ਸਾਲ ਇਕ ਪਟੀਸ਼ਨ ਦਾਇਰ ਕੀਤੀ ਸੀ। ... Read Full Story
|
ਸਵਾਮੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੀਤੀ ਤਿੱਖੀ ਟਿੱਪਣੀ
ਮਾਮਲੇ 'ਚ ਦੇਰੀ ਲਈ ਪੀ. ਐੱਮ. ਓ. ਦੋਸ਼ੀ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ 2-ਜੀ ਸਪੈਕਟਰਮ ਮਾਮਲੇ ਵਿਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਦੇਣ ਵਿਚ ਦੇਰੀ ਦੇ ਮਾਮਲੇ 'ਚ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ ਨੂੰ ਪ੍ਰਵਾਨ ਕਰ ਕੇ ਕੇਂਦਰ ਨੂੰ ਇਕ ਝਟਕਾ ਦਿਤਾ ਹੈ। ਸੁਪਰੀਮ ਕੋਰਟ ਨੂੰ ਲੋਕ ਸੇਵਕਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕਾਰਵਾਈ ਦੀ ਆਗਿਆ ਸਬੰਧੀ ਅਰਜ਼ੀ 'ਤੇ ਸਰਕਾਰ ਨੂੰ ਤਿੰਨ ਮਹੀਨੇ ਅੰਦਰ ਫੈਸਲਾ ਲੈਣ ਲਈ ਕਿਹਾ। ਸੁਪਰੀਮ ਕੋਰਟ ਨੇ ਇਹ ਗੱਲ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਉਸ ... Read Full Story
|
4 ਮਹੀਨੇ ਅੰਦਰ ਫੈਸਲਾ ਨਹੀਂ ਤਾਂ ਮੁਕੱਦਮੇ ਦੀ ਮਨਜ਼ੂਰੀ
ਨਵੀਂ ਦਿੱਲੀ, 2-ਜੀ ਮਮਾਲੇ ਵਿਚ ਸਾਬਕਾ ਦੂਰ ਸੰਚਾਰ ਮੰਤਰੀ ਏ. ਰਾਜਾ ਖਿਲਾਫ ਮੁਕੱਦਮਾ ਚਲਾਉਣ ਦੇ ਦੇਰੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੰਤਰੀਆਂ ਅਤੇ ਸਰਕਾਰੀ ਅਫਸਰਾਂ ਅਤੇ ਨੌਕਰਸ਼ਾਹਾਂ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦਾ ਫੈਸਲਾ ਪ੍ਰਧਾਨ ਮੰਤਰੀ ਦਫਤਰ ਵੱਲੋਂ 4 ਮਹੀਨੇ ਅੰਦਰ ਨਹੀਂ ਕੀਤਾ ਗਿਆ ਤਾਂ ਇਸ ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮੰਨਿਆ ਜਾਵੇਗਾ। ਸੁਪਰੀਮ ਕੋਰਟ ਨੇ ਸੰਸਦ ਨੂੰ ਇਸ ਬਾਰੇ ਕਾਨੂੰਨ ਬਨਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਜਨਤਾ ਪਾਰਟੀ ... Read Full Story
|
ਸੁਬਰਾਮਣੀਅਮ ਸਵਾਮੀ ਨੂੰ ਮਿਲੀ ਅਗਾਊਂ ਜ਼ਮਾਨਤ
ਨਵੀਂ ਦਿੱਲੀ, ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਨੂੰ ਅੱਜ ਦਿੱਲੀ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੇ ਦਿੱਤੀ। ਉਨ੍ਹਾਂ ਖ਼ਿਲਾਫ਼ ਮੁੰਬਈ ਦੀ ਇਕ ਅਖਬਾਰ ਵਿਚ ਕਥਿਤ ਤੌਰ ’ਤੇ ਭੜਕਾਊ ਲੇਖ ਲਿਖਣ ਦਾ ਦੋਸ਼ ਹੈ। ਜਸਟਿਸ ਐਮ.ਐਲ. ਮਹਿਤਾ ਨੇ ਕਿਹਾ ਕਿ ਗ੍ਰਿਫਤਾਰੀ ਦੀ ਸੂਰਤ ਵਿਚ ਸਵਾਮੀ ਨੂੰ ਨਿੱਜੀ ਬਾਂਡ ਅਤੇ 25,000 ਰੁਪਏ ਗਰੰਟੀ ਨਾਲ ਰਿਹਾਅ ਕੀਤਾ ਜਾਵੇ।
ਜਸਟਿਸ ਮਹਿਤਾ ਨੇ ਕਿਹਾ ਕਿ ਕੋਈ ਲੇਖ ਲੇਖਣਾ ਭਾਵੇਂ ਕਿਸੇ ਵੀ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ ਪਰ ਇਸ ਦੀ ਵੀ ਕੋਈ ਸੀਮਾ ਤਾਂ ਹੋਣੀ ਚਾਹੀਦੀ ਹੈ। ਉਨ੍ਹਾਂ ਸ੍ਰੀ ਸਵਾਮੀ ਨੂੰ ਕਿਹਾ ਕਿ ਉਹ ਇਸ ਮਸਲੇ ਦੀ ਅਹਿਮੀਅਤ ਨੂੰ ... Read Full Story
|
ਬਾਬਾ ਰਾਮਦੇਵ ਤੇ ਸਵਾਮੀ ਵਿਰੁੱਧ ਮਾਮਲਾ ਦਰਜ
ਨਵੀਂ ਦਿੱਲੀ, ਯੋਗ ਗੁਰੂ ਬਾਬਾ ਰਾਮਦੇਵ 'ਤੇ 14 ਜਨਵਰੀ ਨੂੰ ਸਿਆਹੀ ਸੁੱਟਣ ਕਾਰਨ ਉਨ੍ਹਾਂ ਦੇ ਹਮਾਇਤੀਆਂ ਵਲੋਂ ਕੀਤੀ ਗਈ ਕੁੱਟਮਾਰ ਸੰਬੰਧੀ ਪੀੜਤ ਵਿਅਕਤੀ ਕਾਮਰਾਨ ਸਿਦੀਕੀ ਨੇ ਬਾਬਾ ਰਾਮਦੇਵ ਅਤੇ ਸੁਬਰਾਮਨੀਅਮ ਸਵਾਮੀ ਵਿਰੁੱਧ ਸੋਮਵਾਰ ਮਾਮਲਾ ਦਰਜ ਕਰਵਾਇਆ। ਕਾਮਰਾਨ ਨੇ ਦੋਹਾਂ ਵਿਰੁੱਧ ਧਾਰਾ 153 ਏ, 355, 307 ਤੇ 323 ਅਧੀਨ ਇਹ ਮਾਮਲਾ ਦਰਜ ਕਰਵਾਇਆ ਹੈ ਜਿਸ 'ਤੇ ਐਡੀਸ਼ਨਲ ਮੁਖ ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ਵਿਚ ਸੁਣਵਾਈ ਜਨਵਰੀ ਨੂੰ ... Read Full Story
|
ਭੜਕਾਊ ਲੇਖ ਲਿਖਣ ਦੇ ਮਾਮਲੇ 'ਚ ਸਵਾਮੀ ਕੋਲੋਂ ਪੁੱਛਗਿੱਛ
ਨਵੀਂ ਦਿੱਲੀ, ਇਕ ਅਖਬਾਰ ਵਿਚ ਭੜਕਾਊ ਲੇਖ ਲਿਖਣ ਦੇ ਮਾਮਲੇ ਵਿਚ ਦਿੱਲੀ ਪੁਲਸ ਨੇ ਸੋਮਵਾਰ ਨੂੰ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਕੋਲੋਂ ਪੁੱਛਗਿੱਛ ਕੀਤੀ। ਵਕੀਲ ਦੇ ਨਾਲ ਸਵਾਮੀ ਇਥੇ ਦਿੱਲੀ ਪੁਲਸ ਦੀ ਅਪਰਾਧਿਕ ਸ਼ਾਖਾ ਦੇ ਅੰਤਰਰਾਜੀ ਸੈੱਲ ਵਿਖੇ ਸੋਮਵਾਰ ਸਵੇਰੇ 10.50 ਵਿਖੇ ਪੁੱਜੇ ਅਤੇ ਉਨ੍ਹਾਂ ਕੋਲੋਂ ਲਗਭਗ 2 ਘੰਟਿਆਂ ਲਈ ਪੁੱਛਗਿੱਛ ਹੋਈ। ਜਨਤਾ ਪਾਰਟੀ ਦੇ ਪ੍ਰਧਾਨ ਨੂੰ ਇਸ ਮਾਮਲੇ ਵਿਚ ਸੰਭਾਵਿਤ ਗ੍ਰਿਫਤਾਰੀ ਵਿਰੁੱਧ ਦਿੱਲੀ ਹਾਈ ਕੋਰਟ ਨੇ 30 ਜਨਵਰੀ ਤੱਕ ਅੰਤਰਿਮ ਸੁਰੱਖਿਆ ਮੁਹੱਈਆ ਕਰਵਾਈ ਹੈ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ... Read Full Story
|
ਕੁਮਾਰ ਸਵਾਮੀ ਵਿਰੁੱਧ ਲੋਕਆਯੁਕਤ ਅਦਾਲਤ 'ਚ ਸ਼ਿਕਾਇਤ ਦਰਜ
ਬੰਗਲੌਰ, ਜਨਤਾ ਦਲ (ਐੱਸ) ਦੇ ਨੇਤਾ ਐੱਚ. ਡੀ. ਕੁਮਾਰ ਸਵਾਮੀ ਦੇ ਮੁੱਖ ਮੰਤਰੀ ਸਮੇਂ ਦੌਰਾਨ ਜ਼ਮੀਨ ਨੂੰ ਗੈਰ-ਨੋਟੀਫਾਈ ਕਰਨ ਦੇ ਮਾਮਲੇ 'ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਲੋਕਆਯੁਕਤ ਅਦਾਲਤ ਵਿਚ ਕੁਮਾਰ ਸਵਾਮੀ ਵਿਰੁੱਧ ਸੋਮਵਾਰ ਸ਼ਿਕਾਇਤ ਦਰਜ ਕੀਤੀ ਗਈ। ਕੁਮਾਰ ਸਵਾਮੀ ਜ਼ਮੀਨ ਨੂੰ ਗੈਰ-ਨੋਟੀਫਾਈ ਕਰਨ ਦੇ ਮਾਮਲੇ 'ਚ ਬੇਨਿਯਮੀਆਂ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਕਰਨਾਟਕ ਦੇ ਦੂਜੇ ਸਾਬਕਾ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦਾ ਨਾਂ ਇਸ ਮਾਮਲੇ ਵਿਚ ਆਇਆ ਸੀ, ਜਿਨ੍ਹਾਂ ਪਿਛਲੇ ਸਾਲ ਅਕਤੂਬਰ 'ਚ ਅਦਾਲਤ ਵਿਚ ਆਤਮਸਮਰਪਣ ਕੀਤਾ ਸੀ। ... Read Full Story
|
ਖਪਤਕਾਰ ਅਦਾਲਤ ਨੇ ਸੁਬਰਾਮਨੀਅਮ ਸਵਾਮੀ ਖਿਲਾਫ ਵਾਰੰਟ ਜਾਰੀ ਕੀਤੇ
ਤ੍ਰਿਸ਼ੂਰ, ਤ੍ਰਿਸ਼ੂਰ ਦੀ ਇਕ ਖਪਤਕਾਰ ਅਦਾਲਤ ਨੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਨਾਲ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਖਪਤਕਾਰ ਸ਼ਿਕਾਇਤ ਨਿਵਾਰਨ ਮੰਚ ਦੀ ਪ੍ਰਧਾਨ ਪਦਮਨੀ ਸਧੀਸ਼ ਨੇ ਇਹ ਵਾਰੰਟ ਜਾਰੀ ਕੀਤਾ ਅਤੇ ਦਿੱਲੀ ਪੁਲਸ ਨੂੰ ਸਵਾਮੀ ਨੂੰ ਗ੍ਰਿਫਤਾਰ ਕਰ ਕੇ 2 ਅਪ੍ਰੈਲ ਨੂੰ ਮੰਚ ਸਾਹਮਣੇ ਪੇਸ਼ ਕਰਨ ਦਾ ਨਿਰਦੇਸ਼ ਦਿਤਾ। ਸ਼ਿਕਾਇਤਕਰਤਾ ਵੀ. ਐੱਨ. ਨਾਰਾਇਣ ਅਨੁਸਾਰ ਉਸ ਨੇ 1986 ਵਿਚ ਐਕਸਪ੍ਰੈੱਸ ਮਲਿਆਲਮ ਪ੍ਰਾਈਵੇਟ ਲਿਮਟਿਡ ਵਿਚ 3 ਸਾਲ ਲਈ 10 ਹਜ਼ਾਰ ਰੁਪਏ ਜਮ੍ਹਾ ਕੀਤੇ ਸਨ ਪਰ ਇਹ ਰਾਸ਼ੀ ਉਸ ਨੂੰ ਵਾਪਸ ਨਹੀਂ ਕੀਤੀ ਗਈ। ਉਸ ਸਮੇਂ ਇਸ ਕੰਪਨੀ ਦੇ ਚੇਅਰਮੈਨ ... Read Full Story
|
ਜਨਤਾ ਪਾਰਟੀ ਹੋ ਸਕਦੀ ਹੈ ਰਾਜਗ ਵਿਚ ਸ਼ਾਮਲ
ਨਵੀਂ ਦਿੱਲੀ, ਸੁਬਰਾਮਨੀਅਮ ਸਵਾਮੀ ਦੀ ਜਨਤਾ ਪਾਰਟੀ ਭਾਜਪਾ ਦੀ ਅਗਵਾਈ ਵਾਲੀ ਰਾਜਗ ਵਿਚ ਸ਼ਾਮਲ ਹੋ ਸਕਦੀ ਹੈ ਕਿਉਂਕਿ ਇਸ ਬਾਰੇ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਹੋ ਰਹੀ ਹੈ। ਸਵਾਮੀ ਨੇ ਕਿਹਾ ਕਿ ਮੈਂ ਇਸ ਵਿਚਾਰ ਪ੍ਰਤੀ ਖੁੱਲ੍ਹਾ ਹਾਂ। ਮੇਰੀ ਪਾਰਟੀ ਅਤੇ ਭਾਜਪਾ ਵਿਚਾਲੇ ਕੋਈ ਵਿਚਾਰਕ ਟਕਰਾਅ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਕਦਮ ਦੇਸ਼ ਭਗਤ ਵੋਟਾਂ ਨੂੰ ਮਜ਼ਬੂਤ ਕਰੇਗਾ। ਰਾਜਗ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਇਸ ਬਾਰੇ ਫੈਸਲਾ ਭਾਜਪਾ ਪ੍ਰਧਾਨ ਨੂੰ ਲੈਣਾ ਚਾਹੀਦਾ ... Read Full Story
|
ਰਾਮਦੇਵ 'ਤੇ ਸੋਨੀਆ ਤੇ ਰਾਹੁਲ ਨੂੰ ਬਦਨਾਮ ਕਰਨ ਵਾਲੀਆਂ ਕਿਤਾਬਾਂ ਵੰਡਣ ਦਾ ਦੋਸ਼
ਅਕੋਲਾ, ਯੋਗ ਗੁਰੂ ਸਵਾਮੀ ਰਾਮਦੇਵ ਵਿਰੁੱਧ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਇਥੇ ਉਨ੍ਹਾਂ ਦੀ ਮੌਜੂਦਾ ਕੈਂਪ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਵਾਲੀਆਂ ਕਿਤਾਬਾਂ ਵੰਡੀਆਂ ਗਈਆਂ। ਮੁੰਬਈ ਕਾਂਗਰਸ ਦੇ ਮੁਖੀ ਮਦਨ ਭਾਰਗਾਡ ਨੇ ਕਲ ਇਥੇ ਇਕ ਥਾਣੇ ਵਿਚ ਰਾਮਦੇਵ ਤੇ ਕਈ ਹੋਰਨਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਕਿ 18 ਸਫਿਆਂ ਦੀ ਕਿਤਾਬ ਵਿਚ ਸੋਨੀਆ ਤੇ ਰਾਹੁਲ ਵਿਰੁੱਧ ਇਤਰਾਜ਼ਯੋਗ ਲੇਖ ਹਨ। ਇਸ ਵਿਚ ਪਤੰਜਲੀ ਯੋਗ ਪੀਠ ਦੇ ਮਹਾਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਇਸ ਕਿਤਾਬ ਨਾਲ ਯੋਗ ਗੁਰੂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਇਹ ਸਿਰਫ ... Read Full Story
|